KuldipCDobheta7ਅੱਜ ਜਿੱਥੇ ਇੱਕ ਪਾਸੇ ਦਲਿਤਾਂ ਨੂੰ ਦਲਿਤ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਤੋਂ ਬਚਣ ਦੀ ਜ਼ਰੂਰਤ ਹੈ, ਉੱਥੇ ਹੀ ਦੂਜੇ ਪਾਸੇ ...
(4 ਅਪ੍ਰੈਲ 2023)
ਇਸ ਸਮੇਂ ਪਾਠਕ: 172.


ਭਾਰਤ ਵਿੱਚ ਦਲਿਤਾਂ ਦੀ ਵਿਗੜਦੀ ਦਸ਼ਾ ਲਈ ਜ਼ਿੰਮੇਵਾਰ ਕੌਣ ਹਨ? ਮੰਨੂਵਾਦੀ ਪ੍ਰਥਾ ਜਾਂ ਅਖੌਤੀ ਦਲਿਤ ਲੀਡਰ ਅਤੇ ਬੁੱਧੀਜੀਵੀ ਜੋਕਿ ਆਪਣੇ ਨਿੱਜੀ ਮਤਲਬ ਲਈ ਸਮਾਜ ਨੂੰ ਦਿਸ਼ਾਹੀਣ ਕਰ ਰਹੇ ਹਨ
ਭਾਰਤ ਵਿੱਚ ਰਹਿਣ ਵਾਲੇ ਦਲਿਤ, ਜਿਨ੍ਹਾਂ ਨੂੰ ਸਮੇਂ-ਸਮੇਂ ’ਤੇ ਸ਼ੂਦਰ, ਅਛੂਤ, ਮੂਲ ਨਿਵਾਸੀ, ਆਦਿਧਰਮੀ, ਭਾਰਤ ਦੇ ਮੋਢੀ ਆਦਿ ਨਾਮ ਦਿੱਤੇ ਗਏ ਹਨ ਦੀ ਦਿਨ ਬਦਿਨ ਵਿਗੜਦੀ ਦਸ਼ਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈਇਨ੍ਹਾਂ ਦਲਿਤਾਂ ਨੂੰ ਅੰਗਰੇਜ਼ੀ ਹਕੂਮਤ ਵੇਲੇ ਦੱਬੇ ਕੁਚਲੇ ਨਾਮ ਦਿੱਤਾ ਗਿਆ ਅਤੇ ਭਾਰਤੀ ਸੰਵਿਧਾਨ ਵਿੱਚ ਅਨੁਸੂਚਿਤ ਜਾਤਾਂ, ਅਨੁਸੂਚਿਤ ਜਨਜਾਤੀਆਂ ਦਾ ਦਰਜਾ ਦਿੱਤਾ ਗਿਆ ਹੈਮਨੂੰਵਾਦੀ ਪ੍ਰਥਾ ਅਨੁਸਾਰ ਚਾਰ ਵਰਣਾਂ ਵਿੱਚ ਸ਼ੂਦਰਾਂ ਨੂੰ ਸਭ ਤੋਂ ਹੇਠਾਂ ਮੰਨਿਆ ਗਿਆ ਹੈਇਹ ਵੀ ਕੌੜਾ ਸੱਚ ਹੈ ਕਿ ਇਨ੍ਹਾਂ ਸ਼ੂਦਰਾਂ ਵਿੱਚੋਂ ਕੁਝ ਜਾਤਾਂ ਨੂੰ ਅਛੂਤ ਕਿਹਾ ਜਾਂਦਾ ਸੀ ਅਤੇ ਛੂਹਣਾ ਪਾਪ ਮੰਨਿਆ ਜਾਂਦਾ ਸੀ ਅਤੇ ਇਨ੍ਹਾਂ ਜਾਤਾਂ ਉੱਤੇ ਕਈ ਤਰ੍ਹਾਂ ਦੀਆਂ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਕਾਰਨ ਇਨ੍ਹਾਂ ਜਾਤਾਂ ਨਾਲ ਸਬੰਧਿਤ ਵਿਅਕਤੀਆਂ ਦਾ ਜੀਵਨ ਜਾਨਵਰਾਂ ਤੋਂ ਵੀ ਭੈੜਾ ਰਿਹਾ ਹੈ

ਦਲਿਤਾਂ ਦੀ ਇਸ ਵਿਗੜਦੀ ਦਸ਼ਾ ਨੂੰ ਸੁਧਾਰਨ ਲਈ ਸਮੇਂ ਸਮੇਂ ’ਤੇ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਅੰਦੋਲਨ ਚਲਾਇਆ ਹੈ, ਜਿਸ ਕਾਰਨ ਇਨ੍ਹਾਂ ਦੇ ਜੀਵਨ ਵਿੱਚ ਕੁਝ ਬਦਲਾਓ ਆਇਆ ਹੈ ਅਤੇ ਵਿਕਾਸ ਹੋਇਆ ਹੈ ਪ੍ਰੰਤੂ ਇਹ ਬਦਲਾਓ ਅਤੇ ਵਿਕਾਸ ਕੁਝ ਕੁ ਲੋਕਾਂ ਤਕ ਹੀ ਸੀਮਿਤ ਰਿਹਾ ਹੈਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ’ਤੇ ਕੁਝ ਦਲਿਤਾਂ ਨੇ ਹਿੰਦੂ ਧਰਮ ਛੱਡਕੇ ਮੁਸਲਿਮ, ਇਸਾਈ ਅਤੇ ਬੁੱਧ ਧਰਮ ਅਪਣਾਇਆ ਹੈਜਦੋਂ ਦੇਸ਼ ਵਿੱਚ ਅੰਗਰੇਜ਼ੀ ਹਕੂਮਤ ਆਈ ਤਾਂ ਦੇਸ਼ ਦੇ ਦਲਿਤਾਂ ਨੂੰ ਕਾਫੀ ਰਾਹਤ ਮਿਲੀਕਈ ਦਲਿਤ ਸਰਕਾਰੀ ਨੌਕਰੀਆਂ ਕਰਨ ਲੱਗ ਪਏ, ਜਿਸ ਨਾਲ ਦਲਿਤ ਪਿੰਡ ਛੱਡ ਕੇ ਨਗਰਾਂ ਵਿੱਚ ਰਹਿਣ ਲੱਗ ਪਏਦਲਿਤਾਂ ਨੂੰ ਪੜ੍ਹਾਈ ਦਾ ਅਧਿਕਾਰ ਮਿਲ ਗਿਆ, ਜਿਸ ਨਾਲ ਉਨ੍ਹਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਅਤੇ ਇਨ੍ਹਾਂ ਵਿੱਚੋਂ ਬਹੁਤੇ ਦਲਿਤਾਂ ਨੇ ਆਪਣੇ ਜਾਤ ਅਧਾਰਿਤ ਧੰਦਿਆਂ ਨੂੰ ਤਿਆਗ ਦਿੱਤਾ

ਸਾਲ 1894 ਤੋਂ 1922 ਤਕ ਕੋਹਲਾਪੁਰ ਦੇ ਰਾਜਾ ਰਹੇ ਛੱਤਰਪਤੀ ਸਾਹੂ ਜੀ ਮਹਾਰਾਜ ਨੇ ਸਿੱਖਿਆ ਦੇ ਦੁਆਰ ਸਭ ਲਈ ਖੋਲ੍ਹ ਦਿੱਤੇ ਅਤੇ ਨੌਕਰੀਆਂ ਵਿੱਚ 50 ਫਿਸਦੀ ਰਾਖਵਾਂਕਰਣ ਗਰੀਬ ਕਮਜ਼ੋਰ ਵਰਗਾਂ ਲਈ ਕਰ ਦਿੱਤਾਭਾਰੀ ਵਿਰੋਧ ਦੇ ਬਾਬਜੂਦ ਫੂਲੇ ਪਰਿਵਾਰ ਨੇ ਇਨ੍ਹਾਂ ਵਰਗਾਂ ਲਈ ਵਿੱਦਿਅਕ ਅਦਾਰੇ ਚਲਾਏ14 ਅਪਰੈਲ 1891 ਨੂੰ ਪੈਦਾ ਹੋਏ ਦਲਿਤਾਂ ਦੇ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਨੇ ਬੜੌਦਾ ਮਹਾਰਾਜਾ ਸਿਆਈਜੀਓ ਗਾਇਕਵਾੜ ਵੱਲੋਂ ਚਲਾਈ ਜਾ ਰਹੀ ਵਜੀਫਾ ਯੋਜਨਾ ਨਾਲ ਵਿਦੇਸ਼ਾਂ ਵਿੱਚ ਪੜ੍ਹਾਈ ਕੀਤੀ ਅਤੇ ਆਪਣੀ ਸਿੱਖਿਆ ਨੂੰ ਹਥਿਆਰ ਬਣਾਕੇ ਸਦੀਆਂ ਤੋਂ ਦੱਬੇ ਕੁਚਲੇ ਵਰਗਾਂ ਦੇ ਜੀਵਨ ਵਿੱਚ ਕਰਾਂਤੀਕਾਰੀ ਬਦਲਾਓ ਲਿਆਉਣ ਲਈ ਕੰਮ ਕੀਤਾ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੂਗੋਵਾਲ ਵਿੱਚ 14 ਜਨਵਰੀ 1886 ਨੂੰ ਪੈਦਾ ਹੋਏ ਬਾਬੂ ਮੰਗੁ ਰਾਮ ਮੂਗੋਵਾਲ ਨੇ ਆਪਣੇ ਪਿੰਡ ਵਿੱਚ ਅਛੂਤਾਂ ਦੇ ਬੱਚਿਆਂ ਲਈ ਪਹਿਲਾ ਸਕੂਲ ਖੋਲ੍ਹਿਆ ਅਤੇ 1926 ਵਿੱਚ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀਇਨ੍ਹਾਂ ਆਗੂਆਂ ਦੀ ਅਗਵਾਈ ਵਿੱਚ ਹੀ ਅੰਗਰੇਜ਼ਾਂ ਵੱਲੋਂ ਭੇਜੇ ਗਏ ਸਾਇਮਨ ਕਮਿਸ਼ਨ ਨੇ ਪੰਜਾਬ ਵਿੱਚ ਦੌਰਾ ਕੀਤਾ ਅਤੇ ਡਾਕਟਰ ਅੰਬੇਡਕਰ ਨੂੰ ਅਛੂਤਾਂ ਦਾ ਪ੍ਰਤੀਨਿਧੀ ਸਾਬਿਤ ਕਰਕੇ ਗੋਲਮੇਜ਼ ਕਾਨਫਰੰਸਾਂ ਵਿੱਚ ਭੇਜਿਆਲੰਬੇ ਸੰਘਰਸ਼ ਅਤੇ ਬਹਿਸ ਤੋਂ ਬਾਦ ਦਲਿਤਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ ਅਤੇ ਦਲਿਤਾਂ ਨੂੰ ਪੜ੍ਹਨ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆਸਾਲ 1931 ਵਿੱਚ ਹੋਈ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜ੍ਹਿਆ ਗਿਆ ਅਤੇ ਉਸ ਵੇਲੇ ਪੰਜਾਬ ਵਿੱਚ ਲਗਭਗ 418789 ਲੋਕਾਂ ਨੇ ਜੋ ਕਿ ਕੁੱਲ ਅਬਾਦੀ ਦਾ ਲਗਭਗ 1.5 ਫੀਸਦੀ ਸੀ ਨੇ ਆਪਣਾ ਧਰਮ ਆਦਿ ਧਰਮ ਲਿਖਾਇਆ ਸੀਲੰਡਨ ਵਿੱਚ ਹੋਈਆਂ ਗੋਲਮੇਜ਼ ਕਾਨਫਰੰਸਾਂ ਤੋਂ ਬਾਦ ਬਰਤਾਨੀਆ ਸਰਕਾਰ ਨੇ ਅਲੱਗ ਚੋਣ ਵਿਵਸਥਾ ਦੀ ਮੰਨਜੂਰੀ ਦੇ ਦਿੱਤੀ, ਜਿਸ ਨੂੰ ਕਮਿਊਨਲ ਐਵਾਰਡ ਦਾ ਨਾਮ ਦਿੱਤਾ ਗਿਆਇਸ ਕਮਿਊਨਲ ਐਵਾਰਡ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਗਾਂਧੀ ਨੇ ਯਰਵਦਾ ਜੇਲ੍ਹ ਵਿੱਚ 20 ਸਤੰਬਰ, 1932 ਨੂੰ ਮਰਨ ਵਰਤ ਰੱਖ ਲਿਆ ਅਤੇ 24 ਸਤੰਬਰ 1932 ਨੂੰ ਡਾਕਟਰ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੌਤਾ ਹੋਇਆ, ਜਿਸ ਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ ਅਤੇ ਇਸ ਸਮਝੌਤੇ ਵਿੱਚ ਦਲਿਤਾਂ ਨੂੰ ਵੱਖਰੀ ਚੋਣ ਵਿਵਸਥਾ, ਦੋਹਰੀ ਵੋਟ ਦੇ ਅਧਿਕਾਰ ਦੀ ਥਾਂ ਕੁਝ ਸੀਟਾਂ ਦਾ ਰਾਖਵਾਂਕਰਣ ਦਿੱਤਾ ਗਿਆ ਜਿਸ ਅਨੁਸਾਰ ਭਾਰਤ ਦੀਆਂ ਵੱਖ ਵੱਖ ਵਿਧਾਨ ਸਭਾਵਾਂ ਲਈ ਦਲਿਤਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਸਨ

1937 ਵਿੱਚ ਪੰਜਾਬ ਵਿੱਚ ਹੋਈਆਂ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ 8 ਸੀਟਾਂ ਵਿੱਚੋਂ 7 ਤੇ ਜਿੱਤ ਹਾਸਲ ਕੀਤੀ1942 ਵਿੱਚ ਦੂਜੀ ਸੰਸਾਰਿਕ ਜੰਗ ਹੋਣ ਕਾਰਨ ਚੋਣਾਂ ਨਹੀਂ ਹੋਈਆਂ1946 ਵਿੱਚ ਬਾਬੂ ਮੰਗੂ ਰਾਮ ਆਪਣੇ 4 ਹੋਰ ਸਾਥੀਆਂ ਨਾਲ ਵਿਧਾਇਕ ਬਣੇਆਦਿ ਧਰਮ ਦੀ ਮੁਹਿੰਮ ਕੁਝ ਸਾਲਾਂ ਬਾਦ ਹੀ ਖਤਮ ਹੋ ਗਈਸਮਾਜਿਕ, ਰਾਜਨੀਤਿਕ ਅਤੇ ਆਰਥਿਕ ਅੰਦੋਲਨ ਵਿੱਚ ਵਿਸ਼ੇਸ਼ ਥਾਂ ਰੱਖਣ ਵਾਲੇ ਡਾਕਟਰ ਅੰਬੇਡਕਰ ਦੁਆਰਾ ਸ਼ੁਰੂ ਕੀਤਾ ਗਿਆ ਰਾਜਨੀਤਿਕ ਅੰਦੋਲਨ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ ਹੈ

ਅਜ਼ਾਦ ਭਾਰਤ ਵਿੱਚ ਦਲਿਤਾਂ ਨੂੰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਦਾ ਨਾਮ ਦਿੱਤਾ ਗਿਆ ਅਤੇ ਭਾਰਤੀ ਸੰਵਿਧਾਨ ਵਿੱਚ ਇਨ੍ਹਾਂ ਜਾਤਾਂ ਨਾਲ ਸਬੰਧਿਤ ਲੋਕਾਂ ਦੇ ਵਿਕਾਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨਬਹੁਤੇ ਦਲਿਤ ਵਿਸ਼ੇਸ਼ ਤੌਰ ’ਤੇ ਪਿੰਡਾਂ ਅਤੇ ਬਸਤੀਆਂ ਵਿੱਚ ਰਹਿਣ ਵਾਲੇ ਦਲਿਤ ਅਜੇ ਵੀ ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨਇਨ੍ਹਾਂ ਦਲਿਤਾਂ ਵਿੱਚੋਂ ਵਿਕਸਿਤ ਹੋ ਚੁੱਕੇ ਬਹੁਤੇ ਲੋਕ ਆਪਣੀ ਅਸਲੀਅਤ ਛੁਪਾ ਕੇ ਰੱਖਦੇ ਹਨ ਅਤੇ ਆਪਣਾ ਪਿਛੋਕੜ ਤਕ ਭੁੱਲਦੇ ਜਾ ਰਹੇ ਹਨ

15 ਮਾਰਚ 1934 ਨੂੰ ਜ਼ਿਲ੍ਹਾ ਰੂਪਨਗਰ, ਪੰਜਾਬ ਵਿੱਚ ਪੈਦਾ ਹੋਏ ਸਾਹਿਬ ਕਾਂਸ਼ੀ ਰਾਮ ਨੇ 1971 ਵਿੱਚ ਦਲਿਤਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਕਰਮਚਾਰੀ ਵੈੱਲਫੇਅਰ ਸੰਸਥਾ ਦੀ ਸਥਾਪਨਾ ਕੀਤੀ1973 ਵਿੱਚ ਬੈਕਵਰਡ ਐਂਡ ਮਾਇਨਾਰਿਟੀ ਕਮਿਉਨਿਟੀ ਇੰਮਪਲਾਇਜ਼ ਫੈਡਰੇਸ਼ਨ,ਬਾਮਸੇਫ ਦੀ ਸਥਾਪਨਾ ਕੀਤੀਡਾਕਟਰ ਅੰਬੇਡਕਰ ਵੱਲੋਂ ਦਿੱਤੇ ਗਏ ਪੜ੍ਹੋ, ਜੁੜ੍ਹੋ ਅਤੇ ਸੰਘਰਸ਼ ਕਰੋ ਦੇ ਸਿਧਾਂਤ ਤੇ ਚੱਲਕੇ ਮੁਹਿੰਮ ਚਲਾਈ ਅਤੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐੱਸ-4 ਨਾਮ ਦਾ ਸਮਾਜਿਕ ਸੰਗਠਨ ਤਿਆਰ ਕੀਤਾ ਅਤੇ 14 ਅਪਰੈਲ 1984 ਨੂੰ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ ਬਣਾ ਦਿੱਤੀ ਅਤੇ ਕਰੋੜਾਂ ਦਲਿਤਾਂ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਣ ਦਾ ਐਲਾਨ ਕਰ ਦਿੱਤਾ

1992 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9 ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀਬੀ ਐੱਸ ਪੀ ਨੇ ਉੱਤਰ ਪ੍ਰਦੇਸ਼ ਵਿੱਚ ਕਈ ਵਾਰ ਸਰਕਾਰ ਬਣਾਈ ਅਤੇ ਕਈ ਵਿਅਕਤੀਆਂ ਨੂੰ ਲੋਕ ਸਭਾ, ਰਾਜ ਸਭਾ ਅਤੇ ਵੱਖ ਵੱਖ ਵਿਧਾਨ ਸਭਾਵਾਂ ਵਿੱਚ ਭੇਜਿਆ ਪ੍ਰੰਤੂ ਪਿਛਲੇ ਕਈ ਸਾਲਾਂ ਤੋਂ ਬਹੁਜਨ ਅੰਦੋਲਨ ਵਿੱਚ ਇੱਕ ਤਰ੍ਹਾਂ ਨਾਲ ਖੜੋਤ ਆ ਗਈ ਹੈ

ਮੌਜੂਦਾ ਸਮੇਂ ਦੇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅਤੇ ਦੇਸ ਦੇ ਵੱਖ ਵੱਖ ਸੂਬਿਆਂ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀਆਂ ਸਰਕਾਰਾਂ ਕੰਮ ਕਰ ਰਹੀਆਂ ਹਨਇਨ੍ਹਾਂ ਸਰਕਾਰਾਂ ਵਿੱਚ ਵੱਡੀ ਗਿਣਤੀ ਵਿੱਚ ਦਲਿਤ ਆਗੂ ਸ਼ਾਮਿਲ ਹਨ ਅਤੇ ਕਈ ਮਹੱਤਵਪੂਰਨ ਅਹੁਦਿਆਂ ’ਤੇ ਬੈਠੇ ਹੋਏ ਹਨਇਸ ਸਭ ਦੇ ਵਾਬਜੂਦ ਦਲਿਤਾਂ ’ਤੇ ਹੋ ਰਹੇ ਅੱਤਿਆਚਾਰ ਅਤੇ ਦਲਿਤਾਂ ਲਈ ਬਣੀਆਂ ਭਲਾਈ ਸਕੀਮਾਂ ਵਿੱਚ ਹੋ ਰਹੀ ਘਪਲੇਬਾਜ਼ੀ ਗੰਭੀਰ ਚਿੰਤਾ ਦਾ ਵਿਸ਼ਾ ਹੈਵੱਖ ਵੱਖ ਰਾਜਨੀਤਿਕ ਪਾਰਟੀਆਂ ਦਲਿਤ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਕਈ ਘੋਸ਼ਣਾਵਾਂ ਕਰਦੀਆਂ ਹਨ ਪ੍ਰੰਤੂ ਇਨ੍ਹਾਂ ਘੋਸ਼ਣਾਵਾਂ ਦੀ ਕਦੇ ਵੀ ਪੂਰਤੀ ਨਹੀਂ ਹੁੰਦੀਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਦਲਿਤ ਭਲਾਈ ਸਕੀਮਾਂ ਲਈ ਰੱਖੇ ਜਾਣ ਵਾਲੇ ਫੰਡ ਸੁੰਗੜਦੇ ਜਾ ਰਹੇ ਹਨਮੌਜੂਦਾ ਸਮੇਂ ਦਲਿਤਾਂ ਦੇ ਨਾਮ ’ਤੇ ਅਣਗਿਣਤ ਸਮਾਜਿਕ, ਧਾਰਮਿਕ, ਰਾਜਨੀਤਿਕ ਸੰਗਠਨ ਚੱਲ ਰਹੇ ਹਨ ਜੋਕਿ ਦਲਿਤਾਂ ਦੇ ਵਿਕਾਸ ਲਈ ਕੰਮ ਕਰਨ ਦੇ ਦਾਅਵੇ ਕਰਦੇ ਹਨਇਸ ਸਭ ਨੂੰ ਵੇਖਕੇ ਲੱਗਦਾ ਹੈ ਕਿ ਦਲਿਤ ਹੁਣ ਵਿਕਸਿਤ ਹੋ ਚੁੱਕੇ ਹਨ ਅਤੇ ਦਲਿਤਾਂ ਨਾਲ ਹੋਣ ਵਾਲੇ ਅੱਤਿਆਚਾਰ ਇਤਿਹਾਸ ਦੀਆਂ ਘਟਨਾਵਾਂ ਹੀ ਹਨ ਪਰ ਇਹ ਸਭ ਸਚਾਈ ਨਹੀਂ ਹੈਹਕੀਕਤ ਇਹ ਹੈ ਕਿ ਅੱਜ ਵੀ ਦਲਿਤਾਂ ਨਾਲ ਪੱਖਪਾਤ ਹੋ ਰਿਹਾ ਹੈ ਅਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨਇੱਕ ਪਾਸੇ ਗੈਰ ਦਲਿਤ ਵਰਗ ਦਲਿਤਾਂ ਨੂੰ ਮਿਲੇ ਸੰਵਿਧਾਨਿਕ ਹੱਕਾਂ ਅਤੇ ਸਹੂਲਤਾਂ ਦਾ ਵਿਰੋਧ ਕਰ ਰਿਹਾ ਹੈ ਅਤੇ ਇਨ੍ਹਾਂ ਹੱਕਾਂ ਅਤੇ ਸਹੂਲਤਾਂ ਨੂੰ ਖਤਮ ਕਰਨ ਲਈ ਅੰਦੋਲਨ ਕਰ ਰਿਹਾ ਹੈ ਦੂਜੇ ਪਾਸੇ ਦਲਿਤ ਵਰਗ ਦੇ ਬਹੁਤੇ ਆਗੂ ਅਤੇ ਬੁੱਧੀਜੀਵੀ ਆਪਣੇ ਨਿੱਜੀ ਮਨੋਰਥਾਂ ਲਈ ਸਮਾਜ ਨੂੰ ਦਿਸ਼ਾਹੀਣ ਕਰ ਰਹੇ ਹਨ

ਅਜ਼ਾਦੀ ਤੋਂ ਬਾਦ ਪਿਛਲੇ ਕੁਝ ਸਾਲਾਂ ਦੌਰਾਨ ਹੀ ਦੇਸ਼ ਦੇ ਦਲਿਤਾਂ ਵੱਲੋਂ ਅੱਤਿਆਚਾਰਾਂ ਦੀਆਂ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅੱਤਿਆਚਾਰ ਨਿਰੋਧਕ ਐਕਟ 1989 ਵਿੱਚ ਸੋਧ ਸਬੰਧੀ ਆਏ ਇੱਕ ਫੈਸਲੇ ਦੇ ਵਿਰੋਧ ਵਿੱਚ ਹੋਇਆ ਦੋ ਅਪਰੈਲ 2018 ਦਾ ਭਾਰਤ ਬੰਦ, ਦਿੱਲੀ ਵਿੱਚ ਤੁਗਲਕਾਬਾਦ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਢਾਹੁਣ ਦੇ ਵਿਰੋਧ ਵਿੱਚ ਹੋਇਆ ਰੋਸ ਪ੍ਰਦਰਸ਼ਨ, ਰੋਹਿਤ ਵੇਮੁਲਾ ਹੱਤਿਆਕਾਂਡ, ਊਨਾ ਕਾਂਡ, ਮਿਰਚਾਪੁਰ ਘਟਨਾ, ਪੰਜਾਬ ਦੇ ਮੋਗਾ ਸੰਗਰੂਰ ਅਬੋਹਰ ਕਾਂਡ, ਬਦਾਂਉ ਅਤੇ ਹਾਥਰਸ ਵਰਗੀਆਂ ਘਟਨਾਵਾਂ ਸਬੰਧੀ ਰੋਸ ਪ੍ਰਦਰਸ਼ਨ ਆਦਿ ਸ਼ਾਮਿਲ ਹਨਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਦਲਿਤਾਂ ’ਤੇ ਵਧ ਰਹੇ ਅਤਿੱਆਚਾਰ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਦਲਿਤ ਆਗੂਆਂ ਅਤੇ ਬੁੱਧੀਜਿਵੀਆਂ ਦੀ ਕਾਰਗੁਜ਼ਾਰੀ ਅਤੇ ਭੂਮਿਕਾ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਰਹੀਆਂ ਹਨਅਜਿਹੀਆਂ ਗੈਰ ਮਨੁੱਖੀ ਅੱਤਿਆਚਾਰ ਦੀਆਂ ਘਟਨਾਵਾਂ ਲਈ ਜਿੱਥੇ ਵੱਖ ਵੱਖ ਸਰਕਾਰਾਂ ਜ਼ਿੰਮੇਵਾਰ ਹਨ, ਉੱਥੇ ਹੀ ਦਲਿਤ ਸਮਾਜ ਦੇ ਬੁੱਧੀਜੀਵੀ ਵਰਗ ਅਤੇ ਅਖੌਤੀ ਆਗੂ ਵੱਧ ਜ਼ਿੰਮੇਵਾਰ ਹਨਇਹ ਵੀ ਕੌੜਾ ਸੱਚ ਹੈ ਕਿ ਸਮਾਜ ਨੂੰ ਵਰਗਲਾਉਣ ਵਾਲੇ ਅਜਿਹੇ ਬੁੱਧੀਜੀਵੀਆਂ ਅਤੇ ਆਗੂਆਂ ਬਾਰੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਫ ਕਿਹਾ ਸੀ ਕਿ ਉਸ ਨੂੰ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ ਹੈਬਸਪਾ ਆਗੂ ਸਾਹਿਬ ਕਾਂਸ਼ੀ ਰਾਮ ਨੇ ਵੀ ਅਜਿਹੇ ਲੋਕਾਂ ਨੂੰ ਚਮਚਿਆਂ ਦੀ ਉਪਾਧੀ ਦਿੱਤੀ ਸੀਬਹੁਤੇ ਸਮਾਜਿਕ, ਧਾਰਮਿਕ, ਰਾਜਨੀਤਿਕ ਸੰਗਠਨ ਅਤੇ ਅਖੌਤੀ ਬੁੱਧੀਜੀਵੀ ਦਲਿਤ ਮੁੱਦਿਆਂ ’ਤੇ ਪਹਿਰਾ ਦੇਣ ਦੀ ਬਜਾਏ ਆਪਣੇ ਨਿੱਜੀ ਲਾਭ ਲਈ ਦਲਿਤਾਂ ਦੇ ਹੱਕ ਵਿਰੋਧੀ ਲੋਕਾਂ ਕੋਲ ਗਿਰਵੀ ਰੱਖ ਰਹੇ ਹਨਅੱਜ ਜਿੱਥੇ ਇੱਕ ਪਾਸੇ ਦਲਿਤਾਂ ਨੂੰ ਦਲਿਤ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਤੋਂ ਬਚਣ ਦੀ ਜ਼ਰੂਰਤ ਹੈ, ਉੱਥੇ ਹੀ ਦੂਜੇ ਪਾਸੇ ਦਲਿਤ ਸਮਾਜ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਆਗੂਆਂ ਅਤੇ ਬੁੱਧੀਜੀਵੀਆਂ ਤੋਂ ਵੀ ਸਚੇਤ ਰਹਿਣ ਦੀ ਜ਼ਰੂਰਤ ਹੈ ਜੋ ਕਿ ਸਮਾਜ ਦੇ ਹੱਕਾਂ ਉੱਤੇ ਪਹਿਰਾ ਦੇਣ ਦੀ ਬਜਾਏ ਆਪਣੇ ਨਿੱਜੀ ਫਾਇਦੇ ਲਈ ਸਮਾਜ ਨੂੰ ਵਿਕਾਊ ਮਾਲ ਬਣਾ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3891)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਐਡਵੋਕੇਟ ਕੁਲਦੀਪ ਚੰਦ ਦੋਭੇਟਾ

ਐਡਵੋਕੇਟ ਕੁਲਦੀਪ ਚੰਦ ਦੋਭੇਟਾ

Dobheta, Nangal, Rupnagar, Punjab, India.
Phone: (91 - 94175 - 63054)
Email: (kuldipnangal@gmail.com)