ChandarpalAttari7ਭਾਜਪਾ ਵੱਲੋਂ ਸੰਵਿਧਾਨ ਦੀ ਉਲੰਘਣਾ ਦੇ ਮਾਮਲੇ ਵਿੱਚ ਵੀ ਰਿਕਾਰਡ ਦਰ ਰਿਕਾਰਡ ਤੋੜੇ ਜਾ ਰਹੇ ਹਨ। ਦੁਨੀਆ ਨੂੰ ਬਹੁਤ ...
(14 ਮਾਰਚ 2024)
ਇਸ ਸਮੇਂ ਪਾਠਕ: 410.


ਸਾਲ 2024 ਦੀਆਂ ਆਮ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ
ਸਭ ਸਿਆਸੀ ਪਾਰਟੀਆਂ ਆਪੋ-ਆਪਣੀ ਸਥਿਤੀ ਸੁਧਾਰਨ ਤੇ ਕਾਇਮ ਰੱਖਣ ਲਈ ਚਾਰਾਜੋਈਆਂ ਕਰ ਰਹੀਆਂ ਹਨ ਪਰ ਇਸ ਸਾਰੇ ਅਮਲ ਦੌਰਾਨ ਕਿਰਦਾਰ ਹਰ ਪਾਸੇ ਗਾਇਬ ਹੈਦੇਸ਼ ਵਿੱਚ ਇਸ ਸਮੇਂ ਭਾਜਪਾ ਦੀ ਤੂਤੀ ਬੋਲ ਰਹੀ ਹੈਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਹਰ ਥਾਂ ਭਾਜਪਾ ਦੀ ਬਜਾਇ ਸਿਰਫ ਆਪਣਾ ਨਾਮ ਅੱਗੇ ਰੱਖਣ ਵਾਲੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਇਸ ਵਾਰ ਇੱਕ ਪਲਾਨ ਵਿੱਚ ਤਿੰਨ ਵਾਰ ਗਠਜੋੜ ਬਦਲਣ ਵਾਲੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਵੀ ਜੱਫੀ ਪਾ ਚੁੱਕੇ ਹਨਕਿਰਦਾਰ ਵਿਹੂਣੇ ਕਾਂਗਰਸੀਆਂ ਨੂੰ ਆਪਣੇ ਵੱਲ ਖਿੱਚਣ ਵਿੱਚ ਵੀ ਭਾਜਪਾ ਕੋਈ ਕਿਰਦਾਰ ਕਾਇਮ ਨਹੀਂ ਰੱਖ ਰਹੀ ਜਦਕਿ ਕਿਸੇ ਵੇਲੇ ਉਹ ਖੁਦ ਦੀ ਵੱਖਰੀ ਪਛਾਣ ਰੱਖਣ ਅਤੇ ਕਾਂਗਰਸੀਆਂ ਨੂੰ ਪਤਾ ਨਹੀਂ ਕੀ-ਕੀ ਆਖਦੀ ਨਹੀਂ ਥੱਕਦੀ ਸੀਭਾਜਪਾ ਦੀ ਹਾਲਤ ਇਸ ਸਮੇਂ ਇਹ ਹੈ ਕਿ ਉਸ ਕੋਲ ਜਿਹੜਾ ਮਰਜ਼ੀ ਆ ਜਾਵੇ, ਉਹ ਸਭ ਉਸ ਦੀ ਪਾਰਟੀ ਵਿੱਚ ਹਜ਼ਮ ਹੈਰਾਮ ਰਾਜ ਦੇ ਦਾਅਵੇ ਕਰਨ ਵਾਲੀ ਪਾਰਟੀ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਤਾਂ ਧੱਕੇਸ਼ਾਹੀ ਦਾ ਰਿਕਾਰਡ ਹੀ ਤੋੜ ਦਿੱਤਾ ਸੀਇਹ ਤਾਂ ਸੁਪਰੀਮ ਕੋਰਟ ਦਾ ਭਲਾ ਹੋਵੇ ਕਿ ਉਸ ਨੇ ਇਸ ਸਾਰੀ ਧੱਕੇਸ਼ਾਹੀ ਦੀਆਂ ਧੱਜੀਆਂ ਉਡਾ ਦਿੱਤੀਆਂ

ਭਾਜਪਾ ਵੱਲੋਂ ਸੰਵਿਧਾਨ ਦੀ ਉਲੰਘਣਾ ਦੇ ਮਾਮਲੇ ਵਿੱਚ ਵੀ ਰਿਕਾਰਡ ਦਰ ਰਿਕਾਰਡ ਤੋੜੇ ਜਾ ਰਹੇ ਹਨਦੁਨੀਆ ਨੂੰ ਬਹੁਤ ਕੁਝ ਦੇਣ ਵਾਲੀ ਧਰਮ ਨਿਰਪੱਖਤਾ ਨੂੰ ਪੂਰੀ ਤਰ੍ਹਾਂ ਮਧੋਲਿਆ ਜਾ ਰਿਹਾ ਹੈਇੱਕ ਰਾਜਾ, ਇੱਕ ਚੁਣਿਆ ਹੋਇਆ ਨੁਮਾਇੰਦਾ ਅਤੇ ਇੱਕ ਸਰਕਾਰੀ ਮੁਲਾਜ਼ਮ, ਜਿਸ ਨੇ ਸੰਵਿਧਾਨ ਦੀ ਪਾਲਣਾ ਦੀ ਸਹੁੰ ਖਾਧੀ ਹੈ, ਉਹ ਸਰਕਾਰੀ ਤੌਰ ਉੱਤੇ ਕਿਸੇ ਇੱਕ ਧਰਮ ਨਾਲ ਕਿਵੇਂ ਖੜ੍ਹ ਸਕਦਾ ਹੈ? ਹਾਲਾਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਉਹ ਧਰਮ ਨੂੰ ਮੰਨੇ ਹੀ ਨਾਕੋਈ ਵੀ ਆਦਮੀ ਧਰਮ ਨੂੰ ਦਿਲ ਖੋਲ੍ਹ ਕੇ ਮੰਨ ਸਕਦਾ ਹੈ, ਕਿਉਂਕਿ ਇਹ ਉਸ ਦਾ ਨਿੱਜੀ ਮਾਮਲਾ ਹੈ ਪਰ ਜੇ ਉਹ ਧਰਮ ਨੂੰ ਵੋਟਾਂ ਹਾਸਲ ਕਰਨ ਲਈ ਵਰਤੇ ਜਾਂ ਸਟੇਜ ਉੱਤੇ ਲਿਆਵੇ ਤਾਂ ਫਿਰ ਉਸ ਦਾ ਵਿਰੋਧ ਕਿਉਂ ਨਾ ਹੋਵੇ? ਇਸ ਤੋਂ ਇਲਾਵਾ ਕੇਂਦਰ ਸਰਕਾਰ ਦੂਜੀ ਪਾਰਟੀ ਦੇ ਸੂਬਿਆਂ ਵਾਲੀਆਂ ਸਰਕਾਰਾਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਵੀ ਸਿਆਸਤ ਨੂੰ ਹੀ ਤਰਜੀਹ ਦੇ ਰਹੀ ਹੈਜੇ ਕਿਸੇ ਸੂਬੇ ਵਿੱਚ ਉਨ੍ਹਾਂ ਦੀ ਆਪਣੀ ਪਾਰਟੀ ਵਾਲੀ ਸਰਕਾਰ ਹੈ ਤਾਂ ਦਿਲ ਖੋਲ੍ਹ ਕੇ ਫੰਡ ਦਿੱਤੇ ਜਾ ਰਹੇ ਹਨ ਜਦਕਿ ਜੇ ਕਿਸੇ ਸੂਬੇ ਵਿੱਚ ਦੂਜੀ ਪਾਰਟੀ ਦੀ ਸਰਕਾਰ ਹੈ ਤਾਂ ਉਸ ਨੂੰ ਫੰਡਾਂ ਦੇ ਮਾਮਲੇ ਵਿੱਚ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇੱਕ ਪਾਸੇ ‘ਸਭ ਕਾ ਸਾਥ ਤੇ ਸਭ ਕਾ ਵਿਕਾਸ” ਦੇ ਫੋਕੇ ਦਾਅਵੇ ਹਨ ਤੇ ਦੂਜੇ ਪਾਸੇ ਐਨਾ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਆਪਣੇ ਹੀ ਲੋਕ ਪ੍ਰੇਸ਼ਾਨ ਹੋ ਰਹੇ ਹਨਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਭਾਜਪਾ ਖੁਦ ਨੂੰ ਰਾਸ਼ਟਰਵਾਦ ਦੀ ਚੈਂਪੀਅਨ ਐਲਾਨਦਿਆਂ ਨਹੀਂ ਥੱਕਦੀਇੱਕ ਪਾਸੇ ਭਾਜਪਾ ਸਮੁੱਚੇ ਭਾਰਤ ਨੂੰ ਸਨਾਤਨ ਧਰਮ ਵਾਲੇ ਧਾਗੇ ਵਿੱਚ ਪਰੋਣਾ ਚਾਹੁੰਦੀ ਹੈ ਜਦਕਿ ਦੂਜੇ ਪਾਸੇ ਜੇ ਕਿਸੇ ਸਨਾਤਨ ਬਹੁਗਿਣਤੀ ਆਬਾਦੀ ਵਾਲੇ ਸੂਬੇ ਵਿੱਚ ਦੂਜੀ ਪਾਰਟੀ ਦੀ ਸਰਕਾਰ ਬਣ ਜਾਵੇ ਤਾਂ ਉਸ ਨੂੰ ਸਹੂਲਤਾਂ ਤਕ ਵੀ ਦੇਣੀਆਂ ਬੰਦ ਕਰ ਦਿੰਦੀ ਹੈਇਹ ਇੱਕ ਵੱਖਰੀ ਤਰ੍ਹਾਂ ਦਾ ਹੀ ਕਿਰਦਾਰ ਹੈ

ਹੁਣ ਜੇ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਭਾਵੇਂ ਇਸ ਸਮੇਂ ਇੱਕ ਤਰ੍ਹਾਂ ਨਾਲ ਮੂਰਛਿਤ ਮੁਦਰਾ ਵਿੱਚ ਹੈ ਪਰ ਉਸ ਵੱਲੋਂ ਵੀ ਇਤਿਹਾਸ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨਉਹ ਗੱਲ ਵੱਖਰੀ ਹੈ ਕਿ ਕਾਂਗਰਸ ਨੇ ਇਹ ਸਭ ਕੁਝ ਥੋੜ੍ਹਾ ਸੰਕੋਚ ਕਰਦਿਆਂ ਕੀਤਾ ਹੋਵੇ ਜਦਕਿ ਹੁਣ ਵਾਲੇ ਖੁੱਲ੍ਹੇ ਦਿਲ ਨਾਲ ਇਹ ਸਭ ਕੁਝ ਕਰ ਰਹੇ ਹਨਭਾਜਪਾ ਨੇ ਜਿੱਥੇ ਆਪਣੇ ਸਿਧਾਂਤਕ ਕਿਰਦਾਰ ਨੂੰ ਖੋਰਾ ਲਾਇਆ ਹੈ, ਉੱਥੇ ਹੀ ਕਾਂਗਰਸੀਆਂ ਨੇ ਤਾਂ ਸਿਧਾਂਤਕ ਤੇ ਵਿਅਕਤੀਗਤ ਦੋਵੇਂ ਕਿਰਦਾਰ ਖੂਹ ਖਾਤੇ ਵਿੱਚ ਪਾ ਦਿੱਤੇ ਹਨਪੁਰਾਣੇ ਕਾਂਗਰਸੀ ਨਵੇਂ ਕਾਂਗਰਸੀ ਵਰਕਰਾਂ ਲਈ ਥਾਂ ਛੱਡਣ ਨੂੰ ਤਿਆਰ ਹੀ ਨਹੀਂ ਹਨ ਬਜ਼ੁਰਗ ਕਾਂਗਰਸੀ ਖੁਦ ਲਈ ਰਾਜ ਸਭਾ ਦੀ ਮੈਂਬਰੀ ਤੇ ਆਪਣੇ ਬੱਚਿਆਂ ਲਈ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਮੈਂਬਰੀਆਂ ਪੱਕੀ ਕਰ ਰਹੇ ਹਨ ਜਦਕਿ ਸਰਗਰਮ ਤੇ ਮਿਹਨਤੀ ਨੌਜਵਾਨ ਵਰਕਰ ਦਰੀਆਂ ਵਿਛਾਉਣ ਜੋਗੇ ਹੀ ਰਹਿ ਗਏ ਹਨਵੱਡੀ ਗਿਣਤੀ ਨੌਜਵਾਨ ਕਾਂਗਰਸੀ ਆਗੂ ਇਸ ਵਿਤਕਰੇ ਦੇ ਚਲਦਿਆਂ ਹੀ ਪਾਰਟੀ ਛੱਡ ਰਹੇ ਹਨਜੇ ਕਿਸੇ ਪੁਰਾਣੇ ਕਾਂਗਰਸੀ ਆਗੂ ਨੂੰ ਅਹੁਦਾ ਨਾ ਮਿਲੇ ਤਾਂ ਉਹ ਪਾਰਟੀ ਪ੍ਰਤੀ ਆਪਣੀ ਸਾਰੀ ਵਫਾਦਾਰੀ ਭੁੱਲ ਜਾਂਦਾ ਹੈਹੋਰ ਤਾਂ ਹੋਰ ਉਹ ਪਾਰਟੀ ਨੂੰ ਛੱਡਦਾ ਤਾਂ ਹੈ ਹੀ ਹੈ, ਸਗੋਂ ਉਹ ਪਾਰਟੀ ਨੂੰ ਭਲਾ-ਬੁਰਾ ਕਹਿਣ ਵਿੱਚ ਵੀ ਗੁਰੇਜ਼ ਨਹੀਂ ਕਰਦਾ ਹੈਕਿਰਦਾਰ ਵਿਹੂਣਤਾ ਦੀ ਵੱਡੀ ਮਿਸਾਲ ਚੁਣੇ ਹੋਏ ਨੁਮਾਇੰਦਿਆਂ ਦਾ ਪਾਰਟੀ ਨੂੰ ਛੱਡਣਾ ਹੈਇਸ ਤਰ੍ਹਾਂ ਉਹ ਨਾ ਸਿਰਫ ਆਪਣੀ ਪਾਰਟੀ ਨੂੰ ਧੋਖਾ ਦਿੰਦੇ ਹਨ, ਸਗੋਂ ਉਨ੍ਹਾਂ ਲੋਕਾਂ ਨੂੰ ਵੀ ਧੋਖਾ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੁੰਦਾ ਹੈਇਹ ਕਿਰਦਾਰ ਵਿਹੂਣੇ ਹੋਣ ਦਾ ਸਿਖਰ ਹੈ

ਇਸੇ ਤਰ੍ਹਾਂ ਦਾ ਹਾਲ ਆਮ ਆਦਮੀ ਪਾਰਟੀ ਦਾ ਹੈਇਸ ਪਾਰਟੀ ਨੇ ਸਭ ਤੋਂ ਵੱਧ ਕਿਰਦਾਰ ਕਾਇਮ ਰੱਖਣ ਦੇ ਵਾਅਦੇ ਕੀਤੇ ਸਨਮਸ਼ਹੂਰ ਸਮਾਜ ਸੇਵੀ ਅੰਨ੍ਹਾ ਹਜਾਰੇ ਦੇ ਅੰਦੋਲਨ ਦੌਰਾਨ ਪੈਦਾ ਹੋਈ ਇਸ ਪਾਰਟੀ ਨੇ ਸਿਆਸਤ ਵਿੱਚ ਇਮਾਨਦਾਰੀ ਲਿਆਉਣ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀਆਂ ਵਾਧੂ ਸੁਖ ਸਹੂਲਤਾਂ ਨਾ ਲੈਣ ਦੇ ਦਾਅਵੇ ਕੀਤੇ ਸਨ ਪਰ ਸੱਤਾ ਵਿੱਚ ਆਉਣ ਉਪਰੰਤ ਜਿੰਨੀ ਤੇਜ਼ੀ ਨਾਲ ਇਹ ਪਾਰਟੀ ਬਦਲੀ, ਉੰਨੀ ਤੇਜ਼ੀ ਨਾਲ ਤਾਂ ਹੁਣ ਤਕ ਇਤਿਹਾਸ ਵਿੱਚ ਕੋਈ ਵੀ ਨਹੀਂ ਬਦਲਿਆਇਸ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਾਂ ਦੂਜੀਆਂ ਪਾਰਟੀਆਂ ਨਾਲ ਚੋਣ ਸਮਝੌਤਾ ਨਾ ਕਰਨ ਦੇ ਮਾਮਲੇ ਵਿੱਚ ਆਪਣੇ ਬੱਚਿਆਂ ਤਕ ਦੀ ਸਹੁੰ ਖਾਧੀ ਸੀ ਪਰ ਕਿਰਦਾਰ ਪੱਖੋਂ ਇਹ ਪਾਰਟੀ ਬੇਹੱਦ ਕਮਜ਼ੋਰ ਸਾਬਤ ਹੋਈ ਹੈਪਾਰਟੀ ਦਾ ਚੰਡੀਗੜ੍ਹ ਅਤੇ ਦਿੱਲੀ ਵਿੱਚ ਕਾਂਗਰਸ ਨਾਲ ਸਮਝੌਤਾ ਹੋ ਚੁੱਕਿਆ ਹੈ ਤੇ ਪੰਜਾਬ ਵਿੱਚ ਵੱਡੀ ਧਿਰ ਦੀ ਦਾਅਵੇਦਾਰੀ ਕਾਰਨ ਉਨ੍ਹਾਂ ਦੀ ਗੱਲ ਨਹੀਂ ਬਣੀ ਹੈਹਾਲਾਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਚੋਣ ਸਮਝੌਤਾ ਨਹੀਂ ਹੋਣਾ ਚਾਹੀਦਾ ਪਰ ਬਿਆਨ ਦੇਣ ਸਮੇਂ ’ਤੇ ਸਮਝੌਤਾ ਕਰਨ ਸਮੇਂ ਅਸਲੀਅਤ ਤਾਂ ਮਹਿਸੂਸ ਕਰਨੀ ਚਾਹੀਦੀ ਹੈ

ਕਿਰਦਾਰ ਦੇ ਮਾਮਲੇ ਵਿੱਚ ਸਭ ਤੋਂ ਗੰਭੀਰ ਹਾਲਤ ਸ਼੍ਰੋਮਣੀ ਅਕਾਲੀ ਦਲ (ਬ) ਦੀ ਹੈਸ਼੍ਰੋਮਣੀ ਅਕਾਲੀ ਦਲ ਸੱਤਾ ਹਾਸਲ ਕਰਨ ਲਈ ਇਸ ਕਦਰ ਤਰਲੋਮੱਛੀ ਹੈ ਕਿ ਉਹ ਭਾਜਪਾ ਦੀਆਂ ਸਾਰੀਆਂ ਗੱਲਾਂ ਨੂੰ ਸਹੀ ਮੰਨਦਾ ਜਾਪ ਰਿਹਾ ਹੈ ਤੇ ਉਨ੍ਹਾਂ ਦੀ ਅਧੀਨਗੀ ਤਕ ਮੰਨਣ ਨੂੰ ਤਿਆਰ ਹੈਇਸ ਪਾਰਟੀ ਦੀ ਆਗੂ ਦੇ ਕੈਬਨਿਟ ਵਿੱਚ ਹੁੰਦਿਆਂ ਹੀ ਤਿੰਨ ਖੇਤੀ ਕਾਨੂੰਨ ਪਾਸ ਹੋਏ ਤੇ ਇਨ੍ਹਾਂ ਨੇ ਉਨ੍ਹਾਂ ਕਾਨੂੰਨਾਂ ਨੂੰ ਉਦੋਂ ਤਕ ਸਹੀ ਐਲਾਨਿਆ ਸੀ ਜਦੋਂ ਤਕ ਕਿਸਾਨ ਇਨ੍ਹਾਂ ਦੇ ਬੂਹੇ ਅੱਗੇ ਨਹੀਂ ਬੈਠ ਗਏਸਿਤਮਜ਼ਰੀਫੀ ਇਹ ਸੀ ਕਿ ਜਿਨ੍ਹਾਂ ਕਾਨੂੰਨਾਂ ਨੂੰ ਸਾਧਾਰਨ ਕਿਸਾਨ ਤਕ ਸਮਝ ਗਏ, ਉਨ੍ਹਾਂ ਨੂੰ ਇਹ ਘਾਗ ਸਿਆਸਤਦਾਨ ਨਹੀਂ ਸਮਝ ਪਾਏਇਹ ਸੱਤਾ ਦਾ ਲਾਲਚ ਤੇ ਉਨ੍ਹਾਂ ਦਾ ਕਿਰਦਾਰ ਹੀ ਸੀ ਜਿਸ ਨੇ ਅੰਤ ਤਕ ਕਿਸਾਨਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਿਆਭਾਜਪਾ ਨਾਲ ਸਮਝੌਤਾ ਤੋੜਨ ਉਪਰੰਤ ਇਸ ਪਾਰਟੀ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਸਮਝੌਤਾ ਕੀਤਾ ਪਰ ਉਮੀਦ ਮੁਤਾਬਕ ਸਿਆਸੀ ਨਤੀਜੇ ਨਾ ਹਾਸਲ ਹੋਣ ਕਾਰਨ ਉਨ੍ਹਾਂ ਅੰਦਰਖਾਤੇ ਭਾਜਪਾ ਨਾਲ ਤੰਦਾਂ ਪਾਉਣੀਆਂ ਜਾਰੀ ਰੱਖੀਆਂਇਹ ਤਾਂ ਭਲਾ ਹੋਵੇ ਕਿ ਬਸਪਾ ਹੀ ਅਕਾਲੀ ਦਲ ਦੇ ਕਿਰਦਾਰ ਨੂੰ ਸਮਝਦਿਆਂ ਉਨ੍ਹਾਂ ਤੋਂ ਪਾਸਾ ਵੱਟ ਗਈਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਸਿਰੇ ਹੀ ਚੜ੍ਹਨ ਵਾਲਾ ਸੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਤੇ ਅੱਗੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਅਜਿਹਾ ਰਵੱਈਆ ਅਪਣਾਇਆ ਕਿ ਅਕਾਲੀ ਲਾਜਵਾਬ ਹੋ ਗਏਸੋਚਣ ਵਾਲੀ ਗੱਲ ਇਹ ਹੈ ਕਿ ਭਾਜਪਾ ਨੇ ਅਜਿਹਾ ਕੀ ਕਰ ਦਿੱਤਾ ਕਿ ਅਕਾਲੀ ਦਲ ਵਾਲੇ ਉਸ ਪਾਰਟੀ ਨਾਲ ਸਮਝੌਤਾ ਕਰਨ ਲਈ ਤਿਆਰ ਬੈਠੇ ਹਨ?

ਇਸੇ ਤਰ੍ਹਾਂ ਦੀ ਸਥਿਤੀ ਪੰਜਾਬ ਕਾਂਗਰਸ ਵਿੱਚੋਂ ਭਾਜਪਾ ਵਿੱਚ ਗਏ ਆਗੂਆਂ ਦੀ ਹੈਕਿਸੇ ਵੇਲੇ ਇਹ ਆਗੂ ਭਾਜਪਾ ਦੇ ਕੱਟੜ ਵਿਰੋਧੀ ਸਨ ਤੇ ਕਿਸਾਨ ਅੰਦੋਲਨ ਦੌਰਾਨ ਇਨ੍ਹਾਂ ਆਗੂਆਂ ਦੇ ਹਿਮਾਇਤੀਆਂ ਨੇ ਇੱਕ ਭਾਜਪਾਈ ਆਗੂ ਨੂੰ ਅਲਫ ਨੰਗਾ ਕਰ ਦਿੱਤਾ ਸੀ ਤੇ ਉਸ ਸਮੇਂ ਇਨ੍ਹਾਂ ਦੇ ਵੱਖਰੇ ਵਿਚਾਰ ਤੇ ਕਿਰਦਾਰ ਸਨ ਜਦਕਿ ਹੁਣ ਵਾਲੇ ਕਿਰਦਾਰ ਤਹਿਤ ਇਹ ਹਰ ਹਾਲ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਸਮਝੌਤਾ ਕਰਵਾਉਣ ਲਈ ਯਤਨਸ਼ੀਲ ਹਨਹਰ ਸਾਧਾਰਨ ਪੰਜਾਬੀ ਜਾਣਦਾ ਹੈ ਕਿ ਉਹ ਇਹ ਸਮਝੌਤਾ ਪੰਜਾਬ ਲਈ ਨਹੀਂ ਸਗੋਂ ਆਪਣੇ ਅਤੇ ਆਪਣੇ ਪਰਿਵਾਰ ਲਈ ਕੁਰਸੀਆਂ ਪ੍ਰਾਪਤ ਕਰਨ ਲਈ ਕਰਵਾ ਰਹੇ ਹਨ, ਕਿਉਂਕਿ ਅਜੇ ਤਾਂ ਕਿਸਾਨਾਂ ਦਾ ਕੋਈ ਮਸਲਾ ਹੱਲ ਹੀ ਨਹੀਂ ਹੋਇਆ ਹੈ

ਇਸ ਉਪਰੰਤ ਕਿਰਦਾਰ ਸੰਬੰਧੀ ਜ਼ਿਕਰ ਸਾਬਕਾ ਜੱਜਾਂ ਅਤੇ ਅਧਿਕਾਰੀਆਂ ਦਾ ਵੀ ਕਰਨਾ ਬਣਦਾ ਹੈਕਈ ਜੱਜ ਅਤੇ ਅਧਿਕਾਰੀ ਆਪਣੀ ਸੇਵਾਮੁਕਤੀ ਤੋਂ ਪਹਿਲਾਂ ਹੀ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨ ਲੱਗ ਪੈਂਦੇ ਹਨਕਈ ਵਾਰ ਤਾਂ ਇਹ ਦੋਵੇਂ ਧਿਰਾਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੈ ਹੀ ਸਿਆਸਤ ਕਰਨ ਲੱਗ ਜਾਂਦੀਆਂ ਹਨਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਧਿਰਾਂ ਸੇਵਾਮੁਕਤੀ ਤੋਂ ਤੁਰੰਤ ਬਾਅਦ ਇਸ ਤਰ੍ਹਾਂ ਪਾਰਟੀਆਂ ਦੀ ਹਿਮਾਇਤ ਕਰਦੀਆਂ ਹਨ ਤਾਂ ਸਰਵਿਸ ਦੌਰਾਨ ਵੀ ਉਨ੍ਹਾਂ ਦਾ ਕਿਰਦਾਰ ਸ਼ੱਕੀ ਹੀ ਹੋਣਾ ਹੈ

ਕਿਰਦਾਰ ਵਿਹੂਣਤਾ ਦੇ ਮਸਲੇ ਇੱਥੇ ਹੀ ਖਤਮ ਨਹੀਂ ਹੁੰਦੇਇਹ ਕਿਰਦਾਰ ਹੀ ਹੁੰਦੇ ਹਨ ਜੋ ਸ਼ਖਸੀਅਤ ਨੂੰ ਸਰਦਾਰ ਬਣਾਉਂਦੇ ਹਨਕਿਸੇ ਵੀ ਦੇਸ਼ ਦੇ ਵਿਕਾਸ ਲਈ ਕਿਰਦਾਰ ਦੀ ਬੇਹੱਦ ਅਹਿਮੀਅਤ ਹੁੰਦੀ ਹੈ ਤੇ ਕਿਰਦਾਰ ਵਿਹੂਣੇ ਲੋਕ ਥੋੜ੍ਹੇ ਸਮੇਂ ਲਈ ਤਰੱਕੀਆਂ ਜ਼ਰੂਰ ਮਾਣਦੇ ਹਨ ਪਰ ਇੱਕ ਸਮੇਂ ਉਪਰੰਤ ਉਨ੍ਹਾਂ ਦਾ ਆਪਣਾ ਅੰਦਰਲਾ ਹੀ ਉਨ੍ਹਾਂ ਨੂੰ ਝੰਜੋੜਨ ਲਗਦਾ ਹੈ ਇਸਦੇ ਨਾਲ ਹੀ ਚਾਲਾਕ ਕਾਰੋਬਾਰੀ ਸਿਆਸਤਦਾਨ ਆਪਣੀ ਸਿਆਸਤ ਅਤੇ ਕਾਰੋਬਾਰ ਚਲਾਉਣ ਲਈ ਨਿੱਤ ਕਿਰਦਾਰ ਬਦਲਦੇ ਰਹਿੰਦੇ ਹਨਅਸੀਂ ਐੱਸਵਾਈਐੱਲ ਨਹਿਰ ਦੇ ਮੁੱਦੇ ’ਤੇ ਸਭ ਕੁਝ ਨੇੜਿਓਂ ਵੇਖਿਆ ਹੈਕਿਰਦਾਰ ਵਿਹੂਣੀ ਸਿਆਸਤ ਨੂੰ ਨੱਥ ਪਾਉਣ ਲਈ ਸਮਾਜ ਦਾ ਆਪਣਾ ਕਿਰਦਾਰ ਹੋਣਾ ਵੀ ਅਹਿਮ ਹੈ ਤਾਂ ਜੋ ਕਿਰਦਾਰ ਵਿਹੂਣੇ ਸਿਆਸਤਦਾਨਾਂ, ਜੱਜਾਂ ਤੇ ਅਧਿਕਾਰੀਆਂ ਕੋਲੋਂ ਸਮਾਜ ਦੀ ਹੁੰਦੀ ਲੱਟ ਨੂੰ ਬਚਾਇਆ ਜਾ ਸਕੇ

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4804)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਚੰਦਰਪਾਲ ਅੱਤਰੀ

ਚੰਦਰਪਾਲ ਅੱਤਰੀ

WhatsApp: (91 - 78891 - 11988)
Email: (chanderpalattri07@gmail.com)