SukhpalSBarn7ਪੰਜਾਬੀਆਂ ਵਿੱਚ ਇੱਕ ਦੂਸਰੇ ਦੀ ਰੀਸ ਕਰਨ ਦੀ ਪ੍ਰਵਿਰਤੀ ਵੀ ਵਿਦੇਸ਼ਾਂ ਵੱਲ ਰੁੱਖ ਕਰਨ ਦਾ ਵੱਡਾ ਕਾਰਨ ਬਣੀ ਹੈ ਜਦੋਂ ਲੋਕ ...
(19 ਜਨਵਰੀ 2024)
ਇਸ ਸਮੇਂ ਪਾਠਕ: 325.


ਪਰਵਾਸ ਦਾ ਵਰਤਾਰਾ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ
ਜਦੋਂ ਮਨੁੱਖ ਇਸ ਧਰਤੀ ’ਤੇ ਆਇਆ ਸੀ ਤਾਂ ਉਹ ਇੱਕ ਥਾਂ ’ਤੇ ਟਿਕ ਕੇ ਨਹੀਂ ਸੀ ਬੈਠਦਾਉਹ ਭੋਜਨ, ਪਾਣੀ ਤੇ ਜੀਵਨ ਬਸਰ ਕਰਨ ਦੀਆਂ ਹੋਰ ਲੋੜਾਂ ਲਈ ਇੱਕ ਥਾਂ ਤੋਂ ਦੂਜੀ ਥਾਂ ’ਤੇ ਘੁੰਮਦਾ ਰਹਿੰਦਾ ਸੀਸ਼ੁਰੂ ਵਿੱਚ ਮਨੁੱਖ ਸ਼ਿਕਾਰ ਖੇਡਣ ਲਈ ਇੱਧਰ ਉੱਧਰ ਜਾਂਦਾ ਸੀ ਪ੍ਰੰਤੂ ਜਦੋਂ ਉਸ ਦੀ ਥੋੜ੍ਹੀ ਸਮਝ ਵਧੀ ਅਤੇ ਉਸ ਨੂੰ ਪਤਾ ਲੱਗਿਆ ਕਿ ਉਸਦੇ ਜੀਵਨ ਲਈ ਹੋਰ ਚੀਜ਼ਾਂ ਵੀ ਧਰਤੀ ’ਤੇ ਮੌਜੂਦ ਹਨ ਤਾਂ ਉਸਨੇ ਉਹਨਾਂ ਸੋਮਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾਭੋਜਨ ਤਾਂ ਮਨੁੱਖ ਸ਼ਿਕਾਰ ਕਰਕੇ ਜਾਂ ਦਰਖ਼ਤਾਂ ਦੇ ਫਲਾਂ ਪੱਤਿਆਂ ਤੋਂ ਪ੍ਰਾਪਤ ਕਰ ਲੈਂਦਾ ਸੀ ਪ੍ਰੰਤੂ ਪਾਣੀ ਦੀ ਭਾਲ ਲਈ ਉਸ ਨੂੰ ਦੂਰ ਦੁਰਾਡੇ ਜਾਣਾ ਪੈਂਦਾ ਸੀਆਪਣੇ ਜੀਵਨ ਲਈ ਪਾਣੀ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਮਨੁੱਖ ਨੇ ਪਾਣੀ ਦੇ ਸੋਮਿਆਂ ਵੱਲ ਰੁਖ ਕੀਤਾਇਸ ਲਈ ਸਾਡੀਆਂ ਪ੍ਰਾਚੀਨ ਸੱਭਿਆਤਾਵਾਂ ਪਾਣੀ ਦੇ ਸੋਮਿਆਂ ਦੇ ਕਿਨਾਰਿਆਂ ’ਤੇ ਵਿਕਸਿਤ ਹੋਈਆਂਪਾਣੀ ਨਾ ਸਿਰਫ ਮਨੁੱਖ ਦੇ ਭੋਜਨ ਦੀ ਲੋੜ ਦੀ ਪੂਰਤੀ ਲਈ ਹੀ ਲੋੜੀਂਦਾ ਸੀ ਸਗੋਂ ਪਾਣੀ ਨੇ ਮਨੁੱਖ ਦੀ ਆਰਥਿਕ ਉੱਨਤੀ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆਪਾਣੀ ਦੇ ਕਾਰਨ ਬਹੁਤ ਸਾਰੇ ਫ਼ਲ, ਸਬਜ਼ੀਆਂ ਆਦਿ ਪੈਦਾ ਹੁੰਦੇ ਸਨ ਜੋ ਮਨੁੱਖ ਦੀ ਭੋਜਨ ਦੀ ਲੋੜ ਨੂੰ ਪੂਰਾ ਕਰਦੇ ਸਨਮੌਜੂਦਾ ਸਮੇਂ ਵੀ ਜਿੱਥੇ ਕਿਤੇ ਪਾਣੀ ਦੇ ਸੋਮੇ ਹਨ ਤਾਂ ਉਹ ਇਲਾਕੇ ਆਰਥਿਕ ਤੌਰ ’ਤੇ ਮੁਕਾਬਲਤਨ ਜ਼ਿਆਦਾ ਉੱਨਤ ਮੰਨੇ ਜਾਂਦੇ ਹਨਇਸੇ ਲਈ ਨੀਲ ਨਦੀ ਨੂੰ ਮਿਸਰ ਦਾ ਤੋਹਫਾ ਕਿਹਾ ਗਿਆ ਹੈ ਕਿਉਂਕਿ ਮਿਸਰ ਦੀ ਉੱਨਤੀ ਦੇ ਵਿੱਚ ਨੀਲ ਨਦੀ ਦਾ ਬਹੁਤ ਵੱਡਾ ਯੋਗਦਾਨ ਹੈਇਸੇ ਤਰ੍ਹਾਂ ਅਮਰੀਕਾ ਦੀ ਮਿਸੀਸਿੱਪੀ ਨਦੀ ਨੇ ਅਮਰੀਕਾ ਦੀ ਆਰਥਿਕ ਉੱਨਤੀ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈਸਾਡੇ ਆਪਣੇ ਦੇਸ਼ ਵਿੱਚ ਪੰਜ ਆਬਾਂ ਦੀ ਧਰਤੀ ਹੋਣ ਕਰਕੇ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਖਿੱਤਾ ਬਣਿਆ

ਇੱਕ ਸਮਾਂ ਸੀ ਜਦੋਂ ਉਪਜਾਊ ਧਰਤੀ ਅਤੇ ਪਾਣੀ ਜ਼ਿੰਦਗੀ ਦੀਆਂ ਬਿਹਤਰ ਹਾਲਤਾਂ ਲਈ ਜ਼ਰੂਰੀ ਮੰਨੇ ਜਾਂਦੇ ਸਨਪ੍ਰੰਤੂ ਸਮੇਂ ਦੇ ਬੀਤਣ ਨਾਲ ਬਿਹਤਰ ਜ਼ਿੰਦਗੀ ਲਈ ਕੁਦਰਤੀ ਨਿਆਮਤਾਂ ਦੇ ਨਾਲ ਨਾਲ ਸਿੱਖਿਆ, ਸਿਹਤ, ਤਕਨੀਕ ਅਤੇ ਚੰਗੇ ਪ੍ਰਬੰਧ ਨੇ ਵੀ ਵੱਡੀ ਭੂਮਿਕਾ ਅਦਾ ਕੀਤੀ ਹੈਅੱਜ ਜਿਨ੍ਹਾਂ ਦੇਸ਼ਾਂ ਨੇ ਆਪਣੇ ਆਪ ਨੂੰ ਇਹਨਾਂ ਖੇਤਰਾਂ ਵਿੱਚ ਮਜ਼ਬੂਤ ਕੀਤਾ ਹੈ, ਉਹ ਦੁਨੀਆਂ ਦੇ ਉੱਨਤ ਦੇਸ਼ ਮੰਨੇ ਜਾਂਦੇ ਹਨ ਅਤੇ ਜ਼ਿੰਦਗੀ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕਰਦੇ ਹਨਆਪਣੀ ਸਿੱਖਿਆ, ਸਿਹਤ, ਤਕਨੀਕੀ ਵਿਕਾਸ ਅਤੇ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰਨ ਕਾਰਨ ਪਛੜੇ ਮੁਲਕਾਂ ਤੋਂ ਇਹਨਾਂ ਮੁਲਕਾਂ ਵੱਲ ਪਰਵਾਸ ਹੋ ਰਿਹਾ ਹੈਯੂਰਪੀਅਨ ਦੇਸ਼, ਕਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਆਦਿ ਅਜਿਹੇ ਦੇਸ਼ ਹਨ, ਜਿੱਥੇ ਦੁਨੀਆ ਭਰ ਤੋਂ ਲੋਕ ਪ੍ਰਵਾਸ ਕਰਕੇ ਜਾਂਦੇ ਹਨ

ਜੇਕਰ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਬਾਹਰ ਜਾਣ ਦਾ ਰੁਝਾਨ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਕਿਸਾਨੀ ਪਰਿਵਾਰਾਂ ਵਿੱਚ ਹੈ ਪੰਜਾਬੀਆਂ ਵਿੱਚ ਪ੍ਰਵਾਸ ਕਰਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੋਣ ਦੇ ਕਈ ਕਾਰਨ ਹਨਇਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਰੁਜ਼ਗਾਰ ਦਾ ਹੈਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਪ੍ਰੰਤੂ 90 ਪ੍ਰਤੀਸ਼ਤ ਕਿਸਾਨ ਤਿੰਨ ਤੋਂ ਪੰਜ ਏਕੜ ਦੇ ਮਾਲਕ ਹਨਜ਼ਮੀਨਾਂ ਘੱਟ ਹੋਣ ਕਾਰਨ ਅਤੇ ਸਰਕਾਰੀ ਨੌਕਰੀਆਂ ਦੇ ਮੌਕੇ ਘੱਟ ਹੋਣ ਕਾਰਨ ਪੰਜਾਬੀਆਂ ਦਾ ਪ੍ਰਵਾਸ ਵੱਲ ਰੁਝਾਨ ਵਧਿਆ ਇਸਦੀ ਸਭ ਤੋਂ ਵੱਡੀ ਉਦਾਹਰਣ ਦੁਆਬਾ ਖੇਤਰ ਹੈਦੁਆਬੇ ਵਿੱਚ ਪ੍ਰਤੀ ਕਿਸਾਨ ਜ਼ਮੀਨ ਦੀ ਮਾਲਕੀ ਮਾਲਵੇ ਅਤੇ ਮਾਝੇ ਦੇ ਮੁਕਾਬਲੇ ਬਹੁਤ ਘੱਟ ਹੈ, ਇਸ ਲਈ ਪਰਵਾਸ ਦੀ ਦੌੜ ਸਭ ਤੋਂ ਪਹਿਲਾਂ ਇਸੇ ਖੇਤਰ ਵਿੱਚ ਸ਼ੁਰੂ ਹੋਈਅੱਜ ਪੰਜਾਬ ਦਾ ਕੋਈ ਵੀ ਕੋਨਾ ਇਸ ਵਰਤਾਰੇ ਤੋਂ ਬਚਿਆ ਨਹੀਂ ਹੈ

ਪੰਜਾਬੀਆਂ ਵਿੱਚ ਪ੍ਰਵਾਸ ਦਾ ਦੂਜਾ ਵੱਡਾ ਕਾਰਨ ਪੰਜਾਬੀਆਂ ਦੇ ਅਗਾਂਹ ਵਧੂ ਸੋਚ ਦੇ ਧਾਰਨੀ ਹੋਣਾ ਵੀ ਹੈਪੰਜਾਬੀਆਂ ਨੇ ਹਰ ਉਸ ਖੇਤਰ ਵਿੱਚ ਹੱਥ ਅਜ਼ਮਾਇਆ ਹੈ, ਜਿੱਥੇ ਉਨ੍ਹਾਂ ਨੂੰ ਤਰੱਕੀ ਦੇ ਵੱਧ ਮੌਕੇ ਮਿਲਦੇ ਹਨਸਾਡੇ ਆਪਣੇ ਦੇਸ਼ ਦੀ ਉਦਾਹਰਣ ਹੈ ਕਿ ਪੰਜਾਬੀਆਂ ਨੇ ਪੰਜਾਬ ਦੀ ਧਰਤੀ ਨੂੰ ਵਾਹੀਯੋਗ ਬਣਾਉਣ ਤੋਂ ਇਲਾਵਾ ਦੇਸ਼ ਦੇ ਹੋਰਨਾਂ ਖੇਤਰਾਂ ਵਿੱਚ ਜਾ ਕੇ ਵੀ ਜ਼ਮੀਨਾਂ ਨੂੰ ਅਬਾਦ ਕੀਤਾ ਹੈਪੰਜਾਬੀਆਂ ਦੇ ਸੁਭਾਅ ਦੀ ਇਸ ਪ੍ਰਵਿਰਤੀ ਅਤੇ ਮਿਹਨਤੀ ਹੋਣ ਕਾਰਨ ਹੋਰਨਾਂ ਬਹੁਤ ਸਾਰੇ ਸੂਬਿਆਂ ਨੇ ਉਹਨਾਂ ਨੂੰ ਜ਼ਮੀਨਾਂ ਪਟੇ ’ਤੇ ਦਿੱਤੀਆਂ ਤਾਂ ਕਿ ਉਹਨਾਂ ਨੂੰ ਵਾਹੀਯੋਗ ਬਣਾਇਆ ਜਾ ਸਕੇਇਸ ਤੋਂ ਇਲਾਵਾ ਵੀ ਪੰਜਾਬੀਆਂ ਨੇ ਹੋਟਲ, ਟਰਾਂਸਪੋਰਟ, ਵਪਾਰ ਆਦਿ ਖੇਤਰਾਂ ਵਿੱਚ ਵੀ ਬਹੁਤ ਤਰੱਕੀ ਕੀਤੀ ਹੈਪੰਜਾਬੀ ਲੋਕਾਂ ਦੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰੱਕੀ ਕਰਨ ਦੇ ਇਸ ਰੁਝਾਨ ਵਿੱਚੋਂ ਹੀ ਪ੍ਰਵਾਸ ਕਰਨ ਦੀ ਪ੍ਰਵਿਰਤੀ ਪੈਦਾ ਹੋਈ ਹੈਘੱਟ ਜ਼ਮੀਨਾਂ ਕਾਰਨ ਕਈ ਪੀੜ੍ਹੀਆਂ ਦਾ ਉਸੇ ਸਥਿਤੀ ਵਿੱਚ ਸੰਘਰਸ਼ ਕਰਦੇ ਰਹਿਣ ਦੇ ਕਾਰਨ ਅਤੇ ਵਧੀਆ ਜ਼ਿੰਦਗੀ ਜਿਊਣ ਦੇ ਸੁਪਨਿਆਂ ਵਿੱਚੋਂ ਹੀ ਪ੍ਰਵਾਸ ਦੀ ਪ੍ਰਵਿਰਤੀ ਨੇ ਜਨਮ ਲਿਆ ਹੈ

ਪੰਜਾਬੀਆਂ ਵਿੱਚ ਪਰਵਾਸ ਕਰਨ ਦੀ ਦੌੜ ਦਾ ਵੱਡਾ ਕਾਰਨ ਸਰਕਾਰੀ ਪ੍ਰਬੰਧ ਅਤੇ ਸਰਕਾਰੀ ਨੀਤੀਆਂ ਵੀ ਹਨਜਿਸ ਤਰ੍ਹਾਂ ਪੰਜਾਬ ਨੂੰ ਕੁਦਰਤ ਨੇ ਉਪਜਾਊ ਮਿੱਟੀ, ਪਾਣੀ ਅਤੇ ਹੋਰ ਕੁਦਰਤੀ ਨਿਆਮਤਾਂ ਨਾਲ ਨਿਵਾਜਿਆ ਹੈ, ਉਸ ਤਰ੍ਹਾਂ ਦੀ ਆਰਥਿਕ ਤਰੱਕੀ ਪੰਜਾਬ ਨਹੀਂ ਕਰ ਸਕਿਆਪੰਜਾਬ ਵਿੱਚ ਹਰ ਤਰ੍ਹਾਂ ਦੀ ਫਸਲ ਪੈਦਾ ਹੁੰਦੀ ਹੈ ਅਤੇ ਇਸ ਕਾਰਨ ਖੇਤੀ ਦੇ ਖੇਤਰ ਨੂੰ ਰੁਜ਼ਗਾਰ ਦਾ ਇੱਕ ਵੱਡਾ ਸਾਧਨ ਬਣਾਇਆ ਜਾ ਸਕਦਾ ਸੀਪ੍ਰੰਤੂ ਇਸ ਖੇਤਰ ਵਿੱਚ ਉਹੀ ਰਵਾਇਤੀ ਢੰਗਾਂ ਨੂੰ ਅਪਣਾਇਆ ਗਿਆ ਅਤੇ ਖੇਤੀ ਨੂੰ ਵਪਾਰਕ ਲੀਹਾਂ ’ਤੇ ਲਿਆਉਣ ਦੇ ਕੋਈ ਠੋਸ ਸਰਕਾਰੀ ਉਪਰਾਲੇ ਨਹੀਂ ਕੀਤੇ ਗਏ, ਜਿਸ ਕਾਰਨ ਖੇਤੀ ਰੁਜ਼ਗਾਰ ਦਾ ਸਾਧਨ ਨਹੀਂ ਬਣ ਸਕੀਖੇਤੀ ਦੀ ਉਪਜ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਤਕ ਸੀਮਤ ਹੋ ਕੇ ਰਹਿ ਗਈਪੰਜਾਬ ਵਿੱਚ ਖੇਤੀ ਅਧਾਰਤ ਸਨਅਤਾਂ ਲਗਾਉਣ ਦੀ ਬੜੀ ਵੱਡੀ ਜ਼ਰੂਰਤ ਸੀ ਤਾਂ ਕਿ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਪ੍ਰੰਤੂ ਸਾਰੀਆਂ ਸਰਕਾਰਾਂ ਇਸ ਖੇਤਰ ਵਿੱਚ ਅਸਫਲ ਹੀ ਰਹੀਆਂ ਹਨ

ਇਸ ਤੋਂ ਇਲਾਵਾ ਸਰਕਾਰੀ ਖੇਤਰ ਵਿੱਚ ਪਾਰਦਰਸ਼ਤਾ ਦੀ ਕਮੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਵੀ ਵੱਡਾ ਕਾਰਨ ਬਣਿਆਇੱਥੇ ਮਹੀਨਿਆਂ ਬੱਧੀ ਮੁਲਾਜ਼ਮਾਂ ਦੀਆਂ ਹੜਤਾਲਾਂ, ਧਰਨੇ ਚਲਦੇ ਰਹਿੰਦੇ ਹਨ ਤੇ ਲੋਕ ਦਫਤਰਾਂ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਹਨਜੇਕਰ ਕੋਈ ਸਵੈ ਰੁਜ਼ਗਾਰ ਦੇ ਧੰਦੇ ਕਰਨਾ ਵੀ ਚਾਹੁੰਦਾ ਹੈ ਤਾਂ ਉਸ ਵਿੱਚ ਸਰਕਾਰੀ ਨੀਤੀਆਂ ਵੱਡਾ ਅੜਿੱਕਾ ਬਣਦੀਆਂ ਹਨਇਸ ਤਰ੍ਹਾਂ ਅਜਿਹੇ ਪ੍ਰਬੰਧ ਤੋਂ ਛੁਟਕਾਰਾ ਪਾਉਣ ਲਈ ਵੀ ਕੁਝ ਲੋਕ ਵਿਦੇਸ਼ਾਂ ਵੱਲ ਰੁਖ ਕਰਦੇ ਹਨ

ਪੰਜਾਬੀਆਂ ਵਿੱਚ ਇੱਕ ਦੂਸਰੇ ਦੀ ਰੀਸ ਕਰਨ ਦੀ ਪ੍ਰਵਿਰਤੀ ਵੀ ਵਿਦੇਸ਼ਾਂ ਵੱਲ ਰੁੱਖ ਕਰਨ ਦਾ ਵੱਡਾ ਕਾਰਨ ਬਣੀ ਹੈ ਜਦੋਂ ਲੋਕ ਦੇਖਦੇ ਹਨ ਕਿ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਦੇ ਬੱਚੇ ਬਾਹਰ ਜਾ ਰਹੇ ਹਨ ਤਾਂ ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਮਨ ਬਣਾ ਲੈਂਦੇ ਹਨਇਸ ਤੋਂ ਇਲਾਵਾ ਪੰਜਾਬ ਵਿੱਚ ਕਿਸਾਨੀ ਵੀ ਦੋ ਵਰਗਾਂ ਵਿੱਚ ਵੰਡੀ ਗਈ ਹੈਇੱਕ ਵਰਗ ਛੋਟੇ ਕਿਸਾਨਾਂ ਦਾ ਹੈ ਜੋ ਕਰਜ਼ੇ ਵਿੱਚ ਫਸਿਆ ਹੋਇਆ ਹੈ, ਅਤੇ ਦੂਸਰਾ ਵਰਗ ਵੱਡੇ ਅਮੀਰ ਕਿਸਾਨਾਂ ਦਾ ਹੈ

ਪੰਜਾਬੀਆਂ ਦਾ ਖਰਚੀਲਾ ਸੁਭਾਅ ਹੋਣ ਕਾਰਨ ਅਮੀਰ ਲੋਕ ਮਹਿੰਗੀਆਂ ਗੱਡੀਆਂ, ਬਰਾਂਡਡ ਕੱਪੜੇ, ਵੱਡੀਆਂ ਕੋਠੀਆਂ ਆਦਿ ’ਤੇ ਪੈਸਾ ਖਰਚਦੇ ਹਨ ਜਦੋਂ ਬਹੁਤ ਸਾਰੇ ਆਮ ਅਤੇ ਦਰਮਿਆਨੇ ਘਰਾਂ ਦੇ ਬੱਚੇ ਇੱਥੇ ਰਹਿ ਕੇ ਇਹਨਾਂ ਸਹੂਲਤਾਂ ਨੂੰ ਮਾਣ ਨਹੀਂ ਸਕਦੇ ਤਾਂ ਉਹ ਆਪਣੀ ਇਸ ਇੱਛਾ ਦੀ ਪੂਰਤੀ ਕਰਨ ਲਈ ਵਿਦੇਸ਼ਾਂ ਵੱਲ ਰੁੱਖ ਕਰਦੇ ਹਨ

ਪਰਵਾਸ ਦੀ ਪੀੜ

ਭਾਵੇਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਹਰ ਖੇਤਰ ਵਿੱਚ ਵੱਡੀਆਂ ਤਰੱਕੀਆਂ ਕੀਤੀਆਂ ਹਨ ਅਤੇ ਆਪਣੇ ਵੱਡੇ ਕਾਰੋਬਾਰ ਖੜ੍ਹੇ ਕੀਤੇ ਹਨ ਪਰ ਪਰਵਾਸ ਉਹਨਾਂ ਲਈ ਸੁਖਾਵਾਂ ਨਹੀਂ ਕਿਹਾ ਜਾ ਸਕਦਾਆਪਣਾ ਮੁਲਕ, ਘਰ, ਪਰਿਵਾਰ ਛੱਡਣਾ ਅਤੇ ਉੱਥੇ ਜਾ ਕੇ ਘੰਟਿਆਂ ਬੱਧੀ ਸਖਤ ਮਿਹਨਤ ਕਰਨੀ ਬਹੁਤ ਕਠਿਨ ਕਾਰਜ ਹੈਭਾਵੇਂ ਉਹ ਉੱਥੇ ਜਾ ਕੇ ਵਸ ਗਏ ਹਨ ਪਰ ਫਿਰ ਵੀ ਆਪਣੀ ਜਨਮ ਭੋਏਂ ਨਾਲ ਉਨ੍ਹਾਂ ਦਾ ਪਿਆਰ ਘੱਟ ਨਹੀਂ ਹੋਇਆਅਸੀਂ ਅਕਸਰ ਦੇਖਦੇ ਆਂ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਇੱਧਰ ਪੰਜਾਬ ਆ ਕੇ ਸਿੱਖਿਆ ਦੇ ਖੇਤਰ ਵਿੱਚ, ਖੇਡਾਂ ਦੇ ਖੇਤਰ ਵਿੱਚ ਤੇ ਹੋਰ ਸਾਂਝੇ ਕੰਮਾਂ ਵਿੱਚ ਵੱਡੀ ਵਿੱਤੀ ਮਦਦ ਕਰਦੇ ਹਨ

ਅੱਜ ਖਬਰਾਂ ਆ ਰਹੀਆਂ ਹਨ ਕਿ ਅਮਰੀਕਾ, ਕੈਨੇਡਾ ਤੇ ਹੋਰ ਯੂਰਪ ਦੇ ਦੇਸ਼ਾਂ ਵਿੱਚ ਆਰਥਿਕ ਮੰਦਵਾੜਾ ਚੱਲ ਰਿਹਾ ਹੈਨੌਕਰੀਆਂ ਘਟ ਰਹੀਆਂ ਹਨ ਅਤੇ ਮਹਿੰਗਾਈ ਵਧ ਰਹੀ ਹੈਅਜਿਹੇ ਹਾਲਾਤ ਵਿੱਚ ਉੱਥੇ ਪੜ੍ਹਨ ਗਏ ਵਿਦਿਆਰਥੀਆਂ ਲਈ ਕਾਲਜ, ਯੂਨੀਵਰਸਿਟੀਆਂ ਵਿੱਚ ਜਮਾਤਾਂ ਲਗਾਉਣ ਦੇ ਨਾਲ ਨਾਲ ਕਈ ਘੰਟੇ ਸ਼ਿਫਟਾਂ ਦੇ ਵਿੱਚ ਕੰਮ ਕਰਕੇ ਆਪਣੇ ਖਰਚੇ ਪੂਰੇ ਕੀਤੇ ਜਾ ਰਹੇ ਹਨਅਜਿਹਾ ਕਰਨ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਮਾਨਸਿਕ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈਇੱਕ ਪਾਸੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਹੋਣ ਦਾ ਦਰਦ ਹੈ ਅਤੇ ਦੂਸਰੇ ਪਾਸੇ ਸੰਘਰਸ਼ਮਈ ਜੀਵਨਅੱਜ ਸਾਨੂੰ ਜ਼ਰੂਰਤ ਹੈ ਕਿ ਉਹਨਾਂ ਦੀ ਪੀੜ ਨੂੰ ਸਮਝਿਆ ਜਾਏ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਪੂਰਵਕ ਰਵੱਈਆ ਅਪਣਾਇਆ ਜਾਵੇਇੱਕ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਬਾਹਰ ਜਾਣ ਵਾਲੇ ਬੱਚੇ ਕਮਚੋਰ ਨਹੀਂ ਹਨ, ਉਹ ਕੰਮ ਤੋਂ ਡਰਦੇ ਇੱਥੋਂ ਨਹੀਂ ਗਏ ਹਨ, ਸਗੋਂ ਉੱਥੇ ਜਾ ਕੇ ਤਾਂ ਉਹ ਇੱਥੋਂ ਨਾਲੋਂ ਕਿਤੇ ਵੱਧ ਸੰਘਰਸ਼ ਕਰ ਰਹੇ ਹਨਅਸੀਂ ਦੁਆ ਕਰੀਏ ਕਿ ਉਹ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਅੱਜ ਨਾ ਸਿਰਫ ਸਾਡੇ ਸਮਾਜ ਦਾ ਹੋਣਹਾਰ ਨੌਜਵਾਨ ਬਾਹਰ ਜਾ ਰਿਹਾ ਹੈ ਬਲਕਿ ਇਸਦੇ ਨਾਲ ਸਾਡੇ ਦੇਸ਼ ਦਾ ਸਰਮਾਇਆ ਵੀ ਬਾਹਰ ਜਾ ਰਿਹਾ ਹੈ

ਸਾਡੀਆਂ ਸਰਕਾਰਾਂ ਵੀ ਇਸ ਵਰਤਾਰੇ ਦੇ ਸਾਡੇ ਸਮਾਜ ’ਤੇ ਪੈਣ ਜਾ ਰਹੇ ਭਿਆਨਕ ਅਸਰਾਂ ਨੂੰ ਸਮਝਦੀਆਂ ਹੋਈਆਂ ਇੱਥੇ ਸਾਜ਼ਗਾਰ ਮਾਹੌਲ ਪੈਦਾ ਕਰਨ, ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ, ਸਵੈ ਰੁਜ਼ਗਾਰ ਨੂੰ ਵਧਾਇਆ ਜਾਵੇ ਤਾਂ ਕਿ ਸਾਡੇ ਨੌਜਵਾਨ ਸਾਡੇ ਆਪਣੇ ਦੇਸ਼ ਵਿੱਚ ਮਿਹਨਤ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4645)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਖਪਾਲ ਸਿੰਘ ਬਰਨ

ਸੁਖਪਾਲ ਸਿੰਘ ਬਰਨ

Village: Barn, Mansa, Punjab, India.
Whattsapp: (91 - 98726 - 59588)

Email: (ssbarn76@gmail.com)