Ranjit Lehra7ਸਾਡੇ ਜਵਾਕਾਂ ਨੂੰ ਰਾਤ ਨੂੰ ਮੱਛਰ ਤੋੜ-ਤੋੜ ਖਾਂਦੈਸਾਰੀ-ਸਾਰੀ ਰਾਤ ਉਹ ...
(6 ਫਰਵਰੀ 2025)

 

ਜਦੋਂ ਲੋਕ ਆਪਣੀ ਆਈ ’ਤੇ ਆ ਜਾਣਉਦੋਂ ਸਾਰਾ ਕੁਝ ਹੋ ਜਾਂਦਾ ਹੈ।

ਸਾਲ 1994 ਦੀਆਂ ਗਰਮੀਆਂ ਦੀ ਰੁੱਤ ਦੇ ‘ਭਾਦੋਂ ਦੇ ਜੱਟਾਂ ਦੇ ਸਾਧ ਹੋਣ’ ਵਾਲੇ ਦਿਨ ਚੱਲ ਰਹੇ ਸਨਬਰੇਟਾ ਬਿਜਲੀ ਗਰਿੱਡ ਨਾਲ ਜੁੜੇ 25-30 ਪਿੰਡਾਂ ਦੇ ਲੋਕਾਂ ਦਾ ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੇ ਤਰਾਹ ਕੱਢਿਆ ਹੋਇਆ ਸੀਇੱਕ ਤਾਂ ਉੱਪਰੋਂ ਨਿਰਧਾਰਿਤ ਕੱਟ ਲੱਗਦੇ ਰਹਿੰਦੇ, ਦੂਜਾ ਜਦੋਂ ਕੱਟ ਨਾ ਵੀ ਲੱਗੇ ਹੁੰਦੇ, ਲੋਡ ਵਧਣ ਨਾਲ ਗਰਿੱਡ ਬਹਿ ਜਾਂਦਾਪੰਜ ਦਸ ਮਿੰਟਾਂ ਬਾਅਦ ਮੁਲਾਜ਼ਮ ਕੱਟ ਲਾ ਕੇ ਉਹਨੂੰ ਠੰਢਾ ਕਰਨ ਲਈ ਬਾਲਟੀਆਂ ਨਾਲ ਉਸ ਉੱਤੇ ਪਾਣੀ ਪਾਉਂਦੇ, ਫਿਰ ਚਲਾਉਂਦੇ, ਫਿਰ ਕੱਟ ਲਾਉਂਦੇ, ਫਿਰ ਠੰਢਾ ਕਰਦੇਦਿਨ-ਰਾਤ ਪਿੰਡਾਂ ਵਿੱਚ ‘ਬਿਜਲੀ ਆ ਗਈ ਓਏ, ਬਿਜਲੀ ਚਲੀ ਗਈ ਓਏ’ ਹੁੰਦੀ ਰਹਿੰਦੀਲੋਕ ਪੁੱਜ ਕੇ ਦੁਖੀ ਸਨ ਪਰ ਲੋਕਾਂ ਦੀ ਬੁੜਬੁੜ ਨੂੰ ਬੋਲਾਂ ਵਿੱਚ ਬਦਲਣ ਲਈ ਜਦੋਂ ਤਕ ਕੋਈ ਜਥੇਬੰਦੀ ਜਾਂ ਜਨਤਕ ਆਗੂ ਪਹਿਲ ਨਾ ਕਰੇ, ਓਨਾ ਚਿਰ ਲੋਕਾਂ ਦੀ ਬੁੜਬੁੜ ਨਾ ਤਾਂ ਕਿਸੇ ਦੀ ਟੰਗ ਭੰਨ ਸਕਦੀ ਹੈ ਤੇ ਨਾ ਹੀ ਮਸਲਾ ਹੱਲ ਕਰਵਾ ਸਕਦੀ ਹੈ, ਬੱਸ ਬੁੜਬੁੜ ਹੀ ਬਣੀ ਰਹਿੰਦੀ ਹੈ

ਉਨ੍ਹੀਂ ਦਿਨੀਂ ਮੈਂ ਇਨਕਲਾਬੀ ਕੇਂਦਰ ਦੇ ਆਗੂ ਵਜੋਂ ਬਰੇਟਾ-ਬੁਢਲਾਡਾ ਇਲਾਕੇ ਦਾ ਆਰਗੇਨਾਈਜ਼ਰ ਸੀਇਨਕਲਾਬੀ ਕੇਂਦਰ ਦੇ ਕੁਝ ਪੱਕੇ ਕਾਰਕੁਨਾਂ ਸਮੇਤ ਸਾਡੇ ਕੋਲ ਖੱਬੇ ਪੱਖੀ ਸਮਰਥਕਾਂ ਦਾ ਵੱਡਾ ਘੇਰਾ ਉਸ ਵਕਤ ਬਰੇਟਾ ਇਲਾਕੇ ਵਿੱਚ ਸੀਚੰਗੀ ਗੱਲ ਇਹ ਕਿ 1993 ਦੀਆਂ ਪੰਚਾਇਤੀ ਚੋਣਾਂ ਵਿੱਚ ਸਾਡੇ ਆਪਣੇ ਘੇਰੇ ਦੇ ਕਿਸ਼ਨਗੜ੍ਹ, ਰੰਘੜਿਆਲ, ਮੰਡੇਰ, ਕੁਲਰੀਆਂ, ਰਿਉਂਦ ਕਲਾਂ, ਦਿਆਲਪੁਰਾ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਤੋਂ ਇਲਾਵਾ ਬਹਾਦਰਪੁਰ, ਖੁਡਾਲ ਕਲਾਂ ਤੇ ਕੁਝ ਹੋਰ ਪਿੰਡਾਂ ਦੇ ਨਵੇਂ ਬਣੇ ਸਰਪੰਚ ਵੀ ਲੋਕ ਮਸਲਿਆਂ ’ਤੇ ਸਾਡੇ ਨਾਲ ਕਦਮ ਮਿਲਾ ਕੇ ਚੱਲਦੇ ਸਨਅਸੀਂ ਲੋਕਾਂ ਦੀ ਬੁੜਬੁੜ ਨੂੰ ਗਰਜਵੇਂ ਬੋਲਾਂ ਦਾ ਰੂਪ ਦੇਣ ਦਾ ਫ਼ੈਸਲਾ ਕੀਤਾਬਰੇਟਾ ਗਰਿੱਡ ਨਾਲ ਜੁੜੇ ਪਿੰਡਾਂ ਵਿੱਚ ਸਾਰੀ-ਸਾਰੀ ਰਾਤ ਬਿਜਲੀ ਨਾ ਆਉਣ ਦੇ ਕਾਰਨਾਂ ਦੀ ਘੋਖ ਕੀਤੀਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਬਿਜਲੀ ਦੇ ਬੇਮਿਆਦੀ ਕੱਟਾਂ ਦਾ ਕਾਰਨ ਬਰੇਟਾ ਮੰਡੀ ਦੇ ਬਿਜਲੀ ਗਰਿੱਡ ਦੇ ਮੁੱਖ ਟਰਾਂਫਾਰਮਰ ਦਾ ਛੋਟਾ ਹੋਣਾ ਹੈ ਤਾਂ ਅਸੀਂ ਵੱਡਾ ਟਰਾਂਸਫਾਮਰ ਰੱਖਣ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾਇਸ ਮੁੱਖ ਮੰਗ ਸਮੇਤ ਬਿਜਲੀ ਨਾਲ ਜੁੜੀਆਂ ਹੋਰ ਮੰਗਾਂ ਨੂੰ ਲੈ ਕੇ ਜਨਤਕ ਜਥੇਬੰਦੀਆਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਦੀ ਵੱਡੀ ਐਕਸ਼ਨ ਕਮੇਟੀ ਬਣਾਈ, ਜਿਸਦਾ ਕਨਵੀਨਰ ਪਿੰਡ ਰੰਘੜਿਆਲ ਦੇ ਸਾਬਕਾ ਸਰਪੰਚ ਤੇ ਬਲਾਕ ਸਮਿਤੀ ਮੈਂਬਰ ਗੁਰਚਰਨ ਸਿੰਘ ਰੰਘੜਿਆਲ ਨੂੰ ਬਣਾਇਆਐੱਸਡੀਓ ਬਰੇਟਾ ਨੂੰ ਮੰਗ ਪੱਤਰ ਦੇਣ ਅਤੇ ਪਿੰਡਾਂ ਵਿੱਚ ਲਾਮਬੰਦੀ ਕਰਨ ਤੋਂ ਬਾਅਦ ਸੰਘਰਸ਼ ਵਿੱਢ ਦਿੱਤਾ ਗਿਆ

ਕੁਝ ਸੱਜਣਾਂ ਨੂੰ ਸਾਡੀ ਗਰਿੱਡ ਦੀ ਪਾਵਰ ਵਧਾਉਣ ਵਾਲੀ ਮੰਗ ‘ਤੋਪ ਦਾ ਲਾਇਸੈਂਸ ਮੰਗਣ’ ਵਰਗੀ ਹਵਾਈ ਗੱਲ ਲੱਗੀ ਕਿ ਇਹ ਤਾਂ ਪੂਰੀ ਹੋ ਹੀ ਨਹੀਂ ਸਕਦੀਬਿਨਾਂ ਸ਼ੱਕ, ਮੰਗ ਵੱਡੀ ਸੀ ਪਰ ਸਾਡੇ ਹੌਸਲੇ ਓਦੂੰ ਵੀ ਵੱਡੇ ਸਨਸਾਡੇ ਕੰਨਾਂ ਵਿੱਚ ਅੱਗ ਲਾਉਂਦੀ ਗਰਮੀ ਤੇ ਮੱਛਰਾਂ ਦੀਆਂ ਦੰਦੀਆਂ ਨਾਲ ਵਿਲਕਦੇ ਜਵਾਕਾਂ ਦੀਆਂ ਚੀਕਾਂ ਗੂੰਜਦੀਆਂ ਸਨ। ਉਨ੍ਹਾਂ ਦੇ ਪਿੰਡਿਆਂ ’ਤੇ ਮੱਛਰਾਂ ਦੇ ਕੱਟਣ ਨਾਲ ਹੋਏ ਪਿਲਕਰੇ ਅੱਖਾਂ ਮੋਹਰੇ ਘੁੰਮਦੇ ਸਨਰੈਲੀਆਂ-ਮੁਜ਼ਾਹਰਿਆਂ ਦੇ ਇੱਕ ਦੋ ਵੱਡੇ ਐਕਸ਼ਨਾਂ ਤੋਂ ਬਾਅਦ ਜਦੋਂ ਐਕਸੀਅਨ ਮਾਨਸਾ ਦੇ ਅਣਮਿੱਥੇ ਘਿਰਾਓ ਦਾ ਸੱਦਾ ਗਿਆ ਤਾਂ ਬਿਜਲੀ ਬੋਰਡ ਦੀ ਅਫਸਰਸ਼ਾਹੀ ਤੇ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਸਰਕਣ ਲੱਗੀ

ਇੱਕ ਦਿਨ ਬਿਜਲੀ ਬੋਰਡ ਦੇ ਏ ਐੱਸ ਡੀ ਓ ਦਾ ਸੁਨੇਹਾ ਮਿਲਿਆ ਕਿ ਐਕਸੀਅਨ ਤੇ ਐੱਸ ਈ ਸਾਹਿਬ ਐਕਸ਼ਨ ਕਮੇਟੀ ਨਾਲ ਗੱਲ ਕਰਨ ਆ ਰਹੇ ਹਨ, ਸਾਰੇ ਕਮੇਟੀ ਮੈਂਬਰ ਮਿਥੇ ਸਮੇਂ ’ਤੇ ਪਹੁੰਚਣਕਮੇਟੀ ਦੇ ਸਾਰੇ ਮੈਂਬਰਾਂ ਨੇ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਅਜਿਹਾ ਫੈਸਲਾ ਕਰ ਲਿਆ ਜਿਸ ਨੇ ਅਫਸਰਾਂ ਦੇ ਪੈਰ ਹਿਲਾ ਦੇਣੇ ਸਨ, ਉਂਝ ਫੈਸਲਾ ਗਾਂਧੀਗਿਰੀ ਦਿਖਾਉਣ ਵਾਲਾ ਸੀਬਿਜਲੀ ਬੋਰਡ ਦੇ ਦਫਤਰ ਵਿੱਚ ਗਰਿੱਡ ਦੇ ਸਾਹਮਣੇ ਵੱਡੇ ਗੋਲ ਚੱਕਰ ਵਿੱਚ ਬੈਠਣ ਲਈ ਕੁਰਸੀਆਂ, ਬੈਂਚ ਆਦਿ ਲੱਗੇ ਹੋਏ ਸਨਬਿਜਲੀ ਬੋਰਡ ਡਿਵੀਜ਼ਨ, ਮਾਨਸਾ ਦਾ ਐਕਸੀਅਨ, ਐੱਸਡੀਓ, ਜੇਈ ਆਦਿ ਕੁਰਸੀਆਂ ’ਤੇ ਸਜੇ ਬੈਠੇ ਸਨਕਮੇਟੀ ਗਈ ਅਤੇ ਆਪਣੇ ਮਿਥੇ ਅਨੁਸਾਰ ਜਾ ਕੇ ਭੁੰਜੇ ਰੇਤਲੀ ਜ਼ਮੀਨ ਦੇ ਤਪਦੇ ਰੇਤੇ ’ਤੇ ਬੈਠਣ ਲੱਗ ਪਈ, ਹਾਲਾਂਕਿ ਦੁਪਹਿਰ ਦਾ ਵਕਤ ਹੋਣ ਕਰਕੇ ਰੇਤਾ ਮੱਚਣ ਅਤੇ ਉੱਪਰ ਕਿੱਕਰ ਦਾ ਦ੍ਰਖਤ ਹੋਣ ਕਰ ਕੇ ਸੂਲਾਂ ਚੁੱਭਣ ਦਾ ਖ਼ਤਰਾ ਵੀ ਸੀ ਪਰ ਸਾਰੀ ਕਮੇਟੀ ਵਿੱਚੋਂ ਕਿਸੇ ਨੇ ਵੀ ਭੁੰਜੇ ਬਹਿੰਦਿਆਂ ਕੋਈ ਜੇ-ਜੱਕ ਨਹੀਂ ਕੀਤੀ

ਇਉਂ ਹੋ ਜਾਣਾ ਹੈ, ਇਹਦਾ ਤਾਂ ਅਫਸਰਾਂ ਨੂੰ ਚਿੱਤ ਚੇਤਾ ਵੀ ਨਹੀਂ ਸੀਉਹ ਭੱਜ-ਭੱਜ ਕੁਰਸੀਆਂ ਤੋਂ ਖੜ੍ਹੇ ਹੋ ਕੇ ਸਾਨੂੰ ਕੁਰਸੀਆਂ ’ਤੇ ਬੈਠਣ ਲਈ ਕਹਿਣ ਲੱਗੇਕਮੇਟੀ ਕਨਵੀਨਰ ਗੁਰਚਰਨ ਸਿੰਘ ਨੇ ਪੂਰੀ ਨਰਮਾਈ ਨਾਲ ਕਿਹਾ, “ਐਕਸੀਅਨ ਸਾਹਿਬ, ਅਸੀਂ ਅਜੇ ਕੁਰਸੀਆਂ ’ਤੇ ਬੈਠਣ ਜੋਗੇ ਨਹੀਂ ਹੋਏ, ਜਦੋਂ ਹੋ ਗਏ, ਬਹਿ ਜਾਇਆ ਕਰਾਂਗੇਸਾਡੇ ਜਵਾਕਾਂ ਨੂੰ ਰਾਤ ਨੂੰ ਮੱਛਰ ਤੋੜ-ਤੋੜ ਖਾਂਦੈ, ਸਾਰੀ-ਸਾਰੀ ਰਾਤ ਉਹ ਵਿਲਕਦੇ ਰਹਿੰਦੇ ਐ, ਬਿਜਲੀ ਥੋਡੀ ਆਉਂਦੀ ਨੀ, ਅਸੀਂ ਕੁਰਸੀਆਂ ’ਤੇ ਕਿਹੜਾ ਮੂੰਹ ਲੈਕੇ ਬੈਠੀਏਤੁਸੀਂ ਬੈਠੋ, ਜਿਹੜੀ ਗੱਲ ਕਰਨੀ ਹੈ, ਸ਼ੁਰੂ ਕਰੋ।”

ਸਾਰੇ ਕਮੇਟੀ ਮੈਂਬਰ ਭੁੰਜੇ ਅਤੇ ਨਿੰਮੋਝੂਣੇ ਹੋਏ ਅਫਸਰ ਕੁਰਸੀਆਂ ’ਤੇ ਬੈਠ ਗਏਗੱਲ ਸ਼ੁਰੂ ਹੋਈ, ਗਰਿੱਡ ਵਿੱਚ ਵੱਡਾ ਟਰਾਂਸਫਾਰਮਰ ਰੱਖਣ ਬਾਰੇ ਐਕਸੀਅਨ ਲੱਲੇ-ਭੱਬੇ ਕਰਨ ਲੱਗਿਆਗੱਲ ਅੜ ਗਈਕੁਲਰੀਆਂ ਵਾਲਾ ਸਰਪੰਚ ਤੇਜਾ ਸਿੰਘ (ਜਿਸਦੀ ਇੱਕ ਲੱਤ ਛੋਟੀ ਸੀ) ਅਫਸਰਾਂ ਨੂੰ ‘ਚਾਰੇ ਪੈਰ ਚੁੱਕ ਕੇ’ ਪੈ ਗਿਆਉਹ ਆਪਣੀ ਬਾਂਗਰੂ ਬੋਲੀ ਵਿੱਚ ਬੋਲਿਆ, “ਐ ਐਕਸੀਅਨ ਸਾਹਬ ਤੌਂਹ (ਮਤਲਬ ਤੂੰ, ਤੁਸੀਂ ਨਹੀਂ) ਬਾਤ ਸੁਨ ਲੇ ਕੰਨ ਖੋਲ੍ਹ ਕੇ, ਤੈਨੂੰ ਚਾਰ ਦਿਨ ਦੀਏਜਾਹ ਤੋਂ ਲਾ ਦੇ ਟਰਾਂਸਫਰ, ਨਹੀਂ ਤੋਂ ਹਮੇਂ ਟਰਾਲੀਆਂ ਭਰ ਕੈ, ਲੰਗਰ-ਪਾਣੀ ਲੈ ਕੈ, ਖਾਲੀ ਪੀਪੇ ਅਰ ਢੋਲ ਲੈ ਕੈ ਮਾਨਸਾ ਥਾਰੀ ਕੋਠੀ ਮੋਹਰੇ ਬੈਠਾਂਗੇਸਾਰੀ ਰਾਤ ਨਾ ਹਮੇ ਸੌਂਈਏ, ਨਾ ਧਮੇਂ ਸੌਣ ਦੇਈਏ ਬੱਸ ਇਵ ਤੌਂਹ ਜਾਹ ਤੁਰਜਾ” ਤੇਜਾ ਸਿੰਘ ਨੇ ਸਾਡੀ ਗਾਂਧੀਗਿਰੀ ਦਾ ਭੋਗ ਪਾ ਦਿੱਤਾਸਾਰੇ ਉੱਠ ਖੜੋਏਮਾਨਸਾ ਵਿਖੇ ਐਕਸੀਅਨ ਦਫਤਰ ਮੋਹਰੇ ਅਣਮਿਥੇ ਸਮੇਂ ਦੇ ਧਰਨੇ ਦਾ ਪ੍ਰੋਗਰਾਮ ਅਸੀਂ ਤੈਅ ਕੀਤਾ ਹੋਇਆ ਸੀ, ਤੇਜਾ ਸਿੰਘ ਨੇ ਤਾਂ ਬੱਸ ਸੁਣਾਉਣੀ ਆਪਣੇ ਅੰਦਾਜ਼ ਵਿੱਚ ਕੀਤੀ ਸੀਇਸ ਪੱਖੋਂ ਸਾਡੀ ਕਮੇਟੀ ਸੋਲਾਂ ਕਲਾਂ ਸੰਪੂਰਨ ਸੀ, ਉਹਦੇ ਵਿੱਚ ਤੱਤੇ ਤੋਂ ਤੱਤੇ ਤੇ ਠੰਢੇ ਤੋਂ ਠੰਢੇ ਮਤੇ ਦੇ ਸਭ ਤਰ੍ਹਾਂ ਦੇ ਸਾਥੀ ਸ਼ਾਮਿਲ ਸਨ

ਮੀਟਿੰਗ ਤੋਂ ਦੋ ਕੁ ਦਿਨ ਬਾਅਦ ਵੱਡੇ-ਵੱਡੇ ਟਰਾਲੇ ਗਰਿੱਡ ਦੇ ਵੱਡੇ ਟਰਾਂਸਫਾਰਮਰ ਦਾ ਲਕਾ-ਤੁਕਾ ਲੱਦੀ ਬਰੇਟਾ ਮੰਡੀ ਦੇ ਗਰਿੱਡ ਮੋਹਰੇ ਆਏ ਖੜ੍ਹੇਮੰਡੀ ਦੇ ਲੋਕ ਅਚੰਭੇ ਨਾਲ ਦੇਖ-ਦੇਖ ਜਾਣਜਿਹੜੇ ਕਹਿੰਦੇ ਸੀ, ਇਹ ਤਾਂ ਹੋ ਹੀ ਨਹੀਂ ਸਕਦਾ, ਉਹ ਵੀ ਉੱਤੇ-ਥੱਲੇ ਦੇਖਣ, ਬਈ ਇਹ ਕੀ ਹੋ ਗਿਆ! … …

ਜਦੋਂ ਲੋਕ ਆਪਣੀ ਆਈ ’ਤੇ ਆ ਜਾਣ, ਉਦੋਂ ਸਾਰਾ ਕੁਝ ਹੋ ਜਾਂਦਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)