KulminderKaur7ਆਂਟੀ, ਮੈਨੇ ਤੋ ਅਭੀ ਕਈ ਘਰੋਂ ਮੇਂ ਜਾਨਾ ਹੈ, ਲੋਟ ਹੋ ਜਾਊਂਗੀ ...

(2 ਫਰਵਰੀ 2017)

ਜਨਵਰੀ ਦੇ ਤੀਸਰੇ ਹਫਤੇ ਮੌਸਮ ਨੇ ਅਚਾਨਕ ਕਰਵਟ ਲੈ ਲਈ ਸੀ। ਦੋ ਤਿੰਨ ਦਿਨ ਲਗਾਤਾਰ ਬਰਸਾਤ ਤੇ ਗੜ੍ਹੇਮਾਰੀ ਕਾਰਨ ਕਹਿਰਾਂ ਦੀ ਧੁੰਦ ਤੇ ਸਰਦ ਹਵਾ ਨੇ ਤਾਂ ਕਮਰਿਆਂ ਵਿੱਚ ਬੰਦ ਕਰ ਛੱਡਿਆ ਸੀ। ਇੱਕ ਦਿਨ ਮੈਂ ਸਵੇਰ ਦਾ ਕੰਮ ਨਿਪਟਾ ਕੇ ਡਰਾਇੰਗ ਰੂਮ ਦੀ ਖਿੜਕੀ ਦੇ ਸਾਹਮਣੇ ਰਜਾਈ ਵਿੱਚ ਬੈਠੀ ਚਾਹ ਦਾ ਲੁਤਫ ਉਠਾ ਰਹੀ ਸੀ। ਉਸੇ ਸਮੇਂ ਮੇਰੇ ਘਰ ਕੰਮ ਵਾਲੀ ਖੁੱਲ੍ਹੇ ਗੇਟ ਵਿੱਚੋਂ ਅੰਦਰ ਵੜੀ ਤਾਂ ਆਪ ਮੁਹਾਰੇ ਮੇਰੇ ਮੂੰਹੋਂ ਨਿਕਲਿਆ, “ਆਈਏ, ਸੁਨੀਤਾ ਦਾ ਗਰੇਟ

ਸੁਨੀਤਾ ਅਵਾਕ ਖੜ੍ਹੀ ਮੈਥੋਂ ਪੁੱਛਣ ਲੱਗੀ, “ਕਿਆ ਹੈ ਆਂਟੀ, ਕਿਆ ਬੋਲ ਰਹੇ ਹੋ ਆਪ?”

ਮੈਂ ਕਿਹਾ, “ਮੇਰਾ ਮਤਲਬ ਹੈ, ਤੂੰ ਮਹਾਨ ਹੈਂ! ਏਨੀ ਠੰਢ ਵਿੱਚ ਤੈਨੂੰ ਰੋਜ਼ ਠੰਢੇ ਪਾਣੀ ਨਾਲ ਘਰਾਂ ਵਿੱਚ ਪੋਚੇ ਲਗਾਉਣ, ਭਾਂਡੇ ਮਾਂਜਣ ਤੇ ਕਪੜੇ ਧੋਣ ਵਰਗੇ ਔਖੇ ਕੰਮ ਕਰਨੇ ਪੈਂਦੇ ਹਨ।”

“ਓਹ ... ਅੱਛਾ ਆਂਟੀ, ਐਸੇ ਹੀ ਚਲਤੀ ਹੈ ਜ਼ਿੰਦਗੀ, ਅਗਰ ਮੈਂ ਕਾਮ ਨਹੀਂ ਕਰੂੰਗੀ ਤਾਂ ਕੈਸੇ ਚਲੇਗਾ, ਬੱਚੋਂ ਕੋ ਭੀ ਖਿਲਾਨਾ ਹੈ।”

“ਹਾਂ ਸੁਨੀਤਾ, ਤੇਰੀ ਗੱਲ ਵੀ ਠੀਕ ਹੈਵੈਸੇ ਵੀ ਅੱਜ ਠੰਢ ਕੁਝ ਜ਼ਿਆਦਾ ਹੀ ਹੈ।”

ਬੜੀ ਸਹਿਜਤਾ ਨਾਲ ਸੁਨੀਤਾ ਬੋਲੀ, “ਆਂਟੀ, ਜਿਹ ਤੋਂ ਉਸ (ਭਗਵਾਨ) ਕੀ ਮਰਜ਼ੀ ਹੈ, ਵੋ ਜੈਸਾ ਕਰੇਗਾ ਠੀਕ ਹੈ, ਹਮ ਤੋਂ ਮੌਸਮ ਨਹੀਂ ਨਾ ਬਦਲ ਸਕਤੇ।”

ਬੜੇ ਇਤਮੀਨਾਨ ਨਾਲ ਸਾਰੇ ਘਰ ਦੀ ਸਫਾਈ ਕਰਕੇ ਜਦੋਂ ਸੁਨੀਤਾ ਜਾਣ ਲੱਗੀ ਤਾਂ ਮੈਂ ਉਸਨੂੰ ਚਾਹ ਪੀਣ ਬਾਰੇ ਪੁੱਛਿਆ। ਪਰ ਉਸਨੇ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ, “ਆਂਟੀ, ਮੈਨੇ ਤੋਂ ਅਭੀ ਕਈ ਘਰੋਂ ਮੇਂ ਜਾਨਾ ਹੈ, ਲੋਟ ਹੋ ਜਾਊਂਗੀ। ਵੈਸੇ ਭੀ ਠੰਢੀ ਮੇਂ ਜਲਦੀ ਕਹਾਂ ਉੱਠ ਪਾਤੀ ਹੂੰ। ... ਅੱਛਾ, ਤੋਂ ਮੈਂ ਜਾ ਰਹੀ ਹੂੰ।” ਕਹਿ ਕੇ ਉਹ ਦੂਸਰੇ ਘਰ ਜਾ ਵੜੀ।

ਮੈਂ ਅਖਬਾਰ ਫਰੋਲਣ ਲੱਗੀ ਤਾਂ ਬਾਹਰੋਂ ਅਵਾਜ਼ਾਂ ਸੁਣਾਈ ਦਿੱਤੀਆਂ, “ਕੂੜਾ ਜੀ ...,”

ਸਾਹਮਣੇ ਗਲੀ ਵਿੱਚ ਰੇਹੜੀ ਤੇ ਕੂੜਾ ਇਕੱਠਾ ਕਰਨ ਵਾਲਾ ਆ ਰਿਹਾ ਸੀ ਤੇ ਇੱਕ 10-12 ਸਾਲ ਦਾ ਲੜਕਾ ਸਹਾਇਕ ਦੇ ਤੌਰ ’ਤੇ ਉਸਦੇ ਨਾਲ ਸੀ। ਉਹ ਘਰਾਂ ਤੋਂ ਡਸਟਬਿਨ ਤੇ ਲਿਫਾਫੇ ਲਿਆ ਕੇ ਪਲਟਦਾ ਹੈ ਤੇ ਦੂਸਰਾ ਲਿਫਾਫਿਆਂ ਨੂੰ ਖੋਲ੍ਹ ਕੂੜਾ ਕੱਢਕੇ ਕੂੜੇ ਤਹਿ ਬਣਾ ਰਿਹਾ ਹੈ। ਮੇਰਾ ਦਿਲ ਬੜਾ ਪਸੀਜਿਆ ਕਿ ਕਿਵੇਂ ਸਾਡੀ ਹੀ ਜਾਤੀ ਦੇ ਬੰਦੇ ਇਹੋ ਜਿਹੇ ਮੌਸਮ ‘ਚ ਜੋ ਕੰਮ ਕਰ ਰਹੇ ਸਨ, ਸਾਨੂੰ ਤਾਂ ਵੇਖ ਕੇ ਹੀ ਕੁਰੈਹਤ ਹੋਣ ਲਗਦੀ ਹੈ। ਜੋ ਕੰਮ ਅਸੀਂ ਨਹੀਂ ਕਰ ਸਕਦੇ ਅਤੇ ਇਹ ਲੋਕ ਸਾਡੇ ਕੰਮ ਸੰਵਾਰਦੇ ਹਨ ਤਾਂ ਫਿਰ ਇਹੀ ਮਹਾਨ ਹੋਏ।

ਸ਼ਾਮ ਨੂੰ ਧੁੰਦ ਦਾ ਪਸਾਰਾ ਘਟਿਆ। ਸੂਰਜ ਥੋੜ੍ਹਾ ਕੁ ਚਮਕਿਆ ਤਾਂ ਮੈਂ ਮਨ ਬਣਾਇਆ ਕਿ ਅੱਜ ਗੁਰਦਵਾਰੇ ਮੱਥਾ ਟੇਕ ਆਉਂਦੀ ਹਾਂ, ਥੋੜ੍ਹੀ ਸੈਰ ਵੀ ਹੋ ਜਾਵੇਗੀਵੈਸੇ ਵੀ ਠੰਢ ਵਿਚ ਗੁਰਦੁਆਰੇ ਜਾ ਕੇ ਚਾਹ ਦਾ ਲੰਗਰ ਛਕਣਾ ਮੈਨੂੰ ਲੁਭਾਉਂਦਾ ਹੈ। ਸੜਕ ਦੇ ਕਿਨਾਰੇ ਪੈਦਲ ਚਲਦਿਆਂ ਵੇਖਿਆ ਕਿ ਗੁਰਦਵਾਰੇ ਦੇ ਨੇੜੇ ਹੀ ਕੁਝ ਮਜ਼ਦੂਰ ਔਰਤਾਂ ਸਿਰਾਂ ’ਤੇ ਖਾਲੀ ਟੋਕਰੀਆਂ ਤੇ ਕਹੀਆਂ (ਸੰਦ) ਵਗੈਰਾ ਟਿਕਾਈ, ਕੰਮ ਤੋਂ ਵਿਹਲੀਆਂ ਹੋ ਕੇ ਹੁਣ ਆਪਣੇ ਘਰਾਂ (ਟਿਕਾਣਿਆਂ) ਵੱਲ, ਆਪਣੀ ਹੀ ਬੋਲੀ ਵਿਚ ਗੱਲਾਂ ਕਰਦੀਆਂ ਪਰਤ ਰਹੀਆਂ ਸਨ। ਪਿੱਛੇ ਉਹਨਾਂ ਦੇ ਨਿਆਣਿਆਂ ਦੀ ਫੌਜ, ਜਿਹਨਾਂ ਨੇ ਕਿਸੇ ਵੱਲੋਂ ਦਿੱਤੇ ਹੋਏ ਬੇਢੱਬੇ ਕੋਟ ਸਵੈਟਰ ਤੇ ਖੁੱਲ੍ਹੇ ਖਲਚ-ਖਲਚ ਕਰਦੇ ਬੂਟ ਪਾਏ, ਨੱਕ-ਮੂੰਹ ਲਿੱਬੜੇ, ਵਾਲ ਖਿੱਲਰੇ ਹੋਏ ਤੇ ਹੱਥ ’ਚ ਫੜੀਆਂ ਚੀਜ਼ਾਂ ਖਾ ਰਹੇ ਸਨ। ਮਨ ਵਲੇਟੇ ਖਾਣ ਲੱਗਾ ਕਿ ਜਿਹੜੇ ਰੱਬ ਨੂੰ ਮੈਂ ਮੱਥਾ ਟੇਕਣ ਜਾ ਰਹੀ ਹਾਂ, ਕੀ ਇਹਨਾਂ ਦਾ ਨਹੀਂ ਹੈ? ਇਹ ਤਾਂ ਅਕਸਰ ਇੱਥੋਂ ਲੰਘਦੇ ਹੋਣਗੇ, ਫਿਰ ਅਣਦੇਖੇ ਕਿਉਂ ਰਹਿ ਜਾਂਦੇ ਹਨ।

ਘਰ ਵਾਪਸੀ ’ਤੇ ਗੇਟ ਦੇ ਬਾਹਰ ਸਾਹਮਣੇ ਬਣੇ ਲੋਕਲ ਬੱਸ ਸਟੈਂਡ ਦੇ ਸ਼ੈੱਡ ਹੇਠਾਂ ਕਈ ਲੋਕ ਆਪਣੇ ਰੈਣ ਬਸੇਰੇ ਲਈ ਜਗ੍ਹਾ ਮੱਲ ਰਹੇ ਸਨ। ਅਕਸਰ ਅਖਬਾਰਾਂ ਵਿਚ ਵੀ ਤਸਵੀਰਾਂ ਸਹਿਤ ਤਬਸਰਾ ਪੜ੍ਹੀਦਾ ਹੈ ਕਿ ਕਿਵੇਂ ਇਹ ਲੋਕ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਤੇ ਦੁਕਾਨਾਂ ਦੇ ਬਾਹਰ ਬਣੇ ਵਰਾਂਡੇ ਤੇ ਸ਼ੈੱਡਾਂ ਵਿਚ ਰਾਤ ਨੂੰ ਸੌਂਦੇ ਤੇ ਦਿਨ ਕਟੀ ਕਰਦੇ ਹਨ। ਮੈਂ ਸੋਚਾਂ ਦੇ ਵਹਿਣ ਵਿੱਚ ਪੈ ਗਈ ਕਿ ਇਨਸਾਨਾਂ ਦਾ ਖੁਦਾ ਤਾਂ ਇੱਕ ਹੀ ਹੈ ਫਿਰ ਇਹ ਸਮਾਜਿਕ ਅਸਮਾਨਤਾ ਕਿਉਂ ਹੈ? ਜਦੋਂ ਅਸੀਂ ਕਹਿੰਦੇ ਹਾਂ ਕਿ ਦੇਸ਼ ਤਰੱਕੀ ਦੇ ਰਾਹ ’ਤੇ ਹੈ ਤਾਂ ਇਸ ਵਿੱਚ ਇਹਨਾਂ ਦਾ ਹੀ ਯੋਗਦਾਨ ਹੈ। ਵੱਡੇ ਵੱਡੇ ਕਾਰਖਾਨੇਂ, ਸਕੂਲਾਂ-ਕਾਲਜਾਂ, ਹਸਪਤਾਲ, ਸੜਕਾਂ, ਪੁਲ ਤੇ ਗੁਰਦਵਾਰਿਆਂ ਦੇ ਨਕਸ਼ੇ ਤਾਂ ਇੰਜੀਨੀਅਰ ਬਣਾ ਲਵੇਗਾ ਪਰ ਇਹਨਾਂ ਨਕਸ਼ਿਆਂ ਨੂੰ ਇੱਟਾਂ ਰਾਹੀਂ ਬਣਤਰ ਦੇਣਾ, ਸੰਵਾਰਨਾ, ਘੜਨਾ, ਤਰਾਸ਼ਣਾ ਆਦਿ ਕੰਮਾਂ ਵਿੱਚ ਇਹਨਾਂ ਦੀ ਕਲਾ ਤੇ ਹੁਨਰ ਦਾ ਕਮਾਲ ਹੈ।

ਸਮੇਂ ਦੀਆਂ ਸਰਕਾਰਾਂ ਆਪਣੇ ਪ੍ਰਭਾਵ ਛੱਡਣ ਖਾਤਰ ਕਈ ਵੱਡੇ ਤੇ ਜਲ-ਬੱਸਾਂ ਵਰਗੇ ਮਹਿੰਗੇ ਪ੍ਰਾਜੈਕਟ ਚਲਾ ਕੇ, ਚੰਗੇ ਭਲੇ ਚਲਦੇ ਅਦਾਰੇ, ਇਮਾਰਤਾਂ ਤੇ ਗੁਰਦਵਾਰਿਆਂ ਦਾ ਵਿਸਥਾਰ ਕਰਨ ਵਰਗੇ ਏਜੰਡਿਆਂ ਵਿੱਚ ਹੀ ਇਸ ਵਰਗ ਨੂੰ ਮੁੱਢਲੀਆਂ ਜਰੂਰਤਾਂ ਰੋਟੀ, ਕੱਪੜਾ, ਮਕਾਨ ਮੁਹਈਆ ਕਰਨਾ ਵੀ ਇਖਲਾਕੀ ਫਰਜ਼ ਜਾਣਨ। ਇਹ ਵਰਗ ਵੀ ਲੋਕਤੰਤਰ ਪ੍ਰਣਾਲੀ ਦਾ ਹਿੱਸਾ ਹਨ ਜੋ ਵੋਟ ਪਾਉਣ ਸਮੇਂ ਹਰ ਸੁੱਖ ਸਹੂਲਤਾਂ ਤੇ ਅਧਿਕਾਰਾਂ ਦੀ ਪੂਰਤੀ ਦੇ ਭਰਮਜਾਲ ਵਿੱਚ ਫਸਕੇ ਤੁਹਾਡੀ ਮਜ਼ਬੂਤੀ ਦਾ ਹਿੱਸਾ ਬਣਦੇ ਹਨ। ਜਿਸ ਸਮੇਂ ਹਰ ਸਾਲ ਗਣਤੰਤਰ ਤੇ ਅਜ਼ਾਦੀ ਦਿਵਸ ਦੀ ਵਰ੍ਹੇ ਗੰਢ ਮੌਕੇ ਜਸ਼ਨ ਮਨਾਏ ਜਾਂਦੇ ਹਨ, ਉਸ ਸਮੇਂ ਬੁਲੰਦ ਅਵਾਜ਼ ਵਿੱਚ “ਭਾਰਤ ਦੇਸ਼ ਮਹਾਨ ਹੈ” ਦੇ ਨਾਅਰਿਆਂ ਦੀ ਗੂੰਜ ਵਿੱਚ ਵੀ ਇਹ ਮਿਹਨਤਕਸ਼ ਮਜ਼ਦੂਰ ਵਰਗ ਆਪਣੀ ਕਿਰਤ ਕਰਨ ਵਿੱਚ ਰੁੱਝਾ ਹੋਇਆ ਇਸ ਦੀ ਮਹਾਨਤਾ ਵਿੱਚ ਹੋਰ ਇਜ਼ਾਫਾ ਕਰ ਰਿਹਾ ਹੁੰਦਾ ਹੈ।

*****

(581)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.

ਕਿਰਤੀ ਲੋਕਾਂ ਦੀ ਦਾਸਤਾਨ --- ਕੁਲਮਿੰਦਰ ਕੌਰ

ਜਨਵਰੀ ਦੇ ਤੀਸਰੇ ਹਫਤੇ ਮੌਸਮ ਨੇ ਅਚਾਨਕ ਕਰਵਟ ਲੈ ਲਈ ਸੀ। ਦੋ ਤਿੰਨ ਦਿਨ ਲਗਾਤਾਰ ਬਰਸਾਤ ਤੇ ਗੜ੍ਹੇਮਾਰੀ ਕਾਰਨ ਕਹਿਰਾਂ ਦੀ ਧੁੰਦ ਤੇ ਸਰਦ ਹਵਾ ਨੇ ਤਾਂ ਕਮਰਿਆਂ ਵਿੱਚ ਬੰਦ ਕਰ ਛੱਡਿਆ ਸੀ। ਇੱਕ ਦਿਨ ਮੈਂ ਸਵੇਰ ਦਾ ਕੰਮ ਨਿਪਟਾ ਕੇ ਡਰਾਇੰਗ ਰੂਮ ਦੀ ਖਿੜਕੀ ਦੇ ਸਾਹਮਣੇ ਰਜਾਈ ਵਿੱਚ ਬੈਠੀ ਚਾਹ ਦਾ ਲੁਤਫ ਉਠਾ ਰਹੀ ਸੀ। ਉਸੇ ਸਮੇਂ ਮੇਰੇ ਘਰ ਕੰਮ ਵਾਲੀ ਖੁੱਲ੍ਹੇ ਗੇਟ ਵਿੱਚੋਂ ਅੰਦਰ ਵੜੀ ਤਾਂ ਆਪ ਮੁਹਾਰੇ ਮੇਰੇ ਮੂੰਹੋਂ ਨਿਕਲਿਆ, “ਆਈਏ, ਸੁਨੀਤਾ ਦਾ ਗਰੇਟ

ਸੁਨੀਤਾ ਅਵਾਕ ਖੜ੍ਹੀ ਮੈਥੋਂ ਪੁੱਛਣ ਲੱਗੀ, “ਕਿਆ ਹੈ ਆਂਟੀ, ਕਿਆ ਬੋਲ ਰਹੇ ਹੋ ਆਪ?

ਮੈਂ ਉਸ ਨੂੰ ਦੱਸਿਆ, “ਮੇਰਾ ਮਤਲਬ ਹੈ, ਤੂੰ ਮਹਾਨ ਹੈਂ! ਏਨੀ ਠੰਢ ਵਿੱਚ ਤੈਨੂੰ ਰੋਜ਼ ਠੰਢੇ ਪਾਣੀ ਨਾਲ ਘਰਾਂ ਵਿੱਚ ਪੋਚੇ ਲਗਾਉਣ, ਭਾਂਡੇ ਮਾਂਜਣ ਤੇ ਕਪੜੇ ਧੋਣ ਵਰਗੇ ਔਖੇ ਕੰਮ ਕਰਨੇ ਪੈਂਦੇ ਹਨ।”

“ਓਹ ... ਅੱਛਾ ਆਂਟੀ, ਐਸੇ ਹੀ ਚਲਤੀ ਹੈ ਜ਼ਿੰਦਗੀ, ਅਗਰ ਮੈਂ ਕਾਮ ਨਹੀਂ ਕਰੂੰਗੀ ਤਾਂ ਕੈਸੇ ਚਲੇਗਾ, ਬੱਚੋਂ ਕੋ ਭੀ ਖਿਲਾਨਾ ਹੈ।”

“ਹਾਂ ਸੁਨੀਤਾ, ਤੇਰੀ ਗੱਲ ਵੀ ਠੀਕ ਹੈ ਵੈਸੇ ਵੀ ਅੱਜ ਠੰਢ ਕੁਝ ਜ਼ਿਆਦਾ ਹੀ ਹੈ।”

ਬੜੀ ਸਹਿਜਤਾ ਨਾਲ ਸੁਨੀਤਾ ਬੋਲੀ, ਆਂਟੀ, ਜਿਹ ਤੋਂ ਉਸ (ਭਗਵਾਨ) ਕੀ ਮਰਜ਼ੀ ਹੈ, ਵੋ ਜੈਸਾ ਕਰੇਗਾ ਠੀਕ ਹੈ, ਹਮ ਤੋਂ ਮੌਸਮ ਨਹੀਂ ਨਾ ਬਦਲ ਸਕਤੇ।”

ਬੜੇ ਇਤਮੀਨਾਨ ਨਾਲ ਸਾਰੇ ਘਰ ਦੀ ਸਫਾਈ ਕਰਕੇ ਜਦੋਂ ਸੁਨੀਤਾ ਜਾਣ ਲੱਗੀ ਤਾਂ ਮੈਂ ਉਸਨੂੰ ਚਾਹ ਪੀਣ ਬਾਰੇ ਪੁੱਛਿਆ। ਪਰ ਉਸਨੇ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ, “ਆਂਟੀ, ਮੈਨੇ ਤੋਂ ਅਭੀ ਕਈ ਘਰੋਂ ਮੇਂ ਜਾਨਾ ਹੈ, ਲੋਟ ਹੋ ਜਾਊਂਗੀ। ਵੈਸੇ ਭੀ ਠੰਢੀ ਮੇਂ ਜਲਦੀ ਕਹਾਂ ਉੱਠ ਪਾਤੀ ਹੂੰ। ... ਅੱਛਾ, ਤੋਂ ਮੈਂ ਜਾ ਰਹੀ ਹੂੰ।” ਕਹਿ ਕੇ ਉਹ ਦੂਸਰੇ ਘਰ ਜਾ ਵੜੀ।

ਮੈਂ ਅਖਬਾਰ ਫਰੋਲਣ ਲੱਗੀ ਤਾਂ ਬਾਹਰੋਂ ਅਵਾਜ਼ਾਂ ਸੁਣਾਈ ਦਿੱਤੀਆਂ, ਕੂੜਾ ਜੀ ...,

ਸਾਹਮਣੇ ਗਲੀ ਵਿੱਚ ਰੇਹੜੀ ਤੇ ਕੂੜਾ ਇਕੱਠਾ ਕਰਨ ਵਾਲਾ ਆ ਰਿਹਾ ਸੀ ਤੇ ਇੱਕ 10-12 ਸਾਲ ਦਾ ਲੜਕਾ ਸਹਾਇਕ ਦੇ ਤੌਰ ’ਤੇ ਉਸਦੇ ਨਾਲ ਸੀ। ਉਹ ਘਰਾਂ ਤੋਂ ਡਸਟਬਿਨ ਤੇ ਲਿਫਾਫੇ ਲਿਆ ਕੇ ਪਲਟਦਾ ਹੈ ਤੇ ਦੂਸਰਾ ਲਿਫਾਫਿਆਂ ਨੂੰ ਖੋਲ੍ਹ ਕੂੜਾ ਕੱਢਕੇ ਕੂੜੇ ਤਹਿ ਬਣਾ ਰਿਹਾ ਹੈ। ਮੇਰਾ ਦਿਲ ਬੜਾ ਪਸੀਜਿਆ ਕਿ ਕਿਵੇਂ ਸਾਡੀ ਹੀ ਜਾਤੀ ਦੇ ਬੰਦੇ ਇਹੋ ਜਿਹੇ ਮੌਸਮ ‘ਚ ਜੋ ਕੰਮ ਕਰ ਰਹੇ ਸਨ, ਸਾਨੂੰ ਤਾਂ ਵੇਖ ਕੇ ਹੀ ਕੁਰੈਹਤ ਹੋਣ ਲਗਦੀ ਹੈ। ਜੋ ਕੰਮ ਅਸੀਂ ਨਹੀਂ ਕਰ ਸਕਦੇ ਅਤੇ ਇਹ ਲੋਕ ਸਾਡੇ ਕੰਮ ਸੰਵਾਰਦੇ ਹਨ ਤਾਂ ਫਿਰ ਇਹੀ ਮਹਾਨ ਹੋਏ।

ਸ਼ਾਮ ਨੂੰ ਧੁੰਦ ਦਾ ਪਸਾਰਾ ਘਟਿਆ। ਸੂਰਜ ਥੋੜ੍ਹਾ ਕੁ ਚਮਕਿਆ ਤਾਂ ਮੈਂ ਮਨ ਬਣਾਇਆ ਕਿ ਅੱਜ ਗੁਰਦਵਾਰੇ ਮੱਥਾ ਟੇਕ ਆਉਂਦੀ ਹਾਂ, ਥੋੜ੍ਹੀ ਸੈਰ ਵੀ ਹੋ ਜਾਵੇਗੀ ਵੈਸੇ ਵੀ ਠੰਢ ਵਿਚ ਗੁਰਦੁਆਰੇ ਜਾ ਕੇ ਚਾਹ ਦਾ ਲੰਗਰ ਛਕਣਾ ਮੈਨੂੰ ਲੁਭਾਉਂਦਾ ਹੈ। ਸੜਕ ਦੇ ਕਿਨਾਰੇ ਪੈਦਲ ਚਲਦਿਆਂ ਵੇਖਿਆ ਕਿ ਗੁਰਦਵਾਰੇ ਦੇ ਨੇੜੇ ਹੀ ਕੁਝ ਮਜ਼ਦੂਰ ਔਰਤਾਂ ਸਿਰਾਂ ’ਤੇ ਖਾਲੀ ਟੋਕਰੀਆਂ ਤੇ ਕਹੀਆਂ (ਸੰਦ) ਵਗੈਰਾ ਟਿਕਾਈ, ਕੰਮ ਤੋਂ ਵਿਹਲੀਆਂ ਹੋ ਕੇ ਹੁਣ ਆਪਣੇ ਘਰਾਂ (ਟਿਕਾਣਿਆਂ) ਵੱਲ, ਆਪਣੀ ਹੀ ਬੋਲੀ ਵਿਚ ਗੱਲਾਂ ਕਰਦੀਆਂ ਪਰਤ ਰਹੀਆਂ ਸਨ। ਪਿੱਛੇ ਉਹਨਾਂ ਦੇ ਨਿਆਣਿਆਂ ਦੀ ਫੌਜ, ਜਿਹਨਾਂ ਨੇ ਕਿਸੇ ਵੱਲੋਂ ਦਿੱਤੇ ਹੋਏ ਬੇਢੱਬੇ ਕੋਟ ਸਵੈਟਰ ਤੇ ਖੁੱਲ੍ਹੇ ਖਲਚ-ਖਲਚ ਕਰਦੇ ਬੂਟ ਪਾਏ, ਨੱਕ-ਮੂੰਹ ਲਿੱਬੜੇ, ਵਾਲ ਖਿੱਲਰੇ ਹੋਏ ਤੇ ਹੱਥ ’ਚ ਫੜੀਆਂ ਚੀਜ਼ਾਂ ਖਾ ਰਹੇ ਸਨ। ਮਨ ਵਲੇਟੇ ਖਾਣ ਲੱਗਾ ਕਿ ਜਿਹੜੇ ਰੱਬ ਨੂੰ ਮੈਂ ਮੱਥਾ ਟੇਕਣ ਜਾ ਰਹੀ ਹਾਂ, ਕੀ ਇਹਨਾਂ ਦਾ ਨਹੀਂ ਹੈ? ਇਹ ਤਾਂ ਅਕਸਰ ਇੱਥੋਂ ਲੰਘਦੇ ਹੋਣਗੇ, ਫਿਰ ਅਣਦੇਖੇ ਕਿਉਂ ਰਹਿ ਜਾਂਦੇ ਹਨ।

ਘਰ ਵਾਪਸੀ ’ਤੇ ਗੇਟ ਦੇ ਬਾਹਰ ਸਾਹਮਣੇ ਬਣੇ ਲੋਕਲ ਬੱਸ ਸਟੈਂਡ ਦੇ ਸ਼ੈੱਡ ਹੇਠਾਂ ਕਈ ਲੋਕ ਆਪਣੇ ਰੈਣ ਬਸੇਰੇ ਲਈ ਜਗ੍ਹਾ ਮੱਲ ਰਹੇ ਸਨ। ਅਕਸਰ ਅਖਬਾਰਾਂ ਵਿਚ ਵੀ ਤਸਵੀਰਾਂ ਸਹਿਤ ਤਬਸਰਾ ਪੜ੍ਹੀਦਾ ਹੈ ਕਿ ਕਿਵੇਂ ਇਹ ਲੋਕ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਤੇ ਦੁਕਾਨਾਂ ਦੇ ਬਾਹਰ ਬਣੇ ਵਰਾਂਡੇ ਤੇ ਸ਼ੈੱਡਾਂ ਵਿਚ ਰਾਤ ਨੂੰ ਸੌਂਦੇ ਤੇ ਦਿਨ ਕਟੀ ਕਰਦੇ ਹਨ। ਮੈਂ ਸੋਚਾਂ ਦੇ ਵਹਿਣ ਵਿੱਚ ਪੈ ਗਈ ਕਿ ਇਨਸਾਨਾਂ ਦਾ ਖੁਦਾ ਤਾਂ ਇੱਕ ਹੀ ਹੈ ਫਿਰ ਇਹ ਸਮਾਜਿਕ ਅਸਮਾਨਤਾ ਕਿਉਂ ਹੈ? ਜਦੋਂ ਅਸੀਂ ਕਹਿੰਦੇ ਹਾਂ ਕਿ ਦੇਸ਼ ਤਰੱਕੀ ਦੇ ਰਾਹ ’ਤੇ ਹੈ ਤਾਂ ਇਸ ਵਿੱਚ ਇਹਨਾਂ ਦਾ ਹੀ ਯੋਗਦਾਨ ਹੈ। ਵੱਡੇ ਵੱਡੇ ਕਾਰਖਾਨੇਂ, ਸਕੂਲਾਂ-ਕਾਲਜਾਂ, ਹਸਪਤਾਲ, ਸੜਕਾਂ, ਪੁਲ ਤੇ ਗੁਰਦਵਾਰਿਆਂ ਦੇ ਨਕਸ਼ੇ ਤਾਂ ਇੰਜੀਨੀਅਰ ਬਣਾ ਲਵੇਗਾ ਪਰ ਇਹਨਾਂ ਨਕਸ਼ਿਆਂ ਨੂੰ ਇੱਟਾਂ ਰਾਹੀਂ ਬਣਤਰ ਦੇਣਾ, ਸੰਵਾਰਨਾ, ਘੜਨਾ, ਤਰਾਸ਼ਣਾ ਆਦਿ ਕੰਮਾਂ ਵਿੱਚ ਇਹਨਾਂ ਦੀ ਕਲਾ ਤੇ ਹੁਨਰ ਦਾ ਕਮਾਲ ਹੈ।

ਸਮੇਂ ਦੀਆਂ ਸਰਕਾਰਾਂ ਆਪਣੇ ਪ੍ਰਭਾਵ ਛੱਡਣ ਖਾਤਰ ਕਈ ਵੱਡੇ ਤੇ ਜਲ-ਬੱਸਾਂ ਵਰਗੇ ਮਹਿੰਗੇ ਪ੍ਰਾਜੈਕਟ ਚਲਾ ਕੇ, ਚੰਗੇ ਭਲੇ ਚਲਦੇ ਅਦਾਰੇ, ਇਮਾਰਤਾਂ ਤੇ ਗੁਰਦਵਾਰਿਆਂ ਦਾ ਵਿਸਥਾਰ ਕਰਨ ਵਰਗੇ ਏਜੰਡਿਆਂ ਵਿੱਚ ਹੀ ਇਸ ਵਰਗ ਨੂੰ ਮੁੱਢਲੀਆਂ ਜਰੂਰਤਾਂ ਰੋਟੀ, ਕੱਪੜਾ, ਮਕਾਨ ਮੁਹਈਆ ਕਰਨਾ ਵੀ ਇਖਲਾਕੀ ਫਰਜ਼ ਜਾਣਨ। ਇਹ ਵਰਗ ਵੀ ਲੋਕਤੰਤਰ ਪ੍ਰਣਾਲੀ ਦਾ ਹਿੱਸਾ ਹਨ ਜੋ ਵੋਟ ਪਾਉਣ ਸਮੇਂ ਹਰ ਸੁੱਖ ਸਹੂਲਤਾਂ ਤੇ ਅਧਿਕਾਰਾਂ ਦੀ ਪੂਰਤੀ ਦੇ ਭਰਮਜਾਲ ਵਿੱਚ ਫਸਕੇ ਤੁਹਾਡੀ ਮਜ਼ਬੂਤੀ ਦਾ ਹਿੱਸਾ ਬਣਦੇ ਹਨ। ਜਿਸ ਸਮੇਂ ਹਰ ਸਾਲ ਗਣਤੰਤਰ ਤੇ ਅਜ਼ਾਦੀ ਦਿਵਸ ਦੀ ਵਰ੍ਹੇ ਗੰਢ ਮੌਕੇ ਜਸ਼ਨ ਮਨਾਏ ਜਾਂਦੇ ਹਨ, ਉਸ ਸਮੇਂ ਬੁਲੰਦ ਅਵਾਜ਼ ਵਿੱਚ “ਭਾਰਤ ਦੇਸ਼ ਮਹਾਨ ਹੈ” ਦੇ ਨਾਅਰਿਆਂ ਦੀ ਗੂੰਜ ਵਿੱਚ ਵੀ ਇਹ ਮਿਹਨਤਕਸ਼ ਮਜ਼ਦੂਰ ਵਰਗ ਆਪਣੀ ਕਿਰਤ ਕਰਨ ਵਿੱਚ ਰੁੱਝਾ ਹੋਇਆ ਇਸ ਦੀ ਮਹਾਨਤਾ ਵਿੱਚ ਹੋਰ ਇਜ਼ਾਫਾ ਕਰ ਰਿਹਾ ਹੁੰਦਾ ਹੈ।

**

ਕੁਲਮਿੰਦਰ ਕੌਰ

1175/68 ਰਿਟਾ. ਲੈਕਚਰਾਰ

ਮੋਹਾਲੀ।ਮੋ: 9815652272

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author