AnjanaShivdeep7ਨਾਵਲ ਸਿਰਫ ਇੱਕ ਖਿੱਤੇ ਦੀ ਰਹਿਤਲਧਰਾਤਲ ਤੇ ਨਹੀਂ ਵਾਪਰਦਾ ਸਗੋਂ ਪੰਜਾਬ ਦੀਆਂ ਹੱਦਾਂ ਟੱਪਦਾ ...
(ਅਪਰੈਲ 2, 2016)


SharagRishte4ਨਾਵਲ
ਸ਼ਾਹਰਗ ਦੇ ਰਿਸ਼ਤੇ’ ਜਿਸ ਸੋਚ ਨੂੰ, ਵਿਚਾਰ ਨੂੰ, ਸੁਪਨੇ ਨੂੰ ਲੈ ਕੇ ਉਲੀਕਿਆ ਹੈ, ਉਹ ਸੱਚ ਮੁੱਚ ਹੀ ਕਾਬਿਲੇ-ਤਾਰੀਫ਼ ਹੈ। ਇਹ ਨਾਵਲ ਉਹਨਾਂ ਸਭ ਸਰੀਰਕ ਚੁਣੌਤੀ ਵਾਲੇ ਲੋਕਾਂ ਦੀ ਸਾਂਝੀ ਪੀੜਦਾ ਇੱਕ ਸਾਂਭਣਯੋਗ ਦਸਤਾਵੇਜ਼ ਹੈ ਜੋ ਹਰ ਪਲ ਮੰਨੋ ਇੱਕ ਜੰਗ ਲੜ ਰਹੇ ਨੇ। ਇਹ ਨਾਵਲ ਮੇਰੇ ਵਰਗੇ ਸਭ ਪਾਠਕਾਂ ਦੇ ਮਨਾਂ ਨੂੰ ਹਲੂਣ ਦਿੰਦਾ ਹੈ, ਜੋ ਆਪਣੀ ਵਿਅਸਤਤਾਦਾ ਰੋਣਾ ਰੋਂਦੇ ਹੋਏ ਆਪਣੇ ਆਲੇ ਦੁਆਲੇ ਵਿਚਰਦੇ ਹੋਏ ਅਜਿਹੇ ਪਾਤਰਾਂ ਦੇ ਇਕਲਾਪੇ ਨੂੰ ਵੰਡਦੇ ਨਹੀਂ, ਉਹਨਾਂ ਦੀ ਪੀੜ ਨੂੰ ਘੱਟ ਕਰਨ ਦਾ ਯਤਨ ਨਹੀਂ ਕਰਦੇ।

ਨਾਵਲ ਇੱਕ ਅਨੋਖੀ ਸੋਚ ਨੂੰ ਲੈ ਕੇ ਚਲਦਾ ਹੈ, ਜੋ ਇਸ ਇੰਡੀਆ ਵਰਗੇ ਮੁਲਕ ਵਿੱਚ ਸਾਕਾਰ ਹੋਣਾ ਔਖਾ ਹੈ ਪਰ ਅਸੰਭਵ ਤਾਂ ਕੁਝ ਵੀ ਨਹੀਂ ਹੁੰਦਾ। ਨਵਜੀਤਦਾ ਸੁਪਨਾ ਅਤੇ ਉਸ ਨੂੰ ਸਾਕਾਰ ਕਰਦੇ ਪਾਤਰ ਡਾ. ਸ਼ਿਵ, ਮਿਲਨਪ੍ਰੀਤ, ਕਬੀਰ ਅਤੇ ਕੇਸਰ ਕੌਰ ਜਿਹੇ ਲੋਕ, ਸੱਚਮੁੱਚ ਸਮਾਜ ਦੀ ਤਸਵੀਰ ਬਦਲ ਸਕਦੇ ਹਨ। ਨਾਵਲ ਦੇ ਪਾਤਰ ਜ਼ਿੰਦਗ਼ੀ ਨਾਲ ਦੋ ਚਾਰ ਤਾਂ ਹੁੰਦੇ ਹਨ ਪਰ ਹਾਰ ਨਹੀਂ ਮੰਨਦੇ। ਸਿਰਫ ਸਹਿਜ ਬਰਾੜਨੂੰ ਛੱਡਕੇ, ਜੋ ਜ਼ਿੰਦਗ਼ੀ ਦਾ ਘੋਲ ਲੜਨ ਦੀ ਥਾਂ ਤੇ ਖੁਦਕੁਸ਼ੀ ਦਾ ਰਾਹ ਫੜਦਾ ਹੈ।

ਨਾਵਲ ਆਪਣੀ ਤੋਰ ਨੂੰ ਕਿਧਰੇ ਵੀ ਮੱਠੀ ਨਹੀਂ ਪੈਣ ਦਿੰਦਾ। ਜਿੱਥੋਂ ਵੀ ਛੱਡੀਏ ਅੱਗੇ ਕੀ ਹੋਇਆ?’ ਜਾਨਣ ਦੀ ਇੱਛਾ ਰਹਿੰਦੀ ਹੈ ਜੋ ਪਾਠਕ ਨੂੰ ਨਾਵਲ ਨਾਲੋਂ ਟੁੱਟਣ ਨਹੀਂ ਦਿੰਦੀ ਹਰਪਿੰਦਰ ਰਾਣਾ ਦੀ ਆਪਣੀ ਇੱਕ ਕਾਵਿਕ ਸ਼ੈਲੀ ਹੈ। ਇੱਕ ਕਾਮਰੇਡ ਹੈ ਉਸ ਅੰਦਰ, ਜੋ ਇਸ ਨਾਵਲ ਵਿੱਚ ਇੱਕ ਇਨਕਲਾਬ ਦੀ, ‘ਯੁੱਗ ਪਲਟੇਦੀ, ਆਸ ਰੱਖਦਾ ਹੈ।

ਨਾਵਲ ਪੜ੍ਹ ਕੇ ਇਹ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਹਰਪਿੰਦਰ ਨੇ ਉਹਨਾਂ ਸਭ ਪਾਤਰਾਂ ਦੀ ਸਰੀਰਕ ਸਥਿਤੀ, ਕਾਰਨ, ਡਾਕਟਰੀਨਾਮਾ ਅਤੇ ਇਲਾਜ ਬਾਰੇ ਬਹੁਤ ਖੋਜ ਕੀਤੀ ਹੈ। ਜੇ ਇਸ ਖੋਜ ਵਿੱਚ ਕਮੀ ਹੁੰਦੀ ਤਾਂ ਉਹਨਾਂ ਪਾਤਰਾਂ ਦੀ ਮੌਜੂਦਾ ’ਤੇ ਭਵਿੱਖਤੀ ਸਥਿਤੀ ਬਾਰੇ ਕਿਆਸ ਨਹੀਂ ਕੀਤਾ ਜਾ ਸਕਦਾ ਸੀ। ਇੱਕ ਹੋਰ ਚੰਗੀ ਗੱਲ ਹੈ ਕਿ ਨਾਵਲ ਸਿਰਫ ਇੱਕ ਖਿੱਤੇ ਦੀ ਰਹਿਤਲ, ਧਰਾਤਲ ਤੇ ਨਹੀਂ ਵਾਪਰਦਾ ਸਗੋਂ ਪੰਜਾਬ ਦੀਆਂ ਹੱਦਾਂ ਟੱਪਦਾ ਬਹੁ-ਰਾਜੀ ਅਤੇ ਬਹੁ-ਭਾਸ਼ਾਈ ਰੂਪ ਅਖਤਿਆਰ ਕਰਦਾ ਹੈ। ਉਸਦੇ ਪਾਤਰਾਂ ਦਾ ਮੌਜੂਦਾ ਬੋਧਿਕ ਪੱਧਰ ਸੱਚਮੁੱਚ ਬੰਦੇ ਨੂੰ ਪ੍ਰਭਾਵਿਤ ਕਰਦਾ ਹੈ ਕਿ ਜਦੋਂ ਬੰਦਾ ਸਿਰਫ ਆਪਣੇ ਵੱਲ ਮੁੜਦਾ ਹੈ ਤਾਂ ਉਹ ਕਿੰਝ ਚਿੰਤਨ ਕਰਕੇ ਚੇਤੰਨ ਹੋ ਜਾਦਾ ਹੈ।

*****

(241)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)