ਪੀੜਤ ਪਰਿਵਾਰ ਲਈ ਦੁੱਖਮਈ ਘੜੀ ਦੇ ਚਲਦਿਆਂ ਡਾਕਟਰਾਂ ਨੇ ਪੂਜਾ ਦੇ ਪਤੀ ਅਤੇ ਬੱਚਿਆਂ ਨੂੰ ਬਹੁਤ ਹੀ ਠਰ੍ਹੰਮੇ ਨਾਲ ...
(7 ਅਗਸਤ 2024)

ਇੱਕ ਸਮਾਂ ਉਹ ਹੁੰਦਾ ਸੀ, ਜਦੋਂ ਮ੍ਰਿਤਕ ਨੂੰਮਿੱਟੀਕਿਹਾ ਜਾਂਦਾ ਸੀ ਜਿਊਂਦਾ ਮਨੁੱਖ ਜਿਹੜਾ ਕਿਸੇ ਦੇ ਕੰਮ ਨਾ ਆ ਸਕੇ, ਉਹ ਵੀ ਤਾਂ ਮਿੱਟੀ ਦੇ ਤੁੱਲ ਹੀ ਹੁੰਦਾ ਹੈ, ਮ੍ਰਿਤਕ ਤਾਂ ਹੁੰਦਾ ਹੀ ਮਿੱਟੀ ਹੈਉਂਝ ਆਲਸੀ ਤੇ ਮਾੜਾ ਮਨੁੱਖ ਪਰਿਵਾਰ ਤੇ ਸਮਾਜ ਦੋਵਾਂ ਲਈ ਨਾ ਹੋਇਆਂ ਵਰਗਾ ਹੁੰਦਾ ਹੈ, ਭਾਵ ਮਿੱਟੀ ਹੀ ਹੁੰਦਾ ਹੈਮ੍ਰਿਤਕ ਮਨੁੱਖ ਤਾਂ ਸੱਚਮੁੱਚ ਮਿੱਟੀ ਹੀ ਹੁੰਦਾ ਹੈਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜਿਊਂਦਾ ਹਾਥੀ ਲੱਖ ਦਾ, ਮ੍ਰਿਤਕ ਸਵਾ ਲੱਖ ਦਾ! ਚੰਗਾ ਮਨੁੱਖ ਪਰਿਵਾਰ ਤੇ ਸਮਾਜ ਲਈ ਇੱਕ ਸਹਾਰਾ ਹੁੰਦਾ ਹੈ, ਚਾਨਣ ਮੁਨਾਰਾ ਹੁੰਦਾ ਹੈਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਤਿਉਂ-ਤਿਉਂ ਗੁੰਝਲਦਾਰ ਸਵਾਲਾਂ ਦੇ ਜਵਾਬ ਵੀ ਮਿਲਣੇ ਸ਼ੁਰੂ ਹੋ ਗਏ ਹਨਵਿਗਿਆਨ ਨੇ ਜਿੱਥੇ ਮਨੁੱਖ ਨੂੰ ਅਥਾਹ ਸੁਖ-ਅਰਾਮ ਅਤੇ ਸਹੂਲਤਾਂ ਦਿੱਤੀਆਂ ਹਨ, ਉੱਥੇ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਨਵੀਂਆਂ-ਨਵੀਂਆਂ ਦਵਾਈਆਂ ਦੀ ਖੋਜ ਲਈ ਵੀ ਅਤਿਅੰਤ ਸਹਾਈ ਹੋਇਆ ਹੈਵਿਗਿਆਨ ਸਦਕਾ ਡਾਕਟਰੀ ਖੇਤਰ ਵਿੱਚ ਨਵੀਂਆਂ ਅਪ੍ਰੇਸ਼ਨ ਵਿਧੀਆਂ ਅਤੇ ਤਕਨੀਕਾਂ ਵਿਕਸਿਤ ਹੋਈਆਂ ਹਨ, ਜਿਨ੍ਹਾਂ ਕਰਕੇ ਗੰਭੀਰ ਬਿਮਾਰੀਆਂ ਦਾ ਇਲਾਜ ਸੰਭਵ ਹੋਇਆ ਹੈ

ਆਖਦੇ ਹਨ ਕਿ ਬਹੁਤ ਅਰਸਾ ਪਹਿਲਾਂ ਜਦੋਂ ਕੋਈ ਬਿਮਾਰ ਮਨੁੱਖ ਕਿਸੇ ਥਾਂਤੇ ਪਿਸ਼ਾਬ ਕਰਦਾ ਸੀ, ਤਾਂ ਉਸਦੀ ਪਿਸ਼ਾਬ ਕਰਨ ਵਾਲੀ ਥਾਂ (ਧਰਤੀਤੇ, ਗੁਸਲਖਾਨੇ ਵਿੱਚ) ਤੇ ਕੀੜੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਸਨਸਿਆਣੇ ਲੋਕ ਆਖਣ ਲੱਗ ਜਾਂਦੇ ਸਨ ਕਿ ਫਲਾਣੇ ਮਨੁੱਖ ਦੀ ਹੁਣ ਜ਼ਿਆਦਾ ਲੰਬੀ ਉਮਰ ਨਹੀਂ ਹੈਕਿਉਂਕਿ ਆਮ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਸੀ ਕਿ ਇਹ ਸ਼ੱਕਰ ਰੋਗ ਹੈਉਹ ਆਖਦੇ ਸਨ ਕਿ ਫਲਾਣੇ ਮਨੁੱਖ ਨੂੰ ਕੋਈ ਬਾਹਰਲੀ ਕਸਰ ਹੋ ਗਈ ਹੈ, ਜਿਸ ਕਰਕੇ ਉਸ ਦੇ ਪਿਸ਼ਾਬ ਦੇ ਆਲੇ-ਦੁਆਲੇ ਕੀੜੇ ਆਉਣ ਲੱਗ ਪਏ ਹਨਜਿਉਂ ਹੀ ਵਿਗਿਆਨ ਨੇ ਦੱਸਿਆ ਕਿ ਇਹ ਕੋਈ ਕਸਰ ਵਗੈਰਾ ਨਹੀਂ, ਬਲਕਿ ਸ਼ੱਕਰ ਰੋਗ ਹੈ, ਦਵਾਈ ਖਾਣ ਨਾਲ ਇਸ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਅਤੇ ਆਮ ਦੀ ਤਰ੍ਹਾਂ ਸਿਹਤਮੰਦ ਰਹਿ ਕੇ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ

ਹਰ ਮਨੁੱਖ ਸਿਹਤਮੰਦ ਰਹਿਣਾ ਚਾਹੀਦਾ ਹੈ ਤਾਂ ਜੋ ਚੰਗਾ ਜੀਵਨ ਬਤੀਤ ਕੀਤਾ ਜਾ ਸਕੇਮਨੁੱਖ ਨੂੰ ਇੱਕ ਮਨੁੱਖ ਹੋਣ ਦੇ ਨਾਤੇ ਮਨੁੱਖ ਵਾਲੇ ਕੰਮ ਕਰਨੇ ਚਾਹੀਦੇ ਹਨ, ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈਮਨੁੱਖ ਦੇ ਜ਼ਿਹਨ ਵਿੱਚ ਪਸ਼ੂ ਬਿਰਤੀ ਨਹੀਂ ਹੋਣੀ ਚਾਹੀਦੀਜਿਉਂਦੇ ਮਨੁੱਖ ਨੂੰ ਪਰਿਵਾਰ ਅਤੇ ਸਮਾਜ ਦੀ ਬਿਹਤਰੀ ਅਤੇ ਉੱਜਲ ਭਵਿੱਖ ਲਈ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈਸੰਸਾਰ ਵਿੱਚ ਜਿੰਨੇ ਵੀ ਜੀਵ-ਜੰਤੂ ਪਾਏ ਜਾਂਦੇ ਹਨ, ਉਨ੍ਹਾਂ ਸਾਰਿਆਂ ਵਿੱਚੋਂ ਮਨੁੱਖੀ ਜਾਤੀ ਉੱਤਮ ਮੰਨੀ ਗਈ ਹੈਹੁਣ ਜਿੱਥੇ ਜਿਉਂਦੇ ਮਨੁੱਖ ਦੀ ਆਪਣੀ ਹੋਂਦ ਹੈ, ਉੱਥੇ ਮ੍ਰਿਤਕ ਮਨੁੱਖ ਦੇ ਸਰੀਰ ਦੀ ਹੋਂਦ ਵੀ ਮੰਨੀ ਜਾ ਰਹੀ ਹੈ

ਸਿਆਣੇ ਲੋਕਾਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਊਂਦਾ ਮਨੁੱਖ ਭਾਵੇਂ ਕਿਸੇ ਦੇ ਕੰਮ ਆਵੇ ਜਾਂ ਨਾ ਆਵੇ, ਪਰ ਮ੍ਰਿਤਕ ਮਨੁੱਖ ਦਾ ਸਰੀਰ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਕਿਸੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇਣ ਲਈ ਜ਼ਰੂਰ ਵਰਦਾਨ ਸਾਬਤ ਹੋ ਸਕਦਾ ਹੈ ਕਿਉਂਕਿ ਹੁਣ ਮ੍ਰਿਤਕ ਮਨੁੱਖ ਦੇ ਅੰਗ ਵੀ ਕੰਮ ਆਉਣ ਲੱਗ ਪਏ ਹਨ

ਇੱਕ ਸਮਾਂ ਉਹ ਵੀ ਹੁੰਦਾ ਸੀ, ਜਦੋਂ ਮਨੁੱਖ ਨੂੰ ਚੰਗੇ ਕੰਮ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਉਸ ਦੇ ਮਨ ਵਿੱਚ ਅਕਸਰ ਇਹ ਡਰ ਪਾਇਆ ਜਾਂਦਾ ਸੀ ਕਿ ਮਰੇ ਹੋਏ ਪਸ਼ੂਆਂ ਦੇ ਹੱਡ ਵੀ ਵਿਕਦੇ ਹਨ ਜਦਕਿ ਮਨੁੱਖ ਦਾ ਮਾਸ ਵੀ ਕਿਸੇ ਕੰਮ ਨਹੀਂ ਆਉਂਦਾਸਾਧੂ-ਸੰਤ ਜਦੋਂ ਆਪਣੇ ਪੈਰੋਕਾਰਾਂ ਨੂੰ ਸੰਬੋਧਨ ਕਰਦੇ ਹਨ ਤਾਂ ਉਹ ਇਸ ਧਾਰਨਾ ਦਾ ਅਕਸਰ ਉਚਾਰਨ ਕਰਦੇ ਹਨ:

ਤੇਰਾ ਮਾਸ ਨਾ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ!

ਪਰ ਵਿਗਿਆਨ ਨੇ ਇਸ ਧਾਰਨਾ ਨੂੰ ਗਲਤ ਸਾਬਤ ਦਿੱਤਾ ਹੈ, ਕਿਉਂਕਿ ਜਿਵੇਂ ਮਰੇ ਹੋਏ ਪਸ਼ੂਆਂ ਦੇ ਹੱਡ ਅਤੇ ਚਮੜੀ ਕੰਮ ਆਉਂਦੀ ਹੈ, ਹੁਣ ਉਸੇ ਤਰ੍ਹਾਂ ਹੀ ਮ੍ਰਿਤਕ ਮਨੁੱਖ ਦਾ ਸਰੀਰ ਵੀ ਕੰਮ ਆਉਣ ਲੱਗ ਪਿਆ ਹੈਡਾਕਟਰਾਂ-ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਮ੍ਰਿਤਕ ਮਨੁੱਖ ਦੇ ਸਰੀਰ ਦੇ ਬਹੁਤ ਸਾਰੇ ਅੰਗ ਵਰਤੋਂ ਵਿੱਚ ਲਿਆਕੇ ਬਿਮਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਜਾ ਸਕਦੀ ਹੈਇੱਕ ਮ੍ਰਿਤਕ ਮਨੁੱਖ ਦੇ ਸਰੀਰ ਵਿੱਚੋਂ ਦਾਨ ਵਜੋਂ ਲਏ ਗਏ ਵੱਖ-ਵੱਖ ਸਰੀਰਕ ਅੰਗਾਂ ਨਾਲ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਘੱਟੋ-ਘੱਟ 25 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਜਾ ਸਕਦੀ ਹੈਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੋਣ ਕਰਕੇ ਇੱਥੋਂ ਦੇ ਲੋਕਾਂ ਵਿੱਚ ਦਿਆਲਤਾ ਬਹੁਤ ਹੈ, ਉਹ ਦੂਜਿਆਂ ਦੇ ਕੰਮ ਆਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨਦੂਜਿਆਂ ਦੀ ਜਾਨ ਬਚਾਉਣ ਲਈ ਉਹ ਆਪਣੀ ਜਾਨ ਕੁਰਬਾਨ ਕਰਨ ਦੀ ਵੀ ਪ੍ਰਵਾਹ ਨਹੀਂ ਕਰਦੇਪਾਣੀ ਵਿੱਚ ਡੁੱਬਦੇ ਮਨੁੱਖ ਨੂੰ ਬਚਾਉਣ ਲਈ ਉਹ ਖੁਦ ਪਾਣੀ ਵਿੱਚ ਛਾਲ ਮਾਰ ਦਿੰਦੇ ਹਨਜਦੋਂ ਵੀ ਕਦੇ ਦੇਸ਼ ਵਿੱਚ ਹੜ੍ਹਾਂ ਦੀ ਮਾਰ ਪਈ ਹੈ, ਸੁਨਾਮੀ ਨੇ ਨੁਕਸਾਨ ਪਹੁੰਚਾਇਆ ਹੈ, ਸੋਕੇ ਨੇ ਮਾਰਿਆ ਹੈ, ਭੁਚਾਲਾਂ ਨੇ ਤਬਾਹ ਕੀਤਾ ਹੈ ਤਾਂ ਪੰਜਾਬ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ ਹੈਪੰਜਾਬ ਦੇ ਲੋਕ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੇ ਸਰੀਰਕ ਅੰਗ ਜਾਂ ਆਪਣਾ ਸਰੀਰ ਦਾਨ ਕਰਨ ਨੂੰ ਪਲ ਨਹੀਂ ਲਗਾਉਂਦੇ

ਜੂਨ, 2024 ਮਹੀਨੇ ਦੀ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈਲੁਧਿਆਣਾ ਸ਼ਹਿਰ ਦੇ ਜਗਦੀਸ਼ ਅਰੋੜਾ ਨਾਉਂ ਦੇ ਇੱਕ ਵਿਅਕਤੀ ਦੀ 45 ਸਾਲਾ ਉਮਰ ਦੀ ਪਤਨੀ ਪੂਜਾ ਅਰੋੜਾ ਦੀ ਸਿਹਤ ਢਿੱਲੀ ਹੋ ਗਈਪੂਜਾ ਅਰੋੜਾ ਦੇ ਇਲਾਜ ਲਈ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿੱਚ ਲਿਜਾ ਕੇ, ਉਸ ਦੀ ਸਰੀਰਕ ਜਾਂਚ ਕਰਵਾਈ ਗਈਜਾਂਚ ਉਪਰੰਤ ਡਾਕਟਰਾਂ ਨੇ ਦੱਸਿਆ ਕਿ ਪੂਜਾ ਦੇ ਸਿਰ ਵਿੱਚ ਫੋੜਾ ਹੈ, ਜਿਸ ਕਰਕੇ ਉਹ ਬੇਹੋਸ਼ੀ ਦੀ ਹਾਲਤ ਹੈਡਾਕਟਰਾਂ ਨੇ ਪੂਜਾ ਨੂੰ ਹੋਸ਼ ਵਿੱਚ ਲਿਆਉਣ ਲਈ ਉਸਦਾ ਇਲਾਜ ਸ਼ੁਰੂ ਕੀਤਾ, ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਹੋਸ਼ ਵਿੱਚ ਨਹੀਂ ਆ ਸਕੀਡਾਕਟਰਾਂ ਨੇ ਪੂਜਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਲ ਬੁਲਾ ਕੇ ਦੱਸਿਆ ਕਿ ਪੂਜਾ ਦਾ ਦਿਮਾਗ ਮਰ ਚੁੱਕਿਆ ਹੈ, ਜਿਸ ਕਰਕੇ ਉਸ ਨੂੰ ਹੋਸ਼ ਵਿੱਚ ਲਿਆਉਣਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਜਾਂ ਤਾਂ ਤੁਸੀਂ ਹਸਪਤਾਲ ਵਿੱਚ ਹੀ ਰੱਖ ਸਕਦੇ ਹੋ ਜਾਂ ਫਿਰ ਘਰ ਲਿਜਾ ਸਕਦੇ ਹੋ, ਪਰ ਫਾਇਦਾ ਕੋਈ ਨਹੀਂ ਹੈ

ਡਾਕਟਰਾਂ ਦੇ ਬੋਲੇ ਸ਼ਬਦਾਂ ਨੇ ਪੂਜਾ ਦੇ ਪਤੀ ਜਗਦੀਸ਼ ਅਰੋੜਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਨੂੰ ਸੰਸਾਰ ਸੁੰਨਾ-ਸੁੰਨਾ ਜਾਪਣ ਲੱਗ ਗਿਆ, ਅੱਖਾਂ ਮੋਹਰੇ ਹਨੇਰਾ ਛਾ ਗਿਆ, ਕੰਨਾਂ ਤੋਂ ਸੁਣਨੋ ਹਟ ਗਿਆ, ਦਿਮਾਗ ਬਰਫ਼ ਹੋ ਕੇ ਰਹਿ ਗਿਆ। ਪਰਿਵਾਰ ਉੱਪਰ ਮੁਸੀਬਤ ਦਾ ਪਹਾੜ ਟੁੱਟ ਕੇ ਡਿਗ ਪਿਆਪੂਜਾ ਦੇ ਪਤੀ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਆਪਣੀ ਪਤਨੀ ਨੂੰ ਜਿਊਂਦਾ ਵੇਖਣਾ ਚਾਹੁੰਦਾ ਹੈ, ਪਰ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਤੋਂ ਅਸਮਰੱਥਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਆਪਣੀ ਪਤਨੀ ਨੂੰ ਜਿਊਂਦਾ ਵੇਖਣ ਦੀ ਤਮੰਨਾ ਰੱਖਦੇ ਹੋ ਤਾਂ ਤੁਸੀਂ ਉਸ ਦੇ ਸਰੀਰਕ ਅੰਗ ਦਾਨ ਕਰ ਸਕਦੇ ਹੋ। ਦਾਨ ਕੀਤੇ ਅੰਗਾਂ ਨਾਲ ਕਈ ਮਰੀਜ਼ਾਂ ਨੂੰ ਨਵਾਂ ਜੀਵਨ ਮਿਲ ਜਾਵੇਗਾ ਅਤੇ ਤੰਦਰੁਸਤ ਹੋਏ ਮਰੀਜ਼ਾਂ ਵਿੱਚੋਂ ਦੀ ਤੁਸੀਂ ਆਪਣੀ ਪਤਨੀ ਨੂੰ ਜਿਊਂਦਾ ਵੇਖ ਸਕਦੇ ਹੋਅੰਗਦਾਨ ਦੇ ਨੇਕ ਕਾਰਜ ਰਾਹੀਂ ਪੂਜਾ ਅਰੋੜਾ ਦਾ ਜੀਵਨ ਅਤੇ ਵਿਰਾਸਤ ਅਮਰ ਹੋ ਕੇ ਰਹੇਗੀ ਡਾਕਟਰਾਂ ਨੇ ਦੱਸਿਆ ਕਿ ਪੂਜਾ ਦੇ ਦਾਨ ਕੀਤੇ ਗੁਰਦਿਆਂ ਨਾਲ ਗੰਭੀਰ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ 2 ਮਰੀਜ਼ਾਂ ਨੂੰਜੀਵਨ ਦਾ ਤੋਹਫ਼ਾਅਤੇ 2 ਕੋਰਨੀਅਲ ਨੇਤਰਹੀਣ ਮਰੀਜ਼ਾਂ ਲਈਗਿਫਟ ਆਫ ਸਾਈਟਮਿਲ ਸਕੇਗਾ, ਜਿਸ ਨਾਲ ਉਨ੍ਹਾਂ ਨੂੰ ਨਵਾਂ ਜੀਵਨ ਮਿਲ ਸਕੇਗਾਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਹੇ 4 ਮਰੀਜ਼ਾਂ ਨੂੰ ਮੁੜ ਜ਼ਿੰਦਗੀ ਜਿਊਣ ਦਾ ਸੁਭਾਗਾ ਮੌਕਾ ਪ੍ਰਾਪਤ ਹੋ ਜਾਵੇਗਾ

ਪੀੜਤ ਪਰਿਵਾਰ ਲਈ ਦੁੱਖਮਈ ਘੜੀ ਦੇ ਚਲਦਿਆਂ ਡਾਕਟਰਾਂ ਨੇ ਪੂਜਾ ਦੇ ਪਤੀ ਅਤੇ ਬੱਚਿਆਂ ਨੂੰ ਬਹੁਤ ਹੀ ਠਰ੍ਹੰਮੇ ਨਾਲ ਪੂਜਾ ਦੇ ਅੰਗਦਾਨ ਲਈ ਪ੍ਰੇਰਿਤ ਕੀਤਾਡਾਕਟਰਾਂ ਵੱਲੋਂ ਪ੍ਰੇਰਿਤ ਕਰਨ ਉਪਰੰਤ ਪੂਜਾ ਦੇ ਪਤੀ ਅਤੇ ਉਨ੍ਹਾਂ ਦੇ ਬੱਚਿਆਂ ਨੇ ਦਿਲ ਨੂੰ ਤਕੜਾ ਕਰਕੇ ਦਲੇਰੀ ਭਰਿਆ ਫੈਸਲਾ ਲੈਂਦਿਆਂ ਕਿਹਾ ਕਿ ਉਹ ਪੂਜਾ ਦੇ ਅੰਗ ਦਾਨ ਕਰਨਗੇਪਰਿਵਾਰ ਵੱਲੋਂ ਸਹਿਮਤੀ ਮਿਲਣ ਉਪਰੰਤ ਪੂਜਾ ਦੇ ਸਰੀਰਕ ਅੰਗ ਦਾਨ ਕੀਤੇ ਗਏ, ਜਿਸ ਵਿੱਚ ਦੋਵੇਂ ਗੁਰਦੇ, ਦੋਵੇਂ ਅੱਖਾਂ ਅਤੇ ਪੈਨਕ੍ਰੀਅਸ ਅੰਗ ਸ਼ਾਮਲ ਸਨ

ਪ੍ਰੋ. ਵਿਵੇਕ ਲਾਲ, ਨਿਰਦੇਸ਼ਕ ਪੀ.ਜੀ.ਆਈ.ਐੱਮ.ਈ.ਆਰ. ਚੰਡੀਗੜ੍ਹ ਨੇ ਦਾਨੀ ਅਰੋੜਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਅਤੇ ਪ੍ਰਸ਼ੰਸਾ ਜ਼ਾਹਿਰ ਕਰਦਿਆਂ ਕਿਹਾ, “ਪੂਜਾ ਅਰੋੜਾ ਦੇ ਪਰਿਵਾਰ ਵੱਲੋਂ ਅਜਿਹੀ ਔਖੀ ਘੜੀ ਵਿੱਚ ਅੰਗ ਦਾਨ ਕਰਨ ਦਾ ਫੈਸਲਾ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਮਿਸਾਲ ਬਣ ਗਿਆ ਹੈਪੂਜਾ ਅਰੋੜਾ ਦੇ ਦਾਨ ਅੰਗਾਂ ਨਾਲ ਚਾਰ ਨੌਜਵਾਨ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਜਿਸ ਵਿੱਚ ਇੱਕ ਮਰੀਜ਼ ਨੂੰ ਇੱਕ ਗੁਰਦਾ, ਇੱਕ ਮਰੀਜ਼ ਨੂੰ ਇੱਕ ਗੁਰਦਾ ਅਤੇ ਪੈਨਕ੍ਰੀਅਸ ਜਦੋਂ ਕਿ ਦੋ ਵੱਖ-ਵੱਖ ਨੇਤਰਹੀਣਾਂ ਨੂੰ ਇੱਕ-ਇੱਕ ਅੱਖ ਦਾਨ ਕੀਤੀ ਗਈ ਹੈ

ਅੰਗ ਦਾਨ ਲਈ ਸਹਿਮਤੀ ਦੇਣ ਤੋਂ ਬਾਅਦ ਲੁਧਿਆਣਾ ਸ਼ਹਿਰ ਵਿੱਚ ਕੱਪੜੇ ਦਾ ਵਪਾਰ ਕਰਨ ਵਾਲੇ ਵਪਾਰੀ ਜਗਦੀਸ਼ ਅਰੋੜਾ ਨੇ ਕਿਹਾ ਕਿ ਪੂਜਾ ਦੀ ਬਿਮਾਰੀ ਦੇ ਚਲਦਿਆਂ ਸਾਡੇ ਪਰਿਵਾਰ ਲਈ ਇਹ ਬਹੁਤ ਮੁਸ਼ਕਿਲਾਂ ਭਰਿਆ ਸਮਾਂ ਸੀ। ਅਸੀਂ ਮਹਿਸੂਸ ਕੀਤਾ ਕਿ ਸਾਡੇ ਲਈ ਇਹ ਸਮਾਂ ਘੋਰ ਹਨੇਰਾ ਸੀ, ਪਰ ਜੋ ਦੂਜਿਆਂ ਲਈ ਉਮੀਦ ਦੀ ਕਿਰਨ ਬਣਿਆ, ਜਿਸ ਨਾਲ ਚਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋਈਪੂਜਾ ਅਰੋੜਾ ਦੀ ਸਭ ਤੋਂ ਵੱਡੀ ਧੀ ਮਾਨਿਆ ਅਰੋੜਾ ਨੇ ਆਪਣੀ ਭੈਣ ਆਰਵੀ ਅਤੇ ਭਰਾ ਅਨਹਦ ਦੇ ਨਾਲ, ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ, ਸਾਡੀ ਮਾਂ ਸਾਡੇ ਪਰਿਵਾਰ ਦਾ ਦਿਲ ਸੀ, ਅਸੀਂ ਹਰ ਪਲ ਉਸ ਦੀ ਕਮੀ ਮਹਿਸੂਸ ਕਰਾਂਗੇਕੋਈ ਵੀ ਚੀਜ਼ ਇਸ ਖਲਾਅ ਨੂੰ ਨਹੀਂ ਭਰ ਸਕਦੀਉਸਦੀ ਦਿਆਲਤਾ ਅਤੇ ਉਦਾਰਤਾ ਦੀ ਕੋਈ ਸੀਮਾ ਨਹੀਂ ਸੀ, ਅੰਗ ਦਾਨ ਦੇ ਨਾਲ ਉਸਨੇ ਦੂਜਿਆਂ ਨੂੰ ਪਿਆਰ ਦਾ ਅਨੁਭਵ ਕਰਨ ਦਾ ਮੌਕਾ ਦਿੱਤਾ, ਜੋ ਸਾਡੇ ਜੀਵਨ ਨੂੰ ਹਮੇਸ਼ਾ ਰੁਸ਼ਨਾਉਂਦਾ ਰਹੇਗਾ

ਪ੍ਰੋ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ ਪੀ. ਜੀ. ਆਈ. ਐੱਮ. ਈ. ਆਰ. ਅਤੇ ਨੋਡਲ ਅਫਸਰ, ਰੋਟੋ (ਉੱਤਰੀ) ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਵਿੱਚ ਗੁਰਦੇ, ਪੈਨਕ੍ਰੀਅਸ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਕਰਕੇ ਪਾਏ ਗਏ ਹਨ, ਠੀਕ ਢੰਗ ਨਾਲ ਕੰਮ ਕਰ ਰਹੇ ਹਨਪੂਜਾ ਅਰੋੜਾ ਦੇ ਦਾਨ ਅੰਗਾਂ ਬਾਰੇ ਕਿਤਾਬਾਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ ਅਤੇ ਇਸਦੇ ਨਾਲ ਇਹ ਵੀ ਦੱਸਿਆ ਜਾਣਾ ਜ਼ਰੂਰੀ ਹੈ ਕਿ ਹੁਣ ਕੇਵਲ ਮ੍ਰਿਤਕ ਪਸ਼ੂਆਂ ਦੇ ਅੰਗ ਹੀ ਨਹੀਂ ਬਲਕਿ ਮਨੁੱਖਾਂ ਦੇ ਅੰਗ ਵੀ ਕੰਮ ਆਉਂਦੇ ਹਨ, ਕਿਸੇ ਮਨੁੱਖ ਦੀ ਜਾਨ ਬਚਾਉਣ ਲਈਕਿਤਾਬਾਂ ਵਿੱਚ ਇਹ ਵੀ ਦਰਜ ਕੀਤਾ ਜਾਣਾ ਲਾਜ਼ਮੀ ਹੈ ਕਿ ਮਨੁੱਖੀ ਅੰਗਾਂ ਦੀ ਤਸਕਰੀ ਨਹੀਂ ਹੋਣੀ ਚਾਹੀਦੀ। ਕਿਸੇ ਦੀ ਜਾਨ ਬਚਾਉਣ ਲਈ ਕਿਸੇ ਮਾਸੂਮ ਜਾਂ ਗਰੀਬ ਦੇ ਅੰਗਾਂ ਦੀ ਤਸਕਰੀ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਨਾ ਹੀ ਕਿਸੇ ਮਨੁੱਖ ਨੂੰ ਆਪਣੇ ਅੰਗ ਵੇਚਣੇ ਚਾਹੀਦੇ ਹਨ

ਦਿਮਾਗੀ ਤੌਰਤੇ ਮਰ ਚੁੱਕੇ ਮਰੀਜ਼, ਕਿਸੇ ਦੁਰਘਟਨਾ ਦੌਰਾਨ ਮ੍ਰਿਤਕ ਪਾਏ ਮਨੁੱਖ ਜਾਂ ਕਿਸੇ ਮ੍ਰਿਤਕ ਮਨੁੱਖ ਦੇ ਸਰੀਰਕ ਅੰਗ ਦਾਨ ਕਰਨ ਲਈ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਕਿਉਂਕਿ ਸਰੀਰਕ ਅੰਗ ਦਾਨ ਕਰਕੇ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਲੱਖਾਂ ਮਰੀਜ਼ਾਂ ਨੂੰ ਜੀਵਨ ਮਿਲ ਸਕਦਾ ਹੈਮ੍ਰਿਤਕ ਨੂੰ ਅੱਗ ਵਿੱਚ ਜਲਾਉਣ ਅਤੇ ਮਿੱਟੀ ਵਿੱਚ ਦਫਨਾਉਣ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਲੇਰੀ ਤੋਂ ਕੰਮ ਲੈਂਦਿਆਂ ਮ੍ਰਿਤਕ ਦੇ ਉਹ ਅੰਗ ਦਾਨ ਕਰਨ ਕਰਨੇ ਚਾਹੀਦੇ ਹਨ, ਜਿਹੜੇ ਅੰਗ ਦਾਨ ਕਰਨ ਦੇ ਯੋਗ ਹਨ ਇੱਥੇ ਇੱਕ ਗੱਲ ਹੋਰ ਦੱਸਣਯੋਗ ਹੈ ਕਿ ਜਦੋਂ ਬਿਨਾਂ ਕਿਸੇ ਬਿਮਾਰੀ ਤੋਂ ਕਿਸੇ ਵਿਅਕਤੀ ਦੀ ਅਚਾਨਕ ਮੌਤ ਹੋ ਜਾਂਦੀ ਹੈ, ਜਾਂ ਕਿਸੇ ਦੁਰਘਟਨਾ ਕਾਰਨ ਮੌਤ ਹੁੰਦੀ ਹੈ ਤਾਂ ਮ੍ਰਿਤਕ ਦੇ ਅੰਗ ਦਾਨ ਕਰਨ ਲਈ ਕੁਝ ਘੰਟਿਆਂ ਦਾ ਹੀ ਸਮਾਂ ਹੁੰਦਾ ਹੈ, ਜਿਸਦੇ ਦੌਰਾਨ ਅੰਗ ਦਾਨ ਕੀਤੇ ਜਾ ਸਕਦੇ ਹਨਇਸੇ ਤਰ੍ਹਾਂ ਹੀ ਦਿਮਾਗੀ ਤੌਰਤੇ ਮਰ ਚੁੱਕੇ ਮਨੁੱਖ ਜਿਵੇਂ ਪੂਜਾ ਅਰੋੜਾ ਦਿਮਾਗੀ ਤੌਰਤੇ ਮਰ ਚੁੱਕੀ ਸੀ, ਦੇ ਅੰਗ ਦਾਨ ਕਰਨ ਲਈ ਪਰਿਵਾਰ ਨੂੰ ਹੌਸਲਾ ਰੱਖ ਕੇ ਅੰਗ ਦਾਨ ਕਰਨ ਲਈ ਸੋਚਣਾ ਚਾਹੀਦਾ ਹੈ

ਜਿਉਂਦੇ ਜਾਂ ਮ੍ਰਿਤਕ ਮਨੁੱਖ ਦਾ ਕੋਈ ਅੰਗ ਦਾਨ ਲੈ ਕੇ ਕਿਸੇ ਹੋਰ ਲੋੜਵੰਦ ਮਨੁੱਖ ਦੇ ਸਰੀਰ ਵਿੱਚ ਪਾਉਣ ਦੀ ਡਾਕਟਰੀ ਪ੍ਰਕਿਰਿਆ ਕਿਸੇ ਸਾਧ ਜਾਂ ਬਾਬੇ ਦੀ ਨਹੀਂ, ਬਲਕਿ ਵਿਗਿਆਨ ਦੀ ਬਹੁਮੁੱਲੀ ਚਮਤਕਾਰੀ ਹੈਮਰੀਜ਼ਾਂ ਦੀ ਜਾਨ ਬਚਾਉਣ ਲਈ ਸਮਾਜ ਵਿੱਚ ਅੰਗਦਾਨ ਕਰਨ ਲਈ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈਦਾਨ ਕੀਤਾ ਮ੍ਰਿਤਕ ਮਨੁੱਖ ਦਾ ਸਰੀਰ ਡਾਕਟਰੀ ਖੋਜਾਂ ਲਈ ਲਾਹੇਵੰਦ ਹੁੰਦਾ ਹੈਡਾਕਟਰ-ਵਿਦਿਆਰਥੀਆਂ ਨੂੰ ਡਾਕਟਰੀ ਸਿਖਾਉਣ ਲਈ ਵਰਦਾਨ ਸਾਬਤ ਹੁੰਦਾ ਹੈ ਜਿਊਂਦਾ ਮਨੁੱਖ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਕਿਸੇ ਮਰੀਜ਼ ਦੀ ਜਾਨ ਬਚਾਉਣ ਲਈ ਆਪਣਾ ਇੱਕ ਗੁਰਦਾ ਦਾਨ ਕਰ ਸਕਦਾ ਹੈ, ਜਿਗਰ ਦੀ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਜਿਗਰ ਦਾਨ ਕਰ ਸਕਦਾ ਹੈਜੇ ਅਸੀਂ ਆਪਣੇ ਸਰੀਰ ਦਾ ਕੋਈ ਅੰਗ ਦਾਨ ਨਹੀਂ ਕਰ ਸਕਦੇ ਤਾਂ ਗਰੀਬ ਮਰੀਜ਼ ਦੀ ਆਰਥਿਕ ਮਦਦ ਤਾਂ ਕਰ ਹੀ ਸਕਦੇ ਹਾਂਬਾਬਿਆਂ, ਸਾਧਾਂ ਦੇ ਡੇਰਿਆਂਤੇ ਪੈਸਿਆਂ ਦਾ ਮੱਥਾ ਟੇਕਣ, ਏ. ਸੀ, ਪੱਖੇ, ਫਰਿੱਜਾਂ, ਕੂਲਰ, ਇੱਟਾਂ, ਸੀਮੈਂਟ, ਸਰੀਆ ਆਦਿ ਦਾਨ ਕਰਨ ਦੀ ਬਜਾਏ ਕਿਸੇ ਗਰੀਬ ਮਰੀਜ਼ ਦੀ ਥੋੜ੍ਹੀ-ਬਹੁਤੀ ਆਰਥਿਕ ਮਦਦ ਕਰਨਾ ਬਹੁਤ ਬਿਹਤਰ ਹੁੰਦਾ ਹੈਤੁਹਾਡੀ ਲਹੂ-ਪਸੀਨੇ ਦੀ ਕੀਤੀ ਕਮਾਈ ਵਿੱਚੋਂ ਦਾਨ ਕੀਤੇ ਪੈਸਿਆਂ ਨਾਲ ਬਾਬੇ, ਸਾਧ ਮਹਿੰਗੀਆਂ ਕਾਰਾਂ ਵਿੱਚ ਘੁੰਮਦੇ ਹਨ, ਵਿਦੇਸ਼ਾਂ ਦੀਆਂ ਸੈਰਾਂ ਕਰਦੇ ਹਨ, ਜ਼ਿੰਦਗੀ ਵਿੱਚ ਐਸ਼ ਕਰਦੇ ਹਨ, ਰਾਜਿਆਂ-ਮਹਾਰਾਜਿਆਂ ਵਰਗੀ ਜ਼ਿੰਦਗੀ ਬਤੀਤ ਕਰਦੇ ਹਨਤੁਹਾਨੂੰ ਬਿਮਾਰੀਆਂ ਤੋਂ ਬਚਾਉਣ ਲਈ ਯੰਤਰ-ਮੰਤਰ ਪੜ੍ਹਨ ਵਾਲੇ ਬਹੁਤੇ ਬਾਬਿਆਂ ਦੀ ਅਖੀਰਲੀ ਜ਼ਿੰਦਗੀ ਜਾਂ ਤਾਂ ਹਸਪਤਾਲਾਂ ਵਿੱਚ ਜਾਂ ਫਿਰ ਜੇਲ੍ਹਾਂ ਵਿੱਚ ਗੁਜ਼ਰਦੀ ਹੈ, ਜਦਕਿ ਪਾਖੰਡੀ ਸਾਧਾਂ ਦੇ ਬਿਲਕੁਲ ਉਲਟ ਪੂਜਾ ਅਰੋੜਾ ਅੱਖਾਂ ਮੀਚਣ ਤੋਂ ਪਹਿਲਾਂ ਚਾਰ ਮਰੀਜ਼ਾਂ ਨੂੰ ਜ਼ਿੰਦਗੀ ਦਾ ਬਹੁਮੁੱਲਾ ਤੋਹਫ਼ਾ ਦੇ ਕੇ ਚਲੀ ਗਈ

ਸਮਾਜ ਵਿੱਚ ਅੰਗਦਾਨ ਕਰਨ ਸੰਬੰਧੀ ਲੋਕ-ਲਹਿਰ ਪੈਦਾ ਕਰਨ ਲਈ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੇ ਪਾਠ-ਕ੍ਰਮ ਵਿੱਚ ਅੰਗ-ਦਾਨ ਸੰਬੰਧੀ ਪਾਠ ਸ਼ਾਮਲ ਕਰਨਾ ਸਮੇਂ ਦੀ ਮੁੱਖ ਲੋੜ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5195)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

More articles from this author