CharanjitSGumtalaDr7ਸੁਭਾਸ਼ ਚੰਦਰ ਬੋਸ ਨੇ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਦਾਖ਼ਲਾ ...SubhashCBoseB1
(23 ਜਨਵਰੀ 2025)

 

SubhashCBoseB1

 

ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਬੰਗਾਲ ਸੂਬੇ ਦੇ ਕਟਕ ਸ਼ਹਿਰ ਵਿੱਚ ਹੋਇਆਉਨ੍ਹਾਂ ਦੇ ਪਿਤਾ ਦਾ ਨਾਂ ਸ੍ਰੀ ਜਾਨਕੀ ਨਾਥ ਬੋਸ ਤੇ ਮਾਤਾ ਦਾ ਨਾਂ ਸ੍ਰੀ ਮਤੀ ਪ੍ਰਭਾਵਤੀ ਦੱਤ ਬੋਸ ਸੀਇਹ ਪਰਿਵਾਰ ਵਕੀਲਾਂ ਦਾ ਪਰਿਵਾਰ ਸੀਉਹ 14 ਬੱਚਿਆਂ ਵਿੱਚੋਂ ਨੌਂਵੇਂ ਸਥਾਨ ’ਤੇ ਸੀ

ਜਨਵਰੀ 1902 ਵਿੱਚ ਸੁਭਾਸ਼ ਚੰਦਰ ਨੂੰ ਪ੍ਰੋਟੈਸਟੈਂਟ ਯੂਰਪੀਅਨ ਸਕੂਲ (ਜਿਸ ਨੂੰ ਅੱਜ ਕੱਲ੍ਹ ਸਟੀਵਰਟ ਹਾਈ ਸਕੂਲ ਕਿਹਾ ਜਾਂਦਾ ਹੈ) ਕਟਕ ਵਿੱਚ ਦਾਖ਼ਲ ਕਰਵਾਇਆ ਗਿਆਇਸ ਸਕੂਲ ਵਿੱਚ ਉਹ 1909 ਤੀਕ ਪੜ੍ਹੇਫਿਰ ਉਨ੍ਹਾਂ ਨੂੰ ਰੇਵਨਸ਼ਾਅ ਕਾਲਜੀਏਟ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ1913 ਵਿੱਚ ਮੈਟਰਿਕ ਵਿੱਚ ਉਨ੍ਹਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾਉਚੇਰੀ ਸਿੱਖਿਆ ਲਈ ਉਨ੍ਹਾਂ ਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲਾ ਲਿਆ ਜਦੋਂ ਉਹ 16 ਸਾਲ ਦੇ ਸਨ ਤਾਂ ਉਹ ਸਵਾਮੀ ਵਿਵੇਕਾਨੰਦ ਅਤੇ ਰਾਮਾਕ੍ਰਿਸ਼ਨ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਉਨ੍ਹਾਂ ਦਿਨਾਂ ਵਿੱਚ ਕਲਕੱਤਾ ਵਿੱਚ ਬਰਤਾਨੀਆ ਦੇ ਲੋਕ ਭਾਰਤੀਆਂ ਵਿਰੁੱਧ ਬਹੁਤ ਮਾੜੀ ਸ਼ਬਦਾਵਲੀ ਵਰਤਦੇ ਸਨ ਤੇ ਉਨ੍ਹਾਂ ਨੂੰ ਬੇਇੱਜ਼ਤ ਕਰਦੇ ਸਨਇੱਥੇ ਇੱਕ ਔਟੇਨ ਨਾਂ ਦਾ ਅੰਗਰੇਜ਼ ਪ੍ਰੋਫੈਸਰ ਭਾਰਤੀਆਂ ਬਾਰੇ ਮਾੜੇ ਸ਼ਬਦ ਬੋਲਦਾ ਸੀਇੱਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿੱਚ ਉਸ ਦੇ ਮੂੰਹ ’ਤੇ ਥੱਪੜ ਮਾਰਿਆ, ਜਿਸਦੇ ਸਿੱਟੇ ਵਜੋਂ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆਫਿਰ ਆਪ ਨੇ ਸਕੌਟਿਸ਼ ਚਰਚ ਕਾਲਜ (ਕਲਕੱਤਾ ਯੂਨੀਵਰਸਿਟੀ) ਵਿੱਚ ਦਾਖ਼ਲਾ ਲਿਆ ਤੇ ਬੀ.ਏ. ਆਨਰਜ਼ ਫ਼ਿਲਾਸਫ਼ੀ ਦੀ 1918 ਵਿੱਚ ਪਾਸ ਕੀਤੀਉਹ 1919 ਵਿੱਚ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏਉੱਥੇ 8 ਮਹੀਨਿਆਂ ਦੇ ਸਮੇਂ ਵਿੱਚ ਹੀ ਇੰਡੀਅਨ ਸਿਵਲ ਸਰਵਿਸ (ਆਈ.ਸੀ.ਐੱਸ.) ਦਾ ਇਮਤਿਹਾਨ ਪਾਸ ਕਰ ਲਿਆਆਜ਼ਾਦੀ ਦੇ ਬਾਅਦ ਇਸਦਾ ਨਾਂ ਬਦਲ ਕੇ ਇੰਡੀਅਨ ਐਡਮਿਨਸਟਰੇਟਿਵ ਸਰਵਿਸਜ਼ (ਆਈ.ਏ.ਐੱਸ) ਰੱਖਿਆ ਗਿਆ

ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਦੇ ਬਹੁਤ ਵੱਡੇ ਲੋਕਾਂ ਨਾਲ ਸੰਬੰਧ ਸਨਇਸ ਗੱਲ ਦਾ ਪਤਾ ਉਸ ਦੇ ਆਈ.ਏ.ਐੱਸ. ਦੀ ਪ੍ਰੀਖਿਆ ਦੇ ਫਾਰਮ ਤੋਂ ਪਤਾ ਲਗਦਾ ਹੈਉਸ ਦੇ ਪ੍ਰੀਖਿਆ ਫਾਰਮ ਵਿੱਚ ਰਾਇਪੁਰ ਦੇ ਲਾਰਡ ਸਿਨਹਾ ਜੋ ਕਿ ਭਾਰਤ ਦਾ ਅੰਡਰ ਸੈਕਟਰੀ ਆਫ ਸਟੇਟ ਸੀ ਅਤੇ ਉਹ ਪਹਿਲਾ ਭਾਰਤੀ ਸੀ, ਜਿਸ ਨੇ ਬਤੌਰ ਗਵਰਨਰ ਕਿਸੇ ਰਾਜ ਵਿੱਚ ਕੰਮ ਕੀਤਾਦੂਜੀ ਸ਼ਖ਼ਸੀਅਤ ਮਿਸਟਰ ਭੁਪਿੰਦਰ ਨਾਥ ਬਾਸੂ, ਕਲਕੱਤੇ ਦੇ ਅਮੀਰ ਸੌਲਿਸਟਰ, ਜੋ ਕਿ ਲੰਡਨ ਦੀ ਕੌਂਸਲ ਆਫ ਇੰਡੀਆ ਦਾ ਮੈਂਬਰ ਸੀ

ਸੁਭਾਸ਼ ਚੰਦਰ ਬੋਸ ਨੇ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣਾ ਚਾਹਿਆ ਪਰ ਉਸ ਦੀ ਤਰੀਕ ਲੰਘ ਗਈ ਸੀਉਸ ਨੇ 19 ਨਵੰਬਰ 1919 ਨੂੰ ਇੱਕ ਕਾਲਜ ਵਿੱਚ ਦਾਖ਼ਲਾ ਲੈ ਲਿਆਉਹ ਆਈ.ਸੀ.ਐੱਸ. ਵਿੱਚ ਚੌਥੇ ਸਥਾਨ ’ਤੇ ਆਇਆਉਸ ਨੇ ਆਪਣੇ ਵੱਡੇ ਭਰਾ ਸ਼ਰਤ ਚੰਦਰ ਬੋਸ ਨੂੰ ਲਿਖਿਆ ਕਿ ਉਹ ਅੰਗਰੇਜ਼ਾਂ ਦੀ ਨੌਕਰੀ ਨਹੀਂ ਕਰਨਾ ਚਾਹੁੰਦਾ ਤੇ ਭਾਰਤ ਨੂੰ ਆਜ਼ਾਦ ਵੇਖਣਾ ਚਾਹੁੰਦਾ ਹੈਉਸ ਨੇ 23 ਅਪਰੈਲ 1921 ਨੂੰ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਭਾਰਤ ਆ ਗਿਆ

ਸੁਭਾਸ਼ ਚੰਦਰ ਬੋਸ ਨੇ ਸਵਰਾਜ ਅਖ਼ਬਾਰ ਸ਼ੁਰੂ ਕੀਤੀ ਤੇ ਬੰਗਾਲ ਸੂਬੇ ਦੇ ਕਾਂਗਰਸ ਕਮੇਟੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾਉਸ ਸਮੇਂ ਬੰਗਾਲ ਵਿੱਚ ਚਿਤਰੰਜਨ ਦਾਸ ਅਗਾਂਹ ਵਧੂ ਕੌਮੀ ਲੀਡਰ ਸੀ। ਸੁਭਾਸ਼ ਚੰਦਰ ਉਸਦਾ ਉਪਾਸ਼ਕ ਸੀ1923 ਵਿੱਚ ਸੁਭਾਸ਼ ਚੰਦਰ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਤੇ ਨਾਲ ਹੀ ਬੰਗਾਲ ਸੂਬੇ ਦੀ ਕਾਂਗਰਸ ਦਾ ਸਕੱਤਰ ਚੁਣਿਆ ਗਿਆਉਹ ‘ਫਾਰਵਰਡ’ ਅਖ਼ਬਾਰ ਦਾ ਸੰਪਾਦਕ ਬਣਿਆ, ਜਿਸਦੇ ਬਾਨੀ ਸ੍ਰੀ ਚਿਤਰੰਜਨ ਦਾਸ ਸਨ ਜਦੋਂ 1924 ਈ. ਵਿੱਚ ਸ੍ਰੀ ਚਿਤਰੰਜਨ ਦਾਸ ਕਲਕੱਤਾ ਮਿਉਂਸਿਪਲ ਕਾਰਪੋਰੇਸ਼ਨ ਦੇ ਮੇਅਰ ਚੁਣੇ ਗਏ ਤਾਂ ਬੋਸ ਨੇ ਉਨ੍ਹਾਂ ਨਾਲ ਬਤੌਰ ਸੀ.ਈ.ਓ. ਕੰਮ ਕੀਤਾ1925 ਵਿੱਚ ਕੌਮੀ ਲੀਡਰਾਂ ਦੇ ਨਾਲ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ ਮਾਂਡਲੇ ਜੇਲ੍ਹ ਭੇਜ ਦਿੱਤਾਉਸ ਨੂੰ 1927 ਈ. ਵਿੱਚ ਰਿਹਾਅ ਕੀਤਾ ਗਿਆ

ਉਸ ਨੂੰ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਤੇ ਉਸ ਨੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਆਜ਼ਾਦੀ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾਦਸੰਬਰ 1928 ਵਿੱਚ ਉਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਾਲਾਨਾ ਮੀਟਿੰਗ ਕਲਕੱਤੇ ਕਰਵਾਈ

ਉਸ ਦੀ ਯਾਦਗਰੀ ਭੂਮਿਕਾ ਸੀ ਬਤੌਰ ਕਾਂਗਰਸ ਸੇਵਾ ਦਲ ਦਾ ਜੀ ਓ ਸੀ ਅਰਥਾਤ ਜਨਰਲ ਔਫੀਸਰ ਕਮਾਂਡਿੰਗ ਬਣਨਾ ਜਾਂ ਨਜ਼ਰ ਆਉਣਾਨੀਰਦ ਚੌਧਰੀ ਦੇ ਲਫ਼ਜ਼ਾਂ ਵਿੱਚ, “ਬੋਸ ਨੇ ਇੱਕ ਬਕਾਇਦਾ ਵਰਦੀਧਾਰੀ ਸੇਵਾ ਦਲ ਗਠਨ ਕੀਤਾ ਹੋਇਆ ਸੀ ਅਫਸਰਾਂ ਨੂੰ ਮੋਢੇ ’ਤੇ ਲਾਉਣ ਵਾਲੇ ਸਟੀਲ ਦੇ ਬਿੱਲੇ ਦਿੱਤੇ ਹੋਏ ਸਨਉਸ ਦੀ ਆਪਣੀ ਵਰਦੀ ਕਲਕੱਤੇ ਦੇ ਮਸ਼ਹੂਰ ਟੇਲਰ ਹਰਮਨ ਦੁਆਰਾ ਤਿਆਰ ਹੋ ਕੇ ਆਈ ਸੀਇਹ ਟੇਲਰ ਇੱਕ ਵਲੈਤੀ ਕੰਪਨੀ ਦਾ ਸੀਸੁਭਾਸ਼ ਚੰਦਰ ਦੇ ਨਾਮ ਵਾਲੀ ਇੱਕ ਟੈਲੀਗ੍ਰਾਮ ਫੋਰਟ ਵਿਲੀਅਮ ਵਿੱਚ ਮੌਕੀਮ ਇੱਕ ਅੰਗਰੇਜ਼ ਜਰਨੈਲ ਦੇ ਹੱਥ ਲੱਗੀ ਜਿਸ ’ਤੇ ਬੋਸ ਦੇ ਨਾਮ ਦੇ ਪਿੱਛੇ ਜੀ ਓ ਸੀ ਲਿਖਿਆ ਹੋਇਆ ਸੀਇਸ ਨੂੰ ਇੱਕ ਮਜ਼ਾਕ ਜਿਹਾ ਸਮਝ ਕੇ ਅਖ਼ਬਾਰਾਂ ਵਿੱਚ ਕਾਫ਼ੀ ਠੱਠਾ-ਮਖ਼ੋਲ ਪੜ੍ਹਨ ਨੂੰ ਮਿਲਿਆ ਜਿਸਦਾ ਬੰਗਾਲੀਆਂ ਨੇ ਬਹੁਤ ਬੁਰਾ ਮਨਾਇਆ।”

ਨਾ-ਮਿਲਵਰਤਨ ਲਹਿਰ ਸਮੇਂ ਬੋਸ ਨੂੰ ਕੁਝ ਸਮੇਂ ਬਾਅਦ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆਇਸ ਉਪਰੰਤ ਉਹ 1930 ਵਿੱਚ ਕਲਕੱਤੇ ਦਾ ਮੇਅਰ ਚੁਣਿਆ ਗਿਆ

1930 ਦੇ ਅੱਧ ਵਿਚਕਾਰ ਵਿੱਚ ਉਸ ਨੇ ਯੂਰਪ ਦੀ ਯਾਤਰਾ ਕੀਤੀਉਸ ਨੇ ਕਮਿਊਨਿਸਟ ’ਤੇ ਫ਼ਾਸ਼ੀਵਾਦ ਵੇਖਿਆਇਸ ਸਮੇਂ ਉਸ ਨੇ ਆਪਣੀ ਕਿਤਾਬ ਦਾ ਇੰਡੀਅਨ ਸਟਰਗ ਦਾ ਪਹਿਲਾ ਭਾਗ ਮੁਕੰਮਲ ਕੀਤਾ, ਜਿਸ ਵਿੱਚ ਉਸ ਨੇ 1920 ਤੋਂ 1934 ਸਮੇਂ ਦੇ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਖਿਆਇਹ ਕਿਤਾਬ 1935 ਵਿੱਚ ਲੰਡਨ ਵਿੱਚ ਛਪੀ ਪਰ ਬਰਤਾਨੀਆ ਸਰਕਾਰ ਨੇ ਇਸ ’ਤੇ ਪਾਬੰਦੀ ਲਾ ਦਿੱਤੀ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਇਸ ਨਾਲ ਦੇਸ਼ ਵਿੱਚ ਗੜਬੜੀ ਫੈਲੇਗੀ

1938 ਵਿੱਚ ਸੁਭਾਸ਼ ਚੰਦਰ ਬੋਸ ਨੇ ਵਿਚਾਰ ਪ੍ਰਗਟ ਕੀਤਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦੋ ਉਦੇਸ਼ ਸਾਹਮਣੇ ਰੱਖਣੇ ਚਾਹੀਦੇ ਹਨ ਇੱਕ ਰਾਜਨੀਤਕ ਆਜ਼ਾਦੀ ਕਿਵੇਂ ਪ੍ਰਾਪਤ ਕਰਨੀ ਹੈ ਤੇ ਦੂਜਾ ਸਮਾਜਵਾਦੀ ਹਕੂਮਤ ਕਿਵੇਂ ਬਣਾਉਣੀ ਹੈ1938 ਈ. ਵਿੱਚ ਉਹ ਕੌਮੀ ਪੱਧਰ ਦੇ ਨੇਤਾ ਬਣ ਗਏ ਤੇ ਕਾਂਗਰਸ ਦੀ ਪ੍ਰਧਾਨਗੀ ਪ੍ਰਵਾਨ ਕਰਨ ਲਈ ਸਹਿਮਤ ਹੋ ਗਏਉਹ ਸਵਰਾਜ (ਸੈਲਫ ਗਵਰਨੈਂਸ) ਲਈ ਖੜ੍ਹੇ ਹੋਏ ਤੇ ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸਾਨੂੰ ਭਾਵੇਂ ਤਾਕਤ ਦੀ ਵਰਤੋਂ ਕਿਉਂ ਨਾ ਕਰਨੀ ਪਵੇ ਇਸਦਾ ਮਤਲਬ ਬੋਸ ਅਤੇ ਮਹਾਤਮਾ ਗਾਂਧੀ ਵਿਚਕਾਰ ਟਕਰਾਉ ਸ਼ੁਰੂ ਹੋ ਗਿਆ ਕਿਉਂਕਿ ਗਾਂਧੀ ਬੋਸ ਦੀ ਪ੍ਰਧਾਨਗੀ ਦੇ ਵਿਰੁੱਧ ਸਨ ਜਿਸਦਾ ਨਤੀਜਾ ਇਹ ਨਿਕਲਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਫੁੱਟ ਪੈ ਗਈ

ਸੁਭਾਸ਼ ਚੰਦਰ ਨੇ ਏਕਾ ਕਾਇਮ ਰੱਖਣ ਦਾ ਯਤਨ ਕੀਤਾ ਪਰ ਗਾਂਧੀ ਨੇ ਬੋਸ ਨੂੰ ਆਪਣੀ ਕੈਬਨਿਟ ਬਣਾਉਣ ਲਈ ਕਿਹਾਇਸ ਫੁੱਟ ਨਾਲ ਬੋਸ ਅਤੇ ਨਹਿਰੂ ਵਿੱਚ ਵੀ ਫੁੱਟ ਪੈ ਗਈ1939 ਈ. ਵਿੱਚ ਕਾਂਗਰਸ ਮੀਟਿੰਗ ਵਿੱਚ ਬੋਸ ਸਟਰੈਚਰ ’ਤੇ ਆਇਆਸੁਭਾਸ਼ ਚੰਦਰ ਗਾਂਧੀ ਦੇ ਉਮੀਦਵਾਰ ਪਤਾਭੀ ਸੀਤਾ ਰਮਈਆ ਦੇ ਮੁਕਾਬਲੇ ’ਤੇ ਪ੍ਰਧਾਨਗੀ ਦੀ ਚੋਣ ਦੁਬਾਰਾ ਜਿੱਤ ਗਿਆਪਰ ਗਾਂਧੀ ਧੜੇ ਵਾਲੇ ਕਾਂਗਰਸ ਵਰਕਿੰਗ ਕਮੇਟੀ ਵਿੱਚ ਚਾਲਬਾਜ਼ੀ ਕਰਕੇ ਉਸ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਪਿਆ

22 ਜੂਨ 1939 ਨੂੰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਧੜੇ ਦੇ ਤੌਰ ’ਤੇ ਆਲ ਇੰਡੀਆ ਫਾਰਵਡ ਬਲਾਕ ਦੀ ਮੀਟਿੰਗ ਕੀਤੀਬੋਸ ਦਾ ਵਿਚਾਰ ਸੀ ਕਿ ਆਜ਼ਾਦ ਇੰਡੀਆ ਨੂੰ ਸਮਾਜਵਾਦੀ ਤਾਨਾਸ਼ਾਹੀ ਜਿਵੇਂ ਕਿ ਤੁਰਕੀ ਦੇ ਕਮਲ ਅਟੇਤੁਕ ਦੀਆਂ ਲੀਹਾਂ ’ਤੇ ਘੱਟੋ ਘੱਟ ਦੋ ਦਹਾਕਿਆਂ ਲਈ ਚਾਹੀਦੀ ਹੈਬੋਸ ਨੂੰ ਬਰਤਾਨੀਆ ਅਧਿਕਾਰੀਆਂ ਨੇ ਅੰਕਰਾ ਵਿੱਚ ਅਟੇਤਰਕ ਮਿਲਣ ਦੀ ਆਗਿਆ ਨਾ ਦਿੱਤੀਬੋਸ ਨੇ ਵੱਖ ਵੱਖ ਪਾਰਟੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਲੇਬਰ ਪਾਰਟੀ ਅਤੇ ਲਿਬਰਲ ਪਾਰਟੀ ਨੇ ਮਿਲਣ ਲਈ ਸਹਿਮਤੀ ਦਿੱਤੀ1930 ਈ. ਕਨਜ਼ਰਵੇਟਿਵ ਪਾਰਟੀ ਨੇ ਭਾਰਤ ਨੂੰ ਡੋਮਿਨੀਅਨ ਸਟੇਟਸ ਦੀ ਵਿਰੋਧਤਾ ਕੀਤੀਭਾਰਤ ਨੇ ਆਜ਼ਾਦੀ ਲੇਬਰ ਪਾਰਟੀ ਦੀ 1945-1951 ਦੀ ਸਰਕਾਰ ਸਮੇਂ ਪ੍ਰਾਪਤ ਕੀਤੀ

ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ’ਤੇ ਸੁਭਾਸ਼ ਚੰਦਰ ਬੋਸ ਨੇ ਵਾਇਸਰਾਇ ਵੱਲੋਂ ਕਾਂਗਰਸੀ ਲੀਡਰਸ਼ਿੱਪ ਨੂੰ ਪੁੱਛਣ ਤੋਂ ਬਗ਼ੈਰ ਭਾਰਤ ਦੀ ਤਰਫੋਂ ਲੜਾਈ ਦਾ ਐਲਾਨ ਕਰਨ ਦੇ ਰੋਸ ਵਿੱਚ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾਮਹਾਤਮਾ ਗਾਂਧੀ ਨੂੰ ਇਸ ਕੰਮ ਵਿੱਚ ਮਨਾਉਣ ਵਿੱਚ ਉਹ ਅਸਫ਼ਲ ਰਹਿਣ ਪਿੱਛੋਂ ਉਨ੍ਹਾਂ ਕਲਕੱਤੇ ਵੱਡੀ ਪੱਧਰ ’ਤੇ ਮੁਜ਼ਾਹਰੇ ਕਰਨੇ ਸ਼ੁਰੂ ਕੀਤੇਉਸ ਨੂੰ ਜੇਲ੍ਹ ਡੱਕ ਦਿੱਤਾ ਗਿਆ ਪਰ ਸੱਤਾਂ ਦਿਨਾਂ ਦੀ ਭੁੱਖ ਹੜਤਾਲ ਪਿੱਛੋਂ ਰਿਹਾਅ ਕਰ ਦਿੱਤਾ ਗਿਆਬੋਸ ਦੇ ਘਰ ’ਤੇ ਨਜ਼ਰ ਰੱਖਣ ਲਈ ਸੀ ਆਈ ਡੀ ਤਾਇਨਾਤ ਕਰ ਦਿੱਤੀ ਗਈ

17 ਜਨਵਰੀ 1941 ਦੀ ਰਾਤ ਨੂੰ ਬੋਸ ਪਠਾਣ ਦੇ ਭੇਸ ਵਿੱਚ ਆਪਣੇ ਭਤੀਜੇ ਸਿਸਰ ਕੁਮਾਰ ਬੋਸ ਦੇ ਨਾਲ ਝਾਰਖੰਡ ਦੇ ਗੋਮੋਹ ਰੇਲਵੇ ਤੋਂ ਜਰਮਨੀ ਨੂੰ ਬਰਾਸਤਾ ਅਫ਼ਗਾਨਿਸਤਾਨ ਨੂੰ ਰਵਾਨਾ ਹੋਏਉਹ ਪਹਿਲਾਂ ਅਬਵੇਹਰ ਦੀ ਸਹਾਇਤਾ ਨਾਲ ਪਿਸ਼ਾਵਰ ਪੁੱਜੇ, ਜਿੱਥੇ ਉਹ ਅਕਬਰ ਸ਼ਾਹ, ਮੁਹੰਮਦ ਸ਼ਾਹ ਅਤੇ ਭਗਤ ਰਾਮ ਤਲਵਾੜ ਨੂੰ ਮਿਲੇਆਗਾ ਖ਼ਾਨ ਦੇ ਸਹਾਇਕਾਂ ਨਾਲ ਉਸ ਨੇ ਅਫ਼ਗਾਨਿਸਤਾਨ ਦਾ ਬਾਰਡਰ ਪਾਰ ਕੀਤਾਉਹ ਇਟੈਲੀਅਨ ਪਾਸਪੋਰਟ ’ਤੇ ਮਾਸਕੋ ਪੁੱਜੇਮਾਸਕੋ ਤੋਂ ਉਹ ਰੋਮ ਪੁੱਜੇ ਤੇ ਉਸ ਤੋਂ ਅੱਗੇ ਉਹ ਜਰਮਨੀ ਪਹੁੰਚ ਗਏ

ਜਰਮਨ ਵਿੱਚ ਜਰਮਨ ਦੀ ਸਹਾਇਤ ਨਾਲ ਆਜ਼ਾਦ ਹਿੰਦ ਰੇਡੀਓ ਚਲਾਇਆ ਗਿਆਬਰਲਿਨ ਵਿੱਚ ਫਰੀ ਇੰਡੀਆ ਸੈਂਟਰ ਕਾਇਮ ਕੀਤਾ ਗਿਆ ਤੇ ਇੰਡੀਅਨ ਲੀਗ ਜਿਸ ਵਿੱਚ 4500 ਫੌਜੀ ਸਨ, ਕਾਇਮ ਕੀਤੀ ਗਈਪਰ ਬੋਸ ਨੂੰ ਮਾਯੂਸੀ ਉਸ ਸਮੇਂ ਹੋਈ ਜਦੋਂ ਹਿਟਲਰ ਦੇ ਟੈਂਕਾਂ ਨੇ ਸੋਵੀਅਤ ਦੇ ਬਾਰਡਰ ਨੂੰ ਪਾਰ ਕੀਤਾਬੋਸ ਬਰਲਿਨ ਵਿੱਚ 1941 ਤੋਂ 1943 ਤੀਕ ਰਿਹਾ

ਇਸ ਤੋਂ ਪਹਿਲਾਂ ਉਹ 1934 ਵਿੱਚ ਆਸਟਰੀਆ ਦੀ ਰਾਜਧਾਨੀ ਵਿਏਨਾ ਵਿੱਚ ਇਲਾਜ ਕਰਾਉਣ ਆਏ ਸਨਉੱਥੇ ਉਨ੍ਹਾਂ ਦਾ ਮੇਲ 23 ਸਾਲ ਦੀ ਖ਼ੂਬਸੂਰਤ ਐਮਿਲੀ ਸ਼ੈਂਕਲ ਨਾਲ ਹੋਇਆਉਸ ਸਮੇਂ ਬੋਸ 37 ਸਾਲ ਦੇ ਸਨਇਸ ਲੜਕੀ ਦਾ ਕੰਮ ‘ਇੰਡੀਅਨ ਸਟਰਗਲ’ ਕਿਤਾਬ ਟਾਈਪ ਕਰਨਾ ਸੀਉਸ ਦੀ ਦੋਸਤੀ ਸਮੇਂ ਦੋਵਾਂ ਵਿੱਚ ਖਤਾਂ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ26 ਨਵੰਬਰ 1937 ਨੂੰ ਉਨ੍ਹਾਂ ਦਾ ਵਿਆਹ ਆਸਟਰੀਆ ਦੇ ਬਾਗੀਸਤੀਨ ਵਿੱਚ ਹੋਇਆਇਹ ਵਿਆਹ ਬਿਲਕੁਲ ਗੁਪਤ ਰੱਖਿਆ ਗਿਆਭਾਵੇਂ ਉਨ੍ਹਾਂ ਦਾ ਸਾਥ 1934 ਤੋਂ 1945 ਵਿਚਾਲੇ 12 ਸਾਲਾਂ ਦਾ ਸੀ, ਪਰ ਉਹ ਇਕੱਠੇ ਤਿੰਨ ਸਾਲ ਤੋਂ ਵੀ ਘੱਟ ਸਮਾਂ ਰਹੇਉਨ੍ਹਾਂ ਦੀ ਪ੍ਰੇਮ ਦੀ ਨਿਸ਼ਾਨੀ ਦੇ ਤੌਰ ’ਤੇ 29 ਨਵੰਬਰ 1942 ਨੂੰ ਧੀ ਦਾ ਜਨਮ ਹੋਇਆ ਜਿਸਦਾ ਨਾਂ ਅਨੀਤਾ ਰੱਖਿਆ ਗਿਆਬੋਸ ਆਪਣੀ ਧੀ ਨੂੰ ਵੇਖਣ ਲਈ ਦਸੰਬਰ 1942 ਵਿੱਚ ਵਿਆਨਾ ਪਹੁੰਚਦੇ ਹਨ ਤੇ ਉਸ ਤੋਂ ਬਾਅਦ ਆਪਣੇ ਭਰਾ ਸ਼ਰਤ ਚੰਦਰ ਬੋਸ ਨੂੰ ਬੰਗਾਲੀ ਵਿੱਚ ਲਿਖੇ ਖ਼ਤ ਵਿੱਚ ਪਤਨੀ ਤੇ ਧੀ ਬਾਰੇ ਜਾਣਕਾਰੀ ਦਿੰਦੇ ਹਨਐਮਿਲੀ ਸੁਭਾਸ਼ ਚੰਦਰ ਬੋਸ ਦੀਆਂ ਯਾਦਾਂ ਦੇ ਸਹਾਰੇ 1996 ਤਕ ਜਿੰਦਾ ਰਹੀਉਸ ਨੇ ਇੱਕ ਛੋਟੇ ਜਿਹੇ ਡਾਕਘਰ ਵਿੱਚ ਕੰਮ ਕਰਦੇ ਹੋਇਆ ਬੋਸ ਦੀ ਆਖ਼ਰੀ ਨਿਸ਼ਾਨੀ ਆਪਣੀ ਧੀ ਅਨੀਤਾ ਬੋਸ ਨੂੰ ਪਾਲ ਕੇ ਵੱਡਾ ਕਰਕੇ ਜਰਮਨੀ ਦੀ ਮਸ਼ਹੂਰ ਅਰਥ ਸ਼ਾਸਤਰੀ ਬਣਾਇਆਉਸ ਨੇ ਮੁਸ਼ਕਿਲ ਸਫ਼ਰ ਸਮੇਂ ਬੋਸ ਪਰਿਵਾਰ ਕੋਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਵਿਆਹ ਤੋਂ ਬੱਚੀ ਬਾਰੇ ਕਿਸੇ ਨੂੰ ਨਹੀਂ ਦੱਸਿਆ

ਜਾਪਾਨ ਸਰਕਾਰ ਦੀ ਕੋਸ਼ਿਸ਼ ਸੀ ਕੋਈ ਅਜਿਹੀ ਫੌਜ ਤਿਆਰ ਕੀਤੀ ਜਾਵੇ ਜੋ ਜਾਪਾਨ ਦੇ ਨਾਲ ਰਲ ਕੇ ਅੰਗਰੇਜ਼ਾਂ ਵਿਰੁੱਧ ਲੜੇਜਪਾਨੀ ਗੁਫ਼ੀਆ ਯੂਨਿਟ ਦਾ ਮੁਖੀ ਇੰਡੀਅਨ ਇਡੀਪੈਂਨਡੈਂਸ ਲੀਗ ਦੇ ਬੈਂਕਾਕ ਚੈਪਟਰ ਦੇ ਪ੍ਰਧਾਨ ਪ੍ਰੀਤਮ ਸਿੰਘ ਢਿੱਲੋਂ ਨੂੰ ਮਿਲਿਆ ਤੇ ਉਸ ਦੇ ਰਾਹੀਂ ਬਰਤਾਨਵੀ ਭਾਤਰੀ ਫੌਜ ਦੇ ਕੈਪਟਨ ਮੋਹਨ ਸਿੰਘ ਜਿਸ ਨੂੰ ਕਿ ਦਸੰਬਰ 1941 ਵਿੱਚ ਪੱਛਮੀ ਮਲਾਇਅਨ ਪੈਨਿਸੁਲਾ ਤੋਂ ਫੜਿਆ ਸੀ ਨੂੰ ਭਰਤੀ ਕੀਤਾ ਗਿਆਸਿੱਟੇ ਵਜੋਂ ਫਸਟ ਇੰਡੀਅਨ ਨੈਸ਼ਨਲ ਆਰਮੀ ਕੈਪਟਨ ਮੋਹਨ ਸਿੰਘ ’ਤੇ ਜਾਪਾਨ ਦੇ ਗੁਪਤਚਰ ਵਿਭਾਗ ਦੇ ਮੁਖੀ ਦੀ ਸਲਾਹ ਨਾਲ ਦਸੰਬਰ 1941 ਦੇ ਦੂਜੇ ਅੱਧ ਵਿੱਚ ਬਣਾਈ ਗਈ ਤੇ ਜਨਵਰੀ 1942 ਦੇ ਪਹਿਲੇ ਹਫ਼ਤੇ ਇਸਦਾ ਨਾਂ ਰੱਖਿਆ ਗਿਆਸੁਭਾਸ਼ ਚੰਦਰ ਬੋਸ ਦੇ ਆਉਣ ਨਾਲ ਸਿੰਘਾਪੁਰ ਵਿੱਚ ਆਰਜ਼ੀ ਆਜ਼ਾਦ ਸਰਕਾਰ 21 ਅਕਤੂਬਰ 1943 ਵਿੱਚ ਬਣਾਈ ਅਤੇ ਬਰਤਾਨੀਆ ਅਤੇ ਅਮਰੀਕਾ ਵਿਰੁੱਧ ਲੜਾਈ ਲੜਨ ਦਾ ਐਲਾਨ ਕੀਤਾਇਸ ਆਰਜ਼ੀ ਸਰਕਾਰ, ਜਿਸਦੀ ਆਪਣੀ ਕਰੰਸੀ, ਡਾਕ ਟਿਕਟ, ਅਦਾਲਤ ਤੇ ਸਿਵਲ ਕੋਡ ਸੀ ਤੇ ਜਿਸ ਨੂੰ 9 ਐਕਸਿਨ ਸਰਕਾਰਾਂ ਜਿਸ ਵਿੱਚ ਜਰਮਨੀ, ਜਾਪਾਨ, ਇਟਲੀ, ਬਰਮਾ ਥਾਈਲੈਂਡ ਆਦਿ ਸ਼ਾਮਲ ਸਨ, ਵੱਲੋਂ ਮਾਨਤਾ ਦਿੱਤੀ ਗਈਆਜ਼ਾਦ ਹਿੰਦ ਫ਼ੌਜ ਦੇ ਪੁਨਰਗਠਨ ਵਿੱਚ ਸੁਭਾਸ਼ ਚੰਦਰ ਬੋਸ ਨੇ ਪੰਜਾਬੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਸਨ, ਜਿਵੇਂ ਲੈਫ਼ਟੀਨੈਂਟ ਕਰਨਲ ਹਬੀਬ-ਉਰ-ਰਹਿਮਾਨ ਨੂੰ ਡਿਪਟੀ ਚੀਫ ਆਫ ਸਟਾਫ ਅਤੇ ਮੇਜਰ ਪੀ.ਕੇ. ਸਹਿਗਲ ਨੂੰ ਮਿਲਟਰੀ ਸਕੱਤਰ ਨਿਯੁਕਤ ਕੀਤਾਯੋਜਨਾ, ਸੈਨਿਕਾਂ ਦੀ ਸਿਖਲਾਈ ਅਤੇ ਖ਼ੁਫ਼ੀਆ ਜਾਣਕਾਰੀ ਵਿਭਾਗ ਦੀ ਜ਼ਿੰਮੇਵਾਰੀ ਪੰਜਾਬੀ ਲੈਫਟੀਨੈਂਟ ਕਰਨਲ ਸ਼ਾਹ ਨਵਾਜ਼ ਖ਼ਾਨ ਨੂੰ ਦਿੱਤੀ ਗਈਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਹਵਾਈ ਦੁਆਰਾ ਫਾਰਮੂਸਾ ਪਹੁੰਚੇਉੱਥੇ ਉਨ੍ਹਾਂ ਨੂੰ ਕੁਝ ਸਮਾਂ ਠਹਿਰਨਾ ਪਿਆਉੱਥੇ ਤਾਈਹੂਕ ਅੱਡੇ ’ਤੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ ਤੇ ਸੁਭਾਸ਼ ਚੰਦਰ ਬੋਸ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਦ ਅਕਾਲ ਚਲਾਣਾ ਕਰ ਗਏ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ

WhatsApp: (91 - 94175 - 33060)
Email: (gumtalacs@gmail.com)