ਜਦੋਂ ਮੈਂ ਅੰਦਰ ਗਿਆ ਤਾਂ ਸਾਹਿਬ ਨੇ ਕਿਹਾ“ਕਾਕਾ, ਤੂੰ ਫਿਰ ਸੈਂਕਸ਼ਨ ਗਲਤ ਬਣਾਈ ਹੈ” ਮੈਂ ਪੁੱਛਿਆ“ਸਰਹੁਣ ਕੀ ਗਲਤੀ ਹੋ ਗਈ ਹੈ?...”
(31 ਜੁਲਾਈ 2024)


ਅਪਰੈਲ 1980 ਵਿੱਚ ਮੇਰੀ ਪਹਿਲੀ ਨਿਯੁਕਤੀ ਇੱਕ ਸਰਕਾਰੀ ਸਕੂਲ ਵਿੱਚ ਬਤੌਰ ਕਲਰਕ ਵਜੋਂ ਹੋਈ ਸੀ
ਕਲਰਕੀ ਦੇ ਕੰਮ ਸੰਬੰਧੀ ਮੈਂ ਬਿਲਕੁਲ ਕੋਰਾ ਸੀਤਨਖਾਹ ਦੇ ਬਿੱਲ ਕਿਵੇਂ ਬਣਾਈਦੇ ਹਨ, ਕੈਸ਼ ਬੁੱਕ ਕਿਵੇਂ ਲਿਖੀਦੀ ਹੈ, ਵਗੈਰਾ ਵਗੈਰਾਸਕੂਲ ਦੇ ਮੁੱਖ ਅਧਿਆਪਕ ਸਾਹਿਬ ਬਹੁਤ ਚੰਗੇ ਸਨਬੇਸ਼ਕ ਅਸੀਂ ਹੁਣ ਸੇਵਾ ਮੁਕਤ ਹੋ ਚੁੱਕੇ ਹਾਂ ਪਰ ਮੇਰੇ ਮਨ ਵਿੱਚ ਅੱਜ ਵੀ ਉਨ੍ਹਾਂ ਲਈ ਮਾਣ ਸਤਿਕਾਰ ਬਰਕਰਾਰ ਹੈਸਕੂਲ ਵਿੱਚ ਹਾਜ਼ਰੀ ਲਗਾਉਣ ਤੋਂ ਬਾਅਦ ਉਹ ਮੈਨੂੰ ਨਾਲ ਦੇ ਸਕੂਲ, ਜਿਹੜਾ ਮੇਰੇ ਸਕੂਲ ਤੋਂ ਤਕਰੀਬਨ ਦੋ ਕੁ ਕਿਲੋਮੀਟਰ ਦੂਰ ਸੀ, ਭੇਜ ਦਿੰਦੇ, ਜਿੱਥੋਂ ਦੇ ਕਲਰਕ ਸ਼੍ਰੀ ਚਰਨ ਦਾਸ ਜੀ ਮੈਥੋਂ ਬਹੁਤ ਸੀਨੀਅਰ ਸਨਮੈਂ ਉਨ੍ਹਾਂ ਕੋਲੋਂ ਤਨਖਾਹ ਦੇ ਬਿੱਲ ਬਣਾਉਣੇ, ਕੈਸ਼ ਬੁੱਕ ਲਿਖਣੀ ਅਤੇ ਹੋਰ ਕਾਫੀ ਤਰ੍ਹਾਂ ਦੇ ਦਫਤਰੀ ਕੰਮ ਸਿੱਖੇਮੈਂ ਅੱਜ ਵੀ ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹਾਂਸਿੱਖਣ ਦੀ ਕੋਈ ਉਮਰ ਨਹੀਂ ਹੁੰਦੀਅਸੀਂ ਤਾਉਮਰ ਕੁਝ ਨਾ ਕੁਝ ਸਿੱਖਦੇ ਹੀ ਰਹਿੰਦੇ ਹਾਂਪਰ ਅਸੀਂ ਤਾਂ ਹੀ ਕਿਸੇ ਤੋਂ ਕੁਝ ਸਿੱਖ ਸਕਦੇ ਹਾਂ ਜੇਕਰ ਅਸੀਂ ਉਸ ਦੇ ਸਾਹਮਣੇ ਆਪਣੇ ਆਪ ਨੂੰ ਸਿਫਰ ਮੰਨ ਕੇ ਚਲਾਂਗੇਵਿਦਿਆਰਥੀ ਜੀਵਨ ਦਾ ਇਹ ਅਸੂਲ ਹੋਣਾ ਚਾਹੀਦਾ ਹੈ ਤਾਂ ਹੀ ਵਿਦਿਆਰਥੀ ਆਪਣੇ ਅਧਿਆਪਕਾਂ ਤੋਂ ਚੰਗੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ

ਮੈਂ ਸਕੂਲ ਸਟਾਫ ਦੇ ਤਨਖਾਹ ਦੇ ਬਿੱਲ ਖਜ਼ਾਨਾ ਦਫਤਰ ਵਿੱਚ ਪਾਸ ਕਰਾਉਣ ਲਈ ਦੇਣੇ ਜਦੋਂ ਤਿੰਨ ਕੁ ਦਿਨਾਂ ਬਾਅਦ ਮੈਂ ਬਿੱਲ ਲੈਣ ਜਾਣਾ ਤਾਂ ਅਕਸਰ ਉਨ੍ਹਾਂ ’ਤੇ ਕੋਈ ਨਾ ਕੋਈ ਗਲਤੀ ਹੋਣ ਕਾਰਨ ਇਤਰਾਜ਼ (ਓਬਜੈਕਸ਼ਨ) ਲੱਗੇ ਹੋਣੇਮੈਂ ਬਿੱਲ ਲੈ ਕੇ ਵਾਪਸ ਆ ਜਾਣਾ ਅਤੇ ਫਿਰ ਚਰਨ ਦਾਸ ਜੀ ਨੂੰ ਪੁੱਛ ਕੇ ਇਤਰਾਜ਼ ਦੂਰ ਕਰ ਕੇ ਬਿੱਲ ਖਜ਼ਾਨੇ ਸਬਮਿਟ ਕਰ ਦੇਣੇਮੇਰੇ ਸਕੂਲ ਦਾ ਸਟਾਫ ਬਹੁਤ ਹੀ ਸਬਰ ਸੰਤੋਖ ਵਾਲਾ ਸੀਉਨ੍ਹਾਂ ਨੇ ਕਦੀ ਵੀ ਮੈਨੂੰ ਤਨਖਾਹ ਲੇਟ ਹੋ ਜਾਣ ਕਾਰਨ ਕੋਸਿਆ ਜਾਂ ਬੁਰਾ ਨਹੀਂ ਕਿਹਾ ਮੈਨੂੰ ਮੇਰੇ ਕਈ ਕਲਰਕ ਭਰਾਵਾਂ ਨੇ ਕਿਹਾ ਕਿ ਤੇਰੇ ਬਿੱਲਾਂ ’ਤੇ ਹਰ ਵਾਰ ਕੋਈ ਨਾ ਕੋਈ ਇਤਰਾਜ਼ ਲੱਗ ਜਾਂਦੇ ਹਨ ਤੂੰ ਮਾੜਾ ਮੋਟਾ ਚਾਹ ਪਾਣੀ ਦਾ ਬੰਦਿਬਸਤ ਕਰ ਦਿਆ ਕਰਮੈਂ ਉਨ੍ਹਾਂ ਦੇ ਕਹਿਣ ਦਾ ਭਾਵ ਸਮਝ ਤਾਂ ਗਿਆ ਪਰ ਦਿਮਾਗ ਵਿੱਚ ਆਇਆ ਕਿ ਜੇਕਰ ਬਿੱਲਾਂ ’ਤੇ ਇਤਰਾਜ਼ ਨਹੀਂ ਲੱਗਣਗੇ ਤਾਂ ਮੈਨੂੰ ਆਪਣੀਆਂ ਗਲਤੀਆਂ ਦਾ ਕਿਵੇਂ ਪਤਾ ਲੱਗੇਗਾ? ਮੈਂ ਗਲਤੀਆਂ ਨੂੰ ਦੂਰ ਕਰਨਾ ਕਿਵੇਂ ਸਿੱਖਾਂਗਾ? ਮੈਂ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਚਾਹ ਪਾਣੀ (ਰਿਸ਼ਵਤ) ਕਿਉਂ ਦਿਆਂ? ਬੱਸ ਇਸੇ ਤਰ੍ਹਾਂ ਚੱਲਦਾ ਰਿਹਾ

ਫਿਰ ਸਾਲ 1990 ਦੇ ਆਸ ਪਾਸ ਮੈਨੂੰ ਘਰ ਵਿੱਚ ਕੁਝ ਜ਼ਰੂਰੀ ਕੰਮਾਂ ’ਤੇ ਖਰਚ ਕਰਨ ਲਈ ਪੈਸਿਆਂ ਦੀ ਜ਼ਰੂਰਤ ਪਈ ਤਾਂ ਮੈਂ ਸੋਚਿਆ ਕਿ ਕਿਸੇ ਤੋਂ ਉਧਾਰ ਲੈਣ ਦੀ ਬਜਾਏ ਕਿਉਂ ਨਾ ਮੈਂ ਆਪਣੇ ਜੀਪੀ ਫੰਡ ਵਿੱਚੋਂ ਅਡਵਾਂਸ ਲੈ ਲਵਾਂ, ਕਿਸ਼ਤਾਂ ਵਿੱਚ ਵਾਪਸ ਕਰ ਦਿਆਂਗਾਉਸ ਸਮੇਂ ਜੀਪੀ ਫੰਡ ਵਿੱਚੋਂ ਅਡਵਾਂਸ ਮਨਜ਼ੂਰ ਕਰਨ ਦੇ ਅਧਿਕਾਰ ਡੀਡੀਓ ਕੋਲ ਹੁੰਦੇ ਸਨ ਮੈਂ ਬਿੱਲ ਬਣਾ ਕੇ ਖਜ਼ਾਨੇ ਸਬਮਿਟ ਕਰ ਦਿੱਤਾਤੀਜੇ ਦਿਨ ਜਦੋਂ ਮੈਂ ਬਿੱਲ ਲੈਣ ਗਿਆ ਤਾਂ ਦੇਖਿਆ ਕਿ ਖਜ਼ਾਨਾ ਦਫਤਰ ਦੇ ਸਹਾਇਕ ਵੱਲੋਂ ਬਿੱਲ ਪਾਸ ਕਰ ਕੇ ਖਜ਼ਾਨਾ ਅਫਸਰ ਨੂੰ ਪੇਸ਼ ਕੀਤਾ ਗਿਆ ਸੀ ਪਰ ਖਜ਼ਾਨਾ ਅਫਸਰ ਨੇ ਪੇਮੈਂਟ ਆਰਡਰ ਕੱਟ ਕੇ ਬਿੱਲ ’ਤੇ ਇਤਰਾਜ਼ (ਓਬਜੈਕਸ਼ਨ) ਲਗਾਇਆ ਹੋਇਆ ਸੀ-ਸੈਂਕਸ਼ਨ ਇਜ਼ ਰੌਂਗ” ਭਾਵ ਮਨਜ਼ੂਰੀ ਗਲਤ ਹੈ

ਮੈਂ ਬਿੱਲ ਲੈ ਕੇ ਖਜ਼ਾਨਾ ਅਫਸਰ ਦੇ ਕਮਰੇ ਵਿੱਚ ਚਲੇ ਗਿਆ ਅਤੇ ਪੁੱਛਿਆ, “ਸਰ, ਮਨਜ਼ੂਰੀ ਵਿੱਚ ਕੀ ਗਲਤੀ ਹੈ?”

ਪਹਿਲਾਂ ਤਾਂ ਖਜ਼ਾਨਾ ਅਫਸਰ ਨੇ ਕਿਹਾ, “ਮੈਂ ਕਿਉਂ ਦੱਸਾਂ? ਕਿਸੇ ਤੋਂ ਪੁੱਛ ਲੈ

ਮੈਂ ਕਿਹਾ, “ਸਰ, ਤੁਸੀਂ ਇਤਰਾਜ਼ ਲਗਾਇਆ ਹੈ ਤਾਂ ਤੁਸੀਂ ਹੀ ਦੱਸੋਗੇ ਤਾਂ ਠੀਕ ਰਹੇਗਾ ਕਿਉਂਕਿ ਸਹਾਇਕ ਵੱਲੋਂ ਬਿੱਲ ਪਾਸ ਕੀਤਾ ਗਿਆ ਹੈ, ਇਸਦਾ ਮਤਲਬ ਹੈ ਕਿ ਸੈਂਕਸ਼ਨ ਠੀਕ ਹੈ

ਖਜ਼ਾਨਾ ਅਫਸਰ ਬੋਲਿਆ, “ਕਮਰੇ ਦੇ ਬਾਹਰ ਕੰਧ ’ਤੇ ਸੈਂਕਸ਼ਨ ਦੀ ਕਾਪੀ ਟੰਗੀ ਹੋਈ ਹੈ, ਉਸ ਮੁਤਾਬਕ ਬਣਾ ਕੇ ਲਿਆ

ਮੈਂ ਕੰਧ ’ਤੇ ਲਟਕਾਈ ਗੱਤੇ ’ਤੇ ਚਿਪਕਾਈ ਹੋਈ ਸੈਂਕਸ਼ਨ ਦੇ ਪ੍ਰੋਫਾਰਮੇ ਦੀ ਕਾਪੀ ਕਰ ਕੇ ਦੁਬਾਰਾ ਮਨਜ਼ੂਰੀ ਤਿਆਰ ਕੀਤੀ ਅਤੇ ਮੁੱਖ ਅਧਿਆਪਕ ਸਾਹਿਬ ਤੋਂ ਦਸਤਖਤ ਕਰਵਾ ਕੇ ਬਿੱਲ ’ਤੇ ਲੱਗਿਆ ਇਤਰਾਜ਼ ਦੂਰ ਕਰ ਕੇ ਬਿੱਲ ਦੁਬਾਰਾ ਖਜ਼ਾਨੇ ਸਬਮਿਟ ਕਰ ਦਿੱਤਾਤੀਸਰੇ ਦਿਨ ਮੈਂ ਫਿਰ ਖਜ਼ਾਨੇ ਗਿਆ ਸਹਾਇਕ ਨੇ ਦੱਸਿਆ ਕਿ ਬਿੱਲ ’ਤੇ ਪੇਮੈਂਟ ਆਰਡਰ ਲਗਾ ਕੇ ਸਾਹਬ (ਖਜ਼ਾਨਾ ਅਫਸਰ) ਕੋਲ ਆਖਰੀ ਦਸਤਖਤਾਂ ਲਈ ਭੇਜਿਆ ਹੋਇਆ ਹੈ, ਸਾਹਿਬ ਨੇ ਤੈਨੂੰ ਅੰਦਰ ਬੁਲਾਇਆ ਹੈਜਦੋਂ ਮੈਂ ਅੰਦਰ ਗਿਆ ਤਾਂ ਸਾਹਿਬ ਨੇ ਕਿਹਾ, “ਕਾਕਾ, ਤੂੰ ਫਿਰ ਸੈਂਕਸ਼ਨ ਗਲਤ ਬਣਾਈ ਹੈ

ਮੈਂ ਪੁੱਛਿਆ, “ਸਰ, ਹੁਣ ਕੀ ਗਲਤੀ ਹੋ ਗਈ ਹੈ”

ਸਾਹਿਬ ਬੋਲਿਆ, “ਇਸ ਵਿੱਚ ‘ਸੈਂਕਸ਼ਨ ਵੈਲਿਡ ਅੱਪ ਟੂ‘ ਨਹੀਂ ਲਿਖਿਆ

ਮੈਂ ਕਿਹਾ, “ਸਰ, ਇਹ ਸੈਂਕਸ਼ਨ ਮੈਂ ਆਪ ਜੀ ਦੇ ਕਹਿਣ ਅਨੁਸਾਰ ਕੰਧ ’ਤੇ ਲੱਗੇ ਪ੍ਰੋਫਾਰਮੇ ਅਨੁਸਾਰ ਹੀ ਬਣਾਈ ਹੈ

ਸਾਹਬ (ਖਜ਼ਾਨਾ ਅਫਸਰ) ਨੇ ਕਿਹਾ, “ਜਾ ਕੰਧ ਤੋਂ ਲਾਹ ਕੇ ਲਿਆ

ਜਦੋਂ ਮੈਂ ਕੰਧ ਤੋਂ ਪ੍ਰੋਫਾਰਮਾ ਲਾਹ ਕੇ ਦਿਖਾਇਆ ਤਾਂ ਉਸ ਵਿੱਚ ‘ਵੈਲਿਡ ਅੱਪ ਟੂ’ ਵਾਲੀ ਲਾਈਨ ਨਹੀਂ ਲਿਖੀ ਗਈ ਸੀਜਦੋਂ ਕੁਝ ਹੋਰ ਨਹੀਂ ਸੁੱਝਿਆ ਤਾਂ ‘ਸਾਹਬ’ ਕਹਿਣ ਲੱਗੇ, “ਕਾਕਾ ਤੂੰ ਇਸ ਵਿੱਚੋਂ ਕੁਝ ਖਰਚਣਾ ਹੈ ...

ਮੈਂ ਖਜ਼ਾਨਾ ਅਫਸਰ ਦੀ ਗੱਲ ਸਮਝ ਤਾਂ ਗਿਆ ਪਰ ਅਣਜਾਣ ਜਿਹਾ ਬਣ ਕੇ ਕਿਹਾ, “ਹਾਂ ਸਰ, ਇਹ ਸਾਰੇ ਪੈਸੇ ਮੈਂ ਖਰਚਣ ਲਈ ਹੀ ਲੈਣੇ ਹਨ

ਖਜ਼ਾਨਾ ਅਫਸਰ ਵੀ ਸਮਝ ਗਏ ਕਿ ਇਹ ਬੰਦਾ ਫਸਣ ਵਾਲਾ ਨਹੀਂ ਫਿਰ ਖਜ਼ਾਨਾ ਅਫਸਰ ਨੇ ਆਪਣੀ ਪੈਂਟ ਦੀ ਪਿਛਲੀ ਜੇਬ ਵਿੱਚੋਂ ਇੱਕ ਕੰਘਾ ਕੱਢਿਆ, ਆਪਣੇ ਵਾਲ ਵਾਹੇ ਅਤੇ ਮੈਨੂੰ ਕਿਹਾ, “ਇਸ ਕੰਘੇ ਵਰਗਾ ਇੱਕ ਕੰਘਾ ਬਜ਼ਾਰ ਤੋਂ ਲੈ ਆ ਅਤੇ ਆ ਕੇ ਆਪਣਾ ਬਿੱਲ ਲੈ ਜਾਵੀਂ ਮੈਂ ਸਾਈਨ ਕਰ ਕੇ ਰੱਖਦਾਂ

ਕੰਘੇ ’ਤੇ ਮਾਰਕਾ ਲਿਖਿਆ ਸੀ, ‘ਲਿੱਲੀ’ਮੈਂ ਸੋਚਿਆ ਕਿ ਪਤਾ ਨਹੀਂ ਇਹ ਕਹਾਵਤ ਕਿਸੇ ਨੇ ਅਜਿਹੀ ਸਥਿਤੀ ਵਿੱਚ ਹੀ ਬਣਾਈ ਹੋਵੇ ਕਿ ‘ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।’ ਮੈਂ ਇਸ ਖੁਸ਼ੀ ਵਿੱਚ ਕਿ ਚਲੋ ਅੱਜ ਕਰੀਬ ਸੱਤ ਅੱਠ ਦਿਨਾਂ ਦੀ ਖੱਜਲ਼ ਖੁਆਰੀ ਤੋਂ ਬਾਅਦ ਬਿੱਲ ਮਿਲ ਜਾਵੇਗਾ, ਸਾਈਕਲ ਚੁੱਕਿਆ ਅਤੇ ਬਜ਼ਾਰ ਨੂੰ ਰਵਾਨਾ ਹੋ ਗਿਆ

ਮੈਂ ਕਈ ਦੁਕਾਨਾਂ ਤੋਂ ਪੁੱਛਿਆ ਪਰ ਮੈਨੂੰ ਕੰਘਾ ਨਹੀਂ ਮਿਲਿਆ ਫਿਰ ਇੱਕ ਦੁਕਾਨ ’ਤੇ ਗਿਆ ਜਿੱਥੋਂ ਮੈਨੂੰ ਉਮੀਦ ਸੀ ਕਿ ਇੱਥੋਂ ਕੰਘਾ ਮਿਲ ਜਾਵੇਗਾਜਦੋਂ ਮੈਂ ਉਸ ਦੁਕਾਨਦਾਰ ਤੋਂ ‘ਚਿੱਲੀਮਾਰਕਾ ਕੰਘਾ ਮੰਗਿਆ ਤਾਂ ਦੁਕਾਨਦਾਰ ਨੇ ਕਿਹਾ ਕਿ ਮੇਰੇ ਕੋਲ਼ ਤਾਂ ‘ਲਿੱਲੀ’ ਮਾਰਕਾ ਹੈ ਮੈਨੂੰ ਚੇਤਾ ਆਇਆ ਕਿ ਮੈਂ ਹੋਰ ਦੁਕਾਨਦਾਰਾਂ ਤੋਂ ‘ਚਿੱਲੀ‘ ਮਾਰਕਾ ਕੰਘਾ ਹੀ ਮੰਗਦਾ ਰਿਹਾ ਸੀਖੈਰ, ਮੈਂ ਉੱਥੋਂ ਤਿੰਨ ਸਾਈਜ਼ ਦੇ ਕੰਘੇ ਖਰੀਦੇ, ਜਿਨ੍ਹਾਂ ਦੀ ਕੀਮਤ ਪੰਜ ਰੁਪਏ ਸੀਲਿਜਾ ਕੇ ਖਜ਼ਾਨਾ ਅਫਸਰ ਨੂੰ ਦਿਖਾਏਖਜ਼ਾਨਾ ਅਫਸਰ ਨੇ ਉਨ੍ਹਾਂ ਵਿੱਚੋਂ ਇੱਕ ਕੰਘਾ ਕੱਢਿਆ, ਵਾਲ਼ ਵਾਹੇ ਅਤੇ ‘ਇਹ ਕੰਘਾ ਠੀਕ ਹੈ’ ਕਹਿ ਕੇ ਰੱਖ ਲਿਆ ਅਤੇ ਕਿਹਾ, “ਸਹਾਇਕ ਕੋਲੋਂ ਆਪਣਾ ਬਿੱਲ ਲੈ ਜਾ, ਸਾਈਨ ਕਰ ਦਿੱਤੇ ਹਨ

ਕਈ ਵਾਰ ਅਸੀਂ ਜਲਦੀ ਕੰਮ ਕਰਵਾਉਣ ਲਈ ਰਿਸ਼ਵਤ ਦੇਣ ਨੂੰ ਤਰਜੀਹ ਦਿੰਦੇ ਹਾਂ ਤਾਂ ਕਿ ਸਾਨੂੰ ਗੇੜੇ ਨਾ ਮਾਰਨੇ ਪੈਣ, ਜਦੋਂ ਕਿ ਜਿੱਥੇ ਰਿਸ਼ਵਤ ਲੈਣਾ ਜੁਰਮ ਹੈ, ਉੱਥੇ ਰਿਸ਼ਵਤ ਦੇਣਾ ਵੀ ਜੁਰਮ ਹੈਰਿਸ਼ਵਤਖੋਰ ਅਸੀਂ ਖ਼ੁਦ ਹੀ ਪੈਦਾ ਕਰਦੇ ਹਾਂਸਰਕਾਰ ਨੂੰ ਦਫਤਰਾਂ ਵਿੱਚ ਹਰ ਕੰਮ ਦੀ ਸਮਾਂ-ਹੱਦ ਤੈਅ ਕਰਨੀ ਚਾਹੀਦੀ ਹੈ ਅਤੇ ਜੇਕਰ ਉਸ ਸਮਾਂ-ਹੱਦ ਵਿੱਚ ਕੋਈ ਕੰਮ ਨਹੀਂ ਹੁੰਦਾ ਤਾਂ ਸੰਬੰਧਿਤ ਕਰਮਚਾਰੀ, ਅਧਿਕਾਰੀ ਤੋਂ ਇਸਦਾ ਕਾਰਨ ਪੁੱਛ ਕੇ ਉਨ੍ਹਾਂ ਦੇ ਖਿਲਾਫ਼ ਅਗਲੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈਅਜਿਹਾ ਕਰ ਕੇ ਹੀ ਰਿਸ਼ਵਤਖੋਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ

*  *   *

ਨਵਾਂਸ਼ਹਿਰ, (91 - 98885 - 09053)

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5176)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

More articles from this author