BaljeetSGill7ਇਨ੍ਹਾਂ ਲੁਟੇਰਿਆਂ ਤੋਂ ਬਚਣ ਲਈ ਕਿਸਾਨ ਲਈ ਆਪਣੇ ਧੀਆਂ-ਪੁੱਤਰਾਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ...

(1 ਅਪਰੈਲ 2017)

ਸਮੇਂ ਸਮੇਂ ਤੇ ਵਰਤਦੀਆਂ ਕੁਦਰਤੀ ਤੇ ਮਾੜੀਆਂ ਘਟਨਾਵਾਂ ਮਨੁੱਖ ਲਈ ਬੜੀਆਂ ਘਾਤਕ ਸਿੱਧ ਹੋਈਆਂ ਹਨ ਜਦੋਂ ਜਦੋਂ ਵੀ ਮਨੁੱਖ ਇਨ੍ਹਾਂ ਘਟਨਾਵਾਂ ਦਾ ਸਾਹਮਣਾ ਕਰਨ ਲਈ ਵਿਚਰਿਆ ਹੈ, ਉਦੋਂ ਉਦੋਂ ਹੀ ਕਈ ਮਨੁੱਖਾਂ ਦਾ ਸਾਹਸ ਹਾਰ ਗਿਆ ਤੇ ਹਾਲਾਤ ਨੇ ਮਨੁੱਖ ਨੂੰ ਹਰਾ ਦਿੱਤਾਜਿਹੜੇ ਮਨੁੱਖਾਂ ਦੀ ਇੱਛਾ ਸ਼ਕਤੀ (ਮਜ਼ਬੂਤ ਇਰਾਦਾ) ਮਜ਼ਬੂਤ ਸੀ ਉਨ੍ਹਾਂ ਨੇ ਹਾਲਾਤ ਦਾ ਸਾਹਮਾਣਾ ਕਰਨ ਲਈ ਠਾਣ ਲਈ। ਨਾਲ ਹੀ ਨਾਲ ਪੰਜਾਬ ਦੀ ਧਰਤੀ ਹਮੇਸ਼ਾ ਜੰਗਾਂ-ਯੁੱਧਾਂ ਦਾ ਅਖਾੜਾ ਬਣੀ ਰਹੀ ਹੈ ਜਦੋਂ ਜਦੋਂ ਹੀ ਅੰਗਰੇਜ਼ਾਂ-ਮੁਗਲਾਂ ਨੇ ਭਾਰਤ ’ਤੇ ਅਤਿਆਚਾਰ ਜਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀਆਂ ਨੇ ਹਰ ਮੋਰਚੇ ’ਤੇ ਡੱਟ ਕੇ ਪਹਿਰੇਦਾਰੀ ਕੀਤੀ। ਪਰ ਅੱਜ ਸਵਾਲ ਇਹ ਉੱਠਦਾ ਹੈ ਕਿ ਬਹਾਦਰ ਪੰਜਾਬੀ ਕਿਸਾਨਾਂ ਨੇ ਹਾਲਾਤ ਦੇ ਮੱਦੇਨਜ਼ਰ ਖੁਦਕੁਸ਼ੀਆਂ ਨੂੰ ਪਹਿਲ ਦੇਣੀ ਚਾਲੂ ਕਰ ਦਿੱਤੀ ਹੈ। ਪੂਰੇ ਵਿਸ਼ਵ ਵਿਚ ਜੈ ਕਿਸਾਨ, ਜੈ ਜਵਾਨ ਦਾ ਨਾਹਰਾ ਅੱਜ ਵੀ ਦੇਸ ਪ੍ਰਦੇਸ ਵਿਚ ਗੂੰਜਦਾ ਹੈ ਜੇ ਸਾਰੇ ਸੰਸਾਰ ਦੀ ਕਿਸਾਨੀ ’ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਦਾ ਕਿਸਾਨ ਵਿਕਸਿਤ ਦੇਸ਼ਾਂ ਨੂੰ ਛੱਡ ਕੇ ਬਾਕੀ ਦੇਸ਼ਾਂ ਨਾਲੋਂ ਕਿਤੇ ਵੱਧ ਬੇਹਤਰ ਸਥਿਤੀ ਵਿਚ ਹੈ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਤੇ ਦੂਜੇ ਦੇਸਾਂ ਜਿਵੇਂ ਅਫਗਾਨਿਸਤਾਨ, ਪਾਕਿਸਤਾਨ, ਕਾਗਜਿਕਸਤਾਨ, ਅਰਬ ਦੇਸ਼ਾਂ ਦੇ ਕਿਸਾਨਾਂ ਦੀ ਸਥਿਤੀ ਪੰਜਾਬ ਤੋਂ ਕਿਤੇ ਖਰਾਬ ਹੈ ਪਰ ਇਨ੍ਹਾਂ ਦੇਸ਼ਾਂ ਦੇ ਕਿਸਾਨਾਂ ਨੇ ਕਦੇ ਵੀ ਖੁਦਕੁਸ਼ੀ ਨੂੰ ਪਹਿਲ ਨਹੀਂ ਦਿੱਤੀ

ਭਾਰਤ ਦੇਸ਼ ਖੇਤੀਬਾੜੀ ਪ੍ਰਧਾਨ ਦੇਸ਼ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਦੂਸਰੇ ਧੰਦਿਆਂ ਨੂੰ ਕਰਨ ਵਾਲੇ ਲੋਕਾਂ ਦਾ ਗੁਜ਼ਾਰਾ ਵੀ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਉਨ੍ਹਾਂ ਦਾ ਮਨੋਬਲ ਵੀ ਡਿੱਗਦਾ ਹੈ। ਜਿਹੜਾ ਕਿਸਾਨ ਸਾਰੇ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਉਸਦੇ ਲਈ ਇਸ ਤੋਂ ਵੱਡਾ ਸਨਮਾਨ ਹੋਰ ਕੀ ਹੋ ਸਕਦਾ ਹੈ। ਜਿੱਥੋਂ ਤੱਕ ਕਿਸਾਨਾਂ ਦੀ ਆਮਦਨੀ ਦਾ ਸਵਾਲ ਹੈ ਇਹ ਜ਼ਰੂਰ ਮੰਨਿਆ ਗਿਆ ਕਿ ਹੁਣ ਇਹ ਮੁਨਾਫੇ ਵਾਲਾ ਧੰਦਾ ਨਹੀਂ ਰਿਹਾ। ਪਰ ਕੀ ਕਿਸੇ ਚੀਜ਼ ਦੇ ਘਾਟੇ ਵੱਸ ਕਿਸਾਨ ਹੁਣ ਆਪਣੀ ਜਾਨ ਦੇਣ ਨੂੰ ਪਹਿਲ ਦੇਵੇਗਾ। ਜਿੰਦਗੀ ਇਕ ਵਾਰ ਮਸਾਂ ਹੀ ਮਿਲਦੀ ਹੈ। ਕਿਸਾਨੀ ਘਾਟੇ ਬੰਦ ਹੋਣ ਕਾਰਨ ਇਸਦੇ ਬਦਲਦੇ ਰਸਤੇ ਕਿਸਾਨ ਨੂੰ ਆਪ ਹੀ ਲੱਭਣੇ ਪੈਣੇ ਹਨ। ਸਰਕਾਰ ’ਤੇ ਝਾਕ ਰੱਖਣ ਵਾਲੇ ਕਿਸਾਨ ਹਮੇਸ਼ਾ ਹੀ ਜਿੰਦਗੀ ਵਿਚ ਫੇਲ ਰਹਿਣਗੇ, ਕਿਉਂਕਿ ਸਰਕਾਰ ਨੂੰ ਆਪਣੀ ਕੁਰਸੀ ਬਚਾਉਣ ਅਤੇ ਗਲਤ ਕੰਮਾਂ ਵਿਚ ਪੈਸੇ ਕਮਾਉਣ ਤੇ ਬਹੁਤ ਟਈਮ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਜੇ ਉਨ੍ਹਾਂ ਨੂੰ ਟਾਈਮ ਬਚਦਾ ਹੈ ਤਾਂ ਉਹ ਵੱਡੇ ਲੋਕਾਂ ਨੂੰ ਫਾਇਦਾ ਪਹੁੰਚਾ ਦਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੇ ਚੰਦਾ ਲਿਆ ਹੁੰਦਾ ਹੈ ਤੇ ਕਿਸਾਨ ’ਤੇ ਤਾਂ ਕਿਸੇ ਵੀ ਸਰਕਾਰ ਦੀ ਨਜ਼ਰ ਨਹੀਂ ਪੈਂਦੀ।

ਸਮਾਜ ਦਾ ਧਨਾਢ ਵਰਗ ਹਮੇਸ਼ਾ ਹੀ ਕਿਸਾਨ ਨੂੰ ਲੁੱਟ ਦਾ ਅੱਡਾ ਸਮਝਦਾ ਹੈ। ਸਮਾਜ ਦਾ ਹੋਰ ਵਰਗ ਲੁੱਟਿਆ ਜਾਣ ਵਾਲਾ ਹੀ ਨਹੀਂ ਤਾਂ ਸਰਕਾਰ ਅਤੇ ਧਨਾਢ ਵਰਗ ਹੋਰ ਕਿਸ ਨੂੰ ਲੁੱਟੇਗਾ? ਜੇਕਰ ਉਹ ਲੁਟੇਗਾ ਹੀ ਨਹੀਂ ਤਾਂ ਅਮੀਰ ਨਹੀਂ ਬਣ ਸਕੇਗਾ। ਇਨ੍ਹਾਂ ਲੁਟੇਰਿਆਂ ਤੋਂ ਬਚਣ ਲਈ ਕਿਸਾਨ ਲਈ ਆਪਣੇ ਧੀਆਂ-ਪੁੱਤਰਾਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਨ੍ਹਾਂ ਲੁਟੇਰਿਆਂ ਦੀ ਸ਼ਕਲ ਉਹ ਪਛਾਣ ਸਕਣਪਰ ਸਰਕਾਰ ਨਹੀਂ ਚਾਹੁੰਦੀ ਕਿ ਗਰੀਬ ਪਰਿਵਾਰ ਦਾ ਧੀ-ਪੁੱਤਰ ਪੜ੍ਹੇ। ਅੱਜ ਕਿਸਾਨੀ ਵੀ ਪੜ੍ਹੇ ਲਿਖੇ ਆਦਮੀ ਦਾ ਧੰਦਾ ਬਣ ਕੇ ਰਹਿ ਗਈ ਹੈ ਨਹੀਂ ਤਾਂ ਮੰਡੀ ਵਿਚ ਕਿਸਾਨੀ ਹਮੇਸ਼ਾ ਲੁਟੀ ਜਾਂਦੀ ਰਹੇਗੀ। ਖੇਤੀ ਛੋਟੀ ਹੋਣ ਕਰਕੇ ਬਹੁਤ ਵੱਡੇ ਟੱਬਰਾਂ ਦਾ ਪੇਟ ਨਹੀਂ ਪਾਲ ਸਕੇਗੀ ਕਿਉਂਕਿ ਭੂਮੀ ਦੇ ਟੁਕੜੇ ਛੋਟੇ ਹੋਣ ਕਰਕੇ ਸਾਧਨ ਉੰਨੇ ਹੀ ਚਾਹੀਦੇ ਹਨ ਤਾਂ ਫਿਰ ਇਹ ਕਿਵੇਂ ਸੰਭਵ ਮੁਨਾਫਾ ਦੇ ਸਕੇਗੀ?

ਜੇਕਰ ਅੱਜ ਵੀ ਸੁਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਵੀ ਕਿਸਾਨਾਂ ਦੀ ਹਾਲਤ ਨਹੀਂ ਸੁਧਰੇਗੀ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਖੇਤੀ ਸਬਸਿਡੀਆਂ ਬਹੁਤ ਘੱਟ ਹਨ। ਕਿਸਾਨ ਦੀ ਮਾਨਸਿਕ ਦਸ਼ਾ ਤੇ ਦਿਸ਼ਾ ਅਮੀਰੀ ਵਾਲੇ ਪਾਸੇ ਨੂੰ ਟੁੰਬ ਰਹੀ ਹੈ ਕਿਤੇ ਨਾ ਕਿਤੇ ਸਬਰ ਸੰਤੋਖ ਨਾਲ ਜੀਉਣਾ ਹੀ ਠੀਕ ਹੁੰਦਾ ਹੈ। ਖੇਤੀ ਦੇ ਧੰਦੇ ਨਾਲ ਅਮੀਰ ਬਣਨ ਦਾ ਸੁਪਨੇ ਨਹੀਂ ਲਏ ਜਾ ਸਕਦੇ। ਜਿਹੜੇ ਵੀ ਸਮਾਜ ਵਿਚ ਅਮੀਰ ਆਦਮੀ ਦਿਸਦੇ ਹਨ, ਉਹ ਕਿਤੇ ਨਾ ਕਿਤੇ ਧੋਖਾ-ਧੜ੍ਹੀ ਕਰਕੇ ਅਮੀਰ ਬਣਦੇ ਹਨ ਨਾ ਕਿ ਖੇਤੀ ਵਿੱਚੋਂ। ਕਿਸਾਨ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਤੋਂ ਮਨ ਉਚਾਟ ਨਾ ਕਰੇ ਕਿਉਂਕਿ ਦੂਸਰੇ ਲੋਕ, ਜੋ ਇਸ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਆਰਥਿਕਤਾ ਨੂੰ ਵੀ ਸੱਟ ਵੱਜੇਗੀ। ਸਦਾ ਟਾਈਮ ਇਕ ਨਹੀਂ ਰਹਿੰਦਾ, ਸਮਾਂ ਬਦਲਣ ਨਾਲ ਧਰਤੀ ਮਾਤਾ ਵੀ ਕਿਸਾਨ ਨੂੰ ਵਰ ਦੇਵੇਗੀ ਬਾਬੇ ਨਾਨਕ ਨੇ ਵੀ ਖੇਤੀ ਨੂੰ ਉੱਤਮ ਕਰਕੇ ਜਾਣਿਆ ਹੈ, ਇਹ ਜ਼ਰੂਰ ਹੀ ਉੱਤਮ ਰਹੇਗੀ।

ਕਿਸਾਨਾਂ ਪ੍ਰਤੀ ਹਮਦਰਦੀ ਹਰ ਕੌਮ ਦੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਖੁਦਕੁਸ਼ੀ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂਕੀ ਆਪ ਮਰਨ ਨਾਲ ਤੁਹਾਡਾ ਬਾਕੀ ਪਰਿਵਾਰ ਸੁਖੀ ਵਸੇਗਾ। ਤੁਸੀਂ ਉਨ੍ਹਾਂ ਨੂੰ ਹੋਰ ਵੀ ਦੁਖੀ ਕਰੋਗੇ। ਅਫ਼ਗਾਨਿਸਤਾਨ ਦੇ ਕਿਸਾਨ ਦੀ ਹਾਲਤ ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦਾ ਕਿਸਾਨ ਕਦੇ ਵੀ ਖੁਦਕੁਸ਼ੀ ਨਾ ਕਰੇ। ਗੁਰੂਆਂ, ਪੀਰਾਂ ਦੇ ਜੀਵਨ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਸਾਨੂੰ ਔਖੇ ਸਮੇਂ ਵਿਚ ਜਿਊਣਾ ਸਿਖਾਇਆ ਹੈ। ਸਾਡੇ ਕਿਸਾਨ ਨੂੰ ਲੋੜਾਂ ਸੀਮਤ ਕਰ ਲੈਣੀਆਂ ਚਾਹੀਦੀਆਂ ਹਨ। ਲੁਟੇਰਾ ਵਰਗ ਤੁਹਾਡੀਆਂ ਇੱਛਾਵਾਂ ਦੀ ਪੂਰਤੀ ਕਰਦਿਆਂ ਕਰਦਿਆਂ ਤੁਹਾਡੀਆਂ ਮਨੋਬਿਰਤੀਆਂ ਨੂੰ ਸਮਝ ਕੇ ਲੁੱਟ ਲੈਂਦਾ ਹੈ। ਇੱਛਾ ਸੀਮਤ ਹੋਵੇਗੀ ਤਾਂ ਕੋਈ ਤੁਹਾਡੀ ਮਜਬੂਰੀ ਦਾ ਫਾਇਦਾ ਨਹੀਂ ਲੈ ਸਕੇਗਾ। ਰਾਜਸਥਾਨ ਵਿਚ ਖੇਤੀ ਦੇ ਸਾਧਨ ਸੀਮਤ ਹੋਣ ਕਰਕੇ ਵੀ ਕਿਸਾਨ ਨਿਰਾਸ਼ਾ ਵਿੱਚ ਨਹੀਂ ਹੈ ਤਾਂ ਫਿਰ ਪੰਜਾਬ ਦਾ ਕਿਸਾਨ ਕਿਉਂ?

ਜਿੱਥੋਂ ਤੱਕ ਕਿਸਾਨ ਜਥੇਬੰਦੀਆਂ ਦਾ ਕਿਸਾਨ ਪੱਖੀ ਹੋਣ ਦਾ ਦਾਅਵਾ, ਉਹ ਵੀ ਕਿਤੇ ਦੋ ਤਿੰਨ ਜਥੇਬੰਦੀਆਂ ਨੂੰ ਛੱਡ ਕੇ ਸਰਕਾਰ ਦਾ ਸਾਥ ਦਿੰਦੀਆਂ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਅਹੁਦੇ ਬਿਰਾਜੇ ਹਨ ਸਰਕਾਰ ਵੱਲੋਂ ਲਈ ਕੁਰਸੀ ਕਦੇ ਕਿਸਾਨੀ ਦਾ ਭਲਾ ਨਹੀਂ ਕਰ ਸਕਦੀ। ਇਸ ਲਈ ਕਿਸਾਨ ਨੂੰ ਕਿਤੇ ਨਾ ਕਿਤੇ ਉਸ ਜਥੇਬੰਦੀ ਨਾਲ ਜੁੜਨਾ ਚਾਹੀਦਾ ਹੈ ਜੋ ਵਿਕਾਊ ਨਾ ਹੋਵੇ। ਜੇਕਰ ਅੱਜ ਇਹ ਜਥੇਬੰਦੀਆਂ ਹੋਂਦ ਵਿਚ ਨਾ ਆਉਂਦੀਆਂ ਤਾਂ ਰਾਜਨੀਤੀਵਾਨਾਂ ਅਤੇ ਧਨਾਢ ਲੋਕਾਂ ਨੇ ਕਿਸਾਨ ਦੀ ਜ਼ਮੀਨ ਹੀ ਹੜੱਪ ਲੈਣੀ ਸੀ। ਜਿਹੜਾ ਵੀ ਕਿਸਾਨ ਇਨ੍ਹਾਂ ਦੇ ਨਾਲ ਰਲ ਕੇ ਚਲਦਾ ਹੈ, ਉਹ ਖੁਦਕੁਸ਼ੀ ਵਾਲੇ ਪਾਸੇ ਵੱਲ ਨਹੀਂ ਸੋਚਦਾ ਹੈ ਕਿਉਂਕਿ ਯੂਨੀਅਨ ਦੇ ਨਿਮਾਇੰਦੇ ਉਹਨਾਂ ਨੂੰ ਲੁਟੇਰਿਆਂ ਦੀਆਂ ਚਾਲਾਂ ਤੋਂ ਵਾਕਿਫ਼ ਕਰਵਾਉਂਦੇ ਰਹਿੰਦੇ ਹਨ ਅਤੇ ਮੈਂ ਕਿਸਾਨ ਨੂੰ ਇਹ ਹੀ ਕਹਾਂਗਾ ਕਿ ਜੀਵਨ ਨੂੰ ਸਮਾਜ ਦੇ ਸਹੀ ਲੇਖੇ ਲਾਈਏ ਕਿਉਂਕਿ ਖੁਦਕੁਸ਼ੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਹੀ ਸੇਧ ਸਾਬਤ ਨਹੀਂ ਹੋਵੇਗੀ

*****

(653)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਬਲਜੀਤ ਸਿੰਘ ਗਿੱਲ

ਡਾ. ਬਲਜੀਤ ਸਿੰਘ ਗਿੱਲ

C.G.M College Mohlan, Sri Mukatsar Sahib, Punjab, India.
Phone: (91 - 94630 - 17742)
Email: (drbaljeetgill@gmail.com)