DaljitRaiKalia7ਦੁੱਧ ਦੇ ਉਤਪਾਦਨ ਅਤੇ ਖਪਤ ਦੀ ਪੂਰਤੀ ਵਿਚਲੇ ਖੱਪੇ ਨੂੰ ਪੂਰਨ ਲਈ ਨਕਲੀ ਦੁੱਧ ਬਣਾਇਆ ...
(19 ਜੂਨ 2025)


1998
ਤੋਂ ਭਾਰਤ ਪੂਰੇ ਵਿਸ਼ਵ ਦੇ ਦੁੱਧ ਉਤਪਾਦਕ ਦੇਸ਼ਾਂ ਵਿੱਚੋਂ ਪਹਿਲੇ ਸਥਾਨ ’ਤੇ ਚਲਿਆ ਆ ਰਿਹਾ ਹੈਵਰਤਮਾਨ ਸਮੇਂ ਭਾਰਤ ਦਾ ਵਿਸ਼ਵ ਦੇ ਦੁੱਧ ਉਤਪਾਦਨ ਵਿੱਚ ਯੋਗਦਾਨ 24.76% ਹੈਭਾਰਤ ਵਿੱਚ ਦੁੱਧ ਦੀ ਉਪਲਬਧਤਾ 471 ਗਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਹੈ, ਜਦੋਂ ਕਿ ਵਿਸ਼ਵ ਵਿੱਚ ਦੁੱਧ ਦੀ ਉਪਲਬਧਤਾ 329 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਹੈਵਿੱਤੀ ਸਾਲ 2023-24 ਦੌਰਾਨ ਦੇਸ਼ ਵਿੱਚ ਦੁੱਧ ਦਾ ਕੁੱਲ ਉਤਪਾਦਨ 239.30 ਮਿਲੀਅਨ ਮੈੱਟਰਿਕ ਟੰਨ ਸੀ, ਜੋ ਪਿਛਲੇ ਦਹਾਕੇ ਦੀ ਤੁਲਨਾ ਵਿੱਚ 65.56% ਜ਼ਿਆਦਾ ਸੀਕੇਂਦਰ ਸਰਕਾਰ ਵੱਲੋਂ ਨਵੰਬਰ 2024 ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਦਾ ਦੁੱਧ ਉਤਪਾਦਨ ਵਿੱਤੀ ਵਰ੍ਹੇ 2023-24 ਦੌਰਾਨ 3.78% ਵਧਿਆ ਹੈਭਾਰਤ ਵਿੱਚ ਉੱਤਰ ਪ੍ਰਦੇਸ਼ ਦਾ ਰਾਜ ਦੁੱਧ ਉਤਪਾਦਨ ਦੇ ਖੇਤਰ ਵਿੱਚ ਮੋਹਰੀ ਹੈ, ਜਿੱਥੇ 2023-24 ਦੇ ਵਿੱਤੀ ਸਾਲ ਦੌਰਾਨ ਦੁੱਧ ਦਾ ਉਤਪਾਦਨ 38.78 ਮਿਲੀਅਨ ਮੈੱਟਰਿਕ ਟੰਨ ਹੋਇਆ ਸੀਦੇਸ਼ ਵਿੱਚ ਦੁੱਧ ਉਤਪਾਦਨ ਦੇ ਖੇਤਰ ਵਿੱਚ ਰਾਜਸਥਾਨ ਦਾ ਨੰਬਰ ਦੂਸਰਾ ਹੈ ਅਤੇ ਫਿਰ ਕਰਮਵਾਰ ਮੱਧ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ਆਉਂਦੇ ਹਨ

ਪੰਜਾਬ ਰਾਜ ਵਿੱਚ 2019-20 ਦੇ ਵਿੱਤੀ ਸਾਲ ਦੌਰਾਨ 132.72 ਲੱਖ ਟੰਨ ਦੁੱਧ ਦਾ ਉਤਪਾਦਨ ਹੋਇਆ ਸੀ, ਜੋ ਵਿੱਤੀ ਸਾਲ 2023-24 ਦੌਰਾਨ ਵਧ ਕੇ 139.11 ਲੱਖ ਟੰਨ ਹੋ ਗਿਆ ਸੀਵਿੱਤੀ ਸਾਲ 2023-24 ਦੌਰਾਨ ਪੰਜਾਬ ਸਰਕਾਰ ਦੇ ਅਦਾਰੇ ਮਿਲਕ ਫੈਡ ਨੇ ਪ੍ਰਤੀ ਦਿਨ 20.01 ਲੀਟਰ ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਸੀ, ਜੋ ਕਿ ਵਿੱਤੀ ਸਾਲ 2022-23 ਦੇ ਮੁਕਾਬਲੇ 9.4 ਫੀਸਦ ਵੱਧ ਸੀਇਸੇ ਤਰ੍ਹਾਂ ਵਿੱਤੀ ਸਾਲ 2023-24 ਦੌਰਾਨ ਮਿਲਕ ਫੈਡ ਨੇ ਪ੍ਰਤੀ ਦਿਨ 12.66 ਲੱਖ ਲੀਟਰ ਪੈਕਟਾਂ ਵਾਲਾ ਦੁੱਧ ਵੇਚਿਆ ਸੀ, ਜਦੋਂ ਕਿ 2022-23 ਦੌਰਾਨ ਪੈਕਟਾਂ ਵਾਲੇ ਦੁੱਧ ਦੀ ਪ੍ਰਤੀ ਦਿਨ ਵਿਕਰੀ 12.01 ਲਿਟਰ ਰਹੀ ਸੀ

ਬੀਤੇ ਸਮੇਂ ਦੌਰਾਨ ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਰਾਸ਼ਟਰੀ ਯੋਜਨਾ ਫੇਜ਼-1 ਅਧੀਨ ਭਾਰਤ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਦੀ ਮੰਗ ’ਤੇ ਇੱਕ ਅਧਿਐਨ ਕੀਤਾ ਗਿਆ ਸੀ, ਜਿਸ ਅਨੁਸਾਰ ਸਾਲ 2030 ਲਈ ਦੇਸ਼ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਦੀ ਮੰਗ 266.5 ਮਿਲੀਅਨ ਮੈੱਟਰਿਕ ਟੰਨ ਹੋਣ ਦਾ ਅਨੁਮਾਨ ਹੈ

40-50 ਸਾਲ ਪਹਿਲਾਂ ਪੰਜਾਬ ਦੇ ਹਰ ਪੇਂਡੂ ਘਰ ਵਿੱਚ ਲਵੇਰਾ ਆਮ ਹੁੰਦਾ ਸੀਦੁੱਧ ਦੇਣ ਵਾਲੇ ਪਸ਼ੂਆਂ ਨੂੰ ਕਿਸਾਨ ਆਪਣੀਆਂ ਘਰੇਲੂ ਜ਼ਰੂਰਤਾਂ ਅਤੇ ਇੱਕ ਸਹਾਇਕ ਧੰਦੇ ਵਜੋਂ ਪਾਲਦੇ ਸਨਦੁਧਾਰੂ ਪਸ਼ੂਆਂ ਵਿੱਚ ਆਮ ਕਰਕੇ ਮੱਝਾਂ, ਦੇਸੀ ਗਾਵਾਂ ਅਤੇ ਵਿਦੇਸ਼ੀ ਗਾਵਾਂ ਨੂੰ ਰੱਖਿਆ ਜਾਂਦਾ ਹੈ, ਭਾਵੇਂ ਕਿ ਬੱਕਰੀਆਂ ਦਾ ਦੁੱਧ ਵੀ ਬਹੁਤ ਗੁਣਕਾਰੀ ਸਮਝਿਆ ਜਾਂਦਾ ਹੈ ਅਤੇ ਆਮ ਲੋਕਾਂ ਦਾ ਵਿਚਾਰ ਹੈ ਕਿ ਇਹ ਪਲੇਟਲੈਟਸ ਸੈੱਲਾਂ ਨੂੰ ਵਧਾਉਣ ਵਿੱਚ ਬਹੁਤ ਕਾਰਗਰ ਸਿੱਧ ਹੁੰਦਾ ਹੈਸਾਲ 1992 ਵਿੱਚ ਪੰਜਾਬ ਵਿੱਚ 60.08 ਲੱਖ ਮੱਝਾਂ ਸਨ ਤੇ ਸਾਲ 1997 ਤਕ ਇਨ੍ਹਾਂ ਦੀ ਗਿਣਤੀ ਥੋੜ੍ਹੀ ਵਧ ਕੇ 61.71 ਲੱਖ ਤਕ ਪੁੱਜ ਗਈ ਸੀ, ਪਿੱਛੋਂ ਲਗਾਤਾਰ ਗਿਰਾਵਟ ਆਉਣੀ ਜਾਰੀ ਰਹੀ ਹੈਸਾਲ 2007 ਵਿੱਚ ਪੰਜਾਬ ਵਿੱਚ ਮੱਝਾਂ ਦੀ ਗਿਣਤੀ 50.01 ਲੱਖ ਰਹਿ ਗਈ ਸੀ2019 ਵਿੱਚ ਹੋਈ 20ਵੀਂ ਪਸ਼ੂ ਧਨ ਗਣਨਾ ਸਮੇਂ ਪੰਜਾਬ ਵਿੱਚ ਮੱਝਾਂ ਦੀ ਗਿਣਤੀ 40.15 ਲੱਖ ਸੀਪਰ 21ਵੀਂ ਪਸ਼ੂ ਧਨ ਗਣਨਾ ਜੋ ਦੇਸ਼ ਵਿੱਚ 25 ਅਕਤੂਬਰ 2024 ਤੋਂ ਸ਼ੁਰੂ ਹੋਈ ਸੀ, ਸਮੇਂ ਪੰਜਾਬ ਵਿੱਚ ਹੋਈ ਪਸ਼ੂ ਧਨ ਗਣਨਾ ਦੇ ਮੁਢਲੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਹੁਣ ਮੱਝਾਂ ਦੀ ਗਿਣਤੀ ਹੋਰ ਘਟ ਕੇ 34.93 ਲੱਖ ਦੇ ਕਰੀਬ ਹੀ ਰਹਿ ਗਈ ਹੈਅੰਕੜਿਆਂ ਅਨੁਸਾਰ 1997 ਤੋਂ ਲੈ ਕੇ 2025 ਦੇ ਸ਼ੁਰੂ ਤਕ ਪੰਜਾਬ ਵਿੱਚ ਮੱਝਾਂ ਦੀ ਗਿਣਤੀ 26.78 ਲੱਖ ਘਟੀ ਹੈਪੰਜਾਬ ਪਸ਼ੂ ਪਾਲਣ ਵਿਭਾਗ ਦੇ ਮੁਢਲੇ ਅੰਕੜਿਆਂ ਅਨੁਸਾਰ ਸਮੁੱਚੇ ਪਸ਼ੂ ਧਨ ਵਿੱਚ 5.78 ਲੱਖ ਦੀ ਕਮੀ ਆਈ ਹੈਦੁਧਾਰੂ ਪਸ਼ੂਆਂ ਦੀ ਗਿਣਤੀ ਵਿੱਚ ਕਮੀ ਆਉਣ ਸਦਕਾ ਦੁੱਧ ਦੇ ਉਤਪਾਦਨ ਵਿੱਚ ਗਿਰਾਵਟ ਆਉਣਾ ਸੁਭਾਵਿਕ ਹੀ ਹੈਗਰਮੀਆਂ ਦੀ ਰੁੱਤ ਦੌਰਾਨ ਦੁੱਧ ਉਤਪਾਦਨ ਵਿੱਚ ਹੋਰ ਵੀ ਕਮੀ ਆ ਜਾਂਦੀ ਹੈਦੁੱਧ ਦੇ ਉਤਪਾਦਨ ਨਾਲੋਂ ਇਸਦੀ ਖਪਤ ਕਈ ਗੁਣਾ ਜ਼ਿਆਦਾ ਹੁੰਦੀ ਹੈਪੰਜਾਬ ਦੁੱਧ ਦੀ ਖਪਤ ਕਰਨ ਵਾਲੇ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਹੁੰਦਾ ਹੈ। ਦੁੱਧ ਦੇ ਉਤਪਾਦਨ ਅਤੇ ਖਪਤ ਦੀ ਪੂਰਤੀ ਵਿਚਲੇ ਖੱਪੇ ਨੂੰ ਪੂਰਨ ਲਈ ਨਕਲੀ ਦੁੱਧ ਬਣਾਇਆ ਜਾਂਦਾ ਹੈ, ਦੁੱਧ ਵਿੱਚ ਕਈ ਪ੍ਰਕਾਰ ਦੀਆਂ ਮਿਲਾਵਟਾਂ ਕਰਕੇ ਉਸ ਨੂੰ ਵਧਾਇਆ ਜਾਂਦਾ ਹੈਪਸ਼ੂਆਂ ਦੀ ਖੁਰਾਕ ਲਈ ਵਰਤੇ ਜਾ ਰਹੇ ਹਰੇ ਚਾਰੇ ਉੱਪਰ ਕਈ ਪ੍ਰਕਾਰ ਦੇ ਰਸਾਇਣਾਂ ਦਾ ਸਪਰੇਅ ਕੀਤਾ ਜਾਂਦਾ ਹੈ। ਵੱਡੀ ਮਾਤਰਾ ਵਿੱਚ ਖਾਦਾਂ ਪਾਈਆਂ ਜਾਂਦੀਆਂ ਹਨਇਨ੍ਹਾਂ ਰਸਾਇਣਾਂ ਅਤੇ ਖਾਦਾਂ ਦੇ ਤੱਤ ਚਾਰੇ ਰਾਹੀਂ ਪਸ਼ੂਆਂ ਵਿੱਚ ਪੁੱਜਦੇ ਹਨ ਹਨ ਅਤੇ ਫਿਰ ਪਸ਼ੂਆਂ ਦੇ ਦੁੱਧ ਰਾਹੀਂ ਉਹ ਤੱਤ ਮਨੁੱਖਾਂ ਦੀ ਖੁਰਾਕ ਵਿੱਚ ਸ਼ਾਮਲ ਹੋ ਜਾਂਦੇ ਹਨਦੁਧਾਰੂ ਪਸ਼ੂਆਂ ਦਾ ਦੁੱਧ ਚੋਣ ਲਈ ਆਕਸੀਟੌਸਿਨ ਨਾਂ ਦੇ ਹਾਰਮੋਨਲ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦਾ ਅਸਰ ਦੁਧਾਰੂ ਪਸ਼ੂਆਂ ਦੇ ਦੁੱਧ ਵਿੱਚ ਸਹਿਜੇ ਹੀ ਸ਼ਾਮਲ ਹੋ ਜਾਂਦਾ ਹੈ

ਭਾਰਤ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਦੁੱਧ ਵਿੱਚ ਮਿਲਾਵਟ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਿਆ ਹੋਇਆ ਹੈਇੱਕ ਪਾਸੇ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ ਅਤੇ ਸਮੁੱਚੇ ਵਿਸ਼ਵ ਦੇ ਦੁੱਧ ਉਤਪਾਦਨ ਵਿੱਚ ਇੱਕ ਚੌਥਾਈ ਹਿੱਸੇ ਦਾ ਯੋਗਦਾਨ ਪਾਉਂਦਾ ਹੈ ਪਰ ਦੂਜੇ ਪਾਸੇ ਦੁੱਧ ਵਿੱਚ ਮਿਲਾਵਟ ਖੋਰੀ ਦਾ ਧੰਦਾ ਵੀ ਦੇਸ਼ ਵਿੱਚ ਚੋਖਾ ਵਧ ਫੁੱਲ ਰਿਹਾ ਹੈਜੇ ਅਸੀਂ ਆਪਣੇ ਸੂਬੇ ਪੰਜਾਬ ਦੀ ਹੀ ਗੱਲ ਕਰੀਏ ਤਾਂ 2021-24 ਦੇ ਸਾਲਾਂ ਦੌਰਾਨ ਦੁੱਧ ਅਤੇ ਦੁੱਧ ਉਤਪਾਦਾਂ ਦੇ ਭਰੇ ਗਏ ਸੈਂਪਲਾਂ ਵਿੱਚੋਂ 18 ਪ੍ਰਤੀਸ਼ਤ ਸੈਂਪਲ ਨਿਰਧਾਰਿਤ ਮਿਆਰਾਂ ’ਤੇ ਖਰੇ ਨਹੀਂ ਉੱਤਰੇ ਸਨ‌ਸਾਡੇ ਗਵਾਂਢੀ ਰਾਜ ਹਰਿਆਣਾ ਦੀ ਸਥਿਤੀ ਇਸ ਤੋਂ ਵੀ ਮਾੜੀ ਹੈਇਸੇ ਅਰਸੇ ਦੌਰਾਨ ਉੱਥੇ 28% ਸੈਂਪਲ ਨਿਰਧਾਰਤ ਮਾਪਦੰਡਾਂ ’ਤੇ ਪੂਰੇ ਨਹੀਂ ਉੱਤਰੇ ਸਨ

ਪੁਰਾਣੇ ਸਮਿਆਂ ਵਿੱਚ ਦੁੱਧ ਵਿੱਚ ਕੇਵਲ ਪਾਣੀ ਦੀ ਹੀ ਮਿਲਾਵਟ ਕੀਤੀ ਜਾਂਦੀ ਸੀਉਸ ਸਮੇਂ ਦੇ ਪ੍ਰਚਲਤ ਇੱਕ ਗੀਤ ਦੇ ਇਹ ਬੋਲ. “ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ” ਇਸ ਗੱਲ ਦੀ ਗਵਾਹੀ ਭਰਦੇ ਹਨਸਮਾਂ ਬੀਤਿਆ, ਪਦਾਰਥਵਾਦ ਦਾ ਦੌਰ ਭਾਰੂ ਹੋਇਆ, ਲੋਕਾਂ ਵਿੱਚ ਲਾਲਚ ਵਧਿਆ ਅਤੇ ਫਿਰ ਹੋਰਨਾਂ ਕਿੱਤਿਆਂ ਦੀ ਤਰ੍ਹਾਂ ਦੁੱਧ ਵੇਚਣ ਵਾਲੇ ਲੋਕਾਂ ਨੇ ਵੀ ਆਪਣੇ ਮੁਨਾਫੇ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤਣੇ ਸ਼ੁਰੂ ਕਰ ਦਿੱਤੇਹੁਣ ਦੁੱਧ ਵਿੱਚ ਮਿਲਾਵਟ ਕਰਨ ਲਈ ਬੇਈਮਾਨ ਅਤੇ ਮੁਨਾਫ਼ਾਖੋਰਾਂ ਸ਼ਾਤਰ ਲੋਕ ਦੁੱਧ ਵਿੱਚ ਡਿਟਰਜੈਂਟ, ਯੂਰੀਆ, ਰਿਫਾਈਂਡ ਤੇਲ, ਸੋਇਆ ਪਾਊਡਰ, ਸਟਾਰਚ, ਗੁਲੂਕੋਜ਼ ਸੋਡੀਅਮ ਕਾਰਬੋਨੇਟ, ਸੋਡੀਅਮ ਬਾਈਕਾਰਬੋਨੇਟ, ਮਾਲਟੋ ਡੈਕਸਟ੍ਰੀਨ ਨਾਂ ਦਾ ਪਦਾਰਥ, ਫਾਰਮਾਲੀਨ ਅਤੇ ਹਾਈਡਰੋਜਨ ਪਰਆਕਸਾਈਡ ਜਿਹੀਆਂ ਡਾਕਟਰੀ ਦਵਾਈਆਂ ਵੀ ਵਰਤਦੇ ਹਨਇੰਡੀਅਨ ਕੌਂਸਲ ਆਫ ਮੈਡੀਕਲ ਐਂਡ ਰਿਸਰਚ ਦੀ ਰਿਪੋਰਟ ਅਨੁਸਾਰ ਸਿੰਥੈਟਿਕ ਦੁੱਧ ਅਤੇ ਉਸ ਤੋਂ ਬਣੇ ਉਤਪਾਦ ਸਿਹਤ ਲਈ ਹਾਨੀਕਾਰਕ ਹੁੰਦੇ ਹਨਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਸਦਕਾ ਸਿਹਤਮੰਦ ਲੋਕਾਂ ਨੂੰ ਕਈ ਭਿਅੰਕਰ ਬਿਮਾਰੀਆਂ ਘੇਰ ਲੈਂਦੀਆਂ ਹਨ, ਜਿਨ੍ਹਾਂ ਵਿੱਚ ਜਿਗਰ ਦੀ ਖਰਾਬੀ, ਅੰਤੜੀਆਂ ਅਤੇ ਪੇਟ ਦੇ ਰੋਗ, ਦਿਲ ਦੇ ਰੋਗ, ਅਧਰੰਗ, ਕੈਂਸਰ, ਦਿਮਾਗ ਦੇ ਦੌਰੇ ਸ਼ਾਮਲ ਹਨਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਕਈ ਸਾਲ ਪਹਿਲਾਂ ਚਿਤਾਵਣੀ ਦਿੱਤੀ ਸੀ ਕਿ ਜੇਕਰ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਮਿਲਾਵਟ ਨੂੰ ਨਾ ਰੋਕਿਆ ਗਿਆ ਤਾਂ 2025 ਤਕ 87% ਭਾਰਤੀ ਕੈਂਸਰ ਦੇ ਸ਼ਿਕਾਰ ਹੋ ਜਾਣਗੇ

ਮਾਰਕੀਟ ਵਿੱਚ ਸਿੰਥੈਟਿਕ ਦੁੱਧ, ਖੋਇਆ, ਮੱਖਣ, ਪਨੀਰ ਆਮ ਵਿਕਦੇ ਹਨਸਿੰਥੈਟਿਕ ਦੁੱਧ ਦੀਆਂ ਬਣੀਆਂ ਮਠਿਆਈਆ ਬਾਜ਼ਾਰਾਂ ਵਿੱਚ ਸ਼ਰੇਆਮ ਧੜੱਲੇ ਨਾਲ ਵਿਕਦੀਆਂ ਹਨਜੱਗ ਜ਼ਾਹਿਰ ਹੈ ਕਿ ਕੁਝ ਲਾਲਚੀ ਦੁੱਧ ਵਿਕਰੇਤਾ ਪਹਿਲਾਂ ਦੁੱਧ ਵਿੱਚੋਂ ਕਰੀਮ ਕੱਢਦੇ ਹਨ, ਫਿਰ ਉਸ ਵਿੱਚ ਡਾਲਡਾ ਘਿਓ, ਸੁੱਕਾ ਦੁੱਧ, ਗੁਲੂਕੋਜ਼ ਅਤੇ ਕਈ ਹੋਰ ਪਦਾਰਥ ਦੁੱਧ ਦੀ ਫੈਟ ਵਧਾਉਣ ਲਈ ਮਿਲਾਉਂਦੇ ਹਨ ਅਤੇ ਫਿਰ ਅਜਿਹਾ ਤਿਆਰ ਨਕਲੀ ਦੁੱਧ ਲੋਕਾਂ ਨੂੰ ਵੇਚਦੇ ਹਨਦੇਸ਼ ਦੇ ਹੋਰ ਸੂਬਿਆਂ ਦੀ ਤਰ੍ਹਾਂ ਹੀ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਮੇਂ-ਸਮੇਂ ’ਤੇ ਨਕਲੀ ਦੁੱਧ ਬਣਾਉਣ ਵਾਲੀਆਂ ਫੈਕਟਰੀਆਂ ਸਬੰਧੀ ਖੁਲਾਸੇ ਹੁੰਦੇ ਰਹਿੰਦੇ ਹਨ। ਉਹਨਾਂ ਉੱਪਰ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਵੀ ਕੀਤੀ ਜਾਂਦੀ ਹੈਵੱਡੀ ਮਾਤਰਾ ਵਿੱਚ ਨਕਲੀ ਦੁੱਧ ਜ਼ਬਤ ਕੀਤਾ ਜਾਂਦਾ ਹੈ, ਸੈਂਪਲ ਭਰੇ ਜਾਂਦੇ ਹਨ, ਪਰ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ ਹਰ ਆਏ ਦਿਨ ਵਧਦਾ ਹੀ ਜਾ ਰਿਹਾ ਹੈਤਿਉਹਾਰੀ ਸੀਜ਼ਨ ਦੌਰਾਨ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦਾ ਬਜ਼ਾਰ ਸਿਖਰ ’ਤੇ ਪਹੁੰਚਿਆ ਹੁੰਦਾ ਹੈਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੂੰ ਸਿਰਫ ਤਿਉਹਾਰਾਂ ਦੇ ਦਿਨਾਂ ਦੌਰਾਨ ਹੀ ਨਹੀਂ, ਸਗੋਂ ਹਰ ਸਮੇਂ ਲਗਾਤਾਰਤਾ ਨਾਲ ਦੁੱਧ ਦੇ ਹੋ ਰਹੇ ਨਕਲੀ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਆਪਣੀ ਮੁਹਿੰਮ ਜਾਰੀ ਰੱਖਣੀ ਚਾਹੀਦੀ ਹੈਫੂਡ ਸੇਫਟੀ ਸੇਫਟੀ ਐਕਟ 2006 ਅਨੁਸਾਰ ਮਿਲਾਵਟ ਕਰਨ ਦੇ ਦੋਸ਼ੀਆਂ ਨੂੰ ਛੇ ਮਹੀਨੇ ਕੈਦ ਤੇ ਇੱਕ ਲੱਖ ਦੇ ਜੁਰਮਾਨੇ ਤੋਂ ਲੈ ਕੇ 10 ਸਾਲ ਤਕ ਦੀ ਕੈਦ ਅਤੇ 10 ਲੱਖ ਰੁਪਏ ਤਕ ਜੁਰਮਾਨਾ ਲਾਉਣ ਦਾ ਪ੍ਰਾਵਧਾਨ ਰੱਖਿਆ ਗਿਆ ਹੈਇਸ ਐਕਟ ਅਨੁਸਾਰ ਮਿਲਾਵਟਖੋਰੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਚਾਹੀਦੀ ਹੈ, ਪਰ ਅਜਿਹਾ ਦੇਖਣ ਨੂੰ ਨਹੀਂ ਮਿਲਦਾਚੋਰ ਮੋਰੀਆਂ ਸਦਕਾ ਰਜਿਸਟਰਡ ਕੀਤੇ ਕੇਸ ਅਧਵਾਟੇ ਹੀ ਦਮ ਤੋੜ ਜਾਂਦੇ ਹਨ ਜਾਂ ਨਾਂ ਮਾਤਰ ਸਜ਼ਾਵਾਂ ਤਕ ਮੁਸ਼ਕਿਲ ਨਾਲ ਉੱਪੜਦੇ ਹਨਅਸਲ ਵਿੱਚ ਜੋ ਲੋਕ ਮਿਲਾਵਟਖੋਰੀ ਦੇ ਧੰਦੇ ਵਿੱਚ ਲਿਪਤ ਹਨ, ਉਹਨਾਂ ਦੀ ਜ਼ਮੀਰ ਜਾਗਣੀ ਚਾਹੀਦੀ ਹੈ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਕਦੇ ਵੀ ਗਲਤ ਢੰਗ ਤਰੀਕਿਆਂ ਨਾਲ ਬਣਾਇਆ ਹੋਇਆ ਧਨ ਜੀਵਨ ਨੂੰ ਸਕੂਨ ਨਹੀਂ ਬਖਸ਼ ਸਕਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Daljit Rai Kalia

Daljit Rai Kalia

Zira, Firozpur, Punjab, India.
Whatsapp: (91 - 97812 - 00168)
Email: (daljitkalia6@gmail.com)