GurbakhashSBhandal7ਪਿਛਲੇ ਦਿਨੀਂ ਇੱਕ ਵਿਦਿਆਰਥੀ ਨੇ ਮੈਂਨੂੰ ਪੁੱਛਿਆ ਕਿ ਪ੍ਰੋ. ਤੁਸੀਂ ਅਗਲੇ ਸਮੈਸਟਰ ਵਿੱਚ ਕੋਰਸ ਦਾ ਕਿਹੜਾ ਸੈਕਸ਼ਨ ...
(18 ਮਈ 2024)
ਇਸ ਸਮੇਂ ਪਾਠਕ: 730.


1977
ਵਿੱਚ ਮੈਂ ਫਿਜ਼ਿਕਸ ਦੀ ਐੱਮ.ਐੱਸਸੀ ਕੀਤੀ ਤਾਂ ਕੈਨੇਡਾ ਵਿੱਚ ਵਸਦੇ ਕਰੀਬੀ ਰਿਸ਼ਤੇਦਾਰ ਦਾ ਸੁਝਾਅ ਆਇਆ ਕਿ ਕੈਨੇਡਾ ਵਿੱਚ ਉਚੇਰੀ ਪੜ੍ਹਾਈ ਲਈ ਆ ਜਾ, ਤੇਰੀ ਜ਼ਿੰਦਗੀ ਹੀ ਬਦਲ ਜਾਵੇਗੀਚੰਗਾ ਲੱਗਾ ਕਿ ਕੋਈ ਤਾਂ ਹੈ ਜਿਸ ਨੂੰ ਮੇਰੇ ਚੰਗੇਰੇ ਭਵਿੱਖ ਦੀ ਚਿੰਤਾ ਹੈਉਚੇਰੀ ਪੜ੍ਹਾਈ ਲਈ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਅਪਲਾਈ ਕੀਤਾਦਾਖਲਾ ਮਿਲ ਗਿਆਪਰ ਯੂਨੀਵਰਸਿਟੀ ਵੱਲੋਂ ਸਪਾਂਰਰਸ਼ਿੱਪ ਲਈ ਆਖਿਆ ਗਿਆ ਤਾਂ ਉਹ ਰਿਸ਼ਤੇਦਾਰ ਸਪਾਂਸਰਸ਼ਿੱਪ ਦੇਣ ਤੋਂ ਹੀ ਮੁਨਕਰ ਹੋ ਗਿਆਇਸ ਮੁਨਕਰੀ ਨਾਲ ਉਹ ਸੁਪਨਾ ਤਿੜਕ ਗਿਆ, ਜਿਹੜਾ ਮੈਂ ਲਿਆ ਸੀ ਕਿ ਕੈਨੇਡਾ ਵਿੱਚ ਪੀਐੱਚਡੀ ਕਰਨ ਤੋਂ ਬਾਅਦ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਮੌਕਾ ਮਿਲੇਗਾਮੈਂ ਇਸ ਤਿੜਕੇ ਹੋਏ ਸੁਪਨੇ ਦੀ ਚੀਸ ਮਨ ਵਿੱਚ ਦਬਾਅ ਕੇ ਇਸਦੀਆਂ ਕਿਰਚਾਂ ਨੂੰ ਜ਼ਿੰਦਗੀ ਦੀਆਂ ਪੈੜਾਂ ਵਿੱਚ ਲੁਕਾ ਲਿਆਮੈਂ ਮਨ-ਮਸੋਸ ਕੇ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ, ਸਰਕਾਰੀ ਸੇਵਾ ਵਿੱਚ ਆ ਕੇ ਸਰਕਾਰੀ ਕਾਲਜ ਵਿੱਚ ਪੜ੍ਹਾਉਣ ਲੱਗ ਗਿਆਜ਼ਿੰਦਗੀ ਰਵਾਂ-ਰਵੀਂ ਚੱਲ ਪਈ

ਬਹੁਤੀ ਵਾਰ ਸੰਵੇਦਨਸ਼ੀਲ ਵਿਅਕਤੀ ਨੂੰ ਤਿੜਕੇ ਸੁਪਨੇ ਦੀ ਚੀਸ ਬਹੁਤ ਤੰਗ ਕਰਦੀ ਹੈ ਅਤੇ ਇਸ ਚੀਸ ਨੂੰ ਸਹਿਲਾਉਣ ਦੇ ਬਾਵਜੂਦ ਵੀ ਇਹ ਤੁਹਾਡੀ ਸੋਚ ਮਸਤਕ ਤੋਂ ਓਝਲ ਨਹੀਂ ਹੁੰਦੀਮੈਂ ਸਰਕਾਰੀ ਕਾਲਜ ਕਪੂਰਥਲਾ ਵਿੱਚ ਪੜ੍ਹਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਕੁਲਵੰਤ ਸਿੰਘ ਥਿੰਦ ਦੀ ਅਗਵਾਈ ਹੇਠ 1990 ਵਿੱਚ ਨਿਊਕਲੀਅਰ ਫਿਜ਼ਿਕਸ ਵਿੱਚ ਪਾਰਟ-ਟਾਈਮ ਪੀਐੱਚਡੀ ਕਰਨੀ ਸ਼ੁਰੂ ਕਰ ਦਿੱਤੀਪੀਐੱਚਡੀ ਕਰਨ ਸਮੇਂ ਹੀ ਮੈਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਗਿਆ, ਜਿਸ ਨਾਲ ਮਨ ਨੂੰ ਇਹ ਸਕੂਨ ਜ਼ਰੂਰ ਮਿਲਿਆ ਕਿ ਕਿਸੇ ਦੀ ਮੁਥਾਜੀ ਤੋਂ ਬਗੈਰ ਵੀ ਆਪਣੇ ਕਦਮਾਂ ਵਿੱਚ ਸੁਪਨਈ ਸਫ਼ਰ ਉਗਾਇਆ ਜਾ ਸਕਦਾ ਹੈ ਇਸ ਨੂੰ ਪ੍ਰਾਪਤੀ ਦਾ ਸਿਰਨਾਵਾਂ ਵੀ ਦੇ ਸਕਦੇ ਹੋ

2003 ਵਿੱਚ ਇੰਮੀਗਰੇਸ਼ਨ ਲੈ ਕੇ ਪਰਿਵਾਰ ਸਮੇਤ ਮੈਂ ਕੈਨੇਡਾ ਆ ਗਿਆਬਰੈਂਪਟਨ ਵਿੱਚ ਪੰਜਾਬੀ ਮੀਡੀਆ ਵਿੱਚ ਕੰਮ ਕਰਦਿਆਂ ਵੀ ਅਚੇਤ ਮਨ ਵਿੱਚ ਕੈਨੇਡਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਸੁਪਨਾ ਅੰਗੜਾਈ ਲੈਂਦਾ ਰਿਹਾਕਈ ਵਾਰ ਅਪਲਾਈ ਕੀਤਾ ਪਰ ਕੈਨੇਡਾ ਦੀਆਂ ਵਿੱਦਿਅਕ ਸੰਸਥਾਵਾਂ ਦਾ ਇੱਕ ਹੀ ਜਵਾਬ ਹੁੰਦਾ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਪੜ੍ਹਾਉਣ ਦਾ ਕੋਈ ਤਜਰਬਾ ਨਹੀਂਭਲਾ ਮੌਕਾ ਦੇਣ ਤੋਂ ਬਗੈਰ ਤਜਰਬਾ ਕਿੰਝ ਆਵੇਗਾ? ਮਨ ਦੁਖੀ ਤਾਂ ਹੁੰਦਾ ਸੀ ਪਰ ਸਿਰੜ ਹਾਰ ਨਾ ਮੰਨਣ ਲਈ ਬਜ਼ਿੱਦ ਸੀਇੱਕ ਵੇਰ ਮੈਂ ਅਮਰੀਕਾ ਆਪਣੀ ਬੇਟੀ ਨੂੰ ਮਿਲਣ ਲਈ ਗਿਆ ਤਾਂ ਬਾਰਡਰ ’ਤੇ ਅਮਰੀਕਨ ਇੰਮੀਗਰੇਸ਼ਨ ਅਧਿਕਾਰੀ ਨੂੰ ਜਦੋਂ ਪਤਾ ਲੱਗਾ ਕਿ ਮੈਂ ਫਿਜ਼ਿਕਸ ਵਿੱਚ ਪੀਐਚਡੀ ਹਾਂ ਤਾਂ ਉਸਦਾ ਕਹਿਣਾ ਸੀ, “ਕਿਉਂ ਤੁਸੀਂ ਕੈਨੇਡਾ ਵਿੱਚ ਆਪਣੀ ਲਿਆਕਤ ਨੂੰ ਵਿਅਰਥ ਗਵਾ ਰਹੇ ਹੋ? ਅਮਰੀਕਾ ਆਓ, ਸਾਨੂੰ ਤੁਹਾਡੇ ਵਰਗਿਆਂ ਦੀ ਬਹੁਤ ਲੋੜ ਹੈ ਸਮੇਂ ਨਾਲ ਇਹ ਗੱਲ ਵੀ ਕਦੇ ਕਦਾਈਂ ਯਾਦ ਆ ਜਾਂਦੀ

2014 ਵਿੱਚ ਵੱਡੀ ਬੇਟੀ ਨੇ ਜ਼ਿਦ ਕੀਤੀ ਕਿ ਅਸੀਂ ਦੋਵੇਂ ਭੈਣਾਂ ਤਾਂ ਹੁਣ ਅਮਰੀਕਾ ਵਿੱਚ ਹਾਂ, ਤੁਸੀਂ ਵੀ ਅਮਰੀਕਾ ਆ ਜਾਓ... ਅਤੇ ਅਸੀਂ ਪੱਕੇ ਤੌਰ ’ਤੇ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ

ਕੈਨੇਡਾ ਵਿੱਚ ਸਭ ਕੁਝ ਸਮੇਟ ਕੇ ਅਮਰੀਕਾ ਜਾਣ ਤੋਂ ਕੁਝ ਦਿਨ ਪਹਿਲਾਂ ਜਦੋਂ ਮੈਂ ਸੂਫ਼ੀ ਫਕੀਰ ਸਾਈਂ ਕਾਕਾ ਜੀ (ਜਿਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ ਨਾਲ ਮਿਲ ਕੇ ‘ਕੱਚੇ ਧਾਗੇ ਦਾ ਰਿਸ਼ਤਾ’ ਕਿਤਾਬ ਵੀ ਲਿਖੀ ਹੈ ਅਤੇ ਜੋ ਮੇਰੇ ਮਿੱਤਰ ਦੇ ਘਰ ਠਹਿਰੇ ਹੋਏ ਸਨ) ਨੂੰ ਮਿਲਿਆ ਅਤੇ ਦੱਸਿਆ ਕਿ ਮੈਂ ਹੁਣ ਅਮਰੀਕਾ ਪੱਕੇ ਤੌਰ ’ਤੇ ਜਾ ਰਿਹਾ ਹਾਂਉਨ੍ਹਾਂ ਦਾ ਭੋਲੇ ਭਾਅ ਜਵਾਬ ਸੀ ਕਿ ਚੱਲੋ ਚੰਗਾ ਹੋਇਆ, ਤੁਸੀਂ ਕਿਸੇ ਵਿੱਦਿਅਕ ਅਦਾਰੇ ਵਿੱਚ ਪੜ੍ਹਾ ਕੇ ਆਪਣਾ ਗਿਆਨ ਦੂਸਰਿਆਂ ਨੂੰ ਜ਼ਰੂਰ ਵੰਡੋਂਗੇਕਈ ਵਾਰ ਕਿਸੇ ਵੱਲੋਂ ਅਚੇਤ ਹੀ ਕਹੀ ਹੋਈ ਗੱਲ ਦਾ ਕਿੰਨਾ ਡੂੰਘਾ ਅਰਥ ਹੁੰਦਾ ਹੈ ਅਤੇ ਇਹ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨੂੰ ਕਿਵੇਂ ਨਿਰਧਾਰਤ ਕਰਦੀ ਹੈ, ਇਸਦਾ ਅੰਦਾਜ਼ਾ ਜਦੋਂ ਮੈਂ ਹੁਣ ਲਾਉਂਦਾ ਹਾਂ ਤਾਂ ਬਹੁਤ ਹੈਰਾਨੀ ਹੁੰਦੀ ਹੈ

2014 ਵਿੱਚ ਅਮਰੀਕਾ ਆ ਕੇ ਫਿਰ ਮਨ ਵਿੱਚ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਖਿਆਲ ਆਇਆਦਰਅਸਲ ਤੁਹਾਡੇ ਮਨ ਵਿੱਚ ਤਿੜਕੇ ਸੁਪਨੇ ਦੀ ਤਾਮੀਰਦਾਰੀ ਕਰਨ ਅਤੇ ਇਸ ਨੂੰ ਸੱਚ ਕਰਨ ਲਈ ਮਨ ਦੀ ਕਿਸੇ ਨੁਕਰੇ ਕੋਈ ਨਾ ਕੋਈ ਭਾਵਨਾ ਉੱਸਲਵੱਟੇ ਲੈਂਦੀ ਹੀ ਰਹਿੰਦੀ ਏਮੈਂ 12ਵੀਂ ਤੀਕ ਫਿਜ਼ਿਕਸ ਪੜ੍ਹਾਉਣ ਲਈ ਆਨਲਾਈਨ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆਪਰ ਮੇਰੇ ਮਨ ਵਿੱਚ ਸਿਰਫ਼ ਕਾਲਜ ਜਾਂ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਦੀ ਤਮੰਨਾ ਹੀ ਮੈਂਨੂੰ ਨਵੀਂਆਂ ਸੰਭਾਵਨਾਵਾਂ ਅਤੇ ਨਵੀਂਆਂ ਤਰਕੀਬਾਂ ਵੰਨੀਂ ਤੋਰੀ ਰੱਖਦੀ

ਅਕਤੂਬਰ 2015 ਵਿੱਚ ਕਲੀਵਲੈਂਡ ਸਟੇਟ ਯੂਨੀਵਰਸਿਟੀ ਦੇ ਡੀਨ, ਸਾਇੰਸ ਨੂੰ ਮਿਲਿਆ ਜੋ ਉਸ ਸਮੇਂ ਫਿਜ਼ਿਕਸ ਵਿਭਾਗ ਦਾ ਚੇਅਰ ਵੀ ਸੀਉਸਨੇ ਦੱਸਿਆ ਕਿ ਸਾਨੂੰ ਇੱਕ ਪ੍ਰੋਫੈਸਰ ਦੀ ਲੋੜ ਹੈਇਸ ਲਈ ਤੁਹਾਨੂੰ ਇੱਕ ਲੈਕਚਰ ਦੇਣਾ ਪਵੇਗਾਦਰਅਸਲ ਇੱਥੇ ਕਿਸੇ ਵੀ ਵਿਅਕਤੀ ਨੂੰ ਉਸਦੀ ਕਾਰਗੁਜ਼ਾਰੀ ਵਿੱਚੋਂ ਦੇਖਿਆ ਜਾਂਦਾ ਹੈ ਨਾ ਕਿ ਉਸਦੀ ਡਿਗਰੀ ਜਾਂ ਸਿਫ਼ਾਰਸ਼ ਨੂੰ ਅਧਾਰ ਮੰਨ ਕੇ ਨੌਕਰੀ ਮਿਲਦੀ ਹੈਇਸ ਸੰਬੰਧ ਵਿੱਚ ਤੁਸੀਂ ਪ੍ਰੋਫੈਸਰ ਨੂੰ ਮਿਲੋਉਨ੍ਹਾਂ ਨਾਲ ਲੈਕਚਰ ਦੇ ਸਮੇਂ, ਵਿਸ਼ੇ ਆਦਿ ਬਾਰੇ ਗੱਲ ਕਰੋ ਜਦੋਂ ਮੈਂ ਪ੍ਰੋਫੈਸਰ ਨੂੰ ਮਿਲਿਆ ਤਾਂ ਉਹ ਪੁੱਛਣ ਲੱਗਾ ਕਿ ਤੁਸੀਂ ਫਿਜ਼ਿਕਸ ਦੇ ਕਿਸ ਚੈਪਟਰ ਉੱਤੇ ਲੈਕਚਰ ਦੋਵੋਗੇ, ਕਿੰਝ ਦੇਵੋਗੇ (ਬਲੈਕਬੋਰਡ ਤੇ ਚਾਕ, ਓਵਰਹੈਡ ਪ੍ਰੋਜੈਕਟਰ, ਪਾਵਰ ਪੌਆਇੰਟ ਨਾਲ ਜਾਂ ਆਨਲਾਈਨ ਦੇਵੋਗੇ) ਅਤੇ ਕਦੋਂ ਦੇ ਸਕਦੇ ਹੋ? ਤਾਂ ਮੇਰਾ ਜਵਾਬ ਸੀ ਕਿ ਮੈਂ ਹਰ ਚੈਪਟਰ ਤੇ, ਕਿਸੇ ਵੀ ਸਮੇਂ ਅਤੇ ਕਿਸੇ ਵੀ ਤਰੀਕੇ ਨਾਲ ਲੈਕਚਰ ਦੇਣ ਲਈ ਤਿਆਰ ਹਾਂਤੁਸੀਂ ਦੱਸੋ ਕਿ ਮੈਂ ਕਿਹੜੇ ਖਾਸ ਚੈਪਟਰ ਤੇ, ਕਦੋਂ ਅਤੇ ਕਿਸ ਤਰੀਕੇ ਨਾਲ ਲੈਕਚਰ ਦੇਵਾਂਦਰਅਸਲ ਜਦੋਂ ਤੁਸੀਂ ਆਪਣੀ ਚੋਣ ਦੱਸਦੇ ਹੋ ਤਾਂ ਇਹ ਤੁਹਾਡੀ ਕੰਮਜੋਰੀ ਜ਼ਾਹਰ ਕਰਦਾ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਮੈਂ ਹਰ ਵੇਲੇ ਹਰ ਕਿਸਮ ਦੇ ਚੈਪਟਰ ਅਤੇ ਹਰ ਤਰੀਕੇ ਨਾਲ ਚੈਲਿੰਜ ਮਨਜ਼ੂਰ ਕਰਦਾ ਹਾਂ ਤਾਂ ਇਹ ਤੁਹਾਡੇ ਆਤਮ-ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਹੁੰਦਾ ਹੈਮੈਂ ਉਨ੍ਹਾਂ ਦੇ ਦੱਸੇ ਹੋਏ ਚੈਪਟਰ, ਸਮੇਂ ਅਤੇ ਤਕਨੀਕ ਅਨੁਸਾਰ ਲੈਕਚਰ ਦੇਣ ਲਈ ਗਿਆ ਤਾਂ ਇੱਕ ਕਲਾਸ ਸਮੇਤ ਉਸ ਵਿੱਚ ਫਿਜ਼ਿਕਸ ਵਿਭਾਗ ਦਾ ਸਾਰਾ ਸਟਾਫ ਚੇਅਰ ਸਮੇਤ ਹਾਜ਼ਰ ਸੀਲੈਕਚਰ ਤੋਂ ਬਾਅਦ ਸਾਰੇ ਵਿਦਿਆਰਥੀਆਂ ਅਤੇ ਸਟਾਫ ਕੋਲੋਂ ਮੇਰੇ ਪੜ੍ਹਾਉਣ ਬਾਰੇ ਰਾਏ ਵਾਸਤੇ ਇੱਕ ਪ੍ਰੋਫਾਰਮਾ ਭਰਵਾਇਆ ਗਿਆ ਜਦੋਂ ਮੈਂ ਕਲਾਸ ਤੋਂ ਬਾਹਰ ਆਇਆ ਡਾ. ਫੋਡਰ ਮੇਰੇ ਨਾਲ ਹੀ ਆ ਗਏਮੈਂਨੂੰ ਵਿਭਾਗ ਦੀਆਂ ਲੈਬਾਂ ਨੂੰ ਦਿਖਾਉਣ ਲੱਗੇ ਅਤੇ ਕਹਿਣ ਲੱਗੇ ਕਿ ਤੁਹਾਨੂੰ ਆਪਣੇ ਪੜ੍ਹਾਉਣ ਵਿੱਚ ਮੈਥ ਨੂੰ ਘਟਾਉਣਾ ਪਵੇਗਾ ਕਿਉਂਕਿ ਇਹ ਵਿਦਿਆਰਥੀ ਮੈਥ ਵਿੱਚ ਜ਼ਿਆਦਾ ਹੁਸ਼ਿਆਰ ਨਹੀਂਤੁਹਾਨੂੰ ਕੁਝ ਦਿਨਾਂ ਤੀਕ ਈਮੇਲ ਮਿਲੇਗੀ ਕਿ ਸਾਰਿਆਂ ਦਾ ਤੁਹਾਡੇ ਪੜ੍ਹਾਉਣ ਪ੍ਰਤੀ ਕੀ ਨਜ਼ਰੀਆ ਹੈ? ਪ੍ਰੋਫੈਸਰ ਵੱਲੋਂ ਦਿਖਾਏ ਉਚੇਚ ਤੋਂ ਇਉਂ ਲਗਦਾ ਸੀ ਜਿਵੇਂ ਉਨ੍ਹਾਂ ਨੂੰ ਮੇਰਾ ਪੜ੍ਹਾਉਣਾ ਚੰਗਾ ਲੱਗਿਆ ਹੋਵੇ

ਹਫ਼ਤੇ ਬਾਅਦ ਡੀਨ ਦੀ ਈਮੇਲ ਆਈ ਕਿ ਤੁਸੀਂ ਪੜ੍ਹਾਉਣ ਲਈ ਚੁਣੇ ਗਏ ਹੋਜਨਵਰੀ 2016 ਤੋਂ ਤੁਹਾਡੀਆਂ ਕਲਾਸਾਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਸਮੈਸਟਰ ਵਿੱਚ ਤੁਸੀਂ ਸਿਰਫ਼ ਇੱਕ ਹੀ ਕੋਰਸ ਪੜ੍ਹਾਉਗੇ1977 ਵਿੱਚ ਲਏ ਹੋਏ ਸੁਪਨੇ ਦਾ 2016 ਵਿੱਚ ਪੂਰਾ ਹੋਣਾ ਲਗਭਗ ਚਾਲੀ ਸਾਲ ਲੰਮੀ ਉਡੀਕ ਦੀ ਪੂਰਨਤਾਬਹੁਤ ਕਠਨ ਹੁੰਦਾ ਹੈ ਇੰਨੀ ਲੰਮੀ ਉਡੀਕ ਕਰਨਾ ਅਤੇ ਇੰਨੇ ਲੰਮੇ ਸਮੇਂ ਲਈ ਤਿੜਕੇ ਹੋਏ ਸੁਪਨੇ ਦੀ ਚੀਸ ਨੂੰ ਜਿਊਂਦਾ ਰੱਖਣਾਇਸਦੀ ਪੂਰਨਤਾ ਲਈ ਨਿਰੰਤਰ ਕੁਝ ਨਾ ਕੁਝ ਉਜਰ ਕਰਦੇ ਰਹਿਣਾ ਜ਼ਰੂਰੀ ਹੁੰਦਾ ਹੈਅਕਸਰ ਲੋਕ ਬਹੁਤ ਜਲਦੀ ਟੁੱਟੇ ਸੁਪਨੇ ਨੂੰ ਭੁੱਲ ਜਾਂਦੇ ਹਨ ਅਤੇ ਦੁਨਿਆਵੀ ਦੌੜ ਵਿੱਚ ਉਲਝੇ ਆਪਣੇ ਉਦੇਸ਼ ਤੋਂ ਹੀ ਮੁਨਕਰ ਹੋ ਜਾਂਦੇ ਹਨਦਰਅਸਲ ਮੇਰਾ ਇਹ ਹਾਸਲ, ਸੁਪਨੇ ਦੀ ਪੂਰਨਤਾ ਦੇ ਨਾਲ ਨਾਲ ਖੁਦ ਨੂੰ ਵੀ ਤਸੱਲੀ ਦੇ ਗਿਆ ਕਿ ਬੰਦਾ ਚਾਹੇ ਤਾਂ ਕੁਝ ਵੀ ਪ੍ਰਾਪਤ ਕਰ ਸਕਦਾ ਹੈ, ਬਸ਼ਰਤੇ ਕਿ ਉਸਦੇ ਮਨ ਵਿੱਚ ਹਨੇਰਿਆਂ ਵਿੱਚੋਂ ਚਾਨਣ-ਝੀਤ ਨੂੰ ਦੇਖਣ ਦੀ ਜਾਚ ਹੋਵੇ, ਮੁਸ਼ਕਲਾਂ ਅਤੇ ਔਕੜਾਂ ਨਾਲ ਆਢਾ ਲਾਉਣ ਦਾ ਵੱਲ ਹੋਵੇ ਅਤੇ ਦੁਸ਼ਵਾਰੀਆਂ ਨੂੰ ਉਲੰਘ ਕੇ ਨਵੀਂਆਂ ਪੈੜਾਂ ਨੂੰ ਸਿਰਜਣ ਦਾ ਹੁਨਰ ਹੋਵੇ

ਯਾਦ ਆਉਂਦਾ ਹੈ ਜਨਵਰੀ 2016 ਵਿੱਚ ਯੂਨੀਵਰਸਿਟੀ ਦਾ ਪਹਿਲਾ ਦਿਨਕਮਰੇ ਵਿੱਚ ਦਾਖਲ ਹੁੰਦਿਆਂ ਹੀ ਅੱਖ ਭਰ ਆਈਕਲਾਸ ਵਿੱਚ 60 ਗੋਰੇ ਵਿਦਿਆਰਥੀਸੋਚਾਂ! ਕੁਦਰਤ ਅਤੇ ਮੇਰੇ ਮਾਪਿਆਂ ਦੀ ਇਹ ਕਰਤਾਰੀ ਇਨਾਇਤ ਹੈਮੰਡ ਵਿੱਚ ਪਸ਼ੂ ਚਾਰਦੇ ਜੁਆਕ ਨੇ ਕਦੇ ਖ਼ੁਆਬ ਵਿੱਚ ਵੀ ਸੋਚਿਆ ਨਹੀਂ ਹੋਣਾ ਕਿ ਉਹ ਕਿਸੇ ਦਿਨ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਵੇਗਾਇਹ ਮੇਰੇ ਪਿੰਡ, ਮੇਰੇ ਬੁੱਢੇ ਘਰ, ਮੇਰੇ ਅਧਿਆਪਕਾਂ ਦੀਆਂ ਦੁਆਵਾਂ ਨੇ ਜਿਸ ਸਦਕਾ ਮੈਂਨੂੰ ਇਹ ਮੌਕਾ ਮਿਲਿਆਪਹਿਲੇ ਦਿਨ ਕਲਾਸ ਵਿੱਚ ਮੈਂ ਕੁਝ ਮਿੰਟ ਲਈ ਆਪਣੇ ਪਿਛੋਕੜ, ਵਿੱਦਿਆ, ਧਾਰਮਿਕ ਅਕੀਦੇ, ਆਪਣੇ ਪਹਿਰਾਵੇ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰਦਾ ਹਾਂਫਿਰ ਹਰ ਵਿਦਿਅਰਥੀ ਨੂੰ ਪੁੱਛਦਾ ਹਾਂ ਕਿ ਉਸਦਾ ਨਾਮ ਕੀ ਹੈ, ਉਹ ਕਿਹੜੇ ਸੁਪਨੇ ਲੈ ਕੇ ਇਸ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਅਤੇ ਇਸਦੀ ਪੂਰਨਤਾ ਲਈ ਉਹ ਕਿੰਨਾ ਕੁ ਅਰਪਿਤ ਅਤੇ ਪ੍ਰਤੀਬੱਧ ਹੈ? ਇਸ ਨਾਲ ਵਿਦਿਅਰਥੀਆਂ ਨੂੰ ਆਪਣੇ ਅੰਦਰ ਝਾਕਣ, ਸੁਪਨੇ ਨੂੰ ਪਛਾਣਨ ਅਤੇ ਇਸ ਨੂੰ ਪੂਰਾ ਕਰਨ ਲਈ ਹੋਰ ਉੱਦਮ ਕਰਨ ਦੀ ਉਤੇਜਨਾ ਮਿਲਦੀ ਹੈਦਰਅਸਲ ਮੈਂ ਆਪਣੇ ਅਧਿਆਪਨ ਦੌਰਾਨ, ਆਪਣੇ ਵਿਦਿਆਰਥੀਆਂ ਨੂੰ ਵਿਸ਼ੇ ਦਾ ਗਿਆਨ ਦੇਣ ਦੇ ਨਾਲ-ਨਾਲ, ਉਨ੍ਹਾਂ ਨੂੰ ਜ਼ਿੰਦਗੀ ਦੇ ਸਰੋਕਾਰਾਂ ਅਤੇ ਕਦਰਾਂ ਕੀਮਤਾਂ ਨੂੰ ਅਪਣਾਉਣ ਅਤੇ ਖੁਦ ਪ੍ਰਤੀ ਸੁਹਿਰਦ ਅਤੇ ਸਮਰਪਿਤ ਹੋਣ ਲਈ ਪ੍ਰੇਰਤ ਕਰਦਾ ਹਾਂ

ਅਮਰੀਕਾ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਬਹੁਤ ਹੀ ਸਤਿਕਾਰ ਅਤੇ ਉੱਚਾ ਰੁਤਬਾ ਹੈਹਰ ਪ੍ਰੋਫੈਸਰ ਆਪਣੀ ਕਲਾਸ ਤੋਂ ਬਾਅਦ ਇੱਕ ਘੰਟਾ ਆਪਣੇ ਵਿਦਿਆਰਥੀਆਂ ਲਈ ਰਾਖਵਾਂ ਰੱਖਦਾ ਹੈ ਤਾਂ ਕਿ ਕੋਈ ਵੀ ਵਿਦਿਆਰਥੀ ਪੜ੍ਹਾਈ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕੇਪ੍ਰੋਫੈਸਰ ਆਪਣਾ ਕੋਰਸ ਖੁਦ ਤਿਆਰ ਕਰਦਾ ਹੈ, ਕਿੰਨੇ ਟੈੱਸਟ ਲੈਣੇ, ਕਿਸ ਤਾਰੀਕ ਨੂੰ ਲੈਣੇ, ਕਿਵੇਂ ਲੈਣਾ, ਕਿਸ ਤਾਰੀਕ ਨੂੰ ਕਿਹੜਾ ਚੈਪਟਰ ਪੜ੍ਹਾਉਣਾ ਆਦਿ ਪਹਿਲੇ ਦਿਨ ਤੋਂ ਹੀ ਤੈਅ ਹੁੰਦਾਇਸਦਾ ਪੂਰਾ ਵੇਰਵਾ ਹਰ ਵਿਦਿਆਰਥੀ ਨੂੰ ਈਮੇਲ ਕਰ ਦਿੱਤਾ ਜਾਂਦਾਹਰ ਟੈੱਸਟ, ਕੁਇੱਜ਼, ਆਨ ਲਾਈਨ ਵਰਕ ਆਦਿ ਪ੍ਰੋਫੈਸਰ ਖੁਦ ਕਰਦਾ ਹੈਖੁਦ ਹੀ ਮੁਲਾਂਕਣ ਕਰਦਾ ਅਤੇ ਖੁਦ ਹੀ ਗਰੇਡ ਦਿੰਦਾ ਹੈਵਿਭਾਗ ਦੀ ਚੇਅਰ ਜਾਂ ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਇਸ ਵਿੱਚ ਦਖਲ ਨਹੀਂ ਦਿੰਦਾਇਨ੍ਹਾਂ ਗਰੇਡਾਂ ਨੂੰ ਕੋਈ ਚੈਲਿੰਜ ਨਹੀਂ ਕਰ ਸਕਦਾਹਾਂ, ਪ੍ਰੋਫੈਸਰ ਪੂਰਨ-ਪਾਰਦਰਸ਼ੀ ਅਤੇ ਨਿਰਪੱਖ ਹੁੰਦਾ ਹੈ ਅਤੇ ਕੋਈ ਵੀ ਵਿਦਿਆਰਥੀ ਕਿਸੇ ਵੀ ਸਮੇਂ ਤੁਹਾਡੇ ਕੋਲੋਂ ਆਪਣੇ ਗਰੇਡਾਂ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕਦਾ ਹੈ ਅਤੇ ਇਸਦਾ ਜਵਾਬ ਦੇਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈਹਰ ਸਮੈਟਰ ਦੇ ਖਤਮ ਹੋਣ ’ਤੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਕੋਲੋਂ ਪ੍ਰੋਫੈਸਰ ਦਾ ਗੁਪਤ ਰੂਪ ਵਿੱਚ ਆਨਲਾਈਨ ਮੁਲਾਂਕਣ ਕਰਵਾਇਆ ਜਾਂਦਾ ਹੈਇਹ ਮੁਲਾਂਕਣ ਚੇਅਰ ਤੋਂ ਹੁੰਦਾ ਹੋਇਆ ਤੁਹਾਡੇ ਕੋਲ ਪਹੁੰਚਦਾ ਹੈ ਕਿ ਤੁਹਾਨੂੰ ਆਪਣੀਆਂ ਕਮੀਆਂ ਜਾਂ ਚੰਗੇ ਗੁਣਾਂ ਦਾ ਪਤਾ ਲੱਗ ਸਕੇਪਤਾ ਲੱਗ ਸਕੇ ਕਿ ਵਿਦਿਆਰਥੀਆਂ ਦੇ ਤੁਹਾਡੇ ਬਾਰੇ ਕੀ ਵਿਚਾਰ ਹਨ ਤੁਹਾਡਾ ਮੁਲਾਂਕਣ ਮਾੜਾ ਹੋਣ ’ਤੇ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ

ਪਹਿਲੇ ਸਮੈਸਟਰ ਤੋਂ ਬਾਅਦ ਅਗਲੇ ਸਮੈਸਟਰ ਲਈ ਦੋ ਕੋਰਸ ਪੜ੍ਹਾਉਣ ਲਈ ਮੈਂਨੂੰ ਕਿਹਾ ਗਿਆਚੰਗਾ ਲੱਗਾ ਕਿ ਮੈਂ ਨਵੇਂ ਅਦਾਰੇ ਵਿੱਚ, ਨਵੇਂ ਮਾਹੌਲ ਅਤੇ ਨਵੇਂ ਤਰੀਕੇ ਨਾਲ ਫਿਜ਼ਿਕਸ ਨੂੰ ਪੜ੍ਹਾਉਣ ਲਈ ਖੁਦ ਨੂੰ ਅੱਪਡੇਟ ਕਰਕੇ, ਵਕਤ ਦਾ ਹਾਣੀ ਹੋ ਸਕਿਆਯੂਨੀਵਰਸਿਟੀ ਵਿੱਚ ਪੜ੍ਹਾਉਣ ਦੌਰਾਨ ਮੈਂ ਇਹ ਦੇਖਿਆ ਕਿ ਕਈ ਵਾਰ ਵਿਦਿਆਰਥੀ ਆਪਣੀਆਂ ਨਿੱਜੀ ਮੁਸ਼ਕਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਨ ਅਤੇ ਤੁਹਾਡੇ ਕੋਲੋਂ ਸਲਾਹ ਵੀ ਲੈਂਦੇ ਹਨਮੇਰੇ ਜ਼ਿਆਦਤਰ ਵਿਦਿਆਰਥੀ ਮੈਡੀਕਲ ਫੀਲਡ ਵਿੱਚ ਜਾਣ ਵਾਲੇ ਹੁੰਦੇ ਹਨ, ਇਸ ਲਈ ਜਦੋਂ ਉਹਨਾਂ ਨੇ ਕਿਸੇ ਮੈਡੀਕਲ/ਡੈਂਟਲ/ਫਾਰਮੇਸੀ/ਫਿਜ਼ਿਓਥੀਰੈਪੀ ਕਾਲਜ ਵਿੱਚ ਦਾਖਲਾ ਲੈਣਾ ਹੁੰਦਾ ਤਾਂ ਉਨ੍ਹਾਂ ਦੇ ਪ੍ਰੋਫੈਸਰ ਵੱਲੋਂ ਭੇਜੇ ਗਏ ਸਿਫਾਰਸ਼ੀ ਪੱਤਰ ਦੀ ਬਹੁਤ ਅਹਿਮੀਅਤ ਹੁੰਦੀ ਹੈਹਰ ਪ੍ਰੋਫੈਸਰ ਆਪਣੇ ਵਿਦਿਆਰਥੀ ਦਾ ਸਹੀ ਮੁਲਾਂਕਣ ਕਰਕੇ ਸੰਬੰਧਿਤ ਅਦਾਰੇ ਨੂੰ ਭੇਜਦਾ ਹੈ ਅਤੇ ਅਦਾਰਾ ਕਦੇ ਵੀ ਕਿਸੇ ਪ੍ਰੋਫੈਸਰ ਦੀ ਦਿਆਨਤਦਾਰੀ ’ਤੇ ਕੋਈ ਕਿੰਤੂ ਨਹੀਂ ਕਰਦਾ

ਮੈਂ ਇਹ ਵੀ ਦੇਖਿਆ ਕਿ ਜਦੋਂ ਤੁਸੀਂ ਸਿਰ ’ਤੇ ਦਸਤਾਰ ਪਹਿਨ ਕੇ ਕਿਸੇ ਅਦਾਰੇ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਭਾਈਚਾਰੇ ਦੇ ਇੱਕ ਅਦਿੱਖ ਰੂਪ ਵਿੱਚ ਦੂਤ ਹੁੰਦੇ ਹੋਬਹੁ-ਗਿਣਤੀ ਵਿੱਚ ਪੜ੍ਹਦੇ ਗੋਰੇ ਵਿਦਿਆਰਥੀਆਂ ਨੂੰ ਤੁਹਾਡੇ ਬਾਰੇ ਜਾਣਕਾਰੀ ਮਿਲਦੀ ਹੈਮੇਰੇ ਦੋ ਕੋਰਸਾਂ ਵਿੱਚ ਹਰ ਸਮੈਟਰ ਵਿੱਚ ਸੌ ਕੁ ਵਿਦਿਆਰਥੀ ਹੁੰਦੇ ਹਨਮਤਲਬ ਕਿ 100 ਕੁ ਪਰਿਵਾਰਾਂ ਨੂੰ ਸਿੱਖ ਧਰਮ ਬਾਰੇ ਕੁਝ ਗਿਆਨ ਜ਼ਰੂਰ ਮਿਲਦਾ ਹੈਦਰਅਸਲ ਇਨ੍ਹਾਂ ਅਦਾਰਿਆਂ ਰਾਹੀਂ ਤੁਸੀਂ ਆਪਣੀ ਪਛਾਣ ਨੂੰ ਉਸ ਰੂਪ ਵਿੱਚ ਦਰਸਾ ਸਕਦੇ ਹੋ, ਜਿਹੜੀ ਤੁਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹੋ

ਮੈਂ ਸਾਰੀ ਉਮਰ ਹੀ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਾਇਆ ਪਰ ਮੈਂ ਦੇਖਿਆ ਕਿ ਇੱਥੇ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀ ਜ਼ਿਆਦਾ ਮਿਹਨਤੀ ਅਤੇ ਟੀਚੇ ਪ੍ਰਤੀ ਫਿਕਰਮੰਦ ਨੇਉਹ ਬਹੁਤ ਇਮਾਨਦਾਰ ਅਤੇ ਸੱਚ ਬੋਲਦੇ ਨੇਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਮੁਲਾਂਕਣ ਵਿੱਚ ਵੀ ਤੁਹਾਨੂੰ ਉਨ੍ਹਾਂ ਦੀ ਸਪਸ਼ਟਤਾ ਸਾਫ਼ ਦਿਸਦੀ ਹੈਜ਼ਿਆਦਾ ਵਿਦਿਆਰਥੀ ਆਪਣੀ ਪੜ੍ਹਾਈ ਦਾ ਖਰਚਾ ਖੁਦ ਉਠਾਉਂਦੇ ਨੇਪੜ੍ਹਾਈ ਦੇ ਨਾਲ ਨਾਲ ਪਾਰਟ-ਟਾਈਮ ਕੰਮ ਵੀ ਕਰਦੇ ਨੇਇੱਥੇ ਪੜ੍ਹਨ ਦੀ ਕੋਈ ਨਿਰਧਾਰਤ ਉਮਰ ਨਹੀਂਮੇਰੇ ਕੁਝ ਵਿਦਿਆਰਥੀ ਉਹ ਹੁੰਦੇ ਹਨ ਜਿਹੜੇ ਇੱਕ ਕਿੱਤੇ ਵਿੱਚੋਂ ਰਿਟਾਇਰ ਹੋ ਕੇ ਮੁੜ ਪੜ੍ਹਾਈ ਕਰਕੇ ਦੂਸਰੇ ਕਿੱਤੇ ਵਿੱਚ ਜਾਣਾ ਚਾਹੁੰਦੇ ਹੋਣਇਸ ਵੇਲੇ ਵੀ ਦੋ ਵਿਦਿਆਰਥੀ ਅਜਿਹੇ ਹਨ ਜੋ ਅਮਰੀਕਨ ਆਰਮੀ ਵਿੱਚ ਹਨ ਅਤੇ ਨਾਲ ਨਾਲ ਦੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੇ ਨੇ

ਮੈਂ ਅਕਸਰ ਹੀ ਭੌਤਿਕ ਵਿਗਿਆਨ ਪੜ੍ਹਾਉਂਦਿਆਂ, ਇਸ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਕੁਝ ਕਿਰਿਆਵਾਂ ਨਾਲ ਜੋੜ ਕੇ ਜ਼ਿੰਦਗੀ ਦੇ ਸੱਚੇ ਸੁੱਚੇ ਅਰਥਾਂ ਦੀ ਨਿਸ਼ਾਨਦੇਹੀ ਕਰਨ ਲੱਗ ਪਵਾਂ ਜਾਂ ਖੂਬਸੂਰਤ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਜਾਂ ਸਫ਼ਲ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੀ ਗੱਲ ਕਰਨ ਲੱਗ ਪਵਾਂ ਤਾਂ ਅਕਸਰ ਕਈ ਵਾਰ ਵਿਦਿਆਰਥੀ ਇਹ ਵੀ ਕਹਿ ਦਿੰਦੇ ਹਨ ਕਿ ਡਾ. ਭੰਡਾਲ ਇਹ ਫਿਜ਼ਿਕਸ ਦੀ ਕਲਾਸ ਦੀ ਬਜਾਏ ਸਗੋਂ ਫ਼ਿਲਾਸਫ਼ੀ ਦੀ ਕਲਾਸ ਜ਼ਿਆਦਾ ਲਗਦੀ ਹੈਉਹ ਬਹੁਤ ਧਿਆਨ ਨਾਲ ਸੁਪਨਿਆਂ ਨੂੰ ਪੂਰਾ ਕਰਨ ਦੀਆਂ ਗੱਲਾਂ ਸੁਣਦੇ ਹਨਕਈ ਵਾਰ ਇੰਝ ਲਗਦਾ ਹੈ ਜਿਵੇਂ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਚੌਗਿਰਦੇ ਵਿੱਚੋਂ ਬਾਹਰ ਝਾਕਣ ਦੀ ਕਿਸੇ ਨੇ ਅਹਿਮੀਅਤ ਨਹੀਂ ਦੱਸੀਉਨ੍ਹਾਂ ਨੂੰ ਚੰਗਾ ਲਗਦਾ ਹੈ ਕਿ ਜਦੋਂ ਕੋਈ ਉਨ੍ਹਾਂ ਨੂੰ ਜੀਵਨ ਦੀ ਸੁੰਦਰਤਾ ਅਤੇ ਕੁਦਰਤੀ ਕਿਰਿਆਵਾਂ ਨੂੰ ਨਿਹਾਰਨ ਦਾ ਗੁਰ ਦੱਸਦਾ ਹੈ

ਮੈਂ ਇਹ ਵੀ ਜਾਣਿਆ ਕਿ ਤੁਸੀਂ ਕੀ ਹੋ, ਇਹ ਸ਼ਾਇਦ ਤੁਹਾਡੇ ਨਾਲੋਂ ਤੁਹਾਡੇ ਵਿਦਿਆਰਥੀ ਬਿਹਤਰ ਜਾਣਦੇ ਅਤੇ ਸਮਝਦੇ ਹਨਤੁਹਾਡੇ ਨਾਲੋਂ ਤੁਹਾਡਾ ਕੰਮ ਜ਼ਿਆਦਾ ਬੋਲਦਾ ਹੈਯਾਦ ਆਉਂਦਾ ਹੈ ਕਿ ਪਿਛਲੇ ਸਾਲ ਕਿਸੇ ਹੋਰ ਕਾਲਜ ਤੋਂ ਈਮੇਲ ਆਈ ਕਿ ਸਾਡੇ ਕਾਲਜ ਵਿੱਚ ਫਿਜ਼ਿਕਸ ਦਾ ਇੱਕ ਕੋਰਸ ਪੜ੍ਹਾਉਣ ਲਈ ਸਾਨੂੰ ਤੁਹਾਡੀ ਲੋੜ ਹੈਸਾਨੂੰ ਆ ਕੇ ਮਿਲੋਮੈਂ ਦੱਸਿਆ ਕਿ ਮੈਂ ਤਾਂ ਪਹਿਲਾਂ ਹੀ ਪੜ੍ਹਾ ਰਿਹਾ ਹਾਂ ਤਾਂ ਉਸ ਕਾਲਜ ਦੇ ਡੀਨ ਦਾ ਕਹਿਣਾ ਸੀ ਕਿ ‘ ਇੱਕ ਵਾਰ ਮਿਲ ਜਾਓ’ ਜਦੋਂ ਮੈਂ ਡੀਨ ਸਾਹਿਬ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਤੁਸੀਂ ਸ਼ੁੱਕਰਵਾਰ ਨੂੰ ਵਿਹਲੇ ਹੁੰਦੇ ਹੋ, ਉਸ ਦਿਨ ਹੀ ਸਾਡੇ ਕਾਲਜ ਵਿੱਚ ਪੜ੍ਹਾ ਦਿਆ ਕਰੋਮੈਂ ਜਦੋਂ ਪੜ੍ਹਾਉਣ ਲਈ ਹਾਮੀ ਭਰੀ ਤਾਂ ਡੀਨ ਪੁੱਛਣ ਲੱਗਾ, “ਤੁਸੀਂ ਇਹ ਨਹੀਂ ਪੁੱਛੋਗੇ ਕਿ ਕੋਰਸ ਪੜ੍ਹਾਉਣ ਲਈ ਅਸੀਂ ਤੁਹਾਨੂੰ ਹੀ ਕਿਉਂ ਸੰਪਰਕ ਕੀਤਾ? ਦੱਸਾਂ! ਕਦੇ ‘ਰੇਟ ਮਾਈ ਪ੍ਰੋਫੈਸਰ’ ਵੈੱਬਸਾਈਟ ’ਤੇ ਆਪਣੇ ਬਾਰੇ, ਆਪਣੇ ਵਿਦਿਆਰਥੀਆਂ ਦੇ ਵਿਚਾਰ ਪੜ੍ਹਨਾਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਵਿਦਿਆਰਥੀਆਂ ਵਿੱਚ ਕਿੰਨੇ ਮਕਬੂਲ ਹੋਇਸ ਵੈੱਬਸਾਈਟ ਤੋਂ ਦੇਖ ਕੇ ਅਸੀਂ ਤੁਹਾਨੂੰ ਬੁਲਾਇਆ ਹੈ ਕਿਉਂਕਿ ਸਾਨੂੰ ਤੁਹਾਡੇ ਵਰਗਾ ਪ੍ਰੋਫੈਸਰ ਚਾਹੀਦਾ ਹੈ” ਮਨ ਖੁਸ਼ ਹੋਇਆ ਕਿ ਮੈਂ ਆਪਣੀ ਪਛਾਣ, ਮਾਪਿਆਂ ਅਤੇ ਪਿੰਡ ਦੀ ਲਾਜ ਰੱਖ ਸਕਿਆ ਹਾਂ

ਯਾਦ ਆਇਆ ਕਿ ਪਿਛਲੇ ਸਾਲ ਫਰਵਰੀ ਵਿੱਚ ਜਦੋਂ ਮੈਂ ਆਪਣੇ ਦਫਤਰ ਵਿੱਚ ਬੈਠਾ ਆਪਣਾ ਲੈਕਚਰ ਤਿਆਰ ਕਰ ਰਿਹਾ ਸੀ ਤਾਂ ਮੇਰੇ ਚੇਅਰ ਡਾ. ਫੋਡਰ ਨੇ ਮੇਰੇ ਦਰਵਾਜ਼ੇ ’ਤੇ ਦਸਤਕ ਦਿੰਦਿਆਂ ਪੁੱਛਿਆ, ਕਿ ਡਾ. ਭੰਡਾਲ ਜੇ ਤੁਸੀਂ ਵਿਹਲੇ ਹੋਵੋ ਤਾਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਦੋਂ ਮੈਂ ਕਿਹਾ ਕਿ ਮੈਂ ਵਿਹਲਾ ਹੀ ਹਾਂ, ਦੱਸੋਤਾਂ ਉਸਨੇ ਕਿਹਾ, “ਅੱਜ ਹੀ ਮੈਨੂੰ ਯੂਨੀਵਰਸਿਟੀ ਵੱਲੋਂ ਤੁਹਾਡੇ ਪਿਛਲੇ ਸਮੈਸਟਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਪ੍ਰਾਪਤ ਹੋਇਆ ਹੈਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਪ੍ਰੋਫੈਸਰ ਤੁਹਾਡੇ ਵਰਗੇ ਹੀ ਹੋਣ ਪਿੰਡ ਦੇ ਉਸ ਜੁਆਕ ਲਈ ਜਿਸਨੇ 40 ਸਾਲ ਪਹਿਲਾਂ ਕਦੇ ਵਿਦੇਸ਼ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਸੁਪਨਾ ਲਿਆ ਸੀ, ਇਸ ਤੋਂ ਵੱਡਾ ਹੋਰ ਕੀ ਸਨਮਾਨ ਹੋ ਸਕਦਾ ਹੈਇਹ ਸੁਣਦਿਆਂ ਹੀ ਮੈਂ ਚੁੱਪ ਹੋ ਗਿਆ ਅਤੇ ਸ਼ੁਕਰਗੁਜਾਰੀ ਵਿੱਚ ਮੇਰਾ ਸਿਰ ਝੁਕ ਗਿਆ

ਪਿਛਲੇ ਦਿਨੀਂ ਇੱਕ ਵਿਦਿਆਰਥੀ ਨੇ ਮੈਂਨੂੰ ਪੁੱਛਿਆ ਕਿ ਪ੍ਰੋ. ਤੁਸੀਂ ਅਗਲੇ ਸਮੈਸਟਰ ਵਿੱਚ ਕੋਰਸ ਦਾ ਕਿਹੜਾ ਸੈਕਸ਼ਨ ਪੜ੍ਹਾ ਰਹੇ ਹੋ? ਮੈਂਨੂੰ ਪਤਾ ਨਹੀਂ ਸੀਅਕਸਰ ਬਹੁਤ ਪਹਿਲਾਂ ਹੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਕੋਰਸ ਨਾਲ ਸੰਬੰਧਿਤ ਪ੍ਰੋਫੈਸਰ ਦਾ ਨਾਮ ਚਾੜ੍ਹ ਦਿੱਤਾ ਜਾਂਦਾ ਹੈਇਸ ਬਾਰੇ ਜਦੋਂ ਮੈਂ ਆਪਣੇ ਚੇਅਰ ਨੂੰ ਪੁੱਛਿਆ ਤਾਂ ਉਸਦਾ ਕਹਿਣਾ, “ਮੈਂ ਜਾਣ ਬੁੱਝ ਕੇ ਤੁਹਾਡਾ ਨਾਮ ਵੈੱਬਸਾਈਟ ’ਤੇ ਨਹੀਂ ਚਾੜ੍ਹਦਾ ਕਿਉਂਕਿ ਤੁਸੀਂ ਵਿਦਿਆਰਥੀਆਂ ਵਿੱਚ ਬਹੁਤ ਹਰਮਨ-ਪਿਆਰੇ ਹੋ ਅਤੇ ਜ਼ਿਆਦਾਤਰ ਵਿਦਿਆਰਥੀਆਂ ਨੇ ਤੁਹਾਡੇ ਹੀ ਸੈਕਸ਼ਨ ਵਿੱਚ ਚਲੇ ਜਾਣਾ ਹੈ ਅਤੇ ਬਾਕੀ ਸੈਕਸ਼ਨ ਛੋਟੇ ਰਹਿ ਜਾਣਗੇਇਸ ਲਈ ਤੁਹਾਡਾ ਨਾਮ ਕੋਰਸ ਸ਼ੁਰੂ ਹੋਣ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਚਾੜ੍ਹਦੇ ਹਾਂ ਤਾਂ ਕਿ ਸਾਰੇ ਸੈਕਸ਼ਨ ਇੱਕੋ ਜਿਹੇ ਬਣੇ ਰਹਿਣਾ ਮਨ ਨੂੰ ਚੰਗਾ ਲੱਗਾ ਕਿ ਮੈਂ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ ਚੰਗੇ ਅਧਿਆਪਕ ਦਾ ਬਿੰਬ ਪੈਦਾ ਕਰਨ ਵਿੱਚ ਕੁਝ ਕੁ ਸਫ਼ਲ ਹੋ ਸਕਿਆ ਹਾਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4976)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਗੁਰਬਖ਼ਸ਼ ਸਿੰਘ ਭੰਡਾਲ

ਡਾ. ਗੁਰਬਖ਼ਸ਼ ਸਿੰਘ ਭੰਡਾਲ

Cleveland, Ohio, USA.
Whatsapp: (1 - 216 - 556 - 2080)
Email: (gb.bhandal@gmail.com)