SohanLGupta7ਸਾਡੇ ਸਮਾਜ ਵਿੱਚ ਮੰਦ ਬੁੱਧੀ ਮਨੁੱਖ ਨੂੰ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਹੈ। ਮੰਦ ਬੁੱਧੀ ...
(3 ਮਈ 2026)


ਸਰੀਰ ਦੀ ਤਰ੍ਹਾਂ ਮਨ ਵੀ ਬਿਮਾਰ ਹੋ ਸਕਦਾ ਹੈ
ਅੱਜਕੱਲ੍ਹ ਬਹੁਤ ਗਿਣਤੀ ਡਿਪ੍ਰੈਸ਼ਨ ਵਿੱਚੋਂ ਗੁਜ਼ਰ ਰਹੀ ਹੈ। ਮਾਨਸਿਕ ਰੋਗੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈਇਹ ਬਾਹਰੋਂ ਦੇਖਣ ਨੂੰ ਚੰਗੇ ਭਲੇ ਲਗਦੇ ਹੁੰਦੇ ਹਨ ਜਦੋਂ ਕਿ ਮਾਨਸਿਕ ਸੰਤੁਲਨ ਪੂਰੀ ਤਰ੍ਹਾਂ ਸਹੀ ਨਾ ਹੋਣ ਕਰਕੇ ਇਹ ਬਹੁਤ ਪਰੇਸ਼ਾਨੀਆਂ ਨਾਲ ਜੂਝ ਰਹੇ ਹੁੰਦੇ ਹਨਸਭ ਤੋਂ ਵੱਡਾ ਡਰ ਅਤੇ ਸੰਭਾਵਨਾ ਮਾਨਸਿਕ ਰੋਗੀਆਂ ਵੱਲੋਂ ਆਤਮ ਹੱਤਿਆ ਕਰਨ ਦੀ ਹੁੰਦੀ ਹੈ ਇੱਕ ਥਾਂ ’ਤੇ ਟਿਕ ਕੇ ਬੈਠਣਾ ਇੰਨਾਹਾਂ ਲਈ ਮੁਸ਼ਕਿਲ ਹੁੰਦਾ ਹੈਗੁੰਮਸ਼ੁਦਾ ਵਿਅਕਤੀਆਂ ਦੀ ਤਲਾਸ਼ ਵਾਲੀਆਂ ਫੋਟੋਆਂ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਲੱਭਣ ਵਾਲੇ ਨੂੰ ਇਨਾਮ ਦੇਣ ਵਾਲੀਆਂ ਬੇਨਤੀਆਂ ਦੇਖੀਆਂ ਜਾਂਦੀਆਂ ਹਨਮਾਪਿਆਂ ਨੂੰ ਇਸ ਗੱਲ ਦਾ ਫਿਕਰ ਲੱਗਿਆ ਰਹਿੰਦਾ ਹੈ ਕਿ ਇੱਧਰ-ਉੱਧਰ ਜਾ ਕੇ ਕਿਤੇ ਉਹ ਆਪਣੀ ਜਾਨ ਨਾ ਬੈਠਣਘਰਾਂ ਵਿੱਚ ਤਿੱਖੀਆਂ ਚੀਜ਼ਾਂ ਅਤੇ ਜਾਨਲੇਵਾ ਹਥਿਆਰ ਉਨ੍ਹਾਂ ਦੀ ਪਹੁੰਚ ਤੋਂ ਪਰੇ ਰੱਖਣ ਦੀ ਲੋੜ ਹੁੰਦੀ ਹੈਕਿੰਨਾ ਕੁ ਖਾਣਾ ਹੈ ਅਤੇ ਕੀ ਖਾਣਾ ਹੈ ਜਾਂ ਕੀ ਨਹੀਂ ਖਾਣਾ, ਬਾਰੇ ਵੀ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ

ਪੰਜਾਬ ਵਿੱਚ ਮਸਜਿਦਾਂ, ਗਿਰਜਾਂ ਘਰਾਂ ਦੇ ਮੁਕਾਬਲੇ ਮੰਦਰ, ਗੁਰਦੁਆਰਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਮਾਨਸਿਕ ਰੋਗੀਆਂ ਦੇ ਇੱਥੇ ਜਾਣ ਦੀ ਸੰਭਾਵਨਾ ਵੱਧ ਹੁੰਦੀ ਹੈਕੜਾਹ ਪ੍ਰਸ਼ਾਦ, ਲੰਗਰ ਮਿਲਣ ਦੀ ਸੁਵਿਧਾ ਬਾਰੇ ਇਨ੍ਹਾਂ ਨੂੰ ਪਤਾ ਹੁੰਦਾ ਹੈ ਕਿਉਂਕਿ ਉਹ ਆਪਣੇ ਮਾਪਿਆਂ ਨਾਲ ਪਹਿਲਾਂ ਵੀ ਇੱਥੇ ਆਏ ਹੁੰਦੇ ਹਨਇਨ੍ਹਾਂ ਨੂੰ ਸਹੀ ਢੰਗ ਨਾਲ ਮੱਥਾ ਟੇਕਣ ਦਾ ਪਤਾ ਨਹੀਂ ਹੁੰਦਾਕੋਈ ਵੱਡੀ ਗੱਲ ਨਹੀਂ ਕਿ ਜੇ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਜਾਵੇ ਤਾਂ ਉਹ ਧਾਰਮਿਕ ਅਸਥਾਨ ਵਿੱਚ ਬਣੇ ਸਰੋਵਰ ਵਿੱਚ ਛਾਲ ਵੀ ਮਾਰ ਦੇਣਧਾਰਮਿਕ ਅਸਥਾਨਾਂ ਵਿੱਚ ਸੇਵਾਦਾਰਾਂ ਤੋਂ ਇਲਾਵਾ ਮੱਥਾ ਟੇਕਣ ਵਾਲੇ ਬਾਕੀ ਸ਼ਰਧਾਲੂਆਂ ਨੂੰ ਵੀ ਮੰਦ ਬੁੱਧੀ ਮਨੁੱਖ ਦੀਆਂ ਗਤੀਵਿਧੀਆਂ ’ਤੇ ਨਿਗਾਹ ਰੱਖਣੀ ਚਾਹੀਦੀ ਹੈਵਿਸ਼ੇਸ਼ ਥਾਂਵਾਂ ’ਤੇ ਅੰਦਰ, ਸਰੋਵਰ ਵਿੱਚ ਜਾਣ ਅਤੇ ਉੱਚੀਆਂ ਥਾਂਵਾਂ ਆਦਿ ’ਤੇ ਚੜ੍ਹਨ ਤੋਂ ਰੋਕਣ ਵਿੱਚ ਮਦਦ ਕਰਨੀ ਬਣਦੀ ਹੈ

ਚੰਗੀ ਗੱਲ ਹੈ ਕਿ ਹੈਂਡੀਕੈਪਡ (ਅਪਾਹਜ) ਨੌਜਵਾਨਾਂ ਲਈ ਤਾਂ ਕੁਝ ਪ੍ਰਤੀਸ਼ਤ ਸਰਕਾਰੀ ਨੌਕਰੀਆਂ ਰਿਜ਼ਰਵ ਰੱਖੀਆਂ ਜਾਂਦੀਆਂ ਹਨਸੜਕਾਂ, ਬਜ਼ਾਰਾਂ, ਬੱਸਾਂ, ਪਬਲਿਕ, ਧਾਰਮਿਕ ਥਾਂਵਾਂ ’ਤੇ ਬਾਕੀ ਜਨਤਾ ਅਪਾਹਜ ਮਨੁੱਖ ਦੀ ਬੈਠਣ, ਮੱਥਾ ਟਿਕਾਉਣ ਆਦਿ ਵਿੱਚ ਮਦਦ ਕਰਦੀ ਵੇਖੀ ਜਾਂਦੀ ਹੈਅਪਾਹਜ ਬੰਦਿਆਂ ਦਾ ਹਰੇਕ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਕਿ ਮਾਨਸਿਕ ਰੋਗ ਤੋਂ ਪੀੜਤਾਂ ਦੀ ਪਛਾਣ ਸੌਖੀ ਨਾ ਹੋਣ ਕਰਕੇ ਉਸਦੀ ਮਦਦ ਕਰਨਾ ਤਾਂ ਦੂਰ ਦੀ ਗੱਲ ਸਗੋਂ ਉਸ ਨਾਲ ਮਾਰ ਕੁਟਾਈ ਵੀ ਕਰ ਦਿੱਤੀ ਜਾਂਦੀ ਹੈਸਾਡੇ ਸਮਾਜ ਵਿੱਚ ਮੰਦ ਬੁੱਧੀ ਮਨੁੱਖ ਨੂੰ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਹੈਮੰਦ ਬੁੱਧੀ ਬੱਚਿਆਂ ਦੇ ਮਾਪਿਆਂ ਦੇ ਦੁੱਖ ਨੂੰ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ

ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈਰੁਜ਼ਗਾਰ ਦੀ ਤਲਾਸ਼ ਵਿੱਚ ਇੱਥੇ ਦੂਸਰੇ ਸੂਬਿਆਂ ਤੋਂ ਲੋਕ ਆਉਂਦੇ ਰਹਿੰਦੇ ਹਨਬਹੁਤ ਦੂਰ-ਦੂਰ ਦੇ ਸ਼ਹਿਰਾਂ ਤੋਂ ਆਏ ਮੰਦ ਬੁੱਧੀ ਲੋਕ ਰੇਲਵੇ ਸਟੇਸ਼ਨਾਂ ’ਤੇ ਗਲਤੀ ਨਾਲ ਉੱਤਰ ਜਾਂਦੇ ਹਨ ਜ਼ਮੀਨਾਂ ਦੇ ਮਾਲਕ, ਕੁਝ ਕਿਸਾਨ ਮੰਦ ਬੁੱਧੀ ਨੌਜਵਾਨਾਂ ਨੂੰ ਪਿੰਡਾਂ ਵਿੱਚ ਲੈ ਆਉਂਦੇ ਹਨਕਈ ਸਾਲ ਉਨ੍ਹਾਂ ਤੋਂ ਡੰਗਰਾਂ ਦਾ ਗੋਹਾ ਕੂੜਾ ਚੁਕਵਾਉਂਦੇ ਰਹਿੰਦੇ ਹਨਮਾਰ-ਕੁਟਾਈ ਵੀ ਕਰਦੇ ਹਨਕਿਸੇ ਦਿਆਲੂ ਗੁਆਂਢੀ ਵੱਲੋਂ ਮਾਰ ਕੁਟਾਈ ਦੀ ਬਣਾਈ ਵੀਡੀਓ ਵਾਇਰਲ ਹੋਣ ’ਤੇ ਜਦੋਂ ਸਮਾਜ ਸੇਵੀ ਜਾਂ ਪਰਿਵਾਰ ਵਾਲੇ ਲੈਣ ਆਉਂਦੇ ਹਨ ਤਾਂ ਖੇਤਾਂ, ਪਸ਼ੂਆਂ ਦੇ ਮਾਲਕ ਉਨ੍ਹਾਂ ਨਾਲ ਉਲਟਾ ਲੜਨ ਨੂੰ ਪੈਂਦੇ ਹਨਮੰਦ ਬੁੱਧੀ ਬੰਧੂਆ ਮਜ਼ਦੂਰ ਜਦੋਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਪਛਾਣ ਲੈਂਦਾ ਹੈ ਤਾਂ ਇੰਨੇ ਸਾਲਾਂ ਦੇ ਵਿਛੋੜੇ ਤੋਂ ਬਾਅਦ ਜਦੋਂ ਉਹ ਮਿਲਦੇ ਹਨ ਤਾਂ ਗਲਵੱਕੜੀ ਪਾਉਣ ਵੇਲੇ ਹੰਝੂਆਂ ਦੀ ਝੜੀ ਲੱਗ ਜਾਂਦੀ ਹੈਮੰਦ ਬੁੱਧੀ ਨੌਜਵਾਨਾਂ ਦੀਆਂ ਮਾਵਾਂ ਬਿਮਾਰ ਰਹਿਣ ਲੱਗ ਜਾਂਦੀਆਂ ਹਨਡੰਗਰਾ ਦਾ ਗੋਹਾ ਕੂੜਾ ਚੁਕਵਾਉਣ ਵਾਲੇ ਅਜਿਹੇ ਅਮੀਰ ਅਤੇ ਲਾਲਚੀ ਲੋਕ ਮੰਦ ਬੁੱਧੀ ਮਨੁੱਖਾਂ ਨਾਲ ਬੇਤਹਾਸ਼ਾ ਜ਼ੁਲਮ ਕਰਨ ਤੋਂ ਸੰਕੋਚ ਨਹੀਂ ਕਰਦੇਸਰਕਾਰ ਨੂੰ ਅਜਿਹੇ ਲੋਕਾਂ ਪ੍ਰਤੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਬੰਦਾ ਮੰਦ ਬੁੱਧੀ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਣ ਦਾ ਹੌਸਲਾ ਨਾ ਕਰ ਸਕੇਮੰਦ ਬੁੱਧੀ ਨੌਜਵਾਨਾਂ ਕੋਲੋਂ ਪੁੱਛਗਿੱਛ ਕਰਕੇ ਉਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਪਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤਕ ਜਾਂਪਿੰਗਲਾ ਆਸ਼ਰਮ ਆਦਿ ਤਕ ਪਹੁੰਚਾਉਣ ਵਿੱਚ ਮਦਦ ਕਰਨੀ ਚਾਹੀਦੀ ਹੈਪਬਲਿਕ, ਧਾਰਮਿਕ ਥਾਂਵਾਂ ’ਤੇ ਜਾਣ ਵੇਲੇ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਕਿਸੇ ਮਨੁੱਖ ਵਿੱਚ ਮਾਨਸਿਕ ਰੋਗ ਵਾਲੇ ਲੱਛਣ (ਸੰਕੇਤ, ਵਿਹਾਰ) ਦਿਸਣ ਉਸਨੂੰ ਪਰੇਸ਼ਾਨੀਆਂ ਤੋਂ ਬਚਾਉਣ ਵਿੱਚ ਉਸਦੀ ਮਦਦ ਕਰਨੀ ਬਣਦੀ ਹੈ ਇੱਕ ਦਮ ਉਸਦੀ ਕਿਸੇ ਹਰਕਤ ਤੋਂ ਗੁੱਸੇ ਵਿੱਚ ਆ ਕੇ ਮਾਰ-ਕੁਟਾਈ ਨਹੀਂ ਕਰਨੀ ਚਾਹੀਦੀਭੁੱਲੇ ਭਟਕੇ ਮਾਨਸਿਕ ਰੋਗੀਆਂ ਨੂੰ ਉਨ੍ਹਾਂ ਦੇ ਮਾਪਿਆਂ ਤਕ ਪਹੁੰਚਾਉਣ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈਹੈਂਡੀਕੈਪਡ ਮਨੁੱਖਾਂ ਵਾਗ ਮੰਦ ਬੁੱਧੀ ਅਤੇ ਮਾਨਸਿਕ ਰੋਗਾਂ ਨਾਲ ਪੀੜਿਤ ਮਨੁੱਖਾਂ ਨਾਲ ਵੀ ਹਮਦਰਦੀ ਕਰਨੀ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੋਹਣ ਲਾਲ ਗੁਪਤਾ

ਸੋਹਣ ਲਾਲ ਗੁਪਤਾ

Whatsapp: (91 - 98144 - 84161)
Email: (sohanlalgupta739@gmail.com)