PartapParasGurdaspuri7ਸਾਰੀ ਰਾਤ ਜਾਗਦੇ-ਸੌਂਦੇ ਉਸ ਬੱਚੀ ਦੀ ਸੂਰਤ ਹੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀ ਰਹੀ ਤੇ ਉਸਦੇ ...
(16 ਜੂਨ 2022)
ਮਹਿਮਾਨ: 190.

 

ਜਨਵਰੀ ਮਹੀਨਾ ਹੋਣ ਕਰਕੇ ਕੋਰੇ ਦਾ ਕਹਿਰ ਪੂਰੇ ਜ਼ੋਰਾਂ ’ਤੇ ਸੀਸਵੇਰ ਦੇ ਨੌਂ ਕੁ ਵਜੇ ਜ਼ਿਆਦਾ ਠੰਢ ਹੋਣ ਕਰਕੇ ਲੋਕ ਘਰਾਂ ਵਿੱਚੋਂ ਵਿਰਲੇ-ਟਾਵੇਂ ਹੀ ਬਾਹਰ ਆ ਰਹੇ ਸਨਮੈਂ ਘਰਵਾਲੀ ਦੀ ਦਵਾਈ ਲੈਣ ਲਈ ਸ਼ਹਿਰ ਲਈ ਨਿਕਲਿਆ ਹੀ ਸਾਂ ਕਿ ਸੜਕ ਕਿਨਾਰੇ ਲੋਕ ਇਕੱਠੇ ਹੋਏ ਹੋਏ ਸਨਮੈਂ ਵੀ ਸਕੂਟਰ ਸਟੈਂਡ ’ਤੇ ਖੜ੍ਹਾ ਕਰਕੇ ਭੀੜ ਦਾ ਹਿੱਸਾ ਬਣ ਗਿਆਲਿਫ਼ਾਫ਼ੇ ਵਿੱਚ ਇੱਕ ਨਵ-ਜੰਮੀ ਨੂੰ ਕੱਪੜਿਆਂ ਵਿੱਚ ਲਪੇਟ ਕੇ ਕਿਸੇ ਕਲਜੁਗੀ ਇਨਸਾਨ ਵੱਲੋਂ ਸੜਕ ਤੋਂ ਥੋੜ੍ਹਾ ਹੇਠਾਂ ਕਰਕੇ ਸੁੱਟਿਆ ਹੋਇਆ ਸੀ, ਜਿਸਦੇ ਸਾਹ ਚੱਲ ਰਹੇ ਸਨਹਰ ਕੋਈ ਉਸ ਕਲਜੁਗੀ ਬੰਦੇ ਨੂੰ ਲਾਹਨਤਾਂ ਪਾ ਰਿਹਾ ਸੀ, ਜਿਸ ਨੇ ਇਹ ਘਿਨਾਉਣੀ ਕਰਤੂਤ ਕੀਤੀ ਸੀ

ਇੱਕ ਨੇੜਿਓਂ ਗੁਜ਼ਰਦੀ ਹੋਈ ਕਾਰ ਉੱਥੇ ਆ ਕੇ ਰੁਕ ਗਈ। ਉਸ ਕਾਰ ਵਿੱਚੋਂ ਇੱਕ ਨਵਾਂ-ਵਿਆਹਿਆ ਹੋਇਆ ਜੋੜਾ ਉੱਤਰਿਆ ਜੋ ਪਹਿਰਾਵੇ ਤੋਂ ਕਾਫੀ ਅਮੀਰ ਲੱਗ ਰਿਹਾ ਸੀ ਜਿਸਦੀ ਬਾਅਦ ਵਿੱਚ ਪਹਿਚਾਣ ਸ਼ਹਿਰ ਦੇ ਪੁਰਾਣੇ ਵੈਦ ਕਿਸ਼ੋਰੀ ਲਾਲ ਦੇ ਨੂੰਹ-ਪੁੱਤ ਵਜੋਂ ਹੋਈਕਿਸੇ ਵਿਅਕਤੀ ਵੱਲੋਂ ਥਾਣੇ ਇਤਲਾਹ ਦੇਣ ’ਤੇ ਪੁਲਿਸ ਵੀ ਮੌਕੇ ਪਰ ਜਲਦੀ ਹੀ ਪਹੁੰਚ ਗਈਜਲਦੀ-ਜਲਦੀ ਮੁਢਲੀ ਕਾਰਵਾਈ ਕਰਨ ਉਪਰੰਤ ਉਸ ਨਵੇਂ-ਵਿਆਹੇ ਜੋੜੇ ਦੇ ਇੱਛਾ ਜ਼ਾਹਰ ਕਰਨ ’ਤੇ ਉਨ੍ਹਾਂ ਦੀ ਕਾਰ ਵਿੱਚ ਹੀ ਉਸ ਨਵ-ਜੰਮੀ ਬੱਚੀ ਨੂੰ ਨੇੜੇ ਪੈਂਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਮੈਂ ਵੀ ਇਨਸਾਨੀਅਤ ਨਾਤੇ ਆਪਣੀ ਘਰਵਾਲੀ ਦੀ ਦਵਾਈ ਲੈਣੀ ਭੁੱਲ ਕੇ ਸਕੂਟਰ ਹਸਪਤਾਲ ਵੱਲ ਨੂੰ ਮੋੜ ਲਿਆ

ਡਾਕਟਰ ਵੱਲੋਂ ਵਧੀਆ ਟ੍ਰੀਟਮੈਂਟ ਕਰਨ ਨਾਲ ਬੱਚੀ ਜਲਦੀ ਹੀ ਨਾਰਮਲ ਹੋ ਗਈਇਹ ਸਾਰਾ ਕੁਝ ਹੱਥੀਂ ਕਰਨ ਨਾਲ ਉਸ ਨਵੇਂ-ਵਿਆਹੇ ਜੋੜੇ ਦਾ ਜਿਵੇਂ ਉਸ ਬੱਚੀ ਨਾਲ ਮੋਹ ਪੈ ਗਿਆ ਹੋਵੇ, ਉਹ ਉਸ ਬੱਚੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨਉਨ੍ਹਾਂ ਦੋਹਾਂ ਮੀਆਂ-ਬੀਵੀ ਨੇ ਇੱਕ ਪਾਸੇ ਹੋ ਕੇ ਆਪਸ ਵਿੱਚ ਕੋਈ ਸਲਾਹ-ਮਸ਼ਵਰਾ ਕੀਤਾ ਤੇ ਇਨਵੈਸਟੀਗੇਸ਼ਨ ਅਫਸਰ ਨੂੰ ਇਸ ਬੱਚੀ ਨੂੰ ਗੋਦ ਲੈਣ ਦੀ ਬੇਨਤੀ ਕੀਤੀਅਫਸਰ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੀ ਗੱਲ ਕਹੀਸਬੰਧਤ ਹਲਕਾ ਮੈਜਿਸਟਰੇਟ ਤੋਂ ਪੂਰੀ ਕਾਰਵਾਈ ਕਰਕੇ, ਜਿਸ ਵਿੱਚ ਇਹ ਵੀ ਸ਼ਰਤ ਸ਼ੁਮਾਰ ਸੀ ਕਿ ਉਹ ਆਪਣਾ ਬੱਚਾ ਕਦੇ ਵੀ ਪੈਦਾ ਨਹੀਂ ਕਰਨਗੇ, ਉਹ ਜੋੜਾ ਉਸ ਬੱਚੀ ਦਾ ਨਾਮ ਨਵਦੀਪ ਰੱਖਕੇ ਉਸ ਨੂੰ ਆਪਣੇ ਘਰ ਲੈ ਗਿਆ ਮੈਂ ਇਹ ਸਾਰੀ ਕਾਰਵਾਈ ਵੇਖ ਸ਼ਾਮ ਨੂੰ ਘਰਵਾਲੀ ਦੀ ਦਵਾਈ ਲੈ ਕੇ ਆਪਣੇ ਘਰ ਆ ਗਿਆ

ਸਾਰੀ ਰਾਤ ਜਾਗਦੇ-ਸੌਂਦੇ ਉਸ ਬੱਚੀ ਦੀ ਸੂਰਤ ਹੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀ ਰਹੀ ਤੇ ਉਸਦੇ ਸੁਨਹਿਰੀ ਭਵਿੱਖ ਲਈ ਉਸ ਪਰਮਾਤਮਾ ਅੱਗੇ ਦੁਆਵਾਂ ਕਰਦਾ ਰਿਹਾ

ਮੈਨੂੰ ਕੁਦਰਤੀ ਤੌਰ ’ਤੇ ਇਸ ਸਾਰੇ ਵਾਕਿਆ ਨਾਲ ਬਹੁਤ ਜ਼ਿਆਦਾ ਲਗਾਵ ਹੋ ਗਿਆਮੈਂ ਗਾਹੇ-ਬਗਾਹੇ ਵੈਦ ਕਿਸ਼ੋਰੀ ਲਾਲ ਦੇ ਉਸ ਨੂੰਹ-ਪੁੱਤ ਬਾਰੇ ਤੇ ਉਸ ਬੱਚੀ ਨਵਦੀਪ ਬਾਰੇ ਜਾਣਕਾਰੀ ਹਾਸਲ ਕਰਦਾ ਰਹਿੰਦਾ ਕਿ ਨਵਦੀਪ ਕਿਹੜੀ ਕਲਾਸ ਵਿੱਚ, ਕਿਹੜੇ ਸਕੂਲ ਵਿੱਚ ਪੜ੍ਹ ਰਹੀ ਹੈ

ਸਮਾਂ ਗੁਜ਼ਰਦਾ ਗਿਆ ਮੈਨੂੰ ਇਹ ਪਤਾ ਲੱਗਾ ਕਿ ਨਵਦੀਪ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ, ਇਸ ਲਈ ਉਹ ਯੂ ਪੀ ਐੱਸ ਈ ਦੀ ਕੋਚਿੰਗ ਲੈਣ ਉਪਰੰਤ ਟੈਸਟ ਪਾਸ ਕਰਕੇ ਆਈ ਪੀ ਐੱਸ ਸਲੈਕਟ ਹੋ ਗਈ ਹੈ ਉਸਦੀ ਫੋਟੋ ਹਰ ਇੱਕ ਅਖ਼ਬਾਰ ਵਿੱਚ ਬੜੀ ਪ੍ਰਮੁੱਖਤਾ ਨਾਲ ਛਾਪੀ ਗਈਟਰੇਨਿੰਗ ਪੂਰੀ ਕਰਨ ਉਪਰੰਤ ਉਸ ਨੂੰ ਪੰਜਾਬ ਕਾਡਰ ਹੀ ਅਲਾਟ ਹੋਇਆ ਸੀਕੁਝ ਹੀ ਅਰਸੇ ਬਾਅਦ ਏ ਐੱਸ ਪੀ, ਐੱਸ ਪੀ ਦੀਆਂ ਤਾਇਨਾਤੀਆਂ ਕੱਟਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਵਦੀਪ ਨੂੰ ਆਪਣੇ ਰਿਹਾਇਸ਼ੀ ਜ਼ਿਲ੍ਹੇ ਦਾ ਐੱਸ ਐੱਸ ਪੀ ਨਿਯੁਕਤ ਕਰ ਦਿੱਤਾ ਗਿਆ

ਅੱਜ ਨਵਦੀਪ ਨੇ ਬਤੌਰ ਐੱਸ ਐੱਸ ਪੀ ਚਾਰਜ ਸੰਭਾਲਣਾ ਸੀ ਮੈਂ ਵੀ ਵਕਤ ਸਿਰ ਹੀ ਐੱਸ ਐੱਸ ਪੀ ਦਫਤਰ ਪਹੁੰਚ ਗਿਆ ਸੀ ਕਿਉਂਕਿ ਮੈਂ ਵੀ ਨਵਦੀਪ ਨੂੰ ਅੱਜ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਦੇਣੀਆਂ ਚਾਹੁੰਦਾ ਸੀਅੱਗੇ-ਅੱਗੇ ਹੂਟਰ ਮਾਰਦੀ ਪਾਇਲਟ ਜਿਪਸੀ ਜਾ ਰਜੀ ਸੀ ਤੇ ਮਗਰ ਨਵਦੀਪ ਦੀ ਨਵੀਂ ਨਿਕੋਰ ਕਾਰਨਵਦੀਪ ਆਪਣੇ ਪੀ ਐੱਸ ਓ ਵੱਲੋਂ ਕਾਰ ਦਾ ਦਰਵਾਜ਼ਾ ਖੋਲ੍ਹਣ ’ਤੇ ਬਾਹਰ ਨਿੱਕਲੀ ’ਤੇ ਲਿਫਟ ਰਾਹੀਂ ਆਪਣੇ ਫਸਟ ਫਿਲੋਰ ’ਤੇ ਪੈਂਦੇ ਦਫਤਰ ਲਈ ਰਵਾਨਾ ਹੋਈਮੇਰੀਆਂ ਅੱਖਾਂ ਸਾਹਮਣੇ ਇੱਕ ਦਮ ਤੀਹ ਸਾਲ ਪਹਿਲਾਂ ਮੇਰੇ ਪਿੰਡ ਦੇ ਨਜ਼ਦੀਕ ਵਾਪਰੀ ਉਹ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਦਾ ਦ੍ਰਿਸ਼ ਘੁੰਮਣ ਲੱਗ ਪਿਆ ਜਿਸਦੀ ਪੂਰੇ ਇਲਾਕੇ ਵਿੱਚ ਚਰਚਾ ਹੋਈ ਸੀ ਬੇਸ਼ਕ ਨਵਦੀਪ ਮੈਨੂੰ ਬਿਲਕੁਲ ਵੀ ਨਹੀਂ ਜਾਣਦੀ ਸੀ ਪਰ ਨਵਦੀਪ ਨੂੰ ਪੁਲਿਸ ਦੇ ਇਸ ਵੱਡੇ ਅਹੁਦੇ ਵਾਲੀ ਵਰਦੀ ਵਿੱਚ ਵੇਖਦੇ ਹੀ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ ਸਨਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਨੇ ਹੰਝੂ ਰੁਮਾਲ ਨਾਲ ਸਾਫ ਕੀਤੇ ਤੇ ਕਰੀਬ ਦੋ ਕੁ ਘੰਟੇ ਬਾਅਦ ਤਾਂ ਕਿ ਨਵਦੀਪ ਚਾਰਜ ਲੈਣ ਦਾ ਕੰਮ ਮੁਕੰਮਲ ਕਰ ਲਵੇ, ਨਵਦੀਪ ਦੇ ਫਸਟ ਫਿਲੋਰ ’ਤੇ ਉਸਦੇ ਦਫਤਰ ਅੱਗੇ ਚਲਾ ਗਿਆਦਰਵਾਜ਼ੇ ਅੱਗੇ ਖੜ੍ਹੇ ਅਰਦਲੀ ਨੂੰ ਆਪਣੇ ਨਾਮ ਦੀ ਪਰਚੀ ਬਣਾ ਕੇ ਐੱਸ ਐੱਸ ਪੀ ਸਾਹਿਬ ਨੂੰ ਮਿਲਣ ਲਈ ਬੇਨਤੀ ਕੀਤੀ, ਜਿਸ ’ਤੇ ਨਵਦੀਪ ਵੱਲੋਂ ਮੈਨੂੰ ਜਲਦੀ ਹੀ ਅੰਦਰ ਬੁਲਾ ਲਿਆ ਗਿਆਮੈਂ ਆਦਰ ਸਹਿਤ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ “ਮੈਮ ਜੀ, ਮੈਂ ਤੁਹਾਡੇ ਨਾਲ ਕੋਈ ਇਕੱਲਿਆਂ ਗੱਲ ਕਰਨਾ ਚਾਹੁੰਦਾ ਹਾਂ।”

ਹਾਂ, ਹਾਂ, ਕਿਉਂ ਨਹੀਂ।” ਨਵਦੀਪ ਨੇ ਆਪਣੇ ਗੰਨਮੈਨ ਤੇ ਰੀਡਰ ਨੂੰ ਤੁਰੰਤ ਬਾਹਰ ਜਾਣ ਲਈ ਹੁਕਮ ਦੇ ਦਿੱਤਾ

ਮੈਂ ਆਪਣੀ ਕੁਰਸੀ ਤੋਂ ਖੜ੍ਹਾ ਹੋ ਗਿਆ ਤੇ ਲਿਫ਼ਾਫ਼ੇ ਵਿੱਚ ਲੁਕੋਇਆ ਹੋਇਆ ਫੁੱਲਾਂ ਦਾ ਗੁਲਦਸਤਾ ਨਵਦੀਪ ਨੂੰ ਭੇਟ ਕੀਤਾ ਮੇਰੀਆਂ ਅੱਖਾਂ ਵਿੱਚੋਂ ਫਿਰ ਪਾਣੀ ਵਹਿ ਤੁਰਿਆ, “ਅਰੇ, ਅਰੇ, ਜੇ ਕਿਆ ਬਈ? ਜੇਹ ਆਂਸੂ ਕਿਸ ਬਾਤ ਕੇ?”

“ਨਵਦੀਪ ਜੀ, ਮੈਂ ਅੱਜ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ ਕਿਉਂਕਿ ਅੱਜ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂਨਵਦੀਪ ਜੀ ਅੱਜ ਤੋਂ ਕਰੀਬ ਤੀਹ ਸਾਲ ਪਹਿਲਾਂ ਮੇਰੇ ਪਿੰਡ ਦੇ ਨੇੜਿਓਂ ਕਿਸੇ ਕਲਜੁਗੀ ਤੇ ਅਭਾਗੇ ਜੀਵ ਵੱਲੋਂ ਇੱਕ ਨਵਜੰਮੀ ਬੱਚੀ ਨੂੰ ਇੱਕ ਲਿਫ਼ਾਫ਼ੇ ਵਿੱਚ ਪਾ ਕੇ ਸੜਕ ’ਤੇ ਸੁੱਟ ਦਿੱਤਾ ਗਿਆ ਸੀਮੈਂ ਬੇਸ਼ਕ ਓਦੋਂ ਦੋ ਧੀਆਂ ਦਾ ਬਾਪ ਸੀ ਪਰ ਉਸ ਬੱਚੀ ਨੂੰ ਗੋਦ ਲੈਣਾ ਚਾਹੁੰਦਾ ਸੀ ਪਰ ਉਸ ਬੱਚੀ ਨੂੰ ਇੱਕ ਅਮੀਰ ਜੋੜੇ ਵੱਲੋਂ ਅਪਣਾਉਣ ਕਰਕੇ ਮੈਂ ਉਸ ਬੱਚੀ ਦੇ ਸੁਨਹਿਰੇ ਭਵਿੱਖ ਲਈ ਚੁੱਪ ਰਿਹਾ ਲੇਕਨ ਉਸ ਬੱਚੀ ਨੂੰ ਆਪਣੇ ਦਿਲ ਹੀ ਦਿਲ ਅੰਦਰ ਆਪਣੀ ਧੀ ਮੰਨ ਚੁੱਕਾ ਸੀ ਇਸੇ ਕਰਕੇ ਮੈਂ ਉਸ ਬੱਚੀ ਨੂੰ ਸਕੂਲ ਆਉਂਦੇ-ਜਾਂਦੇ ਵੇਖਦਾ ਰਹਿੰਦਾ ਅਤੇ ਉਸ ਬਾਰੇ ਪੜਤਾਲ ਵੀ ਕਰਦਾ ਰਹਿੰਦਾ ਕਿ ਉਹ ਬੱਚੀ ਅੱਜਕੱਲ੍ਹ ਕੀ ਕਰ ਰਹੀ ਹੈ...”

ਮੇਰੇ ਵੱਲੋਂ ਨਵਦੀਪ ਨੂੰ ਉਸਦੇ ਜਨਮ ਬਾਰੇ ਸਾਰਾ ਵਾਕਿਆ ਸੁਣਾਉਣ ਤੋਂ ਬਾਅਦ ਨਵਦੀਪ ਵੀ ਆਪਣੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂ ਨਾ ਰੋਕ ਸਕੀ ਉਸਨੇ ਆਪਣੇ ਪਰਸ ਵਿੱਚੋਂ ਆਪਣੇ ਮੰਮੀ-ਡੈਡੀ ਦੀ ਫੋਟੋ ਕੱਢੀ ਤੇ ਫਰਕਦੇ ਬੁੱਲ੍ਹਾਂ ਨਾਲ ਕਿਹਾ, “ਓ ਮੌਮ ਡੈਡ ... ਯੂ ਆਰ ਗ੍ਰੇਟ, ਕੀ ਤੁਸੀਂ ਮੈਨੂੰ ਅਡਾਪਟ ਕੀਤਾ ਹੋਇਆ ਸੀ? ਤੁਸੀਂ ਮੈਨੂੰ ਹੁਣ ਤਕ ਇਸ ਗੱਲ ਦਾ ਭੋਰਾ ਅਹਿਸਾਸ ਨਹੀਂ ਹੋਣ ਦਿੱਤਾਰੀਅਲੀ ਗ੍ਰੇਟ ਮੌਮ-ਡੈਡ, ਮੈਂ ਸੱਤ ਜਨਮ ਤੁਹਾਡਾ ਕਰਜ਼ ਨਹੀਂ ਉਤਾਰ ਪਾਵਾਂਗੀ।”

ਨਵਦੀਪ ਨੇ ਬੜੇ ਆਦਰ ਨਾਲ ਮੈਨੂੰ ਕੁਰਸੀ ’ਤੇ ਬਿਠਾਇਆ ਤੇ ਮੇਰੇ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਤੇ ਕਿਹਾ, “ਅੰਕਲ ਜੀ, ਮੈਂ ਤੁਹਾਡੀਆਂ ਭਾਵਨਾਵਾਂ ਦੀ ਸਦਾ ਰਿਣੀ ਰਹਾਂਗੀ ਜੋ ਤੁਸੀਂ ਮੇਰੇ ਪ੍ਰਤੀ ਹੁਣ ਤਕ ਦਿਲ ਹੀ ਦਿਲ ਵਿੱਚ ਨਿਭਾਉਂਦੇ ਆ ਰਹੇ ਹੋ।”

ਨਵਦੀਪ ਮੈਨੂੰ ਆਪ ਆਪਣੇ ਦਫਤਰ ਦੇ ਬਾਹਰਲੇ ਦਰਵਾਜ਼ੇ ਤਕ ਛੱਡਣ ਆਈ ਓਧਰ ਨਵਦੀਪ ਦਾ ਸਾਰਾ ਸਟਾਫ ਨਵਦੀਪ ਦੀ ਡਿਊਟੀ ਜੁਆਇਨ ਕਰਨ ਵਾਲੇ ਪਹਿਲੇ ਦਿਨ ਹੋਈ ਇਸ ਲੰਮੀ ਮੁਲਾਕਾਤ ’ਤੇ ਅਤੇ ਸਾਡੇ ਦੋਹਾਂ ਦੀਆਂ ਹੰਝੂਆਂ ਨਾਲ ਹੋਈਆਂ ਲਾਲ ਅੱਖਾਂ ’ਤੇ ਹੈਰਾਨੀਅਤ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ

ਮੈਂ ਦਫਤਰ ਤੋਂ ਬਾਹਰ ਨਿਕਲਦਾ ਹੋਇਆ ਇੰਝ ਮਹਿਸੂਸ ਕਰ ਰਿਹਾ ਸੀ ਜਿਵੇਂ ਅੱਜ ਮੇਰੀ ਧੀ ਹੀ ਐੱਸ ਐੱਸ ਪੀ ਲੱਗੀ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3630)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪਰਤਾਪ ‘ਪਾਰਸ’ ਗੁਰਦਾਸਪੁਰੀ

ਪਰਤਾਪ ‘ਪਾਰਸ’ ਗੁਰਦਾਸਪੁਰੀ

Gurdaspur, Punjab, India.
Phone: (91 - 99888 - 11681)
Email: (paraspartap1972@gmail.com)