HarchandSBagri2ਕਰਦਾ ਝਗੜੇ-ਚੋਰੀਆਂਬਦੀਆਂ ਬੇਈਮਾਨ,   ਬਣ ਨਾ ਹੋਇਆ ਉਸ ਤੋਂ, ਇਕ ਨੇਕ ਇਨਸਾਨ। ...”
(ਸਤੰਬਰ 4, 2015)

 

                        1.

          ਲਿਖਾਰੀ ਅਤੇ ਵਪਾਰੀ

ਵਪਾਰੀ:

ਜੋ ਸਮਾਂ ਤੂੰ ਲਿਖਣ ਤੇ ਲਾਇਆਜੇ ਕਰ ਕੰਮ ਤੇ ਲਾ ਲੈਂਦਾ,
30 ਸਾਲਾਂ ਵਿਚ ਮੇਰੇ ਮਿੱਤਰਾਤੂੰ ਡਾਲਰ ਬੜੇ ਬਣਾ ਲੈਂਦਾ

ਪੈਸੇ ਨਾਲ ਪੁਜ਼ੀਸ਼ਨ ਬਣਦੀਕੋਈ ਕਾਰੋਵਾਰ ਚਲਾ ਲੈਂਦਾ,
ਧਨੀਆਂ ਦੀ ਸੂਚੀ ਵਿਚ ਆਪਣਾ, ਤੂੰ ‘ਚੰਦ’ ਨਾਮ ਲਿਖਾ ਲੈਂਦਾ।

ਲਿਖਾਰੀ:

ਗੱਲ ਤਾਂ ਤੇਰੀ ਸੱਚੀ ਮਿੱਤਰਾਮੈਂ ਪੈਸਾ ਹੋਰ ਕਮਾ ਲੈਂਦਾ,
ਰੁੱਖਾਂ ਦੇ ਸੰਗ ਮੁੱਕਣ ਛਾਵਾਂਸਮਾਂ ਸਭ ਨੂੰ ਢਾਹ ਲੈਂਦਾ

ਕਿੰਨੇ ਧਨੀ ਹੋ-ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ,
ਰੱਬ ਵਰਗੇ ਇਹ ਪਾਠਕ ਮੇਰੇਕਿੰਨੇ ਚੰਦ ਗੁਆ ਲੈਂਦਾ

ਜਿਸ ਰਾਹ ਉੱਤੇ ਮਾਲਕ ਪਾਏਰਾਹੀ ਉਹੀ ਰਾਹ ਲੈਂਦਾ,
ਕਿੰਝ ਬਣਦੀ ਕਵਿਤਾ ਗੁਰਬਾਣੀਜੇ ਨਾਨਕ ਹੱਟੀ ਪਾ ਲੈਂਦਾ।

                          **

                     2.

ਕਰਦਾ ਝਗੜੇ-ਚੋਰੀਆਂਬਦੀਆਂ ਬੇਈਮਾਨ
ਬਣ ਨਾ ਹੋਇਆ ਉਸ ਤੋਂ, ਇਕ ਨੇਕ ਇਨਸਾਨ

 

ਨਿਗਾਹ ਚੜ੍ਹਿਆ ਪੁਲਸ ਦੀਕੀਤਾ ਜੁੱਤ-ਪਤਾਨ

ਕਿਸੇ ਡੇਰੇ ਜਾ ਕੇਉਹ ਲੱਗਾ ਝਾੜੂ ਲਾਣ

 

ਚਿੱਟਾ ਚੋਲਾ ਪਾ ਕੇਬਦਲੀ ਉਸ ਪਹਿਚਾਨ
ਆ-ਆ ਲੋਕੀ ਪੂਜਦੇਪੈਰੀਂ ਸਿਰ ਟਿਕਾਨ

 

ਪੈਰ ਧੋ-ਧੋ ਪੀਵੰਦੇਘਰੀਂ ਲੈ-ਲੈ ਜਾਣ
ਮੂਰਖ ਤਾਈਂ ਮੂਰਖਾਂ, ‘ਚੰਦ’ਕਰ ਦਿੱਤਾ ਭਗਵਾਨ

                      **

 

                      3.

      ਵਾਰਸ ਸ਼ਾਹ ਜੀ ਬੋਲਦੇ

ਵਾਰਸ ਸ਼ਾਹ ਜੀ ਬੋਲਦੇ, ਆ ਅਮ੍ਰਿਤਾ ਮੇਰੇ ਕੋਲ਼
ਤੇਰੇ ਨਾਲ਼ ਮੈਂ ਬੱਚੀਏ ਕੁਝ ਸਾਂਝੇ ਕਰਨੇ ਬੋਲ

ਸੰਨ ਸੰਤਾਲ਼ੀ ਹਿੰਦ ਸੀ, ਹੋਇਆ ਜਦੋਂ ਆਜ਼ਾਦ
ਪਾਟਕ ਪਾ ਕੇ ਲੀਡਰਾਂ ਸੀ ਲੋਕ ਕਰੇ ਬਰਬਾਦ

ਸਿਆਸਤਦਾਨਾਂ ਉਸ ਸਮੇਂ, ਖੇਲ੍ਹੀ ਪੁੱਠੀ ਚਾਲ
ਮੁਸਲਮਾਨ ਲੜਾ ਦਿੱਤੇ ਹਿੰਦੂ-ਸਿੱਖਾਂ ਨਾਲ॥

ਥਾਂ-ਥਾਂ ਅੱਗਾਂ ਲਾਈਆਂ, ਪਾ ਧਰਮ ਦਾ ਤੇਲ
ਪਲ ਵਿਚ ਸੂਲ਼ੀ ਟੰਗਿਆ
ਸੀ ਸਦੀਆਂ ਦਾ ਮੇਲ

ਪੰਜੇ ਪਾਣੀਂ ਪੰਜਾਬ ਦੇ ਹੋ ਗਏ ਲਾਲੋ ਲਾਲ
ਤੈਂ ਮੈਂਨੂੰ ਹਾਕਾਂ ਮਾਰੀਆਂ, ਤੱਕ ਧੀਆਂ ਦਾ ਹਾਲ

ਸੰਨ ਚੁਰਾਸੀ ਪਰਤ ਕੇ ਜਦ ਵਰਤਾਇਆ ਕੈਰ੍ਹ
ਸਾੜੀਆਂ ਪੱਗਾਂ ਦਾੜ੍ਹੀਆਂਪਾ ਗਲ਼ਾਂ ਵਿਚ ਟੈਰ

ਮਾਵਾਂ ਹਿੱਕਾਂ ਪਿੱਟੀਆਂ ਤੱਕ ਧੀਆਂ ਦਾ ਹਾਲ
ਕੁੜੀਆਂ ਕੰਜ-ਕੁਆਰੀਆਂ ਲੈਗੇ ਗੁੰਡੇ ਭਾਲ਼

ਤਿੰਨ ਦਿਨ ਭਾਂਬੜ ਮੱਚਿਆਨਾ ਸੁਣੀ ਕਿਸੇ ਫ਼ਰਿਆਦ
ਤੇਰੇ ਸ਼ਹਿਰ ਵੀ ਵਰਤਿਆ, ਤੇ ਤੈਨੂੰ ਹੋਣਾ ਯਾਦ

ਕੁੱਤਿਆ ਕਾਵਾਂ ਖਾ ਲਏਸਨ ਮੋਏ ਇਨਸਾਨ
ਪਰ ਮਦ ਪਿਆਲੇ ਪੀ ਕੇ ਰਹੀ ਤੂੰ ਗਲਤਾਨ

ਨਾ ਹਾਅ ਦਾ ਨਾਅਰਾ ਮਾਰਿਆ ਅੱਜ ਸਾਰੇ ਇਹੋ ਕਹਿਣ
ਧੀਆਂ ਰੋ ਰੋ ਹਫ਼ੀਆਂ, ਪਰ ਤੈਂ ਨਾ ਪਾਏ ਵੈਣ

ਤੂੰ ਤੇ ਬਹਿਗੀ ਅਮ੍ਰਿਤਾ ਅੰਦਰੋਂ ਬੂਹੇ ਢੋਅ
ਤੈਨੂੰ ਸੜਦੇ ਮਾਸ ਦੀ ਰਤਾ ਨਾ ਆਈ ਬੋਅ

ਉੱਚੀ ਕੁਰਸੀ ਦੇ ਕੇ, ਤੇਰੀ ਲਈ ਕਲਮ ਚੁਰਾਅ
ਜਾਤ ਤੇਰੀ ਸੜ ਮੱਚਗੀ ਪਰ ਤੈਂ ਨਾ ਮਾਰੀ ਹਾਅ

ਜੋ ਨੇ ਕਲਮਾਂ ਫੜਦੇ, ਕਦੇ ਨਾ ਕਲਮ ਲੁਕਾਣ
ਤਖਤਾਂ ਦੀ ਥਾਂ ਤਖਤੇ ਕਰ ਲੈਂਦੇ ਪਰਵਾਣ

ਮੈਂਨੂੰ ਵਾਜਾਂ ਮਾਰ ਕੇ, ਤੂੰ ਲਿਖ ਮਾਰੇ ਫ਼ਰਮਾਨ
ਆਪਣੀ ਵਾਰੀ ਆਪਣੇ, ਸਕੀ ਨਾ ਫ਼ਰਜ਼ ਪਛਾਣ

ਕਹਿਣੇ ਸੌਖੇ ਬੱਚੀਏ ਤੇ ਕਰਨੇ ਔਖੇ ਕੰਮ
ਉੱਚੇ ਅਹੁਦੇ ਬੈਠ ਕੇ ਜ਼ੁਲਮ ਸਕੀ ਨਾ ਥੰਮ੍ਹ

ਕਲਮ ਨਾਲ਼ੋਂ ਕੁਰਸੀ ਕਰੀ ਤੈਂ ਪਰਧਾਨ
ਤੈਂਨੂੰ ਮੁਆਫ ਨਾ ਕਰਨਗੇ, ਉਹ ਦੁਖੀ ਇਨਸਾਨ

ਜਦੋਂ ਪਤਾ ਮਰ ਜਾਵਣਾਅੱਜ ਨਹੀਂ ਤਾਂ ਕੱਲ੍ਹ
ਦੱਸ ਕਿਵੇਂ ਤੂੰ ਭੁੱਲ ਗਈ ਇਹ ਜ਼ਰੂਰੀ ਗੱਲ

ਕੁਰਸੀ ਛੱਡ ਜੇ ਚੱਕਦੀਬੀਬਾ ਕਲਮ ਕਟਾਰ
ਚੰਦ ਬਾਗੜੀ ਵਾਲੜਾ’ ਲਿਖਦਾ ਤੇਰੀ ਵਾਰ

                  *****

(58)

About the Author

ਹਰਚੰਦ ਸਿੰਘ ਬਾਗੜੀ

ਹਰਚੰਦ ਸਿੰਘ ਬਾਗੜੀ

Coquitlam, British Columbia, Canada.
Email: (harchandsbagri@gmail.com)
Phone: 604 - 941 - 4363