PiaraSGurneKalan7ਰਿਸ਼ਤੇ ਜ਼ਿੰਦਗੀ ਦੇ ਦੁੱਖ ਸੁਖ ਦਾ ਸੰਤੁਲਨ ਬਣਾਉਂਦੇ ਹਨ। ਰਿਸ਼ਤੇ ਨਿੱਘੇ ਹੋਣ ਤਾਂ ...
(12 ਜਨਵਰੀ 2025)

 

ਖੁਸ਼ੀਆਂ ਵਿੱਚ ਨਿਵੇਸ਼ ਕਰੋਗੇ ਤਾਂ ਹਾਸੇ ਫੁੱਟਣਗੇਉੱਗਣਾ ਉਹੀ ਹੁੰਦਾ ਜੋ ਬੀਜੋਗੇਦੁੱਖਾਂ ਵਿੱਚ ਨਿਵੇਸ਼ ਕਰਨ ਤੇ ਉਗਣਾ ਰੋਣੇ ਨੇ ਹੀ ਹੁੰਦਾ ਹੈਖੁਸ਼ੀ ਦਾ ਸੰਬੰਧ ਜਿਊਣ ਨਾਲ ਹੁੰਦਾ ਤੇ ਰੋਣ ਦਾ ਸੰਬੰਧ ਮੌਤ ਨਾਲਖੁਸ਼ ਰਹਿਣ ਨਾਲ ਜਿਊਣ ਦੇ ਸਾਲ ਵਧਦੇ ਹਨ ਤੇ ਸਾਲ ਵਧਣ ਨਾਲ ਉਮਰ ਘਟਦੀ ਹੈਸੋਚਣਾ ਬਣਦਾ ਹੈ ਕਿ ਉਮਰ ਸਾਲਾਂ ਵਿੱਚ ਵਧਾਉਣੀ ਹੈ ਜਾਂ ਜਿਊਣ ਵਿੱਚਜ਼ਿੰਦਾ ਦਿਲੀ ਜਿਊਣ ਦੀ ਉਮਰ ਵਿੱਚ ਵਾਧਾ ਕਰਦੀ ਹੈਜਿਹੋ ਜਿਹਾ ਔਰਾ ਆਪਣੇ ਆਲੇ ਦੁਆਲੇ ਸਿਰਜੋਗੇ ਉਹੀ ਔਰਾ ਆਲੇ ਦੁਆਲੇ ਬਣ ਜਾਣਾ ਹੈਹਾਸਿਆਂ ਦਾ ਚੁਗਿਰਦਾ ਜ਼ਿੰਦਗੀ ਜ਼ਿੰਦਾਬਾਦ ਬਣਾ ਦਿੰਦਾ ਹੈ

ਲਾਲਚ ਦੀ ਕੋਈ ਜੂਹ ਨਹੀਂ ਹੁੰਦੀ ਤੇ ਸਬਰ ਦਾ ਕੋਈ ਠਿਕਾਣਾ ਨਹੀਂ ਹੁੰਦਾਸਬਰ ਪਾਣੀ ਦੇ ਕੁਬਕੇ ’ਤੇ ਵੀ ਆ ਸਕਦਾ ਤੇ ਲਾਲਚ ਦਾ ਰੱਜ ਸਮੁੰਦਰ ਡੀਕ ਲੈਣ ’ਤੇ ਵੀ ਨਹੀਂ ਆਉਂਦਾਲਾਲਚ ਰੋਣ ਦੀ ਯਾਤਰਾ ਹੈ ਤੇ ਸਬਰ ਹਾਸਿਆਂ ਦਾ ਲੰਮੇਰਾ ਰਾਹਚਮਕਦੀ ਦੁਨੀਆ ਲਾਲਚ ਦੀ ਧੁਖਦੀ ਅੱਗ ਹੈਨਾ ਅੱਗ ਨੇ ਬੁਝਣਾ ਹੈ ਤੇ ਨਾ ਲਾਲਚ ਨੇ ਮੁੱਕਣਾ ਹੈਸਬਰ-ਸੰਤੋਖ ਸੁਖ ਦਾ ਸਿੰਘਾਸਨ ਹੈ, ਜਿਸ ’ਤੇ ਬੈਠਾ ਹਰ ਬੰਦਾ ਮਹਾਰਾਜਾ ਹੁੰਦਾ ਹੈ

ਜ਼ਿੰਦਗੀ ਲਗਾਤਾਰ ਚੱਲੀ ਜਾਣ ਵਾਲੀ ਗੱਡੀ ਬਣ ਗਈ ਹੈਧੀਰਜ, ਠਰ੍ਹੰਮਾ ਅਤੇ ਠਹਿਰਾਅ ਇਹਦੀਆਂ ਰੁਕਣਗਾਹਾਂ ਨਹੀਂ ਰਹੀਆਂਇੱਕ ਖੁਸ਼ੀ ਇਹਦੀ ਸੰਤੁਸ਼ਟੀ ਨਹੀਂ ਬਣਦੀ, ਮਨੁੱਖ ਖੁਸ਼ੀਆਂ ਦੀ ਪ੍ਰਾਪਤੀ ਦੇ ਲੰਮੇਰੇ ਰਾਹਾਂ ਦਾ ਪਾਂਧੀ ਬਣ ਗਿਆ ਬਣ ਗਿਆ ਹੈਨਤੀਜਾ, ਜ਼ਿੰਦਗੀ ਆਰਾਮ ਅਤੇ ਸੁਖ ਦੀ ਕਤਲਗਾਹ ਬਣਦੀ ਜਾ ਰਹੀ ਹੈਖੁਸ਼ੀ ਇੱਕ ਹੋਣ ਵਿੱਚ ਹੈ ਨਾ ਕਿ ਖਿੰਡਾਅ ਵਿੱਚਖਿੰਡੇ ਪੰਧ ਅਤੇ ਖਿੰਡੇ ਮਨ ਨਾਲ ਕਦੇ ਨਿਸ਼ਾਨਾ ਨਹੀਂ ਲਗਾਇਆ ਜਾ ਸਕਦਾਇਕਾਗਰਤਾ ਦੁੱਖਾਂ ਦਾ ਅੰਤ ਬਿੰਦੂ ਹੁੰਦੀ ਹੈ

ਜ਼ਿੰਦਗੀ ਛੋਟੇ ਛੋਟੇ ਅਹਿਸਾਸਾਂ ਦਾ ਜੋੜ ਹੁੰਦੀ ਹੈਇਹੀ ਅਹਿਸਾਸ ਜ਼ਿੰਦਗੀ ਦੀ ਲੋਅ ਨੂੰ ਮੱਠਾ ਮੱਠਾ ਮਘਦਾ ਰੱਖਦੇ ਹਨਅਹਿਸਾਸ ਕਦੇ ਤੋੜਦੇ ਨੇ ਕਦੇ ਜੋੜਦੇ ਹਨ, ਕਦੇ ਖਿਲਾਰਦੇ ਹਨ ਕਦੇ ਸਮੇਟਦੇ ਹਨ, ਕਦੇ ਗੁਣਾ ਹੁੰਦੇ ਹਨ ਅਤੇ ਕਦੇ ਵੰਡੇ ਜਾਂਦੇ ਹਨ ਅਹਿਸਾਸਾਂ ਵਿੱਚ ਵਹਿੰਦੀ ਜ਼ਿੰਦਗੀ ਇੱਕ ਸ਼ਾਨਦਾਰ ਰੂਪ ਧਾਰਨ ਕਰ ਲੈਂਦੀ ਹੈਬਚਪਨ ਵਿੱਚ ਤਿਤਲੀਆਂ ਫੜਨਾ ਬਹੁਤ ਵੱਡਾ ਅਹਿਸਾਸ ਹੁੰਦਾ ਹੈਵੱਡੇ ਹੋ ਕੇ ਖਿਆਲੀ ਤਿਤਲੀਆਂ ਫੜਨਾ ਵੀ ਖੁਸ਼ੀ ਦਾ ਵੱਡਾ ਸੋਮਾ ਬਣ ਸਕਦਾ ਹੈਅਹਿਸਾਸਾਂ ਨੂੰ ਜਿਊਂਦੇ ਰੱਖੋ, ਫੁੱਲਾਂ ਵਾਂਗ ਖਿੜੇ ਰਹੋਗੇ

ਨਿੱਕੇ-ਨਿੱਕੇ ਰੋਸੇ ਜ਼ਿੰਦਗੀ ਨੂੰ ਮੱਠਾ ਮੱਠਾ ਮਘਾਈ ਰੱਖਦੇ ਹਨਰੁੱਸਣ ਦਾ ਹੱਕ ਉਹਨੂੰ ਹੈ, ਜਿਸਨੂੰ ਮੰਨ ਜਾਣ ਦਾ ਹੁਨਰ ਆਉਂਦਾ ਹੈਰਿਸ਼ਤਿਆਂ ਵਿਚਲੇ ਵੱਡੇ-ਵੱਡੇ ਰੋਸੇ ਜ਼ਿੰਦਗੀ ਨੂੰ ਦੋਜ਼ਖ ਬਣਾ ਦਿੰਦੇ ਹਨਜ਼ਿੰਦਗੀ ਰੇਂਗਣ ਲਗਦੀ ਹੈਘਰ ਹਾਸਿਆਂ ਤੋਂ ਵਿਰਵੇ ਹੋ ਜਾਂਦੇ ਹਨ

ਹਰ ਬੰਦੇ ਦੀ ਇੱਕ ਸਲਤਨਤ ਹੁੰਦੀ ਹੈ ਤੇ ਉਹ ਉਸ ਸਲਤਨਤ ਦਾ ਮਹਾਰਾਜਾਇਸ ਸਲਤਨਤ ’ਤੇ ਮਾਣ ਖੁਸ਼ੀਆਂ ਦਾ ਸਿੱਧਾ ਰਾਹ ਹੈਕਿਸੇ ਦੀ ਵੱਡੀ ਸਲਤਨਤ ਵੱਲ ਝਾਕ ਕੇ ਆਪਣੇ ਰਾਜ ਨੂੰ ਛੋਟਾ ਨਾ ਕਰੋਤੁਹਾਡਾ ਆਪਣਾ ਦਾਇਰਾ ਅਤੇ ਆਪਣੀ ਸਮਰੱਥਾ ਹੈਦੂਜਿਆਂ ਦੀ ਸਲਤਨਤ ਵਿੱਚ ਬੇਵਜ੍ਹਾ ਵੱਜਣ ਦੀ ਲੋੜ ਨਹੀਂ ਤੇ ਆਪਣੀ ਸਲਤਨਤ ਵਿੱਚ ਬਿਨਾਂ ਵਜਾਹ ਦਾਖਲੇ ’ਤੇ ਪਾਬੰਦੀ ਲਾ ਦਿਓਖੁਦ ਦੀ ਸਲਤਨਤ ਉੱਤੇ ਮਾਣ ਸਿੱਧਾ ਹਾਸਿਆਂ ਦੀ ਖੇਤੀ ਹੈ

ਹਵਾ ਨਾਲ ਰੁਸਣਾ ਬੰਦ ਕਰੋਪੱਤਿਆਂ ਨੇ ਕੁਦਰਤ ਦੇ ਨਿਯਮਾਂ ਮੁਤਾਬਿਕ ਹਿੱਲਣਾ ਹੈ, ਤੁਹਾਨੂੰ ਕੀ ਇਤਰਾਜ਼? ਲਹਿਰਾਂ ਨੇ ਸਮੁੰਦਰ ਦੀ ਹਿੱਕ ’ਤੇ ਨੱਚ ਕੇ ਸ਼ੋਰ ਮਚਾਉਣਾ ਹੈ, ਤੁਹਾਨੂੰ ਈਰਖਾ ਕਿਉਂ? ਹਰ ਸ਼ੈਅ ਦੀ ਆਪਣੀ ਆਜ਼ਾਦੀ ਹੈ ਤੇ ਆਪਣੀ ਚਾਲਤੁਹਾਡੀ ਆਪਣੀ ਮਸਤੀ ਤੇ ਮੌਜਆਪਣੀ ਮੌਜ ਨੂੰ ਬਿਨਾਂ ਵਜਾਹ ਦੂਜਿਆਂ ਦੀ ਮਸਤੀ ਨਾਲ ਨਾ ਟਕਰਾਉਣ ਦਿਓਦੁੱਖਾਂ ਦਾ ਮਨਫ਼ੀ ਹੋਣਾ ਹਾਸਿਆਂ ਦਾ ਜੋੜ ਹੁੰਦਾ ਹੈਹੋਸ਼ਾਂ ਨਾਲੋਂ ਮਸਤੀ ਹਮੇਸ਼ਾ ਚੰਗੀ ਹੁੰਦੀ ਹੈਬਹੁਤੀ ਸਿਆਣਪ ਬੰਦੇ ਨੂੰ ਉਂਗਲਾਂ ਤੋੜਨ ਲਾ ਦਿੰਦੀ ਹੈਮਸਤ ਰਹਿ ਕੇ ਜਿਊਣਾ ਲੰਬੀ ਜ਼ਿੰਦਗੀ ਜਿਊਣ ਦਾ ਹੁਨਰ ਹੈ

ਰਿਸ਼ਤੇ ਜ਼ਿੰਦਗੀ ਦੇ ਦੁੱਖ ਸੁਖ ਦਾ ਸੰਤੁਲਨ ਬਣਾਉਂਦੇ ਹਨਰਿਸ਼ਤੇ ਨਿੱਘੇ ਹੋਣ ਤਾਂ ਘਰ ਹੱਸਦਾ ਹੈ, ਰਿਸ਼ਤੇ ਕੁੜੱਤਣ ਭਰੇ ਹੋਣ ਤਾਂ ਘਰ ਰੋਂਦਾ ਹੈਹਰ ਰਿਸ਼ਤੇ ਦਾ ਇੱਕ ਵਿਲੱਖਣ ਅਹਿਸਾਸ ਹੁੰਦਾ ਹੈਮੂੰਹ ਵੱਟ ਕੇ ਰਿਸ਼ਤੇ ਦਾ ਸਵਾਦ ਖਰਾਬ ਨਾ ਕਰਿਆ ਕਰੋਹਰ ਇੱਕ ਨੂੰ ਮਿਲਦੇ ਸਮੇਂ ਚਿਹਰੇ ’ਤੇ ਮੁਸਕਰਾਹਟ ਦੀ ਲੋਈ ਓੜ੍ਹ ਲਿਆ ਕਰੋਰਿਸ਼ਤਾ ਘਰ ਸਿਰਜਦਾਜਿਹੜੇ ਘਰ ਕਲੇਸ਼ ਦਾ ਅਖਾੜਾ ਬਣ ਜਾਣ, ਉਸ ਘਰ ਦੇ ਹਾਸੇ, ਸੁਖ ਤੇ ਚੈਨ ਖੰਭ ਲਾ ਕੇ ਉਡ ਜਾਂਦੇ ਹਨਬਰਕਤਾਂ ਉਸ ਘਰ ਤੋਂ ਮੁੱਖ ਮੋੜ ਲੈਂਦੀਆਂ ਹਨ

ਛੋਟੀਆਂ ਛੋਟੀਆਂ ਗੱਲਾਂ ਨੂੰ ਦਿਲ ਵਿੱਚ ਰਿੜਕੀ ਜਾਣਾ ਦਿਮਾਗੀ ਬਿਮਾਰੀਆਂ ਨੂੰ ਜਨਮ ਦਿੰਦਾ ਹੈਮਨ ਦੇ ਪਾਏ ਖਿਲਾਰੇ ਇਕੱਠੇ ਕਰਦਾ ਮਨੁੱਖ ਜ਼ਿੰਦਗੀ ਦਾ ਚੈਨ ਅਤੇ ਸੁਖ ਖੋ ਬੈਠਦਾ ਹੈਸਮਝ ਦਾ ਪੱਲਾ ਫੜਕੇ ਖਿਲਾਰੇ ਹੂੰਝਣ ਵਿੱਚ ਸਿਆਣਪ ਹੈਸੁਖ ਦੀਆਂ ਬਾਂਗਾਂ ਮਨੁੱਖ ਦੇ ਆਪਣੇ ਹੱਥ ਹੋਣੀਆਂ ਚਾਹੀਦੀਆਂ ਹਨ। ਮਨ ਅਤੇ ਦਿਮਾਗ ਗੰਦ ਤੋਂ ਮੁਕਤ ਬਣਾ ਲਵੋਦੁਨੀਆਂ ਦਾ ਸਭ ਤੋਂ ਵੱਡਾ ਗੰਦ ਇਨ੍ਹਾਂ ਦੋਵਾਂ ਅੰਦਰ ਇਕੱਠਾ ਹੁੰਦਾ ਹੈਇਹ ਗੰਦ ਹਾਸਿਆਂ ’ਤੇ ਪਹਿਰਾ ਲਾ ਦਿੰਦਾ ਹੈ। ਮਨ ਦੇ ਹੱਸਣ ਨਾਲ ਸਾਰਾ ਜੱਗ ਠਹਾਕਾ ਮਾਰ ਕੇ ਹੱਸਦਾ ਹੈਰੋਂਦੇ ਮਨ ਕਿਸੇ ਧਰਵਾਸ ਦੇ ਯੋਗ ਨਹੀਂ ਰਹਿੰਦੇਹੱਸਦੇ ਮਨ ਦੀਆਂ ਉਡਾਰੀਆਂ ਦੀ ਦੂਰੀ ਅਸੀਮ ਹੁੰਦੀ ਹੈਗੰਦ ਨਾਲ ਭਰੇ ਦਿਮਾਗ ਅਤੇ ਮਨ ਵਿੱਚ ਹਾਸੇ ਲਈ ਕੋਈ ਖੂੰਜਾ ਨਹੀਂ ਬਚਦਾ

ਦੁਨੀਆਂ ਦਾ ਸਭ ਤੋਂ ਵੱਡਾ ਆਨੰਦ ਕਿਰਤ ਦੇ ਨਿਭਾਅ ਵਿੱਚ ਹੈਕਿਰਤ ਵਿਚਲੀ ਬੇਈਮਾਨੀ ਬੰਦੇ ਨੂੰ ਦੁਖੀ ਕਰਦੀ ਹੈਜਿਹੜੀਆਂ ਕੌਮਾਂ ਕਿਰਤੀ ਹਨ, ਉਹਨਾਂ ਦੇ ਹਾਸੇ ਦੇ ਪਹਾੜਿਆਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈਕਿਰਤੀ ਨਾ ਹੋਣਾ ਵਿਹਲਾ ਹੋਣਾ ਹੁੰਦਾ ਹੈਵਿਹਲੜ ਮਨ ਨੇ ਸ਼ਰਾਰਤ ਕਰਕੇ ਦੁੱਖ ਸਿਰਜ ਹੀ ਲੈਣਾ ਹੁੰਦਾ ਹੈਸਕੂਨ ਦਾ ਖੁਰਨਾ ਕਿਰਤ ਤੋਂ ਮੁਨਕਰ ਹੋਣ ਕਰਕੇ ਹੈ

ਤੁਹਾਡੀ ਸਮੱਸਿਆ ਤੁਹਾਡੀ ਸੋਚ ਦੇ ਹਾਣ ਦੀ ਹੁੰਦੀ ਹੈਸਮੱਸਿਆ ਨੂੰ ਹੱਲ ਵੀ ਤੁਹਾਡੀ ਸੋਚ ਨੇ ਹੀ ਕਰਨਾ ਹੁੰਦਾ ਹੈਦੂਸਰੇ ਦੀ ਸੋਚ ਸਲਾਹ ਹੁੰਦੀ ਹੈ, ਹੱਲ ਨਹੀਂਸੋਚ ਦਾ ਬੰਦ ਹੋਣਾ ਦੁੱਖ ਦਾ ਪੈਦਾ ਹੋਣਾ ਹੁੰਦਾ ਹੈਸੋਚ ਦੀ ਘੋੜੀ ਨੂੰ ਅੱਡੀ ਲਾ ਕੇ ਹਾਸਿਆਂ ਦੀ ਗਤੀ ਵਧਾਈ ਜਾ ਸਕਦੀ ਹੈ।

ਮਨੁੱਖ ਦੀ ਵਿਡੰਬਣਾ ਇਹ ਹੈ ਕਿ ਜੋ ਚੀਜ਼ ਇਸਦੇ ਅੰਦਰ ਹੈ, ਉਸ ਨੂੰ ਉਹ ਬਾਹਰ ਲੱਭਦਾ ਫਿਰਦਾ ਹੈਸਵਰਗ ਮਨੁੱਖ ਦੇ ਅੰਦਰ ਹੈ ਪਰ ਲੱਭ ਉਹ ਬਾਹਰ ਰਿਹਾ ਹੈਨਤੀਜਾ, ਜ਼ਿੰਦਗੀ ਦੁੱਖਾਂ ਦੀ ਸਲਤਨਤ ਬਣਦੀ ਜਾ ਰਹੀ ਹੈਇਸੇ ਵਿਡੰਬਣਾ ਕਰਕੇ ਧਾਰਮਿਕ ਦੁਨੀਆਂ ਨੇ ਮਨੁੱਖ ਲਈ ਅਜਿਹੀ ਦੁਨੀਆਂ ਸਿਰਜ ਦਿੱਤੀ ਹੈ ਕਿ ਸੁਖ ਦੁੱਖ ਕਾਂਡਾਂ ਵਿੱਚ ਵੰਡੇ ਹੋਏ ਹਨਅਗਲੇ ਜਨਮ ਦੇ ਸੁਖ (ਸਵਰਗ) ਦੀ ਝਾਕ ਵਿੱਚ ਮਨੁੱਖ ਦਾ ਇਹ ਜਨਮ ਅਗਨ-ਕੁੰਡ ਬਣਦਾ ਜਾ ਰਿਹਾ ਹੈਇਹੀ ਜਨਮ ਲੱਜ਼ਤ ਨਾਲ ਜਿਉਂ ਲਵੋ, ਅਗਲੇ ਜਨਮ ਤੋਂ ਟੀਂਡੀਆਂ ਲੈਣੀਆਂ ਹਨ? ਭਵਿੱਖ ਦੇ ਸੁੰਦਰ ਜੀਵਨ ਦੀ ਕਾਮਨਾ ਕਰਕੇ ਮਨੁੱਖ ਵਰਤਮਾਨ ਜੀਵਨ ਨੂੰ ਨਰਕ ਬਣਾ ਰਿਹਾ ਹੈਜ਼ਿੰਦਗੀ ਨਰਕ ਸਵਰਗ ਦਾ ਨਹੀਂ, ਸੁਖ ਦੁੱਖ ਦਾ ਜੋੜ ਹੈ

ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਹਾਸਿਆਂ ਦੇ ਬਗੀਚੇ ਲਗਾਓਰੋਣ ਦੇ ਨੁਸਖੇ ਜ਼ਿੰਦਗੀ ਲਈ ਨਰਕ ਹਨਆਉ ਹਾਸਿਆਂ ਉੱਤੇ ਜੋੜ ਅਤੇ ਗੁਣਾ ਦਾ ਨਿਯਮ ਲਾਗੂ ਕਰਕੇ ਜ਼ਿੰਦਗੀ ਨੂੰ ਸਕੂਨ ਨਾਲ ਲਬਰੇਜ਼ ਬਣਾਈਏ ਅਤੇ ਰੋਣ ਉੱਤੇ ਘਟਾਓ ਅਤੇ ਵੰਡ ਦਾ ਨਿਯਮ ਲਾਗੂ ਕਰਕੇ ਜ਼ਿੰਦਗੀ ਵਿੱਚੋਂ ਰੋਣੇ ਨੂੰ ਮਨਫੀ ਕਰੀਏ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5610)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Piara Singh Gurne Kalan

Piara Singh Gurne Kalan

Gurne Kalan, Mansa, Punjab, India.
WhatsApp: (91 - 99156 - 21188)