SarabjitSandhu7ਨਸਲਜਾਤਖੇਤਰਵਾਦਧਰਮ ਅਤੇ ਪਹਿਰਾਵੇ ਦੇ ਅਧਾਰ ’ਤੇ ਕੀਤਾ ਗਿਆ ਵਿਤਕਰਾ ...
(9 ਮਾਰਚ 2017)

 

ਰਾਸ਼ਟਰਪਤੀ ਡੌਨਾਲਡ ਟਰੰਪ ਦੇ ਵਿਵਾਦਗ੍ਰਸਤ ਫੈਸਲਿਆਂ ਕਰਕੇ ਅਮਰੀਕੀ ਸਮਾਜ ਬੁਰੀ ਤਰ੍ਹਾਂ ਵੰਡਿਆ ਗਿਆ ਹੈ ਡੌਨਾਲਡ ਟਰੰਪ ਵੱਲੋਂ 7 ਮੁਸਲਿਮ ਦੇਸ਼ਾਂ ਦੇ ਵਸਨੀਕਾਂ ਦੇ ਅਮਰੀਕਾ ਵਿਚ ਦਾਖਲੇ ਦੀ ਪਾਬੰਦੀ ਨੇ ਟਰੰਪ ਵਿਰੋਧੀ ਰੋਸ ਮੁਜ਼ਾਹਰਿਆਂ ਅਤੇ ਰੈਲੀਆਂ ਦੀ ਮੁਹਿੰਮ ਵਿੱਢ ਦਿੱਤੀ ਹੈ ਦੇਸ਼ ਅਤੇ ਸਮਾਜ ਦਾ ਮਾਰਗ ਦਰਸ਼ਕ ਜਿਸ ਦਾ ਮੁੱਖ ਮਕਸਦ ਬਹੁਲਵਾਦੀ ਸਮਾਜ ਨੂੰ ਇਕ ਲੜੀ ਵਿਚ ਪਰੋਈ ਰੱਖਣਾ ਹੁੰਦਾ ਹੈ, ਆਪਣੇ ਵਿਵਾਦ ਗ੍ਰਸਤ ਬਿਆਨਾਂ ਅਤੇ ਫੈਸਲਿਆਂ ਕਰਕੇ ਭਾਰੀ ਸਮਾਜਕਿ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ

ਮੁਸਲਿਮ ਦੇਸ਼ਾਂ ਦੇ ਸ਼ਹਿਰੀਆਂ ਦੇ ਦਾਖਲੇ ’ਤੇ ਪਾਬੰਦੀ ਦਾ ਮੁੱਖ ਕਾਰਨ ਅਮਰੀਕਾ ਨੂੰ ਅੱਤਵਾਦ ਤੋਂ ਨਿਜਾਤ ਦਿਵਾਉਣਾ ਦੱਸਿਆ ਗਿਆ ਹੈ ਆਪਣੇ ਪ੍ਰਬੰਧਕੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਾਹਲੀ ਵਿਚ ਲਏ ਗਏ ਇਸ ਫੈਸਲੇ ਰਾਹੀਂ ਇਕ ਤਰ੍ਹਾਂ ਰਾਸ਼ਟਰਪਤੀ ਟਰੰਪ ਨੇ ਇਹਨਾਂ ਦੇਸ਼ਾਂ ਉੱਤੇ ਅੱਤਵਾਦ ਦੀ ਪੈਦਾਇਸ਼ ਅਤੇ ਹਮਾਇਤੀ ਹੋਣ ਦਾ ਲੇਬਲ ਲਾਇਆ ਹੈ ਸਵਾਲ ਹੁਣ ਇਹ ਹੈ ਕਿ ਮੁਸਲਿਮ ਫਿਰਕੇ ਦੇ ਦਾਖਲੇ ’ਤੇ ਪਾਬੰਦੀ ਨਾਲ, ਕੀ ਅਮਰੀਕਾ ਅੰਦਰ ਅੱਤਵਾਦੀ ਘਟਨਾਵਾਂ ਨੂੰ ਰੋਕਿਆ ਜਾ ਖ਼ਤਮ ਕੀਤਾ ਜਾ ਸਕਦਾ ਹੈ? ਸੱਚ ਤਾਂ ਇਹ ਹੈ ਕਿ ਅਮਰੀਕਾ ਅੰਦਰ ਪਲ ਰਹੇ ਫਿਰਕਾਪ੍ਰਸਤ, ਨਫਰਤ, ਕੱਟੜਵਾਦ ਅਤੇ ਸਥਾਪਤੀ ਦਾ ਗਰੂਰ ਕਿਸੇ ਤਰ੍ਹਾਂ ਵੀ ਅੱਤਵਾਦ ਤੋਂ ਘੱਟ ਨਹੀਂ ਹੈ, ਇਹਨਾਂ ਹੀ ਪ੍ਰਵਿਰਤੀਆਂ ਅਧੀਨ 5 ਅਗਸਤ 2012 ਨੂੰ ਸਿੱਖ ਗੁਰਦਵਾਰਾ ਓਕ ਕ੍ਰੀਕ, ਵਿਸਕਾਨਸਨ ਵਿਚ ਇਕ ਕੱਟੜਵਾਦੀ ਗੋਰੇ ਵਲੋਂ ਅੰਧਾਧੁੰਦ ਗੋਲੀਬਾਰੀ ਕਰਕੇ ਕੇ 6 ਬੇਦੋਸ਼ਿਆਂ ਦੀ ਜਾਨ ਲੈ ਲਈ ਸੀ ਅਤੇ ਇਸੇ ਹੀ ਤਰ੍ਹਾਂ 2012 ਵਿਚ ਕੌਲੋਰਾਡੋ ਰਾਜ ਦੇ ਇਕ ਸਿਨੇਮਾ ਘਰ ਵਿਚ 12 ਲੋਕਾਂ ਨੂੰ ਮਾਰਨ ਅਤੇ 70 ਲੋਕਾਂ ਨੂੰ ਜ਼ਖਮੀ ਕਰਨ ਵਾਲਾ, ਨਾ ਤਾਂ ਆਪ ਮੁਸਲਿਮ ਸੀ ਅਤੇ ਨਾ ਹੀ ਕਿਸੇ ਮੁਸਲਿਮ ਦੇਸ਼ ਨਾਲ ਸਬੰਧਤ ਸੀ ਕੀ ਇਹਨਾਂ ਘਟਨਾਵਾਂ ਨੂੰ ਅੱਤਵਾਦੀ ਘਟਨਾਵਾਂ ਨਹੀਂ ਕਿਹਾ ਜਾ ਸਕਦਾ?

ਦੁਨੀਆ ਦੀ ਸਭ ਤੋਂ ਪੁਰਾਣੀ ਲੋਕਤੰਤਰ ਪ੍ਰਣਾਲੀ ਵਜੋਂ ਜਾਣਿਆ ਜਾਂਦਾ ਅਮਰੀਕਾ, ਰਾਸ਼ਟਰਪਤੀ ਡੌਨਾਲਡ ਟਰੰਪ ਦੀ ਅਗਵਾਈ ਹੇਠ ਤਾਨਾਸ਼ਾਹ ਬਿਰਤੀ ਵੱਲ ਵਧ ਰਿਹਾ ਹੈ, ਜਿੱਥੇ ਬੋਲਣ ਦੀ ਅਜ਼ਾਦੀ ਅਤੇ ਅਸਹਿਮਤੀ ਦਾ ਅਧਿਕਾਰ ਖਤਰੇ ਦੀ ਸੀਮਾ ’ਤੇ ਪਹੁੰਚ ਚੁੱਕਾ ਹੈ ਅਸਲ ਵਿਚ ਅਸਹਿਮਤੀ ਦਾ ਹੱਕ ਅਤੇ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਨਾ ਸਿਰਫ ਜਮਹੂਰੀਅਤ ਦਾ ਮੁੱਖ ਨੁਕਤਾ ਹੈ, ਜਿਸ ਤੋਂ ਬਿਨਾਂ ਜਮਹੂਰੀਅਤ ਇਕ ਨਿਰੰਕੁਸ਼ ਬਹੁਗਿਣਤੀਵਾਦੀ ਪ੍ਰਬੰਧ ਬਣ ਜਾਂਦੀ ਹੈ, ਸਗੋਂ ਇਹ ਰਾਜ ਪ੍ਰਬੰਧ ਚਲਾ ਰਹੇ ਅਧਿਕਾਰੀਆਂ ਵੱਲੋਂ ਲਏ ਗਏ ਫੈਸਲਿਆਂ ਦੀ ਸਾਰਥਿਕਤਾ ਮਾਪਣ, ਗਿਆਨ ਵਿਚ ਵਾਧੇ ਅਤੇ ਰਾਜ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਵੀ ਬਹੁਤ ਜ਼ਰੂਰੀ ਹੈ ਪਰ ਰਾਸ਼ਟਰਪਤੀ ਟਰੰਪ ਲਈ ਅਸਹਿਮਤੀ ਅਤੇ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਸਹਿਣਸ਼ੀਲਤਾ ਤੋਂ ਬਾਹਰ ਦੀ ਗੱਲ ਹੈ ਇਹ ਹੀ ਮੁੱਖ ਕਾਰਨ ਹੈ ਕਿ ਸੱਤ ਮੁਸਲਿਮ ਦੇਸ਼ਾਂ ਦੇ ਅਮਰੀਕੀ ਦਾਖਲੇ ’ਤੇ ਪਾਬੰਦੀ ਦੇ ਹੁਕਮ ਕਾਰਜਕਾਰੀ ਅਧਿਕਾਰਾਂ ਦੀ ਵਰਤੋਂ ਕਰਕੇ ਦਿੱਤੇ ਗਏ ਹਨ ਭਾਵੇਂ ਰੀਪਬਲਿਕ ਪਾਰਟੀ ਦਾ ਕਾਂਗਰਸ ਵਿਚ ਬਹੁਮਤ ਹੈ ਪਰ ਫਿਰ ਵੀ ਰਾਸ਼ਟਰਪਤੀ ਟਰੰਪ ਅਜਿਹੇ ਫੈਸਲੇ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ, ਆਪਣੀਆਂ ਕਾਰਜਕਾਰੀ ਸ਼ਕਤੀਆਂ ਦਾ ਪ੍ਰਯੋਗ ਕਰਕੇ ਹੀ ਲੈਣਾ ਚਾਹੁੰਦੇ ਹਨ ਕਿਉਂਕਿ ਵਿਰੋਧੀ ਸੰਵਾਦ ਅਤੇ ਅਸਹਿਮਤੀ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਹੈ ਇਸ ਲਈ ਉਹ ਇਸ ਤਰ੍ਹਾਂ ਦੇ ਕਾਨੂੰਨ ਬਣਾਉਣ ਲਈ ਕਾਂਗਰਸ ਦੀ ਸਹਿਮਤੀ ਦਾ ਜੋਖ਼ਮ ਵੀ ਨਹੀਂ ਲੈਣਾ ਚਾਹੁੰਦੇ ਉਹਨਾਂ ਦਾ ਇਹ ਰਵਈਆ ਨਾ ਸਿਰਫ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਤੱਕ ਸੀਮਤ ਹੈ ਸਗੋਂ ਅੰਤਰਾਸ਼ਟਰੀ ਭਾਈਚਾਰੇ ’ਤੇ ਵੀ ਆਪਣੀ ਤਾਨਾਸ਼ਾਹੀ ਬਿਰਤੀ ਠੋਸਣਾ ਚਾਹੁੰਦੇ ਹਨ, ਜਿਸ ਦੀ ਤਾਜ਼ਾ ਉਦਾਹਰਣ ਆਸਟਰੇਲੀਅਨ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਤਲਖੀ ਵਿਚ ਆ ਕੇ ਟੈਲੀਫੋਨ ਕੱਟ ਦੇਣਾ ਹੈ

ਆਪਣੇ ਆਲੋਚਕਾਂ ਅਤੇ ਅਸਹਿਮਤ ਲੋਕਾਂ ਪ੍ਰਤੀ ਧਮਕਾਉਣ ਵਾਲੀ ਸ਼ੈਲੀ ਵਿਚ ਗੱਲ ਕਰਨਾ, ਅਮਰੀਕਨ ਕਦਰਾਂ ਕੀਮਤਾਂ ਅਤੇ ਜਮਹੂਰੀਅਤ ਦੇ ਉਲਟ ਹੈ ਪਰ ਰਾਸ਼ਟਰਪਤੀ ਟਰੰਪ ਦੇ ਸੁਭਾਅ ਦੇ ਅਨੁਕੂਲ ਹੈ ਵਿਵਾਦ ਗ੍ਰਸਤ ਫੈਸਲਿਆਂ ਵਿਰੁੱਧ ਮੁਜ਼ਾਹਰਾਕਾਰੀਆਂ ਉੱਤੇ ਪਾਬੰਦੀ ਵਾਲੇ ਫੈਸਲੇ ’ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਦਖਲ ਅੰਦਾਜ਼ੀ ’ਤੇ ਰਾਸ਼ਟਰਪਤੀ ਟਰੰਪ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਸਮੇਂ ਜਮਹੂਰੀ ਕਦਰਾਂ ਕੀਮਤਾਂ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਜਾਂਦੀ ਟਰੰਪ ਦੀ ਹਮਾਇਤ ਨਾ ਕਰਨ ਵਾਲਾ ਹਰ ਵਿਅਕਤੀ ਅੱਜ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਬੇਗਾਨਾ ਮਹਿਸੂਸ ਕਰ ਰਿਹਾ ਹੈ ਉਦਾਰਵਾਦੀ ਵਿਚਾਰਧਾਰਾ ਅਤੇ ਵਿਚਾਰਕ ਸੀਮਤ ਹੁੰਦੇ ਜਾ ਰਹੇ ਹਨ ਕਿਉਂਕਿ ਤਾਨਾਸ਼ਾਹ ਬਿਰਤੀ ਨਾਲ ਕੱਟੜਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕੇ ਸਭ ਤੋਂ ਉੱਚੇ ਸੰਵਿਧਾਨਿਕ ਅਹੁਦੇ ’ਤੇ ਮੌਜੂਦ ਵਿਅਕਤੀ ਦੇ ਮਨ ਵਿਚ ਇਕ ਖਾਸ ਫਿਰਕੇ ਪ੍ਰਤੀ ਇੰਨਾ ਜ਼ਹਿਰ ਹੈ ਕਿ ਇਸ ਨੂੰ ਦੇਸ਼ ਦੀ ਸੁਰੱਖਿਆ ਦਾ ਜਾਮਾ ਪਹਿਨਾ ਕੇ ਆਪਣੀ ਨਫਰਤ ਦੀ ਰਾਜਨੀਤੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਸ਼ ਵਿਚ ਨਫਰਤ ਨਾਲ ਸਬੰਧਤ ਜ਼ਿਆਦਤੀਆਂ ਵਿਚ ਪਹਿਲਾਂ ਹੀ 67 ਪ੍ਰਤੀਸ਼ਤ ਦਾ ਇਜ਼ਾਫ਼ਾ ਹੋ ਚੁੱਕਿਆ ਹੈ ਹੁਣ ਸਵਾਲ ਇਹ ਹੈ ਕਿ ਰਾਸ਼ਟਰਪਤੀ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਕੀ ਲੋਕ ਹਿਤਾਂ ਅਤੇ ਲੋਕਤੰਤਰ ਢਾਂਚੇ ਦੇ ਅਨੁਕੂਲ ਹਨ? ਇਸ ਗੱਲ ਦਾ ਅੰਦਾਜ਼ਾ ਰਾਸ਼ਟਰਪਤੀ ਟਰੰਪ ਦੇ ਮੁਸਲਿਮ ਦੇਸ਼ਾਂ ’ਤੇ ਦਾਖਲੇ ਦੀ ਪਾਬੰਦੀ ਵਾਲੇ ਫੈਸਲੇ ਵਿਰੁੱਧ ਵਾਸ਼ਿੰਗਟਨ ਅਤੇ ਮਿਨੀਸੋਟਾ ਰਾਜਾਂ ਵੱਲੋਂ ਅਦਾਲਤ ਵਿਚ ਕੀਤੇ ਹੋਏ ਦਾਅਵੇ ਤੋਂ ਸਹਿਜੇ ਹੀ ਲੱਗ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸਿਲੀਕਾਨ ਵੈਲੀ ਵਿਚ ਗੂਗਲ, ਫੇਸਬੁੱਕ ਅਤੇ ਐਪਲ ਦੀ ਅਗਵਾਈ ਵਿਚ ਸੌ ਕੰਪਨੀਆਂ ਨੇ ਇਸ ਫੈਸਲੇ ਨੂੰ ਉਹਨਾਂ ਦੇ ਵਪਾਰ ’ਤੇ ਪੈਣ ਵਾਲੇ ਆਰਥਿਕ ਪ੍ਰਭਾਵਾਂ ਦੇ ਅਧਾਰ ’ਤੇ ਅਦਾਲਤ ਵਿਚ ਚੁਣੌਤੀ ਦਿੱਤੀ ਹੈ ਨੌ ਸਰਕਟ ਅਦਾਲਤ ਦੇ ਤਿੰਨ ਜੱਜਾਂ ਦੀ ਟੀਮ ਨੇ ਰਾਸ਼ਟਰਪਤੀ ਦੇ ਫੈਸਲੇ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਹੈ ਬੁੱਧੀਜੀਵੀਆਂ ਅਤੇ ਆਮ ਲੋਕਾਂ ਵਲੋਂ ਲਾਮਬੰਦ ਹੋ ਕੇ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨ ਅਮਰੀਕੀ ਸਮਾਜ ਦੀ ਚੇਤਨ ਅਤੇ ਜਾਗਰੂਕਤਾ ਦੀ ਭਾਵਨਾ ਦਾ ਪ੍ਰਗਟਾਵਾ ਹੈ ਅਜਿਹੇ ਫਿਰਕੂ ਅਤੇ ਨਫਰਤ ਭਰਪੂਰ ਫੈਸਲਿਆਂ ਵਿਰੁੱਧ ਲਗਾਤਾਰ ਅਵਾਜ਼ ਉਠਾਉਣ ਦੀ ਜਰੂਰਤ ਹੈ ਤਾਂਕਿ ਭਵਿੱਖ ਵਿਚ ਅਜਿਹੀ ਜ਼ਹਿਰ ਤੋਂ ਬਚਿਆ ਜਾ ਸਕੇ

ਨਸਲ, ਜਾਤ, ਖੇਤਰਵਾਦ, ਧਰਮ ਅਤੇ ਪਹਿਰਾਵੇ ਦੇ ਅਧਾਰ ’ਤੇ ਕੀਤਾ ਗਿਆ ਵਿਤਕਰਾ ਸਮਾਜਿਕ ਨਫਰਤ ਦਾ ਅਧਾਰ ਹੁੰਦਾ ਹੈ ਅਮਰੀਕਣਾਂ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਿਤਕਰੇ ਤੋਂ ਛੁਟਕਾਰਾ ਪਾਉਣ ਲਈ ਲੰਬੀ ਲੜਾਈ ਲੜੀ ਇਸ ਵਿਭਿੰਨਤਾ ਵਾਲੇ ਸਮਾਜ ਵਿਚ ਸਭ ਲਈ ਤਰੱਕੀ ਦੇ ਬਰਾਬਰ ਮੌਕੇ ਪ੍ਰਦਾਨ ਕਰਦੇ ਕਾਨੂੰਨ ਬਣਾਏ ਗਏ ਕਿਉਂਕਿ ਅਮਰੀਕਨ ਸਮਾਜ ਪੂਰੀ ਦੁਨੀਆ ਦੇ ਜੋੜ ਨਾਲ ਬਣਿਆ ਹੋਇਆ ਉਹ ਗੁਲਦਸਤਾ ਹੈ ਜਿਸ ਵਿਚ ਹਰੇਕ ਧਰਮ, ਕੌਮ ਅਤੇ ਨਸਲ ਭਾਗੀਦਾਰ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਦੁਨੀਆ ਦੀਆਂ ਬਹੁਤਾਤ ਖੋਜਾਂ, ਚਾਹੇ ਉਹ ਟੈਕਨੌਲੋਜੀ, ਮੈਡੀਕਲ ਜਾਂ ਰੋਜ਼ਾਨਾ ਖਪਤ ਦੀਆਂ ਵਸਤਾਂ ਹੋਣ, ਲਈ ਦੁਨੀਆ ਦੀ ਅਗਵਾਈ ਅਮਰੀਕੀਆਂ ਨੇ ਹੀ ਕੀਤੀ ਹੈ ਇਹ ਧਰਤੀ “ਲੈਂਡ ਆਫ ਔਪਰਚੂਨਿਟੀ” ਵਜੋਂ ਜਾਣੀ ਜਾਂਦੀ ਹੈ ਇਸ ਲਈ ਪੂਰੀ ਦੁਨੀਆਂ ਵਿੱਚੋਂ ਲੋਕ ਪਰਵਾਸ ਕਰਕੇ ਇਸ ਧਰਤੀ ਤੇ ਆ ਕੇ ਵਸ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਰਿਵਾਰ (ਦਾਦਾ) ਵੀ 1885 ਵਿਚ ਜਰਮਨ ਤੋਂ ਪਰਵਾਸ ਕਰਕੇ ਅਮਰੀਕਾ ਆ ਵਸਿਆ ਸੀ ਦੂਜੇ ਮਹਾਂ ਯੁੱਧ ਵੇਲੇ ਦੁਨੀਆ “ਨਾਜ਼ੀ” ਦੌਰ ਵਿੱਚੋਂ ਗੁਜ਼ਰੀ ਪਰ ਡੌਨਾਲਡ ਟਰੰਪ ਦੇ ਪਰਿਵਾਰ ਨੂੰ ਜਰਮਨ ਵਿਰਾਸਤ ਦੇ ਅਧਾਰ ਤੇ ਅਮਰੀਕਾ ਛੱਡਣ ਲਈ ਨਹੀਂ ਆਖਿਆ ਗਿਆ ਅਤੇ ਨਾ ਹੀ ਲੜਾਈ ਤੋਂ ਬਾਅਦ ਜਰਮਨ ਤੋਂ ਹਿਜਰਤ ਕਰਕੇ ਅਮਰੀਕਾ ਆਉਣ ਵਾਲਿਆਂ ’ਤੇ ਖੇਤਰਵਾਦ, ਧਰਮ ਅਤੇ ਕੌਮੀਅਤ ਦੇ ਅਧਾਰ ’ਤੇ ਕੋਈ ਪਾਬੰਦੀ ਲਾਈ ਗਈ ਜੇਕਰ ਅਜਿਹਾ ਹੋਇਆ ਹੁੰਦਾ ਤਾਂ ਅੱਜ ਡੌਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਨਾ ਮਿਲਦਾ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਕਿਸੇ ਖਾਸ ਫਿਰਕੇ, ਧਰਮ ਅਤੇ ਕੌਮ ਦੇ ਅਮਰੀਕੀ ਦਾਖਲੇ ’ਤੇ ਪਾਬੰਦੀ ਵਾਲੇ ਫੈਸਲੇ ਲੈਣ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਅਤੇ ਅਮਰੀਕਨ ਇਤਿਹਾਸ ਵੱਲ ਝਾਤ ਜਰੂਰ ਮਾਰਨੀ ਚਾਹੀਦੀ ਹੈ

*****

(627)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਰਬਜੀਤ ਸੰਧੂ

ਸਰਬਜੀਤ ਸੰਧੂ

San Jose, California, USA.
Phone: (408 - 504 - 9365)
Email: (sandhurealestatepro@gmail.com)