VallabhbhaiPatel1DaljitRaiKalia72014 ਵਿੱਚ ਭਾਰਤ ਸਰਕਾਰ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ..."
(15 ਦਸੰਬਰ 2025)

 

VallabhbhaiPatel1

ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਨੇ ਭਾਰਤ ਦੇ ਅਜ਼ਾਦੀ ਅੰਦੋਲਨ ਅਤੇ ਬਾਅਦ ਵਿੱਚ ਆਜ਼ਾਦ ਭਾਰਤ ਦੇ ਰਾਸ਼ਟਰ ਨਿਰਮਾਣ ਦੇ ਮੁਢਲੇ ਦੌਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ600 ਦੇ ਕਰੀਬ ਦੇਸੀ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਮਿਲਾ ਕੇ ਅਖੰਡ ਭਾਰਤ ਬਣਾਉਣ ਵਿੱਚ ਉਹਨਾਂ ਦਾ ਅਹਿਮ ਰੋਲ ਹੈਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ, 1857 ਈਸਵੀ ਨੂੰ ਆਪਣੇ ਨਾਨਕੇ ਪਿੰਡ ਨਡਿਆਦ, ਗੁਜਰਾਤ ਵਿਖੇ ਮਾਤਾ ਲਾਡਬਾਈ ਦੀ ਕੁੱਖੋਂ ਹੋਇਆਉਹਨਾਂ ਦਾ ਅਸਲੀ ਪਿੰਡ ਕਰਮਸਦ ਸੀ‌ਉਹਨਾਂ ਦੇ ਪਿਤਾ ਝਵੇਰ ਭਾਈ ਪਟੇਲ ਹੱਕ-ਸੱਚ ਦੀ ਕਮਾਈ ਕਰਨ ਵਾਲੇ ਅਤੇ ਦੇਸ਼ ਭਗਤ ਸਨਉਹਨਾਂ ਨੇ 1857 ਦੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ ਅਤੇ ਗ੍ਰਿਫਤਾਰੀ ਵੀ ਦਿੱਤੀ ਸੀਸਰਦਾਰ ਪਟੇਲ ਦੀ ਮਾਤਾ ਧਾਰਮਿਕ ਅਤੇ ਰਾਸ਼ਟਰਵਾਦੀ ਵਿਚਾਰਾਂ ਦੀ ਧਾਰਨੀ ਸੀਗਾਂਧੀ ਜੀ ਦੇ ਪ੍ਰਭਾਵ ਹੇਠ ਉਹ ਵੀ ਵਿਹਲੇ ਸਮੇਂ ਦੌਰਾਨ ਚਰਖਾ ਕੱਤਦੀ ਅਤੇ ਸੂਤ ਤਿਆਰ ਕਰਦੀ ਰਹਿੰਦੀ ਸੀਸਰਦਾਰ ਪਟੇਲ ਦੇ ਵੱਡੇ ਭਰਾ ਵਿੱਠਲ ਭਾਈ ਪਟੇਲ ਵੀ ਉੱਘੇ ਦੇਸ਼ ਭਗਤ ਹੋਏ ਹਨਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਪਰਿਵਾਰ ਦਾ ਸਰਦਾਰ ਪਟੇਲ ਨੂੰ ਨਿਡਰ ਦੇਸ਼ ਭਗਤ ਬਣਾਉਣ ਵਿੱਚ ਚੋਖਾ ਹੱਥ ਸੀ

ਵਿੱਦਿਆ ਪ੍ਰਾਪਤੀ ਲਈ ਸਰਦਾਰ ਪਟੇਲ ਕਰਮਸਦ, ਨਡਿਆਦ, ਬੜੌਦਾ ਅਤੇ ਹੋਰ ਕਈ ਥਾਂਵਾਂ ’ਤੇ ਗਏ‌ਉਹਨਾਂ ਨੇ ਬੜੌਦਾ ਦੇ ਹਾਈ ਸਕੂਲ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾਮੈਟ੍ਰਿਕ ਪਾਸ ਕਰਨ ਉਪਰੰਤ ਡਿਸਟ੍ਰਿਕਟ ਪਲੀਡਰ ਦੀ ਤਿਆਰੀ ਕਰਨ ਲੱਗ ਪਏਉਹ ਬਰਿਸਟਰ ਬਣਨਾ ਚਾਹੁੰਦੇ ਸਨ ਪਰ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਚੰਗੀ ਨਹੀਂ ਸੀ‌ਇਸ ਲਈ ਉਹਨਾਂ ਨੇ ਮਨ ਬਣਾਇਆ ਕਿ ਪਹਿਲਾਂ ਉਹ ਵਕਾਲਤ ਕਰਕੇ ਪੈਸਾ ਕਮਾਉਣਗੇ ਤੇ ਫਿਰ ਵਿਲਾਇਤ ਜਾ ਕੇ ਬਰਿਸਟਰੀ ਦੀ ਪੜ੍ਹਾਈ ਕਰਨਗੇਸਰਦਾਰ ਪਟੇਲ ਨੇ ਕਈ ਕੇਸਾਂ ਦੀ ਹੈਰਾਨਕੁਨ ਪੈਰਵੀ ਕੀਤੀ, ਜਿਸ ਨਾਲ ਵਕਾਲਤ ਦੇ ਖੇਤਰ ਵਿੱਚ ਉਹਨਾਂ ਦੇ ਧਾਂਕ ਜੰਮ ਗਈ ਅਤੇ ਉਹਨਾਂ ਨੇ ਚੰਗਾ ਪੈਸਾ ਕਮਾਇਆਉਹਨਾਂ ਇੰਗਲੈਂਡ ਜਾ ਕੇ ਅੱਵਲ ਸ਼੍ਰੈਣੀ ਵਿੱਚ ਵਕਾਲਤ ਪਾਸ ਕੀਤੀਵਕਾਲਤ ਪਾਸ ਕਰਨ ਉਪਰੰਤ ਉਹਨਾਂ ਅਹਿਮਦਾਬਾਦ ਵਿਖੇ ਵਕਾਲਤ ਕਰਨੀ ਸ਼ੁਰੂ ਕੀਤੀ ਅਤੇ ਕਾਫੀ ਨਾਮਣਾ ਖੱਟਿਆਉਹਨਾਂ ਦੀ ਸ਼ਾਦੀ 1904 ਈਸਵੀ ਵਿੱਚ ਝਬੇਰਬਾ ਨਾਲ ਹੋਈਉਹਨਾਂ ਦੇ ਘਰ 1905 ਵਿੱਚ ਬੇਟੀ ਮਣੀਬੇਨ ਦਾ ਜਨਮ ਹੋਇਆ ਅਤੇ ਬਾਅਦ ਵਿੱਚ ਇੱਕ ਬੇਟੇ ਦਹੀਆ ਦਾ ਜਨਮ ਹੋਇਆ

ਦੱਖਣੀ ਅਮਰੀਕਾ ਤੋਂ ਦੇਸ਼ ਪਰਤ ਕੇ 1915 ਈਸਵੀ ਵਿੱਚ ਗਾਂਧੀ ਜੀ ਅਹਿਮਦਾਬਾਦ ਦੇ ਕੋਚਰਬ ਵਿਖੇ ਆਸ਼ਰਮ ਬਣਾ ਕੇ ਰਹਿਣ ਲੱਗ ਪਏ ਇੱਥੇ ਹੀ ਸਰਦਾਰ ਪਟੇਲ ਗਾਂਧੀ ਜੀ ਦੇ ਸੰਪਰਕ ਵਿੱਚ ਆਏਨਵੰਬਰ 1917 ਵਿੱਚ ਗੋਧਰਾ ਵਿਖੇ ਗੁਜਰਾਤ ਰਾਜਸੀ ਪਰਿਸ਼ਦ ਹੋਈ‌ਇਸ ਵਿੱਚ ਵਗਾਰ ਪ੍ਰਥਾ ਸੰਬੰਧੀ ਮਤਾ ਪਾਸ ਹੋਇਆਵਗਾਰ ਪ੍ਰਥਾ ਹਟਾਉਣ ਦਾ ਕੰਮ ਸਰਦਾਰ ਪਟੇਲ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇੱਥੋਂ ਹੀ ਉਹਨਾਂ ਦੇ ਰਾਜਸੀ ਜੀਵਨ ਦੀ ਸ਼ੁਰੂਆਤ ਹੋਈਇਸ ਸਮੇਂ ਬਾਰਸ਼ਾਂ ਜ਼ਿਆਦਾ ਹੋਣ ਨਾਲ ਖੇੜਾ ਜ਼ਿਲ੍ਹੇ ਦੀ ਬਹੁਤ ਸਾਰੀ ਫਸਲ ਤਬਾਹ ਹੋ ਗਈ, ਜਿਸ ਕਰਕੇ ਸਰਕਾਰ ਮਾਮਲਾ ਵਸੂਲ ਨਹੀਂ ਕਰ ਸਕਦੀ ਸੀਕਿਸਾਨ ਗਾਂਧੀ ਜੀ ਕੋਲ ਪਹੁੰਚੇਗਾਂਧੀ ਜੀ ਨੇ ਖੁਦ ਇਸ ਗੱਲ ਦੀ ਪੜਤਾਲ ਕੀਤੀਪੜਤਾਲ ਵਿੱਚ ਪਟੇਲ ਜੀ ਨੇ ਵੀ ਬਹੁਤ ਕੰਮ ਕੀਤਾਗਾਂਧੀ ਜੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆਪਟੇਲ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ1919 ਵਿੱਚ ਰੌਲਟ ਐਕਟ ਦੇ ਵਿਰੋਧ ਵਿੱਚ ਗਾਂਧੀ ਜੀ ਨੇ ਦੇਸ਼ ਵਿਆਪੀ ਸੱਤਿਆਗ੍ਰਹਿ ਸ਼ੁਰੂ ਕੀਤਾ ਤਾਂ ਸਰਦਾਰ ਪਟੇਲ ਨੇ ਘਰ ਘਾਟ ਸਭ ਤਿਆਗ ਕੇ ਸਤਿਆਗ੍ਰਹਿ ਵਿੱਚ ਸਰਗਰਮ ਹਿੱਸਾ ਲਿਆਅਹਿਮਦਾਬਾਦ ਮਿਊਂਸਪਲ ਕਮੇਟੀ ਦੇ ਮੈਂਬਰ ਵਜੋਂ ਉਹਨਾਂ ਸਰਕਾਰ ਨਾਲ ਟੱਕਰ ਲਈ

ਜਦੋਂ ਮਹਾਤਮਾ ਗਾਂਧੀ ਜੀ ਵੱਲੋਂ ਨਾ-ਮਿਲਵਰਤਨ ਲਹਿਰ ਤਹਿਤ ਸਕੂਲਾਂ, ਕਾਲਜਾਂ ਦੇ ਬਾਈਕਾਟ ਦੀ ਲਹਿਰ ਤੁਰੀ ਤਾਂ ਉਸ ਸਮੇਂ ਗੁਜਰਾਤ ਵਿੱਚ ਇਸ ਅੰਦੋਲਨ ਦੇ ਮੋਹਰੀ ਸਰਦਾਰ ਵੱਲਭ ਭਾਈ ਪਟੇਲ ਸਨਇਸ ਅੰਦੋਲਨ ਦੇ ਚਲਦਿਆਂ ਹੀ ਨਾਗਪੁਰ ਵਿੱਚ ਝੰਡਾ ਸੱਤਿਆਗ੍ਰਹਿ ਸ਼ੁਰੂ ਹੋ ਗਿਆਕੁਝ ਲੋਕ ਕੌਮੀ ਝੰਡੇ ਦੇ ਨਾਲ ਸਿਵਲ ਲਾਈਨਜ਼ ਵੱਲ ਜਾ ਰਹੇ ਸਨਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾਸੇਠ ਜਮਨਾ ਲਾਲ ਬਜਾਜ ਇਸ ਅਪਮਾਨ ਨੂੰ ਸਹਿਣ ਨਾ ਸਕੇਉਹ ਝੰਡਾ ਲੈ ਕੇ ਸਿਵਲ ਲਾਈਨਜ਼ ਗਏ ਅਤੇ ਗ੍ਰਿਫਤਾਰ ਹੋ ਗਏਇਸ ਤੋਂ ਪਿੱਛੋਂ ਝੰਡਾ ਅੰਦੋਲਨ ਦੀ ਵਾਗਡੋਰ ਸਰਦਾਰ ਵੱਲਭ ਭਾਈ ਪਟੇਲ ਨੇ ਸੰਭਾਲ ਲਈਉਹਨਾਂ ਯੋਜਨਾ ਨੂੰ ਆਪਣੀ ਸੂਝਬੂਝ ਨਾਲ ਅਜਿਹਾ ਤੋਰਿਆ ਕਿ ਫਿਰ ਸਾਰੇ ਦੇਸ਼ ਵਿੱਚੋਂ ਸੱਤਿਆਗ੍ਰਹਿਈਆਂ ਦਾ ਹੜ੍ਹ ਨਾਗਪੁਰ ਵਿੱਚ ਆ ਗਿਆਸਰਕਾਰ ਨੂੰ ਝੁਕਣਾ ਪਿਆ ਅਤੇ ਝੰਡਾ ਸੱਤਿਆਗ੍ਰਹਿ ਦੇ ਸਾਰੇ ਕੈਦੀ ਰਿਹਾਅ ਕਰਨੇ ਪਏ

ਨਾਗਪੁਰ ਝੰਡਾ ਸੱਤਿਆਗ੍ਰਹਿ ਤੋਂ ਮਗਰੋਂ ਬੋਰਸਦ ਤਾਲੁੱਕੇ ਵਿੱਚ ਮੁੰਡਕਰ ਅੰਦੋਲਨ ਦੀ ਅਗਵਾਈ ਵੀ ਸਰਦਾਰ ਪਟੇਲ ਨੇ ਹੀ ਕੀਤੀ1927 ਵਿੱਚ ਜਦੋਂ ਗੁਜਰਾਤ ਵਿੱਚ ਭਿਆਨਕ ਹੜ੍ਹ ਆਏ ਤਾਂ ਉਸ ਸਮੇਂ ਸਰਦਾਰ ਪਟੇਲ ਅਹਿਮਦਾਬਾਦ ਨਗਰਪਾਲਿਕਾ ਅਤੇ ਪ੍ਰਦੇਸ਼ ਕਾਂਗਰਸ, ਦੋਵਾਂ ਦੇ ਪ੍ਰਧਾਨ ਸਨਉਹਨਾਂ ਨੇ ਵਿਰੋਧੀ ਅੰਗਰੇਜ਼ ਸਰਕਾਰ ਤੋਂ ਇੱਕ ਕਰੋੜ ਦੀ ਰਕਮ ਇਨ੍ਹਾਂ ਹੜ੍ਹਾਂ ਤੋਂ ਹੋਈ ਤਬਾਹੀ ਨਾਲ ਨਜਿੱਠਣ ਲਈ ਲੈ ਲਈ, ਜੋ ਕਿ ਬਹੁਤ ਵੱਡੀ ਪ੍ਰਾਪਤੀ ਸੀਗਾਂਧੀ ਜੀ ਨੇ ਪਟੇਲ ਦੀ ਇਸ ਕਾਮਯਾਬੀ ਨੂੰ ਸੱਚ ਅਤੇ ਅਹਿੰਸਾ ਦੀ ਜਿੱਤ ਮੰਨਿਆ

1928 ਵਿੱਚ ਰਿਵੀਜ਼ਨ ਸੈਟਲਮੈਂਟ ਸਮੇਂ ਬਾਰਦੌਲੀ ਇਲਾਕੇ ਦਾ ਮਾਮਲਾ 22 ਫੀਸਦੀ ਵਧਾ ਦਿੱਤਾ ਗਿਆਕਿਸਾਨਾਂ ਵਿੱਚ ਇਸ ਪ੍ਰਤੀ ਬਹੁਤ ਰੋਹ ਸੀ‌12 ਫਰਵਰੀ, 1928 ਨੂੰ ਕਿਸਾਨਾਂ ਵੱਲੋਂ ਸਰਬ ਸੰਮਤੀ ਨਾਲ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਗਿਆਵੱਲਭ ਭਾਈ ਪਟੇਲ ਇਸ ਅੰਦੋਲਨ ਦੇ ਕਰਤਾ-ਧਰਤਾ ਸਨ‌ਅੰਤ ਸਰਕਾਰ ਨੂੰ ਝੁਕਣਾ ਪਿਆਸਰਕਾਰ ਨੇ ਮੰਨਿਆ ਕਿ ਦੁਬਾਰਾ ਪੜਤਾਲ ਕਰਕੇ ਮਾਮਲੇ ਦਾ ਫੈਸਲਾ ਕੀਤਾ ਜਾਵੇਗਾ, ਕਿਸਾਨਾਂ ਦੀ ਜ਼ਬਤ ਕੀਤੀ ਜ਼ਮੀਨ ਮੋੜੀ ਜਾਵੇਗੀ ਅਤੇ ਸੱਤਿਆਗ੍ਰਹਿ ਕਰਨ ਵਾਲਿਆਂ ਨੂੰ ਛੱਡ ਦਿੱਤਾ ਜਾਵੇਗਾਸਰਦਾਰ ਪਟੇਲ ਦੀ ਜਿੱਤ ਹੋਈ ਅਤੇ ਗਾਂਧੀ ਜੀ ਨੇ ਉਹਨਾਂ ਨੂੰ ਬਾਰਦੌਲੀ ਦਾ ਸਰਦਾਰਕਹਿ ਕੇ ਸਨਮਾਨਿਤ ਕੀਤਾ

12 ਮਾਰਚ 1930 ਨੂੰ ਸ਼੍ਰੀ ਮਹਾਤਮਾ ਗਾਂਧੀ ਜੀ ਲੂਣ ਸਤਿਆਗ੍ਰਹਿ ਕਰਨ ਲਈ ਡਾਂਡੀ ਮਾਰਚ ਲਈ ਰਵਾਨਾ ਹੋਏਇਸ ਮਾਰਚ ਦੀ ਸਾਰੀ ਵਿਉਂਤ ਸਰਦਾਰ ਪਟੇਲ ਦੀ ਬਣਾਈ ਹੋਈ ਸੀਸਰਦਾਰ ਜੀ ਗੁਜਰਾਤ ਵਿੱਚ ਰਾਸ਼ਟਰੀ ਚੇਤਨਤਾ ਪੈਦਾ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਸਨਉਹਨਾਂ ਦੇ ਪ੍ਰਭਾਵਸ਼ਾਲੀ ਭਾਸ਼ਣਾਂ ਦਾ ਜਨਤਾ ’ਤੇ ਜਾਦੂ ਵਰਗਾ ਅਸਰ ਹੁੰਦਾ ਸੀਸਰਕਾਰ ਘਬਰਾ ਉੱਠੀਉਹ ਨੇ 7 ਮਾਰਚ 1930 ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆਉਹਨਾਂ ਨੂੰ ਤਿੰਨ ਮਹੀਨੇ ਸਖਤ ਕੈਦ ਅਤੇ 500 ਰੁਪਏ ਜ਼ੁਰਮਾਨੇ ਦੀ ਸਜ਼ਾ ਹੋਈਜਦੋਂ ਉਹ ਰਿਹਾਅ ਹੋਏ ਤਾਂ ਸਾਰਾ ਦੇਸ਼ ਹੀ ਜੇਲ੍ਹ-ਖਾਨਾ ਬਣਿਆ ਹੋਇਆ ਸੀਪੰਡਿਤ ਮੋਤੀ ਲਾਲ ਨਹਿਰੂ ਦੇ ਮਗਰੋਂ ਉਹ ਰਾਸ਼ਟਰਪਤੀ (ਕਾਂਗਰਸ ਦੇ ਪ੍ਰਧਾਨ) ਬਣੇ ਅਤੇ 13 ਜੂਨ 1930 ਨੂੰ ਮੁੜ ਗ੍ਰਿਫਤਾਰ ਕਰ ਲਏ ਗਏਉਹਨਾਂ ਨੂੰ ਫਿਰ ਤਿੰਨ ਮਹੀਨੇ ਦੀ ਸਜ਼ਾ ਹੋਈਉਹ ਸਜ਼ਾ ਭੁਗਤ ਕੇ ਰਿਹਾਅ ਹੋਏ ਤਾਂ ਮੁੜ ਦਸੰਬਰ ਦੇ ਦੂਜੇ ਹਫਤੇ ਗ੍ਰਿਫਤਾਰ ਕਰ ਲਏ ਗਏ ਤੇ ਇਸ ਵਾਰ ਉਹਨਾਂ ਨੂੰ ਨੌ ਮਹੀਨੇ ਦੀ ਸਜ਼ਾ ਹੋਈਇਸ ਸਮੇਂ ਇੰਗਲੈਂਡ ਵਿੱਚ ਪਹਿਲੀ ਗੋਲਮੇਜ਼ ਕਾਨਫਰੰਸ ਹੋ ਰਹੀ ਸੀ25 ਜਨਵਰੀ 1931 ਨੂੰ 26 ਵੱਡੇ ਆਗੂਆਂ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਗਿਆਉਹਨਾਂ ਵਿੱਚ ਸਰਦਾਰ ਪਟੇਲ ਵੀ ਸ਼ਾਮਲ ਸਨ

ਮਾਰਚ 1931 ਵਿੱਚ ਕ੍ਰਾਂਚੀ ਵਿਖੇ ਹੋਏ ਕਾਂਗਰਸ ਦੇ ਇਜਲਾਸ ਦੇ ਉਹ ਚੇਅਰਮੈਨ ਸਨ4 ਜਨਵਰੀ 1932 ਨੂੰ ਗਾਂਧੀ ਜੀ ਅਤੇ ਸਰਦਾਰ ਪਟੇਲ ਨੂੰ ਕੈਦੀ ਬਣਾ ਲਿਆ ਗਿਆਦੋਵੇਂ ਆਗੂ 16 ਮਹੀਨੇ ਤਕ ਜੇਲ੍ਹ ਵਿੱਚ ਰਹੇ‌ ਜਦੋਂ ਸਰਦਾਰ ਪਟੇਲ ਜੇਲ੍ਹ ਵਿੱਚ ਸਨ ਤਾਂ 1932 ਉਹਨਾਂ ਦੀ ਮਾਤਾ ਜੀ ਦੀ ਮੌਤ ਹੋ ਗਈ‌ਇਸ ਤੋਂ ਬਾਅਦ ਜਦੋਂ ਪਟੇਲ ਨਾਸਕ ਜੇਲ੍ਹ ਵਿੱਚ ਸਨ ਤਾਂ ਉਹਨਾਂ ਦੇ ਵੱਡੇ ਭਰਾ ਵਿੱਠਲ ਭਾਈ ਪਟੇਲ ਦੀ ਜਨੇਵਾ ਵਿੱਚ ਮੌਤ ਹੋ ਗਈ‌‌ਭਰਾ ਦੀ ਮੌਤ ਦਾ ਉਹਨਾਂ ਨੂੰ ਗਹਿਰਾ ਸਦਮਾ ਹੋਇਆ, ਪਰ ਉਹਨਾਂ ਸ਼ਰਤਾਂ ਅਧੀਨ ਰਿਹਾਅ ਹੋ ਕੇ ਅੰਤਿਮ ਸੰਸਕਾਰ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾਉਹਨਾਂ ਨੂੰ ਜੁਲਾਈ 1934 ਵਿੱਚ ਰਿਹਾਅ ਕੀਤਾ ਗਿਆ ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਸਰਦਾਰ ਨੇ ਗੁਜਰਾਤ ਵਿੱਦਿਆ ਪੀਠ ਚਾਲੂ ਕੀਤਾ ਜਦੋਂ ਇਲਾਕੇ ਵਿੱਚ ਪਲੇਗ ਫੈਲੀ ਤਾਂ ਸਰਦਾਰ ਪਟੇਲ ਨੇ ਦਿਨ-ਰਾਤ ਇੱਕ ਕਰਕੇ ਰੋਗੀਆਂ ਦੀ ਸੇਵਾ ਕੀਤੀ1937 ਵਿੱਚ ਪ੍ਰਾਂਤਕ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ11 ਸੂਬਿਆਂ ਵਿੱਚੋਂ 8 ਸੂਬਿਆਂ ਵਿੱਚ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੋਇਆਕਾਂਗਰਸ ਦੀ ਇਸ ਕਾਮਯਾਬੀ ਵਿੱਚ ਸਰਦਾਰ ਪਟੇਲ ਦਾ ਅਹਿਮ ਰੋਲ ਸੀਫਰਵਰੀ 1938 ਵਿੱਚ ਕਾਂਗਰਸ ਦਾ ਸਲਾਨਾ ਸਮਾਗਮ ਬਾਰਦੌਲੀ ਜ਼ਿਲ੍ਹੇ ਦੇ ਹਰੀਪੁਰ ਪਿੰਡ ਵਿਖੇ ਹੋਇਆਇਸਦੇ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਸਰਦਾਰ ਪਟੇਲ ਦੇ ਸਿਰ ਸੀ

16 ਅਕਤੂਬਰ 1940 ਤੋਂ ਗਾਂਧੀ ਜੀ ਵੱਲੋਂ ਵਿਅਕਤੀਗਤ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆਇਸੇ ਅੰਦੋਲਨ ਦੇ ਤਹਿਤ ਸਰਦਾਰ ਪਟੇਲ ਨੂੰ 17 ਨਵੰਬਰ 1940 ਨੂੰ ਗ੍ਰਿਫਤਾਰ ਕਰਕੇ ਸਾਬਰਮਤੀ ਦੀ ਜੇਲ੍ਹ ਭੇਜ ਦਿੱਤਾ ਗਿਆ

9 ਅਗਸਤ, 1942 ਨੂੰ ਹੋਰਨਾਂ ਨੇਤਾਵਾਂ ਨਾਲ ਸਰਦਾਰ ਪਟੇਲ ਨੂੰ ਗ੍ਰਿਫਤਾਰ ਕਰਕੇ ਅਹਿਮਦਨਗਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਗਿਆਸਾਰੇ ਪਾਸੇ ਹਫੜਾ-ਦਫੜੀ ਮਚ ਗਈ‌ਸਰਕਾਰੀ ਸੰਸਥਾਵਾਂ ’ਤੇ ਧਾਵੇ ਬੋਲੇ ਗਏ, ਰੇਲਾਂ ਦੀਆਂ ਪਟੜੀਆਂ ਪੱਟੀਆਂ ਗਈਆਂ, ਟੈਲੀਫੋਨ ਦੀਆਂ ਤਾਰਾਂ ਕੱਟੀਆਂ ਗਈਆਂਸਾਰਾ ਦੇਸ਼ ਹੀ ਜੇਲ੍ਹਖਾਨਾ ਬਣ ਗਿਆਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਛੱਡੋ ਅੰਦੋਲਨ ਵਿੱਚ 60,000 ਤੋਂ ਜ਼ਿਆਦਾ ਵਿਅਕਤੀ ਫੜੇ ਗਏ ਅਤੇ 18000 ਤੋਂ ਜ਼ਿਆਦਾ ਨਜ਼ਰਬੰਦ ਹੋਏ2500 ਤੋਂ ਜ਼ਿਆਦਾ ਅੰਦੋਲਨਕਾਰੀ ਸ਼ਹੀਦ ਹੋ ਗਏ ਜਾਂ ਫਿਰ ਫੱਟੜ ਹੋਏ15 ਜੂਨ 1945 ਨੂੰ ਸਰਦਾਰ ਪਟੇਲ ਜੇਲ੍ਹ ਵਿੱਚੋਂ ਰਿਹਾਅ ਹੋਏ

2 ਸਤੰਬਰ 1946 ਨੂੰ ਕੇਂਦਰ ਵਿੱਚ ਬਣੀ ਸਰਕਾਰ ਵਿੱਚ ਸਰਦਾਰ ਪਟੇਲ ਗ੍ਰਹਿ ਮੰਤਰੀ ਬਣੇਇੰਗਲੈਂਡ ਦੇ ਪ੍ਰਧਾਨ ਮੰਤਰੀ ਐਲਾਨ ਕਰ ਚੁੱਕੇ ਸਨ ਕਿ ਜੂਨ 1948 ਵਿੱਚ ਭਾਰਤ ਨੂੰ ਅਜ਼ਾਦੀ ਦੇ ਦਿੱਤੀ ਜਾਵੇਗੀਪਰ ਲਾਰਡ ਮਾਊਂਟਬੈਟਨ ਨੇ ਦੇਖਿਆ ਕਿ ਇੱਥੋਂ ਦੇ ਹਾਲਾਤ ਬਹੁਤ ਖਰਾਬ ਹਨ ਅਤੇ ਪਾਕਿਸਤਾਨ ਦੀ ਮੰਗ ਵੀ ਜ਼ੋਰ ਫੜ ਰਹੀ ਹੈਉਹਨਾਂ ਨੇ ਇੰਗਲੈਂਡ ਸਰਕਾਰ ਦੀ ਸਲਾਹ ਨਾਲ 3 ਜੂਨ 1947 ਨੂੰ ਐਲਾਨ ਕੀਤਾ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਰਾਸ਼ਟਰ ਐਲਾਨ ਕਰ ਦਿੱਤਾ ਜਾਵੇਗਾ ਅਤੇ ਮੁਸਲਿਮ ਲੀਗ ਨੂੰ ਪਾਕਿਸਤਾਨ ਦੇ ਦਿੱਤਾ ਜਾਵੇਗਾ

15 ਅਗਸਤ ਨੂੰ ਦੇਸ਼ ਆਜ਼ਾਦ ਹੋਇਆਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਨਹਿਰੂ ਬਣੇਇਸ ਮੰਤਰੀ ਮੰਡਲ ਵਿੱਚ ਸਰਦਾਰ ਪਟੇਲ ਉਪ-ਪ੍ਰਧਾਨ ਮੰਤਰੀ ਸਨਗ੍ਰਹਿ ਵਿਭਾਗ ਅਤੇ ਦੇਸੀ ਰਿਆਸਤਾਂ ਸਬੰਧੀ ਵਿਭਾਗ ਉਹਨਾਂ ਨੂੰ ਸੌਂਪੇ ਗਏ‌ਅੰਗਰੇਜ਼ੀ ਹਕੂਮਤ ਨੇ ਭਾਰਤ ਨੂੰ ਆਜ਼ਾਦ ਕਰਨ ਸਮੇਂ ਦੇਸ਼ ਦੇ ਲਗਭਗ 600 ਦੇ ਕਰੀਬ ਰਜਵਾੜਿਆਂ ਨੂੰ ਵੀ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ ਸੀਉਹਨਾਂ ਨੂੰ ਹੱਕ ਸੀ ਕਿ ਉਹ ਕਿਸੇ ਇੱਕ ਦੇਸ਼ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਲ ਹੋ ਸਕਦੇ ਹਨਕੁਝ ਰਾਜੇ ਆਪਣੀ ਵੱਖਰੀ ਹਸਤੀ ਰੱਖਣ ਦੀ ਵੀ ਸੋਚ ਰਹੇ ਸਨਇਸਦਾ ਨਤੀਜਾ ਇਹੋ ਹੀ ਹੋਣਾ ਸੀ ਕਿ ਦੇਸ਼ ਦੀ ਹੋਰ ਸੈਂਕੜੇ ਟੁਕੜਿਆਂ ਵਿੱਚ ਵੰਡ ਹੁੰਦੀਇਸ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸਰਦਾਰ ਪਟੇਲ ਦੇ ਸਿਰ ਸੀਸਰਦਾਰ ਪਟੇਲ ਨੇ ਆਪਣੀ ਸੂਝਬੂਝ ਅਤੇ ਦੂਰ ਦ੍ਰਿਸ਼ਟਤਾ ਨਾਲ ਸੈਂਕੜੇ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਾਉਣ ਦਾ ਕਠਿਨ ਕਾਰਜ ਬੜੀ ਬਾਖੂਬੀ ਨਿਭਾਇਆ‌ਸਰਦਾਰ ਪਟੇਲ ਨੇ ਜੂਨਾਗੜ੍ਹ ਅਤੇ ਹੈਦਰਾਬਾਦ ਰਿਆਸਤਾਂ ਨੂੰ ਸੰਘ ਵਿੱਚ ਸ਼ਾਮਲ ਕੀਤਾਉਹਨਾਂ ਉੜੀਸਾ ਦੇ ਰਜਵਾੜਿਆਂ ਨੂੰ ਉੜੀਸਾ ਪ੍ਰਾਂਤ ਵਿੱਚ ਅਤੇ ਮੱਧ ਭਾਰਤ ਦੇ ਛੱਤੀਸਗੜ੍ਹ ਦੇ ਰਾਜਿਆਂ ਨੂੰ ਮੱਧ ਭਾਰਤ ਵਿੱਚ ਸ਼ਾਮਲ ਕੀਤਾਸੰਯੁਕਤ ਸੌਰਾਸ਼ਟਰ ਸੰਘ ਦਾ ਉਦਘਾਟਨ ਸਰਦਾਰ ਸਾਹਿਬ ਨੇ 15 ਫਰਵਰੀ 1948 ਨੂੰ ਕੀਤਾ30 ਮਾਰਚ 1949 ਨੂੰ ਉਹਨਾਂ ਜੈਪੁਰ ਵਿਖੇ ਰਾਜਸਥਾਨ ਯੂਨੀਅਨ ਦਾ ਉਦਘਾਟਨ ਕੀਤਾ ਅਤੇ ਇਲਾਕੇ ਦੇ ਛੋਟੇ-ਛੋਟੇ ਰਜਵਾੜੇ ਇਸ ਵਿੱਚ ਸ਼ਾਮਲ ਕੀਤੇ11 ਜੁਲਾਈ 1949 ਨੂੰ ਟ੍ਰਾਵਨਕੋਰ-ਕੋਚੀਨ ਦੇ ਸੰਯੁਕਤ ਰਾਜ ਦੀ ਸਥਾਪਨਾ ਹੋਈਮੈਸੂਰ ਦਾ ਰਾਜਾ ਵੀ ਭਾਰਤੀ ਸੰਘ ਵਿੱਚ ਸ਼ਾਮਲ ਹੋ ਗਿਆ‌ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਅਤੇ ਹਿਮਾਚਲ ਦੇ ਰਿਆਸਤੀ ਰਾਜੇ ਵੀ ਭਾਰਤੀ ਸੰਘ ਵਿੱਚ ਸ਼ਾਮਲ ਹੋਣਾ ਮੰਨ ਗਏਸਰਦਾਰ ਸਾਹਿਬ ਤਾਂ ਕਸ਼ਮੀਰ ਨੂੰ ਵੀ ਭਾਰਤੀ ਸੰਘ ਵਿੱਚ ਪੱਕੇ ਤੌਰ ’ਤੇ ਸ਼ਾਮਲ ਕਰਨ ਦੇ ਹਾਮੀ ਸਨਪਰ ਲਾਰਡ ਮਾਉਂਟਬੈਟਨ ਦੀ ਸਲਾਹ ’ਤੇ ਨਹਿਰੂ ਜੀ ਇਸ ਮਸਲੇ ਨੂੰ ਰਾਸ਼ਟਰ ਸੰਘ ਕੋਲ ਲੈ ਕੇ ਗਏ‌ ਉੱਥੇ ਇਹ ਮਸਲਾ ਅੱਜ ਵੀ ਜਿਉਂ ਦਾ ਤਿਉਂ ਖੜ੍ਹਾ ਹੈ ਅਤੇ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿੱਚ ਹਮੇਸ਼ਾ ਹੀ ਕੁੜੱਤਣ ਦਾ ਕਾਰਨ ਬਣਦਾ ਹੈਪੰਡਤ ਨਹਿਰੂ ਮੰਨਦੇ ਸਨ, “ਪਾਕਿਸਤਾਨ ਬਣਨ ਮਗਰੋਂ ਭਾਰਤ ਨੂੰ ਵਿਸ਼ਾਲ ਭਾਰਤ ਬਣਾਉਣ ਵਿੱਚ ਸਰਦਾਰ ਪਟੇਲ ਦਾ ਯੋਗਦਾਨ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ

ਅੰਤ 15 ਦਸੰਬਰ 1950 ਨੂੰ ਭਾਰਤ ਮਾਤਾ ਦਾ ਇਹ ਮਹਾਨ ਸਪੂਤ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਦਾ ਰਾਸ਼ਟਰੀ ਸੁਤੰਤਰਤਾ ਅੰਦੋਲਨ ਵਿੱਚ ਤਾਂ ਅਹਿਮ ਰੋਲ ਹੈ ਹੀ, ਇਸ ਤੋਂ ਵੀ ਵਧ ਕੇ 600 ਦੇ ਕਰੀਬ ਦੇਸੀ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨਾ ਆਪਣੇ ਆਪ ਵਿੱਚ ਅਤੀ ਮਹੱਤਵਪੂਰਨ ਕਾਰਜ ਹੈ1991 ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਸਰਦਾਰ ਪਟੇਲ ਜੀ ਨੂੰ ਦਿੱਤਾ ਗਿਆ2014 ਵਿੱਚ ਭਾਰਤ ਸਰਕਾਰ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ31 ਦਸੰਬਰ, 2018 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਗੁਜਰਾਤ ਰਾਜ ਦੇ ਨਰਮਦਾ ਜ਼ਿਲ੍ਹੇ ਵਿੱਚ ਕੇਵੜੀਆ ਵਿੱਚ ਸਰਦਾਰ ਸਰੋਵਰ ਡੈਮ ਦੇ ਨੇੜੇ ਭਾਰਤ ਦੀ ਏਕਤਾ ਦੇ ਪ੍ਰਤੀਕ ਸਰਦਾਰ ਪਟੇਲ ਦੀ ਦੁਨੀਆਂ ਦੀ ਸਭ ਤੋਂ ਉੱਚੀ 182 ਮੀਟਰ ਦੀ ਮੂਰਤੀ ਦਾ ਉਦਘਾਟਨ ਕੀਤਾ, ਜਿਸ ਨੂੰ ਸਟੈਚੂ ਆਫ ਯੂਨਿਟੀ ਵਜੋਂ ਜਾਣਿਆ ਜਾਂਦਾ ਹੈਦੇਸ਼ ਵਾਸੀ ਹਮੇਸ਼ਾ ਹੀ ਅਜ਼ਾਦੀ ਅੰਦੋਲਨ ਦੇ ਸਰਗਰਮ ਘੁਲਾਟੀਏ ਅਤੇ ਵਿਸ਼ਾਲ ਭਾਰਤ ਦੇ ਉਸਰਈਏ ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਨੂੰ ਸਿਜਦਾ ਕਰਦੇ ਰਹਿਣਗੇ‌ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣਾ ਹੀ ਸਰਦਾਰ ਜੀ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Daljit Rai Kalia

Daljit Rai Kalia

Zira, Firozpur, Punjab, India.
Whatsapp: (91 - 97812 - 00168)
Email: (daljitkalia6@gmail.com)