“ਮੈਂ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀਆਂ ਸਪਸ਼ਟ ਉਲੰਘਣਾਵਾਂ ਬਾਰੇ ਡੂੰਘਾ ਚਿੰਤਤ ਹਾਂ ਜੋ ਅਸੀਂ ਗਾਜ਼ਾ ਵਿੱਚ ...”
(2 ਨਵੰਬਰ 2023)
*ਐਂਟੋਨੀਓ ਗੁਟੇਰੇਸ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਸ਼ਣ*
ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਮੱਧ ਪੂਰਬ, ਜਿਸ ਵਿੱਚ ਇਜ਼ਰਾਈਲ-ਫਲਸਤੀਨ ਜੰਗ ਨੂੰ ਲੈ ਕੇ ਭਾਸ਼ਣ ਦਿੱਤਾ ਸੀ। ਉਸ ਉੱਤੇ ਇਜ਼ਰਾਈਲ ਨੇ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਦਿੱਤੀ। ਹੇਠਾਂ ਐਂਟੋਨੀਓ ਗੁਟੇਰੇਸ ਦਾ ਪੂਰਾ ਬਿਆਨ ਹੈ, ਜੋ ਬਹੁਤ ਹੀ ਸਪਸ਼ਟ ਹੈ ਅਤੇ ਇਜ਼ਰਾਈਲ ਦਾ ਇਤਰਾਜ਼ ਅਰਥਹੀਣ ਹੈ। ਨਿਤਿਨ ਯਾਹੂ ਸਰਕਾਰ ਦੁਆਰਾ ਕੀਤੇ ਗਏ ਅੱਤਿਆਚਾਰਾਂ ਨੂੰ ਜਾਇਜ਼ ਠਹਿਰਾਉਣ ਲਈ ਐਂਟੋਨੀਓ ਗੁਟੇਰੇਸ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਗੰਭੀਰ ਅਤੇ ਤਤਕਾਲੀ ਖ਼ਤਰੇ ਦੇ ਇਸ ਪਲ ਵਿੱਚ ਵੀ, ਅਸੀਂ ਸ਼ਾਂਤੀ ਅਤੇ ਸਥਿਰਤਾ ਲਈ ਇੱਕੋ ਇੱਕ ਯਥਾਰਥਵਾਦੀ ਆਧਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ:ਉਹ ਹੈ ਦੋ-ਰਾਜ।
ਇਜ਼ਰਾਈਲੀਆਂ ਨੂੰ ਸੁਰੱਖਿਆ ਲਈ ਆਪਣੀਆਂ ਜਾਇਜ਼ ਲੋੜਾਂ ਨੂੰ ਪੂਰਾ ਹੋਇਆ ਦੇਖਣਾ ਚਾਹੀਦਾ ਹੈ ਅਤੇ ਫਲਸਤੀਨੀਆਂ ਨੂੰ ਇੱਕ ਸੁਤੰਤਰ ਰਾਜ ਲਈ ਆਪਣੀਆਂ ਜਾਇਜ਼ ਇੱਛਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਆਖਰਕਾਰ, ਸਾਨੂੰ ਮਨੁੱਖੀ ਸਨਮਾਨ ਨੂੰ ਬਰਕਰਾਰ ਰੱਖਣ ਦੇ ਸਿਧਾਂਤ ’ਤੇ ਸਪਸ਼ਟ ਹੋਣਾ ਚਾਹੀਦਾ ਹੈ। ਵਿਗਾੜ ਦੀ ਸੁਨਾਮੀ ਧਰੁਵੀਕਰਨ ਅਤੇ ਅਮਾਨਵੀਕਰਨ ਨੂੰ ਵਧਾ ਰਹੀ ਹੈ। ਸਾਨੂੰ ਯਹੂਦੀ-ਵਿਰੋਧੀ, ਮੁਸਲਿਮ-ਵਿਰੋਧੀ ਕੱਟੜਤਾ ਅਤੇ ਹਰ ਤਰ੍ਹਾਂ ਦੀ ਨਫ਼ਰਤ ਦੀਆਂ ਤਾਕਤਾਂ ਦੇ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ।
ਪ੍ਰਧਾਨ ਜੀ ਦੀ ਇਜਾਜ਼ਤ ਨਾਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਮੈਂ ਇੱਕ ਛੋਟੀ ਜਿਹੀ ਜਾਣ-ਪਛਾਣ ਦੇਵਾਂਗਾ ਅਤੇ ਫਿਰ ਆਪਣੇ ਸਹਿਯੋਗੀਆਂ ਨੂੰ ਸੁਰੱਖਿਆ ਕੌਂਸਲ ਨੂੰ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਦੇਣ ਲਈ ਕਹਾਂਗਾ। ਮੱਧ ਪੂਰਬ ਦੀ ਸਥਿਤੀ ਸਮੇਂ ਦੇ ਨਾਲ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਗਾਜ਼ਾ ਵਿੱਚ ਜੰਗ ਭੜਕ ਰਹੀ ਹੈ ਅਤੇ ਪੂਰੇ ਖੇਤਰ ਵਿੱਚ ਵਧਣ ਦਾ ਖਤਰਾ ਹੈ। ਵੰਡੀਆਂ ਸਮਾਜ ਨੂੰ ਵੰਡ ਰਹੀਆਂ ਹਨ। ਤਣਾਅ ਵਧਣ ਦਾ ਖਤਰਾ ਹੈ। ਅਜਿਹੇ ਨਾਜ਼ੁਕ ਪਲਾਂ ਵਿੱਚ ਸਿਧਾਂਤਾਂ ’ਤੇ ਸਪਸ਼ਟ ਹੋਣਾ ਮਹੱਤਵਪੂਰਨ ਹੈ। ਨਾਗਰਿਕਾਂ ਦੇ ਸਨਮਾਨ ਅਤੇ ਸੁਰੱਖਿਆ ਦੇ ਮੂਲ ਸਿਧਾਂਤ ਤੋਂ ਸ਼ੁਰੂ ਕਰਦੇ ਹੋਏ।
ਮੈਂ ਇਜ਼ਰਾਈਲ ਵਿੱਚ ਹਮਾਸ ਦੁਆਰਾ 7 ਅਕਤੂਬਰ ਦੀਆਂ ਭਿਆਨਕ ਅਤੇ ਬੇਮਿਸਾਲ ਅੱਤਵਾਦੀ ਕਾਰਵਾਈਆਂ ਦੀ ਸਪਸ਼ਟ ਤੌਰ ’ਤੇ ਨਿੰਦਾ ਕੀਤੀ ਹੈ।
ਕੁਝ ਵੀ ਹੋਵੇ ਨਾਗਰਿਕਾਂ ਦੀ ਜਾਣਬੁੱਝ ਕੇ ਹੱਤਿਆ, ਜ਼ਖਮੀ ਅਤੇ ਅਗਵਾ ਕਰਨਾ, ਜਾਂ ਨਾਗਰਿਕ ਟੀਚਿਆਂ ’ਤੇ ਰਾਕੇਟ ਲਾਂਚ ਕਰਨ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬੰਧਕਾਂ ਨਾਲ ਮਨੁੱਖੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਰੰਤ ਅਤੇ ਬਿਨਾਂ ਕਿਸੇ ਤਰ੍ਹਾਂ ਦੀਆਂ ਸ਼ਰਤਾਂ ਦੇ ਰਿਹਾ ਕੀਤਾ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਸਾਡੇ ਵਿਚਕਾਰ ਮੌਜੂਦਗੀ ਨੂੰ ਸਤਿਕਾਰ ਨਾਲ ਨੋਟ ਕਰਦਾ ਹਾਂ।
ਇਹ ਜਾਣਨਾ ਵੀ ਜ਼ਰੂਰੀ ਹੈ ਕਿ ਹਮਾਸ ਦੇ ਹਮਲੇ ਅਚਾਨਕ ਨਹੀਂ ਹੋਏ। ਫਲਸਤੀਨੀ ਲੋਕ 56 ਸਾਲਾਂ ਤੋਂ ਦਮਨਕਾਰੀ ਕਬਜ਼ੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਜ਼ਮੀਨ ਨੂੰ ਬਸਤੀਆਂ ਦੁਆਰਾ ਨਿਗਲਦਿਆਂ ਅਤੇ ਹਿੰਸਾ ਨਾਲ ਗ੍ਰਸਤ ਹੁੰਦਿਆਂ ਦੇਖਿਆ ਹੈ। ਉਨ੍ਹਾਂ ਦੀ ਆਰਥਿਕਤਾ ਢਹਿ ਗਈ ਹੈ। ਉਨ੍ਹਾਂ ਦੇ ਲੋਕ ਉੱਜੜ ਗਏ ਹਨ ਅਤੇ ਉਨ੍ਹਾਂ ਦੇ ਘਰ ਤਬਾਹ ਹੋ ਗਏ ਹਨ। ਉਨ੍ਹਾਂ ਦੀ ਦੁਰਦਸ਼ਾ ਦੇ ਰਾਜਨੀਤਿਕ ਹੱਲ ਦੀਆਂ ਉਮੀਦਾਂ ਮੱਧਮ ਹੁੰਦੀਆਂ ਜਾ ਰਹੀਆਂ ਹਨ। ਪਰ ਫਲਸਤੀਨੀ ਲੋਕਾਂ ਦੀਆਂ ਸ਼ਿਕਾਇਤਾਂ ਹਮਾਸ ਦੇ ਭਿਆਨਕ ਹਮਲਿਆਂ ਨੂੰ ਜਾਇਜ਼ ਨਹੀਂ ਠਹਿਰਾ ਸਕਦੀਆਂ ਅਤੇ ਇਹ ਭਿਆਨਕ ਹਮਲੇ ਫਲਸਤੀਨੀ ਲੋਕਾਂ ਦੀ ਸਮੂਹਿਕ ਸਜ਼ਾ ਨੂੰ ਜਾਇਜ਼ ਨਹੀਂ ਠਹਿਰਾ ਸਕਦੇ।
ਜੰਗ ਦੇ ਵੀ ਨਿਯਮ ਹਨ।
ਸਾਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਸਾਰੀਆਂ ਧਿਰਾਂ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਦਾ ਸਤਿਕਾਰ ਕਰਨ। ਨਾਗਰਿਕਾਂ ਦੀ ਸੁਰੱਖਿਆ ਲਈ ਫੌਜੀ ਕਾਰਵਾਈਆਂ ਦੇ ਸੰਚਾਲਨ ਵਿੱਚ ਲਗਾਤਾਰ ਸਾਵਧਾਨੀ ਵਰਤਣੀ ਚਾਹੀਦੀ ਹੈ। ਹਸਪਤਾਲਾਂ ਅਤੇ ਸੰਯੁਕਤ ਰਾਸ਼ਟਰ ਦੀਆਂ ਸਹੂਲਤਾਂ ਦੀ ਅਟੱਲਤਾ ਦਾ ਸਤਿਕਾਰ ਅਤੇ ਸੁਰੱਖਿਆ ਕਰੋ, ਜੋ ਅੱਜ 600, 000 ਤੋਂ ਵੱਧ ਫਲਸਤੀਨੀਆਂ ਨੂੰ ਪਨਾਹ ਦੇ ਰਹੇ ਹਨ।
ਇਜ਼ਰਾਈਲੀ ਬਲਾਂ ਦੁਆਰਾ ਗਾਜ਼ਾ ’ਤੇ ਲਗਾਤਾਰ ਬੰਬਾਰੀ, ਨਾਗਰਿਕਾਂ ਦੀ ਮੌਤ ਅਤੇ ਆਂਢ-ਗੁਆਂਢ ਦੀ ਵੱਡੇ ਪੱਧਰ ’ਤੇ ਤਬਾਹੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਬਹੁਤ ਚਿੰਤਾਜਨਕ ਹੈ।
ਮੈਂ ਪਿਛਲੇ ਦੋ ਹਫ਼ਤਿਆਂ ਵਿੱਚ ਗਾਜ਼ਾ ਦੇ ਬੰਬ ਧਮਾਕੇ ਵਿੱਚ ਸੰਯੁਕਤ ਰਾਸ਼ਟਰ ਰਿਲੀਫ ਐਂਡ ਵਰਕਸ ਏਜੰਸੀ ਲਈ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਦੇ ਦਰਜਨਾਂ ਸਾਥੀਆਂ ਦੀਆਂ ਮੌਤਾਂ ਦਾ ਸੋਗ ਪ੍ਰਗਟ ਕਰਦਾ ਹਾਂ ਅਤੇ ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ। ਅਫ਼ਸੋਸ ਦੀ ਗੱਲ ਹੈ ਕਿ ਘੱਟੋ ਘੱਟ 35 ਸਾਥੀ ਮਾਰੇ ਗਏ। ਯਾਦ ਰਹੇ ਸੰਯੁਕਤ ਰਾਸ਼ਟਰ ਰਿਲੀਫ ਐਂਡ ਵਰਕਸ ਏਜੰਸੀ ਫਾਰ ਫਿਲਸਤੀਨ ਸ਼ਰਨਾਰਥੀ ਇਨ ਦ ਨਿਅਰ ਈਸਟ ਦੀ ਸਥਾਪਨਾ 8 ਦਸੰਬਰ 1949 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਹਾਇਕ ਅੰਗ ਵਜੋਂ ਕੀਤੀ ਗਈ ਸੀ ਅਤੇ 1 ਮਈ 1950 ਨੂੰ ਚਾਲੂ ਹੋ ਗਈ ਸੀ। ਇਹ ਸੰਯੁਕਤ ਰਾਸ਼ਟਰ ਦੇ ਸਭ ਤੋਂ ਵੱਡੇ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਮੈਂ ਇਨ੍ਹਾਂ ਅਤੇ ਇਸ ਤਰ੍ਹਾਂ ਦੇ ਹੋਰ ਕਈ ਕਤਲਾਂ ਦੀ ਨਿੰਦਾ ਕਰਨ ਲਈ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦੀ ਹਾਂ। ਕਿਸੇ ਵੀ ਹਥਿਆਰਬੰਦ ਸੰਘਰਸ਼ ਵਿੱਚ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਨਾਗਰਿਕਾਂ ਦੀ ਸੁਰੱਖਿਆ ਦਾ ਮਤਲਬ ਕਦੇ ਵੀ ਉਨ੍ਹਾਂ ਨੂੰ ਮਨੁੱਖੀ ਢਾਲ ਵਜੋਂ ਵਰਤਣਾ ਨਹੀਂ ਹੋ ਸਕਦਾ।
ਨਾਗਰਿਕਾਂ ਦੀ ਰੱਖਿਆ ਕਰਨ ਦਾ ਮਤਲਬ ਇਹ ਨਹੀਂ ਹੈ ਕਿ 10 ਲੱਖ ਤੋਂ ਵੱਧ ਲੋਕਾਂ ਨੂੰ ਦੱਖਣ ਵੱਲ ਜਾਣ ਦਾ ਹੁਕਮ ਦਿੱਤਾ ਜਾਵੇ, ਜਿੱਥੇ ਨਾ ਕੋਈ ਆਸਰਾ ਹੈ, ਨਾ ਭੋਜਨ, ਨਾ ਪਾਣੀ, ਨਾ ਦਵਾਈ ਅਤੇ ਨਾ ਹੀ ਈਧਨ (ਪੈਟਰੋਲ, ਡੀਜ਼ਲ, ਤੇਲ) ਅਤੇ ਫਿਰ ਦੱਖਣ ਵੱਲ ਬੰਬਾਰੀ ਜਾਰੀ ਰੱਖਣੀ ਹੈ।
ਮੈਂ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀਆਂ ਸਪਸ਼ਟ ਉਲੰਘਣਾਵਾਂ ਬਾਰੇ ਡੂੰਘਾ ਚਿੰਤਤ ਹਾਂ ਜੋ ਅਸੀਂ ਗਾਜ਼ਾ ਵਿੱਚ ਦੇਖ ਰਹੇ ਹਾਂ।
ਮੈਨੂੰ ਸਪਸ਼ਟ ਕਰਨ ਦਿਓ:
ਹਥਿਆਰਬੰਦ ਸੰਘਰਸ਼ ਲਈ ਕੋਈ ਵੀ ਧਿਰ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਤੋਂ ਉੱਪਰ ਨਹੀਂ ਹੈ।
ਸ਼ੁਕਰ ਹੈ, ਕੁਝ ਮਾਨਵਤਾਵਾਦੀ ਰਾਹਤ ਆਖਰਕਾਰ ਗਾਜ਼ਾ ਪਹੁੰਚ ਰਹੀ ਹੈ। ਪਰ ਇਹ ਲੋੜ ਦੇ ਸਮੁੰਦਰ ਵਿੱਚ ਮਦਦ ਦੀ ਇੱਕ ਬੂੰਦ ਹੈ। ਇਸ ਤੋਂ ਇਲਾਵਾ ਗਾਜ਼ਾ ਲਈ ਸਾਡੀ ਸੰਯੁਕਤ ਰਾਸ਼ਟਰ ਦੀ ਈਧਨ ਦੀ ਸਪਲਾਈ ਕੁਝ ਦਿਨਾਂ ਦੇ ਅੰਦਰ-ਅੰਦਰ ਖਤਮ ਹੋ ਜਾਵੇਗੀ। ਇਹ ਇੱਕ ਹੋਰ ਤਬਾਹੀ ਹੋਵੇਗੀ।
ਈਧਨ ਤੋਂ ਬਿਨਾਂ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾ ਸਕਦੀ। ਹਸਪਤਾਲਾਂ ਵਿੱਚ ਬਿਜਲੀ ਨਹੀਂ ਹੋਵੇਗੀ, ਅਤੇ ਪੀਣ ਵਾਲੇ ਪਾਣੀ ਨੂੰ ਸ਼ੁੱਧ ਜਾਂ ਪੰਪ ਨਹੀਂ ਕੀਤਾ ਜਾ ਸਕਦਾ ਹੈ। ਗਾਜ਼ਾ ਦੇ ਲੋਕਾਂ ਨੂੰ ਬਹੁਤ ਸਾਰੀਆਂ ਜ਼ਰੂਰਤਾਂ ਦੇ ਅਨੁਕੂਲ ਪੱਧਰ ’ਤੇ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਇਹ ਸਹਾਇਤਾ ਬਿਨਾਂ ਕਿਸੇ ਪਾਬੰਦੀ ਦੇ ਦਿੱਤੀ ਜਾਣੀ ਚਾਹੀਦੀ ਹੈ।
ਮੈਂ ਆਪਣੇ ਸੰਯੁਕਤ ਰਾਸ਼ਟਰ ਦੇ ਸਹਿਯੋਗੀਆਂ ਅਤੇ ਮਨੁੱਖਤਾਵਾਦੀ ਭਾਈਵਾਲਾਂ ਨੂੰ ਸਲਾਮ ਕਰਦਾ ਹਾਂ ਜੋ ਗਾਜ਼ਾ ਵਿੱਚ ਖਤਰਨਾਕ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ ਅਤੇ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਰਹੇ ਹਨ। ਇਹ ਇੱਕ ਪ੍ਰੇਰਨਾ ਸਰੋਤ ਹੈ।
ਭਿਆਨਕ ਦੁੱਖਾਂ ਨੂੰ ਦੂਰ ਕਰਨ ਲਈ, ਸਹਾਇਤਾ ਦੀ ਸਪੁਰਦਗੀ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ, ਅਤੇ ਬੰਧਕਾਂ ਦੀ ਰਿਹਾਈ ਦੀ ਸਹੂਲਤ ਲਈ ਮੈਂ ਤੁਰੰਤ ਮਾਨਵਤਾਵਾਦੀ ਜੰਗਬੰਦੀ ਲਈ ਆਪਣੀ ਅਪੀਲ ਨੂੰ ਦੁਹਰਾਉਂਦਾ ਹਾਂ।
ਅੱਜ ਸੰਯੁਕਤ ਰਾਸ਼ਟਰ ਦਿਵਸ ਹੈ, ਸੰਯੁਕਤ ਰਾਸ਼ਟਰ ਚਾਰਟਰ ਨੂੰ ਲਾਗੂ ਹੋਏ 78 ਸਾਲ ਪੂਰੇ ਹੋ ਗਏ ਹਨ। ਇਹ ਚਾਰਟਰ ਸ਼ਾਂਤੀ, ਟਿਕਾਊ ਵਿਕਾਸ ਅਤੇ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸੰਯੁਕਤ ਰਾਸ਼ਟਰ ਦਿਵਸ ’ਤੇ, ਇਸ ਨਾਜ਼ੁਕ ਸਮੇਂ ’ਤੇ, ਮੈਂ ਸਾਰਿਆਂ ਨੂੰ ਹਿੰਸਾ ਤੋਂ ਪਿੱਛੇ ਹਟਣ ਦੀ ਅਪੀਲ ਕਰਦਾ ਹਾਂ, ਇਸ ਤੋਂ ਪਹਿਲਾਂ ਕਿ ਇਹ ਹੋਰ ਜਾਨਾਂ ਲੈ ਲਵੇ ਅਤੇ ਹੋਰ ਵੀ ਫੈਲ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4443)
(ਸਰੋਕਾਰ ਨਾਲ ਸੰਪਰਕ ਲਈ: (