GurdipSMann7ਰਾਜਸਥਾਨ ਇੱਕ ਪੀਰ ਦੇ ਮੱਥਾ ਟੇਕਣ ਜਾਈਦੈ। ਬੜੀ ਦੁਨੀਆ ਮੰਨਤਾਂ ਮੰਨਦੀ ਹੈ। ਹੁਣ ਤਾਂ ਬੱਸ ਇਹੋ ...
(11 ਅਪਰੈਲ 2025)

ਉਂਝ ਤਾਂ ਮੈਨੂੰ ਇਕੱਲਤਾ ਚੰਗੀ ਲਗਦੀ ਹੈ ਪਰ ਜੇ ਕੋਈ ਰਾਹ ਜਾਂਦਿਆਂ ਅਨਜਾਣ ਵਿਅਕਤੀ ਮਿਲ ਜਾਵੇ ਤਾਂ ਜਿਸਮਾਂ ਦੇ ਪਿੱਛੇ ਲੁਕੇ ਹੋਏ ਕਿਰਦਾਰ ਨੂੰ ਬੇ-ਪਰਦ ਕਰਨ ਦੀ ਚਿੰਗਿਆੜੀ ਮਨ ਅੰਦਰ ਭੜਕ ਉੱਠਦੀ ਹੈ ਮੈਨੂੰ ਇੰਝ ਲੱਗਣ ਲਗਦਾ ਹੈ, ਜਿਵੇਂ ਕਿਸੇ ਨੂੰ ਜਾਣਨ ਦੀ ਜਿਗਿਆਸਾ ਮੇਰੇ ਰੋਮ-ਰੋਮ ਵਿੱਚ ਕੁੱਟ-ਕੁੱਟ ਕੇ ਭਰੀ ਗਈ ਹੋਵੇ

ਬਲਾ-ਬਲਾ ਨਾਮ ਦੀ ਇੱਕ ਮੋਬਾਇਲ ਐਪ ਹੈਜੇ ਤੁਸੀਂ ਇਸ ਐਪ ਤੋਂ ਅਨਜਾਣ ਹੋ ਅਤੇ ਇਕੱਲੇ ਕਾਰ ਵਿੱਚ ਕਿਤੇ ਦੂਰ-ਦੁਰਾਡੇ ਜਾਣਾ ਹੋਵੇ ਤਾਂ ਇਹ ਐਪ ਤੁਹਾਡੇ ਲਈ ਇਕੱਲਤਾ ਅਤੇ ਪੈਸੇ ਦੀ ਕਮੀ ਨੂੰ ਦੂਰ ਕਰਨ ਪੱਖੋਂ ਲਾਹੇਵੰਦ ਸਾਬਤ ਹੋ ਸਕਦੀ ਹੈਨੌਕਰੀ ਪੇਸ਼ਾ ਉਹ ਨੁਮਾਇੰਦੇ ਜਿਨ੍ਹਾਂ ਨੇ ਕਿਤੇ ਦੂਰ ਇੱਕ ਜਾਂ ਦੋ ਜ਼ਿਲ੍ਹੇ ਲੰਘ ਕੇ ਆਪਣੀ ਕਰਮ ਭੂਮੀ ’ਤੇ ਪੁੱਜਣਾ ਹੁੰਦਾ ਹੈ, ਉਹ ਅੱਜਕੱਲ ਇਸ ਐਪ ਦਾ ਲੁਤਫ ਮਾਣ ਰਹੇ ਹਨਇੱਕ ਦਿਨ ਮੈਨੂੰ ਵੀ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਜੋਂ ਜਦੋਂ ਇਕੱਲੇ ਨੂੰ ਲੁਧਿਆਣੇ ਜਾਣਾ ਪਿਆ ਤਾਂ ਮੈਂ ਸੋਚਿਆ ਕਿਉਂ ਨਾ ਆਪਾਂ ਵੀ ਇਸ ਐਪ ਰਾਹੀਂ ਪੁੰਨ ਨਾਲੇ ਫਲੀਆਂ ਖੱਟ ਲਈਏਮੇਰੇ ਵੱਲੋਂ ਇਸ ਐਪ ’ਤੇ ਪਾਇਆ ਸੁਨੇਹਾ ਪੜ੍ਹਕੇ ਇੱਕ ਨੌਜਵਾਨ ਨੇ ਮੇਰੇ ਨਾਲ ਜਾਣ ਦਾ ਇਕਰਾਰ ਕਰ ਲਿਆਨਵੇਂ ਬੰਦੇ ਨੂੰ ਮਿਲ ਕੇ ਉਸ ਬਾਰੇ ਕੁਝ ਨਵਾਂ ਜਾਣਨ ਦੀ ਇੱਛਾ ਦਾ ਜਜ਼ਬਾ ਮੇਰੇ ਅੰਦਰ ਅੰਗੜਾਈਆਂ ਲੈਣ ਲੱਗਾਮੁਖਾਤਿਬ ਹੋਣ ਤੋਂ ਪਹਿਲਾਂ ਮੈਂ ਉਸ ਨੂੰ ਪੁੱਛੇ ਜਾਣ ਵਾਲੇ ਸਵਾਲ ਮਨ ਵਿੱਚ ਘੜਨ ਲੱਗਾਮਿਥੀ ਥਾਂ ’ਤੇ ਉਹ ਸਮੇਂ ਸਿਰ ਸਵੇਰੇ ਸਹੀ 8 ਵਜੇ ਮੇਰੀ ਕਾਰ ਵਿੱਚ ਮੇਰੇ ਨਾਲ ਵਾਲੀ ਸੀਟ ’ਤੇ ਬਿਰਾਜਮਾਨ ਹੋਣ ਲਈ ਪਹੁੰਚ ਗਿਆਪਰ ਉਹ ਖੁਦ ਬੈਠਣ ਦੀ ਬਜਾਏ ਇੱਕ ਬੁਜ਼ੁਰਗ ਮਾਤਾ ਜੀ ਨੂੰ ਬਿਠਾਉਣ ਲੱਗਿਆਕਹਿੰਦਾ, “ਜੀ ਮੈਂ ਸਾਸੂ ਮਾਤਾ ਲਈ ਰਾਈਡ ਬੁੱਕ ਕਰਵਾਈ ਸੀ

ਤੇ ਪਿੱਛੇ ਬੈਠਣ ਲੱਗੀ ਮਾਤਾ ਨੂੰ ਮੈਂ ਆਖਿਆ, “ਮਾਤਾ ਜੀ, ਅੱਗੇ ਆ ਜਾਓ, ਕਿਉਂਕਿ ਨਾ ਹੀ ਇਹ ਟੈਕਸੀ ਹੈ ਤੇ ਨਾ ਮੈਂ ਗਾੜੀਵਾਨ (ਡਰਾਈਵਰ) ਹਾਂ

ਕਿਸੇ ਅਨਜਾਣ ਮਹਿਲਾ ਨੂੰ ਨਾਲ ਬਿਠਾਉਣ ਲੱਗਿਆਂ ਮੇਰੇ ਹੱਥ ਪੈਰ ਠੰਢੇ ਹੋਣ ਲੱਗੇਹੁਣ ਮੈਨੂੰ ਘਰਵਾਲੀ ਦਾ ਡਰ ਖਾਣ ਲੱਗਿਆ, ਜਿਸਨੇ ਸਵੇਰੇ ਹੀ ਐਪ ਬਾਰੇ ਪਤਾ ਲੱਗਣ ’ਤੇ ਤਾੜ ਕੇ ਆਖਿਆ ਸੀ ਕਿ ਇਸ ਐਪ ਰਾਹੀਂ ਕਿਸੇ ਮਹਿਲਾ ਨੂੰ ਲਿਫਟ ਨਾ ਦੇਣਾਉਸਨੇ ਖਬਰਦਾਰ ਸ਼ਬਦ ਦਾ ਇਸਤੇਮਾਲ ਕੁਝ ਖਾਸਾ ਜ਼ੋਰ ਦੇ ਕੇ ਇੰਝ ਇਸਤੇਮਾਲ ਕੀਤਾ ਸੀ ਕਿ ਹੁਣ ਇਹ ਸ਼ਬਦ ਮੇਰੇ ਧੁਰ ਅੰਦਰ ਕੰਬਣੀ ਜਿਹੀ ਛੇੜ ਰਿਹਾ ਸੀਪਰ ਮੈਂ ਛੇਤੀ ਇਸ ਸ਼ਬਦ ਨੂੰ ਇੱਕ ਹੋਰ ਸਤਿਕਾਰਿਤ ਅੱਖਰ ਬਜ਼ੁਰਗ ਸਾਸੂ ਮਾਤਾ ਨਾਲ ਤਬਦੀਲ ਕੀਤਾ, ਜਿਸ ਨਾਲ ਮੈਨੂੰ ਥੋੜ੍ਹਾ ਸੁਕੂਨ ਮਿਲਿਆਕੋਈ ਦਸ ਕੁ ਕਿਲੋਮੀਟਰ ਦਾ ਸਫਰ ਮੈਂ ਇਸੇ ਸਦਮੇ ਵਿੱਚ ਬਿਤਾਇਆ ਕਿ ਜੋ ਸਵਾਲ ਉਸ ਬੰਦੇ ਨੂੰ ਕਰਨੇ ਸੀ, ਉਹ ਤਾਂ ਘੜੇ ਘੜਾਏ ਹੀ ਰਹਿ ਗਏਮਾਤਾ ਜੀ ਵੇਖਣ ਵਿੱਚ ਜਮਾਂ ਪੇਂਡੂ ਲੱਗ ਰਹੇ ਸੀ ਤੇ ਮੈਨੂੰ ਕੋਈ ਗੱਲ ਨਹੀਂ ਔੜ੍ਹ ਰਹੀ ਸੀਦੋ ਘੰਟੇ ਦਾ ਸਫਰ ਬਿਨਾਂ ਕੁਝ ਬੋਲੇ ਕਿੰਝ ਨਿੱਬੜੂ? ਇਸ ਵਿਚਾਰ ’ਤੇ ਮੈਂ ਥੋੜ੍ਹੀ ਦੇਰ ਮੰਥਨ ਕੀਤਾ ਤੇ ਚੁੱਪੀ ਤੋੜਨ ਲਈ ਬਿਨਾਂ ਕੋਈ ਭੂਮਿਕਾ ਬੰਨ੍ਹੇ ਆਪਣੀ ਇਕੱਲੇ ਮੋਟਰਸਾਈਕਲ ’ਤੇ ਭਾਰਤ ਫੇਰੀ ਦਾ ਜ਼ਿਕਰ ਛੇੜ ਲਿਆਮੈਂ ਤਾਂ ਬੱਸ ਐਨਾ ਕੁ ਦੱਸ ਕੇ ਚੁੱਪ ਹੋ ਗਿਆ ਕਿ ਮੋਟਰਸਾਈਕਲ ’ਤੇ ਮੈਂ ਇਕੱਲਾ ਭਾਰਤ ਦੇ ਕਿਹੜੇ-ਕਿਹੜੇ ਇਲਾਕੇ ਵਿੱਚ ਗਿਆ ਪਰ ਮਾਤਾ ਜੀ ਨੇ ਮੇਰੀ ਗੱਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣੇ ਸਾਰੇ ਲਾਣੇ-ਬਾਣੇ, ਰਿਸ਼ਤੇਦਾਰਾਂ, ਪੁੱਤ, ਨੂੰਹ, ਘਰਵਾਲੇ, ਕੁੜੀਆਂ, ਦੋਹਤਿਆਂ ਤੇ ਆਂਢ-ਗੁਆਂਢ ਦੇ ਨਾਲ ਜਿਨ੍ਹਾਂ ਪੀਰਾਂ-ਫਕੀਰਾਂ ਤੇ ਮੰਦਰਾਂ ਵਿੱਚ ਉਹ ਜਾਂਦੀ ਸੀ ਦੇ ਪੋਤੜੇ ਫਰੋਲ ਕੇ ਮੇਰੇ ਸਾਹਮਣੇ ਲੀਰੋ-ਲੀਰ ਕਰ ਕੇ ਰੱਖ ਦਿੱਤੇ

ਮਾਤਾ ਕਹਿੰਦੀ, “ਅਸੀਂ ਕਹਾਉਂਦੇ ਤਾਂ ਦੋਧੀ ਹਾਂ ਪਰ ਕੰਮ ਸਾਡਾ ਖੋਏ ਦਾ ਹੈਮੇਰੀ ਛੋਟੀ ਕੁੜੀ ਨਿਹਾਇਤ ਹੀ ਹੁਸ਼ਿਯਾਰ ਹੋਣ ਦੇ ਸਦਕਾ ਫਲਸਫੇ (ਹਿਸਾਬ) ਵਿੱਚ ਯੂਨੀਵਰਸਿਟੀ ਤੋਂ ਸੋਨ ਤਗਮਾ ਪ੍ਰਾਪਤ ਕਰ ਕੇ ਸਰਕਾਰੀ ਅਧਿਆਪਕਾ ਲੱਗੀ ਹੈ

ਮੈਂ ਕਿਹਾ, “ਫਿਰ ਤਾਂ ਤਨਖਾਹ ਹੋਣੀ ਆ ਕੋਈ ਲੱਖ ਦੇ ਆਸ-ਪਾਸ

ਉਹ ਕਹਿੰਦੀ, “ਨਹੀਂ ਜੀ, ਇੱਕ ਲੱਖ ਵੀਹ ਕੁ ਹਜ਼ਾਰ ਹੈ

ਮਾਤਾ ਨੇ ਅੱਗੇ ਦੱਸਿਆ, “ਇਸ ਬੇਟੀ ਦਾ ਕੱਦ ਛੋਟਾ ਤੇ ਚਿਹਰੇ ’ਤੇ ਥੋੜ੍ਹੇ ਦਾਗਾਂ ਕਾਰਨ ਵਿਆਹ ਔਖਾ ਹੋਇਆ ਸੀਉਹਦੀ ਸੱਸ ਬੜੀ ਕੁਪੱਤੀ ਪਰ ਮੁੰਡਾ ਬੇ-ਹੱਦ ਸਾਉ ਮਿਲ ਗਿਆ70 ਹਜ਼ਾਰ ਕਮਾਉਂਦਾ ਹੈਉਹੀ ਮੈਨੂੰ ਤੁਹਾਡੀ ਕਾਰ ਵਿੱਚ ਬਿਠਾ ਕੇ ਗਿਆ ਹੈਹਫਤਾ ਬੇਟੀ ਕੋਲ ਲਾ ਕੇ ਵਾਪਸ ਲੁਧਿਆਣੇ ਚੱਲੀ ਆਂਬੇਟੀ ਤਾਂ ਸਵੇਰੇ ਸਕੂਲ ਜਲਦੀ ਚਲੀ ਜਾਂਦੀ ਹੈ, ਪਿੱਛੋਂ ਢਾਈ ਸਲ ਦੇ ਦੋਹਤੇ ਨੂੰ ਕੰਮਵਾਲੀ ਸਾਂਭ ਲੈਂਦੀ ਹੈ9-10 ਹਜਾਰ ਲੈਂਦੀ ਹੈ ਪਰ ਕੰਮ ਬੜਾ ਸੋਹਣਾ ਕਰਦੀ ਹੈ... ਮੇਰੀ ਵੱਡੀ ਕੁੜੀ ਵੀ ਵਿਆਹੀ ਹੋਈ ਹੈਉਹ ਆਪਣਾ ਘਰ ਸਾਂਭਦੀ ਹੈਉਸਦਾ ਘਰਵਾਲਾ, ਵੱਡਾ ਜਵਾਈ, ਵੀ ਲੱਖ ਰੁਪਇਆ ਕਮਾਉਂਦਾ ਹੈ, ਪ੍ਰਾਈਵੇਟ ਕੰਪਣੀ ਵਿੱਚ ਲੱਗਿਆ ਹੈਵਿਚਾਰਿਆਂ ਦੇ (ਵੱਡੀ ਕੁੜੀ ਅਤੇ ਜਵਾਈ) ਜਦੋਂ ਵਿਆਹ ਤੋਂ 9 ਸਾਲ ਬਾਅਦ ਜੁਆਕ ਨਾ ਹੋਇਆ ਤਾਂ ਹਾਰ ਕੇ ਮੇਰੀ ਨਨਾਣ, ਜੋ ਪੋਤਾ ਭਾਲਦੀ ਸੀ ਦੇ ਘਰ ਪੋਤੀ ਹੋ ਗਈਉਨ੍ਹਾਂ ਦੇ ਘਰ ਕਲੇਸ਼ ਪੈ ਗਿਆ, ਵਈ ਕੁੜੀ ਹੋ ਗਈਅਸੀਂ ਉਹ ਜੁਆਕੜੀ ਵੱਡੀ ਕੁੜੀ ਨੂੰ ਗੋਦ ਦਿਵਾ ਦਿੱਤੀਵੋਖੋ ਰੱਬ ਦੇ ਰੰਗ! ਕੁੜੀ ਗੋਦ ਲੈਣ ਦੇ ਸੱਤ ਮਹੀਨਿਆਂ ਬਾਅਦ ਹੀ ਬੇਟੀ ਦੀ ਵੀ ਪਰਮਾਤਮਾ ਨੇ ਸੁਣ ਲਈ ਤੇ ਉਹਦੇ ਵੀ ਹੁਣ ਪੁੱਤਰ ਹੋ ਗਿਆ ਹੈਤੇ ਜਿਹੜੀ ਕੁੜੀ ਉਨ੍ਹਾਂ ਗੋਦ ਲਈ ਸੀ, ਉਸਦੇ ਮਾਪਿਆਂ ਵਿੱਚ ਹੁਣ ਆਪਣੀ ਕੁੜੀ ਲਈ ਮੋਹ ਜਾਗ ਪਿਆਅਸੀਂ ਵੀ ਫਿਰ ਕੁੜੀ ਨੂੰ, ਜੋ ਹੁਣ 6 ਸਾਲ ਦੀ ਹੈ, ਸੱਚ ਦੱਸ ਦਿੱਤਾ ਕਿ ਤੇਰੇ ਅਸਲੀ ਮਾਪੇ ਤਾਂ ਤੈਨੂੰ ਮਾਰਨ ਚੱਲੇ ਸੀਐਂਵੇਂ ਜੁਆਕੜੀ ਨੂੰ ਬਾਹਰੋਂ ਪਤਾ ਲੱਗਣ ਨਾਲੋਂ ਆਪ ਦੱਸਿਆ ਚੰਗਾਪਰ ਬੱਚੀ ਦਾ ਅਸੀਂ ਦਿਲੋਂ ਮੋਹ ਕਰਦੇ ਹਾਂਉਸਦਾ ਭਰਾ ਵੀ ਉਸ ਨੂੰ ਬੇਹੱਦ ਪਿਆਰ ਕਰਦਾ ਹੈਅਸੀਂ ਵੀ ਤਾੜ ਕੇ ਆਖ ਦਿੱਤਾ, ਭਾਈ ਹੁਣ ਇਹ ਸਾਡੀ ਧੀ ਹੈ, ਥੋਡੀ ਨਹੀਂ...”

ਫਿਰ ਮਾਤਾ ਨੇ ਆਪਣੇ 34 ਸਾਲ ਦੇ ਮੁੰਡੇ ਦੀਆਂ ਗੱਲਾਂ ਛੇੜ ਲਈਆਂ, “ਉਹ ਆਪਣੇ ਪਾਪਾ ਨਾਲ ਦੁਕਾਨ ’ਤੇ ਹੀ ਬੈਠਦਾ ਹੈਮਹੀਨੇ ਦਾ ਲੱਖ ਉਹ ਵੀ ਨਹੀਂ ਛੱਡਦਾਪਰ ਉਸਨੇ ਇੱਕ ਬੜੀ ਵੱਡੀ ਗਲਤੀ ਕਰ ਲਈਕੋਈ ਛੇ ਕੁ ਸਾਲ ਪਹਿਲਾਂ ਉਹ ਕਿਸੇ ਦੋਸਤ ਦੇ ਫੁੱਫੜ ਦੀ ਕੁੜੀ ਦੀ ਤਸਵੀਰ ਦੇਖ ਕੇ ਮੋਹਿਤ ਹੋ ਗਿਆਕਹਿੰਦਾ, ਵਿਆਹ ਇਸੇ ਨਾਲ ਕਰਵਾਉਣਾ ਹੈਅਸੀਂ ਬਥੇਰਾ ਜ਼ੋਰ ਲਾਇਆ ਵਈ ਪਹਿਲਾਂ ਚੱਜ ਨਾਲ ਪਰਿਵਾਰ ਦਾ ਪਤਾ ਤਾਂ ਕਰ ਲਈਏਪਰ ਕਿੱਥੇ ਜੀ ... ਉਸਦੀ ਤਾਂ ਅਕਲ ’ਤੇ ਪਰਦਾ ਪੈ ਗਿਆ ਸੀਕਹਿੰਦਾ, ਨਿਬੇੜੋ ਕੰਮ ਵਿਆਹ ਦਾ ਛੇਤੀਕਾਹਲੀ ਅੱਗੇ ਟੋਏਕੀ ਦੱਸੀਏ ... ਸਾਡੇ ’ਤੇ ਜੋ ਬਿਪਤਾ ਪਈ ਰੱਬ ਕਿਸੇ ’ਤੇ ਨਾ ਪਾਵੇਤਿੰਨ ਮਹੀਨਿਆਂ ਵਿੱਚ ਪਤਾ ਲੱਗਿਆ ਕਿ ਕੁੜੀ ਤਾਂ ਨਸ਼ੇ ਕਰਦੀ ਹੈਸਾਰਾ ਦਿਨ ਸੁੱਤੀ ਰਹਿੰਦੀ ਏਮੁੰਡੇ ਤੋਂ ਬਿਨਾਂ ਪੁੱਛੇ ਉਸਦੇ ਪੈਸੇ ਚੁੱਕ ਲਿਆ ਕਰੇਤੇ ਹੌਲੀ-ਹੌਲੀ ਸਾਰੀ ਰਾਮ-ਕਹਾਣੀ ਮੋਹਰੇ ਆ ਗਈਜਦੋਂ ਭੋਲ਼ੇਪਨ ਅਤੇ ਖੂਬਸੂਰਤੀ ਦਾ ਨਕਾਬ ਲੱਥਿਆ, ਅਸੀਂ ਕਿਹਾ, ਸਾਨੂੰ ਨੀ ਇਹੋ ਜਿਹੀ ਕੁੜੀ ਦੀ ਲੋੜ... ਮੁੰਡਾ ਠੱਗੀ ਵੱਜੀ ਸੋਚ-ਸੋਚਕੇ ਧਾਹਾਂ ਮਾਰ ਕੇ ਰੋਇਆ ਕਰੇਅਸੀਂ ਪੰਚਾਇਤ ਕੀਤੀ ਤੇ ਕੁੜੀ ਦੇ ਘਰਦਿਆਂ ਨੂੰ ਉਲਾਮਾ ਕੀ ਦਿੱਤਾ, ਉਨ੍ਹਾਂ ਸਾਡੇ ’ਤੇ ਠਾਣੇ ਜਾ ਕੇ ਪਰਚਾ ਕਰਵਾ ’ਤਾਸਾਡੇ ’ਤੇ ਕੁੱਟ-ਮਾਰ ਦੇ ਤੇ ਦਹੇਜ ਮੰਗਣ ਜਿਹੇ ਸੰਗੀਨ ਦੋਸ਼ ਲਾ ਦਿੱਤੇਅਸੀਂ ਦੱਸ ਲੱਖ ਦੇ ਕੇ ਛੇ ਮਹੀਨੇ ਬਾਅਦ ਮਸਾਂ ਆਪਣੇ ਹੱਡ ਛੁਡਾਏਕੁੜੀ ਤੋਂ ਖਹਿੜਾ ਤਾਂ ਛੁੱਟ ਗਿਆ ਪਰ ਮੁੰਡੇ ਅੰਦਰ ਐਸਾ ਡਰ ਪਿਆ, ਹੁਣ ਮਰ ਜਾਣਾ ਵਿਆਹ ਹੀ ਨਹੀਂ ਕਰਵਾਉਂਦਾਰਾਜਸਥਾਨ ਇੱਕ ਪੀਰ ਦੇ ਮੱਥਾ ਟੇਕਣ ਜਾਈਦੈਬੜੀ ਦੁਨੀਆ ਮੰਨਤਾਂ ਮੰਨਦੀ ਹੈਹੁਣ ਤਾਂ ਬੱਸ ਇਹੋ ਇੱਕ ਮੁਰਾਦ ਰਹਿ ਗਈ ਏ, ... ਪਰਮਾਤਮਾ ਛੇਤੀ ਪੂਰੀ ਕਰੇਮੈਂ ਹੁਣ ਹਰ ਮਹੀਨੇ ਉੱਥੇ ਜਾਣਾ ਸੁੱਖਿਆ ਹੈਤੁਹਾਡੇ ਸੰਪਰਕ ਵਿੱਚ ਕੋਈ ਸਿਆਣੀ ਕੁੜੀ ਹੋਵੇ ਤਾਂ ਦੱਸਿਉ, ਸਾਨੂੰ ਪੈਸੇ ਦਾ ਕੋਈ ਲਾਲਚ ਨਹੀਂ ਤੇ ਹੁਣ ਤਾਂ ਸੋਚ ਰਹੇ ਹਾਂ ਕਿ ਜਾਤ-ਪਾਤ ਦਾ ਵੀ ਕੋਈ ਵਹਿਮ ਨਾ ਮੰਨੀਏ...”

ਇੰਝ ਮਾਤਾ ਨਾਲ ਗੱਲਾਂ ਕਰਦਿਆਂ ਕਦੋਂ ਦੋ ਘੰਟੇ ਦਾ ਸਫਰ ਨਿੱਬੜ ਗਿਆ ,ਪਤਾ ਹੀ ਨਹੀਂ ਚੱਲਿਆ ਮੈਂ ਸੋਚਿਆ, ਮੈਂ ਕਿਹੜੇ ਭਾਰਤ ਦੇ ਦਰਸ਼ਨ ਕਰ ਕੇ ਆਇਆ ਹਾਂ? ਇਸ ਮਾਤਾ ਨੇ ਮੈਂਨੂੰ ਦੋ ਘੰਟੇ ਵਿੱਚ ਕੁੱਲ ਜਹਾਨ ਦਾ ਸ਼ੀਸ਼ਾ ਵਿਖਾ ਦਿੱਤਾ ਤੇ ਨਾਲੇ ਕਰਮਕਾਂਡਾਂ ਤੋਂ ਜਾਣੂ ਕਰਵਾ ਦਿੱਤਾ ਹੈ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਦੀਪ ਮਾਨ

ਗੁਰਦੀਪ ਮਾਨ

D P R O Faridkot.
WhatsApp: (91 - 98157 - 44451)
Email: (gurdeepmann1979@gmail.com)