RajKaurKamalpur7ਇੱਕ ਬਹੁਤ ਹੁਸ਼ਿਆਰ ਕੁੜੀ ਦਾ ਨਾਲਾਇਕ ਜਿਹਾ ਭਰਾ ਆਪਣੀ ਭੈਣ ਨੂੰ ...
(7 ਨਵੰਬਰ 2025)

 

ਜੈਂਡਰ ਸੈਂਸੇਟਾਈਜੇਸ਼ਨ ਦਾ ਅਰਥ ਹੈ, ਲਿੰਗ ਅਧਾਰਿਤ ਇੱਕ ਦੂਜੇ ਪ੍ਰਤੀ ਸੰਵੇਦਨਸ਼ੀਲ ਹੋਣਾ। ਭਾਵ ਲੜਕੀ ਅਤੇ ਲੜਕੇ ਵਿੱਚ ਫਰਕ ਨੂੰ ਮਿਟਾਉਣ ਲਈ ਜਾਗਰੂਕਤਾ ਪੈਦਾ ਕਰਨਾਲੜਕੀ ਅਤੇ ਲੜਕੇ ਨੂੰ ਬਰਾਬਰੀ ਦੇ ਅਧਿਕਾਰ ਦੇਣੇਭਾਵੇਂ ਕਿ ਸਾਡੇ ਸਮਾਜ ਵਿੱਚ ਇਹ ਨਾ ਬਰਾਬਰੀ ਤਾਂ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਸੋਚਕੇ ਭਰੂਣ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ ਕਿ ਹੋਣ ਵਾਲਾ ਬੱਚਾ ਲੜਕੀ ਹੈ, ਲੜਕਾ ਨਹੀਂਕੀ ਕਿਸੇ ਨੇ ਇਹ ਸੋਚਕੇ ਕਦੀ ਭਰੂਣ ਨੂੰ ਕੁੱਖ ਵਿੱਚ ਕਤਲ ਕਰਵਾਇਆ ਹੈ ਕਿ ਹੋਣ ਵਾਲਾ ਬੱਚਾ ਲੜਕਾ ਹੈ, ਲੜਕੀ ਨਹੀਂ? ਸਾਨੂੰ ਤਾਂ ਲੜਕੀ ਚਾਹੀਦੀ ਹੈਜੀ ਨਹੀਂ! ਇਸ ਤਰ੍ਹਾਂ ਕਿਸੇ ਨੇ ਕਦੀ ਨਹੀਂ ਕੀਤਾਸੋ ਇਹ ਨਾਬਰਾਬਰੀ ਤਾਂ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ

ਕਾਰਨ; ਇਸਦੇ ਬਹੁਤ ਸਾਰੇ ਕਾਰਨ ਹਨਪੁਰਾਤਨ ਸਮੇਂ ਤੋਂ ਹੀ ਲੋਕਾਂ ਦੇ ਮਨਾਂ ਵਿੱਚ ਇਹ ਗਲਤ ਧਾਰਨਾ ਘਰ ਕਰ ਗਈ ਹੈ ਕਿ ਸਾਡੇ ਘਰ ਦਾ ਵਾਰਸ ਲੜਕਾ ਹੀ ਬਣੇਗਾ, ਲੜਕੀਆਂ ਤਾਂ ਪਰਾਇਆ ਧਨ ਹਨਉਹਨਾਂ ਨੂੰ ਪੜ੍ਹਾ ਕੇ ਕੀ ਲੈਣਾ, ਜਦੋਂ ਉਹਨਾਂ ਨੇ ਆਪਣੇ ਸਹੁਰੇ ਘਰ ਤੁਰ ਜਾਣਾ ਹੈ? ਸਾਨੂੰ ਤਾਂ ਸੁਖ ਸਾਡੇ ਪੁੱਤਰਾਂ ਨੇ ਹੀ ਦੇਣਾ ਹੈਉਨ੍ਹਾਂ ਨੇ ਸਾਡੇ ਬੁਢਾਪੇ ਦੀ ਡੰਗੋਰੀ ਬਣਨਾ ਹੈਇੱਕ ਕਾਰਨ ਹੈ ਕਿ ਲੜਕੀ ਨੂੰ ਵਿਆਹ ਸਮੇਂ ਦਾਜ ਦੇਣਾ ਪੈਂਦਾ ਹੈ, ਜਦੋਂ ਕਿ ਗਰੀਬ ਮਾਪੇ ਆਪਣਾ ਗੁਜ਼ਾਰਾ ਮੁਸ਼ਕਿਲ ਨਾਲ ਕਰਦੇ ਹਨਇਸ ਨਾਲ ਉਹ ਕਰਜ਼ਾਈ ਹੋ ਜਾਂਦੇ ਹਨਲੜਕੇ ਦੇ ਵਿਆਹ ਸਮੇਂ ਦਾਜ ਘਰ ਆਉਂਦਾ ਹੈ। ਨਾਲ ਲੜਕੀ ਸਾਰੀ ਉਮਰ ਸਾਡੀ ਸੇਵਾ ਕਰਦੀ ਹੈਸਭ ਤੋਂ ਵੱਧ ਭੈਅ ਮਾਪਿਆਂ ਨੂੰ ਲੜਕੀਆਂ ਦੀ ਸੁਰੱਖਿਅਤਾ ਨੂੰ ਲੈ ਕੇ ਹੈਉਹ ਕਿਤੇ ਵੀ ਇਕੱਲੀ ਲੜਕੀ ਨੂੰ ਭੇਜ ਨਹੀਂ ਸਕਦੇ, ਇਸ ਲਈ ਉਨ੍ਹਾਂ ਨੂੰ ਲੜਕੀਆਂ ਨੂੰ ਖੁਦ ਛੱਡਕੇ ਆਉਣਾ ਪੈਂਦਾ ਹੈਇਸ ਲਈ ਲੜਕੀ ਦਾ ਪਿਤਾ ਜਾਂ ਭਰਾ ਹੀ ਜਾਂਦਾ ਹੈ ਕਿਉਂਕਿ ਕਿਸੇ ਗੁਆਂਢੀ ਜਾਂ ਰਿਸ਼ਤੇਦਾਰ ਉੱਤੇ ਵੀ ਮਾਪੇ ਵਿਸ਼ਵਾਸ ਨਹੀਂ ਕਰ ਸਕਦੇਅਸਲ ਕਾਰਨ, ਔਰਤ ਨੂੰ ਮਰਦ ਤੋਂ ਨੀਵਾਂ ਅਤੇ ਕਮਜ਼ੋਰ ਹੀ ਸਮਝਿਆ ਜਾਂਦਾ ਰਿਹਾ ਹੈ

ਪਰ ਹੁਣ ਸਮੇਂ ਨੇ ਬੜੀ ਵੱਡੀ ਕਰਵਟ ਲਈ ਹੈਜ਼ਮਾਨਾ ਬਦਲ ਰਿਹਾ ਹੈਪੁਰਾਣੀਆਂ ਸੋਚਾਂ ਦੀ ਥਾਂ ਨਵੀਂਆਂ ਸੋਚਾਂ ਨੇ ਮੱਲ ਲਈ ਹੈਇਸ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਪੜ੍ਹਾਈ ਹੈਹੁਣ ਲੜਕੀਆਂ ਪੜ੍ਹਾਈ ਵਿੱਚ ਮੁੰਡਿਆਂ ਤੋਂ ਵੀ ਅੱਗੇ ਨਿਕਲ ਗਈਆਂ ਹਨਅਧਿਆਪਕ ਸਮਾਜ ਵਿੱਚ ਜੈਂਡਰ ਸੈਂਸੇਟਾਈਜੇਸ਼ਨ ਸਬੰਧੀ ਬੜਾ ਵੱਡਾ ਰੋਲ ਨਿਭਾ ਸਕਦਾ ਹੈਕਿਉਂਕਿ ਬੱਚਾ ਜਦੋਂ ਸਕੂਲ ਵਿੱਚ ਆਉਂਦਾ ਹੈ, ਉਸ ਸਮੇਂ ਉਹ ਕੋਰਾ ਕਾਗਜ਼ ਹੁੰਦਾ ਹੈਅਧਿਆਪਕ ਜੋ ਚਾਹੇ ਉਸਦੇ ਕੋਰੇ ਮਨ ਉੱਤੇ ਉੱਕਰ ਸਕਦਾ ਹੈਉਹ ਸ਼ੁਰੂ ਤੋਂ ਹੀ ਉਨ੍ਹਾਂ ਦੀ ਯੋਗ ਅਗਵਾਈ ਕਰਕੇ ਉਨ੍ਹਾਂ ਦੇ ਕੋਰੇ ਮਨ ਉੱਤੇ ਬਰਾਬਰਤਾ ਦੀ ਭਾਵਨਾ ਭਰ ਸਕਦਾ ਹੈਸਭ ਤੋਂ ਪਹਿਲਾਂ ਅਧਿਆਪਕ ਲੜਕੀ ਅਤੇ ਲੜਕੇ ਦੇ ਮਾਪਿਆਂ ਨੂੰ ਮਹੀਨੇ ਵਿੱਚ ਇੱਕ ਮੀਟਿੰਗ ਜ਼ਰੂਰ ਰੱਖੇਉਹ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਦੀ ਵੀ ਕੌਸਲਿੰਗ ਕਰੇਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਘਰ ਵਿੱਚ ਲੜਕੀ ਅਤੇ ਲੜਕੇ ਨਾਲ ਬਰਾਬਰਤਾ ਦਾ ਸਲੂਕ ਕਰਨਇਹ ਨਾ ਹੋਵੇ ਕਿ ਘਰਾਂ ਵਿੱਚ ਮੁੰਡੇ ਕੁੜੀ ਨੂੰ ਦਬਾ ਕੇ ਰੱਖਣ, ਉਸਦੇ ਖਾਣ-ਪੀਣ, ਪਹਿਨਣ ਬੋਲਣ ਅਤੇ ਪੜ੍ਹਨ ਉੱਤੇ ਪਾਬੰਦੀਆਂ ਲਾਉਣ

ਇੱਕ ਵਾਰੀ ਮੇਰੇ ਨੋਟਿਸ ਵਿੱਚ ਆਇਆ ਕਿ ਇੱਕ ਬਹੁਤ ਹੁਸ਼ਿਆਰ ਕੁੜੀ ਦਾ ਨਾਲਾਇਕ ਜਿਹਾ ਭਰਾ ਆਪਣੀ ਭੈਣ ਨੂੰ ਮਾਰਦਾ ਹੈ, ਮਾਪਿਆਂ ਤੋਂ ਵੀ ਨਹੀਂ ਡਰਦਾਸਗੋਂ ਮਾਪਿਆਂ ਨੂੰ ਵੀ ਡਰਾਉਂਦਾ ਹੈਉਹ ਕੁੜੀ ਦੇ ਪੜ੍ਹਨ ’ਤੇ ਰੋਕ ਲਾ ਰਿਹਾ ਸੀ ਕਿ ਇਸਨੂੰ ਸਕੂਲ ਵਿੱਚੋਂ ਹਟਾ ਲਓਦੋਵੇਂ ਭੈਣ-ਭਰਾ ਮੇਰੇ ਸਕੂਲ ਵਿੱਚ ਹੀ ਪੜ੍ਹਦੇ ਸਨਕੁੜੀ ਡਰਦੀ ਕਲਾਸ ਤੋਂ ਬਾਹਰ ਨਾ ਨਿੱਕਲਿਆ ਕਰੇਆਪ ਉਹ ਲੜਕਾ ਕਦੇ ਕਲਾਸ ਵਿੱਚ ਨਾ ਵੜਿਆ ਕਰੇਮੈਨੂੰ ਜਦੋਂ ਪਤਾ ਲੱਗਾ, ਮੈਂ ਉਸਦੇ ਮਾਤਾ-ਪਿਤਾ ਨੂੰ ਬੁਲਾਇਆਉਨ੍ਹਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲੜਕਾ ਲੜਕੀ ਨੂੰ ਡਰਾ ਕੇ ਰੱਖਦਾ ਹੈਮੈਂ ਉਸ ਨੂੰ ਵੀ ਬੁਲਾਇਆਪਹਿਲਾਂ ਤਾਂ ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਜਿੰਨਾ ਤੈਨੂੰ ਜੀਵਨ ਜਿਊਣ ਦਾ ਹੱਕ ਹੈ, ਕੁੜੀ ਨੂੰ ਵੀ ਉੰਨਾ ਹੀ ਹੁੰਦਾ ਹੈਫਿਰ ਕੁੜੀ ਤਾਂ ਤੇਰੇ ਤੋਂ ਪੜ੍ਹਨ ਵਿੱਚ ਕਿਤੇ ਹੁਸ਼ਿਆਰ ਅਤੇ ਸਿਆਣੀ ਹੈਉਸਦੇ ਮਾਪਿਆਂ ਸਾਹਮਣੇ ਉਸ ਮੁੰਡੇ ਨੂੰ ਵਾਰਨਿੰਗ ਦਿੱਤੀ ਕਿ ਅੱਜ ਤੋਂ ਬਾਅਦ ਜੇ ਤੂੰ ਆਪਣੀ ਭੈਣ ’ਤੇ ਹੱਥ ਚੁੱਕਿਆ ਤਾਂ ਦੇਖ ਲਵੀਂਤੇਰੇ ਮਾਪੇ ਕਿਤੇ ਰਹਿਣ, ਮੈਂ ਤੈਨੂੰ ਨਹੀਂ ਬਖ਼ਸ਼ਣਾਚਲੋ ਮੈਨੂੰ ਖੁਸ਼ੀ ਹੋਈ ਕਿ ਉਹ ਸਮਝ ਗਿਆਕੁੜੀ ਅਤੇ ਉਦੇ ਮਾਪੇ ਵੀ ਖੁਸ਼ ਸਨ

ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਘਰਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਨੂੰ ਬਰਾਬਰ ਪੜ੍ਹਾਈ ਦੇ ਮੌਕੇ ਮੁਹਈਆ ਕਰਵਾਉਣਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਲੜਕੀਆਂ ਦੀ ਸਿੱਖਿਆ ’ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ

ਅਧਿਆਪਕ ਵੀ ਕੁੜੀਆਂ ਨੂੰ ਬਚਾਉਣ ਅਤੇ ਪੜ੍ਹਾਉਣ ਸਬੰਧੀ ਮਾਪਿਆਂ ਦੀ ਕੌਸਲਿੰਗ ਕਰਨਉਹ ਵੀ ਕੁੜੀਆਂ ਦੀ ਪੜ੍ਹਾਈ ਉੱਤੇ ਵਧੇਰੇ ਜ਼ੋਰ ਦੇਣ। ਉਹ ਜਮਾਤ ਵਿੱਚ ਮੁੰਡੇ-ਕੁੜੀ ਨੂੰ ਬਰਾਬਰ ਸਮਝਣਉਹ ਕੁੜੀਆਂ ਵਿੱਚ ਲੀਡਰਸ਼ਿੱਪ ਦੀ ਭਾਵਨਾ ਭਰਨ, ਲੜਕਿਆਂ ਨੂੰ ਜਮਾਤ ਦੀਆਂ ਲੜਕੀਆਂ ਦੀ ਇੱਜ਼ਤ ਕਰਨੀ ਸਿਖਾਉਣਮਨੀਟਰ ਬਣਾਉਂਦੇ ਸਮੇਂ ਜਮਾਤ ਵਿੱਚ ਦੋ ਮਨੀਟਰ ਬਣਾਉਣ, ਭਾਵ ਇੱਕ ਲੜਕਾ ਅਤੇ ਇੱਕ ਲੜਕੀਇਸ ਨਾਲ ਬਰਾਬਰਤਾ ਦੀ ਭਾਵਨਾ ਆਵੇਗੀਬਿਨਾਂ ਜੈਂਡਰ ਦਾ ਭੇਦਭਾਵ ਕੀਤੇ ਬੱਡੀ ਗਰੁੱਪ ਬਣਾਏ ਜਾਣ ਤਾਂ ਕਿ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਵਿਚਾਰ-ਵਟਾਂਦਰੇ ਕਰਨਇਸ ਸਬੰਧੀ ਰੋਲ ਪਲੇਅ ਕਰਵਾਉਣੇ ਚਾਹੀਦੇ ਹਨ, ਜਿਸ ਵਿੱਚ ਲੜਕੇ-ਲੜਕੀਆਂ ਹਿੱਸਾ ਲੈਣਜੈਂਡਰ ਸੈਂਸੇਟਾਈਜੇਸ਼ਨ ਸਬੰਧੀ ਡੀਬੇਟ, ਭਾਸ਼ਣ ਤਿਆਰ ਕਰਵਾਉਣੇ ਚਾਹੀਦੇ ਹਨਸਕੂਲ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੇ ਪ੍ਰੋਗਰਾਮ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨਸਕੂਲਾਂ ਵਿੱਚ ਲੜਕੀਆਂ ਦੀਆਂ ਖੇਡਾਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ ਜਿਵੇਂ ਕਰਾਟੇ ਵਗੈਰਾ ਸਿਖਾਉਣੇ ਆਦਿਇਸੇ ਤਰ੍ਹਾਂ ਬਾਕੀ ਖੇਡਾਂ ਵਿੱਚ ਹਿੱਸਾ ਲੈਣ ਲਈ ਲੜਕੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਸਰੀਰਕ ਤੌਰ ’ਤੇ ਵਧੇਰੇ ਤਕੜੀਆਂ ਹੋਣਉਨ੍ਹਾਂ ਨੂੰ ਦੇਸ਼ ਦੀਆਂ ਮਹਾਨ ਔਰਤਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈਪੜ੍ਹਾਈ ਦੇ ਨਾਲ-ਨਾਲ ਬਿਨਾਂ ਜੈਂਡਰ ਦਾ ਭੇਦਭਾਵ ਕੀਤੇ ਉਨ੍ਹਾਂ ਨੂੰ ਸਰੀਰਕ ਸਫਾਈ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਚਾਹੀਦਾ ਹੈਇਸ ਤਰ੍ਹਾਂ ਕਰਨ ਲਈ ਉਨ੍ਹਾਂ ਵਿੱਚ ਰਚਨਾਤਮਿਕ ਰੁਚੀਆਂ ਪ੍ਰਫੁੱਲਿਤ ਕਰਨ ਉੱਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਧਿਆਨ ਗਲਤ ਪਾਸੇ ਜਾਣ ਤੋਂ ਰੋਕਿਆ ਜਾਵੇਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈਉਨ੍ਹਾਂ ਨੂੰ ਘਰ ਵੀ ਅਤੇ ਸਕੂਲ ਵਿੱਚ ਕਿਸੇ ਨਾ ਕਿਸੇ ਪਾਸੇ ਰੁੱਝੀਆਂ ਰੱਖਣਾ ਚਾਹੀਦਾ ਹੈਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈਉਨ੍ਹਾਂ ਨੂੰ ਔਰਤ ਦੇ ਸਤਿਕਾਰ ਉੱਤੇ ਜ਼ੋਰ ਦੇਣਾ ਚਾਹੀਦਾ ਹੈ

ਇਸੇ ਤਰ੍ਹਾਂ ਸਾਡੇ ਗੁਰੂਆਂ-ਪੀਰਾਂ ਨੇ ਔਰਤ ਨੂੰ ਬਰਾਬਰ ਸਮਝਣ ਅਤੇ ਸਤਿਕਾਰ ਦੇਣ ਲਈ ਜੋ ਲਿਖਿਆ ਹੈ, ਉਹ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈਗੁਰੂ ਨਾਨਕ ਦੇਵ ਜੀ ਦੇ ਲਿਖੇ ਸ਼ਬਦ, “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ’ਤੇ ਪੂਰਾ ਅਮਲ ਕਰਨਾ ਚਾਹੀਦਾ ਹੈਔਰਤ ਦੇ ਸਤਿਕਾਰ ਅਤੇ ਬਰਾਬਰਤਾ ਲਈ ਸਾਨੂੰ ਸਾਰਿਆਂ ਨੂੰ ਪੁਰਜ਼ੋਰ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਇਹ ਸਮਾਜ ਹੋਰ ਵੀ ਸੋਹਣਾ ਬਣ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਾਜ ਕੌਰ ਕਮਾਲਪੁਰ

ਰਾਜ ਕੌਰ ਕਮਾਲਪੁਰ

Patiala, Punjab, India.
WhatsApp: (91 - 94642 - 24314)
Email: (rajkaurkamalpur@gmail.com)