NirmalJaura7ਚੰਗਾ ਸਨੇਹਾ ਦਿਉਗੇਲੋਕ ਯਾਦ ਰੱਖਣਗੇ ਉਮਰਾਂ ਤੱਕ। ਜ਼ਮਾਨਾ ਮਨ ਵਿੱਚ ਵਸਾ ਕੇ ਰੱਖੂ ...
(7 ਫਰਵਰੀ 2017)

 

NirmaJauraHM3ਲੁਧਿਆਣਾ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ ’ਤੇ ਹਰਭਜਨ ਮਾਨ ਤੇ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਆਉਣ ’ਤੇ ਵਿਦਿਆਰਥੀਆਂ ਨੂੰ ਚਾਅ ਚੜ੍ਹ ਗਿਆ। ਹਰਭਜਨ ਨੂੰ ਸਟੇਜ ’ਤੇ ਬੁਲਾਇਆ ਤਾਂ ਵਿਦਿਆਰਥੀਆਂ ਦਾ ਉਤਸ਼ਾਹੀ ਮਛਰੇਵਾਂ ਪੂਰੇ ਉਭਾਰ ਵਿੱਚ ਆਗਿਆ। ਖਚਾਖਚ ਭਰੇ ਹਾਲ ਵਿੱਚੋਂ ਤਾੜੀਆਂਕਿਲਕਾਰੀਆਂ ਦੇ ਨਾਲ ਨਾਲ ਉਸਦੇ ਗੀਤਾਂ ਦੀਆਂ ਲਾਈਨਾਂ ਫਰਮਾਇਸ਼ਾਂ ਦੇ ਰੂਪ ਵਿਚ ਆਉਣ ਲੱਗੀਆਂ। ਸਥਾਪਿਤ ਕਲਾਕਾਰਾਂ ਦਾ ਯੁਵਕ ਮੇਲਿਆਂ ਵਿੱਚ ਆਉਣਾ ਵਧੀਆ ਗੱਲ ਹੈ, ਇਸ ਨਾਲ ਉੱਭਰ ਰਹੇ ਵਿਦਿਆਰਥੀ ਕਲਾਕਾਰਾਂ ਦਾ ਉਤਸ਼ਾਹ ਹੋਰ ਵਧ ਜਾਂਦਾ ਹੈ। ਪਰ ਕਦੇ ਕਦੇ ਇਹ ਵੀ ਹੁੰਦਾ ਹੈ ਕਿ ਪ੍ਰੋਫੈਸ਼ਨਲ ਕਲਾਕਾਰ ਲਾਅਲਾ ਲਾਅਲਾ ਕਰਵਾ ਕੇ ਨਿਕਲ ਜਾਂਦੇ ਹਨ ਤੇ ਪਿੱਛੋਂ ਮੁਕਾਬਲੇ ਦੀਆਂ ਸੁਹਜਮਈ ਕਲਾਕ੍ਰਿਤਾਂ ਰੁਲ ਜਾਂਦੀਆਂ ਹਨ। ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਮੈਂ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚੋਂ ਲੰਘਦਾ ਆ ਰਿਹਾ ਹਾਂ। ਉਸ ਦਿਨ ਨਾਟਕ ਮੁਕਾਬਲੇ ਚੱਲ ਰਹੇ ਸੀ

ਮਾਈਕ ਫੜਦਿਆਂ ਹਰਭਜਨ ਮਾਨ ਨੇ ਮਿੱਠੀ ਮੁਸਕਾਨ ਨਾਲ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ ਤਾਂ ਸਭ ਚੁੱਪ ਹੋ ਗਏ“ਜਿਹੜੇ ਗਾਣੇ ਆਖੋਂਗੇ, ਮੈਂ ਸੁਣਾਕੇ ਜਾਊਂ। ਸਭ ਫਰਮਾਇਸ਼ਾਂ ਪੂਰੀਆਂ ਕਰਾਂਗੇ, ਮੇਰਾ ਤਾਂ ਕੰਮ ਈ ਗੌਣਾ ਹੈ, ਗਾਊਂਗਾ ਵੀ ਨਚਾਊਂਗਾ ਵੀ

ਸਾਹਮਣੇ ਬੈਠੇ ਨਾਟਕ ਦੇ ਨਿਰਣਾਇਕ ਚਿੰਤਤ ਲੱਗੇਸ਼ਾਇਦ ਉਹ ਸੋਚਦੇ ਹੋਣ ਕਿ ਹੁਣ ਲੇਟ ਵੀ ਹੋਵਾਂਗੇ ਤੇ ਹੋ ਸਕਦਾ ਮਹੌਲ ਵੀ ਥੀਏਟਰ ਵਾਲਾ ਨਾ ਰਹੇਆਪਣੀ ਜ਼ਿੰਮੇਵਾਰੀ ਦੇ ਅਹਿਸਾਸ ਕਰਕੇ ਮੈਨੂੰ ਵੀ ਇਸ ਗੱਲ ਦਾ ਫਿਕਰ ਸੀ। ਹਰਭਜਨ ਨੇ ਬੋਲਣਾ ਜਾਰੀ ਰੱਖਿਆ, “ਪਹਿਲਾਂ ਤਾਂ ਥੋਨੂੰ ਵਧਾਈਆਂ ਕਿ ਵਾਹਿਗੁਰੂ ਨੇ ਥੋਨੂੰ ਕਾਲਜਾਂ ਵਿੱਚ ਪੜ੍ਹਨ ਦਾ ਮੌਕਾ ਦਿੱਤਾਸਾਡੇ ਦੇਸ਼ ਵਿਚ ਪਚਾਸੀ ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਪੜ੍ਹਨਾ ਨਸੀਬ ਈ ਨਈਂ ਹੁੰਦਾ ਤੇ ਕਾਲਜਾਂ ’ਚ ਤਾਂ ਸਿਰਫ ਪੰਜ ਸੱਤ ਪਰਸੈਂਟ ਈ ਜਾਂਦੇ ਆਆਪਣੇ ਮਾਂ ਬਾਪ ਦੇ ਨਾਮ ’ਤੇ ਤਾੜੀਆਂ ਜ਼ਰੂਰ ਮਾਰੋ, ਜਿਹਨਾਂ ਦੀ ਬਦੌਲਤ ਤੁਹਾਨੂੰ ਇਹ ਖੁਸ਼ਨਸੀਬ ਮੌਕਾ ਮਿਲਿਆ

ਤਾੜੀਆਂ ਦੀ ਗੂੰਜ ਉੱਠੀ

“ਦੂਜੀ ਵਧਾਈ ਕਲਾਕਾਰ ਵਿਦਿਆਰਥੀਆਂ ਨੂੰਕਲਾ ਨਾਲ, ਸਾਹਿਤ ਨਾਲਸੰਗੀਤ ਨਾਲ ਜੁੜਨ ਦਾ ਵਰਦਾਨ ਇਹਨਾਂ ਭਾਗਾਂ ਵਾਲਿਆਂ ਨੂੰ ਮਿਲਿਆਇਹਨਾਂ ਕਲਾਕਾਰ ਵਿਦਿਆਰਥੀਆਂ ਦੇ ਰੱਬ ਤੁਸੀਂ ਹੋ, ਦਰਸ਼ਕ ਬਣਾਉਂਦੇ ਆ ਬੰਦੇ ਨੂੰ ਕਲਾਕਾਰ

ਤਾੜੀਆਂ ਦੀ ਅਵਾਜ਼ ਹੋਰ ਉੱਚੀ ਹੋ ਗਈ।

ਅੱਜ ਮੈਂ ਆਪਣੇ ਮਨ ਦੀ ਗੱਲ ਵੀ ਕਰਨੀ ਆਂ ਤੁਹਾਡੇ ਨਾਲਜਿਵੇਂ ਤੁਸੀਂ ਖਾਣ ਪੀਣ ਲੱਗੇ ਆਪਣੀ ਸਿਹਤ ਦਾ ਖਿਆਲ ਰੱਖਦੇ ਓਬਈ ਸਰੀਰ ਤੰਦਰੁਸਤ ਰਹੇ, ਉਵੇਂ ਈ ਵੇਖਣ ਤੇ ਸੁਣਨ ਲੱਗੇ ਵੀ ਖਿਆਲ ਰੱਖਿਆ ਕਰੋ। ਗੀਤ ਸੰਗੀਤ ਤੁਹਾਡੇ ਮਨ ਤੇ ਰੂਹ ਦੀ ਖੁਰਾਕ ਆ। ਸਰੀਰ ਦੀ ਤੰਦਰੁਸਤੀ ਤਾਂ ਠੀਕ ਹੋ ਜਾਂਦੀ ਆ ਪਰ ਸੋਚ, ਜ਼ਹਿਨ, ਕਰੈਕਟਰ ’ਚ ਪਿਆ ਵਗਾੜ ਸਾਰੀ ਉਮਰ ਵੱਲ ਨੀਂ ਆਉਂਦਾ। ਕਦੇ ਸੋਚਿਆ, ਜੋ ਕੁਝ ਤੁਸੀਂ ਸੁਣਦੇ ਹੋਦੇਖਦੇ ਹੋਟੀ ਵੀ ਚੈਨਲਾਂ ਤੇ ਫੇਸਬੁੱਕ ’ਤੇਇੰਟਰਨੈੱਟ ’ਤੇਕੀ ਅਰਥ ਹੈ ਉਹਦਾ। ਬੱਸ ਦੇਖੀ ਜਾਨੇ ਆਂ, ਨੱਚੀ ਜਾਨੇ ਆਂ ਤੇ ਉਹ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਇੱਕ ਕਰੀ ਜਾਂਦੇ ਆ ਤੇ ਸੋਚ ਨੂੰ ਵੀ ਗ੍ਰਹਿਣ ਲਾਈ ਜਾਂਦੇ ਆ। ਮੈਂ ਸਭ ਨੂੰ ਮਾੜਾ ਨੀ ਕਹਿੰਦਾਬਹੁਤ ਕੁਝ ਵਧੀਆ ਗਾਇਆ ਤੇ ਵਿਖਾਇਆ ਵੀ ਜਾ ਰਿਹਾ, ਜਿਸ ’ਤੇ ਸਾਨੂੰ ਮਾਣ ਹੈਪੰਜਾਬੀ ਬੇਹੱਦ ਅਮੀਰ ਭਾਸ਼ਾ ਇਆ ਤੇ ਸਾਡਾ ਗੀਤ ਸੰਗੀਤ ਤਾਂ ਪੂਰੇ ਵਿਸ਼ਵ ਵਿੱਚੋਂ ਅੱਵਲ ਦਰਜ਼ੇ ’ਤੇ ਆ। ਸਾਡੀ ਤਹਿਜ਼ੀਬ ਪਵਿੱਤਰ ਆ, ਪੀਰਾਂ ਫਕੀਰਾਂ ਦੀ ਧਰਤੀ ਆ, ਇਹ ਬਾਬਾ ਫਰੀਦਬੁੱਲ੍ਹੇਵਾਰਿਸ ਤੇ ਯਮਲੇ ਜੱਟ ਦੀਆਂ ਪੈੜਾਂ ਇੱਥੇ।ਅੱਜ ਵੀ ਕਮਾਲ ਦੇ ਫਨਕਾਰ ਇਆ ਜਿਹੜੇ ਸੱਚੀਂ ਮੁੱਚੀਂ ਸੇਵਾ ਕਰਦੇ ਆ ਮਾਂ ਬੋਲੀ ਦੀ, ਸੰਗੀਤ ਦੀ। ਸਦਕੇ ਜਾਈਏ ਉਹਨਾਂ ਹੀਰਿਆਂ ਤੋਂ। ਪਰ … ਪਰ ਆਹ ਕਲਾ ਦੇ ਨਾਂ ’ਤੇ, ਗੀਤ ਸੰਗੀਤ ਦੇ ਨਾਂ ’ਤੇ ਜੋ ਖਿਲਵਾੜ ਹੋ ਰਿਹਾਵਪਾਰ ਹੋ ਰਿਹਾ, ਉਹ ਨਿੰਦਣ ਯੋਗ ਆਫੂਕਣ ਯੋਗ ਆ” ਹਰਭਜਨ ਦੇ ਬੋਲਾਂ ਵਿੱਚੋਂ ਗੰਭੀਰਤਾ ਤੇ ਫਿਕਰ ਨਜ਼ਰ ਆ ਰਿਹਾ ਸੀ।

ਕਮਾਲ ਆਅਖੇ ਆਹ ਗੀਤ ਤਾਂ ਅੱਤ ਆਹੂੰ ਅੱਤਅੱਤ ਤੇ ਰੱਬ ਦਾ ਵੈਰ ਹੁੰਦਾ ਬਾਈ ਜੀ। ਗੀਤ ਤਾਂ ਪੂਜਾ, ਗੀਤ ਤਾਂ ਰੂਹ ਦੀ ਗੱਲ ਆਗੀਤ ਤਾਂ ਉਸ ਪਰਵਰਦਿਗਾਰ ਨਾਲ ਬਾਤ ਪਾਉਣ ਦੀ ਗੱਲ ਆ। ਗੀਤ ਤਾਂ ਸਾਡੇ ਰਿਸ਼ਤਿਆਂ ਦੀ ਪਵਿੱਤਰਤਾ ਦਾ ਤਰਜ਼ਮਾਮੌਸੀਕੀ ਤਾਂ ਹੁੰਦੀ ਈ ਪਵਿੱਤਰ ਆ … ਫੇਰ ਗੀਤ ਅੱਤ ਕਿਵੇਂ ਹੋਜੂ। ਮੇਰੇ ਵੀਰੋ, ਮੇਰੀਓ ਭੈਣੋਂ, ਗੀਤ ਸੰਗੀਤ ਨੂੰ ਅੱਤ ਕਹਿਣਾਰਫਲਾਂ, ਗੰਡਾਸਿਆਂ, ਫਾਇਰਾਂ, ਕਤਲਾਂ ਦੀ ਗੰਦਗੀ ’ਚ ਲਪੇਟਣਾ ਕਲਾਕਾਰੀ ਨਹੀਂਬਦਮਾਸ਼ੀ ਆ। ਇਹ ਮਾਂ ਬੋਲੀ ਦਾ ਘਾਣ ਆਵਿਰਸੇ ਦਾ ਕਤਲ ਆ। ਵਪਾਰੀ ਲੋਕਾਂ ਦੀ ਖੁਦਗਰਜ਼ੀ ਆ ਇਹਤੁਸੀਂ ਇਸ ਕੁਕਰਮ ਦਾ ਹਿੱਸਾ ਨਾ ਬਣੋ ਸਮਾਂ ਤੁਹਾਨੂੰ ਵੀ ਸਵਾਲ ਕਰੂ ਇਕ ਦਿਨ। ਸਿਰਫ ਇੱਕ ਵਾਰਇਹੋ ਜਿਹੇ ਗੀਤ ਗਾਉਣ ਵਾਲਿਆਂ, ਲਿਖਣ ਵਾਲਿਆਂ ਨੂੰ ਪੁੱਛੋ ਕਿ ਇਹ ਗੀਤ ਉਹ ਆਪਣੀ ਮਾਂ ਭੈਣ ਨੂੰ ਸੁਣਾ ਕੇ ਆਇਆਸਿਰਫ ਇੱਕ ਵਾਰ। ਜਦੋਂ ਤੁਸੀਂ ਪੁੱਛਣ ਲੱਗ ਪਏ, ਕਿਸੇ ਸੈਂਸਰ ਬੋਰਡ ਦੀ ਲੋੜ ਨੀਂ ਪੈਣੀ। ਮਾਂ ਭੈਣ ਤੋਂ ਉੱਪਰ ਕਿਹੜਾ ਸੈਂਸਰ ਹੁੰਦਾ?” ਤਾੜੀਆਂ ਨਾਲ ਹਾਲ ਹੋਰ ਗੂੰਜ ਉੱਠਿਆ। ਨੌਜਵਾਨ ਮਨਾਂ ਨੂੰ ਕੀਲ ਚੁੱਕਿਆ ਸੀ ਹਰਭਜਨ

ਇੱਕ ਹੱਥ ਨਾਲ ਆਪਣਾ ਕੰਨ ਫੜਦਿਆਂ ਉਹ ਅੱਗੇ ਬੋਲਿਆ, “ਮੈਂ ਕਦੇ ਮਾੜਾ ਸੁਨੇਹਾ ਨੀ ਦਿੱਤਾ ਗਾਇਕੀ ਰਾਹੀਂਫਿਲਮਾਂ ਰਾਹੀਂ। ਪ੍ਰੋਫੈਸ਼ਨਲ ਪ੍ਰੋਗਰਾਮਾਂ ’ਤੇ ਵੀ ਮੈਂ ਆਪਣੀ ਮਰਜ਼ੀ ਦਾ ਗਾਉਨਾ ਹਮੇਸ਼ਾਕਿਸੇ ਦੇ ਕਹਿਣ ਤੇ ਹਲਕਾ ਨਹੀਂ ਗਾਇਆ, ਘਟੀਆ ਨੀ ਗਾਇਆ। ਦੂਜੀ ਗੱਲ, ਮੈਂ ਮਾੜੀ ਗਾਇਕੀ ਤੇ ਕਲਾਕਾਰੀ ਨੂੰ ਹਮੇਸ਼ਾ ਨਿੰਦਿਆ, ਨਿਦੂੰਗਾ ਵੀ। ਮਾਂ ਬੋਲੀ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਇਸੇ ਤਰ੍ਹਾਂ ਬੋਲੂੰਗਾ। ਤੇ ਅੱਜ ਵੀ ਆਖਦਾਂ ਕਿ ਕਲਾਕਾਰ ਦਾ ਧਰਮ ਆ ਕਲਾ ਰਾਹੀਂ ਚੰਗਾ ਸੁਨੇਹਾ ਦੇਣਾ ਤੇ ਚੰਗੇ ਸੁਨੇਹੇ ਲਈ ਆਪਣੀ ਕਲਾ ਨੂੰ ਵਰਤਣਾ। ਸਿਰਫ ਪੈਸਿਆਂ ਲਈ ਕਲਾ ਨੂੰ ਵਰਤਣਾ ਮਾਂ ਬੋਲੀ ਦੇ ਦੋਖੀਆਂ, ਗਦਾਰਾਂ ਦਾ ਕੰਮ ਆ। ਮੈਂ ਗਵਾਹ ਹਾਂ ਇਸ ਗੱਲ ਦਾ, ਦਰਸ਼ਕਾਂ ਨੂੰ ਚੰਗੇ ਪਾਸੇ ਲਾ ਲਵੋ, ਚੰਗੇ ਪਾਸੇ ਲੱਗ ਜਾਣਗੇ। ਕਲਾ ਚਾਹੀਦੀ ਆਹੁਨਰ ਚਾਹੀਦਾ, ਵਿਚਾਰ ਚਾਹੀਦਾ, ਜ਼ੁਰਅਤ ਚਾਹੀਦੀ ਆ। ਜਦੋਂ ਤੁਹਾਡੇ ਕੋਲ ਤੀਰ ਵੀ ਹੋਵੇ ਤੇ ਨਿਸ਼ਾਨਾ ਵੀ, ਫੇਰ ਤੀਰ ਉੱਥੇ ਈ ਵੱਜੂ, ਜਿੱਥੇ ਤੁਸੀਂ ਚਾਹੋਗੇ। ਚੰਗਾ ਸਨੇਹਾ ਦਿਉਗੇਲੋਕ ਯਾਦ ਰੱਖਣਗੇ ਉਮਰਾਂ ਤੱਕ। ਜ਼ਮਾਨਾ ਮਨ ਵਿੱਚ ਵਸਾ ਕੇ ਰੱਖੂ ਤੁਹਾਨੂੰਨਹੀਂ ਤਾਂ ਰੇਤ ਦੀਆਂ ਕੰਧਾਂ ਵਾਂਗ ਮਿਟ ਜਾਓਗੇ।”

ਵਿਦਿਆਰਥੀ ਹਰਭਜਨ ਮਾਨ ਨੂੰ ਸੁਣ ਰਹੇ ਸਨ, ਚੰਗੇ ਅਧਿਆਪਕ ਵਾਂਗ

“ਚਲੋ ਹੁਣ ਦੱਸੋ ਕੀ ਸੁਣਨਾ?”

ਨਾਲ ਦੀ ਨਾਲ ਮਿੱਠੀ ਮੁਸਕਰਾਹਟ, ਅਵਾਜ਼ ਤੇ ਅੰਦਾਜ਼ ਵਿੱਚ ਉਸਨੇ ਹੇਕ ਲਾਈ, “ਮਾਵਾਂ ਮਾਵਾਂ ਮਾਵਾਂ … ਮਾਂ ਜੰਨਤ ਦਾ ਪਰਛਾਵਾਂ ਹੋ ਹੋ ਹੋ …” ਉਸਦੇ ਤਰੱਨਮ ਨਾਲ ਪੂਰਾ ਹਾਲ ਗਾ ਰਿਹਾ ਸੀ। ਵਿਦਿਆਰਥੀ ਕਲਾਕਾਰਾਂ ਦੀਆਂ ਸੁਹਜਮਈ ਪੇਸ਼ਕਾਰੀਆਂ ਲਈ ਸਾਰਥਿਕ ਮਹੌਲ ਉੱਸਰ ਰਿਹਾ ਸੀਹੁਣ ਸਾਹਮਣੇ ਬੈਠੇ ਨਿਰਣਾਇਕ ਮੈਨੂੰ ਜਿੱਤ ਦਾ ਨਿਸ਼ਾਨ ਦਿਖਾ ਰਹੇ ਸੀਮੈਂ ਵੀ ਉਹਨਾਂ ਦੀ ਅੱਖ ’ਚ ਅੱਖ ਪਾਕੇ ਦੇਖ ਰਿਹਾ ਸੀ

*****

(592)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

 

About the Author

ਡਾ. ਨਿਰਮਲ ਜੌੜਾ

ਡਾ. ਨਿਰਮਲ ਜੌੜਾ

Phone: (91 - 98140 - 78799)
Email: (nirmaljaura@gmail.com)