RavinderFafre7 “ਜਨਤਾ ਦੇ ਪੈਸੇ ਨਾਲ ਹੋਂਦ ਵਿੱਚ ਆਈ ਇਹ ਯੂਨੀਵਰਸਿਟੀ ਆਪਣੇ ਨਾਲ ਆਪਣੇ ਪੁਰਾਣੇ ...AjitKhannaLec7
 (23 ਨਵੰਬਰ 2025)


ਪੰਜਾਬ ਯੂਨੀਵਰਸਿਟੀ ਦੀ ਸਥਾਪਨਾ
14 ਅਕਤੂਬਰ 1882 ਵਿੱਚ ਲਹੌਰ ਵਿਖੇ ਹੋਈ ਸੀਦੇਸ਼ ਵੰਡ ਤੋਂ ਬਾਅਦ 1 ਅਕਤੂਬਰ 1947 ਨੂੰ ਈਸਟ ਪੰਜਾਬ ਯੂਨੀਵਰਸਿਟੀ ਦੇ ਨਾਂ ਹੇਠ ਇਸਦੀ ਪੁਨਰ ਸਥਾਪਨਾ ਚੰਡੀਗੜ੍ਹ ਵਿਖੇ ਕੀਤੀ ਗਈ, ਜੋ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਵਜੋਂ ਜਾਣੀ ਜਾਣ ਲੱਗੀ ਇਸਦਾ ਮੌਜੂਦਾ ਕੈਂਪਸ ਸਨ 1958-59 ਵਿੱਚ ਚੰਡੀਗੜ੍ਹ ਵਿਖੇ ਸਥਾਪਤ ਕੀਤਾ ਗਿਆ ਜੋ ਤਕਰੀਬਨ 550 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਸੈਕਟਰ 14 ਅਤੇ 25 ਵਿੱਚ ਸਥਿਤ ਹੈਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ, ਜਨਤਾ ਦੇ ਪੈਸੇ ਨਾਲ ਹੋਂਦ ਵਿੱਚ ਆਈ ਇਹ ਯੂਨੀਵਰਸਿਟੀ ਆਪਣੇ ਨਾਲ ਆਪਣੇ ਪੁਰਾਣੇ ਇਤਿਹਾਸ ਨੂੰ ਸਮੇਟੀ ਬੈਠੀ ਹੈਅਕਾਦਮਿਕ ਉੱਚ ਮਿਆਰਾਂ ਲਈ ਜਾਣੀ ਜਾਂਦੀ ਪੰਜਾਬ ਯੂਨੀਵਰਸਿਟੀ ਨੇ ਸਿੱਖਿਆ ਅਤੇ ਖੋਜਾਂ ਆਦਿ ਵੱਖ-ਵੱਖ ਵਿਭਾਗਾਂ ਵਿੱਚ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਈ ਹੋਈ ਹੈਪੰਜਾਬ ਹੀ ਨਹੀਂ, ਦੇਸ਼-ਵਿਦੇਸ਼ ਦੇ ਵਿਦਿਆਰਥੀਆਂ ਲਈ ਇੱਥੇ ਦਾਖਲਾ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਸਮਝੀ ਜਾਂਦੀ ਹੈਸਿੱਖਿਆ, ਵਿਗਿਆਨ, ਕਲਾ ਅਤੇ ਰਾਜਨੀਤਕ ਖੇਤਰ ਨਾਲ ਜੁੜੀਆਂ ਅਨੇਕਾਂ ਸ਼ਖਸੀਅਤਾਂ ਦੀ ਕਾਮਯਾਬੀ ਪਿੱਛੇ ਇਸ ਯੂਨੀਵਰਸਿਟੀ ਦਾ ਅਹਿਮ ਯੋਗਦਾਨ ਹੈ

ਪਿਛਲੇ ਕੁਝ ਸਮੇਂ ਤੋਂ ਵਿਦਿਆਰਥੀਆਂ ਦੇ ਅਧਿਕਾਰਾਂ ਅਤੇ ਪੰਜਾਬ ਯੂਨੀਵਰਸਿਟੀ ’ਤੇ ਪੰਜਾਬ ਦੇ ਹੱਕਾਂ ਨੂੰ ਲੈਕੇ ਕੋਈ ਨਾ ਕੋਈ ਮਸਲਾ ਉੱਠਦਾ ਰਹਿੰਦਾ ਹੈਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਅਜੋਕੇ ਰੇੜਕੇ ਦੀ ਸ਼ੁਰੂਆਤ ਨਵੇਂ ਵਿਦਿਆਰਥੀਆਂ ਤੋਂ ਯੂਨੀਵਰਸਿਟੀ ਕੈਂਪਸ ਅੰਦਰ ਕਿਸੇ ਵੀ ਤਰ੍ਹਾਂ ਦੇ ਵਿਰੋਧ-ਪ੍ਰਦਰਸ਼ਨਾਂ ਵਿੱਚ ਹਿੱਸਾ ਨਾ ਲੈਣ ਦਾ ਹਲਫਨਾਮਾ ਮੰਗਣ ਤੋਂ ਹੋਈ ਸੀ, ਜਿਸਦੀ ਅੱਗ ਅੰਦਰੋਂ-ਅੰਦਰੀਂ ਸੁਲਗ ਰਹੀ ਸੀਇਸ ਬੱਲਦੀ ’ਤੇ ਤੇਲ ਪਾਉਣ ਦਾ ਕੰਮ 1 ਨਵੰਬਰ ਨੂੰ ਸਾਹਮਣੇ ਆਏ ਉਸ ਨੋਟੀਫਿਕੇਸ਼ਨ ਨੇ ਕੀਤਾ ਜਿਸ ਤਹਿਤ 1947 ਦੇ ਪੀ ਯੂ ਐਕਟ ਅਨੁਸਾਰ ਚੱਲ ਰਹੇ ਸ਼ਾਸਕੀ ਢਾਂਚੇ (ਸੈਨੇਟ ਅਤੇ ਸਿੰਡੀਕੇਟ) ਨੂੰ ਬਦਲ ਦਿੱਤਾ ਗਿਆਪਹਿਲਾਂ ਵਿਵਾਦਤ ਹਲਫਨਾਮਾ ਮੰਗਣ ਤੋਂ ਸੁਲਗ ਰਹੇ ਰੋਹ ਨੂੰ ਇਸ ਨੋਟੀਫਿਕੇਸ਼ਨ ਨੇ ਭਾਂਬੜ ਬਣਾ ਦਿੱਤਾਕੇਂਦਰੀਕਰਨ ਦੀ ਬੋਅ ਵਾਲੇ ਇਸ ਨੋਟੀਫਿਕੇਸ਼ਨ ਨੇ ਆਮ ਪੰਜਾਬੀਆਂ ਨੂੰ ਵੀ ਇਸਦੇ ਵਿਰੋਧ ਵਿੱਚ ਲਿਆ ਖੜ੍ਹਾ ਕਰ ਦਿੱਤਾ ਅਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਨੇ ਵੀ ਵਿਦਿਆਰਥੀ ਜਥੇਬੰਦੀਆਂ ਦਾ ਡਟ ਕੇ ਸਾਥ ਦਿੱਤਾ, ਜਿਸ ਕਾਰਨ ਕੇਂਦਰ ਸਰਕਾਰ ਨੂੰ ਆਪਣੇ ਪੈਰ ਪਿਛਾਂਹ ਖਿੱਚਣ ਲਈ ਮਜਬੂਰ ਹੋਣਾ ਪਿਆ ਅਤੇ ਨੋਟੀਫਿਕੇਸ਼ਨ ਦੇ ਅਮਲ ਨੂੰ ਰੋਕਣਾ ਪਿਆ

ਕਿਸਾਨੀ ਘੋਲ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਸਿੱਧੇ ਤੌਰ ’ਤੇ ਪੀੜਿਤ ਧਿਰ ਦੇ ਨਾਲ-ਨਾਲ, ਹਰ ਆਮ ਪੰਜਾਬੀ ਵੀ ਇਸ ਨਾਇਨਸਾਫੀ ਵਿਰੁੱਧ ਖੜ੍ਹਾ ਨਜ਼ਰ ਆਇਆ ਅਤੇ ਇਹ ਸਘੰਰਸ਼ ਜਿੱਤ ਵੱਲ ਵਧਦਾ ਨਜ਼ਰ ਆਇਆਅਸਲ ਮਾਅਨਿਆਂ ਵਿੱਚ ਇਹ ਜਿੱਤ ਵਿਦਿਆਰਥੀ ਜਥੇਬੰਦੀਆਂ ਦੀ ਹੈ ਕਿਉਂਕਿ ਸਿਆਸੀ ਧਿਰਾਂ ਤਾਂ ਵਹਿੰਦੀ ਗੰਗਾ ਵਿੱਚ ਹੱਥ ਧੋਣ ਲਈ ਜਾਣੀਆਂ ਜਾਂਦੀਆਂ ਹਨ ਇਨ੍ਹਾਂ ਦਾ ਹਰ ਕਦਮ ਪਾਰਟੀ ਲਾਈਨ ਮੁਤਾਬਿਕ ਹੁੰਦਾ ਹੈ, ਚਾਹੁੰਦੇ ਹੋਏ ਵੀ ਇਹ ਪਾਰਟੀ ਸਟੈਂਡ ਤੋਂ ਵੱਖ ਨਹੀਂ ਚੱਲ ਸਕਦੀਆਂ

ਬੇਸ਼ਕ ਪੀ ਯੂ ਐਕਟ ਦਾ ਪੁਰਾਣਾ ਸਰੂਪ ਬਹਾਲ ਰਖਵਾਉਣ ਦੀ ਲੜਾਈ ਵਿਦਿਆਰਥੀ ਤਕਰੀਬਨ ਜਿੱਤ ਚੁੱਕੇ ਹਨ ਪਰ ਜਿੰਨਾ ਚਿਰ ਨੋਟੀਫਿਕੇਸ਼ਨ ਰੱਦ ਕਰਕੇ ਸੈਨੇਟ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ, ਉਨ੍ਹਾਂ ਚਿਰ ਇਹ ਜਿੱਤ ਅਧੂਰੀ ਹੈ ਕਿਉਂਕਿ ਹੁਕਮਰਾਨ ਧਿਰਾਂ ਅਜਿਹੇ ਮਸਲੇ ਲਮਕਾ ਕੇ ਸੰਘਰਸ਼ ਕਮਜ਼ੋਰ ਕਰਨ ਦੀ ਤਾਕ ਵਿੱਚ ਰਹਿੰਦੀਆਂ ਹਨ ਅਤੇ ਇਹ ਜਾਣਦਿਆਂ ਵਿਦਿਆਰਥੀ ਜਥੇਬੰਦੀਆਂ ਨੇ ਵੀ ਨੋਟੀਫਿਕੇਸ਼ਨ ਰੱਦ ਕਰਨ ਅਤੇ ਚੋਣਾਂ ਦਾ ਐਲਾਨ ਹੋਣ ਤਕ ਸਘੰਰਸ਼ ਜਾਰੀ ਰੱਖਣ ਦਾ ਅਹਿਦ ਲਿਆ ਹੈ

ਇੱਕ ਗੱਲ ਇੱਥੇ ਖਾਸ ਤੌਰ ’ਤੇ ਲਿਖਣੀ ਬਣਦੀ ਹੈ ਕਿ ਪਾਣੀਆਂ ਅਤੇ ਰਾਜਧਾਨੀ ਚੰਡੀਗੜ੍ਹ ਦੇ ਮਸਲੇ ਵਾਂਗ, ਪੰਜਾਬ ਯੂਨੀਵਰਸਿਟੀ ਦਾ ਮਸਲਾ ਵੀ ਪੰਜਾਬ ਲਈ ਅਹਿਮ ਹੈਇਹ ਹਰ ਪੰਜਾਬੀ ਦੀ ਰੂਹ ਨਾਲ ਜੁੜਿਆ ਹੋਇਆ ਹੈ ਅਤੇ ਹਰ ਪੰਜਾਬੀ ਇਸ ਨਾਲ ਭਾਵਨਾਤਮਕ ਤੌਰ ’ਤੇ ਜੁੜਿਆ ਹੋਇਆ ਹੈ ਬੇਸ਼ਕ ਭਾਰਤੀ ਸੰਵਿਧਾਨ ਅਨੁਸਾਰ ਕੇਂਦਰ ਕੋਲ ਇਸਦੇ ਪ੍ਰਬੰਧਕੀ ਢਾਂਚੇ ਵਿੱਚ ਤਬਦੀਲੀ ਦਾ ਅਧਿਕਾਰ ਹੈ ਪਰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਸੁਧਾਰ ਸਬੰਧਤ ਧਿਰਾਂ ਨਾਲ ਗੱਲਬਾਤ ਅਤੇ ਸਹਿਮਤੀ ਨਾਲ ਹੀ ਸੰਭਵ ਹੈਵੈਸੇ ਵੀ ਜੇਕਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਪੁਜ਼ੀਸ਼ਨ ਪੰਜਾਬ ਵਿੱਚ ਪੱਕੇ ਪੈਰੀਂ ਕਰਨੀ ਹੈ ਤਾਂ ਉਸ ਨੂੰ ਬਿਨਾਂ ਦੇਰੀ ਵਿਦਿਆਰਥੀ ਜਥੇਬੰਦੀਆਂ ਅਤੇ ਹੋਰ ਸਬੰਧਿਤ ਧਿਰਾਂ ਨਾਲ ਗੱਲਬਾਤ ਕਰ ਕੇ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਕਿਸਾਨੀ ਘੋਲ ਦੀ ਤਰ੍ਹਾਂ ਕਿਸੇ ਸਿਆਸੀ ਨੁਕਸਾਨ ਤੋਂ ਬਚਿਆ ਜਾ ਸਕੇ

*       *       *

ਪੰਜਾਬ ਯੂਨੀਵਰਸਿਟੀ ਬਾਰੇ ਕੁਝ ਤੱਥ --- ਅਜੀਤ ਖੰਨਾ ਲੈਕਚਰਾਰAjitKhannaLec7

(ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ’ਤੇ ਪੰਛੀ ਝਾਤ)

ਸਵਾਲ: ਪੰਜਾਬ ਯੂਨੀਵਰਸਿਟੀ ਕਦੋਂ ਬਣੀ?
ਉੱਤਰ: ਸੰਨ 1882 ਵਿੱਚ (ਲਾਹੌਰ, ਪਾਕਿਸਤਾਨ।)

ਸਵਾਲ: ਪੰਜਾਬ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਕੌਣ ਸੀ?
ਉੱਤਰ: ਬੇਡਨ ਪਾਲ।

ਸਵਾਲ: ਪੰਜਾਬ ਯੂਨੀਵਰਸਿਟੀ ਦਾ ਪਹਿਲਾ ਰਜਿਸਟਰਾਰ ਕੌਣ ਸੀ?
ਉੱਤਰ: ਜੀ ਡਬਲਿਯੂ ਲੈਟਨਰ।

ਸਵਾਲ: ਪੰਜਾਬ ਯੂਨੀਵਰਸਿਟੀ ਦੇ ਕਿੰਨੇ ਸੈਨੇਟ ਮੈਂਬਰ ਹਨ?
ਜਵਾਬ: ਕੁੱਲ ਸੈਨੇਟ ਮੈਂਬਰ 91 ।

ਸਵਾਲ: ਪੰਜਾਬ ਯੂਨੀਵਰਸਿਟੀ ਕਿੰਨੇ ਰਕਬੇ ਵਿੱਚ ਬਣੀ ਹੋਈ ਹੈ?
ਜਵਾਬ: ਪੰਜਾਬ ਯੂਨੀਵਰਸਿਟੀ 550 ਏਕੜ ਵਿੱਚ ਫੈਲੀ ਹੋਈ ਹੈ

ਸਵਾਲ: ਯੂਨੀਵਰਸਿਟੀ ਦੇ ਇਸ ਵਕਤ ਕਿੰਨੇ ਰਿਸਰਚ ਸੈਂਟਰ ਹਨ?
ਜਵਾਬ: 78 ਰਿਸਰਚ ਸੈਂਟਰ ਯੂਨੀਵਰਸਿਟੀ ਦੇ ਅੰਦਰ ਅਤੇ 15 ਯੂਨੀਵਰਸਿਟੀ ਤੋਂ ਬਾਹਰ ਹਨ

ਸਵਾਲ: ਯੂਨੀਵਰਸਿਟੀ ਦੇ ਕਿੰਨੇ ਰਿਜਨਲ ਸੈਂਟਰ ਹਨ?
ਜਵਾਬ: ਯੂਨੀਵਰਸਿਟੀ ਦੇ ਚਾਰ ਰਿਜ਼ਨਲ ਸੈਂਟਰ ਹਨ

ਸਵਾਲ: ਪੰਜਾਬ ਯੂਨੀਵਰਸਿਟੀ ਕਿੱਥੇ ਕਿੱਥੇ ਰਹੀ?
ਜਵਾਬ: ਲਾਹੌਰ, ਜੰਮੂ, ਸੋਲਨ, ਹੁਸ਼ਿਆਰਪੁਰ, ਚੰਡੀਗੜ੍ਹ

ਸਵਾਲ: ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਕੈਂਪਸ ਕਦੋਂ ਸ਼ੁਰੂ ਹੋਇਆ?
ਜਵਾਬ: ਸੰਨ 1956 ਵਿੱਚ।

ਸਵਾਲ: ਇਸ ਵਕਤ ਪੰਜਾਬ ਯੂਨੀਵਰਸਿਟੀ ਦੇ ਅਧੀਨ ਕਿੰਨੇ ਕਾਲਜ ਹਨ?
ਜਵਾਬ: ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਅਧੀਨ 202 ਕਾਲਜ ਹਨ ਅਤੇ ਯੂਨੀਵਰਸਿਟੀ ਵਿੱਚ ਕਰੀਬ 18 ਹਜ਼ਾਰ ਵਿਦਿਆਰਥੀ ਸਿੱਖਿਆ ਲੈ ਰਹੇ ਹਨ, ਜਦ ਕਿ ਕੁੱਲ ਪੰਜਾਬ ਵਿੱਚ ਇਸ ਯੂਨੀਵਰਸਿਟੀ ਤੋਂ ਢਾਈ ਲੱਖ ਵਿਦਿਆਰਥੀ ਸਿੱਖਿਆ ਲੈ ਰਹੇ ਹਨ

ਸਵਾਲ: ਭਾਰਤ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਫੋਟੋ ਲਾ ਕੇ ਡਾਕ ਟਿਕਟ ਕਦੋਂ ਜਾਰੀ ਕੀਤੀ ਗਈ
ਜਵਾਬ: ਸੰਨ
1989 ਵਿੱਚ।

ਸਵਾਲ: ਪੰਜਾਬ ਯੂਨੀਵਰਸਿਟੀ ਪੰਜਾਬ ਦਾ ਕਿਹੜਾ ਪਿੰਡ ਉਜਾੜ ਕੇ ਬਣੀ?
ਜਵਾਬ: ਪਿੰਡ ਕਾਂਜੀ ਮਾਜਰਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)।

About the Author

ਰਵਿੰਦਰ ਫਫੜੇ

ਰਵਿੰਦਰ ਫਫੜੇ

WhatsApp: (91 - 98156 - 80980)
Email: (ravindersharmarishi@gmail.com)