HarjitSGill7ਮੌਜੂਦਾ ਵਿਸ਼ਵ ਹਾਲਾਤ ਦੇ ਚਲਦਿਆਂ ਜਨਰੇਸ਼ਨ ਜ਼ੀ ਦਾ ਸੰਘਰਸ਼ ਸਫਲ ਹੋ ਸਕਦਾ ਹੈ, ਬਸ਼ਰਤੇ ...
(19 ਜਨਵਰੀ 2026)


‘ਜਨਰੇਸ਼ਨ ਜ਼ੀ’
(Z – ਜ਼ੈੱਡ) ਉਹ ਪੀੜ੍ਹੀ ਹੈ ਜੋ 1997 ਤੋਂ 2012 ਦੇ ਵਿਚਕਾਰ ਜਨਮੀ ਹੈਇਸ ਪੀੜ੍ਹੀ ਦੀ ਖਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਡਿਜਿਟਲ ਯੁਗ ਵਿੱਚ ਵੱਡੀ ਹੋਈ ਹੈਇੰਟਰਨੈੱਟ, ਸਮਾਰਟਫੋਨ, ਸੋਸ਼ਲ ਮੀਡੀਆ ਇਨ੍ਹਾਂ ਲਈ ਨਵੀਂ ਗੱਲ ਨਹੀਂ, ਬਲਕਿ ਨਾਰਮਲ ਗੱਲ ਹੈਇਸ ਪੀੜ੍ਹੀ ਵਿੱਚ ਪਿਛਲੀਆਂ ਪੀੜ੍ਹੀਆਂ ਨਾਲੋਂ ਜ਼ਿਆਦਾ ਸਮਾਜਿਕ, ਰਾਜਨੀਤਿਕ, ਪਰਿਆਵਰਣਕ ਅਤੇ ਮਨੁੱਖੀ ਅਧਿਕਾਰਾਂ ਵਾਲੀ ਚੇਤਨਾ ਹੈਇੰਟਰਨੈੱਟ ਨੇ ਦੁਨੀਆ ਨੂੰ ਸ਼ੀਸ਼ੇ ਵਾਂਗ ਸਾਹਮਣੇ ਰੱਖ ਦਿੱਤਾ ਹੈਜਨਰੇਸ਼ਨ ਜ਼ੀ ਨੂੰ ਹਰ ਮਸਲਾ ਭਾਵ ਜੰਗ ਦੇ ਪ੍ਰਭਾਵ, ਅਨਿਆਏ, ਜੈਂਡਰ-ਸਮਾਨਤਾ, ਨਸਲ-ਭੇਦ ਭਾਵ ਅਤੇ ਦੁਨੀਆਂ ’ਤੇ ਚੱਲ ਰਹੇ ਤਮਾਮ ਵਰਤਾਰਿਆਂ ਬਾਰੇ ਤੁਰੰਤ ਜਾਣਕਾਰੀ ਮਿਲਦੀ ਹੈਇਸ ਕਰਕੇ ਇਹ ਪੀੜ੍ਹੀ ਬਹੁਤ ਜਲਦੀ ਸਿੱਖਦੀ ਹੈ, ਸਵਾਲ ਪੁੱਛਦੀ ਹੈ ਅਤੇ ਸਟੈਂਡ ਲੈਂਦੀ ਹੈਇਹ ਚੁੱਪ ਰਹਿ ਕੇ ਸਭ ਕੁਝ ਸਹਿ ਜਾਣ ਵਾਲੀ ਪੀੜ੍ਹੀ ਨਹੀਂਇਹ ਸਿਸਟਮ ਨੂੰ ਚੈਲੈਂਜ ਕਰਦੀ ਹੈ ਚਾਹੇ ਉਹ ਸਕੂਲ ਜਾਂ ਸਮਾਜ ਵਿੱਚ ਨਾ ਬਰਾਬਰੀ ਹੋਵੇ ਜਾਂ ਸਮਾਜੀ ਤਾਨਾਸ਼ਾਹੀ, ਜਾਂ ਰਾਜਨੀਤਕ ਗਲਤੀਆਂਇਸਨੇ ਚਿੰਤਾ, ਡਿਪਰੈਸ਼ਨ, ਸਵੈਸੰਭਾਲ ਵਰਗੇ ਵਿਸ਼ਿਆਂ ਨੂੰ ਸਧਾਰਨ ਅਤੇ ਗੱਲਬਾਤ ਵਾਲੇ ਬਣਾ ਦਿੱਤਾ ਹੈਇਸ ਪੀੜ੍ਹੀ ਨੇ ਸੋਸ਼ਲ ਮੀਡੀਆ ਸਰਗਰਮੀਆਂ ਨਾਲ, ਆਪਣੇ ਫੋਨ ਦੀ ਵਰਤੋਂ ਨਾਲ ਕਈ ਦੇਸ਼ਾਂ ਵਿੱਚ ਪ੍ਰਦਰਸ਼ਨ ਖੜ੍ਹੇ ਕਰ ਦਿੱਤੇ ਹਨਜਨਰੇਸ਼ਨ ਜ਼ੀ ਨੇ ਛੋਟੇ ਮੋਟੇ ਮੁੱਦੇ ਵੀ ਗਲੋਬਲ ਬਣਾ ਦਿੱਤੇ ਹਨ ਇਹ ਆਪਣੀ ਆਵਾਜ਼ ਵੱਡੇ ਹਾਕਮਾਂ ਤਕ ਪਹੁੰਚਾਉਣ ਦੇ ਸਮਰੱਥ ਹੈਜਨਰੇਸ਼ਨ ਜ਼ੀ ਲਾਈਨਾਂ ਵਿੱਚ ਫਸੀ ਰਹਿਣ ਵਾਲੀ ਪੀੜ੍ਹੀ ਨਹੀਂ, ਇਹ ਆਪਣੇ ਹੱਕ ਚਾਹੂੰਦੀ ਹੈ ਅਤੇ ਕਿਸੇ ਨੂੰ ਦਬਾਉਣ ਨਹੀਂ ਦਿੰਦੀਇਹ ਪੀੜ੍ਹੀ ਅੰਨ੍ਹੀ ਵਫ਼ਾਦਾਰੀ ਨਹੀਂ ਰੱਖਦੀ, ਪਾਰਦਰਸ਼ਤਾ ਅਤੇ ਇਮਾਨਦਾਰ ਲੀਡਰਸ਼ਿੱਪ ਚਾਹੁੰਦੀ ਹੈਇਸ ਪੀੜ੍ਹੀ ਦੇ ਨੌਜਵਾਨ ਲੋਕ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ, ਪਾਰਦਰਸ਼ਤਾ, ਰੁਜ਼ਗਾਰ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਬਾਰੇ ਕਠੋਰ ਅਤੇ ਤਿੱਖੇ ਸਵਾਲ ਪੁੱਛਦੇ ਹਨ

ਜਨਰੇਸ਼ਨ ਜ਼ੀ ਪੀੜ੍ਹੀ ਦੀ ਵਿਲੱਖਣਤਾ ਸਿਰਫ ਤਕਨੀਕੀ ਸਮਰੱਥਾ ਤਕ ਸੀਮਿਤ ਨਹੀਂ, ਇਸ ਪੀੜ੍ਹੀ ਦੀ ਸਭ ਤੋਂ ਵੱਡੀ ਤਾਕਤ ਹੈ ਇਸਦੀ ਵਧੀ ਚੇਤਨਾ ਅਤੇ ਸਵੈਅਭਿਵਿਅਕਤੀ ਦੀ ਤੀਖਣ ਹਿੰਮਤ ਵੀ ਹੈਜਨਰੇਸ਼ਨ ਜ਼ੀ ਪੀੜ੍ਹੀ ਦੁਨੀਆ ਦੇ ਹਰੇਕ ਸੁੱਤੇ ਮੁੱਦੇ ਨੂੰ ਦੇਖਣ ਜਾਚਣ ਅਤੇ ਸਮਝਣ ਦੀ ਕਾਬਲੀਅਤ ਰੱਖਦੀ ਹੈਜਿੱਥੇ ਪਹਿਲੇ ਲੋਕਾਂ ਤਕ ਜਾਣਕਾਰੀ ਅਖ਼ਬਾਰ, ਰੇਡੀਓ ਜਾਂ ਟੀਵੀ ਰਾਹੀਂ ਹੌਲੀ-ਹੌਲੀ ਪਹੁੰਚਦੀ ਸੀ, ਉੱਥੇ ਅੱਜ ਦਾ ਨੌਜਵਾਨ ਇੱਕ ਕਲਿੱਕ ਨਾਲ ਪੂਰੀ ਦੁਨੀਆ ਦੇ ਅਨਿਆਂ, ਪ੍ਰਦੂਸ਼ਣ, ਜੰਗਾਂ, ਮਨੁੱਖੀ ਅਧਿਕਾਰਾਂ ਅਤੇ ਰਾਜਨੀਤਕ ਹਾਲਾਤ ਨੂੰ ਆਪਣੀ ਸਕਰੀਨਤੇ ਦੇਖ ਲੈਂਦਾ ਹੈ, ਜਿਸਦਾ ਸਿੱਧਾ ਪ੍ਰਭਾਵ ਪੈਂਦਾ ਹੈ ਇਹ ਪੀੜ੍ਹੀ ਸਵਾਲ ਪੁੱਛਦੀ ਹੈ, ਚੁਣੌਤੀਆਂ ਖੜ੍ਹੀਆਂ ਕਰਦੀ ਹੈ ਅਤੇ ਆਪਣੀ ਸੋਚਤੇ ਡਟ ਕੇ ਖੜ੍ਹਦੀ ਹੈਇਹ ਪੀੜ੍ਹੀ ਜਾਣਦੀ ਹੈ ਕਿ ਭੇਦਭਾਵ ਦਾ ਵਿਰੋਧ ਸਿਰਫ ਗਲੀਆਂ ਵਿੱਚ ਨਾਅਰੇ ਲਾ ਕੇ ਨਹੀਂ ਹੁੰਦਾ, ਸਗੋਂ ਆਪਣੀ ਸੋਚ ਅਤੇ ਰੋਜ਼ਾਨਾ ਦੇ ਫੈਸਲਿਆਂ ਵਿੱਚ ਹੁੰਦਾ ਹੈਇਸਨੇ ਆਪਣੇ ਕੰਮਾਂ ਨਾਲ ਸਮਾਜ ਦੇ ਪੁਰਾਣੇ ਰੁਝਾਨਾਂ, ਪੁਰਾਣੀਆਂ ਰਵਾਇਅਤਾਂ ਨੂੰ ਹਿਲਾ ਕੇ ਰੱਖ ਦਿੱਤਾ ਹੈਇਸ ਪੀੜ੍ਹੀ ਨੇ ਸਾਬਤ ਕਰ ਦਿੱਤਾ ਹੈ ਕਿ ਕਿਸੇ ਵੀ ਤਬਦੀਲੀ ਲਈ ਵੱਡੇ ਨਾਂ ਵਾਲੇ ਲੋਕਾਂ ਦੀ ਨਹੀਂ, ਸਿਰਫ ਹੌਸਲੇ ਵਾਲੀ ਸੋਚ ਅਤੇ ਡਿਜਿਟਲ ਹਥਿਆਰਾਂ ਦੀ ਲੋੜ ਹੁੰਦੀ ਹੈ

ਇੰਨਾ ਕੁਝ ਹੋਣ ਦੇ ਬਾਵਜੂਦ ਦੁਨੀਆ ’ਤੇ ਕਾਬਜ਼ ਸ਼ਕਤੀਆਂ ਆਪਣੇ ਸਿਸਟਮ ਅਤੇ ਏਜੰਸੀਆਂ ਰਾਹੀਂ ਇਸਦੇ ਉਦੇਸ਼ਾਂ ਅਤੇ ਟੀਚਿਆਂ ਨੂੰ ਭ੍ਰਮਤ ਕਰਨ ਵਿੱਚ ਫਿਲਹਾਲ ਕਾਮਯਾਬ ਹੋ ਰਹੀਆਂ ਹਨਨਿਪਾਲ, ਸ੍ਰੀ ਲੰਕਾ ਅਤੇ ਬੰਗਲਾ ਦੇਸ਼ ਇਸਦੀਆਂ ਪ੍ਰਤੱਖ ਉਦਾਹਰਣਾਂ ਹਨਨਿਪਾਲ, ਸ੍ਰੀ ਲੰਕਾ ਅਤੇ ਬੰਗਲਾ ਦੇਸ਼ ਵਿੱਚ ਇਸ ਨਵੀਂ ਪੀੜ੍ਹੀ ਦੇ ਸੰਘਰਸ਼ ਨਾਲ ਸਰਕਾਰਾਂ ਬਦਲ ਗਈਆਂ ਪਰ ਸਿਸਟਮ ਨਹੀਂ ਬਦਲ ਸਕਿਆ, ਉਹੋ ਬਿਊਰੋਕਰਸੀ ਹੀ ਚੱਲ ਰਹੀ ਹੈ ਅਤੇ ਰਾਜਨੀਤਿਕ ਸੋਚ ਵੀ ਪੁਰਾਣੀ ਹੈਕਿਉਂਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਹੀ ਡੂੰਘੀਆਂ ਹਨ, ਇਸ ਕਰਕੇ ਨਵੀਂ ਪੀੜ੍ਹੀ ਹਾਰ ਜਾਂਦੀ ਹੈ ਜਦੋਂ ਤਕ ਪੁਰਾਣਾਭ੍ਰਿਸ਼ਟ ਤੰਤਰ” ਦਾ ਜਾਲ ਨਹੀਂ ਟੁੱਟਦਾ, ਜਨਰੇਸ਼ਨ ਜ਼ੀ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਸਕਦੀਆਂਇਸ ਲਈ ਜਨਰੇਸ਼ਨ ਜ਼ੀ ਦਾਸਿਸਟਮ ਬਦਲਾਅਵੱਡੀਆਂ ਤਾਕਤਾਂ ਦੀ (GEO-STRATEGIC) ਭੂ-ਰਣਨੀਤਕ ਕੰਧ ਨਾਲ ਟਕਰਾ ਕੇ ਰੁਕ ਗਿਆਇਸ ਵਿੱਚ ਅਮਰੀਕਾ ਦੀ ਭੂ-ਰਾਜਨੀਤਿਕ ਦਿਲਚਸਪੀ ਇੱਕ ਮੁੱਖ ਕਾਰਕ ਹੈ, ਕਿਉਂਕਿ ਅਮਰੀਕਾ ਇਨ੍ਹਾਂ ਦੇਸ਼ਾਂ ਨੂੰ ਇੰਡੋ-ਪੈਸਿਫਿਕ ਸਟਰੈਟਜੀ ਦੇ ਹਿੱਸੇ ਵਜੋਂ ਦੇਖਦਾ ਹੈ, ਜਿੱਥੇ ਚੀਨ ਨੂੰ ਬੈਲੈਂਸ ਕਰਨਾ ਇਸਦੀ ਪ੍ਰਾਥਮਿਕਤਾ ਹੈਅਮਰੀਕਾ ਲਈ ਨਿਪਾਲ ਵਿੱਚ ਬਦਲਾਅ ਤੋਂ ਵੱਧ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਨੂੰ ਰੋਕਣਾ ਮਹੱਤਵਪੂਰਣ ਸੀਇਸ ਲਈ Gen Z ਦਾ ਸਿਸਟਮ ਨੂੰ ਬਦਲ ਦੇਣ ਦਾ ਨਿਸ਼ਾਨਾ ਸਥਿਰਤਾ ਦੀ ਅਮਰੀਕੀ ਸ਼ਰਤ ਨਾਲ ਟਕਰਾਉਂਦਾ ਰਿਹਾ

ਲੰਕਾ ਦੀ ਗੱਲ ਕਰੀਏ ਤਾਂ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਸ੍ਰੀ ਲੰਕਾ ਚੀਨ ਵੱਲ ਹੋਰ ਝੁਕੇਇਸ ਲਈ ਰਾਜਨੀਤਿਕ ਬਦਲਾਅਦਾ ਸਮਰਥਨ ਕੀਤਾ ਪਰ ਡੂੰਘਾ ਸਿਸਟੈਮਿਕ ਬਦਲਾਅ ਨਹੀਂਅਮਰੀਕਾ ਦਾ ਆਈ ਐੱਮ ਐੱਫ ’ਤੇ ਸਿੱਧਾ ਕੰਟਰੋਲ ਹੈਆਈ ਐੱਮ ਐੱਫ ਨੇ ਸ੍ਰੀ ਲੰਕਾ ਨੂੰ ਸਖ਼ਤ ਸ਼ਰਤਾਂ ਨਾਲ ਆਰਥਿਕ ਪੈਕੇਜ ਦਿੱਤਾ, ਜਿਨ੍ਹਾਂ ਨੇ ਪੁਰਾਣੇ ਆਰਥਿਕ ਮਾਡਲ ਨੂੰ ਜਿਉਂ ਦਾ ਤਿਉਂ ਰੱਖਿਆ

ਬੰਗਲਾਦੇਸ਼ ਵਿੱਚ ਵੀ ਅਮਰੀਕਾ ਦੀ ਵਿਦੇਸ਼ ਨੀਤੀ ਦਾ ਰੋਲ ਕਾਫ਼ੀ ਮਹੱਤਵਪੂਰਨ ਰਹਿੰਦਾ ਹੈਬੰਗਲਾਦੇਸ਼ ਦੀ ਅਰਥਵਿਵਸਥਾ ਦਾ 80% ਹਿੱਸਾ ਕੱਪੜਾ ਉਦਯੋਗ ਅਤੇ ਗਾਰਮੈਂਟ ਨਿਰਯਾਤਤੇ ਨਿਰਭਰ ਹੈ, ਜਿਸ ਵਿੱਚੋਂ ਸਭ ਤੋਂ ਵੱਡਾ ਬਜ਼ਾਰ ਅਮਰੀਕਾ ਵਿੱਚ ਹੈਬੰਗਲਾਦੇਸ਼ ਚੀਨ ਦਾ ਵੱਡਾ ਆਰਥਿਕ ਭਾਈਵਾਲ ਹੈਅਮਰੀਕਾ ਲਈ ਇਹ ਚਿੰਤਾ ਹੈ ਕਿ ਜੇ ਨੌਜਵਾਨਾਂ ਦੀ ਅਗਵਾਈ ਵਾਲੀ ਅਸਥਿਰਤਾ ਨਾਲ ਨਵੀਂ ਸਰਕਾਰ ਆਉਂਦੀ, ਬੰਗਲਾ ਦੇਸ਼ ਚੀਨ ਦੇ ਜ਼ਿਆਦਾ ਨਿਕਟ ਹੋ ਸਕਦਾ ਸੀ, ਤਾਂ ਬੇਅ ਆਫ ਬੰਗਾਲ ਵਿੱਚ ਚੀਨੀ ਰਣਨੀਤਕ ਪਕੜ ਵਧੇਰੇ ਹੋ ਸਕਦੀ ਹੈਪਰ ਅਮਰੀਕਾ ਦੀ ਨੀਤੀ ਨੌਜਵਾਨ ਭਾਵਨਾ ਨਾਲ ਨਹੀਂ ਮਿਲਦੀ ਸੀਸੋ ਬੰਗਲਾ ਦੇਸ਼ ਦੇ ਨੌਜਵਾਨਾਂ ਦੀ ਸਿਸਟਮ ਬਦਲ ਦੇਣ ਦੀ ਮੰਗ ਇਸ ਵੱਡੀ ਜੀਓ ਪਾਲੇਟਿਕਸ ਦੀ ਗੇਮ ਦੇ ਸਾਹਮਣੇ ਕਮਜ਼ੋਰ ਰਹੀਇਸ ਖਿੱਤੇ ਦੀ ਉਥਲਪੁਥਲ ਦਾ ਨਤੀਜਾ ਇਹ ਨਿਕਲਿਆ ਕਿ ਜਨਰੇਸ਼ਨ ਜ਼ੀ ਨੇ ਦਰਵਾਜ਼ਾ ਹਿਲਾਇਆ, ਪਰ ਤਾਲਾ ਨਹੀਂ ਖੁੱਲ੍ਹਿਆ

2025 ਵਿੱਚ ਹੀ ਇਸ ਪੀੜ੍ਹੀ ਦੀ ਅਗਵਾਈ ਵਾਲੇ ਅੰਦੋਲਨ ਅਫਰੀਕਾ ਦੇ ਕੀਨੀਆ, ਮੋਰੋਕੋ, ਮੈਡਾਗਾਸਕਰ ਅਤੇ ਦੱਖਣੀ ਅਮਰੀਕਾ ਵਿੱਚ ਪੇਰੂ ਤਕ ਪਹੁੰਚੇ, ਜੋ ਕਿ ਭ੍ਰਿਸ਼ਟਾਚਾਰ, ਅਸਮਾਨਤਾ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ ਪ੍ਰਤੀ ਨਿਰਾਸ਼ਾ ਦੁਆਰਾ ਪ੍ਰੇਰਿਤ ਸਨਜਨਰੇਸ਼ਨ ਜ਼ੀ ਬਾਰੇ ਕਈ ਲੋਕਾਂ ਦੀਆਂ ਆਲੋਚਨਾਵਾਂ ਵੀ ਹਨਇਸ ਪੀੜ੍ਹੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਾਹਲੇਪਣ ਦੀ ਸ਼ਿਕਾਰ ਹੈ ਅਤੇ ਬਹੁਤ ਜਲਦੀ ਹੀ ਨਰਾਜ਼ ਹੋ ਜਾਂਦੀ ਹੈ ਇਹ ਵਧੇਰੇ ਸਮਾਂ ਆਨ ਲਾਇਨ ਰਹਿੰਦੀ ਹੈ, ਲੋੜ ਤੋਂ ਜ਼ਿਆਦਾ ਅੱਗੇ ਦਾ ਸੋਚਦੀ ਹੈ, ਗੁੱਸੇ ਨਾਲ ਭਰੀ ਰਹਿੰਦੀ ਹੈ ਅਤੇ ਸ਼ਲੀਨਤਾ ਅਤੇ ਸਤਿਕਾਰ ਦਾ ਭਾਵ ਨਹੀਂ ਰੱਖਦੀ, ਇਸ ਕਰਕੇ ਸਮਾਜਿਕ ਹਮਦਰਦੀ ਜਲਦੀ ਹੀ ਗੁਆ ਬੈਠਦੀ ਹੈ

ਦੁਨੀਆ ਭਰ ਵਿੱਚ ਅੰਦੋਲਨਾਂ ਦੇ ਪੁਰਾਣੇ ਤਜਰਬੇ ਇਹ ਜਾਣਨ ਲਈ ਕਾਫੀ ਹਨ ਕਿ ਸਥਾਪਤ ਭ੍ਰਿਸ਼ਟ ਤੰਤਰ ਨਾਲ ਮੱਥਾ ਲਾਉਣਾ ਇੰਨਾ ਸੌਖਾ ਨਹੀਂ1960 ਵਿਆਂ ਦਾ ਅਮਰੀਕਾ ਵਿਚਲਾ ਨਾਗਰਿਕ ਅਧਿਕਾਰ ਅੰਦੋਲਨ ਜੋ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਅਗਵਾਈ ਹੇਠ ਨਸਲੀ ਭੇਦਭਾਵ, ਕਾਨੂੰਨ ਅੱਗੇ ਬਰਾਬਰੀ ਦਾ ਅਧਿਕਾਰ, ਸਿੱਖਿਆ ਅਤੇ ਰੋਜ਼ਗਾਰ ਵਿੱਚ ਸਮਾਨ ਮੌਕੇ, ਆਤਮ-ਰੱਖਿਆ, ਸਵੈਸਨਮਾਨ ਵਰਗੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਲੜਿਆ ਗਿਆ ਸੀ; ਸਿੱਟੇ ਵਜੋਂ 1964 ਦਾ ਨਾਗਰਿਕ ਅਧਿਕਾਰ ਐਕਟ ਅਤੇ 1965 ਦਾ ਵੋਟਿੰਗ ਅਧਿਕਾਰ ਐਕਟ ਤਾਂ ਬਣ ਗਿਆ, ਪਰ ਆਰਥਿਕ ਅਸਮਾਨਤਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੀਲੰਬੇ, ਸੰਗਠਿਤ ਅਤੇ ਨੈਤਿਕ ਸੰਘਰਸ਼ ਨਾਲ ਸਿਸਟੈਮਿਕ ਨਸਲਵਾਦ ਨੂੰ ਵੀ ਹਿਲਾਇਆ ਤਾਂ ਜ਼ਰੂਰ ਪਰ ਇਨ੍ਹਾਂ ਕਾਨੂੰਨਾਂ ਨੇ ਸਿਰਫ ਨਸਲਵਾਦ ਦੇ ਢਾਂਚੇ ਹੀ ਬਦਲੇ, ਨਸਲਵਾਦੀਆਂ ਦੀ ਸੋਚ ਨਹੀਂ ਬਦਲੀਕਾਲੇ ਅਫਰੀਕਨ ਅਮਰੀਕਨਾਂ ਵਿਰੁੱਧ ਪੁਲਿਸ ਬਰਬਰਤਾ ਜਾਰੀ ਰਹੀ ਅਤੇ ਅੱਜ ਵੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਕਾਲਿਆਂ ਦੀ ਗਿਣਤੀ ਵੱਧ ਹੈਕਾਲੇ ਲੋਕ ਪੁਲਿਸ ਵੱਲੋਂ ਵੱਧ ਅਨੁਪਾਤ ਵਿੱਚ ਮਾਰੇ ਜਾਂਦੇ ਹਨ ਅਤੇ ਰੋਜ਼ਗਾਰ, ਸਿੱਖਿਆ ਅਤੇ ਹਾਊਸਿੰਗ ਵਿੱਚ ਭੇਦਭਾਵ ਜਾਰੀ ਹੈਇਸ ਬਲੈਕ ਭਾਈਚਾਰੇ ਨੂੰ ਫਿਰ 2013 ਵਿੱਚ ਇੱਕ ਵਾਰ ਬਲੈਕ ਲਾਈਵਜ਼ ਮੈਟਰ ਅੰਦੋਲਨ ਲੜਨਾ ਪਿਆ

ਇਸੇ ਤਰ੍ਹਾਂ 2010-2012 ਦੇ ਦਰਮਿਆਨ ਮਿਡਲ ਈਸਟ ਅਤੇ ਉੱਤਰੀ ਅਫਰੀਕਾ ਵਿੱਚ ਨੌਜਵਾਨਾਂ ਦੀ ਅਗਵਾਈ ਹੇਠ ਤਾਨਾਸ਼ਾਹੀ ਰਾਜਾਂ ਵਿਰੁੱਧ ਲੋਕ ਬਗਾਵਤਾਂ ਉੱਠੀਆਂ, ਜਿਨ੍ਹਾਂ ਨੂੰ ਇਤਿਹਾਸ ਵਿੱਚ ਅਰਬ ਸਪ੍ਰਿੰਗ ਦਾ ਨਾਂ ਦਿੱਤਾ ਗਿਆ ਹੈਅਰਬ ਸਪ੍ਰਿੰਗ ਮੂਵਮੈਂਟ ਨੇ ਕਈ ਦੇਸ਼ਾਂ ਵਿੱਚ ਪੁਰਾਣੇ ਤਾਨਾਸ਼ਾਹੀ ਢਾਂਚੇ ਹਿਲਾ ਦਿੱਤੇ, ਜਿਨ੍ਹਾਂ ਵਿੱਚ ਟਿਊਨੀਸ਼ੀਆ ਵਿੱਚੋਂ ਆਬਿਦੀਨ ਬੈਨ ਅਲੀਪ ਜਿਸਦੀ ਪਤਨੀ ਲੀਲ੍ਹਾ ਤ੍ਰਾਬੇਲਸੀ ਅਤੇ ਪਰਿਵਾਰਤੇ ਅਰਬਾਂ ਡਾਲਰ ਦੀ ਲੁੱਟ ਦਾ ਦੋਸ਼ ਸੀ, ਦੇ ਵਿਰੁੱਧ ਲੱਖਾਂ ਲੋਕ ਸੜਕਾਂਤੇ ਆ ਗਏ ਅਤੇ ਫੌਜ ਨੇ ਸੰਘਰਸ਼ ਕਰ ਰਹੇ ਆਮ ਲੋਕਾਂ ’ਤੇ ਗੋਲੀਆਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਨਤੀਜੇ ਵਜੋਂ ਬੈਨ ਅਲੀ ਸਾਊਦੀ ਅਰਬ ਭੱਜ ਗਿਆਮੁਹੰਮਦ ਬੁਆਜ਼ੀਜ਼ੀ ਨਾਂ ਦੇ ਇੱਕ ਗਰੀਬ ਨੌਜਵਾਨ ਨੇ ਪੁਲਿਸ ਦੀ ਬੇਇੱਜ਼ਤੀ ਤੋਂ ਬਾਅਦ ਆਤਮ-ਦਾਹ ਕਰ ਲਿਆ ਸੀ ਇਹ ਘਟਨਾ ਰੋਟੀ, ਇੱਜ਼ਤ ਅਤੇ ਇਨਸਾਫ ਦੀ ਬਗਾਵਤ ਬਣ ਗਈਮਿਸਰ ਦੇ ਤਾਨਾਸ਼ਾਹ ਹਸਨੀ ਮੁਬਾਰਕ ਨੂੰ ਹਟਾਇਆ ਗਿਆ25 ਜਨਵਰੀ 2011 ਨੂੰ ਕਾਹਿਰਾ ਦੇ ਤਹਰੀਰ ਸਕੁਐਰ ਵਿੱਚ ਨੌਜਵਾਨ, ਮਜ਼ਦੂਰ, ਮੱਧ ਵਰਗ ਦੇ ਲੱਖਾਂ ਲੋਕ ਸੜਕਾਂਤੇ ਇਕੱਠੇ ਹੋ ਗਏ 18 ਦਿਨਾਂ ਦੀ ਲਗਾਤਾਰ ਬਗਾਵਤ ਦੌਰਾਨ ਫੌਜ ਨੇ ਮੁਬਾਰਕ ਦਾ ਸਾਥ ਛੱਡ ਦਿੱਤਾਪਰ ਬਾਅਦ ਵਿੱਚ ਕੀ ਹੋਇਆ, ਨੌਜਵਾਨ ਅੰਦੋਲਨ ਕੋਲ ਕੋਈ ਸਿਆਸੀ ਪਾਰਟੀ ਨਹੀਂ ਸੀ, ਚੋਣਾਂ ਵਿੱਚ ਕੱਟੜਵਾਦੀ ਵਿਚਾਰਧਾਰਾ ਵਾਲੀ ਮੁਸਲਿਮ ਬ੍ਰਦਰਹੁੱਡ ਦੀ ਜਿੱਤ ਹੋਈਮਿਸਰ ਦਾ ਅਰਥਚਾਰਾ ਡਿਗ ਗਿਆ ਸਰਕਾਰ ਬਦਲੀ, ਪਰ ਸਿਸਟਮ ਨਹੀਂ ਬਦਲ ਸਕਿਆ ਬਾਹਰੀ ਤਾਕਤਾਂ ਦੀ ਦਖਲਅੰਦਾਜ਼ੀ ਨਾਲ ਮਿਸਰ ਮੁੜ ਫੌਜੀ ਤਾਨਾਸ਼ਾਹੀ ਵੱਲ ਮੁੜ ਗਿਆਅਰਬ ਸਪ੍ਰਿੰਗ ਮੂਵਮੈਂਟ ਦਾ ਮਿਸਰ ਵਿੱਚ ਸਭ ਤੋਂ ਵੱਡਾ ਸਬਕ ਇਹ ਮਿਲਿਆ ਕਿ ਸੰਸਥਾਵਾਂਤੇ ਕਬਜ਼ਾ ਕੀਤੇ ਬਿਨਾਂ ਜਿੱਤ ਅਧੂਰੀ ਹੀ ਰਹਿੰਦੀ ਹੈਜੇ ਫੌਜ ਅਤੇ ਸੰਸਥਾਵਾਂ ਕਾਬੂ ਵਿੱਚ ਨਾ ਆਉਣ ਤਾਂ ਸਿਰਫ ਤਾਨਾਸ਼ਾਹ ਦਾ ਨਾਂ ਹੀ ਬਦਲਦਾ ਹੈ

ਟਿਊਨੀਸ਼ੀਆ ਅਤੇ ਮਿਸਰ ਦੀਆਂ ਘਟਨਾਵਾਂ ਨੇ ਹੋਰ ਅਰਬ ਮੁਲਕਾਂ ਨੂੰ ਵੀ ਪ੍ਰਭਾਵਤ ਕੀਤਾ ਅਤੇ ਬਗਾਵਤ ਨੂੰ ਪ੍ਰੇਰਿਤ ਕੀਤਾਲੀਬੀਆ ਵਿੱਚ ਗੱਦਾਫੀ ਵਿਰੁੱਧ ਬਗਾਵਤ ਨੂੰ ਨਾਟੋ ਨੇ ਹਵਾਈ ਹਮਲੇ ਕਰਕੇ ਅਤੇ ਸੈਨਿਕ ਸਹਾਇਤਾ ਨਾਲ ਮਦਦ ਕੀਤੀ ਫਲਸਰੂਪ 20 ਅਕਤੂਬਰ 2011 ਕਰਨਲ ਗੱਦਾਫੀ ਮਾਰਿਆ ਗਿਆਲੰਬੇ ਸਮੇਂ ਦਾ ਘਰੇਲੂ ਖੂਨ-ਖਰਾਬੀ ਭਰਿਆ ਸੰਘਰਸ਼ ਬੇਕਾਰ ਗਿਆ ਅਤੇ ਲੀਬੀਆ ਅਜੇ ਵੀ ਅਸਥਿਰ ਹਾਲਤ ਵਿੱਚ ਹੈਅਰਬ ਸਪ੍ਰਿੰਗ ਦਾ ਨਤੀਜਾ ਹੀ ਸੀ ਕਿ ਯਮਨ ਵਿੱਚ ਵੀ ਅਜਿਹਾ ਹੀ ਵਾਪਰਿਆ ਘਰੇਲੂ ਖਾਨਾਜੰਗੀ ਨੇ ਵੱਡੇ ਯੁੱਧ ਦਾ ਆਕਾਰ ਧਾਰ ਲਿਆਬੇਰੁਜ਼ਗਾਰੀ, ਅਮੀਰ-ਗਰੀਬ ਦਾ ਫਰਕ ਅਤੇ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਉੱਠੀ ਬਗਾਵਤੀ ਲਹਿਰ ਨੇ ਮੁਸਲਿਮ ਫਿਰਕਿਆਂ ਸ਼ੀਆ-ਸੁੰਨੀ ਵਿੱਚ ਵੰਡ ਤਿੱਖੀ ਕਰ ਦਿੱਤੀ ਹੂਥੀ ਨਾਂ ਦੀ ਜਥੇਬੰਦੀ ਹੇਠ ਸ਼ੀਆ ਫਿਰਕੇ ਦੇ ਲੋਕ ਉੱਭਰੇ, ਘਰੇਲੂ ਯੁੱਧ ਸ਼ੁਰੂ ਹੋ ਗਿਆਅੰਤ ਗਲਫ ਕਾਰਪੋਰੇਸ਼ਨ ਕੋਸਲ ਦੀ ਵਿਚੋਲਗੀ ਨਾਲ ਯਮਨ ਦੇ ਤਾਨਾਸ਼ਾਹੀ ਨੇਤਾ ਅਲੀ ਅਬਦੁੱਲਾ ਸਾਲੇਹ ਨੇ 25 ਫਰਵਰੀ 2012 ਨੂੰ ਅਸਤੀਫ਼ਾ ਦੇ ਦਿੱਤਾ ਪਰ 2017 ਵਿੱਚ ਹੂਥੀਆਂ ਵੱਲੋਂ ਉਸਦੀ ਹੱਤਿਆ ਕਰ ਦਿੱਤੀ ਗਈਯਮਨ ਅੱਜ ਵੀ ਵੱਖ-ਵੱਖ ਤਾਕਤਵਰ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਗਰੀਬੀ ਆਰਥਿਕ ਤੰਗੀ ਦੇ ਚਲਦਿਆਂ ਅਤੇ ਮਨੁੱਖੀ ਹਾਲਾਤ ਬਹੁਤ ਖਰਾਬ ਹਨ

ਸਤੰਬਰ 2011, ਅਮਰੀਕਾ ਦੇ ਨਿਊਯਾਰਕ, ਵਾਲ ਸਟਰੀਟ ਫਾਇਨੈਂਸ਼ੀਅਲ ਡਿਸਟ੍ਰਿਕਟ ਵਿੱਚ ਕਾਰਪੋਰੇਟ ਪਾਵਰ ਦੇ ਵਿਰੋਧ ਅਤੇ ਆਰਥਿਕ ਅਸਮਾਨਤਾ ਨੂੰ ਲੈ ਕੇ ਕਾਰਪੋਰੇਟ ਅਤੇ ਬੈਂਕਿੰਗ ਪਾਵਰ ਦੇ ਖ਼ਿਲਾਫ ਇੱਕ ਵਿਲੱਖਣ ਆਕੂਪਾਈ ਮੂਵਮੈਂਟ ਖੜ੍ਹੀ ਹੋ ਗਈਇਸ ਮੂਵਮੈਂਟ ਵਿੱਚ ਵੀ ਆਰਥਿਕ ਨਿਆਂ ਲਈ ਨੌਜਵਾਨਾਂ, ਵਿਦਿਆਰਥੀਆਂ ਅਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਵਾਲ ਸਟਰੀਟ ਦੇ ਕਾਰਪੋਰੇਟਾਂ ਵਿਰੁੱਧ ਧਰਨਾ ਸ਼ੁਰੂ ਕੀਤਾਉਹਨਾਂ ਦਾ ਮੁੱਖ ਨਾਅਰਾ ਸੀ, ਅਸੀਂ 99% ਹਾਂ ਅਤੇ ਇੱਕ ਪਰਸੈਂਟ ਸਾਡੀ ਲੁੱਟ ਕਰਦੇ ਹਨਇਹ ਅੰਦੋਲਨ ਤੇਜ਼ੀ ਨਾਲ ਫੈਲਿਆ ਬਹੁਤ ਸਾਰੇ ਸ਼ਹਿਰਾਂ ਵਿੱਚ ਸ਼ਾਖਾਵਾਂ ਬਣਾਈਆਂਇਸ ਅੰਦੋਲਨ ਦਾ ਕੋਈ ਵੀ ਕੇਂਦਰੀ ਲੀਡਰ ਨਹੀਂ ਸੀ ਅਤੇ ਨਾ ਹੀ ਕੋਈ ਰਾਜਨੀਤਕ ਧਿਰ ਇਸ ਅੰਦੋਲਨ ਦੇ ਪਿੱਛੇ ਸੀਇਸ ਕਰਕੇ ਸੰਘਰਸ਼ ਨੂੰ ਅੱਗੇ ਵਧਾਉਣ ਜਾਂ ਵੱਡਾ ਕਰਨ ਲਈ ਤਰੁੰਤ ਫੈਸਲੇ ਨਾ ਲਏ ਜਾ ਸਕੇਨੀਤੀਗਤ ਸੁਧਾਰ ਲਈ ਕੋਈ ਵੀ ਸਪਸ਼ਟ ਯੋਜਨਾ ਨਹੀਂ ਸੀ ਬਣ ਸਕੀਦੂਸਰਾ, ਇਹ ਅੰਦੋਲਨ ਵੀ ਜਨਰੇਸ਼ਨ ਜ਼ੀ ਦੇ ਮੌਜੂਦਾ ਅੰਦੋਲਨਾਂ ਦੀ ਤਰ੍ਹਾਂ ਟਵਿਟਰ, ਫੇਸਬੁੱਕ, ਯੂਟਿਊਬ ਰਾਹੀਂ ਫੈਲਿਆ ਅਤੇ ਲੜਿਆ ਗਿਆਅੰਦੋਲਨ ਦੇ ਦਬਾਅ ਦੇ ਬਾਵਜੂਦ ਵੀ ਅਮਰੀਕਾ ਦੀ ਆਰਥਿਕ ਅਤੇ ਰਾਜਨੀਤਿਕ ਮਸ਼ੀਨਰੀ ਸਥਿਰ ਰਹੀਕੁਝ ਸ਼ਹਿਰਾਂ ਵਿੱਚ ਧਰਨੇ ਅਤੇ ਪ੍ਰਦਰਸ਼ਨਾਂ ਨੂੰ ਤਾਕਤ ਨਾਲ ਦਬਾਇਆ ਗਿਆਮੂਵਮੈਂਟ ਚੇਤਨਾ ਫੈਲਾਉਣ ਤਕ ਸੀਮਿਤ ਹੋ ਕੇ ਰਹੀ ਗਈ ਕਿਸੇ ਵੀ ਸਾਰਥਿਕ ਅੰਜਾਮ ਤੀਕ ਨਾ ਪਹੁੰਚੀਜਨਰੇਸ਼ਨ ਜ਼ੀ ਦੇ ਅੰਦੋਲਨਾਂ ਲਈ ਸਿੱਖਣ ਲਈ ਇਹ ਹੈ ਕਿ ਚੇਤਨਾ ਦਾ ਪਸਾਰ ਸਿਰਫ ਪਹਿਲਾ ਕਦਮ ਹੈ; ਸੰਘਰਸ਼ ਲਈ ਯੋਜਨਾ ਅਤੇ ਨੀਤੀਗਤ ਹੱਲ ਲਾਜ਼ਮੀ ਹੁੰਦੇ ਹਨ

1928-1945 ਦੇ ਪੀਰੀਅਡ ਦੀ ਜਨਰੇਸ਼ਨ ਨੂੰ ਆਤਮ-ਨਿਰਭਰ, ਕੰਮ ਕਾਜ ਵਿੱਚ ਲਗਨ, ਆਮ ਤੌਰਤੇ ਚੁੱਪ ਚਾਪ ਸਮਾਂ ਕੱਟਣ ਵਾਲੀ ਚੁੱਪ ਪੀੜ੍ਹੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈਇਸ ਪੀੜ੍ਹੀ ਦੇ ਸਮੇਂ ਦੁਨੀਆ ਵਿੱਚ ਮਹਾਨ ਆਰਥਿਕ ਮੰਦੀ ਦਾ ਦੌਰ ਸੀ1939-1945 ਦੇ ਸਮੇਂ ਵਿੱਚ ਦੂਸਰੀ ਸੰਸਾਰ ਜੰਗ ਲੜੀ ਗਈ ਹੋਰ ਮੁੱਖ ਘਟਨਾਵਾਂ ਵਿੱਚ 1949 ਵਿੱਚ ਨਾਟੋ ਦੀ ਸਥਾਪਨਾ ਵੀ ਹੋਈ1946-1964 ਦੇ ਸਮੇਂ ਦੀ ਜਨਰੇਸ਼ਨ ਨੂੰ ਬੇਬੀ ਬੂਮਰਜ਼ ਦਾ ਨਾਂ ਦਿੱਤਾ ਗਿਆ ਹੈਇਸਦਾ ਸਮਾਂ ਸੀਤ ਯੁੱਧ, ਵੀਅਤਨਾਮ ਦੀ ਲੜਾਈ ਅਤੇ ਅਮਰੀਕਾ ਵਿੱਚ ਸਿਵਲ ਰਾਈਟਸ ਮੂਵਮੈਂਟ ਦੇ ਸਮੇਂ ਵਜੋਂ ਦੇਖਿਆ ਜਾਂਦਾ ਹੈਇਸ ਪੀੜ੍ਹੀ ਦੇ ਸਮੇਂ 1969 ਵਿੱਚ ਪਹਿਲੀ ਵਾਰ ਮਨੁੱਖ ਨੇ ਚੰਦਰਮਾ ’ਤੇ ਪੈਰ ਰੱਖਿਆ ਸੀਇਹ ਸਮਾਂ ਸੁਨਹਿਰੀ ਆਰਥਿਕ ਦੌਰ ਦਾ ਹਿੱਸਾ ਸੀ ਅਤੇ ਇਸ ਪੀੜ੍ਹੀ ਦੇ ਲੋਕ ਪਰਿਵਾਰ-ਕੇਂਦ੍ਰਿਤ ਹੀ ਰਹੇ ਅਤੇ ਆਰਥਿਕ ਅਤੇ ਮਨੁੱਖੀ ਵਿਕਾਸ ਚਾਹੁੰਦੇ ਸਨ

1965-1980 ਦੇ ਦਰਮਿਆਨ ਦੀ ਜਨਰੇਸ਼ਨ ਸਵੈਨਿਰਭਰਤਾ ਅਤੇ ਤਕਨੀਕੀ-ਜਾਗਰੂਕਤਾ ਦੇ ਸ਼ੁਰੂ ਹੋਣ ਦਾ ਦੌਰ ਸੀਸ਼ੁਰੂਆਤੀ ਨਿੱਜੀ ਕੰਪਿਊਟਰ ਅਤੇ ਇੰਟਰਨੈੱਟ ਦੀ ਆਮਦ ਇਸ ਦੌਰ ਦਾ ਹਾਸਲ ਹੈਇਸੇ ਸਮੇਂ ਵਿੱਚ ਹੀ ਬਰਲਿਨ ਦੀ ਦੀਵਾਰ ਢਹਿ ਢੇਰੀ ਹੋਈ ਅਤੇ ਸੀਤ ਯੁੱਧ ਖਤਮ ਹੋਇਆ ਸੀ1981-1996 ਦੀ ਜਨਰੇਸ਼ਨ ਨੂੰ ਮਿਲੇਨੀਅਲਜ਼ ਜਾਂ ਫਿਰ ਜਨਰੇਸ਼ਨ ਵਾਈ ਦਾ ਨਾਂ ਦਿੱਤਾ ਗਿਆ ਹੈਇਹ ਡਿਜਿਟਲ ਮੂਲ ਦੇ ਲੋਕ ਸਨਤਕਨੀਕੀ-ਸਮਝਦਾਰੀ ਅਤੇ ਸਮਾਜਿਕ ਤੌਰਤੇ ਜਾਗਰੂਕ ਪੀੜ੍ਹੀ ਸੀਇਸਦੇ ਸਮੇਂ ਹੀ ਸੋਸ਼ਲ ਮੀਡੀਆ ਦਾ ਆਗਾਜ਼ ਅਤੇ ਜਲਵਾਯੂ ਪਰਿਵਰਤਨ ਜਾਗਰੂਕਤਾ ਆਈਇਸਦੇ ਸਮੇਂ ਹੀ 2008 ਵਿੱਚ ਗਲੋਬਲ ਵਿੱਤੀ ਸੰਕਟ ਉੱਭਰਿਆ ਸੀ ਅਤੇ 2001 ਵਿੱਚ ਅਮਰੀਕਾ ਦੇ ਨਿਊਯਾਰਕ ਵਿੱਚ 9/11 ਦੇ ਹਮਲੇ ਹੋਏ ਸਨ, ਜਿਨ੍ਹਾਂ ਨੇ ਦੁਨੀਆ ਬਦਲ ਦਿੱਤੀ

ਕੋਵਿਡ ਮਹਾਂਮਾਰੀ ਤੋਂ ਬਾਅਦ ਦੀ ਰਿਕਵਰੀ ਅਤੇ ਰਿਮੋਟ ਲਰਨਿੰਗ ਸੱਭਿਆਚਾਰ ਵਾਲੀ ਮੌਜੂਦਾ ਪੀੜ੍ਹੀ ਨੂੰ ਜੋ 2013-2025 ਦੇ ਦਰਮਿਆਨ ਦੀ ਪੈਦਾਇਸ਼ ਹੈ, ਨੂੰ ਜਨਰੇਸ਼ਨ ਅਲਫ਼ਾ ਕਿਹਾ ਜਾ ਰਿਹਾ ਹੈਇਹ ਸਮਾਂ ਅਰਟੀਫ਼ੀਸ਼ਿਅਲ ਇੰਟੈਲੀਜੈਂਸ, ਆਟੋਮੇਸ਼ਨ, ਵਾਤਾਵਰਣ ਚੇਤਨਾ ਅਤੇ ਤਕਨੀਕ ਦਾ ਡਿਜਿਟਲ ਯੁਗ ਹੈਅਲਫ਼ਾ ਜੈਨਰੇਸ਼ਨ ਤੋਂ ਸੰਸਾਰ ਨੂੰ ਬਹੁਤ ਭਾਰੀ ਉਮੀਦਾਂ ਹਨਅਰਟੀਫ਼ੀਸ਼ਿਅਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਦੀ ਸਹਾਇਤਾ ਨਾਲ ਅਲਫ਼ਾ ਪੀੜ੍ਹੀ ਦੇ ਨਾਲ ਕੰਮ ਕਰਨ ਵਾਲੇ ਰੋਬੌਟ ਅਤੇ ਅਕਲਮੰਦ ਸਿਸਟਮ ਅਸਾਨੀ ਨਾਲ ਏਕੀਕ੍ਰਿਤ, ਇੰਟੀਗ੍ਰੇਟਿਡ ਹੋਣਗੇ ਡਿਜਿਟਲ ਜੀਵਨ ਸ਼ੈਲੀ ਨਾਲ ਘਰ, ਸਕੂਲ ਅਤੇ ਕੰਮ ਵਾਲੀ ਥਾਂ ਪੂਰੀ ਤਰ੍ਹਾਂ ਜੁੜੀ ਹੋਈ ਹੋਵੇਗੀਸ਼ੁਰੂਆਤੀ ਜੀਵਨ ਵਿੱਚ ਹੀ ਡਿਜਿਟਲ ਐਕਸਪੋਜ਼ਰ ਮਿਲਣ ਕਰਕੇ ਗਲੋਬਲ ਜਾਗਰੂਕਤਾ, ਭੂਗੋਲਿਕ ਅਤੇ ਸਾਂਸਕ੍ਰਿਤਿਕ ਸਮਝ ਬਹੁਤ ਜ਼ਿਆਦਾ ਪ੍ਰਫੁੱਲਤ ਹੋਵੇਗੀਜਾਤ, ਧਰਮ, ਲਿੰਗ ਅਤੇ ਆਰਥਿਕ ਸਥਿਤੀ ਦੇ ਫਰਕ ਘਟਣ ਦੀ ਉਮੀਦ ਵਧ ਗਈ ਹੈਵਿੱਤੀ ਸਾਖਰਤਾ, ਬੱਚਤ, ਨਿਵੇਸ਼, ਕ੍ਰਿਪਟੋਕਰੰਸੀ ਅਤੇ ਡਿਜਿਟਲ ਅਰਥਵਿਵਸਥਾ ਦਾ ਵਿਸਥਾਰ ਹੋਵੇਗਾਇਸ ਡਿਜਿਟਲ ਯੁਗ ਵਿੱਚ ਨੈਤਿਕਤਾ ਅਤੇ ਪ੍ਰਾਈਵੇਸੀ ਪ੍ਰਤੀ ਜਾਗਰੂਕਤਾ ਵਧੇਗੀਵਿਅਕਤੀਗਤ ਪ੍ਰਤਿਭਾ ਨਾਲ ਟੀਮ ਵਰਕ ਵਿੱਚ ਨਿਖਾਰ ਆਵੇਗਾਮਨੁੱਖੀ ਅਧਿਕਾਰ ਅਤੇ ਸਮਾਜਿਕ ਨਿਆਂ ਵਧੇਗਾਇਸ ਪੀੜ੍ਹੀ ਤੋਂ ਸੰਸਾਰ ਨੂੰ ਜ਼ਿਆਦਾ ਵਧੀਆ ਸਿਸਟਮ, ਚੰਗੀ ਆਰਥਿਕਤਾ, ਸਿੱਖਿਆ, ਵਾਤਾਵਰਣ ਅਤੇ ਬਿਹਤਰ ਸ਼ਾਸਨ ਮਿਲਣ ਦੀਆਂ ਸੰਭਾਵਨਾਵਾਂ ਹਨਮੌਜੂਦਾ ਵਿਸ਼ਵ ਹਾਲਾਤ ਦੇ ਚਲਦਿਆਂ ਜਨਰੇਸ਼ਨ ਜ਼ੀ ਦਾ ਸੰਘਰਸ਼ ਸਫਲ ਹੋ ਸਕਦਾ ਹੈ, ਬਸ਼ਰਤੇ ਕਿ ਉਹ ਚੇਤਨਾ ਦੇ ਨਾਲ ਨਾਲ ਰਾਜਨੀਤਕ ਸੂਝਬੂਝ ਵੀ ਪੈਦਾ ਕਰੇ ਅਤੇ ਸਿਸਟਮ ਦੀਆਂ ਕਮਜ਼ੋਰੀਆਂ ਦੀ ਸਟੱਡੀ ਕਰਕੇ ਬਦਲਵੇਂ ਪ੍ਰਬੰਧ ਅਤੇ ਸੰਸਥਾਵਾਂ ਉੱਤੇ ਪਕੜ ਮਜ਼ਬੂਤ ਕਰੇ

*       *       *       *       *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਇੰਜ. ਹਰਜੀਤ ਸਿੰਘ ਗਿੱਲ

ਇੰਜ. ਹਰਜੀਤ ਸਿੰਘ ਗਿੱਲ

Whatsapp: (India: 91 - 98889 - 45127, Canada: 1 - 647 - 542 - 0007)
Email: (er.harjeetgill@gmail.com)