BhimInderS7“ਹੇਠਾਂ ਪੜ੍ਹੋ: ਇਸ ਪੁਸਤਕ ਬਾਰੇ ਡਾ. ਸੁਖਦੇਵ ਸਿੰਘ ਸਿਰਸਾ ਦੀ ਟਿੱਪਣੀ
(10 ਅਕਤੂਬਰ 2021)

 

SatinderpalSBawaBook3ਡਾ. ਸਤਿੰਦਰਪਾਲ ਸਿੰਘ ਬਾਵਾ ਪੰਜਾਬੀ ਸਾਹਿਤ ਆਲੋਚਨਾ ਵਿੱਚ ਭਾਵੇਂ ਨਵਾਂ ਨਾਂ ਹੈ ਪ੍ਰੰਤੂ ਉਸ ਦੁਆਰਾ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਸਾਹਿਤ ਦੇ ਕੀਤੇ ਗਏ ਮੁਲਾਂਕਣ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਤੇ ਵਿਲੱਖਣਤਾਵਾਂ ਹਨਉਸ ਦੇ ਖੋਜ ਅਤੇ ਆਲੋਚਨਾ ਕਾਰਜ ਦੀ ਖ਼ੂਬੀ ਤੇ ਖ਼ਾਸੀਅਤ ਇਹ ਹੈ ਕਿ ਉਹ ਸਾਹਿਤ ਵਿਚਲੇ ਸਿਆਸੀ ਅਵਚੇਤਨ ਦੀ ਪ੍ਰਕਿਰਿਆ ਨੂੰ ਸਮਾਜਿਕ, ਸਿਆਸੀ, ਸਭਿਆਚਾਰਕ, ਆਰਥਿਕ ਆਦਿ ਪਰਿਪੇਖ ਤੋਂ ਪਰਖਦਾ ਤੇ ਪੜਚੋਲਦਾ ਹੈਸਿਆਸੀ ਅਵਚੇਤਨ ਨੂੰ ਵੱਖ-ਵੱਖ ਪੱਖਾਂ ਤੋਂ ਸਮਝਦਿਆਂ ਉਹ ਇਸਦੀਆਂ ਵਿਚਾਰਧਾਰਕ ਪ੍ਰਤੀਧੁਨੀਆਂ ਨੂੰ ਪਛਾਣਨ ਦਾ ਯਤਨ ਵੀ ਕਰਦਾ ਹੈਆਪਣੇ ਹਥਲੇ ਖੋਜ-ਕਾਰਜ ਵਿੱਚ ਉਸ ਨੇ ਪੰਜਾਬ ਵਿੱਚ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਲਿਖੇ ਗਏ ਨਾਵਲਾਂ ਬਾਰੇ ਗੰਭੀਰ ਅਧਿਐਨ ਪ੍ਰਸਤੁਤ ਕੀਤਾ ਹੈਇਸ ਅਧਿਐਨ ਵਿੱਚ ਉਸ ਨੇ ਯੋਜਨਾਬੱਧ ਤਰੀਕੇ ਨਾਲ ਸਮਕਾਲੀ ਪੰਜਾਬੀ ਨਾਵਲ ਦੇ ਸਰੂਪ ਤੇ ਸਾਰ ਨੂੰ ਸਮਝਣ ਦਾ ਉਪਰਾਲਾ ਵੀ ਕੀਤਾ ਹੈਇਸ ਉਪਰਾਲੇ ਸਦਕਾ ਉਸ ਨੇ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਨਾਵਲਾਂ ਦੇ ਵੱਖ-ਵੱਖ ਪੱਖਾਂ ਤੋਂ ਸਿਆਸੀ ਅਵਚੇਤਨ ਦਾ ਮੁਲਾਂਕਣ ਕਰਦਿਆਂ ਇਹ ਧਾਰਨਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਸਾਹਿਤ ਦਾ ਮਕਸਦ ਲਹਿਰ ਦੇ ਸੰਘਰਸ਼ ਨੂੰ ਚਿਤਰਨਾ ਅਤੇ ਸਮਾਜੀ-ਸਿਆਸੀ ਯਥਾਰਥ ਦੀਆਂ ਉਹਨਾਂ ਪਰਤਾਂ ਨੂੰ ਬੇਪਰਦ ਕਰਨਾ ਹੈ ਜਿਸ ਰਾਹੀਂ ਤਾਰਕਿਕ ਪ੍ਰਵਚਨ ਦੀ ਉਸਾਰੀ ਹੋ ਸਕੇ ਅਤੇ ਇਸਦੇ ਸਿਆਸੀ ਅਵਚੇਤਨ ਨੂੰ ਸਮਝਿਆ ਜਾ ਸਕੇ

ਡਾ. ਸਤਿੰਦਰ ਆਪਣੇ ਹਥਲੇ ਖੋਜ-ਕਾਰਜ ਵਿੱਚ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਨਾਵਲਕਾਰਾਂ ਨੂੰ ਮੁੱਖ ਤੌਰ `ਤੇ ਇਕਹਿਰੇ ਗਲਪੀ ਬਿਰਤਾਂਤ ਦੀ ਸਿਰਜਣਾ ਕਰਦੇ ਹੋਏ ਸਿਆਸੀ ਪ੍ਰਵਚਨ ਉਸਾਰਦਾ ਰੇਖਾਂਕਿਤ ਕਰਦਾ ਹੈਉਸ ਦਾ ਮੰਨਣ ਹੈ ਕਿ ਪੰਜਾਬ ਦੀ ਨਕਸਲਬਾੜੀ ਲਹਿਰ ਦੇ ਇਤਿਹਾਸਕ ਵਿਵੇਕ ਨੂੰ ਬਹੁ-ਕੋਣਾਂ ਤੋਂ ਪਰਖਣ ਤੇ ਪ੍ਰਸਤੁਤ ਕਰਨ ਦਾ ਸਿਹਰਾ ਕੇਵਲ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਨਾਵਲ ਦੇ ਹੀ ਹਿੱਸੇ ਆਇਆ ਹੈਪੰਜਾਬੀ ਨਾਵਲਕਾਰ ਆਪਣੇ ਨਾਵਲਾਂ ਵਿੱਚ ਸਮਾਜਿਕ, ਆਰਥਿਕ ਤੇ ਸਿਆਸੀ ਪ੍ਰਸੰਗਾਂ ਰਾਹੀਂ ਵਿਅਕਤੀ ਵਿਸ਼ੇਸ਼ ਦੇ ਖੱਬੇ-ਪੱਖੀ ਸਿਆਸੀ ਅਵਚੇਤਨ ਦਾ ਨਿਰਮਾਣ ਕਰਦੇ ਹਨਅਜਿਹਾ ਕਰਦਿਆਂ ਪੰਜਾਬੀ ਨਾਵਲਕਾਰ ਉਹਨਾਂ ਪ੍ਰਸੰਗਾਂ ਨੂੰ ਉਲੀਕਣ ਦਾ ਯਤਨ ਕਰਦੇ ਹਨ ਜਿਹਨਾਂ ਰਾਹੀਂ ਤਤਕਾਲੀਨ ਯਥਾਰਥ ਦੇ ਸਿਆਸੀ ਪਰਿਪੇਖ ਦੀ ਉਸਾਰੀ ਹੋ ਸਕੇ ਜਿੱਥੋਂ ਤਕ ਅਵਚੇਤਨ ਦਾ ਸੰਬੰਧ ਹੈ ਡਾ. ਸਤਿੰਦਰ ਦਾ ਮੰਨਣਾ ਹੈ ਕਿ ਅਵਚੇਤਨ ਦਾ ਸਾਹਿਤਕ ਰਚਨਾ ਵਿੱਚ ਦਖ਼ਲ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਸਾਹਿਤਕ ਰਚਨਾ ਸ਼ਬਦਾਂ ਦੇ ਮਾਧਿਅਮ ਰਾਹੀਂ ਸੰਚਰਿਤ ਹੁੰਦੀ ਹੈ ਅਤੇ ਹਰ ਸੰਦੇਸ਼ ਤੇ ਸੰਚਾਰ ਪਿੱਛੇ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈਉਸ ਅਨੁਸਾਰ ਸਿਆਸੀ ਅਵਚੇਤਨ ਦਾ ਸੰਕਲਪ ਕੋਈ ਸਿਧਾਂਤਕ ਸੰਕਲਪ ਨਹੀਂ ਸਗੋਂ ਵਿਧੀਆਤਮਕ (Methodoogica।) ਹੈਉਹ ਫਰੈਡਰਿਕ ਜੇਮਸਨ ਦੇ ਹਵਾਲੇ ਨਾਲ ਲਿਖਦਾ ਹੈ ਕਿ ਜੇਮਸਨ ਆਪਣੇਸਿਆਸੀ ਅਵਚੇਤਨਦੇ ਸੰਕਲਪ ਨੂੰ ਵਿਚਾਰਧਾਰਾਵਾਂ ਦੇ ਸਮੱਸਿਆਤਮਕ ਅਵਚੇਤਨ ਦਾ, ਅਕਾਂਖਿਆਵਾਂ ਦਾ, ਇਤਿਹਾਸ ਦਾ, ਸਭਿਆਚਾਰਕ ਉਤਪਾਦਨ ਸ਼ਕਤੀਆਂ ਦਾ ਅਤੇ ਉਹਨਾਂ ਦੇ ਸਾਰੇ ਪ੍ਰਕਰਮਾਂ ਦਾ ਜਿਹੜੇ ਬਿਰਤਾਂਤ ਦਾ ਹਿੱਸਾ ਹਨ ਅਤੇ ਆਧੁਨਿਕ ਮਨੁੱਖੀ ਚਿੰਤਨ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ, ਦਾ ਵੀ ਪੁਨਰ-ਨਿਰਮਾਣ ਕਰਦਾ ਹੈਅਜਿਹਾ ਕਰਦਿਆਂ ਉਹ ਮਾਰਕਸਵਾਦੀ ਚਿੰਤਨ-ਵਿਧੀ ਦਾ ਨਵੀਨੀਕਰਨ ਕਰਦਾ ਨਜ਼ਰ ਆਉਂਦਾ ਹੈ

ਡਾ. ਸਤਿੰਦਰ ਨਕਸਲਬਾੜੀ ਲਹਿਰ ਦੇ ਸੰਘਰਸ਼ ਨੂੰ ਸਮਾਜਿਕ ਦੇ ਨਾਲ-ਨਾਲ ਸਿਆਸੀ ਮੰਨਦਾ ਹੋਇਆ ਸਮੁੱਚੇ ਭਾਰਤ ਵਿੱਚ ਹੀ ਆਰਥਿਕ ਤੇ ਸਿਆਸੀ ਸਥਿਤੀਆਂ ਨੂੰ ਬਦਲਣ ਲਈ ਹਥਿਆਰਬੰਦ ਬਗ਼ਾਵਤ ਦਾ ਸਹਾਰਾ ਲੈਂਦਾ ਹੋਇਆ ਚਿਤਰਦਾ ਹੈਇਸ ਬਗ਼ਾਵਤ ਨੇ ਲੋਕਾਂ ਵਿੱਚ ਨਵੀਂ ਚੇਤਨਾ ਦਾ ਆਗ਼ਾਜ਼ ਕੀਤਾ ਜਿਸਦਾ ਅੰਤਿਮ ਉਦੇਸ਼ ਭਾਰਤ ਦੇ ਲੋਕਾਂ ਨੂੰ ਨਵੇਂ ਸਮਾਜ ਦੇ ਹਕੀਕੀ ਮੁਕਾਮ ਤਕ ਪਹੁੰਚਾਉਣਾ ਸੀਇਸ ਉਦੇਸ਼ ਸਦਕਾ ਹੀ ਇਹ ਲਹਿਰ ਕੇਵਲ ਬੰਗਾਲ ਤਕ ਮਹਿਦੂਦ ਨਹੀਂ ਰਹੀ ਸਗੋਂ ਇਸ ਨੇ ਬਹੁਤ ਛੇਤੀ ਆਪਣਾ ਘੇਰਾ ਬਹੁਤ ਵਧਾ ਲਿਆਪੰਜਾਬ ਵਿੱਚ ਵੀ ਇਸ ਲਹਿਰ ਦਾ ਪ੍ਰਭਾਵ ਵਿਆਪਕ ਪੱਧਰ ’ਤੇ ਦਿਸਣ ਲੱਗਾਇਸ ਪ੍ਰਭਾਵ ਨੇ ਪੰਜਾਬੀ ਸਾਹਿਤ ਨੂੰ ਵਿਸ਼ਾਗਤ ਤੇ ਰੂਪਕ ਪੱਖ ਤੋਂ ਬਦਲਣ ਲਈ ਅਹਿਮ ਰੋਲ ਅਦਾ ਕੀਤਾਪੰਜਾਬੀ ਨਾਵਲਕਾਰ ਆਪਣੀਆਂ ਰਚਨਾਵਾਂ ਵਿੱਚ ਸਿਸਟਮ ਅੰਦਰਲੀਆਂ ਤਰੁੱਟੀਆਂ, ਕੋਝ ਅਤੇ ਵਿਗਾੜਾਂ ਨੂੰ ਬੇਪਰਦ ਕਰਨ ਲੱਗੇਪੰਜਾਬੀ ਨਾਵਲ ਵਿੱਚ ਤਤਕਾਲੀਨ ਜਮਾਤੀ ਸਮਾਜ ਦੇ ਅੰਦਰੂਨੀ ਭੇੜਾਂ, ਟਕਰਾਵਾਂ ਅਤੇ ਦਵੰਦਾਂ ਨੂੰ ਆਧਾਰ ਬਣਾ ਕੇ ਸਿਆਸੀ ਅਵਚੇਤਨ ਨੂੰ ਪੇਸ਼ ਕੀਤਾ ਜਾਣ ਲੱਗਾ

ਡਾ. ਸਤਿੰਦਰ ਦਾ ਮੰਨਣਾ ਹੈ ਕਿ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਕਵਿਤਾ ਤੇ ਗਲਪ ਵਿਚਲਾ ਅੰਤਰ ਵਿਸ਼ੇਸ਼ ਤੌਰ ’ਤੇ ਇਹ ਹੈ ਕਿ ਜਿੱਥੇ ਕਵਿਤਾ ਤਤਕਾਲੀਨ ਦੌਰ ਦੀ ਨਕਸਲਬਾੜੀ ਵਿਚਾਰਧਾਰਾ ਨੂੰ ਕ੍ਰਾਂਤੀਕਾਰੀ ਮੁਹਾਵਰੇ ਵਿੱਚ ਪੇਸ਼ ਕਰਦੀ ਹੈ, ਉੱਥੇ ਗਲਪ ਵਿੱਚ ਯਥਾਰਥ ਦਾ ਪ੍ਰਸਤੁਤੀਕਰਨ ਕਵਿਤਾ ਨਾਲੋਂ ਵੀ ਵੱਧ ਸਮਰੱਥਾ ਤੇ ਸੰਭਾਵਨਾ ਭਰਪੂਰ ਹੋਇਆ ਹੈ ਜਿੱਥੇ ਕਵਿਤਾ ਵਿਚਲਾ ਕਾਵਿ-ਦ੍ਰਿਸ਼ ਨਿਸ਼ਚਿਤ ਅਨੁਭਵ ਨੂੰ ਬਿੰਬਾਵਲੀ ਵਿੱਚ ਢਾਲਦਾ ਹੋਇਆ ਭਾਵਾਂ ਦਾ ਸੰਚਾਰ ਕਰਦਾ ਹੈ ਉੱਥੇ ਗਲਪ ਵਿੱਚ ਯਥਾਰਥ ਦੀ ਪ੍ਰਸਤੁਤੀ ਵਿਸ਼ਾਲ ਤੇ ਵਿਵਰਣਾਤਮਕ ਰੂਪ ਵਿੱਚ ਹੋਈ ਹੈ ਡਾ. ਸਤਿੰਦਰ ਦਾ ਦਾਅਵਾ ਹੈ ਕਿ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਗਲਪ ਦੀ ਰਚਨਾ ਅੱਜ ਵੀ ਜਾਰੀ ਹੈਅਜਿਹੀਆਂ ਰਚਨਾਵਾਂ ਵਿੱਚ ਵਿਅਕਤੀ ਵਿਸ਼ੇਸ਼ ਨੂੰ ਗਾਲਪਨਿਕ ਪਾਤਰਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਰਾਹੀਂ ਤਤਕਾਲੀਨ ਪ੍ਰਸਥਿਤੀਆਂ ਪ੍ਰਤਿ ਇੱਕ ਤਰਕਯੁਕਤ ਸੰਵਾਦ ਪੈਦਾ ਹੋ ਸਕੇਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਨਾਵਲ ਨੂੰ ਨਿਰੋਲ ਇਤਿਹਾਸਕ ਨਾਵਲ ਦੇ ਘੇਰੇ ਵਿੱਚ ਇਸ ਕਰਕੇ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਸ ਵਿੱਚ ਨਾਇਕ ਦੇ ਬਿੰਬ ਦੀ ਉਸਾਰੀ ਵਿਅਕਤੀ ਵਿਸ਼ੇਸ਼ ਦੇ ਇਤਿਹਾਸਕ ਪ੍ਰਸੰਗ ’ਤੇ ਕੇਂਦਰਿਤ ਨਹੀਂ ਹੁੰਦੀ ਬਲਕਿ ਇਹ ਉਸਾਰੀ ਸਮੁੱਚੇ ਸਿਆਸੀ ਪ੍ਰਬੰਧ ਨੂੰ ਉਘਾੜਨ ਲਈ ਕੀਤੀ ਜਾਂਦੀ ਹੈ ਡਾ. ਸਤਿੰਦਰ ਅਨੁਸਾਰ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਨਾਵਲਕਾਰ ਮੁੱਖ ਤੌਰ ’ਤੇ ਇਕਹਿਰੇ ਗਲਪੀ ਬਿਰਤਾਂਤ ਦੀ ਸਿਰਜਣਾ ਕਰਦੇ ਹੋਏ ਸਿਆਸੀ ਅਵਚੇਤਨ ਦੀ ਉਸਾਰੀ ਕਰਦੇ ਦ੍ਰਿਸ਼ਟੀਗੋਚਰ ਹੁੰਦੇ ਹਨਸੋ ਜਿੱਥੇ ਨਕਸਲਵਾਦ ਅਤੇ ਪੰਜਾਬੀ ਨਾਵਲ: ਸਿਆਸੀ ਅਵਚੇਤਨਪੁਸਤਕ ਸਮਕਾਲੀ ਪੰਜਾਬੀ ਨਾਵਲ ਦੇ ਨਕਸਲਬਾੜੀ ਸਿਆਸੀ ਅਵਚੇਤਨ ਦੀਆਂ ਬਹੁ-ਪਰਤੀ ਤੰਦਾਂ ਨੂੰ ਫੜਦੀ ਹੈ ਉੱਥੇ ਇਸ ਲਹਿਰ ਨਾਲ ਸੰਬੰਧਿਤ ਵੱਖ-ਵੱਖ ਨਾਵਲਕਾਰਾਂ ਦੀਆਂ ਵੱਖ-ਵੱਖ ਗਲਪੀ-ਜੁਗਤਾਂ ਤੇ ਵਿਚਾਰਧਾਰਕ ਦ੍ਰਿਸ਼ਟੀਆਂ ਨੂੰ ਵੀ ਪਛਾਣਦੀ ਹੈਉਮੀਦ ਹੈ ਕਿ ਪੰਜਾਬੀ ਸਾਹਿਤ ਚਿੰਤਕਾਂ, ਖੋਜਾਰਥੀਆਂ, ਵਿਦਿਆਥੀਆਂ, ਪਾਠਕਾਂ ਆਦਿ ਨੂੰ ਇਹ ਪੁਸਤਕ ਜ਼ਰੂਰ ਪਸੰਦ ਅਏਗੀਆਮੀਨ!

***

SukhdevSSirsa7

 

 

 


ਇਸ ਪੁਸਤਕ ਬਾਰੇ ਡਾ. ਸੁਖਦੇਵ ਸਿੰਘ ਸਿਰਸਾ ਦੀ ਟਿੱਪਣੀ:

ਸਤਿੰਦਰਪਾਲ ਸਿੰਘ ਬਾਵਾ ਨੇ ਅਵਚੇਤਨ, ਸਮੂਹਿਕ ਅਵਚੇਤਨ, ਭਾਸ਼ਾਈ ਅਵਚੇਤਨ ਅਤੇ ਸਿਆਸੀ ਅਵਚੇਤਨ ਦੇ ਸਿਧਾਂਤਕ ਪੱਖ ਨੂੰ ਫਰਾਇਡਅਨ ਮਨੋਵਿਸ਼ਲੇਸ਼ਣ ਸ਼ਸਤਰ ਅਤੇ ਮਾਰਕਸਵਾਦੀ ਚਿੰਤਨ ਦੇ ਵਿਆਪਕ ਸੰਦਰਭ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੈਉਸਦੀ ਰਸਾਈ ਸਮਾਜ-ਸ਼ਸਤਰ ਅਤੇ ਸਾਹਿਤ-ਸ਼ਸਤਰ ਬਾਰੇ ਵਿਸ਼ਵ ਪੱਧਰ ’ਤੇ ਪ੍ਰਾਪਤ ਚਿੰਤਨ ਪ੍ਰਣਾਲੀਆਂ ਤਕ ਹੈਉਸ ਨੇ ਨਕਸਲਬਾੜੀ ਲਹਿਰ ਦੇ ਇਤਿਹਾਸ (ਆਰੰਭ, ਵਿਕਾਸ ਅਤੇ ਪਤਨ) ਸਿਧਾਂਤਕ ਪਰਿਪੇਖ ਅਤੇ ਸਿਆਸੀ ਅਵਚੇਤਨ ਬਾਰੇ ਆਲੋਚਨਾਮਕ ਦ੍ਰਿਸ਼ਟੀ ਤੋਂ ਗੰਭੀਰ ਸੰਵਾਦ ਰਚਾਇਆ ਹੈਨਕਸਲਬਾੜੀ ਲਹਿਰ ਦੇ ਸਿਧਾਂਤ, ਵਿਹਾਰ ਅਤੇ ਸਿਆਸੀ ਅਵਚੇਤਨ ਦੀ ਨਿਸ਼ਾਨਦੇਹੀ ਕਰਨ ਸਮੇਂ ਉਸ ਨੇ ਸਿਗਮੰਡ ਫਰਾਇਡ, ਸੀ. ਜੇ. ਯੁੰਗ, ਯਕ ਲਾਕਾਂ, ਫਰੈਡਰਿਕ ਜੇਮਸਨ, ਲੂਸੀਅਨ ਗੋਲਡਮਾਨ ਅਤੇ ਲੂਈ ਅਲਥਿਊਸਰ ਆਦਿ ਚਿੰਤਕਾਂ ਦੇ ਵਿਚਾਰਾਂ ਦਾ ਗੰਭੀਰ ਮੁਤਾਲਿਆ ਕੀਤਾ ਹੈਉਸ ਨੇ ਪੰਜਾਬ ਦੀ ਨਕਸਲਬਾੜੀ ਲਹਿਰ ਦੇ ਸਾਹਿਤ ਅਤੇ ਸਭਿਆਚਾਰਕ ਸਿਰਜਣਾਵਾਂ ਉੱਪਰ ਪਏ ਪ੍ਰਭਾਵਾਂ ਦਾ ਲੇਖਾ-ਜੋਖਾ ਕਰਨ ਉਪਰੰਤ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਪੰਜਾਬੀ ਨਾਵਲ ਦਾ ਪਾਠ-ਮੂਲਕ ਅਤੇ ਇਤਿਹਾਸ-ਮੂਲਕ ਦ੍ਰਿਸ਼ਟੀ ਤੋਂ ਮੁੱਲਾਂਕਣ ਕੀਤਾ ਹੈਉਸਦੀ ਅਧਿਐਨ ਵਿਧੀ ਅੰਤਰ-ਅਨੁਸ਼ਾਸ਼ਨੀ ਹੈਨਾਵਲਾਂ ਦਾ ਅਧਿਐਨ ਕਰਨ ਸਮੇਂ ਉਹ ਰਚਨਾ ਦੇ ਪਾਠ (Text) ਅਤੇ ਉਸਦੇ ਸਿਰਜਣ ਸੰਦਰਭ ਦੋਹਾਂ ਨੂੰ ਧਿਆਨ ਵਿੱਚ ਰੱਖਦਾ ਹੈ‘ਨਕਸਲਵਾਦ ਅਤੇ ਪੰਜਾਬੀ ਨਾਵਲ: ਸਿਆਸੀ ਅਵਚੇਤਨ’ ਪੁਸਤਕ ਪੰਜਾਬੀ ਨਾਵਲ ਅਧਿਐਨ ਵਿੱਚ ਮੁੱਲਵਾਨ ਵਾਧਾ ਕਰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3072)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਭੀਮ ਇੰਦਰ ਸਿੰਘ

ਡਾ. ਭੀਮ ਇੰਦਰ ਸਿੰਘ

Mobile: (91 - 98149 - 02040)
Email: (bhiminderpbi@gmail.com)