KamalBathinda7ਅਰੇ ਬਹਿਨਾ ... ਯੇਹ ਕਹੀਂ ਨਹੀਂ ਜਾਏਗਾਡਰੋ ਮੱਤ, ਮੈਂ ਹੂੰ ਨਾ ਆਪ ਕੇ ਸਾਥ ...
(3 ਜੂਨ 2025)


ਸੱਚਮੁੱਚ ਕਿੰਨੀ ਸਚਾਈ ਸੀ ਅਬਦੁੱਲ ਦੇ ਬੋਲਾਂ ਵਿੱਚ! ਇਹ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ। ਮੈਨੂੰ ਇਉਂ ਲਗਦਾ ਹੈ, ਜਿਵੇਂ ਮੇਰੇ ਸਾਹਮਣੇ ਖੜ੍ਹਾ ਅਬਦੁੱਲ ਕਹਿ ਰਿਹਾ ਹੋਵੇ
, “ਕਿਉਂ ਬਹਿਨਾ ... ਸਹੀ ਬੋਲ ਰਹਾ ਥਾ ਨਾ ਮੈਂ?” ਤਿੰਨ ਕੁ ਸਾਲ ਪਹਿਲਾਂ ਦੀ ਗੱਲਹੈ, ਅਸੀਂ ਸਾਰਾ ਪਰਿਵਾਰ ਕਸ਼ਮੀਰ ਘੁੰਮਣ ਗਏ ਅਤੇ ਪਹਿਲਗਾਮ ਦੀਆਂ ਰਮਣੀਕ ਵਾਦੀਆਂ ਦਾ ਕੁਦਰਤੀ ਨਜ਼ਾਰਾ ਮਾਣਨ ਲਈ ਅਸੀਂ ਵੀ ਘੋੜ ਸਵਾਰੀ ਕੀਤੀਪਰ ਜਿੱਥੇ ਇਹ ਘੋੜੇ ਖੜ੍ਹੇ ਸਨ, ਉਹ ਜਗ੍ਹਾ ਬਹੁਤ ਹੀ ਗੰਦੀ, ਸੜਿਆਂਦ ਮਾਰਦੀ, ਚਰਗਲ਼ ਭਰੀ ਸੀਉਸੇ ਵਿੱਚ ਹੀ ਛਰਪਲ਼ ਛਰਪਲ਼ ਕਰਦੇ ਫਿਰ ਰਹੇ ਸਨ ਇਹ ਘੋੜਿਆਂ ਦੇ ਮਾਲਕਉਹਨਾਂ ਦੀ ਗੁਰਬਤ ਭਰੀ ਜ਼ਿੰਦਗੀ ਦੇਖ ਕੇ ਹਰ ਜਿਊਂਦੀ ਜ਼ਮੀਰ ਲਈ ਕਈ ਸਵਾਲ ਖੜ੍ਹੇ ਹੋਣੇ ਸੁਭਾਵਿਕ ਸਨ ਇਨ੍ਹਾਂ ਹੀ ਸਵਾਲਾਂ ਨਾਲ ਜੂਝਦੀ ਮੈਂ ਘੋੜੇ ’ਤੇ ਬੈਠ ਗਈ ਤੇ ਘੋੜੇ ਦਾ ਮਾਲਕ ਅਬਦੁੱਲ ਨਾਲ ਨਾਲ ਤੁਰਨ ਲੱਗਾਮੈਂ ਉਸ ਤੋਂ ਘੋੜਿਆਂ ਦੇ ਖੜ੍ਹਨ ਵਾਲੀ ਨਰਕੀ ਜਗ੍ਹਾ ਬਾਰੇ ਜਾਣਨਾ ਚਾਹਿਆ ਤਾਂ ਉਸ ਨੇ ਆਪਣੀ ਦਰਦਭਰੀ ਵਿਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ। ਅਬਦੁੱਲ ਦੱਸਣ ਲੱਗ, “ਹਮਾਰੀ ਤੋਂ ਜ਼ਿੰਦਗੀ ਹੀ ਨਰਕ ਹੈ ਬਹਿਨਾ, ਦੇਖੋ, ਮੈਂ ਸੁਬ੍ਹਾ ਬਹੁਤ ਹੀ ਜਲਦੀ ਉਠਤਾ ਹੂੰ। ਘੋੜੇ ਕੋ ਦਾਨਾ ਪਾਨੀ ਖਿਲਾ ਕੇ ਚੱਲ ਪੜਤਾ ਹੂੰ। 15-20 ਕਿਲੋਮੀਟਰ ਦੂਰ ਹੈ ਮੇਰਾ ਗਾਂਵ। ਬੱਸ ਫਿਰ ਸਾਰਾ ਦਿਨ ਇਸ ਜਾਨਵਰ ਕੇ ਸਾਥ ਜਾਨਵਰ ਹੀ ਬਨਾ ਰਹਿਤਾ ਹੂੰ। ਠੇਕੇਦਾਰ ਆਪ ਲੋਗੋਂ ਸੇ ਜੋ ਪੈਸੇ ਲੇਤਾ ਹੈ, ਹਮੇਂ ਤੋਂ ਉਸ ਮੇਂ ਸੇ ਬਹੁਤ ਕਮ ਦੇਤਾ ਹੈ। ਆਪ ਲੋਗੋਂ ਸੇ ਮਿਲੀ ਬਖਸ਼ਿਸ਼ ਹੀ ਹਮਾਰਾ ਸਹਾਰਾ ਬਨਤੀ ਹੈ

ਮੇਰੇ ਵੱਲੋਂ ਪੜ੍ਹਾਈ ਲਿਖਾਈ ਬਾਰੇ ਪੁੱਛਣ ’ਤੇ ਅਬਦੁੱਲ ਬੋਲਿਆ, “ਮੈਂ ਤੋਂ ਕਮ ਹੀ ਪੜ੍ਹਾ ਹੂੰ, ਪਰ ਮੇਰੀ ਬੀਵੀ ਬਾਰ੍ਹਵੀਂ ਪਾਸ ਹੈ

ਅਬਦੁੱਲ ਦੀ ਬੀਵੀ ਦੀ ਪੜ੍ਹਾਈ ਕਰਕੇ ਤੇ ਅਜੇ ਉਮਰ ਬਹੁਤ ਛੋਟੀ ਹੋਣ ਕਰਕੇ ਮੈਂ ਉਸ ਨੂੰ ਨੈਸ਼ਨਲ ਪ੍ਰੋਗਰਾਮ ਤਹਿਤ ਸਰਕਾਰੀ ਸੰਸਥਾਵਾਂ ਤੋਂ ਹੁੰਦੇ ਦੋ ਸਾਲਾ ਨਰਸਿੰਗ ਕੋਰਸ ਕਰਾਉਣ ਦੀ ਸਲਾਹ ਦਿੰਦੀ ਹੋਈ ਨੇ ਕਿਹਾ, “ਉਸ ਕੋ ਸਰਕਾਰੀ ਨੌਕਰੀ ਮਿਲ ਸਕਤੀ ਹੈ

ਪਰ ਅਬਦੁੱਲ ਨੇ ਦੋਨੋਂ ਹੱਥ ਅਤੇ ਸਿਰ ਹਿਲਾਉਂਦੇ ਹੋਏ ਕਿਹਾ, “ਨਾ ਨਾ ਬਹਿਨਾ ... ਯਹਾਂ ਨੌਕਰੀ ਨੂਕਰੀ ਕੁਛ ਨਹੀਂ ਮਿਲਤੀ, ਯਹਾਂ ਤੋਂ ਬੱਸ ਗੋਲੀ ਮਿਲਤੀ ਹੈ

ਪਹਿਲਗਾਮ ਦੀ ਘਟਨਾ ਨੇ ਮੇਰੇ ਦਿਮਾਗ਼ ਵਿੱਚ ਘੋੜੇ ਦੀ ਸਵਾਰੀ ਵਾਲੀ ਉਹ ਸਾਰੀ ਰੀਲ ਘੁਮਾ ਦਿੱਤੀ ਕਿ ਸੱਚ ਹੀ ਕਹਿੰਦਾ ਸੀ ਅਬਦੁੱਲ। ਨਾਲ ਹੀ ਯਾਦ ਆਇਆ, ਉਹਨਾਂ ਵੱਲੋਂ ਸਾਡੇ ਨਾਲ ਕੀਤਾ ਗਿਆ ਬਹੁਤ ਹੀ ਵਧੀਆ ਵਰਤ-ਵਿਹਾਰ ਕਿਉਂਕਿ ਜਦੋਂ ਵੀ ਘੋੜੇ ਨੇ ਮਾੜਾਮੋਟਾ ਇੱਧਰ-ਉੱਧਰ ਹੋਣਾ ਤਾਂ ਮੈਂ ਕਹਿਣਾ, “ਅਬਦੁੱਲ, ਤੇਰਾ ਘੋੜਾ ਕਹਾਂ ਜਾ ਰਹਾ ਹੈ? ਉਸ ਨੇ ਉਦੋਂ ਬੜੇ ਤਹੱਮਲ ਨਾਲ ਹੱਸ ਕੇ ਕਹਿਣਾ, “ਅਰੇ ਬਹਿਨਾ ... ਯੇਹ ਕਹੀਂ ਨਹੀਂ ਜਾਏਗਾ, ਡਰੋ ਮੱਤ, ਮੈਂ ਹੂੰ ਨਾ ਆਪ ਕੇ ਸਾਥ

ਹੁਣ ਪਹਿਲਗਾਮ ਵਾਲੀ ਘਟਨਾ ਨੇ ਤਾਂ ਸਪਸ਼ਟ ਹੀ ਕਰ ਦਿੱਤਾ ਕਿ ਕਸ਼ਮੀਰੀ ਲੋਕ ਸੈਲਾਨੀਆਂ ਦਾ ਐਨਾ ਧਿਆਨ ਰੱਖਦੇ ਹਨ ਕਿ ਆਪਣੇ ਮਹਿਮਾਨਾਂ ਲਈ ਜਾਨ ਦੀ ਬਾਜ਼ੀ ਤਕ ਵੀ ਲਾ ਦਿੰਦੇ ਹਨਸਾਡੇ ਸਾਹਮਣੇ ਹੈ ਸਈਅਦ ਆਦਿਲ ਹੁਸੈਨ ਸ਼ਾਹ, ਜਿਹੜਾ ਆਪਣੀ ਜ਼ਿੰਦਗੀ ਸੈਲਾਨੀ ਮਹਿਮਾਨਾਂ ਦੇ ਨਾਮ ਕਰ ਗਿਆ ਅਤੇ ਨਜ਼ਾਕਤ ਵਰਗਿਆਂ ਨੇ ਖਤਰਿਆਂ ਨਾਲ ਖੇਡ ਕੇ ਕਿੰਨੀਆਂ ਜਾਨਾਂ ਬਚਾਈਆਂ, ਜ਼ਖ਼ਮੀਆਂ ਨੂੰ ਮੋਢਿਆਂ ’ਤੇ, ਘੋੜਿਆਂ ਤੇ ਚੁੱਕ ਚੁੱਕ ਕੇ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ, ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਕੀਤਾ ਅਤੇ ਪੂਰੀ ਹਿਫ਼ਾਜ਼ਤ ਨਾਲ ਘਰਾਂ ਨੂੰ ਵਾਪਸ ਭੇਜਣ ਵਿੱਚ ਮਦਦਗਾਰ ਹੋਏਸਾਰਾ ਕਸ਼ਮੀਰੀ ਭਾਈਚਾਰਾ ਢਾਲ਼ ਬਣ ਕੇ ਖੜ੍ਹਿਆਇਹ ਹੈ ਉਨ੍ਹਾਂ ਦਾ ਵਡੱਪਣ ਅਤੇ ਆਪਣਾਪਨ, ਜਿਸ ਨੇ ਇਨਸਾਨੀਅਤ ਦਾ ਸਿਰ ਉੱਚਾ ਕੀਤਾ ਹੈਇਸ ਘਟਨਾ ਤੋਂ ਉਹ ਆਪ ਐਨੇ ਦੁਖੀ ਹਨ ਕਿ ਰੋਂਦੇ ਝੱਲੇ ਨਹੀਂ ਜਾਂਦੇਪਰ ਫਿਰ ਵੀ ਉਹਨਾਂ ਖਿਲਾਫ਼ ਕੂੜ ਪ੍ਰਚਾਰ ਅਤੇ ਕੂਫ਼ਰ ਤੋਲਣਾ ਬਹੁਤ ਹੀ ਸ਼ਰਮਨਾਕ ਗੱਲ ਹੈ

ਹੁਣ ਇਹ ਜੋ ਨਿਹੱਕੀ ਜੰਗ ਉਨ੍ਹਾਂ ਲੋਕਾਂ ਦੇ ਸਿਰ ਮੜ੍ਹੀ ਗਈ ਸੀ, ਇਸ ਨਾਲ ਤਾਂ ਪਹਿਲਾਂ ਹੀ ਗੁਰਬਤ ਦੇ ਮਾਰਿਆਂ ਦੀ ਜ਼ਿੰਦਗੀ ਹੋਰ ਵੀ ਬਦਤਰ ਹੋ ਜਾਣੀ ਐ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲ ਬਠਿੰਡਾ

ਕਮਲ ਬਠਿੰਡਾ

Bathinda, Punjab, India.
Phone: (91 - 94630 - 23100)
Email: (kamalphnt@gmail.com)