KusumTaak7ਹੰਕਾਰ ਥੋੜ੍ਹੀ ਦੇਰ ਲਈ ਖੁਸ਼ੀ ਦੇ ਸਕਦਾ ਹੈਪਰ ਇਸਦਾ ਅੰਤ ਹਮੇਸ਼ਾ ...
(30 ਮਾਰਚ 2026)


ਮਨੁੱਖੀ ਜੀਵਨ ਵਿੱਚ ਸੁਭਾਅ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ
ਸੁਭਾਅ ਮਨੁੱਖ ਦੀ ਸ਼ਖਸੀਅਤ ਦਾ ਆਧਾਰ ਹੁੰਦਾ ਹੈਮਨੁੱਖ ਦੇ ਧੁਰ ਅੰਦਰ ਜਿਹੜੇ ਗੁਣ ਵਸਦੇ ਹਨ, ਉਹੀ ਉਸਦੀ ਸਮਾਜਿਕ ਪਛਾਣ ਬਣਾਉਂਦੇ ਹਨਇਨ੍ਹਾਂ ਗੁਣਾਂ ਵਿੱਚੋਂ ਬਹੁਤ ਹੀ ਪ੍ਰਭਾਵਸ਼ਾਲੀ ਗੁਣ ਹਨ- ਹੰਕਾਰ ਅਤੇ ਨਿਮਰਤਾਹੰਕਾਰ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ, ਜਦਕਿ ਨਿਮਰਤਾ ਉਸ ਨੂੰ ਉੱਚਾ ਚੁੱਕਦੀ ਹੈਇਹ ਦੋਵੇਂ ਗੁਣ ਮਨੁੱਖ ਦੇ ਜੀਵਨ ਦੀ ਸਫਲਤਾ ਜਾਂ ਅਸਫਲਤਾ ਨੂੰ ਨਿਰਧਾਰਿਤ ਕਰਦੇ ਹਨਹੰਕਾਰ ਇੱਕ ਅਜਿਹਾ ਵਿਕਾਰ ਹੈ, ਜਿਹੜਾ ਮਨੁੱਖ ਦੇ ਅੰਦਰ ਉਸ ਸਮੇਂ ਪੈਦਾ ਹੁੰਦਾ ਹੈ, ਜਦੋਂ ਉਹ ਆਪਣੇ-ਆਪ ਨੂੰ ਹੋਰਨਾਂ ਦੇ ਮੁਕਾਬਲੇ ਵੱਡਾ ਸਮਝਣ ਲੱਗ ਪੈਂਦਾ ਹੈਇਹ ਭਾਵਨਾ ਮਨੁੱਖ ਦੇ ਅੰਦਰ ਹੌਲੀ-ਹੌਲੀ ਵਧਦੀ ਹੈ ਅਤੇ ਇੱਕ ਸਮੇਂ ਬਾਅਦ ਉਹ ਆਪਣੇ-ਆਪ ਨੂੰ ਸਭ ਤੋਂ ਉੱਚਾ ਮੰਨਣ ਲਗਦਾ ਹੈਅਜਿਹੀ ਸਥਿਤੀ ਵਿੱਚ ਉਹ ਦੂਜਿਆਂ ਦੀ ਗੱਲ ਨਹੀਂ ਸੁਣਦਾ, ਨਾ ਹੀ ਕਿਸੇ ਦੀ ਸਲਾਹ ਨੂੰ ਮੰਨਦਾ ਹੈਹੰਕਾਰ ਵਿੱਚ ਅੰਨ੍ਹੇ ਹੋਣ ਕਾਰਨ ਉਹ ਆਪਣੇ ਫੈਸਲਿਆਂ ਵਿੱਚ ਗਲਤੀਆਂ ਕਰਦਾ ਹੈ, ਪਰ ਉਸ ਨੂੰ ਇਹ ਗਲਤੀਆਂ ਠੀਕ ਜਾਪਦੀਆਂ ਹਨਇਸ ਤਰ੍ਹਾਂ ਹੰਕਾਰ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ, ਉਹ ਸੱਚ ਨੂੰ ਦੇਖਣ ਅਤੇ ਸਮਝਣ ਦੇ ਅਸਮਰੱਥ ਹੋ ਜਾਂਦਾ ਹੈ

ਹੰਕਾਰ ਕਾਰਨ ਮਨੁੱਖੀ ਰਿਸ਼ਤੇ ਵੀ ਪ੍ਰਭਾਵਿਤ ਹੁੰਦੇ ਹਨਜਦੋਂ ਕੋਈ ਵਿਅਕਤੀ ਆਪਣੇ-ਆਪ ਨੂੰ ਹੀ ਸਹੀ ਮੰਨਦਾ ਹੈ ਤਾਂ ਉਹ ਦੂਜਿਆਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦਾਇਸ ਨਾਲ ਉਸਦੇ ਦੋਸਤ-ਮਿੱਤਰ, ਪਰਿਵਾਰਕ ਮੈਂਬਰ ਅਤੇ ਹੋਰ ਲੋਕ ਉਸ ਤੋਂ ਦੂਰੀ ਬਣਾਉਣ ਲੱਗ ਜਾਂਦੇ ਹਨਅਖੀਰ ਉਹ ਇਕੱਲਾ ਰਹਿ ਜਾਂਦਾ ਹੈਹੰਕਾਰ ਮਨੁੱਖ ਨੂੰ ਸਿਰਫ ਸਮਾਜਿਕ ਤੌਰਤੇ ਲੋਕਾਂ ਤੋਂ ਵੱਖ ਹੀ ਨਹੀਂ ਕਰਦਾ, ਸਗੋਂ ਆਤਮਿਕ ਤੌਰਤੇ ਵੀ ਕਮਜ਼ੋਰ ਕਰ ਦਿੰਦਾ ਹੈਭਾਵੇਂ ਰਾਵਣ ਬਹੁਤ ਵੱਡਾ ਵਿਦਵਾਨ ਅਤੇ ਤਾਕਤਵਰ ਸੀ, ਪਰ ਉਸਦੇ ਹੰਕਾਰ ਨੇ ਉਸਦੀ ਅੱਖਾਂਤੇ ਪਰਦਾ ਪਾ ਦਿੱਤਾ। ਅੰਤ ਵਿੱਚ ਉਸਦੀ ਸਾਰੀ ਕੁੱਲ ਦਾ ਨਾਸ ਹੋ ਗਿਆਦੁਰਯੋਧਨ ਨੇ ਆਪਣੇ ਘਮੰਡ ਕਰਕੇ ਪਾਂਡਵਾਂ ਨਾਲ ਅਨਿਆਂ ਕੀਤਾ। ਅੰਤ ਯੁੱਧ ਵਿੱਚ ਹਾਰ ਗਿਆਕਥਾਵਾਂ ਵਿੱਚ ਆਉਂਦਾ ਹੈ, ਭਸਮਾਸੁਰ ਨੂੰ ਵਰਦਾਨ ਮਿਲਿਆ ਸੀ ਕਿ ਉਹ ਜਿਸਦੇ ਸਿਰਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾਹੰਕਾਰ ਵਿੱਚ ਆ ਕੇ ਉਹ ਭਗਵਾਨ ਨੂੰ ਹੀ ਅਜ਼ਮਾਉਣ ਲੱਗਾ ਅਤੇ ਆਖਰਕਾਰ ਆਪਣੇ-ਆਪ ਹੀ ਨਾਸ ਹੋ ਗਿਆਨਿਪੋਲੀਅਨ ਨੇ ਕਈ ਜੰਗਾਂ ਜਿੱਤੀਆਂ, ਪਰ ਉਸਦੇ ਹੰਕਾਰ ਨੇ ਉਸਨੂੰ ਰੂਸਤੇ ਹਮਲਾ ਕਰਨ ਲਈ ਮਜਬੂਰ ਕੀਤਾਇਹ ਫੈਸਲਾ ਉਸਦੇ ਅੰਤ ਦਾ ਕਾਰਨ ਬਣਿਆ

ਦੂਜੇ ਪਾਸੇ ਨਿਮਰਤਾ ਇੱਕ ਅਜਿਹਾ ਗੁਣ ਹੈ, ਜਿਹੜਾ ਮਨੁੱਖ ਨੂੰ ਉੱਚਾ ਚੁੱਕਦਾ ਹੈਨਿਮਰ ਵਿਅਕਤੀ ਆਪਣੇ-ਆਪ ਨੂੰ ਹੋਰਨਾਂ ਨਾਲੋਂ ਵੱਡਾ ਨਹੀਂ ਸਮਝਦਾ, ਸਗੋਂ ਉਹ ਹਰ ਕਿਸੇ ਦੀ ਇੱਜ਼ਤ ਕਰਦਾ ਹੈਉਹ ਦੂਜਿਆਂ ਦੀ ਗੱਲ ਸੁਣਦਾ ਹੈ, ਹਮੇਸ਼ਾ ਸਿੱਖਣ ਦੀ ਲਾਲਸਾ ਰੱਖਦਾ ਹੈ ਅਤੇ ਆਪਣੇ ਅੰਦਰ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈਨਿਮਰਤਾ ਮਨੁੱਖ ਨੂੰ ਸੱਚ ਦੇ ਨੇੜੇ ਲੈ ਜਾਂਦੀ ਹੈ ਅਤੇ ਉਸਦੀ ਸੋਚ ਨੂੰ ਵਿਸ਼ਾਲ ਬਣਾਉਂਦੀ ਹੈਨਿਮਰਤਾ ਭਰਿਆ ਮਨੁੱਖ ਹਰ ਸਥਿਤੀ ਵਿੱਚ ਸੰਤੁਲਿਤ ਰਹਿੰਦਾ ਹੈਜਦੋਂ ਉਸ ਨੂੰ ਸਫਲਤਾ ਮਿਲਦੀ ਹੈ, ਉਹ ਉਸਤੇ ਘਮੰਡ ਨਹੀਂ ਕਰਦਾ, ਜਦੋਂ ਅਸਫਲਤਾ ਮਿਲਦੀ ਹੈ, ਤਾਂ ਉਹ ਨਿਰਾਸ ਨਹੀਂ ਹੁੰਦਾਉਹ ਹਰ ਤਜਰਬੇ ਤੋਂ ਕੁਝ ਨਾ ਕੁਝ ਸਿੱਖਦਾ ਹੈਇਹੀ ਗੁਣ ਉਸ ਨੂੰ ਜੀਵਨ ਵਿੱਚ ਅੱਗੇ ਵਧਾਉਂਦਾ ਹੈਨਿਮਰਤਾ ਮਨੁੱਖ ਦੇ ਅੰਦਰ ਸਹਿਣਸ਼ੀਲਤਾ ਅਤੇ ਧੀਰਜ ਨੂੰ ਵੀ ਵਧਾਉਂਦੀ ਹੈਨਿਮਰਤਾ ਦੇ ਕਾਰਨ ਮਨੁੱਖੀ ਰਿਸ਼ਤੇ ਮਜ਼ਬੂਤ ਬਣਦੇ ਹਨਲੋਕ ਨਿਮਰ ਮਨੁੱਖ ਨਾਲ ਮੇਲਜੋਲ ਰੱਖਣਾ ਪਸੰਦ ਕਰਦੇ ਹਨ, ਕਿਉਂਕਿ ਉਹ ਦਿਲ ਦਾ ਸਾਫ ਅਤੇ ਸੱਚਾ ਹੁੰਦਾ ਹੈਉਹ ਦੂਜਿਆਂ ਦੀ ਮਦਦ ਕਰਦਾ ਹੈ ਅਤੇ ਸਮਾਜ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਂਦਾ ਹੈਨਿਮਰਤਾ ਨਾਲ ਭਰਪੂਰ ਵਿਅਕਤੀ ਨੂੰ ਹਰ ਕੋਈ ਸਤਿਕਾਰ ਦਿੰਦਾ ਹੈ ਅਤੇ ਉਸਦੀ ਕਦਰ ਕਰਦਾ ਹੈ

ਸੰਸਾਰ ਪ੍ਰਸਿੱਧ ਸ਼ਖਸੀਅਤ ਨੈਲਸਨ ਮੰਡੇਲਾ ਨੇ 27 ਸਾਲ ਜੇਲ੍ਹ ਵਿੱਚ ਬਿਤਾਏ, ਪਰ ਬਾਹਰ ਆ ਕੇ ਉਨ੍ਹਾਂ ਨੇ ਬਦਲਾ ਨਹੀਂ ਲਿਆਉਹ ਬਹੁਤ ਨਿਮਰ ਰਹੇ ਅਤੇ ਸਭ ਨੂੰ ਇਕੱਠੇ ਲੈ ਕੇ ਚੱਲੇਇਸ ਨਿਮਰਤਾ ਨੇ ਹੀ ਉਨ੍ਹਾਂ ਨੂੰ ਵਿਸ਼ਵ ਪੱਧਰ ਦਾ ਮਹਾਨ ਨੇਤਾ ਬਣਾਇਆਲਾਲ ਬਹਾਦਰ ਸ਼ਾਸਤਰੀ ਬਹੁਤ ਸਾਦਗੀ ਅਤੇ ਨਿਮਰਤਾ ਲਈ ਜਾਣੇ ਜਾਂਦੇ ਸਨਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਸਧਾਰਨ ਜੀਵਨ ਜੀਉਂਦੇ ਰਹੇਡਾ. ਕਲਾਮ ਭਾਰਤ ਦੇ ਰਾਸ਼ਟਰਪਤੀ ਬਣੇ, ਪਰ ਉਹ ਹਮੇਸ਼ਾ ਬਹੁਤ ਸਾਦੇ ਅਤੇ ਨਿਮਰ ਰਹੇਉਹ ਆਪਣੇ-ਆਪ ਨੂੰ ਅਧਿਆਪਕ ਕਹਿਣਾ ਪਸੰਦ ਕਰਦੇ ਸਨ

ਇਹ ਵੀ ਸੱਚ ਹੈ ਕਿ ਹੰਕਾਰ ਅਤੇ ਨਿਮਰਤਾ ਦੋਵੇਂ ਮਨੁੱਖ ਦੇ ਅੰਦਰ ਹੀ ਵਸਦੇ ਹਨਇਹ ਮਨੁੱਖ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਗੁਣ ਅਪਣਾਉਂਦਾ ਹੈਜੇਕਰ ਮਨੁੱਖ ਆਪਣੇ-ਅੰਦਰ ਨਿਮਰਤਾ ਨੂੰ ਵਧਾਵੇ ਅਤੇ ਹੰਕਾਰ ਨੂੰ ਦੂਰ ਰੱਖੇ, ਤਾਂ ਉਹ ਜੀਵਨ ਵਿੱਚ ਕਾਮਯਾਬੀ ਦੇ ਉੱਚੇ ਮੁਕਾਮ ਹਾਸਲ ਕਰ ਸਕਦਾ ਹੈਪਰ ਜੇਕਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ, ਤਾਂ ਉਹ ਆਪਣੀ ਹੀ ਬਣਾਈ ਹੋਈ ਦੁਨੀਆ ਵਿੱਚ ਖੋ ਜਾਂਦਾ ਹੈਨਿਮਰਤਾ ਜਾਂ ਹੰਕਾਰ ਮਨੁੱਖ ਨੂੰ ਉਸੇ ਦਿਸ਼ਾ ਵੱਲ ਲੈ ਕੇ ਜਾਂਦੇ ਹਨ, ਜੋ ਉਹ ਧਾਰਦਾ ਹੈ

ਮਨੁੱਖ ਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ ਅਤੇ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈਹੰਕਾਰ ਥੋੜ੍ਹੀ ਦੇਰ ਲਈ ਖੁਸ਼ੀ ਦੇ ਸਕਦਾ ਹੈ, ਪਰ ਇਸਦਾ ਅੰਤ ਹਮੇਸ਼ਾ ਦੁਖਦਾਈ ਹੁੰਦਾ ਹੈਜਦਕਿ ਨਿਮਰਤਾ ਮਨੁੱਖ ਨੂੰ ਉਸਦੀ ਮੰਜ਼ਿਲ ਤਕ ਲੈ ਕੇ ਜਾਂਦੀ ਹੈ ਆਉ, ਅਸੀਂ ਆਪਣੇ ਜੀਵਨ ਵਿੱਚ ਨਿਮਰਤਾ ਨੂੰ ਅਪਣਾਈਏ ਅਤੇ ਹੰਕਾਰ ਨੂੰ ਤਿਆਗ ਦੇਈਏ, ਤਾਂ ਜੋ ਅਸੀਂ ਸਿਰਫ ਆਪਣੇ ਲਈ ਹੀ ਨਹੀਂ, ਸਗੋਂ ਸਮਾਜ ਲਈ ਵੀ ਇੱਕ ਚੰਗੀ ਉਦਾਹਰਨ ਬਣ ਸਕੀਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰਿੰ. ਕੁਸੁਮ ਟਾਕ

ਪ੍ਰਿੰ. ਕੁਸੁਮ ਟਾਕ

Whatsapp: (91 - 99880 - 01978)
Email: (
kusumtaak2006@gmail.com)