SukhpalSBarn7ਪਿਛਲੇ ਚਾਰ ਦਹਾਕਿਆਂ ਵਿੱਚ ਪਿੰਡਾਂ ਦੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਬਦਲਾਅ ...
(28 ਮਈ 2025)

 

ਕਿਸੇ ਸਮੇਂ ਪਿੰਡਾਂ ਨੂੰ ਸਵਰਗ ਦੀ ਨਿਆਈ ਸਮਝਿਆ ਜਾਂਦਾ ਸੀਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਜ਼ਿੰਦਗੀ ਬੜੀ ਸ਼ਾਂਤ ਸਹਿਜ ਅਤੇ ਸਬਰ ਸੰਤੋਖ ਵਾਲੀ ਹੁੰਦੀ ਸੀਪਿੰਡਾਂ ਦੇ ਲੋਕਾਂ ਵਿੱਚ ਮੋਹ, ਪਿਆਰ, ਅਪਣੱਤ ਅਤੇ ਦੁੱਖ ਸੁੱਖ ਦੀ ਸਾਂਝ ਉਹਨਾਂ ਦੇ ਜੀਵਨ ਵਿੱਚੋਂ ਝਲਕਦੀ ਸੀਇਹ ਸਾਂਝ ਹੀ ਉਹਨਾਂ ਨੂੰ ਇੱਕ ਲੜੀ ਵਿੱਚ ਪਰੋਈ ਰੱਖਦੀਭਾਵੇਂ ਲੋਕ ਬਹੁਤ ਸਾਰੀਆਂ ਥੁੜਾਂ ਨਾਲ ਜੂਝਦੇ ਸਨ ਪ੍ਰੰਤੂ ਫਿਰ ਵੀ ਚਿਹਰੇ ਦੀ ਰੌਣਕ, ਖੁਸ਼ੀ ਅਤੇ ਸੰਤੁਸ਼ਟੀ ਦੇ ਭਾਵ ਸਪਸ਼ਟ ਨਜ਼ਰ ਆਉਂਦੇ ਸਨਸਰੀਰਕ ਡੀਲ ਡੌਲ ਅਤੇ ਚਿਹਰੇ ਦਾ ਜਲੌਅ ਉਹਨਾਂ ਦੇ ਤੰਦਰੁਸਤ ਅਤੇ ਤਕੜੇ ਹੋਣ ਦਾ ਪ੍ਰਮਾਣ ਹੁੰਦਾ ਸੀਲੋਕ ਪਿੰਡ ਦੀਆਂ ਸੱਥਾਂ ਵਿੱਚ ਜੁੜ ਕੇ ਬੈਠਦੇ ਤੇ ਮਹੱਤਵਪੂਰਨ ਮਸਲਿਆਂ ਤੇ ਵਿਚਾਰ ਚਰਚਾ ਕਰਦੇਛੋਟੇ ਮੋਟੇ ਝਗੜੇ ਪਿੰਡ ਵਿੱਚ ਹੀ ਨਿਪਟਾ ਲਏ ਜਾਂਦੇ ਸਨਪੰਚਾਇਤ ਦਾ ਫੈਸਲਾ ਪਰਮੇਸ਼ਰ ਦਾ ਫੈਸਲਾ ਸਮਝਿਆ ਜਾਂਦਾ ਸੀਪ੍ਰੰਤੂ ਅਜੋਕੇ ਵਿਸ਼ਵੀਕਰਨ, ਸਨਅਤੀਕਰਨ, ਤਕਨੀਕੀਕਰਨ, ਢਾਂਚਾਗਤ ਵਿਕਾਸ ਅਤੇ ਜੀਵਨ ਦੀਆਂ ਬਦਲਦੀਆਂ ਕੀਮਤਾਂ ਅਤੇ ਵਿਸ਼ਵਾਸਾਂ ਨੇ ਪਿੰਡਾਂ ਦੀ ਜ਼ਿੰਦਗੀ ’ਤੇ ਬਹੁਤ ਗਹਿਰਾ ਅਸਰ ਪਾਇਆ ਹੈ

ਜ਼ਿੰਦਗੀ ਦੀ ਸਹਿਜਤਾ: ਪਿੰਡਾਂ ਦੀ ਜ਼ਿੰਦਗੀ ਬੜੀ ਸਹਿਜ ਹੋਇਆ ਕਰਦੀ ਸੀਮੁਰਗੇ ਦੀ ਬਾਂਗ ਦੇਣ ਨਾਲ ਹੀ ਜ਼ਿੰਦਗੀ ਦੀ ਹਰਕਤ ਸ਼ੁਰੂ ਹੋ ਜਾਂਦੀ ਸੀਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀਖੇਤੀ ਦਾ ਜ਼ਿਆਦਾਤਰ ਕੰਮ ਬਲਦਾਂ ਅਤੇ ਊਠਾਂ ਨਾਲ ਕੀਤਾ ਜਾਂਦਾ ਸੀਕਿਸਾਨ ਤੋਂ ਇਲਾਵਾ ਹੋਰ ਕਿੱਤਿਆਂ ਵਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਿੱਤੇ ਨਾਲ ਜੁੜੇ ਹੁੰਦੇ ਸਨਖੇਤੀ ਪੂਰੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਦੀ ਸੀਜਿੱਥੇ ਦਾਣੇ ਕੱਢਣ ਤੋਂ ਬਾਅਦ ਕਿਸਾਨ ਦੇ ਘਰ ਫਸਲ ਆਉਂਦੀ ਉੱਥੇ ਪਿੰਡ ਦੇ ਤਰਖਾਣ, ਮੋਚੀ, ਦਰਜੀ, ਘੁਮਿਆਰ ਆਦਿ ਨੂੰਵੀ ਕੰਮ ਕਰਾਉਣ ਬਦਲੇ ਦਾਣਿਆਂ ਦਾ ਕੁਝ ਹਿੱਸਾ ਦਿੱਤਾ ਜਾਂਦਾ, ਜਿਸ ਨੂੰ ਸੇਫੀ ਕਹਿੰਦੇ ਸਨਪਹੁ ਫੁਟਾਲੇ ਤੋਂ ਪਹਿਲਾਂ ਹੀ ਹਾਲੀ ਖੇਤਾਂ ਵਿੱਚ ਹਲ ਜੋੜ ਲੈਂਦੇਇਸੇ ਸਮੇਂ ਸੁਆਣੀਆਂ ਚਾਟੀਆਂ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਣ ਲੱਗ ਜਾਂਦੀਆਂਜਿੱਥੇ ਖੇਤਾਂ ਵਿੱਚ ਲੋਕ ਇਕੱਠੇ ਮਿਲ ਕੇ ਕੰਮ ਕਰਦੇ, ਉੱਥੇ ਔਰਤਾਂ ਵੀ ਆਪਣਾ ਕੰਮ ਨਿਪਟਾ ਕੇ ਕੱਤਣ, ਕੱਢਣ ਦਾ ਕੰਮ ਇਕੱਠੀਆਂ ਬੈਠ ਕੇ ਕਰਦੀਆਂਜਦੋਂ ਕੰਮ ਦਾ ਜ਼ੋਰ ਹੁੰਦਾ ਤਾਂ ਲੋਕ ਇੱਕ ਦੂਸਰੇ ਨਾਲ ਸਾਂਝੀ ਬਣਕੇ ਕਰਕੇ ਹਾੜ੍ਹੀ ਵੱਢਦੇ, ਦਾਣਿਆਂ ਦੀ ਕਢਾਈ ਕਰਦੇਗਰਮੀਆਂ ਵਿੱਚ ਸਾਰੇ ਪਿੰਡ ਦੇ ਲੋਕ ਮਿਲ ਕੇ ਹੀ ਦਰਖਤਾਂ ਥੱਲੇ ਦੁਪਹਿਰੇ ਕੱਟਦੇਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦੀ ਹਰ ਕਿਰਿਆ ਵਿੱਚ ਮੇਲ ਮਿਲਾਪ ਝਲਕਦਾ ਸੀ ਅਤੇ ਅੱਜ ਦੀ ਜ਼ਿੰਦਗੀ ਵਾਂਗ ਇਕੱਲੇਪਨ ਜਾਂ ਨਿਰਾਸ਼ਤਾ ਲਈ ਕੋਈ ਥਾਂ ਨਹੀਂ ਸੀ ਹੁੰਦੀ

ਦੁੱਖ ਸੁੱਖ ਦੀ ਸਾਂਝ: ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਸਾਂਝੇ ਹੁੰਦੇ ਸਨਕਿਸੇ ਇੱਕ ਦੇ ਦੁੱਖ ਨੂੰ ਸਾਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀਜੇਕਰ ਕਿਸੇ ਦੇ ਪਸ਼ੂ ਡੰਗਰ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਵੀ ਸਾਰੇ ਪਿੰਡ ਦੇ ਲੋਕ ਅਫਸੋਸ ਕਰਨ ਘਰ ਆਉਂਦੇ ਸਨਜੇਕਰ ਕਿਸੇ ਘਰ ਮੌਤ ਹੁੰਦੀ ਸੀ ਤਾਂ ਸਾਰਾ ਪਿੰਡ ਅਫਸੋਸ ਕਰਨ ਲਈ ਸੱਥਰ ’ਤੇ ਬੈਠਾ ਹੁੰਦਾਭੋਗ ਪੈਣ ਤਕ ਰਾਤ ਨੂੰ ਵੀ ਬਹੁਤ ਸਾਰੇ ਲੋਕ ਮਰਗਤ ਵਾਲੇ ਦੇ ਘਰ ਸੌਂਦੇਜੇਕਰ ਇਸ ਸਮੇਂ ਕੰਮ ਦਾ ਜ਼ੋਰ ਹੁੰਦਾ ਤਾਂ ਸਾਰਾ ਪਿੰਡ ਮਿਲ ਕੇ ਉਹਨਾਂ ਦਾ ਕੰਮ ਕਰ ਦਿੰਦਾਇਸੇ ਤਰ੍ਹਾਂ ਲੋਕਾਂ ਦੀਆਂ ਖੁਸ਼ੀਆਂ ਵੀ ਸਾਂਝੀਆਂ ਹੁੰਦੀਆਂ ਸਨਵਿਆਹ ਵਾਲੇ ਘਰ ਵਿਆਹ ਤੋਂ ਕਈ ਦਿਨ ਪਹਿਲਾਂ ਕੋਠੇ ’ਤੇ ਮੰਜੇ ਜੋੜ ਕੇ ਸਪੀਕਰ ਲਾ ਦਿੱਤਾ ਜਾਂਦਾ ਸੀਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਘਰ ਜਾ ਕੇ ਵਿਆਹ ਤੋਂ ਕਈ ਦਿਨ ਪਹਿਲਾਂ ਪਿੰਡ ਦੀਆਂ ਔਰਤਾਂ ਮੁੰਡੇ ਦੇ ਵਿਆਹ ’ਤੇ ਸੁਹਾਗ ਅਤੇ ਕੁੜੀ ਦੇ ਵਿਆਹ ’ਤੇ ਘੋੜੀਆਂ ਗਾਉਂਦੀਆਂਵਿਆਹ ਕਈ ਕਈ ਦਿਨ ਚਲਦਾ ਤੇ ਪੂਰੇ ਪਿੰਡ ਦੀ ਰੋਟੀ ਵਿਆਹ ਵਾਲੇ ਘਰ ਹੁੰਦੀਵਿਆਹ ਵਾਲੇ ਘਰ ਵਿੱਚ ਰਿਸ਼ਤੇਦਾਰਾਂ ਦੇ ਸੌਣ ਦਾ ਪ੍ਰਬੰਧ ਕਰਨ ਲਈ ਪੂਰੇ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇਬਰਾਤਾਂ ਰਾਤਾਂ ਰਿਹਾ ਕਰਦੀਆਂ ਸਨਪਰੰਤੂ ਜ਼ਿੰਦਗੀ ਦੀ ਰਫਤਾਰ ਤੇਜ਼ ਹੋਣ ਕਾਰਨ ਅੱਜ ਕੱਲ੍ਹ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਵੀ ਰਸਮੀ ਜਿਹਾ ਹੋ ਕੇ ਰਹਿ ਗਿਆ ਹੈਕਈ ਵਾਰ ਤਾਂ ਖੁਸ਼ੀ ਦੀਆਂ ਵਧਾਈਆਂ ਅਤੇ ਗਮੀ ਦਾ ਅਫ਼ਸੋਸ ਸਿਰਫ ਮੋਬਾਇਲ ਫੋਨਾਂ ’ਤੇ ਹੀ ਕਰ ਦਿੱਤਾ ਜਾਂਦਾ ਹੈਜ਼ਿੰਦਗੀ ਦੀ ਕਾਹਲ ਕਾਰਨ ਵਿਆਹ ਮਹਿਜ਼ ਕੁਝ ਘੰਟਿਆਂ ਦੇ ਪ੍ਰੋਗਰਾਮ ਬਣ ਕੇ ਰਹਿ ਗਏ ਹਨਅੱਜ ਕੱਲ੍ਹ ਪਿੰਡ ਦੇ ਲੋਕ ਰਾਜਨੀਤਿਕ ਧੜਿਆਂ ਵਿੱਚ ਵੰਡੇ ਹੋਏ ਹਨ, ਮੋਹ ਅਤੇ ਅਪਣੱਤ ਦੀ ਪਹਿਲਾਂ ਵਾਲੀ ਭਾਵਨਾ ਨਜ਼ਰ ਨਹੀਂ ਆਉਂਦੀ

ਮਨੋਰੰਜਨ ਦੇ ਸਾਧਨ: ਪਹਿਲਾਂ ਵਾਲੇ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਵੀ ਅਜਿਹੇ ਸਨ ਕਿ ਲੋਕ ਇਕੱਠੇ ਹੋ ਕੇ ਮਨੋਰੰਜਨ ਕਰਦੇਲੋਹੜੀ, ਵਿਸਾਖੀ ਅਤੇ ਹੋਰ ਮਹੱਤਵਪੂਰਨ ਦਿਨਾਂ ’ਤੇ ਲੱਗਦੇ ਮੇਲੇ ਮਨੋਰੰਜਨ ਦਾ ਮੁੱਖ ਸਾਧਨ ਹੁੰਦੇ ਸਨਮੇਲਾ ਦੇਖਣ ਦਾ ਅਜੀਬ ਚਾਅ ਹੁੰਦਾ ਸੀਮੇਲੇ ਤੋਂ ਕਈ ਕਈ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਨਵੇਂ ਕੱਪੜੇ ਸਿਵਾਏ ਜਾਂਦੇ, ਖੇਤੀਬਾੜੀ ਨਾਲ ਸੰਬੰਧਿਤ ਅਤੇ ਹੋਰ ਘਰੇਲੂ ਕੰਮ ਧੰਦੇ ਪਹਿਲਾਂ ਹੀ ਨਿਬੇੜ ਲਏ ਜਾਂਦੇ ਸਨਪਿੰਡਾਂ ਦੇ ਗੱਭਰੂ ਅਤੇ ਮੁਟਿਆਰਾਂ ਬੜੇ ਚਾਅ ਨਾਲ ਟੋਲੀਆਂ ਬਣਾ ਕੇ ਮੇਲਾ ਦੇਖਣ ਜਾਂਦੇਮੇਲਿਆਂ ਵਿੱਚ ਹੁੰਦੀਆਂ ਘੋਲ-ਕਬੱਡੀਆਂ ਆਕਰਸ਼ਣ ਦਾ ਮੁੱਖ ਕੇਂਦਰ ਹੋਇਆ ਕਰਦੀਆਂ ਸਨਮੇਲਿਆਂ ਤੋਂ ਇਲਾਵਾ ਪਿੰਡਾਂ ਦੇ ਅਖਾੜਿਆਂ ਵਿੱਚ ਹੁੰਦੀਆਂ ਕੁਸ਼ਤੀਆਂ, ਕਬੱਡੀ, ਮੁਗਦਰ ਚੁੱਕਣ ਦੇ ਮੁਕਾਬਲੇ ਅਤੇ ਪਿੰਡਾਂ ਵਿੱਚ ਪੈਂਦੀਆਂ ਬਾਜ਼ੀਆਂ ਵੀ ਮਨੋਰੰਜਨ ਦਾ ਅਹਿਮ ਸਾਧਨ ਹੁੰਦੇ ਸਨਪਿੰਡਾਂ ਵਿੱਚ ਕਵੀਸ਼ਰੀ ਗਾਉਣ ਵਾਲੇ ਕਵੀਸ਼ਰ ਅਤੇ ਢੱਡ ਸਾਰੰਗੀ ’ਤੇ ਗਾਉਣ ਵਾਲੇ ਗਵੱਈਆਂ ਨੂੰ ਲੋਕ ਬੜੇ ਚਾਅ ਨਾਲ ਸੁਣਦੇ ਦਨਜਿੱਥੇ ਪੁਰਾਣੇ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਲੋਕਾਂ ਨੂੰ ਜੋੜਦੇ ਸਨ, ਉੱਥੇ ਅਜੋਕੇ ਸਮੇਂ ਵਿੱਚ ਮਨੋਰੰਜਨ ਦੇ ਮੁੱਖ ਸਾਧਨ ਟੀਵੀ ਅਤੇ ਮੋਬਾਇਲ ਆਦਿ ਵਿਅਕਤੀ ਨੂੰ ਸਮਾਜ ਅਤੇ ਪਰਿਵਾਰ ਨਾਲੋਂ ਤੋੜਦੇ ਹਨ

ਰਿਸ਼ਤੇ ਨਾਤੇ: ਪੁਰਾਤਨ ਪਿੰਡ ਦੇ ਲੋਕਾਂ ਦੇ ਰਿਸ਼ਤਿਆਂ ਦੀ ਤੰਦ ਬੜੀ ਮਜ਼ਬੂਤ ਹੁੰਦੀ ਸੀਰਿਸ਼ਤੇ ਨਿਭਾਏ ਜਾਂਦੇ ਸਨ ਅਤੇ ਲੰਬਾ ਸਮਾਂ ਚਲਦੇ ਸਨਮੁੰਡੇ ਕੁੜੀ ਦਾ ਰਿਸ਼ਤਾ ਕਰਨ ਲਈ ਅੱਜ ਵਾਂਗ ਦੇਖ ਦਿਖਾਈ ਦਾ ਰਿਵਾਜ਼ ਨਹੀਂ ਸੀ ਹੁੰਦਾਕੋਈ ਨਜ਼ਦੀਕੀ ਜਦੋਂ ਰਿਸ਼ਤਾ ਲੈ ਕੇ ਆਉਂਦਾ ਸੀ ਤਾਂ ਗੱਲਬਾਤ ਕਰਨ ਤੋਂ ਬਾਅਦ ਲਾਗੀ ਹੱਥ ਰੁਪਇਆ ਦੇ ਕੇ ਰਿਸ਼ਤਾ ਪੱਕਾ ਕਰਨ ਲਈ ਭੇਜ ਦਿੱਤਾ ਜਾਂਦਾ ਸੀਇਸ ਤਰ੍ਹਾਂ ਕੀਤੇ ਹੋਏ ਰਿਸ਼ਤੇ ਤਾਉਮਰ ਨਿਭ ਜਾਂਦੇ ਸਨਪੁਰਾਣੇ ਸਮਿਆਂ ਦੇ ਗੀਤਾਂ, ਮੁਹਾਵਰਿਆਂ ਅਖੌਤਾਂ ’ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਦਿਓਰ-ਭਰਜਾਈ ਦਾ ਰਿਸ਼ਤਾ ਬੜਾ ਮੋਹ ਤੇ ਅਪਣੱਤ ਵਾਲਾ ਹੁੰਦਾ ਸੀ ਪ੍ਰੰਤੂ ਇਸਦੇ ਉਲਟ ਜੇਠ-ਭਰਜਾਈ ਦਾ ਰਿਸ਼ਤਾ ਬਹੁਤਾ ਸੁਖਾਵਾਂ ਨਹੀਂ ਸੀ ਹੁੰਦਾਨੂੰਹ-ਸੱਸ ਦੇ ਰਿਸ਼ਤੇ ਵਿੱਚੋਂ ਸੱਸ ਨੂੰ ਤਾਕਤਵਰ ਅਤੇ ਰੋਅਬ ਜਮਾਉਣ ਵਾਲੀ ਦਰਸਾਇਆ ਗਿਆ ਹੈ। ਨਣਦ-ਭਰਜਾਈ ਦੀ ਦਿਲੀ ਸਾਂਝ ਹੁੰਦੀ ਸੀ ਅਤੇ ਉਹਨਾਂ ਦੇ ਬਹੁਤ ਸਾਰੇ ਰਾਜ ਸਾਂਝੇ ਹੁੰਦੇ ਸਨਵਿਆਹ ਸ਼ਾਦੀ ਦੇ ਸਮੇਂ ਰਿਸ਼ਤੇਦਾਰ ਕਈ ਕਈ ਦਿਨ ਪਹਿਲਾਂ ਕੰਮ ਕਰਵਾਉਣ ਲਈ ਆ ਜਾਂਦੇ ਸਨਨਾਨਕੇ ਮੇਲ ਦੀ ਪੂਰੀ ਧਾਂਕ ਹੁੰਦੀ ਸੀਨਾਨਕਿਆਂ ਵੱਲੋਂ ਜਾਗੋ ਕੱਢਣੀ ਅਤੇ ਛੱਜ ਤੋੜਨਾ ਵਿਆਹ ਦੀ ਇੱਕ ਖਾਸ ਰਸਮ ਹੁੰਦੀ ਸੀਨਾਨਕਾ ਮੇਲ ਪੂਰੇ ਪਿੰਡ ਵਿੱਚ ਗੇੜਾ ਮਾਰਦਾ। ਅੱਜ ਕੱਲ੍ਹ ਰਿਸ਼ਤਿਆਂ ਵਿੱਚ ਸਵਾਰਥ ਅਤੇ ਮਤਲਬਪ੍ਰਸਤੀ ਭਾਰੂ ਹੋ ਗਈ ਹੈ। ਰਿਸ਼ਤੇ ਭਾਵੇਂ ਦੇਖ ਪਰਖ ਕੇ ਅਤੇ ਲੈਣ ਦੇਣ ਮੁਕਾ ਕੇ ਕੀਤੇ ਜਾਂਦੇ ਹਨ ਪਰੰਤੂ ਰਿਸ਼ਤਿਆਂ ਦੀ ਉਮਰ ਬਹੁਤ ਲੰਬੀ ਨਹੀਂ ਹੁੰਦੀ। ਤਲਾਕ ਦੇ ਕੇਸ ਲਗਾਤਾਰ ਵਧ ਰਹੇ ਹਨਭਰਾ ਵੱਲੋਂ ਭਰਾ ਅਤੇ ਪੁੱਤਰ ਵੱਲੋਂ ਪਿਤਾ ਦੇ ਕਤਲ ਦੀਆਂ ਖਬਰਾਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ

ਖਾਣ-ਪੀਣ: ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਕੰਮ ਸਰੀਰਕ ਬਲ ਨਾਲ ਕੀਤਾ ਜਾਂਦਾ ਸੀਇਸ ਬਾਰੇ ਇੱਕ ਕਹਾਵਤ ਮਸ਼ਹੂਰ ਸੀ ਕਿ ‘ਘਰ ਦਾ ਭਾਵੇਂ ਮਾੜਾ ਹੋਵੇ ਪਰ ਜ਼ੋਰ ਦਾ ਮਾੜਾ ਨਾ ਹੋਵੇ।’ ਇਸ ਲਈ ਸਰੀਰ ਨੂੰ ਤਾਕਤਵਰ ਅਤੇ ਜ਼ੋਰਾਵਰ ਰੱਖਣ ਲਈ ਖੁਰਾਕ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀਰੋਜ਼ਾਨਾ ਦੀ ਖੁਰਾਕ ਵਿੱਚ ਦੁੱਧ, ਲੱਸੀ, ਮੱਖਣ ਅਤੇ ਘਿਓ ਦੀ ਭਰਮਾਰ ਹੁੰਦੀ ਸੀਦੁੱਧ ਵੇਚਣ ਦਾ ਰਿਵਾਜ਼ ਨਹੀਂ ਸੀਦੇਸੀ ਘਿਓ ਜੋੜਿਆ ਜਾਂਦਾ ਸੀਘਰਾਂ ਵਿੱਚ ਦੇਸੀ ਘਿਉ ਨੂੰ ਘੜੇ ਜਾਂ ਪੀਪੇ ਵਿੱਚ ਭਰ ਕੇ ਰੱਖਿਆ ਜਾਂਦਾ ਸੀਸਰਦੀਆਂ ਵਿੱਚ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਸਭ ਤੋਂ ਸਵਾਦ ਪਕਵਾਨ ਮੰਨਿਆ ਜਾਂਦਾ ਸੀਗਰਮੀਆਂ ਵਿੱਚ ਦਲੀਆ, ਖਿਚੜੀ, ਭੁੰਨੇ ਦਾਣਿਆਂ ਵਿੱਚ ਮਿੱਠਾ ਰਲਾ ਕੇ ਸੱਤੂ ਬਣਾ ਕੇ ਖਾਧੇ ਜਾਂਦਾ ਸਨਵਿਆਹ ਸ਼ਾਦੀਆਂ ’ਤੇ ਦੇਸੀ ਘਿਓ ਦੇ ਲੱਡੂ-ਜਲੇਬੀਆਂ ਬਣਾਏ ਜਾਂਦੇ ਸਨਤਿੱਥ ਤਿਉਹਾਰ ’ਤੇ ਕੜਾਹ-ਪ੍ਰਸ਼ਾਦ, ਖੀਰ, ਪੂੜੇ, ਗੁਲਗੁਲੇ, ਮੱਠੀਆਂ ਆਦਿ ਬਣਾਏ ਜਾਂਦੇ ਸਨ

ਛੋਲਿਆਂ ਦੇ ਭੁੰਨੇ ਦਾਣੇ, ਮੱਕੀ ਦੀਆਂ ਛੱਲੀਆਂ, ਖੋਏ ਦੀਆਂ ਪਿੰਨੀਆਂ, ਚੌਲਾਂ ਦੀਆਂ ਪਿੰਨੀਆਂ, ਕਣਕ ਅਤੇ ਤਿਲਾਂ ਦੇ ਮਰੂੰਡੇ ਵੀ ਸ਼ੁੱਧ ਤਰੀਕੇ ਨਾਲ ਘਰ ਤਿਆਰ ਕਰਕੇ ਖਾਧੇ ਜਾਂਦੇ ਸਨਇਹਨਾਂ ਖਾਣਿਆਂ ਦੀ ਇਹ ਵਿਸ਼ੇਸ਼ਤਾ ਸੀ ਕਿ ਇਹ ਪੂਰੀ ਤਰ੍ਹਾਂ ਸ਼ੁੱਧ ਅਤੇ ਮਿਲਾਵਟ ਰਹਿਤ ਹੁੰਦੇ ਸਨਪੰਜਾਬੀਆਂ ਦੇ ਤਕੜੇ ਡੀਲ-ਡੌਲ ਅਤੇ ਤਾਕਤਵਾਰ ਜੁੱਸਿਆਂ ਦਾ ਕਾਰਨ ਉਹਨਾਂ ਦੀ ਸ਼ੁੱਧ ਖੁਰਾਕ ਹੀ ਸੀਪ੍ਰੰਤੂ ਅੱਜ ਖਾਣਿਆਂ ਵਿੱਚ ਬਹੁਤ ਤਬਦੀਲੀ ਆ ਗਈ ਹੈਅੱਜ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਅਤੇ ਬਜ਼ਾਰੂ ਖਾਣਿਆਂ ਉੱਤੇ ਨਿਰਭਰ ਹੁੰਦੀ ਜਾ ਰਹੀ ਹੈਪੀਜ਼ੇ, ਬਰਗਰ ਆਦਿ ਦੇ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵ ਨਜ਼ਰ ਆ ਰਹੇ ਹਨਆਪਣੇ ਸ਼ੁੱਧ ਪੁਰਾਤਨ ਖਾਣਿਆਂ ਤੋਂ ਦੂਰ ਹੋਣਾ ਅਤੇ ਬਜ਼ਾਰੂ ਖਾਣਿਆਂ ’ਤੇ ਨਿਰਭਰ ਹੋਣ ਕਾਰਨ ਬਿਮਾਰੀਆਂ ਦਾ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ

ਆਧੁਨਿਕ ਵਿਕਾਸ ਦਾ ਅਸਰ: ਆਧੁਨਿਕ ਵਿਕਾਸ ਦੇ ਕਾਰਨ ਪਿੰਡਾਂ ਦਾ ਮੁਹਾਂਦਰਾ ਕਾਫੀ ਹੱਦ ਤਕ ਬਦਲ ਗਿਆ ਹੈਪੁਰਾਣੇ ਪਿੰਡਾਂ ਦੀ ਪਛਾਣ ਉਨ੍ਹਾਂ ਦੇ ਗੁਹਾਰਿਆਂ ਤੋਂ ਹੁੰਦੀ ਸੀਪਿੰਡਾਂ ਦੇ ਗੁਹਾਰਿਆਂ ਦੀ ਬਣਤਰ ਤੋਂ ਪਿੰਡਾਂ ਦੇ ਸੁਚੱਜੇਪਣ ਦਾ ਅੰਦਾਜ਼ਾ ਲਾ ਲਿਆ ਜਾਂਦਾ ਸੀਪ੍ਰੰਤੂ ਅੱਜ ਕੱਲ੍ਹ ਆਧੁਨਿਕ ਵਿਕਾਸ ਦੇ ਕਾਰਨ ਕੱਚੇ ਘਰਾਂ ਦੀ ਥਾਂ ਪੱਕੀਆਂ ਕੋਠੀਆਂ ਨੇ ਲੈ ਲਈ ਹੈਪੁਰਾਣੇ ਘਰਾਂ ਦੇ ਦਰਵਾਜ਼ੇ, ਬਰਾਂਡੇ, ਸਬਾਤ, ਝਲਾਨੀ ਆਦਿ ਅੱਜ ਦੇ ਆਧੁਨਿਕ ਘਰਾਂ ਵਿੱਚੋਂ ਗਾਇਬ ਹਨਜਿਹੜੇ ਪਿੰਡ ਰਾਜ ਜਾਂ ਰਾਸ਼ਟਰੀ ਮਾਰਗਾਂ ’ਤੇ ਪੈਂਦੇ ਹਨ, ਉੱਥੇ ਵੱਡੀਆਂ ਸੜਕਾਂ, ਓਵਰ ਬਰਿੱਜ, ਅੰਡਰ ਬਰਿੱਜ, ਆਊਟਲੈੱਟ ਫੈਕਟਰੀਆਂ ਆਦਿ ਹੋਂਦ ਵਿੱਚ ਆ ਗਏ ਹਨਇਹਨਾਂ ਦੀ ਉਸਾਰੀ ਨੇ ਪਿੰਡ ਅਤੇ ਸ਼ਹਿਰ ਦਾ ਪਾੜਾ ਖਤਮ ਕਰ ਦਿੱਤਾ ਹੈ ਅਤੇ ਪਿੰਡਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ

ਜੇਕਰ ਅਸੀਂ ਪੁਰਾਤਨ ਅਤੇ ਆਧੁਨਿਕ ਪਿੰਡਾਂ ਦੇ ਬਦਲਾਅ ਦੀ ਗੱਲ ਕਰੀਏ ਤਾਂ ਪਿਛਲੇ ਚਾਰ ਦਹਾਕਿਆਂ ਵਿੱਚ ਪਿੰਡਾਂ ਦੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਬਦਲਾਅ ਆਇਆ ਹੈਆਧੁਨਿਕਤਾ ਦੀ ਤੇਜ਼ ਦੌੜ ਕਾਰਨ ਹੁਣ ਪਿੰਡਾਂ ਦੀ ਜ਼ਿੰਦਗੀ ਵਿਚਲੀ ਸਹਿਜਤਾ ਲਗਭਗ ਖਤਮ ਹੋ ਰਹੀ ਹੈਸਾਡੇ ਰਹਿਣ ਸਹਿਣ, ਸੱਭਿਆਚਾਰ, ਪਹਿਰਾਵਾ, ਖਾਣ-ਪੀਣ ਅਤੇ ਰਸਮਾਂ ਰਿਵਾਜ਼ਾਂ ਵਿੱਚ ਵੱਡੀ ਪੱਧਰ ’ਤੇ ਬਦਲਾਅ ਆਇਆ ਹੈਪਿੰਡ ਦੀ ਜ਼ਿੰਦਗੀ ਵਿੱਚ ਸਹਿਜ, ਸੰਜਮ, ਸਬਰ-ਸੰਤੋਖ ਦੀ ਘਾਟ ਨਜ਼ਰ ਆਉਂਦੀ ਹੈਰਿਸ਼ਤੇ ਨਾਤੇ ਪਹਿਲਾਂ ਨਾਲੋਂ ਕਮਜ਼ੋਰ ਹੋਏ ਹਨ‘ਕਿਰਤ ਕਰੋ ਅਤੇ ਵੰਡ ਛਕੋ’ ਦੇ ਸੰਕਲਪ ਨੂੰ ਢਾਹ ਲੱਗੀ ਹੈਉਪਰੋਕਤ ਕਦਰਾਂ ਕੀਮਤਾਂ ਦੇ ਘਟਣ ਕਾਰਨ ਅਤੇ ਅੱਜ ਦੀ ਸਵਾਰਥ ਭਰੀ ਤੇਜ਼ ਤਰਾਰ ਜ਼ਿੰਦਗੀ ਨੂੰ ਦੇਖ ਕਿ ਹੁਣ ਇਹ ਕਹਿਣਾ ਮੁਸ਼ਕਿਲ ਲਗਦਾ ਹੈ ਕਿ ਪਿੰਡਾਂ ਵਿੱਚ ਰੱਬ ਵਸਦਾ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sukhpal S Baran

Sukhpal S Baran

Village: Barn, Mansa, Punjab, India.
Whattsapp: (91 - 98726 - 59588)

Email: (ssbarn76@gmail.com)