SurinderSTej7ਇੱਕ ਪਾਸੇ ਕਬੀਲੇ ਪ੍ਰਤੀ ਵਫ਼ਾਦਾਰੀਆਂਦੂਜੇ ਪਾਸੇ ਪਰਿਵਾਰਕ ਹਿਤਾਂ ਨਾਲ ਮੋਹ ਤੇ ਤੀਜੇ ਪਾਸੇ ...
(25 ਨਵੰਬਰ 2024)

 

ਮੁਝੇ ਜੰਗ--ਆਜ਼ਾਦੀ ਕਾ ਮਜ਼ਾ ਮਾਲੂਮ ਹੈ,
ਬਲੋਚੋਂ ਪਰ ਜ਼ੁਲਮ ਕੀ ਇੰਤਹਾ ਮਾਲੂਮ ਹੈ

ਮੁਝੇ ਜ਼ਿੰਦਗੀ ਭਰ ਪਾਕਿਸਤਾਨ ਮੇਂ ਜੀਨੇ ਕੀ ਦੁਆ ਨਾ ਦੋ
,
ਮੁਝੇ ਪਾਕਿਸਤਾਨ ਮੇਂ ਸਾਠ ਸਾਲ ਜੀਨੇ ਕੀ ਸਜ਼ਾ ਮਾਲੂਮ ਹੈ

ਖੱਬੇ ਪੱਖੀ ਇਨਕਲਾਬੀ ਸ਼ਾਇਰ ਹਬੀਬ ਜਾਲਿਬ (1928-1993) ਦੇ ਉਪਰੋਕਤ ਅਲਫ਼ਾਜ਼ ਪਾਕਿਸਤਾਨ ਵਿੱਚ ਬਲੋਚਾਂ ਦੀ ਦੁਰਦਸ਼ਾ ਬਾਖ਼ੂਬੀ ਬਿਆਨ ਕਰਦੇ ਹਨਕਮਾਲ ਦੀ ਗੱਲ ਇਹ ਹੈ ਕਿ ਉਹ ਬਲੋਚ ਨਹੀਂ ਸੀ, ਪੰਜਾਬੀ ਸੀ: ਜੰਮਪਲ ਹੁਸ਼ਿਆਰਪੁਰ ਦਾ, ਇੰਤਕਾਲ ਲਾਹੌਰ ਵਿੱਚਪਰ ਇਨਕਲਾਬੀ ਤੇ ਇਖ਼ਲਾਕਪ੍ਰਸਤ ਹੋਣ ਕਾਰਨ ਉਸ ਨੇ ਕੈਦਾਂ ਕਈ ਕੱਟੀਆਂਢਾਈ ਸਾਲ ਕੋਇਟਾ (ਬਲੋਚ ਰਾਜਧਾਨੀ) ਜੇਲ੍ਹ ਵਿੱਚ ਵੀ ਕੈਦ ਰਿਹਾਉਸ ਕੈਦ ਦੌਰਾਨ ਉਸ ਨੇ ਬਲੋਚਾਂ ਦੇ ਹਸ਼ਰ ਬਾਰੇ ਜੋ ਕੁਝ ਜਾਣਿਆ-ਸੁਣਿਆ, ਉਸ ਨੇ ਉਸ ਨੂੰ ਬਲੋਚ ਸੰਘਰਸ਼ ਦਾ ਤਰਜਮਾਨ ਬਣਾ ਦਿੱਤਾ

ਬਲੋਚ ਸੰਘਰਸ਼ 1948 ਤੋਂ ਜਾਰੀ ਹੈਭਾਰਤੀ ਉਪ ਮਹਾਦੀਪ ਦੀ ਆਜ਼ਾਦੀ ਤੋਂ 227 ਦਿਨ ਬਾਅਦ ਸ਼ੁਰੂ ਹੋਇਆ ਸੀ ਇਹ ਸੰਘਰਸ਼227 ਦਿਨ ਕਲਾਤ ਰਿਆਸਤ (ਬਲੋਚਿਸਤਾਨ ਦਾ ਉਸ ਸਮੇਂ ਦਾ ਨਾਮ) ‘ਆਜ਼ਾਦਮੁਲਕ ਵਜੋਂ ਕੰਮ ਕਰਦੀ ਰਹੀਕਰਾਚੀ ਸੀ ਉਸ ਸਮੇਂ ਨਵ-ਸਥਾਪਿਤ ਪਾਕਿਸਤਾਨ ਦੀ ਰਾਜਧਾਨੀਉੱਥੇ ਕਲਾਤ ਨੇ ਵੀ ਆਪਣਾ ਦੂਤਘਰ ਸਥਾਪਿਤ ਕੀਤਾ ਜਿੱਥੇ ਉਸਮੁਲਕਦਾ ਆਪਣਾ ਝੰਡਾ ਕਈ ਮਹੀਨਿਆਂ ਤਕ ਝੁੱਲਦਾ ਰਿਹਾਪਰ 27 ਮਾਰਚ 1948 ਨੂੰ ਪਾਕਿਸਤਾਨੀ ਫ਼ੌਜ ਨੇ ਕਲਾਤ ਉੱਤੇ ਚੜ੍ਹਾਈ ਕਰ ਦਿੱਤੀਅਗਲੇ ਦਿਨ ਕਲਾਤ ਦੇ ਖ਼ਾਨ (ਮਹਾਰਾਜਾ) ਨੇ ਪਾਕਿਸਤਾਨ ਨਾਲ ਰਲੇਵੇਂ ਦੇ ਅਹਿਦ ਉੱਤੇ ਦਸਤਖ਼ਤ ਕਰ ਦਿੱਤੇ ਤਾਂ ਜੋ ਰਿਆਸਤ ਨੂੰ ਬੇਲੋੜੇ ਖ਼ੂਨ-ਖਰਾਬੇ ਤੋਂ ਬਚਾਇਆ ਜਾ ਸਕੇਭੂਗੋਲਿਕ ਤੌਰਤੇ ਰਲੇਵਾਂ ਤਾਂ ਹੋ ਗਿਆ, ਪਰ ਦਿਲ ਨਹੀਂ ਜੁੜੇਬਲੋਚਾਂ ਨੇ ਪਾਕਿਸਤਾਨੀਆਂ ਨੂੰ ਦਿਲੋਂ ਸਵੀਕਾਰ ਨਹੀਂ ਕੀਤਾਹਥਿਆਰਬੰਦ ਸੰਘਰਸ਼ ਸ਼ੁਰੂ ਹੋ ਗਿਆ ਜੋ ਹੁਣ ਤਕ ਨਾ ਸਿਰਫ਼ ਜਾਰੀ ਹੈ ਸਗੋਂ ਹੁਣ ਵੱਧ ਖ਼ੂਨੀ ਹੁੰਦਾ ਜਾ ਰਿਹਾ ਹੈਸਰਕਾਰੀ ਅੰਕੜੇ ਦੱਸਦੇ ਹਨ ਕਿ ਇਸ ਸਾਲ 11 ਨਵੰਬਰ ਤਕ ਬਲੋਚ ਇੰਤਹਾਪਸੰਦਾਂ ਨੇ ਬਲੋਚਿਸਤਾਨ ਤੇ ਨਾਲ ਲਗਦੇ ਸਿੰਧ ਸੂਬੇ ਵਿੱਚ 723 ਸੁਰੱਖਿਆ ਕਰਮੀ ਤੇ ਹੋਰ ਲੋਕ ਮਾਰੇਸੁਰੱਖਿਆ ਬਲਾਂ, ਖ਼ਾਸ ਕਰਕੇ ਫ਼ੌਜੀਆਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ 437 ‘ਦਹਿਸ਼ਤਗਰਦਮਾਰੇ ਗਏਇਨ੍ਹਾਂ ਵਿੱਚੋਂ ਕਈ ਲੋਕ ਉਹ ਸਨ ਜੋ ਸੁਰੱਖਿਆ ਬਲਾਂ ਨੇ ਜਬਰੀ ਬੰਦੀ ਬਣਾ ਲਏ ਸਨ ਜਾਂ ਜੋ ਫਿਰ ਕਈ ਕਈ ਮਹੀਨਿਆਂ ਤੋਂ ਘਰੋਂ ਲਾਪਤਾ ਸਨ

ਬਲੋਚਾਂ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਹਰ ਵਿਅਕਤੀ ਨੂੰ ਖ਼ੁਫ਼ੀਆ ਏਜੰਸੀਆਂ ਵੱਲੋਂ ਚੁੱਕੇ ਜਾਣ ਦੀਆਂ ਘਟਨਾਵਾਂ ਇਸ ਸੂਬੇ ਦੀ ਹੋਣੀ ਰਹੀਆਂ ਹਨਕਈ ਬਲੋਚ ਬੁੱਧੀਜੀਵੀ ਇਸ ਹੋਣੀ ਤੋਂ ਬਚਣ ਲਈ ਜਲਾਵਤਨ ਹੋ ਕੇ ਵਿਦੇਸ਼, ਖ਼ਾਸ ਕਰਕੇ ਯੂਰੋਪ ਜਾ ਵਸੇਪਰ ਉੱਥੇ ਵੀ ਉਨ੍ਹਾਂ ਦਾ ਬਚਾ ਨਹੀਂ ਹੋਇਆਪੱਤਰਕਾਰ ਤੇ ਲੇਖਕ ਸਾਜਿਦ ਹੁਸੈਨ ਉਨ੍ਹਾਂ ਵਿੱਚੋਂ ਇੱਕ ਸੀਉਹ 2020 ਵਿੱਚ ਸਵੀਡਨ ਦੇ ਨਿੱਕੇ ਜਿਹੇ ਸ਼ਹਿਰ ਉਪਾਸਲਾ ਨੇੜਲੇ ਦਰਿਆ ਵਿੱਚੋਂ ਮਰਿਆ ਮਿਲਿਆਪੁਲੀਸ ਨੇ ਉਸ ਦੀ ਮੌਤ ਨੂੰ ਖ਼ੁਦਕੁਸ਼ੀ ਦੱਸਿਆਪਰ ਉਸ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਦਰਿਆ ਫਾਇਰਿਸ ਵਿੱਚ ਪਾਣੀ ਇੰਨਾ ਥੋੜ੍ਹਾ ਸੀ ਕਿ ਡੁੱਬ ਕੇ ਮਰਨਾ ਨਾਮੁਮਕਿਨ ਸੀਸਾਜਿਦ ਵੱਲੋਂ ਲਿਖੇ ਨਾਵਲ ਦੇ ਖਰੜੇ ਨੂੰ ਪੂਰਾ ਕਰ ਕੇ ਹੁਣ ਉਸ ਦੇ ਦੋਸਤ ਮੁਹੰਮਦ ਹਨੀਫ਼ ਨੇ ਛਪਵਾਇਆ ਹੈਨਾਮ ਹੈਦਿ ਸੈਂਸੀਬਲ ਬਲੋਚ।’ ਅਸਿੱਧੇ ਤੌਰਤੇ ਇਹ ਸਾਜਿਦ ਦੀ ਹੀ ਜੀਵਨ ਕਥਾ ਹੈਬਲੋਚ ਸੰਘਰਸ਼ ਨੂੰ ਜ਼ੁਬਾਨ ਬਖ਼ਸ਼ਦਾ ਹੈ ਇਹ ਨਾਵਲ

*  *  *

ਸਭ ਤੋਂ ਵੱਡਾ ਸੂਬਾ

ਜ਼ਮੀਨੀ ਰਕਬੇ ਪੱਖੋਂ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਬਲੋਚਿਸਤਾਨ ਕੁੱਲ ਪਾਕਿਸਤਾਨੀ ਭੂਮੀ ਦਾ 44 ਫ਼ੀਸਦੀ ਰਕਬਾ ਹੈ ਇਸ ਕੋਲਪਰ ਜ਼ਮੀਨ ਪਥਰੀਲੀ, ਖੁਰਦਰੀ ਤੇ ਖ਼ੁਸ਼ਕ ਹੋਣ ਕਾਰਨ ਮਨੁੱਖੀ ਵਸੋਂ ਕਾਫ਼ੀ ਘੱਟ ਹੈ2017 ਵਿੱਚ ਇਸ ਸੂਬੇ ਦੀ ਅਬਾਦੀ 1.49 ਕਰੋੜ ਸੀਇਸ ਵਿੱਚੋਂ 69 ਲੱਖ ਬਲੋਚ ਸਨਬਾਕੀ ਪਸ਼ਤੂਨ, ਹਜ਼ਾਰੇ, ਸਿੰਧੀ ਅਤੇ ਪੰਜਾਬੀ ਹਨਵਸੋਂ ਦਾ ਇਹ ਅਸੰਤੁਲਨ ਬਲੋਚਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧਾਉਂਦਾ ਆ ਰਿਹਾ ਹੈਉਂਜ ਵੀ ਬਲੋਚ ਕੌਮ ਇੱਕ ਸਾਂਝੀ ਨਸਲ ਨਹੀਂਇਹ ਕੁਰਦਾਂ, ਬ੍ਰਾਹਵੀਆਂ (ਜਾਂ ਬ੍ਰਾਹੁਈਆ) ਤੇ ਅਹਿਮਦਜ਼ਈ ਨਸਲਾਂ ਦਾ ਮਿਸ਼ਰਣ ਹੈਕੁਰਦ, ਸੀਰੀਆ ਤੋਂ ਆਏ, ਤਿੰਨ ਹਜ਼ਾਰ ਵਰ੍ਹੇ ਪਹਿਲਾਂਬ੍ਰਾਹਵੀ ਇਸ ਇਲਾਕੇ ਦੇ ਅਸਲ ਵਾਸੀ ਸਨਅਹਿਮਦਜ਼ਈ, ਅਰਬ ਮੂਲ ਦੇ ਸਨ ਜੋ ਨੌਂਵੀਂ ਸਦੀ ਵਿੱਚ ਤਤਕਾਲੀ ਭਾਰਤ ਵਿੱਚ ਆਏਕਲਾਤ ਦੇ ਖ਼ਾਨ ਅਹਿਮਦਜ਼ਈ ਸਨ (ਆਪਣੀ ਜ਼ੱਦ ਅਰਬੀ ਦੱਸਣ ਵਾਲੇ), ਪਰ ਉਨ੍ਹਾਂ ਨੂੰ ਬ੍ਰਾਹਵੀਆਂ ਦਾ ਭਰਪੂਰ ਸਾਥ ਮਿਲਦਾ ਰਿਹਾਬ੍ਰਾਹਵੀ ਹੁਣ ਵੀ ਉਨ੍ਹਾਂ ਨੂੰ ਆਪਣਾ ਹੀ ਮੰਨਦੇ ਹਨ

ਚਾਰ ਤੋਂ ਪੰਜ ਹਜ਼ਾਰ ਸਾਲ ਪੁਰਾਣੀ ਹੈ ਬਲੋਚ ਸਭਿਅਤਾ, ਬੈਬੀਲੋਨਿਆਈ ਸਭਿਅਤਾ ਦੇ ਜ਼ਮਾਨੇ ਦੀਉਦੋਂ ਹੀ ਕੁਰਦਾਂ ਦੀ ਇਸ ਖ਼ਿੱਤੇ ਵੱਲ ਹਿਜਰਤ ਹੋਈਬ੍ਰਾਹਵੀ ਆਪਣਾ ਮੂਲ ਭਾਰਤ ਦੇ ਦਰਾਵਿੜਾਂ ਨਾਲ ਜੋੜਦੇ ਹਨਉਨ੍ਹਾਂ ਦੀ ਭਾਸ਼ਾ ਦੇ 200 ਤੋਂ ਵੱਧ ਸ਼ਬਦ, ਤਾਮਿਲ ਸ਼ਬਦਾਂ ਨਾਲ ਮਿਲਦੇ ਜੁਲਦੇ ਹਨਉਂਜ, ਨਸਲੀ ਵਖਰੇਵਿਆਂ ਦੇ ਬਾਵਜੂਦ ਬਲੋਚ ਖ਼ੁਦ ਨੂੰ ਇੱਕ ਕੌਮ ਹੀ ਸਮਝਦੇ ਆਏ ਹਨਇਸ ਵੇਲੇ ਤਿੰਨ ਮੁਲਕਾਂ ਵਿੱਚ ਵੰਡੇ ਹੋਏ ਹਨ ਉਹ: ਪਾਕਿਸਤਾਨ, ਇਰਾਨ ਤੇ ਅਫ਼ਗਾਨਿਸਤਾਨਇਰਾਨ ਦਾ ਸੀਸਤਾਨ-ਬਲੋਚਿਸਤਾਨ ਸੂਬਾ ਉੱਥੋਂ ਦੇ ਬਲੋਚਾਂ ਦਾ ਗੜ੍ਹ ਹੈਇਸੇ ਤਰ੍ਹਾਂ ਅਫ਼ਗਾਨਿਸਤਾਨ ਵਿੱਚ ਉਹ ਨਿਮਰੌਦ ਤੇ ਹੇਲਮੰਦ ਸੂਬਿਆਂ ਵਿੱਚ ਵਸੇ ਹੋਏ ਹਨਪਰ ਉੱਥੇ ਉਹ ਵੱਖਵਾਦੀ ਭਾਵਨਾ ਦਾ ਮੁਜ਼ਾਹਰਾ ਨਹੀਂ ਕਰਦੇਦੂਜੇ ਪਾਸੇ, ਇਰਾਨੀ ਬਲੋਚੀ ਪਾਕਿਸਤਾਨੀ ਬਲੋਚਾਂ ਨਾਲ ਇਕਜੁੱਟ ਹੋਣ ਦੇ ਯਤਨ ਲਗਾਤਾਰ ਕਰਦੇ ਆਏ ਹਨਲਿਹਾਜ਼ਾ, ਖਾੜਕੂਪੁਣਾ ਇਰਾਨੀ ਪਾਸੇ ਵੀ ਹੈ ਅਤੇ ਪਾਕਿਸਤਾਨੀ ਪਾਸੇ ਵੀਪਾਕਿਸਤਾਨ ਵੱਲ ਵੱਧ ਕਿਉਂਕਿ ਬਲੋਚ ਵਸੀਲਿਆਂ ਦੀ ਜੋ ਲੁੱਟ ਪਾਕਿਸਤਾਨ ਵਿੱਚ ਹੋਈ, ਉਹ ਇਰਾਨ ਵਿੱਚ ਨਹੀਂਉਂਜ ਵੀ ਸੀਸਤਾਨ ਦੀ ਜ਼ਮੀਨ ਜ਼ਰਖੇਜ਼ ਹੈਪਾਣੀ ਦੇ ਸਰੋਤ ਵੀ ਵੱਧ ਹਨਫ਼ਲ ਖ਼ੂਬ ਹੁੰਦੇ ਹਨਹੁਣ ਤਾਂ ਸਬਜ਼ੀਆਂ ਦੀ ਕਾਸ਼ਤ ਨਿੱਤ ਦੀ ਆਮਦਨ ਦਾ ਚੰਗਾ ਜ਼ਰੀਆ ਬਣ ਗਈ ਹੈ ਇਸਦੇ ਬਾਵਜੂਦ ਆਜ਼ਾਦੀ ਦੀ ਚਾਹਤ ਬਹੁਤੀ ਫਿੱਕੀ ਨਹੀਂ ਪਈ, ਭਾਵੇਂ ਇਸ ਚਾਹਤ ਦੀ ਸ਼ਿੱਦਤ ਪਾਕਿਸਤਾਨੀ ਬਲੋਚਾਂ ਵਰਗੀ ਨਹੀਂ

ਸਾਜਿਦ ਹੁਸੈਨ ਆਪਣੇ ਨਾਵਲ ਵਿੱਚ ਲਿਖਦਾ ਹੈ ਕਿ ਅੱਲ੍ਹਾ ਨਾਇਨਸਾਫ਼ੀ ਨਹੀਂ ਕਰਦਾਉਸ ਨੇ ਪਾਕਿਸਤਾਨੀ ਪਾਸੇ ਬਲੋਚਾਂ ਨੂੰ ਜੇਕਰ ਜ਼ਰਖੇਜ਼ ਜ਼ਮੀਨ ਨਹੀਂ ਦਿੱਤੀ ਤਾਂ ਇਸ ਕਮੀ ਦੀ ਪੂਰਤੀ ਇਸੇ ਜ਼ਮੀਨ ਨੂੰ ਕੀਮਤੀ ਖਣਿਜਾਂ ਨਾਲ ਲੈਸ ਕਰ ਕੇ ਪੂਰੀ ਕਰ ਦਿੱਤੀ ਹੈਤਾਂਬੇ, ਕੋਇਲੇ, ਚਾਂਦੀ, ਸੋਨੇ, ਪਲੈਟੀਨਮ ਅਤੇ ਯੂਰੇਨੀਅਮ ਦੀਆਂ ਖਾਣਾਂ ਹਨ ਬਲੋਚਿਸਤਾਨ ਵਿੱਚਕੁਦਰਤੀ ਗੈਸ ਦੇ ਭਰਪੂਰ ਭੰਡਾਰ ਵੀ ਹਨ ਪਥਰੀਲੀ ਭੋਏਂ ਦੇ ਹੇਠਾਂਗੈਸ ਦੀ ਕੁੱਲ ਪਾਕਿਸਤਾਨੀ ਖਪਤ ਦੇ ਅੱਧੇ ਹਿੱਸੇ ਦੀ ਪੂਰਤੀ ਬਲੋਚਿਸਤਾਨ ਤੋਂ ਹੁੰਦੀ ਹੈਕਾਲੇ ਲੂਣ ਦੀਆਂ ਵੀ ਦਰਜਨਾਂ ਖਾਣਾਂ ਹਨਹਾਂ, ਪਾਣੀ ਦਾ ਸੋਮਾ ਸਿਰਫ਼ ਜ਼੍ਹੋਬ ਦਰਿਆ ਹੈ ਜੋ ਸਾਰਾ ਸਾਲ ਥੋੜ੍ਹਾ-ਬਹੁਤ ਵਗਦਾ ਰਹਿੰਦਾ ਹੈਲਿਹਾਜ਼ਾ, ਅਬਾਦੀ ਸਿਰਫ਼ ਉਨ੍ਹਾਂ ਥਾਵਾਂਤੇ ਹੈ ਜਿੱਥੇ ਪਾਣੀ ਦਾ ਕੋਈ ਨਾ ਕੋਈ ਸਰੋਤ ਹੈਅੱਠ ਡਿਵੀਜ਼ਨਾਂ ਵਿੱਚ ਵੰਡੇ ਇਸ ਸੂਬੇ ਦੇ ਜ਼ਿਲ੍ਹਿਆਂ ਦੀ ਗਿਣਤੀ 37 ਹੈ, ਪਰ ਕੌਮੀ ਅਸੈਂਬਲੀ ਵਿੱਚ ਪ੍ਰਤੀਨਿਧਤਾ ਇਨ੍ਹਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਨਹੀਂ ਵਿੱਦਿਅਕ ਅਦਾਰਿਆਂ ਦੀ ਘਾਟ ਅਤੇ ਸਰਕਾਰੀ ਅਣਗਹਿਲੀ ਨੇ ਬਲੋਚਾਂ ਦੀ ਸਾਖ਼ਰਤਾ ਦਰ 44 ਫ਼ੀਸਦੀ ਤੋਂ ਅਗਾਂਹ ਨਹੀਂ ਜਾਣ ਦਿੱਤੀਔਰਤਾਂ ਦੀ ਇਹ ਦਰ ਤਾਂ ਹੋਰ ਵੀ ਘੱਟ 21 ਫ਼ੀਸਦੀ ਹੈਜਿਹੜੇ ਬਲੋਚ ਧੁਰ-ਅੰਦਰੋਂ ਪਾਕਿਸਤਾਨ-ਪੱਖੀ ਹਨ, ਉਨ੍ਹਾਂ ਨੂੰ ਵੀ ਗਿਲਾ ਇੱਕੋ ਰਿਹਾ ਹੈ ਕਿ ਖਣਿਜਾਂ ਜਾਂ ਗੈਸਤੇ ਜਿੰਨੀ ਰਾਇਲਟੀ, ਬਲੋਚਿਸਤਾਨ ਨੂੰ ਮਿਲਣੀ ਚਾਹੀਦੀ ਸੀ, ਉਹ ਪਾਕਿਸਤਾਨੀ ਹਕੂਮਤ ਨੇ ਕਦੇ ਨਹੀਂ ਦਿੱਤੀਉਹ ਇਨ੍ਹਾਂ ਵਸੀਲਿਆਂ ਨੂੰ ਲੁੱਟਦੀ ਆਈ ਹੈ, ਸੂਬੇ ਦੀ ਤਰੱਕੀ ਬਾਰੇ ਨਹੀਂ ਸੋਚਦੀਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਖ਼ਿਲਾਫ਼ ਲੋਕ ਰੋਹ ਦੀ ਵਜਾਹ ਵੀ ਇਹੋ ਹੀ ਹੈਪੱਤਰਕਾਰ ਕਾਮਰਾਨ ਯੂਸੁਫ਼ ਦੀ ਕਿਤਾਬਬਲੋਚਿਸਤਾਨ: ਨਾਊ ਏ ਹੌਟ ਬੈੱਡਦੱਸਦੀ ਹੈ ਕਿ 72 ਫ਼ੀਸਦੀ ਬਲੋਚ ਇਹ ਮਹਿਸੂਸ ਕਰਦੇ ਹਨ ਕਿ ਇਸ ਗਲਿਆਰੇ ਨੇ ਬਲੋਚਾਂ ਦਾ ਭਲਾ ਨਹੀਂ ਕਰਨਾ ਬਲਕਿ ਉਨ੍ਹਾਂ ਦੇ ਸੂਬੇ ਅੰਦਰ ਚੀਨੀਆਂ ਅਤੇ ਪੰਜਾਬੀਆਂ ਦੀ ਹਿਜਰਤ ਹੋਰ ਵਧਾ ਦੇਣੀ ਹੈਪਹਿਲਾਂ ਹੀ ਸੀ.ਪੀ.ਈ.ਸੀ. ਦੇ ਨਾਲ ਨਾਲ ਚੀਨੀਆਂ ਦੀਆਂ ਕਈ ਬਸਤੀਆਂ ਵਸ ਗਈਆਂ ਹਨ ਜਿਨ੍ਹਾਂ ਵਿੱਚ ਬਲੋਚਾਂ ਨੂੰ ਵੜਨ ਨਹੀਂ ਦਿੱਤਾ ਜਾਂਦਾਬਲੋਚ ਬਾਗ਼ੀ ਗੁੱਟਾਂ, ਖ਼ਾਸ ਕਰਕੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਵੱਲੋਂ ਇਨ੍ਹਾਂ ਬਸਤੀਆਂ ਜਾਂ ਚੀਨੀ ਇੰਜਨੀਅਰਾਂ/ਤਕਨੀਸ਼ੀਅਨਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਏ ਜਾਣ ਦੀ ਮੁੱਖ ਵਜਾਹ ਇਹੋ ਹੀ ਹੈਦੱਖਣੀ ਬਲੋਚਿਸਤਾਨ (ਮਕਰਾਨ) ਵਿੱਚ ਜ਼ਮੀਨ ਬਹੁਤ ਹੈ, ਪਰ 95 ਫ਼ੀਸਦੀ ਵਸੋਂ ਗਵਾਦੜ ਬੰਦਰਗਾਹ ਦੇ ਦੁਆਲੇ ਪੰਜ ਫ਼ੀਸਦੀ ਰਕਬੇ ਵਿੱਚ ਇਸ ਕਰਕੇ ਵਸੀ ਹੋਈ ਹੈ ਕਿਉਂਕਿ ਉੱਥੇ ਬੁਨਿਆਦੀ ਸਹੂਲਤਾਂ ਉਪਲਬਧ ਹਨਬਾਕੀ ਥਾਵਾਂ ਦਾ ਤਾਂ ਰੱਬ ਰਾਖਾ ਹੈ

*  *  *

ਗਵਾਦੜ ਬੰਦਰਗਾਹ

ਗਵਾਦੜ ਬੰਦਰਗਾਹ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਸਭ ਤੋਂ ਅਹਿਮ ਅੰਗ ਹੈਇਹ ਚੀਨ ਨੂੰ ਸਿੱਧੇ ਤੌਰਤੇ ਹਿੰਦ ਮਹਾਸਾਗਰ ਨਾਲ ਜੋੜੇਗਾਇਸ ਰਾਹੀਂ ਚੀਨ ਆਪਣੇ ਸਨਅਤੀ ਉਤਪਾਦ ਬਿਨਾਂ ਕਿਸੇ ਵਲ-ਵਲੇਵੇਂ ਦੇ ਸਿੱਧਾ ਹਿੰਦ ਮਹਾਸਾਗਰ ਵਿੱਚ ਪਹੁੰਚਾ ਸਕੇਗਾਬ੍ਰਿਟਿਸ਼ ਭਾਰਤ ਦੇ ਜ਼ਮਾਨੇ ਵਿੱਚ ਗਵਾਦੜ ਵਾਲਾ ਇਲਾਕਾ ਓਮਾਨ ਦੇ ਸੁਲਤਾਨ ਦੀ ਮਲਕੀਅਤ ਸੀਪਾਕਿਸਤਾਨ ਨੇ 1958 ਵਿੱਚ ਓਮਾਨ ਪਾਸੋਂ ਇਹ ਇਲਾਕਾ ਨਕਦ ਅਦਾਇਗੀ ਕਰ ਕੇ ਖਰੀਦਿਆਮਕਰਾਨ ਇਲਾਕੇ ਵਿੱਚ ਹੀ ਪਾਕਿਸਤਾਨੀ ਜਲ ਸੈਨਾ ਦੇ ਤਿੰਨ ਵੱਡੇ ਅੱਡੇ ਹਨਇਹ 1971 ਵਿੱਚ ਭਾਰਤੀ ਜਲ ਸੈਨਾ ਵੱਲੋਂ ਕਰਾਚੀ ਬੰਦਰਗਾਹ ਦੀ ਨਾਕਾਬੰਦੀ ਵਰਗੀ ਸਥਿਤੀ ਤੋਂ ਬਚਾ ਦੀ ਖ਼ਾਤਿਰ ਮਕਰਾਨੀ ਸਾਹਿਲਤੇ ਕਾਇਮ ਕੀਤੇ ਗਏਇਸ ਸਾਹਿਲ ਤੋਂ ਨਾ ਓਮਾਨ ਬਹੁਤਾ ਦੂਰ ਹੈ ਅਤੇ ਨਾ ਹੀ ਯਮਨਲਾਲ ਸਾਗਰ ਤੇ ਸੁਏਜ਼ ਨਹਿਰ ਵੀ ਜ਼ਿਆਦਾ ਦੂਰ ਨਹੀਂਚੀਨ, ਗਵਾਦੜ ਤਕ ਸੜਕੀ ਸਾਧਨਾਂ ਰਾਹੀਂ ਆਪਣਾ ਮਾਲ ਪਹੁੰਚਾ ਕੇ ਅੱਗੋਂ ਇਸ ਨੂੰ ਸਹਿਜੇ ਹੀ ਅਫਰੀਕੀ, ਯੂਰੋਪੀਅਨ ਤੇ ਦੱਖਣੀ ਅਮਰੀਕੀ ਮੁਲਕਾਂ ਤਕ ਭੇਜ ਸਕਦਾ ਹੈਸ਼ਾਇਦ ਇਨ੍ਹਾਂ ਸਾਰੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਭਾਰਤ ਨੇ ਇਰਾਨ ਦੀ ਚਾਬਹਾਰ ਬੰਦਰਗਾਹ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੋਈ ਹੈਚਾਬਹਾਰ (ਫਾਰਸੀ ਸ਼ਬਦਾਂਚਹਾਰ ਬਹਾਰਦਾ ਛੋਟਾ ਰੂਪ) ਅਰਬ ਸਾਗਰ ਵਿੱਚ ਖੁੱਲ੍ਹਣ ਵਾਲੀ ਇੱਕੋ-ਇੱਕ ਇਰਾਨੀ ਬੰਦਰਗਾਹ ਹੈਭਾਰਤ, ਸੀ.ਪੀ.ਈ.ਸੀ. ਵਾਂਗ ਇਸ ਬੰਦਰਗਾਹ ਨੂੰ ਮੱਧ ਏਸ਼ੀਆ ਤੇ ਯੂਰੋਪ ਤਕ ਸੜਕੀ ਵਪਾਰ ਸਥਾਪਿਤ ਕਰਨ ਵਾਸਤੇ ਵਰਤਣਾ ਚਾਹੁੰਦਾ ਹੈਪਾਕਿਸਤਾਨ ਤੇ ਚੀਨ ਇਸ ਪ੍ਰਾਜੈਕਟ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨਉਨ੍ਹਾਂ ਨੇ ਇਰਾਨ ਉੱਤੇ ਇਹ ਪ੍ਰਾਜੈਕਟ ਰੱਦ ਕਰਵਾਉਣ ਲਈ ਦਬਾਅ ਵੀ ਬਣਾਇਆ, ਪਰ ਇਰਾਨ ਨੂੰ ਭਾਰਤ ਨਾਲ ਭਾਈਵਾਲੀ ਵਿੱਚ ਰਣਨੀਤਕ ਫ਼ਾਇਦਾ ਨਜ਼ਰ ਆਇਆਉਹ ਅਜੇ ਤਕ ਝੁਕਿਆ ਨਹੀਂਇਸੇ ਲਈ ਬਲੋਚ ਬਾਗ਼ੀਆਂ ਦੀਆਂ ਸਰਗਰਮੀਆਂ ਨੂੰ ਪਾਕਿਸਤਾਨ, ਚਾਬਹਾਰ ਵਿੱਚ ਭਾਰਤੀ ਮੌਜੂਦਗੀ ਨਾਲ ਜੋੜਦਾ ਆਇਆ ਹੈਮਕਰਾਨ ਇਲਾਕੇ ਵਿੱਚ ਪੀਣ ਦੇ ਪਾਣੀ ਜਾਂ ਹੋਰ ਸ਼ਹਿਰੀ ਸਹੂਲਤਾਂ ਦੀ ਘਾਟ ਦੇ ਖ਼ਿਲਾਫ਼ ਪਿਛਲੇ ਚਾਰ ਮਹੀਨਿਆਂ ਤੋਂ ਸ਼ਾਹਰਾਹਾਂ ਉੱਪਰ ਲੱਗਦੇ ਆ ਰਹੇ ਧਰਨਿਆਂ ਪਿੱਛੇ ਵੀ ਭਾਰਤੀ ਹੱਥ ਹੋਣ ਦੇ ਦੋਸ਼ ਪਾਕਿਸਤਾਨੀ ਮੀਡੀਆ ਵਿੱਚ ਲੱਗਦੇ ਆ ਰਹੇ ਹਨਪਾਕਿਸਤਾਨੀ ਸਿਆਸਤਦਾਨ ਵੀ ਤਿੰਨ ਦਹਿਸ਼ਤੀ ਸੰਗਠਨਾਂ ਨੂੰ ਭਾਰਤ ਦੀ ਸਿੱਧੀ ਸਰਪ੍ਰਸਤੀ ਹਾਸਲ ਹੋਣ ਦੇ ਦੋਸ਼ ਲਾਉਂਦੇ ਆਏ ਹਨ

*  *  *

ਬਹਾਦਰ ਬਲੋਚ

ਆਪਣੀ ਬਹਾਦਰੀ ਲਈ ਮਸ਼ਹੂਰ ਰਹੇ ਹਨ ਬਲੋਚ2350 ਵਰ੍ਹੇ ਪਹਿਲਾਂ ਸਿਕੰਦਰ ਮਹਾਨ ਨੇ ਜਦੋਂ ਬਲੋਚਿਸਤਾਨ ਜਿੱਤਣ ਮਗਰੋਂ ਮਕਰਾਨ ਦੇ ਰਸਤੇ ਕੁਝ ਸਮੁੰਦਰੀ ਸਫ਼ਰ ਤੈਅ ਕਰ ਕੇ ਯੂਨਾਨ ਪਰਤਣ ਦਾ ਮਨ ਬਣਾਇਆ ਤਾਂ ਬਲੋਚਾਂ ਨੇ ਉਸ ਦੇ ਨੱਕ ਵਿੱਚ ਦਮ ਕਰ ਦਿੱਤਾਉਸ ਦੀ ਘੋੜਸਵਾਰ ਫ਼ੌਜ ਦਾ ਇੱਕ ਤਿਹਾਈ ਹਿੱਸਾ (ਤਕਰੀਬਨ ਤਿੰਨ ਹਜ਼ਾਰ ਫ਼ੌਜੀ) ਬਲੋਚਾਂ ਦੀ ਬਹਾਦਰੀ ਅਤੇ ਨਾਲ ਹੀ ਪਾਣੀ ਦੀ ਘਾਟ ਕਾਰਨ ਮਾਰੇ ਗਏਸਿਕੰਦਰ ਨੂੰ ਇਲਾਕਾ ਜਿੱਤਣ ਦੀ ਥਾਂ ਜ਼ਮੀਨੀ ਰਸਤੇ (ਇਰਾਨ ਰਾਹੀਂ) ਯੂਨਾਨ ਪਰਤਣ ਦਾ ਮਨ ਬਣਾਉਣਾ ਪਿਆਇਹ ਪਹਿਲੀ ਵਾਰ ਸੀ ਜਦੋਂ ਸਿਕੰਦਰ ਨੂੰ ਕਿਸੇ ਜੰਗ ਵਿੱਚ ਜਿੱਤ ਨਸੀਬ ਨਹੀਂ ਹੋਈ

ਬਲੋਚਾਂ ਦੇ ਮਹਿਮੂਦ ਗ਼ਜ਼ਨਵੀ, ਤੈਮੂਰ ਤੇ ਮੰਗੋਲ ਆਗੂਆਂ ਨਾਲ ਸੰਬੰਧ ਦੋਸਤਾਨਾ ਨਹੀਂ ਰਹੇਸ਼ਾਹ ਬਲੋਚ ਨੇ 12ਵੀਂ ਸਦੀ ਵਿੱਚ ਮੰਗੋਲਾਂ ਦੀ ਅਰਬ ਸਾਗਰ ਵੱਲ ਪੇਸ਼ਕਦਮੀ ਸੰਭਵ ਨਾ ਹੋਣ ਦਿੱਤੀ ਨੌਂਵੀਂ ਸਦੀ ਵਿੱਚ ਮੁਹੰਮਦ ਬਿਨ ਕਾਸਿਮ ਦੇ ਹਿੰਦੋਸਤਾਨ ਉੱਤੇ ਹਮਲੇ ਤੋਂ ਬਾਅਦ ਬਲੋਚਾਂ ਨੇ ਇਸਲਾਮ ਧਰਮ ਧਾਰਨ ਕੀਤਾਇਸ ਤੋਂ ਪਹਿਲਾਂ ਉਹ ਹਿੰਦੂ ਜਾਂ ਬੋਧੀ ਸਨਇਰਾਨ ਵਾਲੇ ਪਾਸੇ ਦੇ ਬਲੋਚਾਂ ਦੀ ਬਹੁਗਿਣਤੀ ਪਾਰਸੀ ਸੀਕੁਝ ਪਾਰਸੀ ਰਹੁਰੀਤਾਂ ਕਈ ਬਲੋਚ ਕਬੀਲਿਆਂ ਵਿੱਚ ਅਜੇ ਵੀ ਪ੍ਰਚਲਿਤ ਹਨ, ਖ਼ਾਸ ਕਰਕੇ ਨਵਰੋਜ਼ ਮਨਾਉਣਾਇਸਲਾਮ ਧਾਰਨ ਕਰਨ ਤੋਂ ਬਾਅਦ ਵੀ ਹਿੰਦੂਆਂ ਨਾਲ ਬਲੋਚਾਂ ਦੇ ਤੁਆਲੁੱਕਾਤ ਸੁਖਾਵੇਂ ਰਹੇਕੁਝ ਬਲੋਚ ਖੇਤਰਾਂਤੇ ਹਿੰਦੂ ਸੀਵਾ (ਸ਼ਿਵਾ?) ਖ਼ਾਨਦਾਨ ਦਾ ਰਾਜ ਰਿਹਾਬਲੋਚਿਸਤਾਨ ਦੀ ਸੀਬੀ ਡਿਵੀਜ਼ਨ ਇੱਕ ਹਿੰਦੂ ਰਾਣੀ ਸੀਵੀ ਦੇ ਨਾਮਤੇ ਹੀ ਹੈਇਸ ਵਿੱਚ ਸੀਬੀ, ਜ਼ਿਆਰਤ, ਡੇਰਾ ਬੁਗ਼ਤੀ, ਕੋਹਲੂ ਤੇ ਹਰਨਾਈ ਜ਼ਿਲ੍ਹੇ ਪੈਂਦੇ ਹਨ1947 ਵਾਲੀ ਵੰਡ ਸਮੇਂ ਵੀ ਬਲੋਚਿਸਤਾਨ ਵਿੱਚ ਹਿੰਦੂਆਂ ਦੀ ਕਤਲੋਗ਼ਾਰਤ ਦੀਆਂ ਘਟਨਾਵਾਂ ਬਹੁਤ ਘੱਟ ਹੋਈਆਂ

ਕਲਾਤ ਖ਼ਾਨਸ਼ਾਹੀ (ਖ਼ਾਨੇਟ) ਦੀ ਸਥਾਪਨਾ 1666 ਵਿੱਚ ਹੋਈਉਸ ਤੋਂ ਪਹਿਲਾਂ ਤਕਰੀਬਨ 12ਵੀਂ ਸਦੀ ਤੋਂ ਵੱਖ ਵੱਖ ਕਬੀਲਿਆਂ ਦੀ ਇੱਕ ਮਹਾਸੰਘ (ਕਨਫੈਡਰੇਸ਼ਨ) ਸੀਖ਼ਾਨੇਟ ਤੋਂ ਭਾਵ ਹੈ ਖ਼ਾਨ (ਕਮਾਂਡਰ ਜਾਂ ਮੁਖੀ) ਦਾ ਇਲਾਕਾਸ਼ੁਰੂ ਵਿੱਚ ਇਸ ਖ਼ਾਨੇਟ ਨੇ ਮੁਗ਼ਲ ਬਾਦਸ਼ਾਹਾਂ ਦੀ ਅਧੀਨਗੀ ਸਵੀਕਾਰ ਕੀਤੀ, ਪਰ ਔਰੰਗਜ਼ੇਬ ਦੇ ਆਖ਼ਰੀ ਦਿਨਾਂ ਦੌਰਾਨ ਬਲੋਚ ਖ਼ੁਦਮੁਖ਼ਤਾਰ ਹੋ ਗਏਅਹਿਮਦ ਸ਼ਾਹ ਅਬਦਾਲੀ ਨੇ ਇਹ ਦਬਾਏ ਜ਼ਰੂਰ, ਪਰ 1758 ਵਿੱਚ ਕਲਾਤ ਦੇ ਖ਼ਾਨ ਨੇ ਅਬਦਾਲੀ ਨੂੰ ਹਰਾ ਕੇ ਮੁਕੰਮਲ ਆਜ਼ਾਦੀ ਹਾਸਲ ਕਰ ਲਈਮਹਾਰਾਜਾ ਰਣਜੀਤ ਸਿੰਘ ਨੇ 1818 ਵਿੱਚ ਕਲਾਤਤੇ ਧਾਵਾ ਬੋਲਿਆ ਅਤੇ ਚਾਰ ਜ਼ਿਲ੍ਹੇ ਜ਼੍ਹੋਬ, ਕਿਲਾ ਸੈਫਉੱਲ੍ਹਾ, ਮੂਸਾ ਖੇਲ੍ਹ ਤੇ ਬੜਖਾਨ ਖੋਹ ਲਏਇਸਤੇ ਖ਼ਾਨ ਕਲਾਤ, ਈਸਟ ਇੰਡੀਆ ਕੰਪਨੀ ਦੀ ਸ਼ਰਨ ਵਿੱਚ ਚਲਾ ਗਿਆਕੰਪਨੀ ਨੇ ਇੱਕ ਪਾਸੇ ਤਾਂ ਮਹਾਰਾਜੇ ਦੀ ਚੜ੍ਹਤ, ਸਫ਼ਾਰਤੀ ਮੁਹਿੰਮ ਦੇ ਜ਼ਰੀਏ ਰੋਕੀ ਅਤੇ ਦੂਜੇ ਪਾਸੇ ਖ਼ਾਨ ਪਾਸੋਂ ਕਈ ਇਲਾਕੇ ਇਵਜ਼ਾਨੇ ਦੇ ਤੌਰਤੇ ਹਥਿਆ ਲਏਉਂਜ, ਘੱਟੋ ਘੱਟ 16 ਜ਼ਿਲ੍ਹਿਆਂ ਵਿੱਚ ਕਲਾਤ ਖ਼ਾਨੇਟ ਦੀ ਖ਼ੁਦਮੁਖ਼ਤਾਰੀ ਬਰਕਰਾਰ ਰਹੀ

ਪਾਕਿਸਤਾਨ ਬਣਾਏ ਜਾਣ ਦੀ ਗੱਲ ਤੁਰਨਤੇ ਕਲਾਤ ਦੇ ਖ਼ਾਨ ਸੁਲੇਮਾਨ ਦਾਵੂਦ ਜਾਨ ਨੇ ਮੁਸਲਿਮ ਲੀਗ ਦੇ ਪੱਖ ਦੀ ਹਿਮਾਇਤ ਮੁਹੰਮਦ ਅਲੀ ਜਿਨਾਹ ਨਾਲ ਦੋਸਤੀ ਦੇ ਆਧਾਰਤੇ ਕੀਤੀਜਿਨਾਹ 1936 ਤੋਂ ਉਸ ਦਾ ਕਾਨੂੰਨੀ ਸਲਾਹਕਾਰ ਵੀ ਰਿਹਾ ਸੀਜਿਨਾਹ ਜਾਂ ਉਸ ਦੀ ਭੈਣ ਫਾਤਿਮਾ ਜਿਨਾਹ ਦੀਆਂ ਕਲਾਤ ਫੇਰੀਆਂ ਯਾਦਗਾਰੀ ਬਣਾਉਣ ਦੇ ਹੀਲੇ ਖ਼ਾਨ ਵੱਲੋਂ ਉਚੇਚੇ ਤੌਰਤੇ ਕੀਤੇ ਜਾਂਦੇ ਸਨਜਿਨਾਹ ਨੇ ਵੀ ਉਸ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਪਾਕਿਸਤਾਨ ਦੇ ਮੌਅਕਿਫ਼ ਦੀ ਹਿਮਾਇਤ ਕਰੇ ਤਾਂ ਕਲਾਤ ਨੂੰ ਪਾਕਿਸਤਾਨੀ ਪ੍ਰੋਟੈਕਟੋਰੇਟ ਵਜੋਂ ਮਾਨਤਾ ਦੇ ਦਿੱਤੀ ਜਾਵੇਗੀਉਹ ਅੰਦਰੂਨੀ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਆਜ਼ਾਦ ਹੋਵੇਗਾਇਹ ਵਾਅਦਾ 223 ਦਿਨ ਨਿਭਾਇਆ ਵੀ ਗਿਆ, ਪਰ ਫਿਰ ਕਲਾਤ ਉੱਪਰ ਫ਼ੌਜਾਂ ਚਾੜ੍ਹ ਦਿੱਤੀਆਂ ਗਈਆਂਬਹਾਨਾ ਇਹ ਬਣਾਇਆ ਜਾਂਦਾ ਹੈ ਕਿ ਇਹ ਕਾਰਵਾਈ ਬ੍ਰਿਟੇਨ ਦੇ ਦਬਾਅ ਹੇਠ ਕੀਤੀ ਗਈਬ੍ਰਿਟੇਨ ਦੀ ਵੱਡੀ ਫ਼ੌਜੀ ਗੈਰੀਸਨ, ਅਫ਼ਗਾਨਿਸਤਾਨ ਤੇ ਸੋਵੀਅਤ ਸੰਘ ਉੱਤੇ ਨਜ਼ਰ ਰੱਖਣ ਲਈ ਕੋਇਟਾ ਵਿੱਚ ਬੈਠੀ ਹੋਈ ਸੀਪਾਕਿਸਤਾਨੀ ਇਤਿਹਾਸਕਾਰਾਂ ਮੁਤਾਬਿਕ ਬ੍ਰਿਟੇਨ ਨਹੀਂ ਸੀ ਚਾਹੁੰਦਾ ਕਿਆਜ਼ਾਦ ਤਬੀਅਤ ਦਾ ਮਾਲਕ ਖ਼ਾਨ ਕਲਾਤ ਪਾਕਿਸਤਾਨ ਦੀ ਥਾਂ ਕਿਸੇ ਹੋਰ ਮੁਲਕ ਨਾਲ ਜਾ ਰਲੇ” ਇਹ ਵੀ ਮੰਨਿਆ ਜਾਂਦਾ ਹੈ ਕਿ ਖ਼ਾਨ, ਹਿੰਦੋਸਤਾਨ ਨਾਲ ਰਲਣ ਦੀਆਂ ਗੱਲਾਂ ਕਰਨ ਲੱਗ ਪਿਆ ਸੀ

*  *  *

ਬਲੋਚ ਬਗ਼ਾਵਤਾਂ

1948 ਤੋਂ ਬਾਅਦ ਵਾਲੀ ਸਥਿਤੀ ਨੇ ਪਹਿਲਾਂ 1950 ਤਕ, ਫਿਰ 1958-60, 1962-63, 1973-77 ਅਤੇ ਫਿਰ 2004-06 ਦੌਰਾਨ ਬਲੋਚ ਬਗ਼ਾਵਤਾਂ ਨੂੰ ਜਨਮ ਦਿੱਤਾ2012 ਤੋਂ ਬਾਅਦ ਤਾਂ ਬਾਗ਼ੀਆਨਾ ਸਰਗਰਮੀਆਂ ਰੁਕ ਹੀ ਨਹੀਂ ਰਹੀਆਂਦਰਅਸਲ, 2006 ਵਿੱਚ ਪਰਵੇਜ਼ ਮੁਸ਼ੱਰਫ਼ ਦੇ ਪਾਕਿਸਤਾਨੀ ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਬਲੋਚ ਨੇਤਾ ਨਵਾਬ ਅਕਬਰ ਬੁਗ਼ਤੀ ਨੂੰ ਜਿਸ ਧੋਖੇ ਨਾਲ ਮਾਰਿਆ ਗਿਆ, ਉਸ ਨੇ ਬਲੋਚਾਂ ਅੰਦਰ ਬਦਲੇ ਦੀ ਜਵਾਲਾ ਪੂਰੀ ਪ੍ਰਚੰਡ ਕਰ ਦਿੱਤੀਅਕਬਰ ਬੁਗ਼ਤੀ ਪਹਿਲਾਂ ਕੁਝ ਬਲੋਚ ਕਬੀਲਿਆਂ ਦਾ ਨੇਤਾ ਸੀ, ਹੁਣ ਉਹ ਸਾਰੇ ਬਲੋਚ ਕੌਮਪ੍ਰਸਤਾਂ ਦਾ ਮਹਾਨਾਇਕ ਹੈ

ਇੱਕ ਦਰਜਨ ਦੇ ਕਰੀਬ ਬਾਗ਼ੀ ਗੁੱਟ ਸਰਗਰਮ ਹਨ ਬਲੋਚਿਸਤਾਨ ਵਿੱਚਚਾਰ ਦਹਾਕੇ ਪਹਿਲਾਂ ਤਕ ਬਲੋਚਾਂ ਦੀ ਲੜਾਈ ਮੁੱਖ ਤੌਰਤੇ ਪਸ਼ਤੂਨਾਂ ਦੇ ਖ਼ਿਲਾਫ਼ ਸੀਪਸ਼ਤੂਨਾਂ ਦੀ ਬਲੋਚਿਸਤਾਨ ਵੱਲ ਹਿਜਰਤ ਤੇ ਪੱਕਾ ਵਸੇਬਾ ਬਲੋਚ ਸ਼ਨਾਖ਼ਤ ਲਈ ਖ਼ਤਰਾ ਬਣਿਆ ਹੋਇਆ ਸੀਹੁਣ ਦੋਵਾਂ ਕੌਮਾਂ ਵਿੱਚ ਏਕਾ ਹੈਦੋਵਾਂ ਦੀ ਸਾਂਝੀ ਲੜਾਈ ਪੰਜਾਬੀ ਸਰਦਾਰੀ ਵਾਲੀ ਹਕੂਮਤ--ਪਾਕਿਸਤਾਨ ਨਾਲ ਹੈਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਸਭ ਤੋਂ ਵੱਡਾ ਤੇ ਤਾਕਤਵਰ ਬਾਗ਼ੀ (ਪਾਕਿਸਤਾਨੀ ਨਜ਼ਰਾਂ ਵਿੱਚ ਦਹਿਸ਼ਤਗਰਦ) ਗੁੱਟ ਹੈ ਇਸਦਾ ਨੇਤਾ ਅਸਲਮ ਬਲੋਚ (ਅਸਲ ਨਾਮ ਕਰੀਮ ਖ਼ਾਨ) ਹੈਪਸ਼ਤੂਨ ਬਾਗ਼ੀ ਜਮਾਤ ਤਹਿਰੀਕ--ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਤੇ ਬੀ.ਐੱਲ.ਏ. ਦਰਮਿਆਨ ਇਸ ਸਮੇਂ ਪੂਰਾ ਤਾਲਮੇਲ ਹੈਬਲੋਚ ਲਿਬਰੇਸ਼ਨ ਫੋਰਸ (ਬੀ.ਐੱਲ.ਐੱਫ), ਬਲੋਚ ਨੈਸ਼ਨਲਿਸਟ ਆਰਮੀ (ਬੀ.ਐੱਨ.ਏ.) ਤੇ ਬਲੋਚ ਰਿਪਬਲਿਕਨ ਆਰਮੀ (ਬੀ.ਆਰ.ਏ.) ਵੀ ਆਪੋ-ਆਪਣੀ ਥਾਂ ਸਰਗਰਮ ਹਨਪਾਕਿਸਤਾਨੀ ਫ਼ੌਜ ਨੇ ਇਨ੍ਹਾਂ ਨੂੰ ਟੱਕਰ ਦੇਣ ਲਈ ਅਨੁਸਾਰ ਅਲ-ਫ਼ੁਰਕਾਨ, ਜੈਸ਼-ਉਲ-ਅਦਲ, ਹਿਜ਼ਬੁਲ ਫ਼ੁਰਕਾਨ ਵਰਗੇ ਸਰਕਾਰੀ ਦਹਿਸ਼ਤੀ ਗਰੁੱਪ ਖੜ੍ਹੇ ਕੀਤੇ ਹੋਏ ਹਨ ਜੋ ਬਲੋਚ ਕੌਮਪ੍ਰਸਤ ਆਗੂਆਂ ਦੇ ਪਿੰਡਾਂ ਵਿੱਚ ਮਾਰ-ਕਾਟ ਕਰਦੇ ਰਹਿੰਦੇ ਹਨਬੀ.ਐੱਲ.ਏ. ਵੱਡੇ ਦਹਿਸ਼ਤੀ ਕਾਰਿਆਂ (ਜਿਵੇਂ ਕਿ ਕੋਇਟਾ ਰੇਲਵੇ ਸਟੇਸ਼ਨਤੇ ਬੰਬ ਧਮਾਕੇ ਰਾਹੀਂ 14 ਫ਼ੌਜੀਆਂ ਸਮੇਤ 29 ਜਾਨਾਂ ਲੈਣ ਵਾਲੀ ਹਾਲੀਆ ਘਟਨਾ) ਤੋਂ ਇਲਾਵਾ ਸਰਕਾਰੀ ਦਹਿਸ਼ਤੀ ਗੁੱਟਾਂ ਨਾਲ ਵੀ ਕਰੜੇ ਹੱਥੀਂ ਸਿੱਝਦੀ ਆਈ ਹੈਸਰਕਾਰੀ ਗੁੱਟਾਂ ਨਾਲ ਸਿੱਝਣ ਦਾ ਕੰਮ ਬੀ.ਐੱਲ.ਐੱਫ਼ ਵੀ ਕਰਦੀ ਆਈ ਹੈ

ਜਿਵੇਂ ਕਿ ਬਾਗ਼ੀਆਨਾ ਸਰਗਰਮੀਆਂ ਵਾਲੇ ਇਲਾਕਿਆਂ ਵਿੱਚ ਅਕਸਰ ਵਾਪਰਦਾ ਰਹਿੰਦਾ ਹੈ, ਪਰਿਵਾਰਾਂ ਦੇ ਪਰਿਵਾਰ ਅਹਿੰਸਾ ਜਾਂ ਹਿੰਸਾ ਦੀ ਚੋਣ ਨੂੰ ਲੈ ਕੇ ਆਪੋ ਵਿੱਚ ਵੰਡੇ ਜਾਂਦੇ ਹਨਬਲੋਚਿਸਤਾਨ ਵਿੱਚ ਵੀ ਇਹੋ ਕੁਝ ਵਾਪਰਦਾ ਆ ਰਿਹਾ ਹੈਇੱਕ ਪਾਸੇ ਕਬੀਲੇ ਪ੍ਰਤੀ ਵਫ਼ਾਦਾਰੀਆਂ, ਦੂਜੇ ਪਾਸੇ ਪਰਿਵਾਰਕ ਹਿਤਾਂ ਨਾਲ ਮੋਹ ਤੇ ਤੀਜੇ ਪਾਸੇ ਕੌਮਪ੍ਰਸਤੀਤਕਰੀਬਨ ਹਰ ਬਲੋਚ ਕੁਨਬਾ ਅਜਿਹੀਆਂ ਵੰਡੀਆਂ ਤੇ ਤਰਫ਼ਦਾਰੀਆਂ ਨਾਲ ਜੂਝਦਾ ਆ ਰਿਹਾ ਹੈਇਸ ਸਮੇਂ ਸੂਬੇ ਦਾ ਮੁੱਖ ਮੰਤਰੀ ਸਰਫ਼ਰਾਜ਼ ਖ਼ਾਨ ਵੀ ਬੁਗ਼ਤੀ ਹੈ ਅਤੇ ਬਲੋਚ ਵੱਖਵਾਦੀ ਲਹਿਰ ਦਾ ਮੁਖੀ ਬ੍ਰਹਮਦਾਗ਼ ਖ਼ਾਨ ਵੀ ਬੁਗ਼ਤੀ ਹੈਦੋਵੇਂ ਨਵਾਬ ਅਕਬਰ ਬੁਗ਼ਤੀ ਦੇ ਪੋਤੇ ਅਤੇ ਆਪੋ ਵਿੱਚ ਸ਼ਰੀਕ-ਭਰਾ (ਕਜ਼ਨ) ਹਨਇੱਕ ਪਾਕਿਸਤਾਨੀ ਇਕਮੁੱਠਤਾ ਦਾ ਮੁਦਈ ਹੈ ਅਤੇ ਦੂਜਾ ਬਲੋਚਿਸਤਾਨ ਦੀ ਆਜ਼ਾਦੀ ਦਾ

*  *  *

ਬਲੋਚਿਸਤਾਨ ਦਾ ਭਵਿੱਖ

ਕੀ ਭਵਿੱਖ ਹੈ ਬਲੋਚਿਸਤਾਨ ਦੀ ਆਜ਼ਾਦੀ ਲਹਿਰ ਦਾ? ਇਸ ਸਵਾਲ ਦਾ ਜਵਾਬ ਤਾਂ ਭਵਿੱਖ ਹੀ ਦੇ ਸਕਦਾ ਹੈ, ਪਰ ਵਰਤਮਾਨ ਇਸ ਲਹਿਰ ਲਈ ਕੋਈ ਸੁਖਾਵੀਂ ਉਮੀਦ ਨਹੀਂ ਜਗਾਉਂਦਾਅਮਰੀਕਾ ਜਾਂ ਚੀਨ ਵਰਗੀਆਂ ਆਲਮੀ ਤਾਕਤਾਂ ਤੋਂ ਇਲਾਵਾ ਪਾਕਿਸਤਾਨ ਦੇ ਸ਼ਰੀਕ ਮੁਲਕ (ਖ਼ਾਸ ਤੌਰਤੇ ਭਾਰਤ ਤੇ ਇਰਾਨ) ਵੀ ਪਾਕਿਸਤਾਨ ਦੀ ਟੁੱਟ-ਭੱਜ ਨਹੀਂ ਚਾਹੁੰਦੇਉਹ ਉੱਥੇ ਅਸਥਿਰਤਾ ਜ਼ਰੂਰ ਚਾਹੁੰਦੇ ਹਨ, ਛੋਟੇ ਛੋਟੇ ਫੱਟ ਲੱਗਦੇ ਤੇ ਖ਼ੂਨ ਵਹਿੰਦਾ ਵੇਖਣਾ ਚਾਹੁੰਦੇ ਹਨ, ਪਰ ਉਸ ਮੁਲਕ ਦਾ ਕੋਈ ਅੰਗ ਨਹੀਂ ਵੱਢਣਾ ਚਾਹੁੰਦੇਇੱਕ ਅੰਗ ਵੱਢਣਾ ਕਈ ਪਾਸੇ ਵੱਢ-ਟੁੱਕ ਨੂੰ ਉਤਸ਼ਾਹਿਤ ਕਰ ਸਕਦਾ ਹੈਇਸ ਅਮਲ ਦੇ ਸੇਕ ਤੋਂ ਹਰ ਸ਼ਰੀਕ ਬਚਣਾ ਚਾਹੁੰਦਾ ਹੈਲਿਹਾਜ਼ਾ, ਜੋ ਚੱਲ ਰਿਹਾ ਹੈ, ਉਹ ਚਲਦਾ ਰਹੇਗਾਖੁਸ਼ਹਾਲੀ ਲਈ ਲੋੜੀਂਦੇ ਬਹੁਤੇ ਤੱਤਾਂ ਦੀ ਭਰਪੂਰ ਮੌਜੂਦਗੀ ਦੇ ਬਾਵਜੂਦ ਬਲੋਚਿਸਤਾਨ ਪਛੜੇਵੇਂ ਤੇ ਗ਼ੁਰਬਤ ਦੀ ਜਿੱਲ੍ਹਣ ਵਿੱਚੋਂ ਨੇੜ ਭਵਿੱਖ ਵਿੱਚ ਬਾਹਰ ਨਹੀਂ ਆ ਸਕੇਗਾ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5474)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸੁਰਿੰਦਰ ਸਿੰਘ ਤੇਜ

ਸੁਰਿੰਦਰ ਸਿੰਘ ਤੇਜ

Phone: (91 - 98555 - 01488)
Email: (sstejtribune@gmail.com)