JagjitSkanda7ਇਸ ਕਾਤਲ ਚਾਈਨਾ ਡੋਰ ਨੂੰ ਵੇਚਣ ਵਾਲੇ ਵਿਰੁੱਧ ਕਤਲ ਦਾ ਪਰਚਾ ...
(3 ਫਰਵਰੀ 2025)

 

ਬਸੰਤ ਪੰਚਮੀ ਦਾ ਤਿਉਹਾਰ ਕੱਲ੍ਹ ਮਾਘ ਸੁਦੀ 5 (2 ਫਰਵਰੀ, 2025) ਨੂੰ ਮਨਾਇਆ ਗਿਆਇਹ ਤਿਉਹਾਰ ਸਿੱਖਿਆ ਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈਇਸ ਉਪਾਸਨਾ ਭਗਤੀ ਨੂੰ ਹੀ ਬਸੰਤ ਪੰਚਮੀ ਕਿਹਾ ਜਾਂਦਾ ਹੈਇੱਕ ਧਾਰਨਾ ਮੁਤਾਬਿਕ ਜੇਕਰ ਕਿਸੇ ਦੀ ਕੁੰਡਲੀ ਵਿੱਚ ਵਿੱਦਿਆ ਅਤੇ ਬੁੱਧੀ ਦਾ ਯੋਗ ਨਹੀਂ ਹੈ ਜਾਂ ਸਿੱਖਿਆ ਦਾ ਯੋਗ ਨਹੀਂ ਹੈ ਤਾਂ ਇਸ ਦਿਨ ਪੂਜਾ ਕਰਕੇ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਪੂਜਾ, ਉਪਾਸਨਾ ਕਰਨ ਲਈ ਇਸ ਦਿਨ ਪੀਲੇ, ਬਸੰਤੀ ਜਾਂ ਚਿੱਟੇ ਕੱਪੜੇ ਪਹਿਨੇ ਜਾਂਦੇ ਹਨ।ਠੰਢ ਦੀ ਰੁੱਤ ਖਤਮ ਹੋਣ ’ਤੇ ਬਸੰਤ ਰੁੱਤ ਸ਼ੁਰੂ ਹੋਣ ਲਗਦੀ ਹੈ, ਜਿਸ ਕਰਕੇ ਕਾਦਰ ਦੀ ਕੁਦਰਤ ਅੰਦਰ ਹਰ ਪਾਸੇ ਬਹਾਰਾਂ ਸ਼ੁਰੂ ਹੋਣ ਲੱਗਦੀਆਂ ਹਨ ਤੇ ਨਵੀਂਆਂ ਉਮੰਗਾਂ ਦੀਆਂ ਤਰੰਗਾਂ ਨਾਲ ਸਾਰੀ ਕਾਇਨਾਤ ਝੂਮਣ ਲਗਦੀ ਹੈ

ਪੁਰਾਣੇ ਸਮਿਆਂ ਵਿੱਚ ਪਤੰਗ ਬਣਾਉਣ ਲਈ ਬੱਚੇ ਤੇ ਵੱਡੇ ਘਰ ਵਿੱਚ (ਤਾਅ) ਰੰਗ ਬਰੰਗੇ ਪੇਪਰ ਲਿਆਕੇ ਬਾਂਸ ਦੀਆਂ ਤੀਲਾਂ ਨੂੰ ਛਿੱਲ-ਸੁਆਰ ਕੇ ਘਰ ਵਿੱਚ ਖੁਦ ਪਤੰਗ ਬਣਾਉਂਦੇ ਸਨ, ਤੇ ਪਤੰਗ ਨੂੰ ਉਡਾਉਣ ਲਈ ਖੁਦ ਹੀ ਡੋਰ ਨੂੰ ਬਜ਼ਾਰੋਂ ਸੂਤੀ ਗੁੱਟੀਆਂ ਲੈ ਕੇ ਬਾਰੀਕ ਕੱਚ ਤੇ ਸੁਰੇਸ਼ ਦੇ ਮਿਸ਼ਰਣ ਨਾਲ (ਸੂਤ ਕੇ) ਪੱਕਿਆ ਕਰਕੇ ਪਤੰਗ ਉਡਾਉਣ ਲਈ ਲੱਕੜ ਦੀਆਂ ਚਰਖੜੀਆਂ ’ਤੇ ਲਪੇਟ ਕੇ ਵਰਤਿਆ ਜਾਂਦਾ ਸੀ। ਇਹ ਸਾਰਾ ਕੁਝ ਬਜ਼ਾਰ ਵਿੱਚੋਂ ਵੀ ਇਸ ਤਰ੍ਹਾਂ ਦਾ ਹੀ ਮਿਲਦਾ ਸੀਇਹ ਪਤੰਗ ਅਤੇ ਡੋਰਾਂ ਬਣਾਉਣ ਦੀਆਂ ਪੰਜਾਬ ਦੇ ਫਿਰੋਜ਼ਪੁਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰਾਂ ਅੰਦਰ ਵੱਡੀਆਂ ਮੰਡੀਆਂ ਸਨਇਹ ਸਾਰਾ ਸਾਮਾਨ ਪੰਜਾਬ ਵਿੱਚ ਹੋਰਨਾਂ ਸ਼ਹਿਰਾਂ ਅੰਦਰ ਵੀ ਮਿਲਦਾ ਸੀ ਪ੍ਰੰਤੂ ਇਹ ਪਤੰਗ ਤੇ ਪੱਕੀਆਂ ਡੋਰਾਂ ਕਿਸੇ ਸਮੇਂ ਇਨ੍ਹਾਂ ਦੋਨਾਂ ਸ਼ਹਿਰਾਂ ਦੀਆਂ ਮਸ਼ਹੂਰ ਗਿਣੀਆਂ ਜਾਂਦੀਆਂ ਸਨ

ਜ਼ਮਾਨਾ ਬਦਲਣ ਦੇ ਨਾਲ-ਨਾਲ ਸਾਡੇ ਸ਼ੌਕਾਂ ਅਤੇ ਤਿੱਥ-ਤਿਉਹਾਰਾਂ ਵਿੱਚ ਵੀ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਗਏਜਿੱਥੇ ਇਹ ਪਤੰਗ ਰੰਗ-ਬਰੰਗੇ ਪੇਪਰ ਜਿਸਨੂੰ (ਤਾਅ) ਕਿਹਾ ਜਾਂਦਾ ਸੀ ਤੇ ਡੋਰ ਸੂਤ ਤੋਂ ਬਣੀ ਹੁੰਦੀ ਸੀ ਅੱਜ ਪਤੰਗ ਪਲਾਸਟਿਕ ਪੇਪਰ ਦੇ ਅਤੇ ਇਨ੍ਹਾਂ ਨੂੰ ਉਡਾਉਣ ਲਈ ਚਾਈਨਾ ਡੋਰ ਵਰਤੀ ਜਾਣ ਲੱਗੀ ਹੈਇਹ ਚਾਈਨਾ ਡੋਰ ਮਨੁੱਖਾਂ, ਪਸ਼ੂਆਂ, ਪੰਛੀਆਂ ਤੇ ਵਾਤਾਵਰਣ ਲਈ ਇੱਕ ਘਾਤਕ ਹਥਿਆਰ ਸਾਬਤ ਹੋ ਰਹੀ ਹੈਇਸ ਨਾਲ ਅੱਜ ਦੇ ਸਮੇਂ ਅੰਦਰ ਰੋਜ਼ਾਨਾ ਹੀ ਘਾਤਕ ਹਾਦਸੇ ਵਾਪਰ ਰਹੇ ਹਨ, ਜਿਸ ਕਰਕੇ ਇਸ ਨਾਲ ਬਹੁਤ ਰਾਹਗੀਰਾਂ ਦੀਆਂ ਜਾਨਾਂ ਅਜਾਈਂ ਜਾ ਚੁੱਕੀਆਂ ਹਨ ਤੇ ਕਈਆਂ ਦੇ ਅੰਗ ਪੈਰ ਤਕ ਕੱਟਣੇ ਪਏ ਹਨਪੰਛੀ ਸਾਡੇ ਵਾਤਾਵਰਣ ਨੂੰ ਸੁੰਦਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨਇਸ ਚਾਈਨਾ ਡੋਰ ਨਾਲ ਰੋਜ਼ਾਨਾ ਲਗਾਤਾਰ ਸੈਂਕੜੇ ਪੰਛੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨਪੰਜਾਬ ਅੰਦਰ ਸਾਡੇ ਮਿੱਤਰ ਪੰਛੀ ਜਿਵੇਂ ਕਿ ਕਾਂ, ਘੁੱਗੀਆਂ, ਚਿੜੀਆਂ, ਤੋਤੇ ਆਦਿ ਦੀ ਗਿਣਤੀ ਘਟਣ ਦਾ ਇੱਕ ਵੱਡਾ ਕਾਰਨ ਚਾਈਨਾ ਡੋਰ ਵੀ ਹੈਇਹ ਪੰਛੀ ਸਾਡੇ ਵਾਤਾਵਰਣ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸਾਡੇ ਸਫਾਈ ਸੇਵਕ ਵੀ ਹਨ, ਜਿਸ ਕਰਕੇ ਇਹ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸਾਡਾ ਆਲਾ-ਦੁਆਲਾ ਸਾਫ਼ ਰੱਖਦੇ ਹਨ ਇਨ੍ਹਾਂ ਪੰਛੀਆਂ ਦੀ ਚਾਇਨਾ ਡੋਰ ਨਾਲ ਘਟਦੀ ਗਿਣਤੀ ਕਾਰਨ ਵੀ ਅੱਜ ਦੇ ਸਮੇਂ ਅੰਦਰ ਕਈ ਭਿਆਨਕ ਤੇ ਨਾਮੁਰਾਦ ਬਿਮਾਰੀਆਂ ਜਨਮ ਲੈ ਚੁੱਕੀਆਂ ਹਨ

ਅੱਜ ਦੇ ਹਾਈਟੈੱਕ ਜ਼ਮਾਨੇ ਵਿੱਚ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਬਸੰਤ ਰੁੱਤ ਦੀ ਸ਼ੁਰੂਆਤ ’ਤੇ ਦ੍ਰਖਤਾਂ ਦੇ ਪੁਰਾਣੇ ਪੱਤ ਝੜ ਕੇ ਨਵੀਂਆਂ ਕਰੂੰਬਲਾਂ ਫੁੱਟਦੀਆਂ ਹਨ ਤੇ ਠੰਢ ਦੇ ਚਲੇ ਜਾਣ ਦਾ ਸੰਦੇਸ਼ ਦਿੰਦੀਆਂ ਹਨਸਰ੍ਹੋਂ ਦੇ ਫੁੱਲ ਆਪਣਾ ਜੋਬਨ ਦਿਖਾਉਂਦੇ ਹੋਏ ਖੇਤਾਂ ਅੰਦਰ ਪੀਲੀ ਚਾਦਰ ਵਿਛਾ ਦਿੰਦੇ ਹਨ, ਜਿਨ੍ਹਾਂ ਦੀ ਮਹਿਕ ਨਾਲ ਸਾਡੇ ਅੰਦਰੋਂ ਨਵੇਂ ਤੇ ਨਰੋਏ ਵਿਚਾਰ ਉਪਜਦੇ ਹਨਸਾਰੀ ਕਾਇਨਾਤ ਇੱਕ ਵੱਖਰੀ ਬਹਾਰ ਦਾ ਅਨੰਦ ਲੈਂਦੀ ਹੋਈ ਅਠਖੇਲੀਆਂ ਕਰਦੀ ਹੋਈ ਸਾਡੇ ਸਤਿਕਾਰਯੋਗ ਗੁਰੂ ਸਹਿਬਾਨਾਂ ਦੀ ਬਾਣੀ ਅਨੁਸਾਰ “ਨਾਨਕ ਤਿਨਾ ਬਸੰਤੁ ਹੈ ਜਿਨ੍ਹ ਘਰਿ ਵਸਿਆ ਕੰਤੁ।।” ਦੇ ਸਲੋਕ ਅਨੁਸਾਰ ਫੁੱਲੀ ਨਹੀਂ ਸਮਾਉਂਦੀਠੀਕ ਇਸੇ ਤਰ੍ਹਾਂ ਸਾਨੂੰ ਇਸ ਰੁੱਤ ਅੰਦਰ, ਅੰਦਰੋਂ ਪੈਦਾ ਹੋ ਰਹੀਆਂ ਉਮੰਗਾਂ ਨੂੰ ਇੱਕ ਨਰੋਏ ਸਮਾਜ ਦੇ ਭਲੇ ਲਈ ਹਰ ਇੱਕ ਨੂੰ ਮੂਹਰਲੀ ਕਤਾਰ ਵਿੱਚ ਅੱਗੇ ਲੱਗ ਕੇ ਆਪਣੇ ਵਿਗੜਦੇ ਵਾਤਾਵਰਣ ਪ੍ਰਤੀ ਸੁਚੇਤ ਹੋ ਕੇ ਪਤੰਗਾਂ ਦੀ ਤਰ੍ਹਾਂ ਅਸਮਾਨੀ ਉੱਡਣ ਵਾਲੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਇਸ ਚਾਈਨਾ ਡੋਰ ਦੀ ਵਰਤੋਂ ਰੋਕਦੇ ਹੋਏ ਇਸ ਪ੍ਰਤੀ ਪੂਰੇ ਸਮਾਜ ਤੇ ਆਲੇ-ਦੁਆਲੇ ਨੂੰ ਇਸ ਰੁੱਤ ਅੰਦਰ ਸਾਰੇ ਦੇਸ਼ ਨੂੰ ਜਾਗਰੂਕ ਕਰਨ ਦਾ ਪ੍ਰਣ ਕਰਕੇ ਸਹੁੰ ਚੁੱਕੀਏ ਕਿ ਖਿੜ੍ਹਦੇ ਫੁੱਲਾਂ ਅਤੇ ਫੁੱਟਦੀਆਂ ਕਰੂੰਬਲਾਂ ਦੀ ਤਰ੍ਹਾਂ ਇਸ ਬਸੰਤ ਤੋਂ ਅਸੀਂ ਚਾਈਨਾ ਡੋਰ ਨੂੰ ਕਦੇ ਵੀ ਨਹੀਂ ਵਰਤਾਂਗੇ, ਭਾਵੇਂ ਸਾਨੂੰ ਮੁਫਤ ਵੀ ਕਿਉਂ ਨਾ ਦਿੱਤੀ ਜਾਵੇਕਿਉਂਕਿ ਇਸ ਚਾਈਨਾ ਡੋਰ ਨੂੰ ਨਾ ਵਰਤਣ ਸੰਬੰਧੀ ਰਾਜਸਥਾਨ ਸਟੇਟ ਅੰਦਰ ਬੱਚਿਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਇਸ ਨੂੰ ਨਹੀਂ ਵਰਤਾਂਗੇ ਅਤੇ ਨਾ ਹੀ ਇਸ ਨਾਲ ਪਤੰਗ ਬਾਜ਼ੀ ਕਰਾਂਗੇ

ਜੇਕਰ ਅਸੀਂ ਇਸਦੀ ਵਰਤੋਂ ਨਾ ਕਰਾਂਗੇ ਤਾਂ ਇਸਦੇ ਵਿਕ੍ਰੇਤਾਵਾਂ ’ਤੇ ਮੰਦੀ ਦਾ ਦੌਰ ਆ ਜਾਵੇਗਾ ਤੇ ਉਹ ਇਸ ਨੂੰ ਖਰੀਦ ਕੇ ਸਟਾਕ ਨਹੀਂ ਕਰਨਗੇ ਕਿਉਂਕਿ ਜੇਕਰ ਕਿਸੇ ਚੀਜ਼ ਦੀ ਵਰਤੋਂ ਹੈ ਤਾਂ ਉਸ ਦੀ ਪੈਦਾਵਾਰ ਹੁੰਦੀ ਹੈਪੈਦਾਵਾਰ ਹੁੰਦੀ ਹੈ ਤਾਂ ਹੀ ਵਰਤੋਂ ਹੈਜੇਕਰ ਇਸ ਚਾਈਨਾ ਡੋਰ ਦਾ ਦੇਸ਼ ਅੰਦਰ ਕੋਈ ਗਾਹਕ ਨਹੀਂ ਹੋਵੇਗਾ ਤਾਂ ਭਾਵੇਂ ਇਸ ਨੂੰ ਸੜਕਾਂ ’ਤੇ ਖੁਲ੍ਹੇਆਮ ਰੱਖ ਦਿਉ, ਕੋਈ ਚੱਕ ਕੇ ਵਰਤੇਗਾ ਨਹੀਂਇਸ ਲਈ ਸਾਨੂੰ ਇਸਦਾ ਬਾਈਕਾਟ ਕਰਨ ਲਈ ਦਿਮਾਗੀ ਤੌਰ ’ਤੇ ਚੇਤਨ ਹੋਣਾ ਪਵੇਗਾਇਸ ਕਰਕੇ ਇਸ ਦੇਸ਼ ਵਿਰੋਧੀ, ਕਾਇਨਾਤ ਵਿਰੋਧੀ ਵਪਾਰ ’ਤੇ ਰੋਕ ਸਾਡਾ ਸਮਾਜ ਹੀ ਸੁਚੇਤ ਹੋ ਕੇ ਲਗਾ ਸਕਦਾ ਹੈਸਾਨੂੰ ਸਮਾਜਿਕ ਤੌਰ ’ਤੇ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਦੀ ਵੱਡੀ ਲੋੜ ਹੈਸਾਡੇ ਦੇਸ਼ ਦੇ ਕੁਝ ਨਾਗਰਿਕ ਰਾਤੋ-ਰਾਤ ਜਲਦੀ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਸਿਆਸਤ ਅੰਦਰਲੀਆਂ ਕੁਝ ਕਾਲੀਆਂ ਭੇਡਾਂ ਨਾਲ ਰਲ਼ ਕੇ ਇਨ੍ਹਾਂ ਬਾਹਰਲੇ ਮੁਲਕਾਂ ਦੇ ਲੋਕਾਂ ਦੀਆਂ ਕਠਪੁਤਲੀਆਂ ਬਣ ਚੁੱਕੇ ਹਨਸਮਾਜਿਕ ਤੌਰ ’ਤੇ ਇਨ੍ਹਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਅਸੀਂ ਆਪਣੇ ਵਾਤਾਵਰਣ ਨੂੰ ਇਸ ਚਾਈਨਾ ਡੋਰ ਵਰਗੀ ਭਿਆਨਕ, ਨਾਮੁਰਾਦ ਬਿਮਾਰੀ ਤੋਂ ਨਿਜਾਤ ਦੁਆ ਸਕੀਏ। ਸਰਕਾਰ ਨੂੰ ਚਾਹੀਦਾ ਹੈ ਕਿ ਨਾ ਕਿ ਇਸਦੀ ਵਿਕਰੀ ’ਤੇ ਪਾਬੰਦੀ ਲਗਾਏ ਬਲਕਿ ਇਸ ਨੂੰ ਚਾਈਨਾ ਤੋਂ ਖਰੀਦਣਾ ਬੰਦ ਕਰੇਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ। ਜੇਕਰ ਕਿਸੇ ਵਪਾਰੀ ਨੇ ਸਾਡੇ ਦੇਸ਼ ਵਿੱਚ ਹੀ ਫੈਕਟਰੀ ਲਗਾ ਲਈ ਹੈ ਤਾਂ ਸਰਕਾਰ ਇਸਦੀ ਘੋਖ ਪੜਤਾਲ ਕਰਕੇ ਉਸ ਨੂੰ ਬੰਦ ਕਰਵਾਏ

ਇਸ ਕਾਤਲ ਚਾਈਨਾ ਡੋਰ ਨੂੰ ਵੇਚਣ ਵਾਲੇ ਵਿਰੁੱਧ ਕਤਲ ਦਾ ਪਰਚਾ ਦਰਜ਼ ਹੋਣਾ ਚਾਹੀਦਾ ਤਾਂ ਜੋ ਕੋਈ ਵੀ ਇਸ ਨੂੰ ਵੇਚਣ ਤੋਂ ਪਹਿਲਾਂ ਸੌ ਵਾਰ ਸੋਚੇ? ਲੋਕ ਵੀ ਮਾਨਸਿਕ ਤੌਰ ’ਤੇ ਪੂਰੇ ਜਾਗਰੂਕ ਹੋ ਕੇ ਇਸ ਨੂੰ ਨਾ ਵਰਤਣ। ਜੇਕਰ ਪਤਾ ਲੱਗੇ ਕਿ ਫਲਾਨਾ ਵਿਅਕਤੀ ਇਸ ਨੂੰ ਫਲਾਨੀ ਜਗ੍ਹਾ ਵੇਚ ਰਿਹਾ ਹੈ, ਉਸ ਵਿਅਕਤੀ ਵਿਰੁੱਧ ਤੁਰੰਤ ਸੰਬੰਧਿਤ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਉਣ ਤਾਂ ਹੀ ਇਸ ਬਸੰਤ ਰੁੱਤ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ ਕਿ ਆਈ ਬਸੰਤ ਪਾਲਾ ਉਡੰਤ ਆਉ ਸਾਰੇ ਪ੍ਰਣ ਕਰੀਏ ਕਿ ਅੱਜ ਤੋਂ ਚਾਈਨਾ ਡੋਰ ਨਾਲ ਪਤੰਗ ਨਹੀਂ ਉਡਾਵਾਂਗੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author