ChandarpalAttari7ਚੋਣਾਂ ਵਿੱਚ ਆਪ ਦਾ ਗ੍ਰਾਫ ਡਿਗਣ ਸੰਬੰਧੀ ਇੱਕ ਹੋਰ ਸਭ ਤੋਂ ਅਹਿਮ ਗੱਲ ਪੰਜਾਬੀਆਂ ਦੇ ਸੁਭਾਅ ਦੀ ਹੈ। ਇਸ ਸਮੇਂ ਪੰਜਾਬ ...
(19 ਜੂਨ 2024)
ਇਸ ਸਮੇਂ ਪਾਠਕ: 665.


ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਈ ਅਹਿਮ ਬਦਲਾਅ ਵੇਖਣ ਨੂੰ ਮਿਲੇ ਹਨ
ਸਥਿਤੀ ਇਹ ਹੈ ਕਿ ਕਰੀਬ ਸਵਾ ਦੋ ਕੁ ਸਾਲ ਪਹਿਲਾਂ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਝਾੜੂ ਫੇਰ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਦੇ ਲੋਕਾਂ ਨੇ ਕਈ ਥਾਈਂ ਦੂਜੇ ਤੇ ਕਈ ਥਾਈਂ ਤੀਜੇ ਨੰਬਰ ਉੱਤੇ ਧਕੇਲ ਦਿੱਤਾ ਹੈ ਕੁਝ ਲੋਕ ਜਿੱਥੇ ਇਸ ਗੱਲ ਨੂੰ ਪੰਜਾਬੀਆਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋਣਾ ਦੱਸ ਰਹੇ ਹਨ, ਉੱਥੇ ਵਧੇਰੇ ਲੋਕ ਇਸ ਨੂੰ ਸਰਕਾਰ ਦੀ ਕੰਮ ਪੱਖੋਂ ਲੋਕਾਂ ਵਿੱਚ ਗੈਰਹਾਜ਼ਰੀ ਤੇ ਗੈਰ ਗੰਭੀਰਤਾ ਵੀ ਮੰਨ ਰਹੇ ਹਨਪੰਜਾਬ ਵਿੱਚ ਇਸ ਪਾਰਟੀ ਦੀ ਥੋੜ੍ਹੇ ਸਮੇਂ ਵਿੱਚ ਪਤਲੀ ਹੋਈ ਸਥਿਤੀ ਬਾਰੇ ਜਦੋਂ ਵੱਖ-ਵੱਖ ਧਿਰਾਂ ਨਾਲ ਗੱਲ ਕੀਤੀ ਗਈ ਤਾਂ ਸਭਨਾਂ ਦਾ ਇੱਕੋ ਕਹਿਣਾ ਸੀ ਕਿ ਇਹ ਪਾਰਟੀ 600 ਯੂਨਿਟਾਂ ਤਕ ਬਿਜਲੀ ਬਿੱਲ ਮੁਆਫ਼ੀ ਵਾਲੇ ਮਾਮਲੇ ਨੂੰ ਛੱਡ ਕੇ ਕਿਤੇ ਨਜ਼ਰ ਹੀ ਨਹੀਂ ਆ ਰਹੀਅਸਲ ਵਿੱਚ ਸੂਬੇ ਵਿੱਚ ਗੱਦੀਨਸ਼ੀਨ ਪਾਰਟੀ ਸਿਆਸਤ ਦੇ ਪਿੜ ਵਿੱਚ ਨਵੀਂ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵਿੱਚ ਨਵੇਂ ਤੇ ਪੁਰਾਣੇ ਵਰਕਰਾਂ ਨੂੰ ਲੈ ਕੇ ਜਬਰਦਸਤ ਧੜੇਬੰਦੀ ਹੈਸ਼ਹਿਰਾਂ ਵਿੱਚ ਜਿੱਥੇ ਪਾਰਟੀ ਕੋਲ ਵਧੇਰੇ ਆਗੂ ਉਧਾਰ ਵਾਲੇ ਹਨ, ਉੱਥੇ ਪਿੰਡਾਂ ਵਿਚਲੇ ਪ੍ਰਸ਼ਾਸਨ ਵਿੱਚ ਤਾਂ ਆਪ ਦੇ ਪੁਰਾਣੇ ਵਰਕਰਾਂ ਦੀ ਪੁੱਛ ਹੀ ਨਹੀਂ ਹੈ

ਆਮ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਨਗਰ ਕੌਂਸਲਾਂ ਅਧੀਨ ਪੈਂਦੇ ਖੇਤਰਾਂ ਵਿੱਚ ਸਥਾਨਕ ਕੌਂਸਲਰਾਂ ਦੇ ਅਹੁਦਿਆਂ ਪ੍ਰਤੀ ਮੋਹ ਦੇ ਚਲਦਿਆਂ ਇਸ ਪਾਰਟੀ ਨੇ ਕੌਂਸਲਾਂ ਵਿੱਚ ਆਪਣਾ ਦਬਦਬਾ ਬਣਾ ਲਿਆ ਹੈ ਪਰ ਇਸਦੇ ਬਾਵਜੂਦ ਪੁਰਾਣੀਆਂ ਸਰਕਾਰਾਂ ਵੇਲੇ ਸ਼ੁਰੂ ਕੀਤੇ ਗਏ ਕੰਮ ਰੁਕ ਜਾਣ ਕਾਰਨ ਇਸ ਪਾਰਟੀ ਪ੍ਰਤੀ ਲੋਕਾਂ ਵਿੱਚ ਅੰਦਰੋਂ-ਅੰਦਰੀ ਭਾਰੀ ਨਾਰਾਜ਼ਗੀ ਸੀਉਦਾਹਰਣ ਵਜੋਂ ਵੱਡੇ ਸ਼ਹਿਰਾਂ ਵਿੱਚ ਉਸਾਰੀ ਅਧੀਨ ਕੰਮਾਂ ਨੂੰ ਨਾ ਸਿਰਫ ਰੋਕ ਦਿੱਤਾ ਗਿਆ, ਸਗੋਂ ਉਨ੍ਹਾਂ ਕੰਮਾਂ ਲਈ ਆਈ ਗਰਾਂਟ ਵੀ ਵਾਪਸ ਮੰਗਵਾ ਲਈ ਗਈਜੇ ਛੋਟੇ ਸ਼ਹਿਰਾਂ ਦੀ ਗੱਲ ਵੀ ਕਰੀਏ ਤਾਂ ਲਾਲੜੂ ਵਰਗੇ ਸ਼ਹਿਰ ਵਿਚਲਾ ਉਸਾਰੀ ਅਧੀਨ ਬੱਸ ਸਟੈਂਡ ਹੁਣ ਕੈਂਟਰ ਤੇ ਜੀਪ ਸਟੈਂਡ ਬਣ ਕੇ ਰਹਿ ਗਿਆ ਹੈਪ੍ਰਸ਼ਾਸਨ ਵਾਲੇ ਇਸ ਨੂੰ ਬਣਾਉਣਾ ਤਾਂ ਛੱਡੋ ਰੱਦ ਕਰਨ ਸੰਬੰਧੀ ਵੀ ਫੈਸਲਾ ਨਾ ਲੈ ਪਾਏ, ਜਦਕਿ ਜੱਦੀ ਸ਼ਹਿਰ ਵਿੱਚ ਹੀ ਉਸਾਰੀ ਅਧੀਨ ਕਮਿਊਨਿਟੀ ਸੈਂਟਰ ਵਿੱਚ ਆਵਾਰਾ ਪਸ਼ੂ ਆਰਾਮ ਫਰਮਾ ਰਹੇ ਹਨਇਹ ਇੱਕ ਸ਼ਹਿਰ ਦੀ ਦੀ ਤਸਵੀਰ ਹੈ ਤੇ ਹਰ ਸ਼ਹਿਰ ਦਾ ਨਾਮ ਲਿਖ ਕੇ ਉਸ ਦੀਆਂ ਸਮੱਸਿਆਵਾਂ ਦੱਸਣਾ ਸੰਭਵ ਨਹੀਂ ਹੈ, ਕਿਉਂਕਿ ਇਹ ਆਵਾਜ਼ ਸਮੁੱਚੇ ਪੰਜਾਬ ਵਿੱਚੋਂ ਆ ਰਹੀ ਹੈਲੋਕਾਂ ਦਾ ਕਹਿਣਾ ਹੈ ਕਿ ਕੌਂਸਲਾਂ ਵਿੱਚ ਕੋਈ ਨਵਾਂ ਫੰਡ ਨਹੀਂ ਆਇਆ ਤੇ ਪੁਰਾਣੇ ਫੰਡ ਨਾਲ ਹੀ ਸੜਕਾਂ ਬਣਾਉਣ ਤੇ ਹੋਰ ਕੰਮਾਂ ਦੇ ਨੀਂਹ ਪੱਥਰ ਰੱਖੇ ਗਏਇਸ ਵਿੱਚੋਂ ਵੀ ਅੱਧੀਆਂ ਸੜਕਾਂ ਤਾਂ ਬਿਲਕੁਲ ਨਹੀਂ ਬਣੀਆਂ ਤੇ ਜੋ ਬਣੀਆਂ, ਉਹ ਵੀ ਅੱਧ-ਪਚੱਧੀਆਂ ਹੀ ਰਹਿ ਗਈਆਂਜ਼ਿਕਰਯੋਗ ਹੈ ਕਿ ਕੌਂਸਲਾਂ ਵਿਚਲੇ ਠੇਕੇਦਾਰਾਂ ਨੇ ਇੱਕ-ਦੋ ਕਿਲੋਮੀਟਰ ਦੀ ਸੜਕ ਬਣਾਉਣ ਵਿੱਚ ਹੀ ਬਹੁਤ ਸਮਾਂ ਲਾ ਦਿੱਤਾ। ਇਸ ਤਰ੍ਹਾਂ ਇਹ ਸੜਕਾਂ ਵੋਟ ਪੱਖੋਂ ਸਰਕਾਰ ਲਈ ਲਾਹੇਵੰਦ ਹੋਣ ਦੀ ਥਾਂ ਨਾਰਾਜ਼ਗੀ ਦਾ ਕਾਰਨ ਬਣ ਗਈਆਂਹਾਲਾਂਕਿ ਸਫਾਈ ਸੰਬੰਧੀ ਸ਼ਹਿਰਾਂ ਵਿੱਚ ਕੁਝ ਕੰਮ ਹੁੰਦਾ ਨਜ਼ਰ ਆਇਆ ਹੈ ਪਰ ਪਾਣੀ ਦੀ ਨਿਕਾਸੀ ਬਾਰੇ ਅਜੇ ਵੀ ਲੋਕ ਚਿੰਤਤ ਨਜ਼ਰ ਆ ਰਹੇ ਹਨ

ਸ਼ਹਿਰਾਂ ਤੋਂ ਬਾਅਦ ਜੇ ਪਿੰਡਾਂ ਵਿਚਲੇ ਕਾਰਨਾਂ ਦੀ ਗੱਲ ਕਰੀਏ ਤਾਂ ਪਿੰਡਾਂ ਵਿਚਲੇ ਸੜਕਾਂ ਦੇ ਬੁਨਿਆਦੀ ਢਾਂਚੇ ਸੰਬੰਧੀ ਆਪ ਵਾਲਿਆਂ ਦੀ ਚੁੱਪ ਲੋਕਾਂ ਨੂੰ ਬੇਹੱਦ ਨਿਰਾਸ਼ ਕਰ ਰਹੀ ਹੈਹਾਲਾਤ ਇਹ ਹਨ ਕਿ ਵਧੇਰੇ ਸੜਕਾਂ ਨੂੰ ਵਰਤਣ ਵਾਲੇ ਰਾਹਗੀਰ ਪੇਂਡੂ ਸੜਕਾਂ ਨੂੰ ਭੁੱਲਣ ਲਈ ਤਿਆਰ ਹਨਬੇਹੱਦ ਅਰਜੋਈਆਂ ਤੋਂ ਬਾਅਦ ਵੀ ਬਦਲਾਅ ਵਾਲੇ ਸੜਕਾਂ ਦੇ ਸੁਧਾਰ ਵਾਲਾ ਬਦਲਾਅ ਨਾ ਕਰ ਸਕੇਇੱਕ ਸੜਕ ਵਿੱਚ ਪਏ ਖੱਡੇ ਕਾਰਨ ਤਾਂ ਤਿੰਨ ਮੌਤਾਂ ਹੋਈਆਂ ਤੇ ਦੱਸ ਅਖ਼ਬਾਰਾਂ ਵਿੱਚ ਖ਼ਬਰਾਂ ਲੱਗੀਆਂ ਪਰ ਫਿਰ ਵੀ ਕੁਝ ਨਾ ਹੋਇਆਇਸ ਉਪਰੰਤ ਅਦਾਲਤ ਨੇ ਇਸ ਸੜਕ ਦਾ ਖੁਦ ਨੋਟਿਸ ਲਿਆਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਤੰਗ ਆ ਕੇ ਤਾਂ ਇਹ ਸਰਕਾਰ ਚੁਣੀ ਸੀ ਪਰ ਇਨ੍ਹਾਂ ਕੋਲ ਤਾਂ ਲਾਰਿਆਂ ਤੋਂ ਇਲਾਵਾ ਕੁਝ ਵੀ ਨਹੀਂ ਹੈਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਜਦੋਂ ਸਰਕਾਰ ਪੰਜ ਸਾਲ ਲਈ ਚੁਣੀ ਹੈ ਤਾਂ ਫਿਰ ਸੱਤਰ ਸਾਲ ਵਾਲੀਆਂ ਦਲੀਲਾਂ ਵਾਰ-ਵਾਰ ਕਿਉਂ ਸੁਣੀਏ?

ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰਾਂ ਵਿਚਲੀ ਸਭ ਤੋਂ ਅਹਿਮ ਸਮੱਸਿਆ ਨਜਾਇਜ਼ ਕਬਜ਼ਿਆਂ ਦੀ ਹੈਇਸ ਸਮੱਸਿਆ ਬਾਬਤ ਵੀ ਲੋਕ ਇਸ ਸਰਕਾਰ ਤੋਂ ਨਾਰਾਜ਼ ਨਜ਼ਰ ਆਏਲੋਕਾਂ ਦਾ ਕਹਿਣਾ ਸੀ ਕਿ ਪਿਛਲੀਆਂ ਸਰਕਾਰਾਂ ਦੌਰਾਨ ਧਾਰਮਿਕ ਤੇ ਨਿੱਜੀ ਸਥਾਨਾਂ ਲਈ ਜ਼ਮੀਨਾਂ ਉੱਤੇ ਕਰਵਾਏ ਨਜਾਇਜ਼ ਕਬਜ਼ਿਆਂ ਦੇ ਮਾਮਲਿਆਂ ਵਿੱਚ ਇਹ ਸਰਕਾਰ ਫਾਇਲਾਂ ਤਕ ਹੀ ਸੀਮਤ ਰਹਿ ਗਈ ਹੈਲੋਕਾਂ ਦਾ ਰੋਸ ਹੈ ਕਿ ਆਪ ਦਾ ਸ਼ਾਸਨ-ਪ੍ਰਸ਼ਾਸਨ ਜਿੱਥੇ ਨਵੇਂ ਕਬਜ਼ਾਕਾਰਾਂ ਬਾਰੇ ਚੁੱਪ ਹੈ, ਉੱਥੇ ਉਹ ਪੁਰਾਣੇ ਕਬਜ਼ਾਕਾਰਾਂ ਦੀ ਪਿੱਠ ਵੀ ਥਾਪੜ ਰਿਹਾ ਹੈਲੋਕ ਪੰਚਾਇਤੀ ਜ਼ਮੀਨ ਦੀ ਇਸ ਧਾੜਵੀ ਲੁੱਟ ਦੇ ਮਾਮਲੇ ਵਿੱਚ ਵੀ ਆਪ ਤੋਂ ਨਾਰਾਜ਼ ਨਜ਼ਰ ਆਏ ਵੋਟਰਾਂ ਨੂੰ ਪ੍ਰਦੂਸ਼ਣ ਦੇ ਮਾਮਲੇ ਵਿੱਚ ਵੀ ਸਰਕਾਰ ਦੀ ਕਾਰਗੁਜ਼ਾਰੀ ਨਿਰੋਲ ਬਿਆਨਬਾਜ਼ੀ ਜਾਪੀ ਹੈ ਤੇ ਤਹਿਸੀਲਾਂ ਵਿਚਲੇ ਭ੍ਰਿਸ਼ਟਾਚਾਰ ਤੋਂ ਲੋਕ ਪਹਿਲਾਂ ਨਾਲੋਂ ਵੀ ਵੱਧ ਔਖੇ ਹਨਇਹ ਸਾਰੇ ਮਸਲੇ ਤਾਂ ਨਿਰੋਲ ਸਮਾਜਿਕ ਤੇ ਆਰਥਿਕ ਹਨ ਪਰ ਕੁਝ ਮਾਮਲੇ ਨੈਤਿਕ ਵੀ ਹਨਇਨ੍ਹਾਂ ਵਿੱਚ ਸਭ ਤੋਂ ਅਹਿਮ ਮਾਮਲਾ ਸ਼ਰਾਬ ਨੀਤੀ ਦਾ ਹੈਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸ਼ਰਾਬ ਸਾਡੇ ਸਰਕਾਰੀ ਮਾਲੀਏ ਦਾ ਹਿੱਸਾ ਹੈ ਪਰ ਕੀ ਕੋਈ ਧਿਰ ਆਪਣੇ ਦਫਤਰ ਵਿੱਚ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਫੋਟੋ ਲਗਾ ਕੇ ਐਨੀ ਕਾਰਪੋਰੇਟ ਪੱਖੀ ਸ਼ਰਾਬ ਨੀਤੀ ਬਣਾ ਸਕਦੀ ਹੈ? ਇਹ ਦੋਵੇਂ ਸ਼ਖਸੀਅਤਾਂ ਤਾਂ ਸਾਧਾਰਨ ਲੋਕਾਂ ਨੂੰ ਪ੍ਰਣਾਈਆਂ ਹੋਈਆਂ ਸਨ ਤੇ ਇਹ ਕਦੇ ਵੀ ਸਰਕਾਰ ਦੀ ਬਜਾਇ ਕਾਰਪੋਰੇਟ ਦੇ ਪੱਖ ਵਿੱਚ ਨਹੀਂ ਸਨਇਸੇ ਤਰ੍ਹਾਂ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੁੱਟ ਮਾਰ ਤੇ ਹੋਰਨਾਂ ਆਗੂਆਂ ਨੂੰ ਜੇਲ੍ਹ ਹੋਣ ਦੇ ਬਾਵਜੂਦ ਏਸੀ ਹਸਪਤਾਲਾਂ ਵਿੱਚ ਰੱਖਿਆ ਜਾਣਾ ਕਿੱਥੋਂ ਦੀ ਨੈਤਿਕਤਾ ਹੈ? ਹਾਲਾਂਕਿ ਇਸ ਸਭ ਦੇ ਬਾਵਜੂਦ ਅਸੀਂ ਇਸ ਲੇਖ ਵਿੱਚ ਇਹ ਵੀ ਸਪਸ਼ਟ ਕਰਦੇ ਹਾਂ ਕਿ ਅਸੀਂ ਕਦੇ ਵੀ ਬਿਨਾਂ ਦੋਸ਼ ਤੈਅ ਹੋਇਆਂ ਕਿਸੇ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਹਾਮੀ ਨਹੀਂ ਹਾਂ

ਪੰਜਾਬ ਦੇ ਲੋਕ ਪਿਛਲੇ ਵਰ੍ਹੇ ਘੱਗਰ ਵਿੱਚ ਆਏ ਹੜ੍ਹਾਂ ਦੇ ਮਾਮਲੇ ਵਿੱਚ ਵੀ ਸਰਕਾਰੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਜਾਪੇਲੋਕਾਂ ਦਾ ਕਹਿਣਾ ਹੈ ਕਿ ਘੱਗਰ ਬਾਰੇ ਇਸ ਸਰਕਾਰ ਦੀ ਨੀਤੀ ਵਿੱਚ ਵੀ ਹੋਰਨਾਂ ਸਰਕਾਰਾਂ ਮੁਕਾਬਲੇ ਕੋਈ ਦੂਰਦਰਸ਼ਤਾ ਨਜ਼ਰ ਨਹੀਂ ਆ ਰਹੀਅਸਲ ਵਿੱਚ ਜੇ ਘੱਗਰ ਲਈ ਅੱਜ ਕੰਮ ਸ਼ੁਰੂ ਕੀਤਾ ਜਾਵੇ ਤਾਂ ਇਸਦੇ ਨਤੀਜੇ ਅਗਲੇ ਦੱਸ ਸਾਲਾਂ ਵਿੱਚ ਸਾਹਮਣੇ ਆਉਣੇ ਹਨਪੰਜਾਬ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਰਕਾਰ ਦੇ ਮੰਤਰੀ ਤੇ ਵਿਧਾਇਕ ਗੇੜੀਆਂ ਲਾ ਕੇ ਮਹਿਜ਼ ਪ੍ਰਚਾਰ ਨੂੰ ਹੀ ਅਹਿਮੀਅਤ ਦਿੰਦੇ ਹਨ ਜਦਕਿ ਕੰਮ ਦੀ ਸਥਿਤੀ ਨਹੀਂ ਵੇਖਦੇਇਸੇ ਤਰ੍ਹਾਂ ਅੰਬਾਲਾ-ਲੁਧਿਆਣਾ ਕੌਮੀ ਮਾਰਗ ਉੱਤੇ ਪੈਂਦੇ ਸ਼ੰਭੂ ਬਾਰਡਰ ਉੱਪਰ ਲੱਗੇ ਕਿਸਾਨ ਧਰਨੇ ਬਾਰੇ ਵੀ ਇਹ ਸਰਕਾਰ ਸਪਸ਼ਟ ਨਜ਼ਰ ਨਹੀਂ ਆਈਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਚਲਾਏ ਅੱਥਰੂ ਗੈਸ ਦੇ ਗੋਲੇ ਤੇ ਕੀਤੇ ਗਏ ਹੋਰ ਧੱਕਿਆਂ ਦੇ ਬਾਵਜੂਦ ਉਹ ਪੰਜਾਬ ਦਾ ਠੋਸ ਪੱਖ ਰੱਖਣ ਵਿੱਚ ਨਾਕਾਮ ਹੀ ਜਾਪੀਕੇਂਦਰ ਸਰਕਾਰ ਤੇ ਕੇਂਦਰੀ ਏਜੰਸੀਆਂ ਦੇ ਸਟੈਂਡ ਦੇ ਚਲਦਿਆਂ ਪੰਜਾਬ ਦੀ ਸਿਆਸਤ ਵਿੱਚ ਗਰਮ ਖਿਆਲੀਆਂ ਦੇ ਉਭਾਰ ਪੱਖੋਂ ਆ ਰਹੀ ਤਬਦੀਲੀ ਨੂੰ ਸਮਝਣ ਵਿੱਚ ਵੀ ਇਹ ਸਰਕਾਰ ਨਾਕਾਮ ਨਜ਼ਰ ਆ ਰਹੀ ਹੈਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਨਸ਼ਿਆਂ ਦੀ ਰੋਕਥਾਮ ਦੀ ਗੱਲ ਕਹਿ ਕੇ ਆਪਣੀ ਥਾਂ ਬਣਾ ਰਹੇ ਹਨ ਜਦਕਿ ਇਸ ਸਰਕਾਰ ਦੇ ਆਗੂ ਆਪਣੇ ਹੀ ਮੰਤਰੀਆਂ ਤੇ ਪੁਲਿਸ ਅਧਿਕਾਰੀਆਂ ਉੱਤੇ ਨਸ਼ਿਆਂ ਦੀ ਵਿਕਰੀ ਦੇ ਮਾਮਲੇ ਵਿੱਚ ਗੰਢ-ਤੁੱਪ ਦਾ ਦੋਸ਼ ਲਗਾ ਰਹੇ ਹਨਇਸ ਤਰ੍ਹਾਂ ਇਹ ਸਰਕਾਰ ਨਸ਼ਿਆਂ ਦੇ ਮਾਮਲੇ ਵਿੱਚ ਠੋਸ ਕਾਰਵਾਈ ਨਾ ਕਰਕੇ ਕਿਤੇ ਨਾ ਕਿਤੇ ਪੰਜਾਬ ਵਿੱਚ ਗਰਮ ਖਿਆਲੀਆਂ ਦੇ ਉਭਾਰ ਬਾਰੇ ਜ਼ਿੰਮੇਵਾਰ ਵੀ ਮੰਨੀ ਜਾ ਸਕਦੀ ਹੈ।

ਚੋਣਾਂ ਵਿੱਚ ਆਪ ਦਾ ਗ੍ਰਾਫ ਡਿਗਣ ਸੰਬੰਧੀ ਇੱਕ ਹੋਰ ਸਭ ਤੋਂ ਅਹਿਮ ਗੱਲ ਪੰਜਾਬੀਆਂ ਦੇ ਸੁਭਾਅ ਦੀ ਹੈਇਸ ਸਮੇਂ ਪੰਜਾਬ ਦੀ ਸਰਕਾਰ ਦਾ ਪ੍ਰਭਾਵ ਦਿੱਲੀ ਵਾਲਿਆਂ ਥੱਲੇ ਲੱਗਣ ਦਾ ਹੈ ਜੋ ਕਿ ਪੰਜਾਬੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੈਪੰਜਾਬੀ ਕਿਸੇ ਦੀ ਮਹਿਮਾਨ ਨਿਵਾਜ਼ੀ ਵਿੱਚ ਬਿਲਕੁਲ ਪਿੱਛੇ ਨਹੀਂ ਹਟਦੇ ਪਰ ਜੇ ਅੱਗ ਲੈਣ ਆਈ ਘਰਬਾਰਣ ਬਣ ਬੈਠੇ ਤਾਂ ਪੰਜਾਬੀ ਸਹਿਣ ਨਹੀਂ ਕਰਦੇ

ਪੰਜਾਬ ਦੇ ਲੋਕ ਇਨ੍ਹਾਂ ਸਾਰੀਆਂ ਗੱਲਾਂ ਨੂੰ ਗਹੁ ਨਾਲ ਵੇਖ ਰਹੇ ਹਨਉਂਝ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ ਤੇ ਹੁਕਮਰਾਨਾਂ ਨੇ ਇਹ ਫਤਵਾ ਭਾਂਪ ਵੀ ਲਿਆ ਹੈਹੁਣ ਵੇਖਣਾ ਇਹ ਹੈ ਕਿ ਬਦਲਾਅ ਵਾਲੇ ਆਪਣੇ ਇਸ ਘਟਦੇ ਗ੍ਰਾਫ ਨੂੰ ਕਿਵੇਂ ਲੈਂਦੇ ਹਨ ਤੇ ਭਵਿੱਖ ਵਿੱਚ ਇਸ ਸੰਬੰਧੀ ਕੀ ਬਦਲਾਅ ਕਰਦੇ ਹਨ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5066)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਚੰਦਰਪਾਲ ਅੱਤਰੀ

ਚੰਦਰਪਾਲ ਅੱਤਰੀ

WhatsApp: (91 - 78891 - 11988)
Email: (chanderpalattri07@gmail.com)