SurinderSTej7ਸ਼ੀਆ ਮੁਸਲਮਾਨ ਕੁੱਲ ਪਾਕਿਸਤਾਨੀ ਵਸੋਂ ਦਾ (ਵੱਧ ਤੋਂ ਵੱਧ) 15 ਫ਼ੀਸਦੀ ਹਿੱਸਾ ਬਣਦੇ ਹਨ। 83.5 ਫ਼ੀਸਦੀ ਵਸੋਂ ਸੁੰਨੀ ...
(14 ਦਸੰਬਰ 2024)

 

ਪਾਰਚਿਨਾਰ ਦੇ ਪ੍ਰੈੱਸ ਕਲੱਬ ਵਿੱਚ 27 ਨਵੰਬਰ ਨੂੰ ਅਮਨ ਮੁਸ਼ਾਇਰਾ ਹੋਣਾ ਸੀਓਜ਼ਾਇਰ ਖ਼ਾਮੋਸ਼, ਫਖ਼ਰੀ ਬੰਗਾਸ਼, ਆਰਿਫ਼ ਜਾਨ, ਰੌਸ਼ਨ ਬੰਗਾਸ਼, ਹਕੀਮ ਮੁਸਲਿਮ, ਨੂਰ ਜ਼ਮਾਂ ਤੇ ਕਈ ਹੋਰ ਮਸ਼ਹੂਰ ਕੁਰਮੀ ਸ਼ਾਇਰਾਂ ਨੇ ਇਸ ਵਿੱਚ ਹਿੱਸਾ ਲੈਣਾ ਸੀਇਹ ਮੁਸ਼ਾਇਰਾ ਨਹੀਂ ਹੋ ਸਕਿਆਸਿਰਫ਼ ਆਰਿਫ਼ ਜਾਨ ਹੀ ਪ੍ਰੈੱਸ ਕਲੱਬ ਪਹੁੰਚਿਆ, ਹੋਰ ਕੋਈ ਸ਼ਾਇਰ ਨਹੀਂ ਆਇਆ, ਕੁਰਮ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਤੋਂ ਬੱਸਾਂ, ਕਾਰਾਂ ਨਾ ਚੱਲਣ ਕਰ ਕੇਇੱਕ ਰਾਤ ਪਹਿਲਾਂ ਜ਼ਿਲ੍ਹੇ ਵਿੱਚ 10 ਬੰਦੇ ਹਿੰਸਾ ਦੀ ਭੇਟ ਚੜ੍ਹ ਜਾਣ ਕਰ ਕੇ ਬੱਸਾਂ ਅਤੇ ਟੈਕਸੀ ਵਾਲਿਆਂ ਨੇ ਆਪੋ ਆਪਣੇ ਵਾਹਨ ਸੜਕਾਂ ’ਤੇ ਨਾ ਲਿਆਉਣ ਦਾ ਫ਼ੈਸਲਾ ਕਰ ਲਿਆ ਸੀਪਾਰਚਿਨਾਰ ਜਾਂ ਪਾਰਾਚਿਨਾਰ ਸ਼ਹਿਰ, ਕੁਰਮ ਜ਼ਿਲ੍ਹੇ (ਪੁਰਾਣਾ ਨਾਮ ਕੁੱਰਮ ਏਜੰਸੀ) ਦਾ ਜ਼ਿਲ੍ਹਾ ਸਦਰ ਮੁਕਾਮ ਹੈਇਹ ਅੱਪਰ ਕੁਰਮ ਤਹਿਸੀਲ ਵਿੱਚ ਪੈਂਦਾ ਹੈਦਿੱਖ ਪੱਖੋਂ ਹੋਰਨਾਂ ਪਸ਼ਤੂਨ ਇਲਾਕਿਆਂ ਨਾਲੋਂ ਖੁਸ਼ਹਾਲ ਨਜ਼ਰ ਆਉਂਦਾ ਹੈ ਪਰ ਇੱਥੋਂ ਦੇ ਵਸਨੀਕ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਸੂਬਾਈ ਸ਼ਾਹਰਾਹ ਰਾਹੀਂ ਨਹੀਂ ਜਾਂਦੇਜਾਂ ਤਾਂ ਉਹ ਅਫ਼ਗ਼ਾਨ ਸੂਬੇ ਨੰਗਰਹਾਰ ਦੀ ਰਾਜਧਾਨੀ ਜਲਾਲਾਬਾਦ ਦੇ ਰਸਤੇ ਦੱਰਾ ਖ਼ੈਬਰ ਪਾਰ ਕਰ ਕੇ ਪਿਸ਼ਾਵਰ ਪੁੱਜਦੇ ਹਨ ਅਤੇ ਜਾਂ ਫਿਰ ਅਫ਼ਗ਼ਾਨ ਪਕਤੀਆ ਸੂਬੇ ਦੇ ਸ਼ਹਿਰ ਜਾਜ਼ੀ ਰਾਹੀਂਸਿੱਧਾ ਸ਼ਾਹਰਾਹ ਲੋਅਰ ਤਅਤੇ ਸੈਂਟਰਲ ਕੁਰਮ ਤਹਿਸੀਲਾਂ ਵਿੱਚੋਂ ਗੁਜ਼ਰਦਾ ਹੈਉੱਥੇ ਸੁੰਨੀ ਕਬੀਲਿਆਂ ਦੀ ਬਹੁਤਾਤ ਹੈਉਨ੍ਹਾਂ ਲਈ ਅੱਪਰ ਕੁਰਮ ਦਾ ਹਰ ਵਸਨੀਕ ਸ਼ੀਆ ਹੀ ਹੈਸੁੰਨੀ ਅੱਜਕੱਲ੍ਹ ਜ਼ਿਆਦਾ ਭਖੇ ਹੋਏ ਹਨ, ਇਸੇ ਲਈ ਕਿਸੇ ਵੀ ਇਕੱਲੇ-ਦੁਕੱਲੇ ਸ਼ੀਆ ਨੂੰ ਸੁੱਕਾ ਨਹੀਂ ਲੰਘਣ ਦਿੰਦੇ, ਜੰਗਬੰਦੀ ਦੇ ਸਮਝੌਤਿਆਂ ਦੇ ਬਾਵਜੂਦ

ਪਿਛਲੇ ਸੋਮਵਾਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਵੇਦਉੱਲ੍ਹਾ ਮਹਿਸੂਦ ਦੀ ਵਿਚੋਲਗੀ ਸਦਕਾ ਸੁੰਨੀ ਅਤੇ ਸ਼ੀਆ ਕਬੀਲਿਆਂ ਦੇ ਸਰਦਾਰਾਂ ਦਰਮਿਆਨ ਜੰਗਬੰਦੀ ਦਾ ਸਮਝੌਤਾ ਹੋਇਆ ਸੀਉਹ ਦਿਨ ਸੁੱਖੀਂ-ਸਾਂਦੀਂ ਲੰਘ ਗਿਆ ਪਰ ਮੰਗਲਵਾਰ ਸਵੇਰੇ ਤਿੰਨ ਸ਼ੀਆ ਮੁਸਲਮਾਨਾਂ ਦੀਆਂ ਲਾਸ਼ਾਂ ਲੋਅਰ ਕੁਰਮ ਵਿੱਚੋਂ ਮਿਲੀਆਂਫਿਰ ਬੁੱਧਵਾਰ ਸਵੇਰੇ ਤਿੰਨ ਲਾਸ਼ਾਂ ਸੁੰਨੀਆਂ ਦੇ ਇਲਾਕੇ ਵਿੱਚੋਂ ਮਿਲੀਆਂ ਅਤੇ ਸੱਤ ਸ਼ੀਆ ਮੁਸਲਮਾਨਾਂ ਦੇ ਇਲਾਕਿਆਂ ਵਿੱਚੋਂਜੰਗਬੰਦੀ ਦੀ ਸੰਧੀ ਖ਼ਾਕ ਵਿੱਚ ਰੁਲ ਗਈ, ਬਿਲਕੁਲ 17 ਤੋਂ 23 ਨਵੰਬਰ ਵਾਲੇ ਹਫ਼ਤੇ ਵਾਂਗਉਸ ਹਫ਼ਤੇ ਦੇ ਤਿੰਨ ਦਿਨਾਂ ਦੌਰਾਨ 45 ਬਾਰਾਤੀਆਂ ਸਮੇਤ 85 ਲੋਕ ਫ਼ਿਰਕੇਦਾਰਾਨਾ ਵਹਿਸ਼ਤ ਦੀ ਬਲੀ ਚੜ੍ਹ ਗਏ ਸਨਵਹਿਸ਼ਤ ਰੁਕ ਹੀ ਨਹੀਂ ਰਹੀ, 12 ਦਿਨਾਂ ਵਿੱਚ 136 ਜਾਨਾਂ ਲੈਣ ਦੇ ਬਾਵਜੂਦਹੁਣ ਫਿਰ ਜੰਗਬੰਦੀ ਹੋਈ ਹੈ ਪਰ ਕਸ਼ੀਦਗੀ ਬਰਕਰਾਰ ਹੈ

ਇਹ ਖ਼ਬਰਾਂ ਕੌਮਾਂਤਰੀ ਮੀਡੀਆ ਦੀਆਂ ਸੁਰਖ਼ੀਆਂ ਬਣੀਆਂ ਰਹੀਆਂ ਪਰ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਵਜ਼ੀਰੇ ਆਲ੍ਹਾ ਅਲੀ ਅਮੀਨ ਗੰਡਾਪੁਰ ਦੀ ਸਿਹਤ ’ਤੇ ਕੋਈ ਅਸਰ ਨਹੀਂ ਪਿਆਉਹ ਪਹਿਲਾਂ ਆਪਣੇ ਸਿਆਸੀ ਮੁਰਸ਼ਦ ਇਮਰਾਨ ਖ਼ਾਨ ਨਿਆਜ਼ੀ ਦੀ ਪਾਰਟੀ ਪੀ.ਟੀ.ਆਈ. ਵੱਲੋਂ ਉਲੀਕੇ ਇਨਸਾਫ਼ ਮਾਰਚ ਦੀਆਂ ਤਿਆਰੀਆਂ ਵਿੱਚ ਮਸਰੂਫ਼ ਰਿਹਾਗੰਡਾਪੁਰ ਨੇ ਵਾਅਦਾ ਕੀਤਾ ਸੀ ਕਿ ਉਹ ਪਾਰਚਿਨਾਰ ਜਾ ਕੇ ਮ੍ਰਿਤਕ ਬਾਰਾਤੀਆਂ ਦੇ ਪਰਿਵਾਰਾਂ ਦਾ ਦਰਦ ਵੰਡਾਏਗਾ ਪਰ ਸੁੰਨੀ ਬਹੁਗਿਣਤੀ ਨਾਲ ਜੁੜਿਆ ਵੋਟਾਂ ਦਾ ਲੋਭ ਵਜ਼ੀਰੇ ਆਲ੍ਹਾ ਵਾਲੇ ਫਰਜ਼ਾਂ ਉੱਪਰ ਭਾਰੂ ਹੋ ਗਿਆਉਹ ਪਾਰਚਿਨਾਰ ਅਜੇ ਤਕ ਨਹੀਂ ਗਿਆ

ਸ਼ੀਆ ਮੁਸਲਮਾਨ ਕੁੱਲ ਪਾਕਿਸਤਾਨੀ ਵਸੋਂ ਦਾ (ਵੱਧ ਤੋਂ ਵੱਧ) 15 ਫ਼ੀਸਦੀ ਹਿੱਸਾ ਬਣਦੇ ਹਨ83.5 ਫ਼ੀਸਦੀ ਵਸੋਂ ਸੁੰਨੀ ਹੈ, ਬਾਕੀ ਡੇਢ ਫ਼ੀਸਦੀ ਹਿੰਦੂ-ਸਿੱਖ-ਇਸਾਈ-ਪਾਰਸੀ-ਬੋਧੀ ਹਨ15 ਫ਼ੀਸਦੀ ਪਾਕਿਸਤਾਨੀ ਸ਼ੀਆ ਵਸੋਂ ਦਾ ਅੱਗੇ 15 ਫ਼ੀਸਦੀ ਹਿੱਸਾ ਸਿਰਫ਼ ਅੱਪਰ ਕੁਰਮ ਵਿੱਚ ਵਸਿਆ ਹੋਇਆ ਹੈਕਹਿਣ ਨੂੰ ਤਾਂ ਕੁਰਮ ਜ਼ਿਲ੍ਹੇ ਦੀ 99 ਫ਼ੀਸਦੀ ਵਸੋਂ ਪਸ਼ਤੂਨ ਹੈ, ਪਰ ਇੱਥੇ ਕੌਮ ਨਾਲੋਂ ਕਬੀਲੇ ਤੇ ਫ਼ਿਰਕੇ ਪ੍ਰਤੀ ਵਫ਼ਾਦਾਰੀ ਸਰਬ-ਪ੍ਰਮੁੱਖ ਹੈਤੁਰੀ, ਬੰਗਾਸ਼, ਜ਼ਈਮੁਸ਼ਤ, ਹਜ਼ਾਰਾ ਕਬੀਲੇ ਸ਼ੀਆ ਹਨ, ਮੈਂਗਲ, ਮੁਕਬਿਲ, ਮਸੂਜ਼ਈ ਤੇ ਪਰਚਾਕਾਨੀ ਕਬੀਲੇ ਸੁੰਨੀਸ਼ੀਆ ਵਸੋਂ ਜ਼ਿਲ੍ਹੇ ਦੀ ਕੁੱਲ ਅਬਾਦੀ ਦਾ 45 ਫ਼ੀਸਦੀ ਬਣਦੀ ਹੈ ਪਰ ਤਾਕਤ ਜ਼ਿਆਦਾ ਸੁੰਨੀਆਂ ਕੋਲ ਹੈਹਥਿਆਰਾਂ ਦੀ ਵੀ ਉਨ੍ਹਾਂ ਕੋਲ ਕੋਈ ਕਮੀ ਨਹੀਂ ਹੈਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਇੱਥੇ ਕਈ ਅੱਡੇ ਹਨਦਾਇਸ਼ (ਇਸਲਾਮਿਕ ਸਟੇਟ) ਵੀ ਕਾਫ਼ੀ ਸਰਗਰਮ ਹੈਲਸ਼ਕਰ-ਇ-ਝੰਗਵੀ ਦੇ ਮੁਜਾਹਿਦ ਵੀ ਇਸ ਜ਼ਿਲ੍ਹੇ ਵਿੱਚ ਦਗੜ ਦਗੜ ਕਰਦੇ ਰਹੇ ਹਨਦੂਜੇ ਪਾਸੇ ਸ਼ੀਆ ਫ਼ਿਰਕੇ ਨੂੰ ਦੋ ਇਰਾਨੀ ਮਿਲੀਸ਼ੀਆ, ਖ਼ਾਸ ਕਰ ਕੇ ਹਿਜ਼ਬੁਲ ਮਾਹਦੀ ਦੀ ਮਦਦ ਹਾਸਲ ਹੈ, ਪਰ ਭੂਗੋਲਿਕ ਦੂਰੀ ਕਾਰਨ ਇਰਾਨੀ ਜੰਗਜੂ, ਕੁਰਮੀ ਸ਼ੀਆ ਦੀ ਮਦਦ ਲਈ ਫ਼ੌਰੀ ਤੌਰ ’ਤੇ ਨਹੀਂ ਪਹੁੰਚ ਸਕਦੇਹਕੂਮਤ ਹਮੇਸ਼ਾ ਸੁੰਨੀਆਂ ਦੀ ਮਦਦਗਾਰ ਰਹੀ ਹੈਲਿਹਾਜ਼ਾ ਹਰ ਝੜਪ ਵਿੱਚ ਸ਼ੀਆ ਫ਼ਿਰਕੇ ਦਾ ਨੁਕਸਾਨ ਜ਼ਿਆਦਾ ਹੁੰਦਾ ਹੈਅਫ਼ਗ਼ਾਨ ਵੀ ਉਨ੍ਹਾਂ ਦੇ ਹੱਕ ਵਿੱਚ ਨਹੀਂ ਭੁਗਤਦੇਉਨ੍ਹਾਂ ਦਾ ਬਹੁਮਤ ਵੀ ਸੁੰਨੀ ਹੈ

ਭੂਗੋਲਿਕ ਤੌਰ ’ਤੇ ਕੁਰਮ ਜ਼ਿਲ੍ਹੇ ਦੀ ਸ਼ਕਲ ਤੋਤੇ ਦੀ ਚੁੰਝ ਵਰਗੀ ਹੈਇਹ ਚੁੰਝ ਅਫ਼ਗ਼ਾਨ ਭੂਮੀ ਵਿੱਚ ਘੁਸੀ ਹੋਈ ਹੈਇਸੇ ਲਈ ਇਸਦੇ ਤਿੰਨ ਪਾਸੇ ਤਿੰਨ ਅਫ਼ਗ਼ਾਨ ਸੂਬੇ- ਪਕਤੀਆ, ਨੰਗਰਹਾਰ ਤੇ ਖ਼ੋਸਤ ਪੈਂਦੇ ਹਨਕਾਬੁਲ, ਕੁਰਮ ਜ਼ਿਲ੍ਹੇ ਦੀ ਹੱਦ ਤੋਂ ਸਿਰਫ਼ 80 ਕਿਲੋਮੀਟਰ ਦੂਰ ਹੈਇਹ ਸਾਰੇ ਇਲਾਕੇ ਸੁੰਨੀਆਂ ਦੇ ਹਨਸ਼ੀਆ ਵਸੋਂ ਵਾਲੇ ਅਫ਼ਗ਼ਾਨ ਸੂਬਿਆਂ ਵਿੱਚੋਂ ਕੋਈ ਵੀ 250 ਕਿਲੋਮੀਟਰ ਤੋਂ ਉਰੇ ਨਹੀਂ ਪੈਂਦਾਇਸੇ ਲਈ ਹਰ ਸੰਕਟ ਵੇਲੇ ਕੁਰਮੀ ਸ਼ੀਆ ਲੋਕਾਂ ਨੂੰ ਆਪਣੀ ਲੜਾਈ ਖ਼ੁਦ ਲੜਨੀ ਪੈਂਦੀ ਹੈਹਾਂ, ਕੁਦਰਤ ਜ਼ਰੂਰ ਅੱਪਰ ਕੁਰਮ ’ਤੇ ਮਿਹਰਬਾਨ ਹੈਪਹਾੜੀਆਂ ਭਾਵੇਂ ਸੱਤ ਤੋਂ ਤੇਰ੍ਹਾਂ ਹਜ਼ਾਰ ਫੁੱਟ ਉੱਚੀਆਂ ਹਨ, ਪਰ ਢਲਾਨਾਂ ਤੇ ਵਾਕੀਆਂ ਜ਼ਰਖ਼ੇਜ਼ ਹਨਇਸੇ ਲਈ ਇੱਥੋਂ ਦੀ ਵਸੋਂ ਕਿਸੇ ਹੋਰ ਸੁਰੱਖਿਅਤ ਇਲਾਕੇ ਵੱਲ ਜਾਣ ਬਾਰੇ ਨਹੀਂ ਸੋਚਦੀਖੁਸ਼ਹਾਲੀ ਸਦਕਾ ਲੋਕ ਵੀ ਵੱਧ ਸਾਖ਼ਰ ਹਨ

ਇਹੋ ਨਿਆਮਤਾਂ ਸੁੰਨੀ ਕਬੀਲਿਆਂ ਲਈ ਸਾੜੇ ਦੀ ਮੁੱਖ ਵਜਾਹ ਹਨ1960 ਤੋਂ ਪਹਿਲਾਂ ਫ਼ਿਰਕੇਦਾਰਾਨਾ ਵੈਰ-ਵਿਰੋਧ ਜ਼ਿਆਦਾ ਤਿੱਖੇ ਨਹੀਂ ਸਨਤਣਾਅ ਜ਼ਰੂਰ ਕਦੇ ਕਦਾਈਂ ਪੈਦਾ ਹੁੰਦੇ ਸਨ, ਖ਼ਾਸ ਤੌਰ ’ਤੇ ਮੁਹੱਰਮ ਦੇ ਮਹੀਨੇ ਦੌਰਾਨ, ਪਰ ਖ਼ੂਨ-ਖ਼ਰਾਬਾ ਦੋ-ਚਾਰ ਜਾਨਾਂ ਤੋਂ ਅੱਗੇ ਨਹੀਂ ਸੀ ਜਾਂਦਾਕੁਰਮ ਉਦੋਂ ਖ਼ੈਬਰ-ਪਖ਼ਤੂਨਖਵਾ (ਪੁਰਾਣਾ ਨਾਮ ਸੂਬਾ ਸਰਹੱਦ) ਦਾ ਹਿੱਸਾ ਨਾ ਹੋ ਕੇ ‘ਫਾਟਾ’ (ਫੈਡਰਲੀ ਐਡਮਿਨਿਸਟਰਡ ਟਰਾਈਬਲ ਏਰੀਆਜ਼ ਭਾਵ ਮਰਕਜ਼ੀ ਹਕੂਮਤ ਵਾਲੇ ਕਬਾਇਲੀ ਇਲਾਕੇ) ਦਾ ਹਿੱਸਾ ਸੀ2018 ਵਿੱਚ ‘ਫਾਟਾ’ ਨੂੰ ਖ਼ੈਬਰ-ਪਖ਼ਤੂਨਖ਼ਵਾ ਵਿੱਚ ਰਲਾ ਦਿੱਤਾ ਗਿਆ1977 ਤੋਂ 1988 ਤਕ ਪਾਕਿਸਤਾਨੀ ਸਦਰ ਜਨਰਲ ਜ਼ਿਆ-ਉਲ-ਹੱਕ ਨੇ ਸੁੰਨੀ ਅਫ਼ਗ਼ਾਨਾਂ ਨੂੰ ਕੁਰਮ ਵਿੱਚ ਵਸਾਉਣ ਦਾ ਸਿਲਸਿਲਾ ਆਰੰਭਿਆ1980 ਵਿੱਚ ਅਫ਼ਗ਼ਾਨਿਸਤਾਨ ’ਤੇ ਰੂਸੀ ਹਮਲੇ ਨੇ ਅਫ਼ਗ਼ਾਨ ਸ਼ਰਨਾਰਥੀਆਂ ਦੀਆਂ ਧਾੜਾਂ ਕੁਰਮ ਪਹੁੰਚਾ ਦਿੱਤੀਆਂਇਸ ਵਰਤਾਰੇ ਨੇ ਸੁੰਨੀਆਂ ਨੂੰ ਸ਼ੀਆ ਨਾਲੋਂ ਵੱਧ ਬਲਸ਼ਾਲੀ ਬਣਾ ਦਿੱਤਾਸ਼ੀਆ ਕੁਨਬਿਆਂ ਦੀਆਂ ਜ਼ਮੀਨਾਂ ਜਬਰੀ ਖੋਹਣ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਜਬਰੀ ਜਾ ਵਸਣ ਨੇ ਖ਼ੂਨੀ ਝੜਪਾਂ ਨੂੰ ਜਨਮ ਦਿੱਤਾ2001 ਤੋਂ ਬਾਅਦ ਅਲ-ਕਾਇਦਾ ਦਾ ਸਰਬਰਾਹ ਓਸਾਮਾ ਬਿਨ ਲਾਦੇਨ ਅਮਰੀਕੀ ਫ਼ੌਜੀਆਂ ਤੋਂ ਬਚਣ ਲਈ ਕੁਰਮ ਵਿੱਚ ਆ ਲੁਕਦਾ ਰਿਹਾਉਸ ਦੀ ਮੁੱਖ ਲੁਕਣਗਾਹ ਜਾਜ਼ੀ (ਪਕਤੀਆ) ਵਿੱਚ ਸੀਉਹ ਗੁਫ਼ਾਨੁਮਾ ਰਿਹਾਇਸ਼ਗਾਹ ‘ਸ਼ੇਰ ਦੀ ਗੁਫ਼ਾ’ ਵਜੋਂ ਜਾਣੀ ਜਾਂਦੀ ਸੀਭਾਵੇਂ ਓਸਾਮਾ ਸ਼ੀਆ ਮੁਸਲਮਾਨਾਂ ਖ਼ਿਲਾਫ਼ ਪ੍ਰਚਾਰ ਨਹੀਂ ਸੀ ਕਰਦਾ, ਪਰ ਉਨ੍ਹਾਂ ਦੀ ਨੀਅਤ ’ਤੇ ਸ਼ੱਕ ਲਗਾਤਾਰ ਕੀਤਾ ਜਾਂਦਾ ਸੀਇਸੇ ਲਈ ਤੁਰੀ ਸਰਦਾਰਾਂ ਨੂੰ ਅਕਸਰ ਜਾਜ਼ੀ ਤਲਬ ਕਰ ਕੇ ਚਿਤਾਵਨੀ ਦਿੱਤੀ ਜਾਂਦੀ ਸੀ ਕਿ “ਜੇਕਰ ਕੋਈ ਮਾੜਾ ਭਾਣਾ ਵਾਪਰਿਆ ਤਾਂ ਪੂਰੀ ਦੀ ਪੂਰੀ ਤੁਰੀ ਵਸੋਂ ਦੋਜ਼ਖ਼ ਵਿੱਚ ਪਹੁੰਚਾ ਦਿੱਤੀ ਜਾਵੇਗੀ” ਬਾਅਦ ਵਿੱਚ ਕੁਰਮ ਹੱਕਾਨੀ ਭਰਾਵਾਂ ਦਾ ਸਦਰ-ਮੁਕਾਮ ਬਣਿਆਹੱਕਾਨੀਆਂ ਦੀ ਮੌਜੂਦਗੀ ਨੇ ਸੁੰਨੀ ਕੱਟੜਪੰਥੀਆਂ ਦੀਆਂ ਸਫ਼ਾਂ ਵਿੱਚ ਭਰਵਾਂ ਇਜ਼ਾਫ਼ਾ ਕੀਤਾ

ਹੁਣ ਵੀ ਕੁਰਮ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਹ 1980 ਤੋਂ 2010 ਤਕ ਦੇ ਘਟਨਾਕ੍ਰਮ ਨਾਲ ਹੀ ਜੁੜਿਆ ਹੋਇਆ ਹੈਸ਼ੀਆ ਕੁਰਮੀਆਂ ਨੇ ਨਾ ਓਸਾਮਾ ਨਾਲ ਦਗ਼ਾ ਕੀਤਾ ਅਤੇ ਨਾ ਹੀ ਹੱਕਾਨੀ ਭਰਾਵਾਂ ਨਾਲ ਇਸਦੇ ਬਾਵਜੂਦ ਉਨ੍ਹਾਂ ਦੀ ਹਰ ਨਿੱਕੀ ਗ਼ਲਤੀ ਨੂੰ ਵੀ ਵੱਡਾ ਕਰ ਕੇ ਵੇਖਿਆ ਜਾਂਦਾ ਰਿਹਾਹਕੂਮਤ-ਇ-ਪਾਕਿਸਤਾਨ ਨੇ ਵੀ ਉਨ੍ਹਾਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕੀਤਾਹੁਣ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈਫ਼ੌਜੀ ਪਹਿਰੇ ਅੱਪਰ ਕੁਰਮ ਵਿੱਚੋਂ ਗ਼ੈਰ-ਮੌਜੂਦ ਹਨਤੇਰਾਂ ਦਿਨਾਂ ਵਿੱਚ 92 ਤੋਂ ਵੱਧ ਸ਼ੀਆ ਨਾਗਰਿਕ ਮਾਰੇ ਜਾਣ ਦੇ ਬਾਵਜੂਦ ਇੱਕ ਵੀ ਕੇਂਦਰੀ ਵਜ਼ੀਰ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਕੁਰਮ ਨਹੀਂ ਗਿਆਪਾਰਚਿਨਾਰ ਪ੍ਰੈੱਸ ਕਲੱਬ ਵਿੱਚ ਸ਼ਾਇਰ ਆਰਿਫ਼ ਜਾਨ ਤੋਂ ਇੱਕ ਮੀਡੀਆਕਰਮੀ ਨੇ ਫੈਡਰਲ ਹਕੂਮਤ ਦੀ ਇਸ ਬੇਰੁਖ਼ੀ ਦੀ ਵਜਾਹ ਜਾਣਨੀ ਚਾਹੀ ਤਾਂ ਉਸ ਦਾ ਜਵਾਬ ਸੀ: “ਮਾਤਮੀਓਂ ਸੇ ਵੋਟੇਂ ਨਹੀਂ ਮਿਲਤੀਂ!” ‘ਸੱਚਮੁੱਚ, ਸ਼ੀਆ ਭਾਈਚਾਰੇ ਦੀਆਂ ਵੋਟਾਂ ਇੰਨੀਆਂ ਜ਼ਿਆਦਾ ਨਹੀਂ ਕਿ ਰਾਜਸੀ ਧਿਰਾਂ ਉਸ ਨੂੰ ਪਲੋਸਣ ਦੇ ਰਾਹ ਤੁਰਨ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5527)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸੁਰਿੰਦਰ ਸਿੰਘ ਤੇਜ

ਸੁਰਿੰਦਰ ਸਿੰਘ ਤੇਜ

Phone: (91 - 98555 - 01488)
Email: (sstejtribune@gmail.com)