HarjinderSinghDr825 ਲੱਖ ਕੁੜੀ ਵਾਲਿਆਂ ਤੋਂ ਕੈਸ਼ ਲੈ ਕੇ ਬੈਂਕ ਵਿੱਚ ਜਮ੍ਹਾਂ ਕੀਤਾ ਅਤੇ 15 ਲੱਖ ਮੁੰਡੇ ਵਾਲਿਆਂ ਤੋਂ ...
(20 ਜੁਲਾਈ 2023)

 

ਚੰਗੀ ਭਲੀ ਸਰਕਾਰੀ ਇੱਜ਼ਤਦਾਰ ਨੌਕਰੀ ਕਰਦੇ-ਕਰਦੇ ਇੱਕ ਵਾਰ ਮੈਂ ਵੀ ਕਨੇਡਾ ਜਾਣ ਦਾ ਮਨ ਬਣਾ ਲਿਆ ਵੀਜ਼ੇ ਲਈ ਅਪਲਾਈ ਕੀਤਾ ਅਤੇ ਦਿਨਾਂ ਵਿੱਚ ਹੀ ਵੀਜ਼ਾ ਆ ਗਿਆ ਪੈਸੇ ਕਾਫ਼ੀ ਚਾਹੀਦੇ ਸਨ ਜਦੋਂ ਗੱਲ ਹਿਸਾਬ-ਕਿਤਾਬ ਦੀ ਆਈ ਤਾਂ ਮੈਂ ਸੋਚਿਆ ਚੱਲੋ ਖੇਤੀਬਾੜੀ ਦੀ ਲਿਮਟ ਬਣਾ ਕੇ ਇੱਕ ਵਾਰ ਡੰਗ ਸਾਰ ਲੈਂਦੇ ਹਾਂ ਬੈਂਕਾਂ ਉਸ ਸਮੇਂ ਖੇਤੀਬਾੜੀ ਲਿਮਟ ਬਣਾਉਣ ਲਈ ਥੋੜ੍ਹਾ ਨੱਕ ਜਿਹਾ ਵੱਟਦੀਆਂ ਸਨ ਮੈਂ ਕਿਸੇ ਸਿਫਾਰਸ਼ੀ ਕੋਲੋਂ ਫੋਨ ਕਰਵਾਇਆ ਅਤੇ ਬੈਂਕ ਪਹੁੰਚ ਗਿਆ ਬੈਂਕ ਵਿੱਚ ਸਾਬਤ ਸੂਰਤ ਸਿੱਖ ਜੋ ਕਿ ਸਾਬਕਾ ਫ਼ੌਜੀ ਸੀ, ਪਹਿਲੀ ਨਜ਼ਰੇ ਹੀ ਦੋਸਤੀ ਹੋ ਗਈ ਉਸ ਨਾਲ ਸਾਂਝ ਨਿਕਲ ਆਈ ਕਿ ਉਸ ਦੀ ਕਿਸੇ ਵੇਲੇ ਮੇਰੇ ਸਹੁਰਾ ਸਾਹਿਬ, ਜੋ ਕਿ ਆਪ ਸਾਬਕਾ ਫ਼ੌਜੀ ਸਨ ਨਾਲ ਚੰਗੀ ਬਣਦੀ ਰਹੀ ਸੀ ਉਂਝ ਵੀ ਮੇਰੇ ਸਹੁਰਾ ਸਾਹਿਬ ਪਿੰਡ ਦੇ ਮੁਲਾਜ਼ਮਾਂ ਦੀ ਬਹੁਤ ਇੱਜ਼ਤ ਕਰਦੇ ਸਨ ਇਸ ਲਈ ਸਾਂਝ ਪੱਕੀ ਹੋ ਗਈ ਲਿਮਟ ਵੀ ਬਣ ਗਈ ਅਤੇ ਸਾਡੇ ਵਿਚਾਰ ਵੀ ਕਾਫ਼ੀ ਮਿਲਣ ਲੱਗ ਪਏ ਮੈਨੇਜਰ ਸਾਹਬ ਕੋਲ ਜਿਮੀਦਾਰ ਆਮ ਆਉਂਦੇ ਸਨ

ਇੱਕ ਦਿਨ ਇੱਕ ਸਰਦਾਰ ਨੇ ਆਪਣੇ ਲੜਕੇ ਦੇ ਰਿਸ਼ਤੇ ਬਾਰੇ ਗੱਲ ਕੀਤੀ ਮੈਨੇਜਰ ਸਾਹਿਬ ਦੀ ਨਿਗਾਹ ਵਿੱਚ ਇੱਕ ਲੜਕੀ ਸੀ ਮੈਨੇਜਰ ਸਾਹਿਬ ਨੇ ਵਿਚੋਲੇ ਦਾ ਰੋਲ ਨਿਭਾਇਆ ਅਤੇ ਰਿਸ਼ਤਾ ਲਗਭਗ ਪੱਕਾ ਹੋ ਗਿਆ। ਪਰ ਇਲਾਕਾ ਮਾਲਵੇ ਦਾ ਸੀ, ਇਸ ਲਈ ਲੈਣ ਦੇਣ ਵਾਲੀ ਗੱਲ ਅਜੇ ਬਾਕੀ ਸੀ ਦੋਨਾਂ ਪਾਰਟੀਆਂ ਨੇ ਕਿਹਾ ਕਿ ਸਾਡਾ ਇਹ ਵੀ ਫਾਈਨਲ ਕਰਵਾ ਦਿਓ, ਪਰ ਮੈਨੇਜਰ ਸਾਹਿਬ ਗੁਰਬਾਣੀ ਪੜ੍ਹਨ ਵਾਲੇ ਸਿੱਖ, ਆਪ ਦਾਜ ਦਹੇਜ ਦੇ ਵਿਰੁੱਧ ਸਨ ਉਹਨਾਂ ਨੇ ਕਿਹਾ ਕਿ ਮੈਂ ਇਸ ਕੰਮ ਵਿੱਚ ਨਹੀਂ ਆਉਣਾ, ਤੁਸੀਂ ਆਪੇ ਕਰ ਲਵੋਪਰ ਦੋਨੋਂ ਧਿਰਾਂ ਜ਼ੋਰ ਪਾ ਰਹੀਆਂ ਸਨ ਕਿ ਤੁਹਾਡੇ ਬਿਨਾਂ ਗੱਲ ਨਹੀਂ ਬਣਨੀ ਅਖੀਰ ਮੈਨੇਜਰ ਸਾਹਿਬ ਰਾਜ਼ੀ ਹੋ ਗਏ ਉਹਨਾਂ ਕਿਹਾ ਜੇਕਰ ਦੋਨੋਂ ਧਿਰਾਂ ਮੇਰੀ ਗੱਲ ਮੰਨੋਗੇ ਤਾਂ ਮੈਂ ਇਸ ਕੰਮ ਲਈ ਵਿਚੋਲਗਿਰੀ ਕਰ ਲੈਂਦਾ ਹਾਂ ਦੋਨਾਂ ਪਾਰਟੀਆਂ ਦੀ ਹਾਂ ਹੋ ਗਈ ਅੱਜਕੱਲ੍ਹ ਦੇ ਹਿਸਾਬ ਨਾਲ ਗੁੱਡ-ਪ੍ਰੌਮਿਸ ਹੋ ਗਿਆ

ਹੁਣ ਵਾਰੀ ਸੀ ਵਿਚੋਲੇ ਦੀ ਮੁੰਡਾ ਕੁੜੀ ਦੋਨੇ ਇੰਜਨੀਅਰ ਸਨ, ਦੋਨੋਂ ਮੁੰਬਈ ਨੌਕਰੀ ਕਰਦੇ ਸਨ ਦੋਵਾਂ ਨੂੰ ਬੁਲਾ ਕੇ ਪੁੱਛਿਆ ਗਿਆ ਕਿ ਤੁਹਾਡੀ ਕੋਈ ਇੱਛਾ? ਦੋਵਾਂ ਨੇ ਕਿਹਾ ਕਿ ਕੋਈ ਨਹੀਂ ਤੁਹਾਡੇ ਕੋਲ ਪੈਸੇ ਕਿੰਨੇ ਕੁ ਹਨ? ਦੋਵਾਂ ਨੇ ਕਿਹਾ ਕਿ ਅਸੀਂ ਆਪਣਾ ਰੋਜ਼ਾਨਾ ਦਾ ਖ਼ਰਚਾ ਵਧੀਆ ਚਲਾ ਰਹੇ ਹਾਂ ਅਤੇ ਬਿਨਾਂ ਕਿਸੇ ਦੀ ਮਦਦ ਤੋਂ ਅੱਗੇ ਵੀ ਚਲਾ ਸਕਦੇ ਹਾਂ ਫਿਰ ਲੜਕੀ ਵਾਲਿਆਂ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਕੁ ਪੈਸੇ ਲਾਉਣੇ ਹਨ? ਮਾਲਵੇ ਦੇ ਰਿਵਾਜ਼ ਅਨੁਸਾਰ ਉਹ ਕਹਿੰਦੇ ਕਿ 20-25 ਲੱਖ ਲੱਗ ਜਾਵੇਗਾ ਲੜਕੇ ਵਾਲਿਆਂ ਤੋਂ ਪੁੱਛਿਆ, ਉਹ ਕਹਿੰਦੇ 15 ਲੱਖ ਤਾਂ ਸਾਡਾ ਵੀ ਲੱਗੂ ਹੁਣ ਮੈਨੇਜਰ ਸਾਹਿਬ (ਵਿਚੋਲਾ ਸਾਹਿਬ) ਨੇ ਫੈਸਲਾ ਕਰ ਲਿਆ 25 ਲੱਖ ਕੁੜੀ ਵਾਲਿਆਂ ਤੋਂ ਕੈਸ਼ ਲੈ ਕੇ ਬੈਂਕ ਵਿੱਚ ਜਮ੍ਹਾਂ ਕੀਤਾ ਅਤੇ 15 ਲੱਖ ਮੁੰਡੇ ਵਾਲਿਆਂ ਤੋਂ, 40 ਲੱਖ ਬਣ ਗਿਆ 25-30 ਲੱਖ ਬੈਂਕ ਪਾਸੋਂ ਲੋਨ ਕਰਵਾ ਦਿੱਤਾ ਅਤੇ ਤਕਰੀਬਨ 80 ਲੱਖ ਦਾ ਫਲੈਟ ਮੁੰਡੇ ਕੁੜੀ ਨੂੰ ਮੁੰਬਈ ਲੈ ਕੇ ਦਿੱਤਾ ਵਿਆਹ ਦੀ ਰਸਮ ਸਿੱਖ ਧਰਮ ਅਨੁਸਾਰ ਗੁਰਦਵਾਰਾ ਸਾਹਿਬ ਜਾ ਕੇ ਪੂਰੀ ਕਰ ਦਿੱਤੀ

ਲੜਕਾ ਲੜਕੀ, ਜੋ ਕਿਰਾਏ ’ਤੇ ਔਖੇ ਹੋ ਕੇ ਰਹਿ ਰਹੇ ਸਨ, ਵਿਆਹ ਤੋਂ ਅਗਲੇ ਦਿਨ ਆਪਣੇ ਫਲੈਟ ਵਿੱਚ ਸੁਖੀ ਵਸਣ ਲੱਗ ਪਏ ਵਿਚੋਲੇ ਨੇ ਵਿਆਹ ਦੀ ਫਜ਼ੂਲ ਖਰਚੀ ਰੋਕ ਕੇ ਇੱਕ ਉਦਾਹਰਣ ਪੈਦਾ ਕਰ ਦਿੱਤੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਜਿਹੜਾ ਫਲੈਟ ਉਹਨਾਂ ਨੇ 20-25 ਸਾਲ ਕਮਾਈ ਕਰਨ ਤੋਂ ਬਾਅਦ ਲੈਣ ਬਾਰੇ ਸੋਚਣਾ ਸੀ, ਉਸ ਦੇ ਮਾਲਿਕ ਉਹ ਪਹਿਲੇ ਦਿਨ ਹੀ ਬਣ ਗਏ ਅਤੇ ਰੰਗੀ ਵਸਣ ਲੱਗੇ ਲੜਕੇ ਅਤੇ ਲੜਕੀ ਵਾਲੇ ਵਿਚੋਲਾ ਸਾਹਿਬ ਦਾ ਧੰਨਵਾਦ ਕਰਦੇ ਅੱਜ ਤਕ ਨਹੀਂ ਥੱਕਦੇ

ਅਸੀਂ ਜਿਵੇਂ ਵਿਆਹਾਂ ਵਿੱਚ ਫਜ਼ੂਲ ਖਰਚੀ ਕਰਕੇ ਫੋਕੀ ਸ਼ੋਹਰਤ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਈ ਵਾਰ ਆਪਸੀ ਕੁੜੱਤਣਾਂ ਵੀ ਪੈਦਾ ਕਰਦੇ ਹਾਂ ਪਰਮਾਤਮਾ ਕਰੇ ਲੋਕ ਹਰਪਾਲ ਸਿੰਘ ਬੈਂਕ ਮੈਨੇਜਰ ਵਰਗੇ ਵਿਚੋਲੇ ਬਣਨ ਦੀ ਕੋਸ਼ਿਸ਼ ਕਰਨ ਤਾਂ ਕਿ ਨੌਜਵਾਨਾਂ ਨੂੰ ਸਹੀ ਸੇਧ ਮਿਲ ਸਕੇ ਅਤੇ ਲੋਕ ਫੋਕੀ ਸ਼ਹੁਰਤ ਤੋਂ ਬਚ ਸਕਣ ਅੱਜ ਵੀ ਜਦੋਂ ਮੈਂ ਮੈਨੇਜਰ ਸਾਹਿਬ ਨਾਲ ਗੱਲ ਕਰਦਾ ਹਾਂ ਤਾਂ ਮੈਨੂੰ ਉਹਨਾਂ ਦੀ ਸ਼ਖਸੀਅਤ ਤੋਂ ਸਮਾਜ ਪ੍ਰਤੀ ਰੋਲ ਨਿਭਾਉਣ ਵਾਲੇ ਵਿਸ਼ਵਾਸ ਦੀ ਸੁਗੰਧ ਆਉਂਦੀ ਹੈ

ਮੇਰੀ ਕਿਸਾਨ ਯੂਨੀਅਨ ਨੂੰ ਬੇਨਤੀ ਹੈ ਕਿ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਇਸ ਵਿਚੋਲੇ ਤੋਂ ਸਬਕ ਸਿੱਖ ਕਿ ਕਿਸਾਨਾਂ ਦਾ ਜੀਵਨ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨ ਲੋਕ ਉਹਨਾਂ ਦਾ ਧੰਨਵਾਦ ਕਰਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4099)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਹਰਜਿੰਦਰ ਸਿੰਘ

ਡਾ. ਹਰਜਿੰਦਰ ਸਿੰਘ

Bathinda, Punjab, India.
Phone: (91 - 94173 - 57156)
Email: (pkaurabh@gmail.com)