PavitterDhaliwal7ਇਹ ਪੰਧ ਮੁਕਾਇਆ ਮੁੱਕਣਾ ਏਨਹੀਂ ਮੁੱਕਣਾ ਰੋਕ ਕੇ ਸਾਹਵਾਂ ਨੂੰ ...
(ਨਵੰਬਰ 18, 2015)


                                     
                                      1.


ਮੈਨੂੰ ਝੱਲੇ ਨੂੰ ਕੁੱਝ ਸਮਝ ਨਾ ਆਉਂਦੀ
, ਇਹ ਜਿੰਦਗੀ ਦੀ ਤੋਰ ਹੈ ਕੈਸੀ
ਇਹ ਬਦਨ ਤਾਂ ਰਹਿੰਦਾ ਹੋਰ ਕਿਤੇਪਰ ਮਨ ਘੁੰਮਦਾ ਹੈ, ਹੋਰ ਕਿਤੇ

ਇਹ ਕਿਹੋ ਜਿਹਾ ਹੈ ਸਮਾਜਿਕ ਰਿਸ਼ਤਾਲੋਕੀ ਆਖਣ, ਹੈ ਸੰਯੋਗ ਇਹ
ਤਿੜਕਕੇ ਵੀ ਹੈ ਜੁੜਿਆ ਰਹਿੰਦਾਭਾਵੇਂ ਇੱਕ ਹੋਰ ਕਿਤੇ, ਦੂਜਾ ਹੋਰ ਕਿਤੇ

ਚੜ੍ਹਦੇ ਸੂਰਜ ਨੂੰ ਹੈ ਪੂਜਦਾ, ਭਾਵੇਂ ਹਰ ਇਨਸਾਨ, ਇਸ ਦੁਨੀਆਂ ਉੱਤੇ
ਪਰ ਇਹ ਡੁੱਬਦਿਆਂ ਹੀ ਭੱਜ ਪੈਂਦਾ ਅਤੇ ਲੱਭਦਾ ਹੈ ਟਿਕਾਣਾ ਫਿਰ ਹੋਰ ਕਿਤੇ

ਭਰਾ ਵੀ ਨਹੀਂ ਕਿਤੇ ਜੁੜਕੇ ਬਹਿੰਦੇਕਈ ਦੋਸਤ ਵੇਖੇ ਦੁਸ਼ਮਣ ਬਣਦੇ
ਨਿੱਕੀ ਨਿੱਕੀ ਗੱਲ ਤੋਂ ਲੜਦੇਇੱਕ ਦਾ ਮੂੰਹ ਹੋਰ ਕਿਤੇਦੂਜੇ ਦਾ ਹੋਰ ਕਿਤੇ

ਪਵਿੱਤਰ, ਨੇ ਵੀ ਨਹੀਂ ਪਵਿੱਤਰ ਰਹਿਣਾਜਦੋਂ ਮਾੜੀ ਸੰਗਤ ਘਿਰਿਆ ਹੋਉ
ਜਿਵੇਂ ਲੋਕਾਂ ਲਈ ਹੈ ਮਾਇਆ ਮੰਦਰ, ਇਹਦਾ ਮੰਦਰ ਵੀ ਹੋਉਫਿਰ ਹੋਰ ਕਿਤੇ

                                       **

                2.

ਕਨੇਡਾ ਦੇ ਅਲਬਰਟਾ ਸੂਬੇ ਦਾ
ਸ਼ਹਿਰ ਐਡਮਿੰਟਨ
ਸਤੰਬਰ ਮਹੀਨੇ ਦਾ ਅੱਧ,
ਪੱਤਝੜ ਦੀ ਆਮਦ

ਰੁੱਖਾਂ ਦੇ ਹਰੇ ਕਚੂਰ ਪੱਤੇ,
ਲਾਲ, ਭੂਰੇ, ਨਾਰਗੀ ਤੇ ਪੀਲੇ,
ਰੰਗਾਂ ਵਿੱਚ ਬਦਲ ਰਹੇ ਹਨ

ਥੋੜ੍ਹੀ ਥੋੜ੍ਹੀ ਠੰਢ ਮਹਿਸੂਸ ਹੋ ਰਹੀ ਹੈ
ਲੋਕੀ ਸੈਰ ਕਰਦੇ ਘੱਟ ਵਿਖਾਈ ਦੇ ਰਹੇ ਹਨ
ਪੰਛੀ ਅਲੋਪ ਹੋ ਰਹੇ ਹਨ
ਇਹ ਸਭ ਕੁੱਝ ਵੇਖਕੇ,
ਮਨ ਉਦਾਸ ਹੋ ਰਿਹਾ ਹੈ
ਬਿਲਕੁੱਲ,
ਠੰਢ ਵਿੱਚ ਮੁਰਝਾਏ ਫੁੱਲਾਂ ਦੀ ਤਰ੍ਹਾਂ

ਪਰ ਦੂਜੇ ਹੀ ਪਾਸੇ
ਏਹੀ ਮਨ
ਕੁੱਦਰਤ ਦੇ ਰੰਗਾਂ ਵਿੱਚ 
ਗੁਆਚ ਜਾਂਦਾ ਹੈ

ਇੱਧਰ ਉੱਧਰ ਘੁੰਮਦਾ
ਰਿਵਰ ਵੈਲੀ ਦੀ ਸੈਰ ਕਰਦਾ ਹੈ
ਵੱਡੇ ਵੱਡੇ ਰੁੱਖਾਂ ਨੂੰ
ਭਿੰਨ ਭਿੰਨ ਰੰਗਾਂ ਵਿੱਚ
ਬਦਲੇ ਹੋਏ ਵੇਖਕੇ ਖੁਸ਼ ਹੁੰਦਾ ਹੈ
ਕਾਦਰ ਦੀ ਕੁਦਰਤ ਦੇ ਬਲਿਹਾਰੇ ਜਾਂਦਾ ਹੈ

ਪੱਤਝੜ ਦੀ ਵੀ
ਇੱਕ ਆਪਣੀ ਹੀ
ਨਵੇਕਲੀ ਕਿਸਮ ਦੀ ਖੂਬਸੂਰਤੀ ਹੈ

               **

              3.

ਲੱਕੜਹਾਰੇ ਦੇ ਹੱਥਾਂ ਵਿੱਚ,
ਕੁਹਾੜੇ ਤੇ ਆਰੀਆਂ ਵੇਖਕੇ ਰੁੱਖ ਰੋ ਰਿਹਾ ਹੈ
ਬਚਾਉ ਬਚਾਉ ਦੀ ਪੁਕਾਰ ਲਾ ਰਿਹਾ ਹੈ

ਪਰ ਉਸ ਦੀਆਂ ਲੇਲ੍ਹੜੀਆਂ ਦੀ ਆਵਾਜ਼,
ਲੱਕੜਹਾਰੇ ਤੱਕ ਤਾਂ ਕੀ,
ਉਸ ਦੇ ਮਾਲੀ ਤੱਕ ਵੀ ਨਹੀਂ ਪੁਹੰਚਦੀ

ਉਸ ਨੂੰ ਪਤਾ ਹੈ,
ਕਿ ਅੱਜ ਉਸ ਦਾ ਆਖਰੀ ਦਿਨ ਹੋਵੇਗਾ
ਹਵਾ ਵਿੱਚ ਲਹਿਰਾਉਣ ਦਾ,
ਮਿੱਠੇ ਮਿੱਠੇ ਗੀਤ ਗਾਉਣ ਦਾ,
ਹਵਾ ਵਿੱਚ ਸੁਗੰਧੀਆਂ ਫੈਲਾਉਣ ਦਾ

ਰੁੱਖ ਉਦਾਸ ਹੈ,
ਲੋਕਾਂ ਦੀ ਸੋਚ ਦੇ ਵਰਤਾਰੇ ਨੂੰ ਵੇਖਕੇ

ਮੈਂ ਰਾਖਾ ਹਾਂ,
ਇਹਨਾਂ ਦੀਆਂ ਝੁੱਗੀਆਂ ਦਾ,
ਧੁੱਪਾਂ, ਹਨ੍ਹੇਰੀ ਤੋਂ ਬਚਾਉਂਦਾ ਹਾਂ,
ਹੜ੍ਹਾਂ ਨੂੰ ਰੋਕਦਾ ਹਾਂ,
ਧਰਤੀ ਦੇ ਪਾਣੀ ਤੇ ਹਵਾ ਸਾਫ ਕਰਦਾ ਹਾਂ
ਅਫਸੋਸ ਹੈ ਕਿ ਇਹ ਲੋਕ ਜਾਣਦੇ ਹੀ ਨਹੀਂ

ਫਿਰ ਆਪੇ ਨੂੰ ਧਰਵਾਸ ਦੇਂਦਾ ਹੈ
ਸ਼ਾਇਦ ਇਹਨਾਂ ਨੂੰ ਮੇਰੀ ਲੋੜ,
ਕਿਸੇ ਹੋਰ ਥਾਂ ਜ਼ਿਆਦਾ ਹੋਵੇ
ਇਹਨਾਂ ਦੇ ਮਕਾਨ, ਮੰਜੇ, ਕੁਰਸੀਆਂ, ਮੇਜ਼,
ਵੀ ਤਾਂ ਮੇਰੇ ਅੰਗਾਂ ਨੂੰ ਕੱਟਕੇ ਹੀ ਬਣਦੇ ਹਨ

ਪਰ ਇੱਕ ਅਰਜ਼ ਹੈ,
ਮੈਨੂੰ ਕੱਟਣ ਵਾਲਿਉ,
ਮੇਰੀ ਥਾਂ ਤੇ ਦੋ ਰੁੱਖ ਹੋਰ ਲਾ ਦਿਉ

ਹੁਣ ਆਰੀ ਚੱਲਦੀ ਹੈ,
ਕੁਹਾੜਾ ਕੱਟ ਰਿਹਾ ਹੈ,
ਪੱਤੇ ਕੁਰਲਾ ਰਹੇ ਹਨ,
ਟਾਹਣੀਆਂ ਚੀਕਦੀਆਂ ਹਨ,
ਟਾਹਣੇ ਕਸੀਸ ਵੱਟ ਰਹੇ ਹਨ,
ਪਰ ਰੁੱਖ ਚੁੱਪ ਹੈ,
ਸਾਂਤ ਮਹਾਂਸਾਗਰ ਦੇ ਪਾਣੀ ਵਾਂਗੂ
ਇਕਾਂਤ ਵਿੱਚ ਬੈਠੇ ਮਨੁੱਖ ਵਾਂਗੂ

                **

                               4.

ਕਾਹਦੀ ਆਈ ਕਨੇਡਾ ਰੱਬਾ, ਝਿੰਗਾਂ ਦਾ ਮੈਂ ਭਰ ਲਿਆ ਥੱਬਾ
ਆਪਣੇ ਫਰਜ਼ ਪਛਾਣਨ ਲੱਗੀ, ਵਿੱਚੋਂ ਖੁਸ਼ੀਆਂ ਭਾਲਣ ਲੱਗੀ
ਭੈਣ ਭਰਾ ਤੇ ਮਾਪੇ ਆਉਣਗੇਕਰ ਕਮਾਈਆਂ ਰੋਟੀ ਖਾਣਗੇ

ਘਰਵਾਲੇ ਦੀਆਂ ਮਿੰਨਤਾਂ ਕਰਕੇ, ਸਹੁਰੇ ਨਾਲ ਲੜਾਈ ਕਰਕੇ
ਦੋ ਦੋ ਜੋਬਾਂ ਕਰਨ ਮੈਂ ਲੱਗੀ, ਫੁੱਲਕਾਰੀ ਤੋਪੇ ਭਰਨ ਮੈਂ ਲੱਗੀ
ਮੇਰੇ ਆਪਣੇ ਮਾਪੇ ਆਉਣਗੇਮੇਰੇ ਸਾਰੇ ਦੁੱਖ ਵੰਡਾਉਣਗੇ

ਮਾਪੇ ਆਏ ਦੁੱਖ ਦੂਣਾ ਹੋਇਆ, ਬੇਰਹਿਮੀ ਨਾਲ ਮੈਨੂੰ ਕੋਹਿਆ
ਮੈਂ ਰਹੀ ਚੀਕਦੀ ਗੂੰਗੀ ਹੋਕੇਵਿੱਚ ਹਨੇਰਿਆਂ ਮੂੰਹ ਲੁਕੋਕੇ

ਸਹੁਰੇ ਮਾਪੇ ਰਲ਼ਕੇ ਭੰਡਿਆ, ਕਾਲਿਆਂ ਧੱਬਿਆਂ ਮੈਨੂੰ ਰੰਗਿਆ
ਕੱਲਰਾਂ ਵਿੱਚ ਜਿਉਂ ਰਿੰਡ ਖੜ੍ਹੀ, ਉਜਾੜਾਂ ਵਿੱਚ ਜਿਉਂ ਮਰੀ ਚਿੜੀ

ਕਿੱਥੇ ਗਈ ਰੱਬਾ ਤੇਰੀ ਪਰੀਜੋ ਤਿਲ ਤਿਲ ਕਰਕੇ ਜਾਵੇ ਮਰੀ
ਭਾਵੇਂ ਲੱਖ ਪਵਿੱਤਰ ਦਏ ਦਿਲਾਸੇ, ਹੁਣ ਨਹੀਂ ਮੁੜਨੇ ਮੇਰੇ ਹਾਸੇ

ਦੇਹ ਨੂੰ ਲੱਗੇ ਰੋਗ ਹਜ਼ਾਰਾਂਕਿਹੜਾ ਰਿਸ਼ਤਾ ਮੈਂ ਕਿੰਜ ਨਕਾਰਾਂ
ਕਾਹਦੀ ਆਈ ਕਨੇਡਾ ਰੱਬਾਝਿੰਗਾਂ ਦਾ ਮੈਂ ਭਰ ਲਿਆ ਥੱਬਾ

                              **

                                5.

ਐਵੇਂ ਸਾਹ ਜਿਹੇ ਰੋਕ ਖੜ੍ਹ ਜਾਵੇਂ, ਤੂੰ ਵੇਖ ਕੇ ਮੁਸ਼ਕਲ ਰਾਹਵਾਂ ਨੂੰ
ਇਹ ਪੰਧ ਮੁਕਾਇਆ ਮੁੱਕਣਾ ਏ, ਨਹੀਂ ਮੁੱਕਣਾ ਰੋਕ ਕੇ ਸਾਹਵਾਂ ਨੂੰ

ਚੱਲ ਤੁਰੀਏ ਮੰਜਲ ਹੈ ਦੂਰ ਬੜੀ, ਯਾਰਾ ਪਾ ਲੈ ਤੂੰ ਪੈਰ ਖੜਾਵਾਂ ਨੂੰ
ਇੱਕ ਇੱਕ ਕਰਕੇ ਮੱਲਾਂ ਮਾਰਾਂਗੇ, ਇੰਜ ਕਰਲਾਂ’ਗੇ ਸਰ ਪੜਾਵਾਂ ਨੂੰ

ਫਿਰ ਤਿੱਖੀਆਂ ਧੁੱਪਾਂ ਤੋਂ ਕੀ ਡਰਨਾ, ਜਦੋਂ ਲੱਭਣਾ ਠੰਢੀਆਂ ਛਾਵਾਂ ਨੂੰ
ਚੱਲ ਪਵਿੱਤਰ ਹੁਣ ਸਿਜਦਾ ਕਰੀਏ,ਆ ਜੱਗ ਜਿਉਂਦੀਆਂ ਮਾਂਵਾਂ ਨੂੰ

                                 *****

(111)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਪਵਿੱਤਰ ਧਾਲੀਵਾਲ

ਪਵਿੱਤਰ ਧਾਲੀਵਾਲ

Edmonton, Alberta, Canada.
Email: (pavitter@me.com)