AnoopBabra7“ਉਹ ਮੇਰੇ ਉੱਤੇ ਤਰਸ ਖਾਂਦੀਆਂ ਨੇ ਤੇ ਮੈਂ ਉਹਨਾਂ ਦੇ ਭਵਿੱਖ ਲਈ ਫਿਕਰਮੰਦ ਹਾਂ! ...”

(ਜਨਵਰੀ 29, 2016)

 

(ਤਕਰੀਬਨ ਛੇ ਕੁ ਮਹੀਨੇ ਪਹਿਲਾਂ ਮੇਰੀ ਕਹਾਣੀਕਾਰ ਕੁਲਜੀਤ ਮਾਨ ਨਾਲ ਗੱਲ ਹੋਈ। ਇਸ ਗੱਲਬਾਤ ਵਿਚ ਮੈਨੂੰ ਉਨ੍ਹਾਂ ਵਲੋਂ ਸੰਚਾਲਿਤ ਕੀਤੇ ਜਾਂਦੇ ਵੈੱਬਸਾਈਟ www.rootsarc.com  ਬਾਰੇ ਪਤਾ ਲੱਗਾ। ਵਿਹਲ ਮਿਲਦਿਆਂ ਹੀ ਜਦੋਂ ਮੈਂ ਇਸ ਵੈੱਬਸਾਈਟ ਉੱਤੇ ਫੇਰੀ ਪਾਈ ਤਾਂ ਜਿਸ ਲਿਖਤ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਸੀ: “ਠੰਢਾ ਸਮੋਸਾ”। ਪਿਛਲੇ ਦਿਨੀਂ ਮੇਰੇ ਮਨ ਵਿਚ ਆਇਆ, ਕਿਉਂ ਨਾ ‘ਸਰੋਕਾਰ’ ਦੇ ਪਾਠਕਾਂ ਨਾਲ ਵੀ ਇਸ ਲਿਖਤ ਨੂੰ ਸਾਂਝਾ ਕਰ ਲਿਆ ਜਾਵੇ। ਮੈਂ ਧੰਨਵਾਦੀ ਹਾਂ ਕੁਲਜੀਤ ਮਾਨ ਅਤੇ ਅਨੂਪ ਬਾਬਰਾ ਦਾ, ਜਿਨ੍ਹਾਂ ਨੇ ਮੇਰੀ ਮੰਗ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ। ਕੁਲਜੀਤ ਮਾਨ ਦੀ ਅਨੂਪ ਬਾਬਰਾ ਨਾਲ ਜਾਣ ਪਛਾਣ ਕਿਵੇਂ ਹੋਈ, ਅਗਾਂਹ ਪੜ੍ਹੋ --- ਅਵਤਾਰ ਗਿੱਲ)

ਅਨੂਪ ਬਾਬਰਾ ਦੀ ਮੇਰੇ ਨਾਲ ਜਾਣ ਪਛਾਣ ਫੇਸਬੁੱਕ ਰਾਹੀਂ ਹੋਈ। ਲੰਮੇ ਸਮੇਂ ਤੋਂ ਉਹ ਫੇਸਬੁੱਕ ਨਾਲ ਜੁੜੀ ਹੋਈ ਹੈ ਤੇ ਉਸਦਾ ਇੱਕ ਵਿਸ਼ਾਲ ਘੇਰਾ ਹੈ। ਉਸਦੇ ਸੰਪਰਕ ਵਿਚ ਆਉਣ ਵਾਲੇ ਸਹਿਜੇ ਹੀ ਉਸ ਨਾਲ ਜੁੜ ਜਾਂਦੇ ਹਨ। ਉਹ ਜਿੱਥੇ ਅੰਗਰੇਜ਼ੀ ਵਿਚ ਮੁਹਾਰਤ ਰੱਖਦੀ ਹੈ, ਉੱਥੇ ਪੰਜਾਬੀ ਵਿਚ ਵੀ ਉਸਦੀ ਪਕੜ ਮਜ਼ਬੂਤ ਹੈ। ਸਹਿਜ ਨਾਲ ਲਿਖਣ ਵਾਲੀ ਅਨੂਪ ਨੇ ਕਦੇ ਵੀ ਲੇਖਕ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਉਸ ਕੋਲ ਕਹਿਣ ਨੂੰ ਬਹੁਤ ਕੁਝ ਹੈ। ਉਸਦੀ ਲਿਖਤ ਅਜਿਹੀ ਹੁੰਦੀ ਹੈ, ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੋਵੇ ਤੇ ਉਸਦੇ ਆਸੇ ਪਾਸੇ ਧੂਣੀ ਮਘਾਈ ਉਸਦੇ ਦੋਸਤ ਸੁਣ ਰਹੇ ਹੋਣ। ਉਸਨੂੰ ਦਿਲਚਸਪੀ ਨਾਲ ਸੁਣਨ ਦੀ ਚਾਹਤ ਉਨ੍ਹਾਂ ਨੂੰ ਵੀ ਹੈ ਜੋ  ਉਸਦੇ ਦੋਸਤਾਂ ਦੇ ਅੱਗੇ ਦੋਸਤ ਹਨ ਤੇ ਉਸਦਾ ਸਤਿਕਾਰ ਨਾਲ ਜ਼ਿਕਰ ਕਰਦੇ ਹਨ। ਉਦਾਹਰਣ ਮੇਰੇ ਆਪਣੇ ਘਰ ਦੀ ਹੀ ਹੈ। ਆਪਣੀ ਭਾਬੀ ਨਾਲ ਲੰਬੀਆਂ ਗੱਲਾਂ ਕਰਦੀ ਹੈ। ਪਿੱਛੇ ਜਿਹੇ, ਉਸਨੇ ਆਪਣੇ ਨਾਲ ਬੀਤੀ ਇੱਕ ਘਟਨਾ ਦਾ ਜ਼ਿਕਰ ਫੇਸਬੁਕ ’ਤੇ ਕੀਤਾ। ਕਹਾਣੀ ਵਰਗਾ ਸੱਚ। ਪੇਸ਼ ਹੈ ਤੁਹਾਡੇ ਲਈ ਅਨੂਪ ਬਾਬਰਾ ਦਾ ਇੱਕ ਸੱਚ, ਜੋ ਸਾਡੇ ਸਮਾਜ ਦਾ ਕੱਚ ਸੱਚ ਬਿਆਨ ਕਰਦਾ ਹੈ। ... ਕੁਲਜੀਤ ਮਾਨ।

 
ਠੰਢਾ ਸਮੋਸਾ

 
ਪਿਛਲੇ ਕੁਝ ਦਿਨਾਂ ਤੋਂ ਵਾਹਵਾ ਠੰਢ ਸ਼ੁਰੂ ਹੋ ਗਈ ਹੈ। ਸ਼ਾਮ ਦੀ ਸੈਰ ਵਾਸਤੇ ਨਹੀਂ ਨਿਕਲ ਸਕੀ, ਪਰ ਪਰਸੋਂ ਸ਼ਾਮ ਹਿੰਮਤ ਕਰ ਹੀ ਲਈ! ਅਜੇ ਚਾਰ ਕਦਮ ਹੀ ਪੁੱਟੇ ਸੀ ਕਿ ਕਿਸੇ ਨੇ ਪਿੱਛੋਂ ਅਵਾਜ ਮਾਰੀ, “ਭੈਣ ਜੀ!”

ਮੈਂ ਪਿੱਛੇ ਮੁੜ ਕੇ ਦੇਖਿਆ, ਮੇਰੀ ਹੀ ਕੋਈ ਹਮਉਮਰ ਸੀ, ਪਰ ਮੈਂ ਬਿਲਕੁਲ ਪਛਾਣ ਨਾ ਸਕੀ। ਅਜੇ ਉਸ ਨੂੰ ਗੌਰ ਨਾਲ ਤੱਕ ਹੀ ਰਹੀ ਸੀ ਕਿ ਇੰਨੇ ਨੂੰ ਉਹ ਮੇਰੇ ਕੋਲ ਆ ਗਈ ਤੇ ਬੜੇ ਪਿਆਰ ਨਾਲ ਪੋਲੀ ਜਿਹੀ ਜੱਫੀ ਪਾ ਕੇ ਬੜੀ ਦਿਲ ਟੁੰਭਵੀਂ ਅਵਾਜ਼ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਮੈਨੂੰ! ਮੈਂ ਵੀ ਛੇਤੀ ਛੇਤੀ ਕੋਟ ਦੀਆਂ ਜੇਬਾਂ ਵਿੱਚੋਂ ਆਪਣੇ ਠਰੇ ਜਿਹੇ ਹੱਥ ਕੱਢੇ, ਸਤਿ ਸ੍ਰੀ ਅਕਾਲ ਬੁਲਾਈ ਹੌਲੀ ਜਿਹੀ ਤੇ ਉਸ ਨੂੰ ਜੱਫੀ ਪਾ ਲਈ।

ਦਿਲ ਹੀ ਦਿਲ ਵਿਚ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ, ਕਿਉਂਕਿ ਮੈਂ ਉਸ ਨੂੰ ਬਿਲਕੁਲ ਨਹੀਂ ਸੀ ਪਛਾਣਿਆ। ਉਸਨੇ ਇੰਨੇ ਪਿਆਰ ਨਾਲ ਗਲ਼ ਲਾਇਆ ਕਿ ਮੇਰਾ ਧਿਆਨ ਉਸਦੀ ਜੈਕਟ ਵਿਚ ਵਸੀ ਤੜਕੇ ਦੀ ਮੁਸ਼ਕ ਵੱਲ ਬਿਲਕੁਲ ਨਹੀਂ ਗਿਆ ਉਸ ਵੇਲੇ।

“ਤੁਸੀਂ ਸ਼ਾਇਦ ਮੈਨੂੰ ਨਹੀਂ ਪਛਾਣਿਆ ਪਰ ਮੈਂ ਤੁਹਾਨੂੰ ਕਈ ਵਾਰ ਸਬਜੀ ਮੰਡੀ ’ਚ ਦੇਖਿਆ ਹੈ। ਤੁਹਾਨੂੰ ਸ਼ਾਇਦ ਚੇਤੇ ਨਹੀਂ, ਦਸਮੇਸ਼ ਦਰਬਾਰ ਗੁਰੂਘਰ ਅਸੀਂ ਕਈ ਵਾਰ ਭਾਂਡਿਆਂ ਦੀ ਸੇਵਾ ਵੀ ਰਲ਼ ਕੇ ਕਰਦੀਆਂ ਰਹੀਆਂ ਹਾਂ।” ਉਸਨੇ ਇੱਕੋ ਸਾਹੇ ਕਿੰਨੇ ਪਰੂਫ ਦੇ ਛੱਡੇ ਕਿ ਉਹ ਮੈਨੂੰ ਜਾਣਦੀ ਹੈ ਅਤੇ ਮੈਂ ਅੰਦਰ ਹੀ ਅੰਦਰ ਆਪਣੇ ਆਪ ਨਾਲ ਲੜਦੀ ਰਹੀ ਤੇ ਉਸਨੂੰ ਪਛਾਣਨ ਦੀ ਵਾਹ ਲਾਉਂਦੀ ਰਹੀ। ਆਪਣੇ ਆਪ ’ਤੇ ਗੁੱਸਾ ਵੀ ਆਇਆ ਕਿ ਪਤਾ ਨਹੀਂ ਧਿਆਨ ਕਿੱਥੇ ਰਹਿੰਦਾ ਹੈ ਮੇਰਾ ... ਅਗਲੀ ਕੀ ਸੋਚਦੀ ਹੋਵੇਗੀ ਪਰ ਝੂਠ ਹੀ “ਹਾਂਜੀ, ਹਾਂਜੀ, ਹਾਂਜੀ” ਕਹਿ ਕੇ ਮੈਂ ਮੌਕਾ ਸਾਂਭਣ ਦੀ ਕੋਸ਼ਿਸ਼ ਕੀਤੀ। ਅਗਲੀ ਇੰਨੀ ਠੰਢ ਵਿਚ ਮੇਰੇ ਮਗਰ ਭੱਜੀ ਆਈ ਹੈ, ਮੈਂ ਵੀ ਉਸਦਾ ਮਾਣ ਰੱਖਣਾ ਚਾਹੁੰਦੀ ਸੀ!

“ਮੈਂ ਆਪਣੀ ਕਿਚਨ ਵਿੰਡੋ ’ਚੋਂ ਤੁਹਾਨੂੰ ਕਈ ਵਾਰ ਤੱਕਿਆ ਹੈ, ਆਉਂਦੇ ਜਾਂਦੇ, ਪਰ ਤੁਸੀਂ ਤਾਂ ਤੁਰੇ ਜਾਂਦੇ ਖੱਬੇ ਸੱਜੇ ਵੇਖਦੇ ਹੀ ਨਹੀਂ ਕਦੀ।” ਉਸਨੇ ਹੱਸਦੇ ਹੱਸਦੇ ਗੱਲ ਅੱਗੇ ਤੋਰੀ! ਕਹਿ ਤਾਂ ਉਹ ਠੀਕ ਰਹੀ ਸੀ, ਮੈਂ ਸੱਚੀ ਖੱਬੇ ਸੱਜੇ ਘੱਟ ਹੀ ਦੇਖਦੀ ਹਾਂ! “ਅਸੀਂ ਤੁਹਾਡੇ ਨਾਲਦੇ ਘਰ ’ਚ ਰਹਿੰਦੇ ਹਾਂ। ਤੁਹਾਡੀ ਬੇਸਮੈਂਟ ਵੱਲ ਮੇਰੀ ਰਸੋਈ ਲਗਦੀ ਹੈ। ਤੁਸੀਂ ਨਵੇਂ ਆਏ ਲੱਗਦੇ ਹੋ ਇੱਥੇ, ਤੁਹਾਡੇ ਤੋਂ ਪਹਿਲਾਂ ਇਸ ਬੇਸਮੇਂਟ ਵਿਚ ਸਾਡੇ ਪੇਂਡੂ ਰਹਿ ਕੇ ਗਏ ਨੇ ...। ਉਸਨੇ ਬੜਾ ਖੁੱਲ੍ਹ ਕੇ ਜਾਣ ਪਛਾਣ ਦਾ ਘੇਰਾ ਵਧਾਇਆ! ਮੈਂ ਵੀ ਦੋ ਚਾਰ ਵਾਰ ਹੋਰ ਹਾਂਜੀ, ਹਾਂਜੀ ਤੇ ਅੱਛਾ ਜੀ ਕੀਤੀ! ਕੁਝ ਹੋਰ ਉਪਚਾਰਿਕ ਗੱਲਾਂ ਵੀ ਹੋਈਆਂ!

“ਕੱਲ੍ਹ ਨੂੰ ਮੇਰੇ ਬੇਟੇ ਦਾ ਜਨਮ ਦਿਨ ਹੈ, ਤੁਸੀਂ ਆਪਣੇ ਪਰਿਵਾਰ ਨਾਲ ਜਰੂਰ ਆਇਓ, ਸ਼ਾਮੀਂ ਛੇ ਵਜੇ ਪਲੀਜ਼।” ਉਸਨੇ ਬੜੇ ਸਲੀਕੇ ਨਾਲ ਨਿਓਤਾ ਦਿੱਤਾ।

 ਮੈਂ ਅਚਾਨਕ ਸੱਦਾ ਪੱਤਰ ਸੁਣ ਕੇ ਬੜੀ ਦੋਚਿੱਤੀ ਵਿਚ ਪੈ ਗਈ , ਮੈਂ ਤਾਂ ਇਹਨਾਂ ਨੂੰ ਜਾਣਦੀ ਹੀ ਨਹੀਂ, ਅਚਾਨਕ ਇਹਨਾਂ ਦੇ ਘਰ ਜਾ ਧਮਕਣਾ ਪਤਾ ਨਹੀਂ ਕਿੰਨੀ ਕੁ ਸ਼ੋਭਾ ਦੇਵੇਗਾ, ਮੈਂ ਸੋਚ ਸੋਚ ਪਰੇਸ਼ਾਨ ਹੋਈ  ਜਾ ਰਹੀ ਸਾਂ।

“ਨਹੀਂ ਜੀ ਨਹੀਂ, ਮੈਂ ਨਹੀਂ ਆ ਸਕਦੀ।” ਮੈਂ ਫਿੱਕੀ ਜਿਹੀ ਪਈ ਨੇ ਮੁਸਕਰਾ ਕੇ ਕਿਹਾ। ਹੋਰ ਕੁਝ ਸੁੱਝਿਆ ਹੀ ਨਹੀਂ ਕਹਿਣ ਨੂੰ ਅਚਾਨਕ! “ਮੈਂ ਤਾਂ ਕਿਸੇ ਨੂੰ ਜਾਣਦੀ ਹੀ ਨਹੀਂ।” ਮੈਂ ਜਾਨ ਛੁਡਾਉਣ ਨੂੰ ਫਿਰੀ ਇੱਕ ਦਮ।

“ਨਾ ਭੈਣ ਜੀ ਨਾ, ਹੁਣ ਮਨ੍ਹਾ ਨਾ ਕਰਿਓ, ਨਾਲੇ ਜਦ ਆਓਗੇ ਜਾਓਗੇ ਤਾਂ ਸਾਡੇ ਵਾਕਿਫ਼ ਆਪੇ ਹੀ ਹੋ ਜਾਵੋਗੇ।” ਉਸਨੇ ਹੌਂਸਲਾ ਦਿੱਤਾ।“ਸੁਖ ਨਾਲ ਚੌਂਹਾਂ ਕੁੜੀਆਂ ਤੋਂ ਮਗਰੋਂ ਸਾਡੇ ਘਰ ਕਾਕਾ ਹੋਇਆ ਹੈ, ਕੱਲ੍ਹ ਉਸਨੇ ਪੰਜਾਂ ਸਾਲਾਂ ਦਾ ਹੋ ਜਾਣਾ ਹੈ ਵਾਹਿਗੁਰੂ ਦੀ ਮੇਹਰ ਨਾਲ। ਉਸ ਦਾਤੇ ਨੇ ਭੈਣ ਜੀ ਸਾਡੀ ਸੁਣ ਹੀ ਲਈ ਆਖਿਰਕਾਰ, ਨਹੀਂ ਤਾਂ ਮੈਂ ਬੜੀ ਔਖੀ ਸੀ ਜੀ, ਤੁਸੀਂ ਆਪ ਸਿਆਣੇ ਹੋ ... ਮੈਂ ਤਾਂ ਭੈਣ ਜੀ ਇੰਡੀਆ ਵੀ ਜਾ ਜਾ ਕੇ ਕਈ ਗੁਰਦਵਾਰਿਆਂ ’ਚ ਚੌਪਹਿਰੇ ਕੱਟ ਕੇ ਆਈ ਹਾਂ, ਤਾਂ ਹੀ ਦਾਤੇ ਨੇ ਸਾਨੂੰ ਭਾਗ ਲਾਏ, ਨਿਆਮਤ ਬਕਸ਼ੀ ਜੇ।”

ਉਸਨੇ ਆਪਣਾ ਬਿਰਤਾਂਤ ਕਹਿ ਸੁਣਾਇਆ!

“ਚੰਗਾ ਭੈਣ ਜੀ, ਮੈਂ ਹੁਣ ਜਾਵਾਂ, ਘਰੇ ਬੜਾ ਕੰਮ ਹੈ ... ਕੱਲ੍ਹ ਸ਼ਾਮ ਨੂੰ ਮਿਲਦੇ ਹਾਂ।” ਉਸਨੇ ਫੈਸਲਾ ਸੁਣਾਇਆ ਤੇ ਮੱਲੋਮੱਲੀ ਮੈਨੂੰ ਫਿਰ ਆਪਣੀ ਗੱਲਵਕੜੀ ਵਿਚ ਲੈ ਲਿਆ! ਮੈਂ ਵੀ ਹਾਰੀ ਜਿਹੀ, ਮੁਸਕਰਾ ਕੇ ਹੌਲੀ ਜਿਹੀ ਸਿਰ ਹਿਲਾ ਕੇ ਅੱਗੇ ਸੈਰ ਨੂੰ ਤੁਰ ਪਈ।

ਮੈਂ ਜਾਣਾ ਨਹੀਂ ਸੀ ਚਾਹੁੰਦੀ, ਪਰ ਫਿਰ ਸੋਚਿਆ ਕਿ ਕੋਈ ਇਹ ਨਾ ਸੋਚੇ ਕਿ ਮੈਂ ਕੁਝ ਦੇਣ ਦੀ ਮਾਰੀ ਨਹੀਂ ਬਹੁੜੀ। ਕਰਨੀ ਉਸ ਰੱਬ ਦੀ ਅਗਲੀ ਸ਼ਾਮ ਪੈਂਦਿਆਂ ਵੀ ਜਿਆਦਾ ਚਿਰ ਨਾ ਲੱਗਾ! ਅਸੀਂ ਦੋਵੇਂ ਮਾਵਾਂ ਧੀਆਂ ਗੁਆਂਢਣ ਦੇ ਘਰ ਜਾਣ ਨੂੰ ਤਿਆਰ ਹੋ ਗਈਆਂ। ਸੁੱਖ ਨਾਲ ਨਿੱਕੀ ਨੇ ਵੀ ਪੰਜਾਬੀ ਸੂਟ ਪਾਇਆ ਸੀ ਮਹੀਨਿਆਂ ਬਾਦ। ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਮੈਂ ਇੱਕ ਸੋਹਣੇ ਜਿਹੇ ਲਿਫਾਫੇ ਵਿਚ ਬੱਚੇ ਨੂੰ ਦੇਣ ਲਈ ਸ਼ਗਨ ਪਾ ਲਿਆ! ਗੁਆਂਢਣ ਦੇ ਘਰ ਦੇ ਬਾਹਰ ਤੇ ਆਸ ਪਾਸ ਕਾਰਾਂ ਦੀਆਂ ਲਾਈਨਾਂ ਲੱਗੀਆਂ ਹੋਣੀਆਂ ਸੁਭਾਵਕ ਹੀ ਸਨ। ਬਹੁਤ ਲੋਕ ਆਏ ਲੱਗਦੇ ਸੀ!

ਉਹਨਾਂ ਦੇ ਘਰ ਦਾ ਗੈਰਾਜ ਖੁੱਲ੍ਹਾ ਪਿਆ ਸੀ। ਬਹੁਤ ਸਾਰੇ ਬੰਦੇ ਉੱਥੇ ਖੜ੍ਹੇ ਸੀ ਤੇ ਮੈਨੂੰ ਪਤਾ ਸੀ ਹੁਣ ਸ਼ਾਮ ਵੇਲੇ ਉਹਨਾਂ ਦੇ ਮੂੰਹ ਕਾਹਨੂੰ ਸੁੱਕ ਰਹੇ ਸੀ, ਪੰਜਾਬੀ ਕਿਸੇ ਥਾਂ ਦੇ, ਮੈਂ ਦਿਲ ’ਚ ਸੋਚਿਆ ਤੇ ਉਹਨਾਂ ਸਾਰਿਆਂ ਤੋਂ ਨਜ਼ਰਾਂ ਬਚਾ ਕੇ ਨਿੱਕੀ ਦੇ ਨਾਲ ਘਰ ਦੇ ਮੇਨ ਦਰਵਾਜੇ ਵੱਲ ਹੋ ਗਈ! ਦਰਵਾਜਾ ਖੁੱਲ੍ਹਾ ਹੀ ਸੀ। ਸਾਨੂੰ ਦੇਖਦਿਆਂ ਹੀ ਮੇਰੀ ਗੁਆਂਢਣ ਤੇ ਉਸਦੇ ਨਾਲ ਇੱਕ ਦੋ ਹੋਰ ਤੀਵੀਆਂ ਤੇ ਕੁਝ ਨਿਆਣੇ ਸਾਡੇ ਵੱਲ ਭੱਜ ਆਏ। ਮੇਰੀ ਗੁਆਂਢਣ ਮੈਨੂੰ ਬਹੁਤ ਪਿਆਰ ਨਾਲ ਮਿਲੀ ਤੇ ਸਾਨੂੰ ਛੇਤੀ ਛੇਤੀ ਅੰਦਰ ਲੈ ਗਈ ਇੱਕ ਬੈਠਕ ਵਿਚ, ਜਿੱਥੇ ਬਹੁਤ ਸਾਰੇ ਬੱਚੇ ਤੇ ਤੀਵੀਆਂ ਜਮ੍ਹਾਂ ਸਨ, ਉਸਨੇ ਸਾਨੂੰ ਸਾਰਿਆਂ ਨਾਲ ਮਿਲਾਇਆ ਤੇ ਫਿਰ ਸਾਡੇ ਬੈਠਦਿਆਂ ਹੀ ਸਵਾਲ ਖੜ੍ਹੇ ਹੋਣ ਲੱਗੇ ...

"ਕੀ ਗੱਲ ਧੀਏ, ਇੱਕਲੀ ਆਈ ਹੈਂ, ਪਰਾਹੁਣਾ ਕਿੱਥੇ ਰਹਿ ਗਿਆ?” ਸ਼ਾਇਦ ਮੇਰੀ ਗੁਆਂਢਣ ਦੀ ਸੱਸ ਨੇ ਪੁੱਛਿਆ।

 ਦਿਲ ਕੀਤਾ ਕਿ ਕਹਿ ਦੇਵਾਂ ਕਿ ਉਹ ਰਹਿ ਗਿਆ ਚਾਰ ਵਰ੍ਹੇ ਪਿੱਛੇ। “ਮੈਂ ਇੱਕਲੀ ਹੀ ਹਾਂ ਜੀ, ਬੱਸ ਮੈਂ ਤੇ ਮੇਰੀ ਧੀ।” ਮੈਂ ਸੱਚ ਉਗਲਿਆ।

 “ਵਾਹਿਗੁਰੂ, ਵਾਹਿਗੁਰੂ, ਇੱਕਲਾ ਤਾਂ ਧੀਏ ਰੁੱਖ ਵੀ ਨਾ ਹੋਵੇ।” ਉਹਨਾਂ ਗੱਲ ਵਧਾਈ।

ਮੈਂ ਚੁੱਪ ਰਹੀ। “ਬੰਦੇ ਬਿਨਾਂ ਵੀ ਤੀਵੀਂ ਦਾ ਭਲਾ ਕੋਈ ਜਿਓਣਾ ਹੈ।” ਕੋਨੇ ਵਿਚ ਲੁਕੇ ਬੈਠੇ ਇੱਕ ਹੋਰ ਬੀਜੀ ਅਚਾਨਕ ਬੋਲ ਪਏ।

‘ਕਰ ਲਵੋ ਗੱਲ।’ ਮੈਂ ਦਿਲ ਵਿਚ ਕਿਹਾ, ‘ਹੁਣ ਇਹਨਾਂ ਸਿਆਣਿਆਂ ਨਾਲ ਕੌਣ ਆਢਾ ਲਾਵੇ!’ ਮੈਂ ਬੀਜੀ ਨੂੰ ਜਵਾਬ ਨਹੀਂ ਦਿੱਤਾ ਤੇ ਸਹਿਜੇ ਜਿਹੇ ਆਪਣੀਆਂ ਹਮਉਮਰ ਔਰਤਾਂ ਨਾਲ ਨਿੱਕੀ ਮੋਟੀ ਗੱਲਬਾਤ ਵਿਚ ਰੁੱਝਣ ਦੀ ਕੋਸ਼ਿਸ਼ ਵਿਚ ਲੱਗ ਪਈ।

 “ਬੀਜੀ, ਤੁਸੀਂ ਆਹ ਕਾਹਦੀਆਂ ਵਾਧੂ ਦੀਆਂ ਛੇੜਾਂ ਪਾ ਰਹੇ ਹੋ?” ਮੇਰੀ ਗੁਆਂਢਣ ਨੇ ਝੂਠਾ ਜਿਹਾ ਹੱਸ ਕੇ ਗੱਲ ਪਲਟੀ। “ਆਓ ਜੀ ਆਓ ਤੁਸੀਂ ਖਾਣ ਨੂੰ ਕੁਝ ਲਵੋ।” ਸ਼ਰਮਿੰਦੀ ਜਿਹੀ ਮੇਰੀ ਗੁਆਂਢਣ ਨੇ ਗੱਲ ਕੁਝ ਹੋਰ ਸਾਂਭੀ!

ਕਿਚਨ ਟੇਬਲ ਉੱਤੇ ਸਜੀਆਂ ਭਾਂਤ ਭਾਂਤ ਦੀਆਂ ਸੌਗਾਤਾਂ ਵਿੱਚੋਂ ਨਿੱਕੀ ਤੇ ਮੈਂ ਆਪੋ ਆਪਣੀਆਂ ਪਲੇਟਾਂ ’ਤੇ ਇੱਕ ਇੱਕ ਸਮੋਸਾ ਧਰ ਲਿਆ! “ਲੈ ਤਾਂ, ਤੁਸੀਂ ਤਾਂ ਕੁਝ ਲਿਆ ਹੀ ਨਹੀਂ।”  ਬਰਾਈਡਲ ਸਲਵਾਰ ਕਮੀਜ਼ ਵਿਚ ਸਜੀ, ਮੇਰੀ ਗੁਆਂਢਣ ਦੀ ਕਿਸੇ ਰਿਸ਼ਤੇਦਾਰ ਨੇ ਸਾਡੀਆਂ ਪਲੇਟਾਂ ਵੱਲ ਤੱਕਦੇ ਕਿਹਾ ਅਤੇ ਜਬਰਦਸਤੀ ਨਿੱਕੀ ਦੀ ਪਲੇਟ ਵਿਚ ਪਤਾ ਨਹੀਂ ਕੀ ਕੀ ਧਰਨ ਦੀ ਕੋਸ਼ਿਸ਼ ਕੀਤੀ ਜੋ ਕਿ ਨਾਕਾਮਯਾਬ ਰਹੀ।

 ਸਭ ਔਰਤਾਂ ਅਤੇ ਨਿਆਣੇ ਆਪੋ ਆਪਣੀਆਂ ਪਲੇਟਾਂ ਲੈ ਮੁੜ ਕੇ ਫੈਮਲੀ ਰੂਮ ਵਿਚ ਆ ਬੈਠੇ ਸੀ। ਮੇਰੀ ਗੁਆਂਢਣ ਸਭ ਦੀ ਸੇਵਾ ਭਗਤੀ ਵਿਚ ਰੁੱਝੀ ਪਈ ਸੀ! ਉਸ ਪੂਰੇ ਸਮਾਰੋਹ ਵਿਚ ਇੱਕ ਮੈਂ ਹੀ ਨਵਾਂ ਮੈਂਬਰ ਸੀ ਅਤੇ ਉਹ ਵੀ ਬਿਨਾਂ ਕਿਸੀ ਪਰੌਹਣੇ ਤੋਂ, ਇਸ ਲਈ ਮੇਰੇ ਉੱਤੇ ਬਹੁਤ ਨਜ਼ਰਾਂ ਗੱਡੀਆਂ ਪਈਆਂ ਸਨ!

“ਤੁਸੀਂ ਕੀ ਕੰਮ ਕਰਦੇ ਹੋ?” ਇੱਕ ਗੋਰੀ ਚਿੱਟੀ ਹੱਟੀ ਕੱਟੀ ਜੱਟੀ ਨੇ ਸਵਾਲ ਕੀਤਾ।

“ਮੈਂ ਅੱਜ ਕੱਲ ਕੰਮ ਨਹੀਂ ਕਰਦੀ, ਨੌਕਰੀ ਲੱਭ ਰਹੀ ਹਾਂ।” ਮੈਂ ਦੋ ਟੁੱਕ ਜਵਾਬ ਦਿੱਤਾ! ਪਰ ਇਹ ਸ਼ਾਇਦ ਕਾਫੀ ਨਹੀਂ ਸੀ।

“ਹਾਏ ਹਾਏ, ਫਿਰ ਤਾਂ ਬੜਾ ਮੁਸ਼ਕਲ ਹੈ ਗੁਜ਼ਾਰਾ ਕਰਨਾ।” ਕਿਸੇ ਹੋਰ ਨੇ ਤਰਸ ਖਾਣ ਦੀ ਕੋਸ਼ਿਸ਼ ਕੀਤੀ ਮੇਰੇ ’ਤੇ।

“ਐਸੀ ਕੋਈ ਗੱਲ ਨਹੀਂ ਹੈ ਜੀ।” ਮੈਂ ਉਸਦੇ ਗੋਰੇ ਗੋਰੇ ਮੂੰਹ ਉੱਤੇ ਚੇਪੀ ਲਾਉਣੀ ਚਾਹੀ। ਇੰਨੇ ਨੂੰ ਮੇਰੀ ਗੁਆਂਢਣ ਤੁਰਦੀ ਫਿਰਦੀ ਮੌਕੇ ’ਤੇ ਆ ਧਮਕੀ ਚਾਹ ਦੇ ਪਿਆਲਿਆਂ ਨਾਲ। ਮੇਰੇ ਪਿੰਡ ਦਾ ਨਾਂ ਵੀ ਪੁੱਛਿਆ ਗਿਆ ਤੇ ਬਾਰ ਬਾਰ ਪੁੱਛਿਆ ਗਿਆ ...

“ਲਓ ਜੀ ਲਓ, ਚਾਹਾਂ ਪੀਓ।” ਨਾਲ ਹੀ ਵੱਡੇ ਸਾਰੇ ਸਰਵਿੰਗ ਟਰੇ ਵਿਚ ਤੰਦੂਰੀ ਚਿਕਨ ਚੁੱਕ ਲਿਆਈ।

 “ਤੁਸੀਂ ਲਵੋ ਜੀ,” “ਨਹੀਂ ਜੀ, ਪਹਿਲਾਂ ਤੁਸੀਂ ਲਵੋ ਨਾ,” “ਨਹੀਂ ਪਹਿਲੇ ਤੁਸੀਂ” .... ਸਭ ਇੱਕ ਦੂਜੇ ਨੂੰ ਕਹਿਣ ਲੱਗੇ। ਮੇਰੇ ਮੂਹਰੇ ਵੀ ਟਰੇ ਆਈ, “ਨਹੀਂ ਜੀ, ਮੈਂ ਸ਼ਨੀਵਾਰ ਨੂੰ ਮੀਟ ਚਿਕਨ ਕੁਝ ਨਹੀਂ ਖਾਂਦੀ।” ਮੇਰਾ ਦਿਲ ਕੁਝ ਕਾਹਲਾ ਜਿਹਾ ਪਿਆ।

“ਉਹੋ, ਚੰਗਾ ਜੀ ਚੰਗਾ।” ... ਫਿਰ ਮੇਰੀ ਨਿੱਕੀ ਨੂੰ ਪੁੱਛਿਆ, “ਨੋ ਥੈਂਕਸ, ਵੀ ਡੂ ਨੌਟ ਈਟ ਏਨੀ ਫੂਡਜ਼ ਵਿਦ ਆਰਟੀਫੀਸ਼ਲ ਫੂਡ ਕਲਰਜ਼, ਮਾਈ ਮੋਮ ਜਸਟ ਲਾਇਡ ਟੂ ਯੂ।”  ਮੇਰੀ ਨਿੱਕੀ ਨੇ ਬਿਆਨ ਦਿੱਤਾ।

ਇਹ ਨਿੱਕੀ ਵੀ ਨਾ ਬੱਸ ... ਇਸਦੀਆਂ ਸਿੱਧੀਆਂ ਤੇ ਸੁੱਚੀਆਂ ਆਦਰਸ਼ਵਾਦ ਫੈਲਸੂਫੀਆਂ ਮੈਨੂੰ ਬੜੀਆਂ ਮਹਿੰਗੀਆਂ ਪੈਂਦੀਆਂ ਨੇ ਕਦੀ ਕਦੀ, ਮੈਂ ਦਿਲ ਹੀ ਦਿਲ ’ਚ ਖਿਝੀ।

“ਕਦੀ ਦੁਬਾਰਾ ਸੈਟਲ ਹੋਣ ਬਾਰੇ ਨਹੀਂ ਸੋਚਿਆ ਤੁਸੀਂ?” ਕਿਸੇ ਨੇ ਬਿਨਾਂ ਮੈਨੂੰ ਜਾਣੇ ਪਛਾਣੇ ਬੜਾ ਬੇਬਾਕ ਤੇ ਨਿੱਜੀ ਸਵਾਲ ਕਰ ਛੱਡਿਆ।

ਤੇਰੇ ਕੰਨਾਂ ਲਾਗੇ ਇੱਕ ਜੜਾਂ ਤਾਂ ਇਹ ਤੇਰਾ ਬਿਊਟੀ ਪਾਰਲਰ ਤੋਂ ਕਰਵਾਇਆ ਸਟਾਇਲ ਖੂੰਜੇ ਲੱਗ ਜਾਵੇ ਤੇ ਹਫਤਾ ਭਰ ਤੇਰਾ ਕੰਨ ਵੀ ਗੂੰਜਦਾ ਰਹੇ, ਅੰਦਰ ਹੀ ਅੰਦਰ ਮੇਰਾ ਖੂਨ ਖੌਲਿਆ। “ਨਹੀਂ ਜੀ।” ਕਹਿ ਕੇ ਮੈਂ ਜਾਨ ਛੁਡਾਈ!

 “ਬੱਸ, ਤੁਹਾਡੀ ਇੱਕ ਹੀ ਬੇਟੀ ਹੈ?” ਆਪਣੀ ਸੁਰਖ ਲਿਪਸਟਿਕ ਨੂੰ ਹੋਰ ਗੂਹੜਾ ਕਰਨ ਮਗਰੋਂ ਇੱਕ ਦੇਸੀ ਮੇਮ ਨੇ ਸਵਾਲ ਕੀਤਾ ਮੈਨੂੰ! “ਹਾਂਜੀ।” ਮੈਂ ਬੜੇ ਮਾਣ ਨਾਲ ਨਿੱਕੀ ਨੂੰ ਨਿਹਾਰਦੇ ਕੁਝ ਜੋਰ ਨਾਲ ਕਿਹਾ ... ਮੇਰੀ ਨਿੱਕੀ ਜੋ ਹੌਲੀ ਹੌਲੀ ਸਮੋਸੇ ਵਿੱਚੋਂ ਮਟਰ ਲੱਭ ਕੇ ਪਲੇਟ ਦੇ ਇੱਕ ਪਾਸੇ ਰੱਖ ਰਹੀ ਸੀ!

“ਵਾਹਿਗੁਰੂ ਵੀ ਕਦੀ ਕਦੀ ਬਹੁਤ ਮਾੜੀ ਕਰਦਾ ਹੈ, ਇੱਕ ਪੁੱਤਰ ਹੀ ...” ਕਿਸੇ ਹੋਰ ਹੂੜ੍ਹ ਮੱਤ ਦੀ ਅਵਾਜ਼ ਆਈ।

 ਮੈਂ ਗੱਲ ਪੂਰੀ ਨਹੀਂ ਹੋਣ ਦਿੱਤੀ! ਉੱਠ ਖਲੋਤੀ ਸੀ ਮੈਂ! ਮੂਰਖ ਨਾਲ ਨਾ ਲੁਝੀਏ, ਗੁਰਬਾਣੀ ਵਿਚ ਲਿਖਿਆ ਹੈ! ਪਲੇਟ ਵਿਚ ਪਿਆ ਪਿਆ ਸਮੋਸਾ ਠੰਢਾ ਜਿਹਾ ਹੋ ਗਿਆ ਸੀ, ਸਵਾਲਾਂ ਦੇ ਜਵਾਬ ਦਿੰਦਿਆਂ ਖਾਣ ਵੱਲ ਧਿਆਨ ਹੀ ਨਹੀਂ ਗਿਆ ਮੇਰਾ।

ਇੰਨੇ ਨੂੰ ਕੁਝ ਬੰਦੇ ਵੀ ਹੌਲੀ ਹੌਲੀ ਗਲਾਸੀਆਂ ਅਤੇ ਬਰਫ਼ ਲੈਣ ਦੇ ਪੱਜ ਨਾਲ ਮੁੜ ਮੁੜ ਅੰਦਰ ਬਾਹਰ ਆਉਣ ਜਾਣ ਲੱਗ ਪਏ ਸੀ। ਮੈਂ ਛੇਤੀ ਛੇਤੀ ਆਪਣੀ ਗੁਆਂਢਣ ਦੇ ਹੱਥ ਸ਼ਗਨ ਦਾ ਲਿਫ਼ਾਫ਼ਾ ਫੜਾਇਆ ਤੇ ਨਿੱਕੀ ਨੂੰ ਘਰ ਚੱਲਣ ਲਈ ਅਵਾਜ ਮਾਰੀ। ਗੁਆਂਢਣ ਵਿਚਾਰੀ ਨੇ ਬਹੁਤ ਜੋਰ ਪਾਇਆ ਕਿ ਡਿਨਰ ਕਰਕੇ ਹੀ ਜਾਓ, ਪਰ ਸਮੋਸੇ ਦੇ ਦੌਰ ਵਿਚ ਹੀ ਕੁਝ ਦਿਲ ਜਿਹਾ ਭਰ ਗਿਆ ਸੀ ਮੇਰਾ। ਵੈਸੇ ਵੀ ਮੈਨੂੰ ਆਪਣੇ ਫਰਿੱਜ ਵਿਚ ਪਈ ਖਿਚੜੀ ਚੇਤੇ ਆ ਰਹੀ ਸੀ, ਸੋਚ ਰਹੀ ਸੀ ਕਿ ਘਰ ਜਾ ਕੇ ਉਸਨੂੰ ਦੁਬਾਰਾ ਦੇਸੀ ਘਿਓ ਦਾ ਤੜਕਾ ਲਾ ਕੇ ਨਿੰਬੂ ਦੇ ਆਚਾਰ ਨਾਲ ਖਾਵਾਂਗੀਆਂ ਮਾਵਾਂ ਧੀਆਂ! ਮੈਂ ਗੁਆਂਢਣ ਦੀ ਇੱਕ ਵੀ ਅਰਜੋਈ ਨਾ ਸੁਣੀ ਹੁਣ। ਗੈਰਾਜ ਦੇ ਅੱਗੋਂ ਨਿਕਲਦਿਆਂ ਮੈਂ ਕਈ ਘੂਰਦੀਆਂ ਨਜ਼ਰਾਂ ਨੂੰ ਅਣਦੇਖਿਆ ਕੀਤਾ, ਤੇ ਅਸੀਂ ਮਾਵਾਂ ਧੀਆਂ ਘਰ ਪਰਤ ਆਈਆਂ!

ਘਰ ਵਾਪਸ ਆ ਕੇ ਮੈਂ ਛੇਤੀ ਛੇਤੀ ਖਿਚੜੀ ਨੂੰ ਤੜਕਾ ਲਾਇਆ। ਅਜੇ ਅਸੀਂ ਖਾਣ ਬੈਠੀਆਂ ਹੀ ਸੀ ਕਿ ਗੁਆਂਢਣ ਦੇ ਗੈਰਾਜ ਦਾ ਸ਼ੋਰ ਸ਼ਰਾਬਾ ਵਧਦਾ ਜਾਪਿਆ! ਕਾਫੀ ਖੌਰੂ ਪੈਣ ਲੱਗ ਪਿਆ ਸੀ ਅਚਾਨਕ। ਅੰਗਰੇਜ਼ੀ ਦਾ ਅਸਰ ਹੈ, ਸਿਰ ਚੜ੍ਹ ਕੇ ਬੋਲੇਗਾ ਸਾਰੀ ਰਾਤ, ਮੈਂ ਸੋਚਿਆ!

ਖਿਚੜੀ ਖਾ ਕੇ ਮੈਂ ਆਪਣੀ ਰਸੋਈ ਵਿਚ ਭਾਂਡੇ ਧੋਂਦੀ ਉਹਨਾਂ ਤੀਵੀਆਂ ਦੇ ਨਜ਼ਰੀਏ ਬਾਰੇ ਸੋਚ ਰਹੀ ਹਾਂ, ਜਿਨ੍ਹਾਂ ਦੀ ਅਰਦਾਸ ਪੁੱਤਰ ਦੀ ਦਾਤ ਤੱਕ ਹੀ ਸੀਮਤ ਰਹਿ ਜਾਂਦੀ ਹੈ ਅਤੇ ਤਾਕਤ ਹਸਪਤਾਲਾਂ ਦੇ ਜਨਾਨਾ ਵਾਰਡ ਤੱਕ ... ਜਿਨ੍ਹਾਂ ਦਾ ਸਵੈਮਾਣ ਮਰ ਕੇ ਓਵਰ ਟਾਈਮ ਲਾਉਣ ਤੱਕ ਅਤੇ ਦੁਨੀਆ ਛੋਟੀ ਹੋ ਕੇ ਉਹਨਾਂ ਗੈਰਾਜਾਂ ਜਿੰਨੀ ਹੋ ਜਾਂਦੀ ਹੈ ਜਿੱਥੇ ਉਹਨਾਂ ਦੇ ਸਿਰਾਂ ਦੇ ਤਾਜ ਬੀ ਗਰੇਡ ਪੰਜਾਬੀ ਗਾਇਕਾ ਮਿਸ ਪੂਜਾ ਦੇ ਘਟੀਆ ਗੀਤਾਂ ’ਤੇ ਝੂਮਦੇ ਅਤੇ ਬੇਗਾਨੀਆਂ ਧੀਆਂ ਭੈਣਾਂ ਨੂੰ ਘੂਰਦੇ ਨੇ!

ਉਹ ਮੇਰੇ ਉੱਤੇ ਤਰਸ ਖਾਂਦੀਆਂ ਨੇ ਤੇ ਮੈਂ ਉਹਨਾਂ ਦੇ ਭਵਿੱਖ ਲਈ ਫਿਕਰਮੰਦ ਹਾਂ! ਨਾ ਉਹਨਾਂ ਦੀ ਜਿੱਤ ਹੈ ਤੇ ਨਾ ਹੀ ਮੇਰੀ ਕੋਈ ਹਾਰ! ਗੱਲ ਸਿਰਫ ਨਜ਼ਰੀਏ ਦੀ ਹੈ! ਨਿੱਕੀ ਆਰਾਮ ਨਾਲ ਸੌਂ ਗਈ ਹੈ। ਮਿਸ ਪੂਜਾ ਦੇ ਅਸ਼ਲੀਲ ਗੀਤ ਹੋਰ ਬੁਲੰਦ ਹੋ ਰਹੇ ਨੇ, ਮੈਂ ਮੂੰਹ ਸਿਰ ਲਪੇਟ ਕੇ ਸੌਂਣ ਦੀ ਕੋਸ਼ਿਸ਼ ਕਰ ਰਹੀ ਹਾਂ।

*****

(160)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

 

ਠੰਢਾ ਸਮੋਸਾ --- ਅਨੂਪ ਬਾਬਰਾ

ਅਨੂਪ ਬਾਬਰਾ ਦੀ ਜਾਣ ਪਛਾਣ ਫੇਸਬੁੱਕ ਰਾਹੀਂ ਹੋਈ ਲੰਮੇ ਸਮੇਂ ਤੋਂ ਉਹ ਫੇਸਬੁੱਕ ਨਾਲ ਜੁੜੀ ਹੋਈ ਹੈ ਤੇ ਉਸਦਾ ਇੱਕ ਵਿਸ਼ਾਲ ਘੇਰਾ ਹੈ ਉਸਦੇ ਸੰਪਰਕ ਵਿਚ ਆਉਣ ਵਾਲੇ ਸਹਿਜੇ ਹੀ ਉਸ ਨਾਲ ਜੁੜ ਜਾਂਦੇ ਹਨ ਉਹ ਜਿੱਥੇ ਅੰਗਰੇਜ਼ੀ ਵਿਚ ਮੁਹਾਰਤ ਰੱਖਦੀ ਹੈ, ਉੱਥੇ ਪੰਜਾਬੀ ਵਿਚ ਵੀ ਉਸਦੀ ਪਕੜ ਮਜ਼ਬੂਤ ਹੈ ਸਹਿਜ ਨਾਲ ਲਿਖਣ ਵਾਲੀ ਅਨੂਪ ਨੇ ਕਦੇ ਵੀ ਲੇਖਕ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਉਸ ਕੋਲ ਕਹਿਣ ਨੂੰ ਬਹੁਤ ਕੁਝ ਹੈ ਉਸਦੀ ਲਿਖਤ ਅਜਿਹੀ ਹੁੰਦੀ ਹੈ, ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੋਵੇ ਤੇ ਉਸਦੇ ਆਸੇ ਪਾਸੇ ਧੂਣੀ ਮਘਾਈ ਉਸਦੇ ਦੋਸਤ ਸੁਣ ਰਹੇ ਹੋਣ ਉਸਨੂੰ ਦਿਲਚਸਪੀ ਨਾਲ ਸੁਣਨ ਦੀ ਚਾਹਤ ਉਨ੍ਹਾਂ ਨੂੰ ਵੀ ਹੈ ਜੋ  ਉਸਦੇ ਦੋਸਤਾਂ ਦੇ ਅੱਗੇ ਦੋਸਤ ਹਨ ਤੇ ਉਸਦਾ ਸਤਿਕਾਰ ਨਾਲ ਜ਼ਿਕਰ ਕਰਦੇ ਹਨ ਉਦਾਹਰਣ ਮੇਰੇ ਆਪਣੇ ਘਰ ਦੀ ਹੀ ਹੈ ਆਪਣੀ ਭਾਬੀ ਨਾਲ ਲੰਬੀਆਂ ਗੱਲਾਂ ਕਰਦੀ ਹੈ ਪਿੱਛੇ ਜਿਹੇ, ਉਸਨੇ ਆਪਣੇ ਨਾਲ ਬੀਤੀ ਇੱਕ ਘਟਨਾ ਦਾ ਜ਼ਿਕਰ ਫੇਸਬੁਕ ਤੇ ਕੀਤਾ ਕਹਾਣੀ ਵਰਗਾ ਸੱਚਪੇਸ਼ ਹੈ ਤੁਹਾਡੇ ਲਈ ਅਨੂਪ ਬਾਬਰਾ ਦਾ ਇੱਕ ਸੱਚ, ਜੋ ਸਾਡੇ ਸਮਾਜ ਦਾ ਕੱਚ ਸੱਚ ਬਿਆਨ ਕਰਦਾ ਹੈ... ਕੁਲਜੀਤ ਮਾਨ।

ਪਿਛਲੇ ਕੁਝ ਦਿਨਾਂ ਤੋਂ ਵਾਹਵਾ ਠੰਢ ਸ਼ੁਰੂ ਹੋ ਗਈ ਹੈ ਸ਼ਾਮ ਦੀ ਸੈਰ ਵਾਸਤੇ ਨਹੀਂ ਨਿਕਲ ਸਕੀ, ਪਰ ਪਰਸੋਂ ਸ਼ਾਮ ਹਿੰਮਤ ਕਰ ਹੀ ਲਈ! ਅਜੇ ਚਾਰ ਕਦਮ ਹੀ ਪੁੱਟੇ ਸੀ ਕਿ ਕਿਸੇ ਨੇ ਪਿੱਛੋਂ ਅਵਾਜ ਮਾਰੀ,ਭੈਣ ਜੀ!”

ਮੈਂ ਪਿੱਛੇ ਮੁੜ ਕੇ ਦੇਖਿਆ, ਮੇਰੀ ਹੀ ਕੋਈ ਹਮਉਮਰ ਸੀ, ਪਰ ਮੈਂ ਬਿਲਕੁਲ ਪਛਾਣ ਨਾ ਸਕੀ ਅਜੇ ਉਸ ਨੂੰ ਗੌਰ ਨਾਲ ਤੱਕ ਹੀ ਰਹੀ ਸੀ ਕਿ ਇੰਨੇ ਨੂੰ ਉਹ ਮੇਰੇ ਕੋਲ ਗਈ ਤੇ ਬੜੇ ਪਿਆਰ ਨਾਲ ਪੋਲੀ ਜਿਹੀ ਜੱਫੀ ਪਾ ਕੇ ਬੜੀ ਦਿਲ ਟੁੰਭਵੀਂ ਅਵਾਜ਼ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਮੈਨੂੰ! ਮੈਂ ਵੀ ਛੇਤੀ ਛੇਤੀ ਕੋਟ ਦੀਆਂ ਜੇਬਾਂ ਵਿੱਚੋਂ ਆਪਣੇ ਠਰੇ ਜਿਹੇ ਹੱਥ ਕੱਢੇ, ਸਤਿ ਸ੍ਰੀ ਅਕਾਲ ਬੁਲਾਈ ਹੌਲੀ ਜਿਹੀ ਤੇ ਉਸ ਨੂੰ ਜੱਫੀ ਪਾ ਲਈ

ਦਿਲ ਹੀ ਦਿਲ ਵਿਚ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ, ਕਿਉਂਕਿ ਮੈਂ ਉਸ ਨੂੰ ਬਿਲਕੁਲ ਨਹੀਂ ਸੀ ਪਛਾਣਿਆ ਉਸਨੇ ਇੰਨੇ ਪਿਆਰ ਨਾਲ ਗਲ਼ ਲਾਇਆ ਕਿ ਮੇਰਾ ਧਿਆਨ ਉਸਦੀ ਜੈਕਟ ਵਿ ਵਸੀ ਤੜਕੇ ਦੀ ਮੁਸ਼ਕ ਵੱਲ ਬਿਲਕੁਲ ਨਹੀਂ ਗਿਆ ਉਸ ਵੇਲੇ

ਤੁਸੀਂ ਸ਼ਾਇਦ ਮੈਨੂੰ ਨਹੀਂ ਪਛਾਣਿਆ ਪਰ ਮੈਂ ਤੁਹਾਨੂੰ ਕਈ ਵਾਰ ਸਬਜੀ ਮੰਡੀ ਦੇਖਿਆ ਹੈ ਤੁਹਾਨੂੰ ਸ਼ਾਇਦ ਚੇਤੇ ਨਹੀਂ, ਦਸਮੇਸ਼ ਦਰਬਾਰ ਗੁਰੂਘਰ ਅਸੀਂ ਕਈ ਵਾਰ ਭਾਂਡਿਆਂ ਦੀ ਸੇਵਾ ਵੀ ਰਲ਼ ਕੇ ਕਰਦੀਆਂ ਰਹੀਆਂ ਹਾਂ ਉਸਨੇ ਇੱਕੋ ਸਾਹੇ ਕਿੰਨੇ ਪਰੂਫ ਦੇ ਛੱਡੇ ਕਿ ਉਹ ਮੈਨੂੰ ਜਾਣਦੀ ਹੈ ਅਤੇ ਮੈਂ ਅੰਦਰ ਹੀ ਅੰਦਰ ਆਪਣੇ ਆਪ ਨਾਲ ਲੜਦੀ ਰਹੀ ਤੇ ਉਸਨੂੰ ਪਛਾਣਨ ਦੀ ਵਾਹ ਲਾਉਂਦੀ ਰਹੀ ਆਪਣੇ ਆਪ ਤੇ ਗੁੱਸਾ ਵੀ ਆਇਆ ਕਿ ਪਤਾ ਨਹੀਂ ਧਿਆਨ ਕਿੱਥੇ ਰਹਿੰਦਾ ਹੈ ਮੇਰਾ ... ਅਗਲੀ ਕੀ ਸੋਚਦੀ ਹੋਵੇਗੀ ਪਰ ਝੂਠ ਹੀ ਹਾਂਜੀ, ਹਾਂਜੀ, ਹਾਂਜੀ ਕਹਿ ਕੇ ਮੈਂ ਮੌਕਾ ਸਾਂਭਣ ਦੀ ਕੋਸ਼ਿਸ਼ ਕੀਤੀ ਅਗਲੀ ਇੰਨੀ ਠੰਢ ਵਿਚ ਮੇਰੇ ਮਗਰ ਭੱਜੀ ਆਈ ਹੈ, ਮੈਂ ਵੀ ਉਸਦਾ ਮਾਣ ਰੱਖਣਾ ਚਾਹੁੰਦੀ ਸੀ!

ਮੈਂ ਆਪਣੀ ਕਿਚਨ ਵਿੰਡੋ ਚੋਂ ਤੁਹਾਨੂੰ ਕਈ ਵਾਰ ਤੱਕਿਆ ਹੈ, ਆਉਂਦੇ ਜਾਂਦੇ, ਪਰ ਤੁਸੀਂ ਤਾਂ ਤੁਰੇ ਜਾਂਦੇ ਖੱਬੇ ਸੱਜੇ ਵੇਖਦੇ ਹੀ ਨਹੀਂ ਕਦੀ ਉਸਨੇ ਹੱਸਦੇ ਹੱਸਦੇ ਗੱਲ ਅੱਗੇ ਤੋਰੀ! ਕਹਿ ਤਾਂ ਉਹ ਠੀਕ ਰਹੀ ਸੀ, ਮੈਂ ਸੱਚੀ ਖੱਬੇ ਸੱਜੇ ਘੱਟ ਹੀ ਦੇਖਦੀ ਹਾਂ! ਅਸੀਂ ਤੁਹਾਡੇ ਨਾਲਦੇ ਘਰ ਰਹਿੰਦੇ ਹਾਂ ਤੁਹਾਡੀ ਬੇਸਮੈਂਟ ਵੱਲ ਮੇਰੀ ਰਸੋਈ ਲਗਦੀ ਹੈਤੁਸੀਂ ਨਵੇਂ ਆਏ ਲੱਗਦੇ ਹੋ ਇੱਥੇ, ਤੁਹਾਡੇ ਤੋਂ ਪਹਿਲਾਂ ਇਸ ਬੇਸਮੇਂਟ ਵਿਚ ਸਾਡੇ ਪੇਂਡੂ ਰਹਿ ਕੇ ਗਏ ਨੇ ... ਉਸਨੇ ਬੜਾ ਖੁੱਲ੍ਹ ਕੇ ਜਾਣ ਪਛਾਣ ਦਾ ਘੇਰਾ ਵਧਾਇਆ! ਮੈਂ ਵੀ ਦੋ ਚਾਰ ਵਾਰ ਹੋਰ ਹਾਂਜੀ, ਹਾਂਜੀ ਤੇ ਅੱਛਾ ਜੀ ਕੀਤੀ! ਕੁਝ ਹੋਰ ਉਪਚਾਰਿਕ ਗੱਲਾਂ ਵੀ ਹੋਈਆਂ!

ਕੱਲ੍ਹ ਨੂੰ ਮੇਰੇ ਬੇਟੇ ਦਾ ਜਨਮ ਦਿਨ ਹੈ, ਤੁਸੀਂ ਆਪਣੇ ਪਰਿਵਾਰ ਨਾਲ ਜਰੂਰ ਆਇਓ, ਸ਼ਾਮੀਂ ਛੇ ਵਜੇ ਪਲੀਜ਼ ਉਸਨੇ ਬੜੇ ਸਲੀਕੇ ਨਾਲ ਨਿਓਤਾ ਦਿੱਤਾ

 ਮੈਂ ਅਚਾਨਕ ਸੱਦਾ ਪੱਤਰ ਸੁਣ ਕੇ ਬੜੀ ਦੋਚਿੱਤੀ ਵਿਚ ਪੈ ਗਈ , ਮੈਂ ਤਾਂ ਇਹਨਾਂ ਨੂੰ ਜਾਣਦੀ ਹੀ ਨਹੀਂ, ਅਚਾਨਕ ਇਹਨਾਂ ਦੇ ਘਰ ਜਾ ਧਮਕਣਾ ਪਤਾ ਨਹੀਂ ਕਿੰਨੀ ਕੁ ਸ਼ੋਭਾ ਦੇਵੇਗਾ, ਮੈਂ ਸੋਚ ਸੋਚ ਪਰੇਸ਼ਾਨ ਹੋਈ  ਜਾ ਰਹੀ ਸਾਂ

ਨਹੀਂ ਜੀ ਨਹੀਂ, ਮੈਂ ਨਹੀਂ ਸਕਦੀ ਮੈਂ ਫਿੱਕੀ ਜਿਹੀ ਪਈ ਨੇ ਮੁਸਕਰਾ ਕੇ ਕਿਹਾ ਹੋਰ ਕੁਝ ਸੁੱਝਿਆ ਹੀ ਨਹੀਂ ਕਹਿਣ ਨੂੰ ਅਚਾਨਕ! ਮੈਂ ਤਾਂ ਕਿਸੇ ਨੂੰ ਜਾਣਦੀ ਹੀ ਨਹੀਂ ਮੈਂ ਜਾਨ ਛੁਡਾਉਣ ਨੂੰ ਫਿਰੀ ਇੱਕ ਦਮ

ਨਾ ਭੈਣ ਜੀ ਨਾ, ਹੁਣ ਮਨ੍ਹਾ ਨਾ ਕਰਿਓ, ਨਾਲੇ ਜਦ ਆਓਗੇ ਜਾਓਗੇ ਤਾਂ ਸਾਡੇ ਵਾਕਿਫ਼ ਆਪੇ ਹੀ ਹੋ ਜਾਵੋਗੇ ਉਸਨੇ ਹੌਂਸਲਾ ਦਿੱਤਾਸੁਖ ਨਾਲ ਚੌਂਹਾਂ ਕੁੜੀਆਂ ਤੋਂ ਮਗਰੋਂ ਸਾਡੇ ਘਰ ਕਾਕਾ ਹੋਇਆ ਹੈ, ਕੱਲ੍ਹ ਉਸਨੇ ਪੰਜਾਂ ਸਾਲਾਂ ਦਾ ਹੋ ਜਾਣਾ ਹੈ ਵਾਹਿਗੁਰੂ ਦੀ ਮੇਹਰ ਨਾਲ ਉਸ ਦਾਤੇ ਨੇ ਭੈਣ ਜੀ ਸਾਡੀ ਸੁਣ ਹੀ ਲਈ ਆਖਿਰਕਾਰ, ਨਹੀਂ ਤਾਂ ਮੈਂ ਬੜੀ ਔਖੀ ਸੀ ਜੀ, ਤੁਸੀਂ ਆਪ ਸਿਆਣੇ ਹੋ ... ਮੈਂ ਤਾਂ ਭੈਣ ਜੀ ਇੰਡੀਆ ਵੀ ਜਾ ਜਾ ਕੇ ਕਈ ਗੁਰਦਵਾਰਿਆਂ ਚੌਪਹਿਰੇ ਕੱਟ ਕੇ ਆਈ ਹਾਂ, ਤਾਂ ਹੀ ਦਾਤੇ ਨੇ ਸਾਨੂੰ ਭਾਗ ਲਾਏ, ਨਿਆਮਤ ਬਕਸ਼ੀ ਜੇ

ਉਸਨੇ ਆਪਣਾ ਬਿਰਤਾਂਤ ਕਹਿ ਸੁਣਾਇਆ!

ਚੰਗਾ ਭੈਣ ਜੀ, ਮੈਂ ਹੁਣ ਜਾਵਾਂ, ਘਰੇ ਬੜਾ ਕੰਮ ਹੈ ... ਕੱਲ੍ਹ ਸ਼ਾਮ ਨੂੰ ਮਿਲਦੇ ਹਾਂ ਉਸਨੇ ਫੈਸਲਾ ਸੁਣਾਇਆ ਤੇ ਮੱਲੋਮੱਲੀ ਮੈਨੂੰ ਫਿਰ ਆਪਣੀ ਗੱਲਵਕੜੀ ਵਿ ਲੈ ਲਿਆ! ਮੈਂ ਵੀ ਹਾਰੀ ਜਿਹੀ, ਮੁਸਕਰਾ ਕੇ ਹੌਲੀ ਜਿਹੀ ਸਿਰ ਹਿਲਾ ਕੇ ਅੱਗੇ ਸੈਰ ਨੂੰ ਤੁਰ ਪਈ

ਮੈਂ ਜਾਣਾ ਨਹੀਂ ਸੀ ਚਾਹੁੰਦੀ, ਪਰ ਫਿਰ ਸੋਚਿਆ ਕਿ ਕੋਈ ਇਹ ਨਾ ਸੋਚੇ ਕਿ ਮੈਂ ਕੁਝ ਦੇਣ ਦੀ ਮਾਰੀ ਨਹੀਂ ਬਹੁੜੀ ਕਰਨੀ ਉਸ ਰੱਬ ਦੀ ਅਗਲੀ ਸ਼ਾਮ ਪੈਂਦਿਆਂ ਵੀ ਜਿਆਦਾ ਚਿਰ ਨਾ ਲੱਗਾ! ਅਸੀਂ ਦੋਵੇਂ ਮਾਵਾਂ ਧੀਆਂ ਗੁਆਂਢਣ ਦੇ ਘਰ ਜਾਣ ਨੂੰ ਤਿਆਰ ਹੋ ਗਈਆਂ ਸੁੱਖ ਨਾਲ ਨਿੱਕੀ ਨੇ ਵੀ ਪੰਜਾਬੀ ਸੂਟ ਪਾਇਆ ਸੀ ਮਹੀਨਿਆਂ ਬਾਦ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਮੈਂ ਇੱਕ ਸੋਹਣੇ ਜਿਹੇ ਲਿਫਾਫੇ ਵਿਚ ਬੱਚੇ ਨੂੰ ਦੇਣ ਲਈ ਸ਼ਗਨ ਪਾ ਲਿਆ! ਗੁਆਂਢਣ ਦੇ ਘਰ ਦੇ ਬਾਹਰ ਤੇ ਆਸ ਪਾਸ ਕਾਰਾਂ ਦੀਆਂ ਲਾਈਨਾਂ ਲੱਗੀਆਂ ਹੋਣੀਆਂ ਸੁਭਾਵਕ ਹੀ ਸਨ ਬਹੁਤ ਲੋਕ ਆਏ ਲੱਗਦੇ ਸੀ!

ਉਹਨਾਂ ਦੇ ਘਰ ਦਾ ਗੈਰਾਜ ਖੁੱਲ੍ਹਾ ਪਿਆ ਸੀ ਬਹੁਤ ਸਾਰੇ ਬੰਦੇ ਉੱਥੇ ਖੜ੍ਹੇ ਸੀ ਤੇ ਮੈਨੂੰ ਪਤਾ ਸੀ ਹੁਣ ਸ਼ਾਮ ਵੇਲੇ ਉਹਨਾਂ ਦੇ ਮੂੰਹ ਕਾਹਨੂੰ ਸੁੱਕ ਰਹੇ ਸੀ, ਪੰਜਾਬੀ ਕਿਸੇ ਥਾਂ ਦੇ, ਮੈਂ ਦਿਲ ਸੋਚਿਆ ਤੇ ਉਹਨਾਂ ਸਾਰਿਆਂ ਤੋਂ ਨਜ਼ਰਾਂ ਬਚਾ ਕੇ ਨਿੱਕੀ ਦੇ ਨਾਲ ਘਰ ਦੇ ਮੇਨ ਦਰਵਾਜੇ ਵੱਲ ਹੋ ਗਈ! ਦਰਵਾਜਾ ਖੁੱਲ੍ਹਾ ਹੀ ਸੀ ਸਾਨੂੰ ਦੇਖਦਿਆਂ ਹੀ ਮੇਰੀ ਗੁਆਂਢਣ ਤੇ ਉਸਦੇ ਨਾਲ ਇੱਕ ਦੋ ਹੋਰ ਤੀਵੀਆਂ ਤੇ ਕੁਝ ਨਿਆਣੇ ਸਾਡੇ ਵੱਲ ਭੱਜ ਆਏ ਮੇਰੀ ਗੁਆਂਢਣ ਮੈਨੂੰ ਬਹੁਤ ਪਿਆਰ ਨਾਲ ਮਿਲੀ ਤੇ ਸਾਨੂੰ ਛੇਤੀ ਛੇਤੀ ਅੰਦਰ ਲੈ ਗਈ ਇੱਕ ਬੈਠਕ ਵਿਚ, ਜਿੱਥੇ ਬਹੁਤ ਸਾਰੇ ਬੱਚੇ ਤੇ ਤੀਵੀਆਂ ਜਮ੍ਹਾਂ ਸਨ, ਉਸਨੇ ਸਾਨੂੰ ਸਾਰਿਆਂ ਨਾਲ ਮਿਲਾਇਆ ਤੇ ਫਿਰ ਸਾਡੇ ਬੈਠਦਿਆਂ ਹੀ ਸਵਾਲ ਖੜ੍ਹੇ ਹੋਣ ਲੱਗੇ ...

"ਕੀ ਗੱਲ ਧੀਏ, ਇੱਕਲੀ ਆਈ ਹੈਂ, ਪਰਾਹੁਣਾ ਕਿੱਥੇ ਰਹਿ ਗਿਆ?” ਸ਼ਾਇਦ ਮੇਰੀ ਗੁਆਂਢਣ ਦੀ ਸੱਸ ਨੇ ਪੁੱਛਿਆ

 ਦਿਲ ਕੀਤਾ ਕਿ ਕਹਿ ਦੇਵਾਂ ਕਿ ਉਹ ਰਹਿ ਗਿਆ ਚਾਰ ਵਰ੍ਹੇ ਪਿੱਛੇ ਮੈਂ ਇੱਕਲੀ ਹੀ ਹਾਂ ਜੀ, ਬੱਸ ਮੈਂ ਤੇ ਮੇਰੀ ਧੀ ਮੈਂ ਸੱਚ ਉਗਲਿਆ

 ਵਾਹਿਗੁਰੂ, ਵਾਹਿਗੁਰੂ, ਇੱਕਲਾ ਤਾਂ ਧੀਏ ਰੁੱਖ ਵੀ ਨਾ ਹੋਵੇ ਉਹਨਾਂ ਗੱਲ ਵਧਾਈ

ਮੈਂ ਚੁੱਪ ਰਹੀ! ਬੰਦੇ ਬਿਨਾਂ ਵੀ ਤੀਵੀਂ ਦਾ ਭਲਾ ਕੋਈ ਜਿਓਣਾ ਹੈ” ਕੋਨੇ ਵਿ ਲੁਕੇ ਬੈਠੇ ਇੱਕ ਹੋਰ ਬੀਜੀ ਅਚਾਨਕ ਬੋਲ ਪਏ

‘ਕਰ ਲਵੋ ਗੱਲਮੈਂ ਦਿਲ ਵਿ ਕਿਹਾ, ਹੁਣ ਇਹਨਾਂ ਸਿਆਣਿਆਂ ਨਾਲ ਕੌਣ ਆਡਾ ਲਾਵੇ! ਮੈਂ ਬੀਜੀ ਨੂੰ ਜਵਾਬ ਨਹੀਂ ਦਿੱਤਾ ਤੇ ਸਹਿਜੇ ਜਿਹੇ ਆਪਣੀਆਂ ਹਮਉਮਰ ਔਰਤਾਂ ਨਾਲ ਨਿੱਕੀ ਮੋਟੀ ਗੱਲ ਬਾਤ ਵਿ ਰੁੱਝਣ ਦੀ ਕੋਸ਼ਿਸ਼ ਵਿ ਲੱਗ ਪਈ

 ਬੀਜੀ, ਤੁਸੀਂ ਆਹ ਕਾਹਦੀਆਂ ਵਾਧੂ ਦੀਆਂ ਛੇੜਾਂ ਪਾ ਰਹੇ ਹੋ? ਮੇਰੀ ਗੁਆਂਢਣ ਨੇ ਝੂਠਾ ਜਿਹਾ ਹੱਸ ਕੇ ਗੱਲ ਪਲਟੀ ਆਓ ਜੀ ਆਓ ਤੁਸੀਂ ਖਾਣ ਨੂੰ ਕੁਝ ਲਵੋ” ਸ਼ਰਮਿੰਦੀ ਜਿਹੀ ਮੇਰੀ ਗੁਆਂਢਣ ਨੇ ਗੱਲ ਕੁਝ ਹੋਰ ਸਾਂਭੀ!

ਕਿਚਨ ਟੇਬਲ ਉੱਤੇ ਸਜੀਆਂ ਭਾਂਤ ਭਾਂਤ ਦੀਆਂ ਸੌਗਾਤਾਂ ਵਿੱਚੋਂ ਨਿੱਕੀ ਤੇ ਮੈਂ ਆਪੋ ਆਪਣੀਆਂ ਪਲੇਟਾਂ ਤੇ ਇੱਕ ਇੱਕ ਸਮੋਸਾ ਧਰ ਲਿਆ! ਲੈ ਤਾਂ, ਤੁਸੀਂ ਤਾਂ ਕੁਝ ਲਿਆ ਹੀ ਨਹੀਂਬਰਾਈਡਲ ਸਲਵਾਰ ਕਮੀਜ਼ ਵਿਚ ਸਜੀ, ਮੇਰੀ ਗੁਆਂਢਣ ਦੀ ਕਿਸੇ ਰਿਸ਼ਤੇਦਾਰ ਨੇ ਸਾਡੀਆਂ ਪਲੇਟਾਂ ਵੱਲ ਤੱਕਦੇ ਕਿਹਾ ਅਤੇ ਜਬਰਦਸਤੀ ਨਿੱਕੀ ਦੀ ਪਲੇਟ ਵਿਚ ਪਤਾ ਨਹੀਂ ਕੀ ਕੀ ਧਰਨ ਦੀ ਕੋਸ਼ਿਸ਼ ਕੀਤੀ ਜੋ ਕਿ ਨਾਕਾਮਯਾਬ ਰਹੀ

 ਸਭ ਔਰਤਾਂ ਅਤੇ ਨਿਆਣੇ ਆਪੋ ਆਪਣੀਆਂ ਪਲੇਟਾਂ ਲੈ ਮੁੜ ਕੇ ਫੈਮਲੀ ਰੂਮ ਵਿ ਬੈਠੇ ਸੀ ਮੇਰੀ ਗੁਆਂਢਣ ਸਭ ਦੀ ਸੇਵਾ ਭਗਤੀ ਵਿਚ ਰੁੱਝੀ ਪਈ ਸੀ! ਉਸ ਪੂਰੇ ਸਮਾਰੋਹ ਵਿਚ ਇੱਕ ਮੈਂ ਹੀ ਨਵਾਂ ਮੈਂਬਰ ਸੀ ਅਤੇ ਉਹ ਵੀ ਬਿਨਾਂ ਕਿਸੀ ਪਰੌਹਣੇ ਤੋਂ, ਇਸ ਲਈ ਮੇਰੇ ਉੱਤੇ ਬਹੁਤ ਨਜ਼ਰਾਂ ਗੱਡੀਆਂ ਪਈਆਂ ਸਨ!

ਤੁਸੀਂ ਕੀ ਕੰਮ ਕਰਦੇ ਹੋ? ਇੱਕ ਗੋਰੀ ਚਿੱਟੀ ਹੱਟੀ ਕੱਟੀ ਜੱਟੀ ਨੇ ਸਵਾਲ ਕੀਤਾ

“ਮੈਂ ਅੱਜ ਕੱਲ ਕੰਮ ਨਹੀਂ ਕਰਦੀ, ਨੌਕਰੀ ਲੱਭ ਰਹੀ ਹਾਂ ਮੈਂ ਦੋ ਟੁੱਕ ਜਵਾਬ ਦਿੱਤਾ! ਪਰ ਇਹ ਸ਼ਾਇਦ ਕਾਫੀ ਨਹੀਂ ਸੀ

ਹਾਏ ਹਾਏ, ਫਿਰ ਤਾਂ ਬੜਾ ਮੁਸ਼ਕਲ ਹੈ ਗੁਜ਼ਾਰਾ ਕਰਨਾ ਕਿਸੇ ਹੋਰ ਨੇ ਤਰਸ ਖਾਣ ਦੀ ਕੋਸ਼ਿਸ਼ ਕੀਤੀ ਮੇਰੇ ਤੇ

ਐਸੀ ਕੋਈ ਗੱਲ ਨਹੀਂ ਹੈ ਜੀ ਮੈਂ ਉਸਦੇ ਗੋਰੇ ਗੋਰੇ ਮੂੰਹ ਉੱਤੇ ਚੇਪੀ ਲਾਉਣੀ ਚਾਹੀ ਇੰਨੇ ਨੂੰ ਮੇਰੀ ਗੁਆਂਢਣ ਤੁਰਦੀ ਫਿਰਦੀ ਮੌਕੇ ਤੇ ਧਮਕੀ ਚਾਹ ਦੇ ਪਿਆਲਿਆਂ ਨਾਲ ਮੇਰੇ ਪਿੰਡ ਦਾ ਨਾਂ ਵੀ ਪੁੱਛਿਆ ਗਿਆ ਤੇ ਬਾਰ ਬਾਰ ਪੁੱਛਿਆ ਗਿਆ ...

ਲਓ ਜੀ ਲਓ, ਚਾਹਾਂ ਪੀਓ ਨਾਲ ਹੀ ਵੱਡੇ ਸਾਰੇ ਸਰਵਿੰਗ ਟਰੇ ਵਿਚ ਤੰਦੂਰੀ ਚਿਕਨ ਚੁੱਕ ਲਿਆਈ

 ਤੁਸੀਂ ਲਵੋ ਜੀ,” ਨਹੀਂ ਜੀ, ਪਹਿਲਾਂ ਤੁਸੀਂ ਲਵੋ ਨਾ, ਨਹੀਂ ਪਹਿਲੇ ਤੁਸੀਂ” .... ਸਭ ਇੱਕ ਦੂਜੇ ਨੂੰ ਕਹਿਣ ਲੱਗੇ ਮੇਰੇ ਮੂਹਰੇ ਵੀ ਟਰੇ ਆਈ, ਨਹੀਂ ਜੀ, ਮੈਂ ਸ਼ਨੀਵਾਰ ਨੂੰ ਮੀਟ ਚਿਕਨ ਕੁਝ ਨਹੀਂ ਖਾਂਦੀਮੇਰਾ ਦਿਲ ਕੁਝ ਕਾਹਲਾ ਜਿਹਾ ਪਿਆ

ਉਹੋ, ਚੰਗਾ ਜੀ ਚੰਗਾ... ਫਿਰ ਮੇਰੀ ਨਿੱਕੀ ਨੂੰ ਪੁੱਛਿਆ,ਨੋ ਥੈਂਕਸ, ਵੀ ਡੂ ਨੌਟ ਈਟ ਏਨੀ ਫੂਡਜ਼ ਵਿਦ ਆਰਟੀਫੀਸ਼ਲ ਫੂਡ ਕਲਰਜ਼, ਮਾਈ ਮੋਮ ਜਸਟ ਲਾਇਡ ਟੂ ਯੂਮੇਰੀ ਨਿੱਕੀ ਨੇ ਬਿਆਨ ਦਿੱਤਾ

ਇਹ ਨਿੱਕੀ ਵੀ ਨਾ ਬੱਸ ... ਇਸਦੀਆਂ ਸਿੱਧੀਆਂ ਤੇ ਸੁੱਚੀਆਂ ਆਦਰਸ਼ਵਾਦ ਫੈਲਸੂਫੀਆਂ ਮੈਨੂੰ ਬੜੀਆਂ ਮਹਿੰਗੀਆਂ ਪੈਂਦੀਆਂ ਨੇ ਕਦੀ ਕਦੀ, ਮੈਂ ਦਿਲ ਹੀ ਦਿਲ ਖਿਝੀ

ਕਦੀ ਦੁਬਾਰਾ ਸੈਟਲ ਹੋਣ ਬਾਰੇ ਨਹੀਂ ਸੋਚਿਆ ਤੁਸੀਂ? ਕਿਸੇ ਨੇ ਬਿਨਾਂ ਮੈਨੂੰ ਜਾਣੇ ਪਛਾਣੇ ਬੜਾ ਬੇਬਾਕ ਤੇ ਨਿੱਜੀ ਸਵਾਲ ਕਰ ਛੱਡਿਆ

ਤੇਰੇ ਕੰਨਾਂ ਲਾਗੇ ਇੱਕ ਜੜਾਂ ਤਾਂ ਇਹ ਤੇਰਾ ਬਿਊਟੀ ਪਾਰਲਰ ਤੋਂ ਕਰਵਾਇਆ ਸਟਾਇਲ ਖੂੰਜੇ ਲੱਗ ਜਾਵੇ ਤੇ ਹਫਤਾ ਭਰ ਤੇਰਾ ਕੰਨ ਵੀ ਗੂੰਜਦਾ ਰਹੇ, ਅੰਦਰ ਹੀ ਅੰਦਰ ਮੇਰਾ ਖੂਨ ਖੌਲਿਆ ਨਹੀਂ ਜੀ” ਕਹਿ ਕੇ ਮੈਂ ਜਾਨ ਛੁਡਾਈ!

 ਬੱਸ, ਤੁਹਾਡੀ ਇੱਕ ਹੀ ਬੇਟੀ ਹੈ?” ਆਪਣੀ ਸੁਰਖ ਲਿਪਸਟਿਕ ਨੂੰ ਹੋਰ ਗੂਹੜਾ ਕਰਨ ਮਗਰੋਂ ਇੱਕ ਦੇਸੀ ਮੇਮ ਨੇ ਸਵਾਲ ਕੀਤਾ ਮੈਨੂੰ! ਹਾਂਜੀ।” ਮੈਂ ਬੜੇ ਮਾਣ ਨਾਲ ਨਿੱਕੀ ਨੂੰ ਨਿਹਾਰਦੇ ਕੁਝ ਜੋਰ ਨਾਲ ਕਿਹਾ ... ਮੇਰੀ ਨਿੱਕੀ ਜੋ ਹੌਲੀ ਹੌਲੀ ਸਮੋਸੇ ਵਿੱਚੋਂ ਮਟਰ ਲੱਭ ਕੇ ਪਲੇਟ ਦੇ ਇੱਕ ਪਾਸੇ ਰੱਖ ਰਹੀ ਸੀ!

“ਵਾਹਿਗੁਰੂ ਵੀ ਕਦੀ ਕਦੀ ਬਹੁਤ ਮਾੜੀ ਕਰਦਾ ਹੈ, ਇੱਕ ਪੁੱਤਰ ਹੀ ... ਕਿਸੇ ਹੋਰ ਹੂੜ੍ਹ ਮੱਤ ਦੀ ਅਵਾਜ਼ ਆਈ

 ਮੈਂ ਗੱਲ ਪੂਰੀ ਨਹੀਂ ਹੋਣ ਦਿੱਤੀ! ਉੱਠ ਖਲੋਤੀ ਸੀ ਮੈਂ! ਮੂਰਖ ਨਾਲ ਨਾ ਲੁਝੀਏ, ਗੁਰਬਾਣੀ ਵਿਚ ਲਿਖਿਆ ਹੈ! ਪਲੇਟ ਵਿਚ ਪਿਆ ਪਿਆ ਸਮੋਸਾ ਠੰਢਾ ਜਿਹਾ ਹੋ ਗਿਆ ਸੀ, ਸਵਾਲਾਂ ਦੇ ਜਵਾਬ ਦਿੰਦਿਆਂ ਖਾਣ ਵੱਲ ਧਿਆਨ ਹੀ ਨਹੀਂ ਗਿਆ ਮੇਰਾ

ਇੰਨੇ ਨੂੰ ਕੁਝ ਬੰਦੇ ਵੀ ਹੌਲੀ ਹੌਲੀ ਗਲਾਸੀਆਂ ਤੇ ਬਰਫ਼ ਲੈਣ ਦੇ ਪੱਜ ਨਾਲ ਮੁੜ ਮੁੜ ਅੰਦਰ ਬਾਹਰ ਆਉਣ ਜਾਣ ਲੱਗ ਪਏ ਸੀ ਮੈਂ ਛੇਤੀ ਛੇਤੀ ਆਪਣੀ ਗੁਆਂਢਣ ਦੇ ਹੱਥ ਸ਼ਗਨ ਦਾ ਲਿਫ਼ਾਫ਼ਾ ਫੜਾਇਆ ਤੇ ਨਿੱਕੀ ਨੂੰ ਘਰ ਚੱਲਣ ਲਈ ਅਵਾਜ ਮਾਰੀ ਗੁਆਂਢਣ ਵਿਚਾਰੀ ਨੇ ਬਹੁਤ ਜੋਰ ਪਾਇਆ ਕਿ ਡਿਨਰ ਕਰਕੇ ਹੀ ਜਾਓ, ਪਰ ਸਮੋਸੇ ਦੇ ਦੌਰ ਵਿਚ ਹੀ ਕੁਝ ਦਿਲ ਜਿਹਾ ਭਰ ਗਿਆ ਸੀ ਮੇਰਾ ਵੈਸੇ ਵੀ ਮੈਨੂੰ ਆਪਣੇ ਫਰਿੱਜ ਵਿਚ ਪਈ ਖਿਚੜੀ ਚੇਤੇ ਰਹੀ ਸੀ, ਸੋਚ ਰਹੀ ਸੀ ਕਿ ਘਰ ਜਾ ਕੇ ਉਸਨੂੰ ਦੁਬਾਰਾ ਦੇਸੀ ਘਿਓ ਦਾ ਤੜਕਾ ਲਾ ਕੇ ਨਿੰਬੂ ਦੇ ਆਚਾਰ ਨਾਲ ਖਾਵਾਂਗੀਆਂ ਮਾਵਾਂ ਧੀਆਂ! ਮੈਂ ਗੁਆਂਢਣ ਦੀ ਇੱਕ ਵੀ ਅਰਜੋਈ ਨਾ ਸੁਣੀ ਹੁਣ ਗੈਰਾਜ ਦੇ ਅੱਗੋਂ ਨਿਕਲਦਿਆਂ ਮੈਂ ਕਈ ਘੂਰਦੀਆਂ ਨਜ਼ਰਾਂ ਨੂੰ ਅਣਦੇਖਿਆ ਕੀਤਾ, ਤੇ ਅਸੀਂ ਮਾਵਾਂ ਧੀਆਂ ਘਰ ਪਰਤ ਆਈਆਂ!

ਘਰ ਵਾਪਸ ਕੇ ਮੈਂ ਛੇਤੀ ਛੇਤੀ ਖਿਚੜੀ ਨੂੰ ਤੜਕਾ ਲਾਇਆ ਅਜੇ ਅਸੀਂ ਖਾਣ ਬੈਠੀਆਂ ਹੀ ਸੀ ਕਿ ਗੁਆਂਢਣ ਦੇ ਗੈਰਾਜ ਦਾ ਸ਼ੋਰ ਸ਼ਰਾਬਾ ਵਧਦਾ ਜਾਪਿਆ! ਕਾਫੀ ਖੌਰੂ ਪੈਣ ਲੱਗ ਪਿਆ ਸੀ ਅਚਾਨਕ ਅੰਗਰੇਜ਼ੀ ਦਾ ਅਸਰ ਹੈ, ਸਿਰ ਚੜ੍ਹ ਕੇ ਬੋਲੇਗਾ ਸਾਰੀ ਰਾਤ, ਮੈਂ ਸੋਚਿਆ!

ਖਿਚੜੀ ਖਾ ਕੇ ਮੈਂ ਆਪਣੀ ਰਸੋਈ ਵਿਚ ਭਾਂਡੇ ਧੋਂਦੀ ਉਹਨਾਂ ਤੀਵੀਆਂ ਦੇ ਨਜ਼ਰੀਏ ਬਾਰੇ ਸੋਚ ਰਹੀ ਹਾਂ, ਜਿਨ੍ਹਾਂ ਦੀ ਅਰਦਾਸ ਪੁੱਤਰ ਦੀ ਦਾਤ ਤੱਕ ਹੀ ਸੀਮਤ ਰਹਿ ਜਾਂਦੀ ਹੈ ਅਤੇ ਤਾਕਤ ਹਸਪਤਾਲਾਂ ਦੇ ਜਨਾਨਾ ਵਾਰਡ ਤੱਕ ... ਜਿਨ੍ਹਾਂ ਦਾ ਸਵੈਮਾਣ ਮਰ ਕੇ ਓਵਰ ਟਾਈਮ ਲਾਉਣ ਤੱਕ ਅਤੇ ਦੁਨੀਆ ਛੋਟੀ ਹੋ ਕੇ ਉਹਨਾਂ ਗੈਰਾਜਾਂ ਜਿੰਨੀ ਹੋ ਜਾਂਦੀ ਹੈ ਜਿੱਥੇ ਉਹਨਾਂ ਦੇ ਸਿਰਾਂ ਦੇ ਤਾਜ ਬੀ ਗਰੇਡ ਪੰਜਾਬੀ ਗਾਇਕਾ ਮਿਸ ਪੂਜਾ ਦੇ ਘਟੀਆ ਗੀਤਾਂ ਤੇ ਝੂਮਦੇ ਅਤੇ ਬੇਗਾਨੀਆਂ ਧੀਆਂ ਭੈਣਾਂ ਨੂੰ ਘੂਰਦੇ ਨੇ!

ਉਹ ਮੇਰੇ ਉੱਤੇ ਤਰਸ ਖਾਂਦੀਆਂ ਨੇ ਤੇ ਮੈਂ ਉਹਨਾਂ ਦੇ ਭਵਿੱਖ ਲਈ ਫਿਕਰਮੰਦ ਹਾਂ! ਨਾ ਉਹਨਾਂ ਦੀ ਜਿੱਤ ਹੈ ਤੇ ਨਾ ਹੀ ਮੇਰੀ ਕੋਈ ਹਾਰ! ਗੱਲ ਸਿਰਫ ਨਜ਼ਰੀਏ ਦੀ ਹੈ! ਨਿੱਕੀ ਆਰਾਮ ਨਾਲ ਸੌਂ ਗਈ ਹੈ ਮਿਸ ਪੂਜਾ ਦੇ ਅਸ਼ਲੀਲ ਗੀਤ ਹੋਰ ਬੁਲੰਦ ਹੋ ਰਹੇ ਨੇ, ਮੈਂ ਮੂੰਹ ਸਿਰ ਲਪੇਟ ਕੇ ਸੌਂਦੀ ਕੋਸ਼ਿਸ਼ ਕਰ ਰਹੀ ਹਾਂ

*****

(170)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਅਨੂਪ ਬਾਬਰਾ

ਅਨੂਪ ਬਾਬਰਾ

Brampton, Ontario, Canada.
Email: (anoopkbabra@outlook.com)