HarjinderSinghDr8ਉਸ ਨੇ ਫਿਰ ਕਈ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ 1965 ਅਤੇ 1971 ਦੀ ਜੰਗ ਵੇਲੇ ...
(27 ਜੁਲਾਈ 2023)

 

ਜ਼ਿੰਦਗੀ ਵਿੱਚ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਘਟਦੀਆਂ ਹਨ ਕਿ ਆਪਣੇ ਪਿੱਛੇ ਉਸ ਇਲਾਕੇ ਦਾ ਅਤੇ ਭਾਈਚਾਰੇ ਦਾ ਪ੍ਰਭਾਵ ਛੱਡ ਜਾਂਦੀਆਂ ਹਨ ਅਤੇ ਉਹ ਪ੍ਰਭਾਵ ਜ਼ਿੰਦਗੀ ਭਰ ਨਹੀਂ ਭੁੱਲਦਾ ਇਸ ਤਰ੍ਹਾਂ ਦੀ ਹੀ ਇੱਕ ਘਟਨਾ ਦਾ ਵਰਣਨ ਮੈਂ ਇਸ ਲੇਖ ਵਿੱਚ ਕਰ ਰਿਹਾ ਹਾਂ 1984 ਵਿੱਚ ਖੇਤੀਬਾੜੀ ਯੂਨੀਵਰਸਿਟੀ ਤੋਂ ਵੈਟੇਨਰੀ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਨੌਕਰੀ ਦੀ ਭਾਲ ਵਿੱਚ ਵੇਰਕਾ ਮਿਲਕ ਪਲਾਂਟ ਵਿੱਚ ਪਤਾ ਕੀਤਾ, ਜਿਵੇਂ ਉਹ ਪਹਿਲਾਂ ਹੀ ਤਿਆਰ ਸਨ ਸਰਕਾਰੀ ਨੌਕਰੀ ਤੋਂ ਦੋ ਇਨਕਰੀਮੈਂਟਾਂ ਵੱਧ ਅਤੇ ਗੱਡੀ ਦੀ ਸਹੂਲਤ ਮਿਲ ਗਈ ਮੇਰੀ ਪਹਿਲੀ ਨਿਯੁਕਤੀ ਸਮਾਣੇ ਹੋ ਗਈ, ਜੋ ਕਿ ਪਟਿਆਲੇ ਮਿਲਕ ਪਲਾਂਟ ਦਾ ਚਿਲਿੰਗ ਸੈਂਟਰ ਸੀ

ਇੱਕ ਦਿਨ ਵਿੱਚ ਅਸੀਂ ਸੱਤ ਅੱਠ ਪਿੰਡ ਕਵਰ ਕਰਨੇ ਹੁੰਦੇ ਸਨ ਇਸ ਲਈ ਹਫਤੇ ਵਿੱਚ 40-42 ਪਿੰਡਾਂ ਦੇ ਲੋਕਾਂ ਦੇ ਦਰਸ਼ਨ ਹੋ ਜਾਂਦੇ ਅਜੇ ਮੈਂ ਪਹਿਲੇ ਹੀ ਹਫ਼ਤੇ ਆਪਣੇ ਰੂਟ ’ਤੇ ਗਿਆ ਸੀ, ਜਦੋਂ ਮੈਂ 10-11 ਵਜੇ ਦੁੱਧ ਦੀ ਸੋਸਾਇਟੀ ਵਿੱਚ ਪਹੁੰਚਿਆ ਤਾਂ ਉੱਥੇ 25-30 ਲੋਕ ਖੜ੍ਹੇ ਸਨ ਉੱਤਰਦੇ ਸਾਰ ਹੀ ਰੌਲਾ ਪੈ ਗਿਆ ਕਿ ਡਾਕਟਰ ਆ ਗਿਆ, ਫੜ ਲਵੋ ਇਸਦਾ ਕਾਰਨ ਪਤਾ ਕਰਨ ’ਤੇ ਪਤਾ ਲੱਗਿਆ ਕਿ ਪਿਛਲੇ ਹਫਤੇ ਜੋ ਮੇਰੇ ਤੋਂ ਪਹਿਲਾ ਡਾਕਟਰ ਰੂਟ ’ਤੇ ਆਉਂਦਾ ਸੀ ਉਸ ਦੀ ਜੀਪ ਵਿੱਚ ਮੁਰਗਾ ਵੱਜ ਕੇ ਮਰ ਗਿਆ ਸੀ ਅਤੇ ਡਾਕਟਰ ਬੇਧਿਆਨੇ ਵਾਪਸ ਚਲਾ ਗਿਆ ਸੀ ਕੁਝ ਬੰਦਿਆਂ ਨੇ ਕਿਹਾ ਵੀ ਕਿ ਇਹ ਉਹ ਡਾਕਟਰ ਨਹੀਂ, ਨਾ ਹੀ ਉਹ ਡਰਾਈਵਰ ਹੈ ਪਰ ਲੋਕ ਕਹਿਣ ਕਿ ਬੰਦੇ ਤਾਂ ਸਰਕਾਰੀ ਹਨ ਹਾਲਤ ਵਿਗੜਦੇ ਵੇਖ ਕੇ ਮੈਂ 30 ਰੁਪਏ ਕੱਢੇ ਅਤੇ ਉਹਨਾਂ ਨੂੰ ਫੜਾਉਂਦਿਆਂ ਆਖਿਆ ਕੇ ਮੁਰਗਾ ਤਾਂ ਤੁਸੀਂ ਖਾ ਲਿਆ ਹੋਵੇਗਾ ਪਰ ਮੈਂ ਪੈਸੇ ਦੇ ਦਿੰਦਾ ਹਾਂ ਖੈਰ 30 ਰੁਪਏ ਕਾਫ਼ੀ ਸਨ ਉਸ ਵੇਲੇ ਮੁਰਗਾ ਸਿਰਫ਼ 20 ਕੁ ਰੁਪਏ ਦਾ ਸੀ ਉਹ ਖੁਸ਼ ਹੋ ਗਏਕੁਝ ਨੇ ਕਿਹਾ ਵੀ ਕਿ ਇਹ ਸਿੱਖ ਸਰਦਾਰ ਹੈ, ਪੱਗ ਹੈ, ਉਹ ਮੋਨਾ ਡਾਕਟਰ ਸੀ ਪਰ ਉਹ ਪੈਸੇ ਫੜ ਕੇ ਆਰਾਮ ਨਾਲ ਤੁਰ ਗਏ ਸੋ ਮੈਨੂੰ ਪਹਿਲੇ ਹੀ ਹਫ਼ਤੇ ਅਜੇ ਤਨਖ਼ਾਹ ਵੀ ਨਸੀਬ ਨਹੀਂ ਸੀ ਹੋਈ ਕਿ 30 ਰੁਪਏ ਦਾ ਹਰਜਾਨਾ ਬਿਨਾਂ ਕਿਸੇ ਕਸੂਰ ਭਰਨਾ ਪੈ ਗਿਆ

ਖੈਰ, ਮੈਂ ਅੱਠ ਮਹੀਨੇ ਵੇਰਕਾ ਵਿੱਚ ਨੌਕਰੀ ਕੀਤੀ ਸਵੇਰੇ 6 ਵਜੇ ਨਿਕਲ ਜਾਣਾ, ਸ਼ਾਮ ਨੂੰ 5 ਵਜੇ ਆਉਣਾ ਰੋਟੀ ਟੁੱਕ ਵੀ ਨਸੀਬ ਨਾਲ ਹੀ ਮਿਲਦਾ, ਨਹੀਂ ਤਾਂ ਚਾਹ ਦੁੱਧ ’ਤੇ ਹੀ ਗੁਜ਼ਾਰਾ ਚੱਲਦਾ ਉਸ ਵੇਲੇ ਖਾੜਕੂਵਾਦ ਦਾ ਸਮਾਂ ਸੀ, ਢਾਬੇ ਅਤੇ ਬਜ਼ਾਰ ਬਹੁਤੀ ਵਾਰ ਸ਼ਾਮ ਨੂੰ ਪੰਜ ਵਜੇ ਹੀ ਬੰਦ ਹੋ ਜਾਂਦੇ ਸਨ

ਸੱਤ ਅੱਠ ਮਹੀਨੇ ਬਾਅਦ ਮੈਨੂੰ ਮੇਰੀ ਪੰਜਾਬ ਸਰਕਾਰ ਦੀ ਵੈਟਨਰੀ ਅਫਸਰ ਦੀ ਨੌਕਰੀ ਮਿਲ ਗਈ ਅਤੇ ਮੇਰੀ ਪਹਿਲੀ ਪੋਸਟਿੰਗ ਹੀ ਮਾਝੇ ਦੇ ਖੇਮਕਰਨ ਦੇ ਇਲਾਕੇ ਵਿੱਚ ਇੱਕ ਬਹੁਤ ਵੱਡੇ ਪਿੰਡ ਵਿੱਚ ਹੋ ਗਈ ਜਿੱਥੇ ਮੇਰੀ ਪੋਸਟਿੰਗ ਹੋਈ, ਹਸਪਤਾਲ 7-8 ਸਾਲਾਂ ਤੋਂ ਬੰਦ ਸੀ ਹੌਲੀ-ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਹਸਪਤਾਲ ਵਿੱਚ ਰੌਣਕ ਬਣ ਗਈ ਸਾਰੇ ਇਲਾਕੇ ਵਿੱਚ ਇੱਕ ਹੀ ਡਾਕਟਰ ਸੀ, ਬਾਕੀ ਸਾਰੇ ਹਸਪਤਾਲ ਖਾਲੀ ਪਏ ਸਨ ਖਾੜਕੂਵਾਦ ਦਾ ਬਹੁਤ ਜ਼ੋਰ ਸੀ ਕੋਈ ਇਸ ਬਾਰਡਰ ਏਰੀਏ ਵਿੱਚ, ਖਾੜਕੂਵਾਦ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਵਿੱਚ ਲੱਗ ਕੇ ਰਾਜ਼ੀ ਵੀ ਨਹੀਂ ਸੀ ਕੰਮ ਬਹੁਤ ਜ਼ਿਆਦਾ ਸੀ ਮੈਨੂੰ ਕਈ ਵਾਰ ਰਾਤ ਹਸਪਤਾਲ ਵਿੱਚ ਹੀ ਕੱਟਣੀ ਪੈਂਦੀ ਸੀ ਕੋਈ ਮਹੀਨਾ ਕੁ ਬੀਤਿਆ ਕਿ ਸਾਨੂੰ ਕੋਈ ਜ਼ਿਮੀਂਦਾਰ, ਜਿਸਦੀ ਗਾਂ ਬਹੁਤ ਬਿਮਾਰ ਸੀ, ਲੈਣ ਆ ਗਿਆ ਦੁਪਹਿਰ ਦਾ ਵੇਲਾ, ਸਰਦੀ ਦੀ ਰੁੱਤ ਸੀ ਮੈਂ ਆਪਣੇ ਦਰਜਾ ਚਾਰ ਮੁਲਾਜ਼ਮ ਨੂੰ ਮੋਟਰ ਸਾਇਕਲ ਪਿੱਛੇ ਬਿਠਾਇਆ ਤੇ ਉਸ ਦੀ ਬਹਿਕ (ਮਾਝੇ ਵਿੱਚ ਖੇਤਾਂ ਵਾਲੇ ਘਰਾਂ ਨੂੰ ਬਹਿਕ ਆਖਦੇ ਹਨ) ਵੱਲ ਚੱਲ ਪਏ

ਰਸਤੇ ਵਿੱਚ ਪਹੀ ਉੱਤੇ ਇੱਕ ਘਰ ਸੀ ਉਹਨਾਂ ਆਪਣੇ ਕੁੱਕੜਾਂ ਦਾ ਖੁੱਡਾ ਖੋਲ੍ਹਿਆ ਅਤੇ ਇੱਕ ਮੁਰਗਾ ਸਾਡੇ ਮੋਟਰ ਸਾਇਕਲ ਵਿੱਚ ਆ ਵੱਜਾ ਸਾਨੂੰ ਪਤਾ ਤਾਂ ਲੱਗ ਗਿਆ ਕਿ ਮੁਰਗਾ ਤਾਂ ਮਰ ਗਿਆ ਪਰ ਅਸੀਂ ਮੋਟਰ ਸਾਇਕਲ ਨਾ ਰੋਕਿਆ ਸੋਚਿਆ ਪਹਿਲਾਂ ਗਾਂ ਦੀ ਜਾਨ ਬਚਾਈ ਜਾਵੇ, ਫਿਰ ਆ ਕੇ ਇਸ ਨਾਲ ਗੱਲ ਕਰਦੇ ਹਾਂ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ 6 ਫੁੱਟ ਦਾ ਭਾਊ ਪਹੀ (ਕੱਚਾ ਰਸਤਾ) ਉੱਤੇ ਉਸ ਘਰ ਦੇ ਸਾਹਮਣੇ ਖੜ੍ਹਾ ਸੀ ਮੈਂ ਸੋਚਿਆ ਕਿ ਪਹਿਲਾਂ ਪਟਿਆਲੇ ਵੀ ਪੈਸੇ ਦਿੱਤੇ ਸੀ, ਮੈਂ 50 ਦਾ ਨੋਟ ਪਹਿਲਾਂ ਹੀ ਬਾਹਰ ਦੀ ਜੇਬ ਵਿੱਚ ਪਾ ਰੱਖਿਆ ਸੀ ਮੋਟਰ ਸਾਇਕਲ ਰੋਕਿਆ ਤਾਂ ਭਾਊ ਭਰਵੀਂ ਆਵਾਜ਼ ਵਿੱਚ ਬੋਲਿਆ, ਸਾਡਾ ਮੁਰਗਾ ਮਾਰ ਦਿੱਤਾ ਡਾਕਟਰ ਸਾਹਿਬ, ਬਾਹਲੀ ਕਾਹਲੀ ਸੀ ਅਸੀਂ ਅੱਜ ਤੁਹਾਨੂੰ ਜਾਣ ਨਹੀਂ ਦੇਣਾ ਅਸੀਂ ਤਾਂ ਪਹਿਲਾਂ ਹੀ ਫੈਸਲਾ ਕਰੀ ਬੈਠੇ ਸੀ ਕਿ ਭਾਊ ਨੂੰ 50 ਰੁਪਏ ਦੇ ਕੇ ਖਹਿੜਾ ਛੁਡਵਾ ਲਵਾਂਗੇ ਮੈਂ 50 ਦਾ ਨੋਟ ਭਾਊ ਵੱਲ ਵਧਾਉਂਦੇ ਆਖਿਆ, ਭਾਜੀ ਆ ਲਵੋ ਹਰਜਾਨਾ ਅਤੇ ਸਾਨੂੰ ਜਾਣ ਦਿਓ ਮੇਰੇ ਇਹ ਗੱਲ ਕਹਿਣ ਦੀ ਦੇਰ ਸੀ ਕੇ ਭਾਊ ਨੇ ਅੱਗੇ ਵਧ ਕੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਡਾਕਟਰ ਸਾਹਿਬ, ਤੁਸੀਂ ਇਹ ਕਿਵੇਂ ਸੋਚਿਆ ਕੇ ਤੁਹਾਡੇ ਕੋਲੋਂ ਪੈਸੇ ਲੈ ਲਵਾਂਗੇ ਤੁਸੀਂ ਸਾਡੇ ਇਲਾਕੇ ਦੇ ਡਾਕਟਰ ਹੋ, ਅੱਜ ਤਾਂ ਤੁਸੀਂ ਸਾਡੇ ਆਪੇ ਹੀ ਕਾਬੂ ਆ ਗਏ ਅਸੀਂ ਤਾਂ ਹਰ ਰੋਜ਼ ਸੋਚਦੇ ਸੀ ਕਿ ਡਾਕਟਰ ਸਾਹਿਬ ਨੂੰ ਘਰ ਬੁਲਾਈਏ

ਭਾਊ ਕਹਿਣ ਲੱਗਾ, ਇੱਕ ਮੁਰਗਾ ਤਾਂ ਤੁਸੀਂ ਮਾਰ ਗਏ ਸੀ ਇੱਕ ਮੈਂ ਮਾਰ ਦਿੱਤਾ ਜਿਹੜਾ ਤੁਸੀਂ ਮਾਰਿਆ ਸੀ, ਉਹ ਰਤਾ ਛੋਟਾ ਸੀ, ਆਪਣਾ ਗੁਜ਼ਾਰਾ ਨਹੀਂ ਸੀ ਹੋਣਾ ਸੁੱਖ ਨਾਲ ਹੋਰ ਵੀ ਚਾਰ ਭਰਾ ਕਿਸੇ ਵੇਲੇ ਆ ਜਾਂਦੇ ਹਨ ਹੁਣ ਦੋਨੋਂ ਮੁਰਗੇ ਚੁੱਲ੍ਹੇ ਉੱਪਰ ਹਨ ਅਤੇ ਬੋਤਲ ਮੇਜ਼ ’ਤੇ ਹੈ ਮੋਟਰ ਸਾਇਕਲ ਬੰਦ ਕਰੋ ਅਸੀਂ ਬਥੇਰਾ ਆਖਿਆ ਕਿ ਅਸੀਂ ਤਾਂ ਡਿਊਟੀ ’ਤੇ ਹਾਂ ਪਰ ਭਾਊ ਆਖੇ ਕਿ ਰੋਟੀ ਖਾਧੇ ਬਿਨਾਂ ਮੈਂ ਜਾਣ ਨਹੀਂ ਦੇਣਾ ਆਖਰ ਸਾਨੂੰ ਬੈਠਣਾ ਪਿਆ ਉਸ ਨੇ ਫਿਰ ਕਈ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ 1965 ਅਤੇ 1971 ਦੀ ਜੰਗ ਵੇਲੇ ਸਾਡੇ ਪਿੰਡ ਦੇ ਲੋਕਾਂ ਨੇ ਕਿਵੇਂ ਫੌਜ ਦੀ ਮਦਦ ਕੀਤੀ ਸੀ ਅਸੀਂ ਜਿੰਨ੍ਹੇ ਜੋਗੇ ਸੀ, ਰੋਟੀਆਂ, ਦੁੱਧ, ਲੱਸੀ, ਭੁੱਜੇ ਛੋਲੇ ਅਤੇ ਗੁੜ ਰੋਜ਼ਾਨਾ ਬਾਰਡਰ ’ਤੇ ਭੇਜਦੇ ਸੀ

ਭਾਊ ਜਦੋਂ ਗੱਲਾਂ ਸਣਾਉਂਦਾ ਸੀ ਤਾਂ ਉਸ ਦਾ ਸੀਨਾ ਮਾਣ ਨਾਲ ਚੌੜਾ ਹੋਈ ਜਾਂਦਾ ਸੀ ਉਸ ਨੇ ਕਿਹਾ ਸਾਡੇ ਘਰੇ ਤਾਂ ਕੋਈ ਬੇਗਾਨਾ ਵੀ ਆ ਜਾਵੇ ਤਾਂ ਸਾਨੂੰ ਚਾਅ ਚੜ੍ਹ ਜਾਂਦਾ ਹੈ, ਤੁਸੀਂ ਤਾਂ ਸਾਡੇ ਆਪਣੇ ਡਾਕਟਰ ਸਾਹਿਬ ਹੋ ਅਸੀਂ ਲਗਭਗ ਇੱਕ ਘੰਟਾ ਉੱਥੇ ਰੁਕੇ ਪਰ ਉਹ ਫ਼ਰਕ ਜ਼ਿੰਦਗੀ ਭਰ ਨਾ ਭੁੱਲ ਸਕਿਆ ਮੈਂ ਉਸ ਪਿੰਡ ਵਿੱਚ ਤਕਰੀਬਨ ਚਾਰ ਸਾਲ ਨੌਕਰੀ ਕੀਤੀ ਅਸੀਂ ਥੱਕ ਜਾਂਦੇ ਸੀ ਪਰ ਦਾਅਵਤਾਂ ਦੇਣ ਵਾਲੇ ਨਹੀਂ ਸੀ ਥੱਕਦੇ

ਉਸ ਭਰਾ ਨਾਲ ਬੜਾ ਚਿਰ ਸਾਂਝ ਚਲਦੀ ਰਹੀ ਜਦੋਂ ਵੀ ਮਿਲਦਾ ਟਿੱਚਰ ਕਰਦਾ, ਡਾਕਟਰ ਸਾਹਿਬ 50 ਦਾ ਨੋਟ ਤੁਹਾਡੇ ਵੱਲ ਖੜ੍ਹਾ ਹੈ, ਤੁਸੀਂ ਦਿੰਦੇ ਨਹੀਂ ਅਸੀਂ ਵੀ ਉਸ ਦਾ ਨਾਮ ਟੀਨੋਪਾਲ ਰੱਖ ਛੱਡਿਆ ਸੀ ਕਿਉਂਕਿ ਉਹ ਦੁੱਧ ਚਿੱਟੇ ਕੁੜਤੇ ਤੇ ਚਾਦਰੇ ਦਾ ਸ਼ੌਕੀਨ ਸੀ

ਇਸ ਇਲਾਕੇ ਬਾਰੇ ਸੁਣਿਆ ਤਾਂ ਬਹੁਤ ਸੀ ਪਰ ਜਦੋਂ ਆਪ ਹੰਡਾ ਕੇ ਵੇਖਿਆ, ਵਾਕਿਆ ਹੀ ਭਾਊਆਂ ਦਾ ਖੁੱਲ੍ਹਾ ਸੁਭਾਅ ਅਤੇ ਸੇਵਾ-ਭਾਵਨਾ ਅੱਗੇ ਸਿਰ ਝੁਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4114)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਹਰਜਿੰਦਰ ਸਿੰਘ

ਡਾ. ਹਰਜਿੰਦਰ ਸਿੰਘ

Bathinda, Punjab, India.
Phone: (91 - 94173 - 57156)
Email: (pkaurabh@gmail.com)