HarbhajanSGuraya7ਘੱਟੋ ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਵਿੱਕਰੀ ਨੂੰ ਯਕੀਨੀ ਬਣਾਉਣਾ ਹੀ ਦੇਸ਼ ਦੀ ਅਰਥਵਿਵਸਥਾ ਸਮੇਤ ਸਭ ਲਈ ...
(17 ਮਾਰਚ 2024)
ਇਸ ਸਮੇਂ ਪਾਠਕ: 250.


ਖੇਤੀ ਫਸਲਾਂ ਉੱਪਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕਾਨੂੰਨੀ ਗਾਰੰਟੀ ਨਾਲ ਘੱਟੋ ਘੱਟ ਸਮਰਥਨ ਮੁੱਲ ਦੇਣ ਦਾ ਮੁੱਦਾ ਕਿਸਾਨਾਂ ਦੀਆਂ ਹੋਰ ਮੰਗਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਬਣ ਗਿਆ ਹੈ
ਇਸ ਮੰਗ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ, ਖਾਸ ਤੌਰ ’ਤੇ ਪੰਜਾਬ ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਦੇ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਰੋਸ ਮਾਰਚ ਕਰ ਰਹੇ ਹਨਰਾਜਾਂ ਦੀਆਂ ਮੁੱਖ ਸੜਕਾਂ ਉੱਪਰ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਦੀਆਂ ਕਤਾਰਾਂ ਕਿਸਾਨਾਂ ਵਿੱਚ ਉਤਪਨ ਰੋਸ ਨੂੰ ਪ੍ਰਗਟ ਕਰ ਰਹੀਆਂ ਹਨਕਿਸਾਨਾਂ ਦੀ ਇਸ ਹੱਕੀ ਮੰਗ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਦਾ ਵਤੀਰਾ ਬਹੁਤ ਹੀ ਸਖਤ ਅਤੇ ਬੇਹਰਿਮੀ ਵਾਲਾ ਹੈਹਰਿਆਣਾ ਰਾਜ ਨਾਲ ਲੱਗਦੇ ਖਨੌਰੀ ਬਾਰਡਰ ਉੱਪਰ ਹਰਿਆਣਾ ਵਾਲੇ ਪਾਸਿਉਂ ਪੁਲਿਸ ਅਤੇ ਪੈਰਾਮਿਲਟਰੀ ਨੇ ਕਿਸਾਨਾਂ ਨੂੰ ਖਦੇੜਨ ਲਈ ਡਰੋਨ ਰਾਹੀਂ ਅੱਥਰੂ ਗੈਸ ਦੀ ਵਰਤੋਂ ਕੀਤੀ ਹੈ, ਪਾਣੀ ਦੀਆਂ ਸ਼ਕਤੀਸ਼ਾਲੀ ਬੁਛਾੜਾਂ ਕੀਤੀਆਂ ਗਈਆਂ ਹਨ21 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮੌਤ ਹੋ ਗਈ ਹੈਇਸ ਸਭ ਕੁਝ ਦੇ ਬਾਵਜੂਦ ਕਿਸਾਨੀ ਪ੍ਰਦਰਸ਼ਨ ਜਾਰੀ ਹੈਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ ਮੋਦੀ ਸਰਕਾਰ ਨੇ ਸਾਲ 2021 ਵਿੱਚ ਦਿੱਲੀ ਬਾਰਡਰ ਉੱਪਰ ਇੱਕ ਸਾਲ ਦੇ ਚੱਲੇ ਲੰਮੇ ਸੰਘਰਸ਼ ਉਪਰੰਤ ਤਿੰਨ ਖੇਤੀ ਕਾਨੂੰਨ ਵਾਪਸ ਕਰਨ ਦੇ ਨਾਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਉੱਪਰ ਘੱਟੋ ਘੱਟ ਸਮਰਥਨ ਮੁੱਲ ਦੇਣ ਲਈ ਕਾਨੂੰਨ ਪਾਸ ਕਰਨ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਦਾ ਅਰਸਾ ਬੀਤ ਜਾਣ ਉਪਰੰਤ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾਇਸ ਲਈ ਕਿਸਾਨਾਂ ਦਾ ਘੱਟੋ ਘੱਟ ਸਮਰਥਨ ਮੁੱਲ ਲਈ ਸੰਘਰਸ਼ ਵਾਜਬ ਅਤੇ ਹੱਕੀ ਹੈ

ਘੱਟੋ ਘੱਟ ਸਮਰਥਨ ਮੁੱਲ ਉਹ ਹੁੰਦਾ ਹੈ ਜਿਸ ਮੁੱਲ ਉੱਪਰ ਕਿਸਾਨ ਆਪਣੀਆਂ ਫਸਲਾਂ ਨੂੰ ਮੰਡੀ ਵਿੱਚ ਵੇਚਦਾ ਹੈਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ ਖੇਤੀ ਪੈਦਾਵਾਰ ਦੇ ਸਾਰੇ ਕਾਰਕਾਂ ਉੱਪਰ ਆਉਂਦੀ ਲਾਗਤ ਦੇ ਆਧਾਰ ’ਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਨਹੀਂ ਕਰਦਾ, ਕੇਵਲ ਫਸਲਾਂ ਦੇ ਉਤਪਾਦਨ ਵਿੱਚ ਬੀਜਾਂ, ਖਾਦਾਂ, ਕੀਟਨਾਸ਼ਕਾਂ, ਭਾੜੇ ਦੀ ਮਜ਼ਦੂਰੀ, ਮਸ਼ੀਨਰੀ ਅਤੇ ਤੇਲ ਉੱਪਰ ਖਰਚਿਆਂ, ਜਿਸ ਨੂੰ A2 ਕਿਹਾ ਜਾਂਦਾ ਹੈ, ਇਸ ਨੂੰ ਗਿਣਤੀ ਵਿੱਚ ਰੱਖਦਾ ਹੈਇਸ ਤੋਂ ਇਲਾਵਾ ਖੇਤੀ ਉੱਪਰ ਪਰਿਵਾਰ ਵੱਲੋਂ ਕੀਤੀ ਮਿਹਨਤ ਦੀ ਮਜ਼ਦੂਰੀ ਜਿਸ ਨੂੰ FL ਕਿਹਾ ਜਾਂਦਾ ਹੈ, ਨੂੰ ਹੀ ਜੋੜਦਾ ਹੈਇਸ A2 + FL ਲਾਗਤ ਵਿੱਚ 50 ਪ੍ਰਤੀਸ਼ਤ ਲਾਭ ਜੋੜ ਕੇ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਂਦਾ ਹੈਇਸ ਲਾਗਤ A 2 + FL ਵਿੱਚ ਮਾਲਕੀ ਵਾਲੀ ਜ਼ਮੀਨ ਦਾ ਕਰਾਇਆ, ਖੇਤੀ ਉੱਪਰ ਲੱਗੀ ਸਥਿਰ ਪੂੰਜੀ ਉੱਪਰ ਬਿਆਜ ਦੀ ਲਾਗਤ, ਜਿਸ ਨੂੰ C2 ਕਿਹਾ ਜਾਂਦਾ ਹੈ, ਉਸ ਵਿੱਚ 50 ਪ੍ਰਤੀਸ਼ਤ ਲਾਭ ਜੋੜਨ ਦੇ ਆਧਾਰ ’ਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਕੇ ਐਲਾਨ ਨਹੀਂ ਕੀਤਾ ਜਾਂਦਾਸਵਾਮੀਨਾਥਨ ਕਮਿਸ਼ਨ ਨੇ C2+50 ਪ੍ਰਤੀਸ਼ਤ ਲਾਭ ਦੇ ਆਧਾਰ ’ਤੇ ਖੇਤੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਕਿਸਾਨ ਨੂੰ ਦੇਣ ਦੀ ਸਿਫਾਰਸ਼ ਕੀਤੀ ਹੋਈ ਹੈ, ਜੋ ਅਜੇ ਤਕ ਲਾਗੂ ਨਹੀਂ ਕੀਤੀ ਗਈਇਸ ਅਮਲ ਦੇ ਅਣਹੋਂਦ ਵਿੱਚ ਇੱਕ ਅੰਦਾਜ਼ੇ ਅਨੁਸਾਰ ਕਿਸਾਨ ਨੂੰ ਖੇਤੀ ਫਸਲ ਦਾ ਮੁੱਲ 30 ਪ੍ਰਤੀਸ਼ਤ ਘੱਟ ਮਿਲ ਰਿਹਾ ਹੈ

ਸਰਕਾਰ ਜੋ ਅੰਸ਼ਿਕ ਲਾਗਤ A2+FL ਦੇ ਆਧਾਰ ’ਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਦੀ ਹੈ, ਉਹ ਸਾਰੀਆਂ ਫਸਲਾਂ ਲਈ ਤੈਅ ਨਹੀਂ ਕਰਦੀ, ਕੇਵਲ 23 ਫਸਲਾਂ ਵਾਸਤੇ ਹੀ ਤੈਅ ਕਰਦੀ ਹੈਇਸ ਵਿੱਚ ਬਾਗਵਾਨੀ, ਸਬਜ਼ੀਆਂ, ਦੁੱਧ, ਮੱਛੀ ਆਦਿ ਜੋ ਕਿਸਾਨ ਪੈਦਾ ਕਰਕੇ ਮੰਡੀ ਵਿੱਚ ਵੇਚਦਾ ਹੈ, ਉਹ ਘੱਟੋ ਘੱਟ ਸਮਰਥਨ ਮੱਲ ਦੇ ਘੇਰੇ ਵਿੱਚ ਨਹੀਂ ਰੱਖੇ ਗਏ23 ਫਸਲਾਂ ਵਾਸਤੇ ਸਮਰਥਨ ਮੁੱਲ ਹਰ ਸਾਲ ਐਲਾਨਿਆ ਜਾਂਦਾ ਹੈਹਰ ਸਾਲ ਫਸਲਾਂ ਦੇ ਵੱਡੇ ਹਿੱਸੇ 86 ਪ੍ਰਤੀਸ਼ਤ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੋਂ ਬਹੁਤ ਹੀ ਘੱਟ ਕੀਮਤ ਉੱਪਰ ਖਰੀਦੀ ਜਾਂਦੀ ਹੈਮੰਡੀ ਵਿੱਚ ਕਿਸਾਨਾਂ ਦੀ ਹਾਲਤ ਉਸੇ ਤਰ੍ਹਾਂ ਬੇਵਸੀ ਵਾਲੀ ਹੁੰਦੀ ਹੈ ਜਿਵੇਂ ਕੁਦਰਤ ਦੇ ਸਾਹਮਣੇ ਉਹ ਬੇਵੱਸ ਹੁੰਦਾ ਹੈਅੱਖਾਂ ਦੇ ਸਾਹਮਣੇ ਫਸਲਾਂ ਢਹਿ ਢੇਰੀ ਹੋ ਜਾਂਦੀਆਂ ਹਨ, ਕੋਈ ਵਾਜਬ ਪੂਰਤੀ ਮੁਆਵਜ਼ਾ ਨਹੀਂ ਮਿਲਦਾਇਸ ਅਵਸਥਾ ਦੇ ਚਲਦਿਆਂ ਕਿਸਾਨ ਨੂੰ ਆਪਣੇ ਪੁੱਤਾਂ ਤੋਂ ਵੱਧ ਪਿਆਰ ਨਾਲ ਪਾਲੀਆਂ ਫਸਲਾਂ ਦੀ ਕੀਮਤ ਲਾਗਤ ਦੇ ਬਰਾਬਰ ਵੀ ਨਹੀਂ ਮਿਲਦੀ, ਜਿਸ ਕਾਰਣ ਕਿਸਾਨ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਅਤੇ ਅਗਲੀ ਫਸਲ ਲਈ ਕਰਜ਼ਾ ਦਰ ਕਰਜ਼ਾ ਚੁੱਕਣਾ ਪੈਂਦਾ ਹੈ ਕਰਜ਼ਾ ਨਾ ਉਤਾਰਨ ਦੀ ਸਥਿਤੀ ਵਿੱਚ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਖੁਦਕੁਸ਼ੀਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈਸਾਲ 2020 ਵਿੱਚ 10600, ਸਾਲ 2021 ਵਿੱਚ 10881 ਅਤੇ ਸਾਲ 2022 ਵਿੱਚ 11290 ਕਿਸਾਨਾਂ ਨੇ ਖੁਦਕੁਸ਼ੀ ਕੀਤੀਖੇਤੀ ਫਸਲਾਂ ਦੀ ਪੂਰੀ ਵਾਜਬ ਕੀਮਤ ਨਾ ਮਿਲਣ ਕਾਰਣ ਖੇਤੀ ਸੈਕਟਰ ਵਿੱਚ ਕਿਸਾਨ ਮਜ਼ਦੂਰ ਲਈ ਰੋਜ਼ੀ ਰੋਟੀ ਕਮਾਉਣੀ ਦੁੱਭਰ ਹੋ ਰਹੀ ਹੈਕਿਸਾਨ ਖੇਤੀ ਦਾ ਧੰਦਾ ਛੱਡਣ ਲਈ ਮਜਬੂਰ ਹੋ ਰਿਹਾ ਹੈਖੇਤੀ ਸੈਕਟਰ ਨਾਲ ਜੁੜੇ ਕਿਸਾਨ ਮਜ਼ਦੂਰ ਦੀ ਆਮਦਨ ਦਾ ਪੱਧਰ ਬਹੁਤ ਹੀ ਨੀਵਾਂ ਹੈ ਜੋ ਆਪਣੇ ਆਪ ਵਿੱਚ ਖੇਤੀ ਸੰਕਟ ਨੂੰ ਦਰਸਾਉਂਦਾ ਹੈ

ਭਾਰਤ ਦੁਨੀਆਂ ਦੀ ਸਭ ਤੋਂ ਵੱਧ ਆਬਾਦੀ (142 ਕ੍ਰੋੜ) ਵਾਲਾ ਦੇਸ਼ ਹੈਕੁੱਲ ਆਬਾਦੀ ਦਾ ਅੱਧੇ ਤੋਂ ਵੱਧ ਹਿੱਸਾ ਖੇਤੀ ਨਾਲ ਜੁੜਿਆ ਹੋਇਆ ਹੈਦੇਸ਼ ਦੇ ਕੁੱਲ ਘਰੇਲੂ ਉਤਪਾਦ ਭਾਵ ਜੀ.ਡੀ.ਪੀ. ਵਿੱਚ ਖੇਤੀ ਦਾ ਯੋਗਦਾਨ 16 ਪ੍ਰਤੀਸ਼ਤ ਹੈਖੇਤੀ ਖੇਤਰ ਦੇ ਵਿਕਾਸ ਉੱਪਰ ਦੂਜੇ ਖੇਤਰਾਂ ਦਾ ਵਿਕਾਸ ਵੀ ਜੁੜਿਆ ਹੋਇਆ ਹੈਖੇਤੀ ਅਤੇ ਕਿਸਾਨ ਨੂੰ ਸੰਕਟ ਵਿੱਚੋਂ ਕੱਢਣ ਲਈ ਕਿਸਾਨਾਂ ਨੂੰ ਫਸਲਾਂ ਦਾ ਵਾਜਬ ਮੁੱਲ ਦੇਣਾ ਬਹੁਤ ਜ਼ਰੂਰੀ ਹੈਪੂਰਾ ਵਾਜਬ ਮੁੱਲ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਮੁੱਚੀਆਂ ਲਾਗਤਾਂ ਸਮੇਤ 50 ਪ੍ਰਤੀਸ਼ਤ ਜੋੜਕੇ (C2+50 ਪ੍ਰਤੀਸ਼ਤ) ਘੱਟੋ ਘੱਟ ਸਮਰਥਨ ਮੁੱਲ ਦੇਣਾ ਬਣਦਾ ਹੈਇਹ ਮੁੱਲ ਵੀ ਭਰੋਸੇ ਦੇ ਕੇ ਲਾਗੂ ਨਹੀਂ ਹੋ ਸਕਦਾ ਜਿਵੇਂ ਅੰਸ਼ਿਕ ਲਾਗਤ A2+FL+50 ਪ੍ਰਤੀਸ਼ਤ ਦੇ ਆਧਾਰ ’ਤੇ ਤੈਅ ਹੋਇਆ ਘੱਟੋ ਘੱਟ ਸਮਰਥਨ ਮੁੱਲ ਕਿਸਾਨ ਨੂੰ ਵੱਡੇ ਰੂਪ ਵਿੱਚ ਨਹੀਂ ਮਿਲਿਆਘੱਟੋ ਘੱਟ ਸਮਰਥਨ ਮੁੱਲ ਕਾਨੂੰਨੀ ਰੂਪ ਵਿੱਚ ਦੇਣ ਤੋਂ ਬਿਨਾਂ ਲਾਗੂ ਨਹੀਂ ਹੋ ਸਕਦਾਜੇਕਰ ਇਸਦਾ ਕਾਨੂੰਨੀ ਰੂਪ ਲਾਗੂ ਹੋ ਜਾਂਦਾ ਹੈ ਤਾਂ ਪ੍ਰਾਈਵੇਟ ਸੈਕਟਰ ਖੇਤੀ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਨਹੀਂ ਖਰੀਦ ਸਕੇਗਾਇੱਕ ਅੰਦਾਜ਼ੇ ਅਨੁਸਾਰ ਹਰ ਸਾਲ 1.75 ਲੱਖ ਕਰੋੜ ਰੁਪਏ ਤੋਂ 2.10 ਲੱਖ ਕਰੋੜ ਰੁਪਏ ਤਕ ਵਾਧੂ ਆਮਦਨ ਕਿਸਾਨ ਅਤੇ ਖੇਤੀ ਨਾਲ ਜੁੜੇ ਮਜ਼ਦੂਰ ਦੀ ਜੇਬ ਵਿੱਚ ਜਾਵੇਗੀਇਸ ਰਕਮ ਨੂੰ ਕਿਸਾਨ ਮੰਡੀ ਵਿੱਚ ਖਰਚ ਕਰੇਗਾਸਿੱਟੇ ਵਜੋਂ ਹੋਰ ਮੰਗ, ਨਿਵੇਸ਼, ਵਿਕਾਸ ਵਿੱਚ ਵਾਧਾ ਹੋਵੇਗਾ ਅਤੇ ਨਵੇਂ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਹੋਣਗੇਟੈਕਸਾਂ ਰਾਹੀਂ ਸਰਕਾਰ ਦੀ ਆਮਦਨ ਵੀ ਵਧੇਗੀਇਸ ਤਰ੍ਹਾਂ ਘੱਟੋ ਘੱਟ ਸਮਰਥਨ ਮੁੱਲ ਦੇਸ਼ ਦੇ ਲੋਕਾਂ ਸਮੇਤ ਦੇਸ਼ ਦੀ ਆਰਥਵਿਵਸਥਾ ਲਈ ਲਾਹੇਵੰਦ ਹੋਵੇਗਾ

ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਤੌਰ ’ਤੇ ਦੇਣ ਵਿੱਚ ਇੱਕ ਗਲਤ ਧਾਰਨਾ ਇਹ ਹੈ ਕਿ ਵਪਾਰੀ ਵਰਗ ਕਿਸਾਨਾਂ ਦੀਆਂ ਫਸਲਾਂ ਹੀ ਨਹੀਂ ਖਰੀਦੇਗਾਕੀ ਇਸ ਗਲਤ ਧਾਰਨਾ ਦੇ ਆਧਾਰ ’ਤੇ ਖੇਤੀ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਮੁੱਲ ਤੇ ਵੇਚਣ ਦੀ ਪ੍ਰਣਾਲੀ ਜਾਰੀ ਰੱਖ ਕੇ ਖੇਤੀ ਨਾਲ ਜੁੜੀ ਦੇਸ ਦੀ ਅੱਧੀ ਤੋਂ ਵੱਧ ਆਬਾਦੀ ਦੀ ਲੁੱਟ ਖਸੁੱਟ ਜਿਉਂ ਦੀ ਤਿਉ ਜਾਰੀ ਰੱਖਣੀ ਉਚਿਤ ਹੋਵੇਗੀ? ਅਜਿਹੀ ਗਲਤ ਧਾਰਨਾ ਦਾ ਘੱਟੋ ਘੱਟ ਉਜਰਤ ਕਾਨੂੰਨ ਬਣਨ ਵੇਲੇ ਵੀ ਗਲਤ ਪ੍ਰਚਾਰ ਕੀਤਾ ਗਿਆ ਸੀ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਸਨਅਤਾਂ ਵਿੱਚ ਕੋਈ ਪੈਸਾ ਨਹੀਂ ਲੱਗੇਗਾਸਨਅਤਾਂ ਘੱਟੋ ਘੱਟ ਉਜਰਤ ਕਾਨੂੰਨ ਨੂੰ ਲਾਗੂ ਕਰਦੇ ਹੋਏ ਵਧੀਆ ਢੰਗ ਨਾਲ ਚੱਲ ਰਹੀਆਂ ਹਨ

ਸਾਰੀਆਂ ਖੇਤੀ ਫਸਲਾਂ ਉੱਪਰ ਕਾਨੂੰਨੀ ਤੌਰ ’ਤੇ ਘੱਟੋ ਘੱਟ ਸਮਰਥਨ ਮੁੱਲ ਲਾਗੂ ਕਰਨ ਨਾਲ ਖੇਤੀ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾਭਾਰਤ ਵੱਡੀ ਆਬਾਦੀ ਵਾਲਾ ਦੇਸ਼ ਹੈਭਾਰਤ ਦੇ ਲੋਕਾਂ ਨੂੰ ਭੋਜਨ ਉਪਲਬਧਤਾ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ1960 ਦੇ ਦਹਾਕੇ ਵਿੱਚ ਦੇਸ਼ ਅੰਦਰ ਅਨਾਜ ਦੀ ਕਮੀ ਸੀਸਭ ਤੋਂ ਪਹਿਲਾਂ ਕਣਕ ਉੱਪਰ ਹੀ ਕੁਝ ਕੁ ਹੱਦ ਤਕ ਘੱਟੋ ਘੱਟ ਸਮਰਥਨ ਮੁੱਲ ਦੇਣਾ ਸ਼ੁਰੂ ਕੀਤਾ ਸੀਕਿਸਾਨਾਂ ਨੇ ਇਸ ਵਿੱਚ ਉਤਸ਼ਾਹ ਲੈ ਕੇ ਅਨਾਜ ਦੇ ਮਾਮਲੇ ਵਿੱਚ ਦੇਸ਼ ਨੂੰ ਸਵੈ ਨਿਰਭਰ ਬਣਾ ਦਿੱਤਾ ਸੀ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਵੀ ਭੋਜਨ ਸੁਰੱਖਿਆ ਨੂੰ ਸਫਲਤਾ ਪੂਰਵਕ ਅੱਜ ਵੀ ਲਾਗੂ ਕਰਨ ਦੇ ਯੋਗ ਬਣਾਇਆ ਹੋਇਆ ਹੈ

ਸਾਰੀਆਂ ਫਸਲਾਂ ’ਤੇ ਕਾਨੂੰਨੀ ਰੂਪ ਵਿੱਚ ਘੱਟੋ ਘੱਟ ਸਮਰਥਨ ਮੁੱਲ ਦੇਣ ਨਾਲ ਫਸਲੀ ਵਿਭਿੰਨਤਾ ਨੂੰ ਵੀ ਬੜ੍ਹਾਵਾ ਮਿਲੇਗਾਹਰ ਫਸਲ ਦੀ ਆਮਦਨ ਤੈਅ ਹੋ ਜਾਵੇਗੀ, ਜਿਹੜੀਆਂ ਫਸਲਾਂ ਦੀ ਇਸ ਵੇਲੇ ਘਾਟ ਹੈ, ਜਿਵੇਂ ਦਾਲਾਂ ਆਦਿ ਜੋ ਬਾਹਰੋਂ ਮੰਗਵਾਈਆਂ ਜਾ ਰਹੀਆਂ ਹਨ, ਉਨ੍ਹਾਂ ਫਸਲਾਂ ਲਈ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਤੋਂ ਕੁਝ ਵੱਧ ਕੀਮਤ ਦੇ ਕੇ ਜੋ ਕਿਸਾਨ ਲਈ ਆਰਥਿਕ ਤੌਰ ’ਤੇ ਵਿਵਹਾਰਕ ਬਦਲ ਬਣ ਸਕੇ, ਦੀ ਨੀਤੀ ਰਾਹੀਂ ਸੌਖਿਆਂ ਹੀ ਫਸਲੀ ਵਿਭਿੰਨਤਾ ਲਾਗੂ ਕੀਤੀ ਜਾ ਸਕਦੀ ਹੈਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਵੀ ਸੁਧਾਰ ਹੋਵੇਗਾ ਅਤੇ ਵਾਤਾਵਰਣ ਲਈ ਵੀ ਸਹਾਈ ਹੋਵੇਗਾ

ਕਿਸਾਨ ਦੀ ਪੀੜਾ ਉਸ ਵੇਲੇ ਪੜ੍ਹੀ ਜਾਣੀ ਚਾਹੀਦੀ ਹੈ ਜਦੋਂ ਉਸ ਦੀ ਫਸਲ ਕੌਡੀਆਂ ਦੇ ਭਾਅ ਵਿਕਦੀ ਹੈ ਅਤੇ ਅੱਗੋਂ ਵੱਡੇ ਕਾਰੋਬਾਰੀ ਉਸ ਫਸਲ ਦੀ ਕੀਮਤ ਨੂੰ ਅਸਮਾਨ ’ਤੇ ਚਾੜ੍ਹ ਕੇ ਵੇਚਦੇ ਹਨਜੇ ਸਰਕਾਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ’ਤੇ ਫਸਲ ਦੇ ਵਿਕਣ ਲਈ ਕਾਨੂੰਨੀ ਪ੍ਰਬੰਧ ਕਰੇ ਅਤੇ ਇਸ ਘੱਟੋ ਘੱਟ ਕੀਮਤ ਦੇ ਪੱਧਰ ਤੋਂ ਇੱਕ ਖਾਸ ਪੱਧਰ ਤੋਂ ਉੱਪਰ ਜਾਣ ਤੋਂ ਰੋਕਣ ਲਈ ਦਖਲ ਅੰਦਾਜ਼ੀ ਕਰੇ ਤਾਂ ਇਸ ਨਾਲ ਕਿਸਾਨ ਅਤੇ ਖਪਤਕਾਰ ਦੋਹਾਂ ਨੂੰ ਹੀ ਲਾਭ ਹੋਵੇਗਾਕੀਮਤਾਂ ਵਿੱਚ ਵਾਧਾ ਕਿਸਾਨ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਕਾਨੂੰਨੀ ਤੌਰ ’ਤੇ ਦੇਣ ਕਾਰਣ ਨਹੀਂ ਹੁੰਦਾ ਬਲਕਿ ਮੰਡੀ ਦੀਆਂ ਸ਼ਕਤੀਆਂ, ਖਾਸ ਤੌਰ ’ਤੇ ਵੱਡੇ ਵਪਾਰੀਆਂ ਨੂੰ ਖੁੱਲ੍ਹਾਂ ਦੇਣ ਨਾਲ ਹੁੰਦਾ ਹੈ, ਜਿਸ ਨੂੰ ਕਾਬੂ ਵਿੱਚ ਰੱਖਣਾ ਸਰਕਾਰ ਦਾ ਕੰਮ ਹੁੰਦਾ ਹੈ

ਖੇਤੀ ਫਸਲਾਂ ਉੱਪਰ ਕਾਨੂੰਨੀ ਗਾਰੰਟੀ ਨਾਲ ਘੱਟੋ ਘੱਟ ਸਮਰਥਨ ਮੁੱਲ ਦੇਣ ਅਤੇ ਖਰੀਦ ਕਰਨ ਦਾ ਮੁੱਦਾ ਕੇਵਲ ਕਿਸਾਨ ਅਤੇ ਸਰਕਾਰ ਦਰਮਿਆਨ ਦੁਵੱਲਾ ਮੁੱਦਾ ਨਹੀਂ ਹੈ, ਇਹ ਦੇਸ਼ ਦੀ ਅਰਥਵਿਵਸਥਾ, ਦੇਸ਼ ਦੇ ਸਮੁੱਚੇ ਲੋਕਾਂ ਨਾਲ ਉਸੇ ਤਰ੍ਹਾਂ ਜੁੜਿਆ ਮੁੱਦਾ ਹੈ. ਜਿਵੇਂ ਤਿੰਨ ਖੇਤੀ ਕਾਨੂੰਨਾਂ ਰਾਹੀਂ ਖੇਤੀ ਉੱਪਰ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਦਾ ਮਾਮਲਾ ਦੇਸ਼ ਦੀ ਅਰਥਵਿਵਸਥਾ ਅਤੇ ਲੋਕ ਹਿਤਾਂ ਨਾਲ ਜੁੜਿਆ ਹੋਇਆ ਸੀਕਾਰਪੋਰੇਟਾਂ ਨੇ ਜ਼ਮੀਨ ਦੀ ਵਰਤੋਂ ਲੋਕ ਅਤੇ ਦੇਸ਼ ਹਿਤਾਂ ਦੀ ਥਾਂ ਅਤੇ ਦੇਸ਼ ਦੀ ਭੋਜਨ ਸੁਰੱਖਿਆ ਜਨਤਕ ਵੰਡ ਪ੍ਰਣਾਲੀ ਨੂੰ ਦਾਅ ’ਤੇ ਲਾ ਕੇ ਆਪਣੇ ਲਈ ਲਾਭ ਕਮਾਉਣ ਵਾਲੀਆਂ ਫਸਲਾਂ ਦੀ ਖੇਤੀ ਕਰਵਾਉਣੀ ਸੀਫਸਲਾਂ ਉੱਪਰ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਕਾਨੂੰਨ ਬਣਾਉਣ ਤੋਂ ਇਨਕਾਰ ਕਰਨਾ ਵੀ ਉਸੇ ਸੇਧ ਨੂੰ ਕਾਇਮ ਰੱਖਣਾ ਅਤੇ ਮਜ਼ਬੂਤ ਕਰਨਾ ਹੈ26 ਤੋਂ 29 ਫਰਵਰੀ 2024 ਨੂੰ ਆਬੂ ਧਾਬੀ ਵਿਖੇ ਡਬਲਿਯੂ. ਟੀ.ਓ. ਦੀ ਮੰਤਰੀ ਪੱਧਰੀ ਕਾਨਫਰੰਸ ਵਿੱਚ ਵੀ ਖੇਤੀ ਨੂੰ ਮੰਡੀ ਦੀਆਂ ਸ਼ਕਤੀਆਂ ਦੇ ਰਹਿਮ ’ਤੇ ਛੱਡਣ ਲਈ ਜ਼ੋਰ ਪਾਇਆ ਗਿਆ ਹੈਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਇਹ ਨੁਕਸਾਨਦੇਹ ਹੋਵੇਗਾਖੇਤੀ ਫਸਲਾਂ ਉੱਪਰ ਕਾਨੂੰਨੀ ਗਾਰੰਟੀ ਨਾਲ ਘੱਟੋ ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਵਿੱਕਰੀ ਨੂੰ ਯਕੀਨੀ ਬਣਾਉਣਾ ਹੀ ਦੇਸ਼ ਦੀ ਅਰਥਵਿਵਸਥਾ ਸਮੇਤ ਸਭ ਲਈ ਲਾਭਦਾਇਕ ਹੈਇਹ ਅਲੰਕਾਰਿਕ ਕਥਨ ਨਹੀਂ ਹੈ, ਇਹ ਸ਼ਾਬਦਿਕ ਤੌਰ ’ਤੇ ਸੱਚ ਹੈ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4813)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਭਜਨ ਸਿੰਘ ਗੁਰਾਇਆ

ਹਰਭਜਨ ਸਿੰਘ ਗੁਰਾਇਆ

WhatsApp: (91 - 96460 - 01023)
Email: (harbhajanguraya@gmail.com)