PrabhjitSRasulpur7ਕਾਲਜ ਵਿੱਚ ਪੜ੍ਹਦਿਆਂ ਭਗਤ ਸਿੰਘ ਨੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰ ਲਈ ਰੰਗਮੰਚ ਨੂੰ ਚੁਣਿਆ। ਉਸ ਨੇ ਇਸ ...
(26 ਮਾਰਚ 2024)
ਇਸ ਸਮੇਂ ਪਾਠਕ: 180.


ਸ਼ਹੀਦ ਭਗਤ ਸਿੰਘ ਕਿਸੇ ਇੱਕ ਸੋਚ
, ਵਿਚਾਰਧਾਰਾ ਜਾਂ ਧਿਰ ਤਕ ਸੀਮਤ ਨਾ ਹੋ ਕੇ ਸਾਰੀਆਂ ਧਿਰਾਂ ਦੇ ਮਾਣ ਸਤਿਕਾਰ ਦਾ ਪਾਤਰ ਹੈ ਅਤੇ ਸਦਾ ਬਣਿਆ ਰਹੇਗਾਕਲਮਕਾਰਾਂ ਨੇ ਚੱਲਦੇ ਵਹਾਅ ਵਿੱਚ ਬਿਨਾਂ ਗੰਭੀਰਤਾ ਦੇ ਬਹੁਤ ਕੁਝ ਲਿਖਿਆ ਅਤੇ ਚਿੱਤਰਕਾਰ ਉਹਨਾਂ ਦੇ ਅਜਿਹੇ ਲਿਖੇ ਹੋਏ ਨੂੰ ਪੜ੍ਹਕੇ ਭਗਤ ਸਿੰਘ ਨੂੰ ਆਪਣੇ ਆਪਣੇ ਹਿਸਾਬ ਨਾਲ ਹੀ ਪੇਸ਼ ਕਰਦੇ ਗਏ। ਅੰਤ ਨੂੰ ਉਹਨਾਂ ਨੇ ਭਗਤ ਸਿੰਘ ਨੂੰ ਨਾਸਤਿਕ ਅਤੇ ਪਿਸਤੌਲ ਵਾਲੇ ਬਾਗੀ ਗੱਭਰੂ ਵਜੋਂ ਸਾਡੇ ਸਾਹਮਣੇ ਪੇਸ਼ ਕਰ ਦਿੱਤਾਚਿਤਰਕਾਰਾਂ ਨੇ ਉਸਦੇ ਕੁਝ ਘੰਟਿਆਂ ਦੇ, ਪੁਲਿਸ ਨੂੰ ਚਕਮਾ ਦੇਣ ਲਈ ਕੇਸ ਕਟਵਾ ਕੇ ਹੈਟ ਪਹਿਨੇ ਭੇਸ ਨੂੰ ਸਾਰੀ ਉਮਰ ਦੇ ਪਗੜੀਧਾਰੀ ਜੀਵਨ ਤੋਂ ਭਾਰੂ ਕਰ ਕੇ ਸਾਰੀ ਉਮਰ ਲਈ ਹੈਟ ਵਾਲਾ ਜੈਂਟਲਮੈਨ ਬਣਾ ਕੇ ਹੀ ਦਮ ਲਿਆਸ਼ਹੀਦ ਭਗਤ ਸਿੰਘ ਬਾਰੇ ਗਾਏ ਗੀਤਾਂ ਨੂੰ ਸੁਣ ਕੇ ਭਗਤ ਸਿੰਘ ਦਾ ਵਿਰੋਧ ਸਰਮਾਏਦਾਰ ਵਰਗਾਂ ਦੁਆਰਾ ਸਥਾਪਿਤ ਲੋਟੂ ਨਿਜ਼ਾਮ ਨਾਲ ਘੱਟ ਅਤੇ ਜਨਤਾ ਦੇ ਅਥਾਹ ਪਿਆਰ ਅਤੇ ਸਤਿਕਾਰ ਦੇ ਪਾਤਰ ਬਣੇ ਮਹਾਤਮਾ ਗਾਂਧੀ ਨਾਲ ਬਹੁਤ ਜ਼ਿਆਦਾ ਲਗਦਾ ਹੈਅਸਲ ਗੱਲ ਇਹ ਹੈ ਕਿ ਕਈ ਗੱਲਾਂ ਵਿੱਚ ਗਾਂਧੀ ਜੀ ਨਾਲ ਉਹ ਅਸਹਿਮਤ ਜ਼ਰੂਰ ਸੀ ਪਰ ਉਹ ਗਾਂਧੀ ਜੀ ਦਾ ਵਿਰੋਧੀ ਨਹੀਂ ਸੀਭਗਤ ਸਿੰਘ ਮਹਾਤਮਾ ਗਾਂਧੀ ਦੀ ਲੋਕ ਹਿਮਾਇਤ, ਸਿਆਸੀ ਸ਼ਕਤੀ ਅਤੇ ਰਾਜਨੀਤਕ ਜੁਗਤਾਂ ਦਾ ਕਾਇਲ ਸੀਇਹ ਸੱਚ ਹੈ ਕਿ ਭਗਤ ਸਿੰਘ ਬਾਰੇ ਅਸੀਂ ਕੁਝ ਜਾਣਕਾਰੀ ਰੱਖਦੇ ਹੋਈਏ ਜਾਂ ਨਾ ਪਰ ਜ਼ਿਆਦਾਤਰ ਲੋਕਾਂ ਨੇ ਆਪਣੇ ਕਮਰਿਆਂ ਵਿੱਚ ਉਹਦੀ ਤਸਵੀਰ ਜ਼ਰੂਰ ਲਗਾਈ ਹੈਭਗਤ ਸਿੰਘ ਦੇ ਜਨਮ ਦਿਨ ’ਤੇ ਜਾਂ ਸ਼ਹੀਦੀ ਦਿਨ ’ਤੇ ਉਸਦੀਆਂ ਤਸਵੀਰਾਂ ਜੋ ਲੋਕਾਂ ਦੀਆਂ ਟੀ ਸ਼ਰਟਾਂ ’ਤੇ ਛਪੀਆਂ ਦਿਸਦੀਆਂ ਹਨ, ਉਹ ਕਿਸੇ ਵਪਾਰੀ ਦਾ ਮਾਰਕਿਟ ਵਿੱਚ ਮੁਨਾਫੇ ਵਾਲਾ ਮਾਲ ਤਾਂ ਹੋ ਸਕਦਾ ਹੈ ਪਰ ਲੋਕਾਂ ਦੇ ਦਿਲ-ਓ-ਦਿਮਾਗ ਵਿੱਚ ਭਗਤ ਸਿੰਘ ਦੀ ਕੋਈ ਛਾਪ ਛੱਡਣ ਵਾਲਾ ਸਾਧਨ ਨਹੀਂ ਬਣਨਗੀਆਂਅਸੀਂ ਭਗਤ ਸਿੰਘ ਦੇ ਜੀਵਨ ਨੂੰ ਪੜ੍ਹਨ, ਘੋਖਣ ਅਤੇ ਸਮਝਣ ਤੋਂ ਬਿਨਾਂ ਉਸ ਦੇ ਜੀਵਨ ਅਤੇ ਸੰਘਰਸ਼ ਤੋਂ ਸੇਧ ਨਹੀਂ ਲੈ ਸਕਾਂਗੇਬਚਪਨ ਵਿੱਚ ਜਿਹਨਾਂ ਬੱਚਿਆਂ ਨੇ ਇਹ ਪੜ੍ਹਿਆ ਹੋਵੇ ਕਿ ਭਗਤ ਸਿੰਘ ਬਚਪਨ ਵਿੱਚ ਬੰਦੂਕਾਂ ਦੀ ਖੇਤੀ ਕਰਨਾ ਚਾਹੁੰਦੇ ਸਨ ਅਤੇ ਉਹੀ ਬੱਚੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾ ਕੇ ਇਹ ਪੜ੍ਹਨ ਕਿ ਭਗਤ ਸਿੰਘ ਨੂੰ ਕਾਲ ਕੋਠੜੀ ਵਿੱਚੋਂ ਫਾਂਸੀ ਚਾੜ੍ਹਨ ਲਈ ਲਿਜਾਣ ਵੇਲੇ ਵੀ ਉਹ ਕਿਤਾਬ ਪੜ੍ਹਨ ਵਿੱਚ ਲੱਗਿਆ ਹੋਇਆ ਸੀ, ਤਾਂ ਉਹੀ ਬੱਚੇ ਸਾਰੀ ਉਮਰ ਭੁਲੇਖੇ ਵਿੱਚ ਰਹਿਣਗੇ ਕਿ ਪਤਾ ਨੀ ਭਗਤ ਸਿੰਘ ਬੰਦੂਕਾਂ ਦਾ ਪ੍ਰੇਮੀ ਸੀ ਜਾਂ ਸ਼ਾਇਦ ਕਿਤਾਬਾਂ ਦਾ ਪ੍ਰੇਮੀ ਸੀ

ਭਗਤ ਸਿੰਘ ਦਾ ਘਰ, ਘਰ ਘੱਟ ਸੀ ਪਰ ਦੇਸ਼ ਭਗਤਾਂ ਦਾ ਮੀਟਿੰਗ ਸਥਾਨ ਅਤੇ ਪਨਾਹ ਦਾ ਟਿਕਾਣਾ ਵੱਧ ਸੀਇਸ ਕਰਕੇ ਉਸ ਨੂੰ ਕ੍ਰਾਂਤੀਕਾਰੀ ਬਣਨ ਵਿੱਚ ਬਹੁਤੀ ਦੇਰ ਨਾ ਲੱਗੀ ਜਦੋਂ ਉਸ ਨੂੰ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਪਤਾ ਲੱਗਿਆ ਤਾਂ ਉਹ ਦੁਖੀ ਹੋਇਆ ਸਿੱਧਾ ਲਾਹੌਰ ਤੋਂ ਅੰਮ੍ਰਿਤਸਰ ਪੁੱਜਿਆਉੱਥੋਂ ਸ਼ਹੀਦਾਂ ਦੇ ਖੂਨ ਵਾਲੀ ਮਿੱਟੀ ਦੀ ਸ਼ੀਸ਼ੀ ਭਰ ਕੇ ਆਪਣੇ ਘਰ ਲੈ ਕੇ ਆਇਆ ਸੀਇਸੇ ਤਰ੍ਹਾਂ ਹੀ 1921 ਵਿੱਚ ਨਨਕਾਣਾ ਸਾਹਿਬ ਦੇ ਸਾਕੇ ਬਾਅਦ ਜਦੋਂ ਉਹ ਜ਼ਾਲਮ ਮਹੰਤਾਂ ਦੁਆਰਾ ਬੇਰਹਿਮੀ ਨਾਲ ਸ਼ਹੀਦ ਕੀਤੇ ਸਿੰਘਾਂ ਦੇ ਅੰਤਿਮ ਦਰਸ਼ਨ ਕਰਨ ਗਿਆ ਸੀ, ਇਸਦੇ ਰੋਸ ਵਜੋਂ ਪੰਥ ਦੁਆਰਾ ਚਲਾਈ ਕਾਲੀ ਦਸਤਾਰ ਸਜ਼ਾ ਕੇ ਰੋਸ ਪ੍ਰਗਟਾਉਣ ਦੀ ਮੁਹਿੰਮ ਵਿੱਚ ਸ਼ਾਮਲ ਵੀ ਹੋਇਆ1924 ਵਿੱਚ ਗੁਰਦੁਆਰਾ ਸੁਧਾਰ ਲਹਿਰ ਦਾ ਅੰਗ ਬਣਿਆ ਜਾਂ ਨਹੀਂ, ਇਹ ਤਾਂ ਪਤਾ ਨਹੀਂ ਪਰ ਉਸ ਨੇ ਅੰਗਰੇਜ਼ੀ ਹਕੂਮਤ ਦੇ ਸਖ਼ਤ ਹੁਕਮ ਕਿ ਜੈਤੋ ਦੇ ਮੋਰਚੇ ਲਈ ਜਾ ਰਹੇ ਜਥਿਆਂ ਨੂੰ ਲੰਗਰ ਨਾ ਛਕਾਇਆ ਜਾਵੇ, ਦੇ ਸਖਤ ਹੁਕਮਾਂ ਦੇ ਵਿਰੁੱਧ ਅਕਾਲੀ ਜਥਿਆਂ ਦੀ ਲੰਗਰ ਪਾਣੀ ਨਾਲ ਸੇਵਾ ਕਰਨ ਲਈ ਸੰਗਤਾਂ ਨੂੰ ਲਾਮਬੰਦ ਕੀਤਾਉਸਨੇ ਲੰਗਰ ਤਿਆਰ ਕਰਵਾ ਕੇ ਰਸਤਿਆਂ ਅਤੇ ਕਮਾਦਾਂ ਆਦਿ ਵਿੱਚ ਲੁਕੋ ਕੇ ਰਖਵਾਇਆਜਥਿਆਂ ਵਿੱਚ ਜਜ਼ਬਾਤੀ ਅਤੇ ਪ੍ਰਭਾਵਸ਼ਾਲੀ ਭਾਸ਼ਣ ਵੀ ਦਿੱਤਾਇੱਥੇ ਇਹ ਗੱਲ ਦੱਸਣਯੋਗ ਹੈ ਕਿ ਉਸਦੇ ਪਹਿਲੇ ਵਾਰੰਟ ਇਸੇ ਕਰਕੇ ਹੀ ਜਾਰੀ ਹੋਏ ਸਨ

ਪੰਜਾਬੀ ਲੋਕ ਭਾਵੇਂ ਭਗਤ ਸਿੰਘ ਨੂੰ ਨਾ ਸਮਝਦੇ ਹੋਣ ਪਰ ਉਹ ਪੰਜਾਬੀ ਲੋਕਾਂ ਦੀ ਰਗ ਰਗ ਤੋਂ ਜਾਣੂ ਸੀ27 ਫਰਵਰੀ 1926 ਨੂੰ ਹੋਲੀ ਵਾਲੇ ਦਿਨ 6 ਬੱਬਰ ਅਕਾਲੀਆਂ ਨੂੰ ਅੰਗਰੇਜ਼ਾਂ ਨੇ ਲਾਹੌਰ ਵਿਖੇ ਫਾਂਸੀ ’ਤੇ ਲਟਕਾ ਦਿੱਤਾ ਸੀਭਗਤ ਸਿੰਘ ਨੇ 15 ਮਾਰਚ 1926 ਨੂੰ ਪ੍ਰਤਾਪ ਅਖ਼ਬਾਰ ਵਿੱਚ ਪੰਜਾਬੀਆਂ ਨੂੰ ਲਾਹਨਤ ਪਾਉਂਦੇ ਹੋਏ ਕਿਹਾ, “ਪੰਜਾਬੀਓ, ਤੁਸੀਂ ਬੜੀ ਸ਼ਾਂਤੀ ਨਾਲ ਚੁੱਪ ਚਾਪ 6 ਮਹਾਨ ਸ਼ਹੀਦਾਂ ਦਾ ਅੰਤਿਮ ਸੰਸਕਾਰ ਵੀ ਕਰ ਆਏ ਅਤੇ ਬੇਸ਼ਰਮੀ ਨਾਲ ਇੱਕ ਦੂਜੇ ’ਤੇ ਰੰਗ ਪਾ ਕੇ ਹੋਲੀ ਦੀਆਂ ਖੁਸ਼ੀਆਂ ਵੀ ਮਨਾਉਂਦੇ ਰਹੇ!”

ਕਾਲਜ ਵਿੱਚ ਪੜ੍ਹਦਿਆਂ ਭਗਤ ਸਿੰਘ ਨੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰ ਲਈ ਰੰਗਮੰਚ ਨੂੰ ਚੁਣਿਆਉਸ ਨੇ ਇਸ ਮਕਸਦ ਲਈ “ਨੈਸ਼ਨਲ ਡਰਾਮੈਟਿਕ ਕਲੱਬ” ਸਥਾਪਿਤ ਕੀਤੀਪੰਜਾਬ ਕਾਂਗਰਸ ਦੇ ਗੁਜਰਾਂਵਾਲਾ ਸਮਾਗਮ ਵਿੱਚ “ਭਾਰਤ ਦੀ ਦੁਰਦਸ਼ਾ” ਨਾਟਕ ਖੇਡਿਆਇਹ ਨਾਟਕ ਅੰਗਰੇਜ਼ ਸਰਕਾਰ ਦਾ ਵਿਰੋਧੀ ਸੀ, ਜਿਸ ਉੱਪਰ ਪਾਬੰਦੀ ਲੱਗ ਗਈ ਸੀ

ਭਗਤ ਸਿੰਘ ਕਾਨਪੁਰ ਨੇੜੇ ਕੁਝ ਚਿਰ ਨੈਸ਼ਨਲ ਸਕੂਲ ਵਿੱਚ ਹੈਡਮਾਸਟਰ ਵਜੋਂ ਵੀ ਕੰਮ ਕਰਦਾ ਰਿਹਾਉਸ ਸਮੇਂ ਉਸ ਇਲਾਕੇ ਵਿੱਚ ਭਾਰੀ ਹੜ੍ਹ ਆਏ ਸਨਭਗਤ ਸਿੰਘ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਸੇਵਾ ਉਸ ਇਲਾਕੇ ਦੇ ਇਕੱਲੇ ਇਕੱਲੇ ਬੰਦੇ ਦੇ ਮੂੰਹ ’ਤੇ ਕਈ ਸਾਲ ਚੜ੍ਹੀ ਰਹੀ

ਅੰਗਰੇਜ਼ ਸਰਕਾਰ ਨੇ 1925 ਵਿੱਚ ਨਹਿਰੀ ਪਾਣੀ ਮਹਿੰਗਾ ਕਰ ਦਿੱਤਾ ਸੀਭਗਤ ਸਿੰਘ ਨੇ ਜ਼ਿਮੀਂਦਾਰ ਸਭਾ ਪੰਜਾਬ ਦੁਆਰਾ ਚਲਾਏ ਅੰਦੋਲਨ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲਿਆਉਸ ਦੇ ਚਾਚਾ ਅਜੀਤ ਸਿੰਘ ਨੇ “ਪਗੜੀ ਸੰਭਾਲ ਜੱਟਾ” ਲਹਿਰ ਵੀ ਚਲਾਈ ਸੀਭਗਤ ਸਿੰਘ ਹਰ ਉਸ ਧਿਰ ਦਾ ਕਦਰਦਾਨ ਸੀ ਜੋ ਭਾਰਤ ਦੀ ਆਜ਼ਾਦੀ ਲਈ ਕਿਸੇ ਵੀ ਤਰ੍ਹਾਂ ਕੰਮ ਕਰ ਰਹੀ ਸੀਉਸ ਨੇ ਹਰੇਕ ਦੇਸ਼ ਭਗਤ ਧਿਰ ਲਈ ਸਹਿਯੋਗੀ ਰੁਖ ਬਣਾਈ ਰੱਖਿਆਗ਼ਦਰੀ ਬਾਬੇ, ਬੱਬਰ ਅਕਾਲੀ, ਕੂਕੇ ਆਦਿ ਸਭ ਸ਼ਹੀਦਾਂ ਦੇ ਸ਼ਹੀਦੀ ਸਮਾਗਮਾਂ ’ਤੇ ਉਹ ਪਹੁੰਚ ਕੇ ਜਾਦੂ ਦੀ ਲਾਲਟੈਨ ਰਾਹੀਂ ਸ਼ਹੀਦਾਂ ਦੀਆਂ ਤਸਵੀਰਾਂ ਵਿਖਾਉਂਦਾ ਸੀ

ਕਰਤਾਰ ਸਿੰਘ ਸਰਾਭੇ ਨੂੰ ਭਗਤ ਸਿੰਘ ਵੱਡਾ ਭਾਈ ਮੰਨਦਾ ਸੀ ਜਦੋਂ ਊਧਮ ਸਿੰਘ (ਸ਼ਹੀਦ) ਨੇ 1923 ਈਸਵੀ ਵਿੱਚ ਅਫਰੀਕਾ ਤੋਂ ਵਾਪਸ ਆ ਕੇ ਅੰਮ੍ਰਿਤਸਰ ਦੇ ਘੰਟਾ ਘਰ ਚੌਂਕ ਵਿੱਚ ਤਰਖਾਣਾ ਕੰਮ ਦੀ ਦੁਕਾਨ ਖੋਲ੍ਹੀ ਸੀ ਤਾਂ ਇਸ ਦੁਕਾਨ ’ਤੇ ਭਗਤ ਸਿੰਘ ਵੀ ਆਉਂਦਾ ਸੀਭਗਤ ਸਿੰਘ ਤੇ ਸਾਥੀਆਂ ਨੇ ਹੀ ਊਧਮ ਸਿੰਘ ਨੂੰ ਫੰਡ ਇਕੱਠਾ ਕਰਨ ਅਤੇ ਕ੍ਰਾਂਤੀਕਾਰੀ ਸਾਹਿਤ ਦਾ ਪ੍ਰਬੰਧ ਕਰਨ ਲਈ ਅਮਰੀਕਾ ਭੇਜਿਆ ਸੀਹਿੰਦੀ ਮੈਗਜ਼ੀਨ “ਸਾਰਥੀ” ਵਿੱਚ ਬਾਬਾ ਰਾਮ ਸਿੰਘ ਬਾਰੇ ਲੇਖ ਲਿਖਣ ਸਮੇਂ ਉਹਨਾਂ ਨੂੰ “ਗੁਰੂ ਜੀ” ਸ਼ਬਦ ਨਾਲ ਸੰਬੋਧਨ ਕੀਤਾ ਹੈ

ਨਵੰਬਰ, 1928 ਵਿੱਚ ਦਿਵਾਲੀ ਮੌਕੇ ਚਾਂਦ ਰਸਾਲੇ ਨੇ ਇੱਕ “ਫਾਂਸੀ ਅੰਕ” ਨਾਮ ਹੇਠ ਵਿਸ਼ੇਸ਼ ਅੰਕ 10 ਹਜ਼ਾਰ ਦੀ ਗਿਣਤੀ ਵਿੱਚ ਛਾਪਿਆ ਸੀਸਰਕਾਰ ਵੱਲੋਂ ਜਿਸਦੀ ਜ਼ਬਤੀ ਦੇ ਹੁਕਮ ਵੀ ਜਾਰੀ ਕੀਤੇ ਗਏ ਸਨਇਸ ਵਿੱਚ ਸ਼ਹੀਦਾਂ ਬਾਰੇ 53 ਲੇਖ ਛਪੇ ਸਨ ਜਿਹਨਾਂ ਵਿੱਚੋਂ 41 ਲੇਖ ਇਕੱਲੇ ਭਗਤ ਸਿੰਘ ਦੇ ਲਿਖੇ ਸਨ1928 ਵਿੱਚ ਭਗਤ ਸਿੰਘ ਦੇ ਇੱਕ ਲੇਖ ਨੂੰ ਪੜ੍ਹਦਿਆਂ ਅੱਜ ਵੀ ਭੁਲੇਖਾ ਲਗਦਾ ਹੈ ਕਿ ਸ਼ਾਇਦ ਇਹ ਕਿਸੇ ਨੇ ਅੱਜ ਦੇ ਹਾਲਾਤ ਬਿਆਨ ਕੀਤੇ ਹਨਉਸ ਸਮੇਂ ਹੋਏ ਹਿੰਦੂ ਮੁਸਲਮਾਨ ਦੰਗਿਆਂ ਬਾਰੇ ਉਹ ਲਿਖਦਾ ਹੈ ਕਿ ਇਹਨਾਂ ਪਿੱਛੇ ਸੰਪਰਦਾਇਕ ਨੇਤਾਵਾਂ ਅਤੇ ਕੁਝ ਫਿਰਕੂ ਅਖ਼ਬਾਰਾਂ ਦਾ ਹੱਥ ਹੈਪੱਤਰਕਾਰੀ ਬਾਰੇ ਵੀ ਨਿਰਾਸ਼ਾ ਪ੍ਰਗਟਾਉਂਦੇ ਹੋਏ ਉਸ ਨੇ ਕਿਹਾ ਸੀ ਕਿ ਪੱਤਰਕਾਰੀ ਜਿੰਨੀ ਉੱਚੀ ਸੁੱਚੀ ਸਮਝੀ ਜਾਂਦੀ ਸੀ, ਉਹ ਓਨੀ ਹੀ ਗੰਦੀ ਹੋ ਗਈ ਹੈਅੱਜ ਦੇ ਹਾਕਮਾਂ ਦੀ ਫਿਰਕਾਪ੍ਰਸਤੀ ਵਾਲੀ ਸੋਚ ਅਤੇ ਉਹਨਾਂ ਦਾ ਗੁਲਾਮ ਮੀਡੀਆ ਵਰਗੇ ਹਾਲਾਤ ਬਣ ਭਗਤ ਸਿੰਘ ਨੇ ਆਪਣੇ ਸਮੇਂ ਵੀ ਮਹਿਸੂਸ ਕੀਤੇ ਸਨ

ਭਗਤ ਸਿੰਘ ਦਾ ਇੱਕ ਲੇਖ “ਅਛੂਤ ਦਾ ਸਵਾਲ” ਉਸ ਦੇ ਜਾਤ-ਪਾਤ ਤੇ ਛੂਤ ਛਾਤ ਦਾ ਵਿਰੋਧੀ ਹੋਣ ਦਾ ਗਵਾਹ ਹੈਭਗਤ ਸਿੰਘ ਇੱਕ ਸਮੇਂ ਗਾਂਧੀ ਦੇ ਉਲਟ ਜਾ ਕੇ ਅਛੂਤਾਂ ਦੇ ਵੱਖਰੇ ਵੱਖਰੇ ਚੋਣ ਖੇਤਰਾਂ ਦਾ ਸਮਰਥਨ ਕਰਕੇ ਡਾ. ਅੰਬੇਡਕਰ ਦੇ ਵਿਚਾਰਾ ਨਾਲ ਸਹਿਮਤ ਹੁੰਦਾ ਵੀ ਦਿਸਦਾ ਹੈਅਸ਼ੋਕ ਯਾਦਵ ਅਨੁਸਾਰ “ਮਹਾਰ ਅਤੇ ਮਦਰ ਇੰਡੀਆ” ਲੇਖ ਵਿੱਚ ਭਗਤ ਸਿੰਘ ਦਲਿਤਾਂ ਨੂੰ ਸੰਘਰਸ਼ ਕਰਨ ਅਤੇ ਆਪਣੇ ਮਹਾਨ ਪੂਰਵਜਾਂ ਦੇ ਰਸਤੇ ’ਤੇ ਚਲਦਿਆਂ ਆਪਣੇ ਪੈਰਾਂ ’ਤੇ ਖੜ੍ਹਨ ਅਤੇ ਜਥੇਬੰਦਕ ਸੰਘਰਸ਼ ਕਰਨ ਲਈ ਵੀ ਕਹਿੰਦਾ ਹੈਡਾਕਟਰ ਅੰਬੇਡਕਰ ਸਾਹਿਬ ਨੇ ਆਪਣੇ ਅਖ਼ਬਾਰ “ਜਨਤਾ” ਦੀ ਸੰਪਾਦਕੀ “ਤਿੰਨਾਂ ਦੀ ਬਲੀ “ਜੋ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਵਜੋਂ 13 ਅਪਰੈਲ 1931 ਨੂੰ ਛਾਪੀ, ਉਸ ਵਿੱਚ ਡਾ. ਅੰਬੇਡਕਰ ਨੇ ਇਹਨਾਂ ਨੂੰ ਫਾਂਸੀ ਦੇਣ ਵਿੱਚ ਸਰਕਾਰ ਵੱਲੋਂ ਕਾਹਲੀ ਅਤੇ ਨਿਰਦਈਪੁਣਾ ਵਿਖਾਉਣ ਦੀ ਨਿੰਦਾ ਕਰਦਿਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦੇਸ ਲਈ ਰਾਹ ਦਸੇਰੇ ਵੀ ਕਿਹਾ ਹੈ

ਫਾਂਸੀ ਤੋਂ ਪਹਿਲਾਂ ਜੇਲ੍ਹ ਵਿੱਚ ਭਗਤ ਸਿੰਘ ਦਾ ਪਖਾਨਾ ਸਾਫ ਕਰਨ ਵਾਲੇ ਆਦਮੀ ਦਾ ਨਾਮ ਬੋਘਾ ਸੀਭਗਤ ਸਿੰਘ ਉਸ ਨੂੰ ਜੇਲ੍ਹ ਵਿਚਲੀ ਬੇਬੇ ਆਖਦਾ ਕਹਿੰਦਾ ਸੀ ਕਿ ਜਿਵੇਂ ਬਚਪਨ ਵਿੱਚ ਮੇਰੀ ਬੇਬੇ ਨੇ ਮੇਰੀ ਸਾਫ ਸਫਾਈ ਕੀਤੀ ਹੈ, ਉਸੇ ਤਰ੍ਹਾਂ ਜੇਲ੍ਹ ਵਿੱਚ ਬੋਘੇ ਨੇ ਮੇਰੀ ਸਾਫ ਸਫਾਈ ਕੀਤੀ ਹੈਨਿਯਮਾਂ ਮੁਤਾਬਕ ਫਾਂਸੀ ਤੋਂ ਪਹਿਲਾਂ ਖਾਣ ਪੀਣ ਦੀ ਇੱਛਾ ਪੁੱਛੀ ਤਾਂ ਭਗਤ ਸਿੰਘ ਨੇ ਇਸ ਬੋਘੇ “ਬੇਬੇ” ਹੱਥੋਂ ਪੱਕੀ ਰੋਟੀ ਹੀ ਖਾਣ ਦੀ ਇੱਛਾ ਪ੍ਰਗਟ ਕੀਤੀ ਸੀ

ਅੱਜ ਪਿਸਤੌਲ ਵਾਲੀਆਂ ਫੋਟੋਆਂ ਤੋਂ ਚਾਹੇ ਅਸੀਂ ਸਮਝੀਏ ਕਿ ਸ਼ਾਇਦ ਭਗਤ ਸਿੰਘ ਸਦਾ ਹਥਿਆਰ ਹੀ ਵੰਡਦਾ ਫਿਰਦਾ ਰਿਹਾ ਹੋਵੇ ਪਰ ਉਹ ਅਸਲ ਵਿੱਚ ਕਲਮ ਚਲਾਉਣ ਵਾਲਾ ਗੱਭਰੂ ਸੀ ਜਿਸਨੇ ਲੋਕਾਂ ਨੂੰ ਜਗਾਉਣ ਲਈ ਸ਼ਬਦਾਂ ਦੀਆਂ ਗੋਲੀਆਂ ਚਲਾਈਆਂਸਾਡੇ ਦਿਮਾਗਾਂ ਦੀਆਂ ਬੰਦ ਪਰਤਾਂ ਖੋਲ੍ਹਣ ਲਈ ਇਨਕਲਾਬੀ ਲਿਖਤਾਂ ਦੇ ਬੰਬ ਚਲਾਏ

1929 ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਦੂਜੀ ਕਾਨਫਰੰਸ, ਜਿਸਦੇ ਮੁੱਖ ਮਹਿਮਾਨ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ, ਤੇ ਭਗਤ ਸਿੰਘ ਆਪ ਨਹੀਂ ਆ ਸਕਿਆ ਸੀ। ਜੋ ਉਸ ਨੇ ਸੰਦੇਸ਼ ਭੇਜਿਆ ਸੀ, ਉਸ ਵਿੱਚ ਜ਼ੋਰ ਦੇ ਕੇ ਕਿਹਾ ਸੀ ਕਿ ਇਹਨਾਂ ਵਿਦਿਆਰਥੀਆਂ ਨੇ ਅਜੇ ਬਹੁਤ ਵੱਡੇ ਕੰਮ ਕਰਨ ਦੀ ਆਸ ਰੱਖਦਿਆਂ ਕਿਹਾ ਸੀ ਕਿ ਅਸੀਂ ਵਿਦਿਆਰਥੀਆਂ ਨੂੰ ਬੰਬ, ਪਿਸਤੌਲ ਆਦਿ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਆਪਣੀਆਂ ਅੱਖਾਂ ਸਦਾ ਖੁੱਲ੍ਹੀਆਂ ਰੱਖਣ ਨੂੰ ਕਿਹਾ ਸੀ ਅਤੇ ਲੋੜ ਪੈਣ ’ਤੇ ਦੇਸ਼ ਦੇ ਹਿਤ ਵਿੱਚ ਜੂਝਣ ਦੀ ਵੀ ਨਸੀਹਤ ਦਿੱਤੀ ਸੀ

ਜਦੋਂ ਕਿਤੇ ਜਥੇਬੰਦੀ ਨੂੰ ਫੰਡਾਂ ਦੀ ਘਾਟ ਆਈ ਤਾਂ ਭਗਤ ਸਿੰਘ ਨੂੰ ਸਾਥੀਆਂ ਦੀ ਬਹੁਸੰਮਤੀ ਮੰਨ ਕੇ ਡਾਕਾ ਵੀ ਮਾਰਨਾ ਪਿਆਇਸ ਤੋਂ ਬਾਅਦ ਵਿੱਚ ਭਗਤ ਸਿੰਘ ਇਹ ਸੋਚਦਿਆਂ ਬਹੁਤ ਰੋਇਆ ਸੀ ਕਿ ਆਜ਼ਾਦ ਭਾਰਤ ਦੀ ਤਮੰਨਾ ਲੈ ਕੇ ਅਸੀਂ ਇਹੋ ਜਿਹੇ ਕੰਮਾਂ ਵਿੱਚ ਭਟਕਦੇ ਫਿਰਦੇ ਹਾਂਹਥਿਆਰਾਂ ਦੀ ਨੋਕ ’ਤੇ ਕੀਤੀ ਇਹ ਉਗਰਾਹੀ ਸਾਨੂੰ ਕਿਹੋ ਜਿਹੇ ਭਾਰਤ ਦੀ ਤਸਵੀਰ ਦੇਵੇਗੀ?

ਭਗਤ ਸਿੰਘ ਨਾਲ ਜੁੜੀਆਂ ਸੁਣੀਆਂ ਸੁਣਾਈਆਂ ਗੱਲਾਂ ਬਾਰੇ

ਕਿਹਾ ਜਾਂਦਾ ਹੈ ਕਿ ਭਗਤ ਸਿੰਘ ਬਸੰਤੀ ਰੰਗ ਦੀ ਪੱਗ ਬੰਨ੍ਹਦਾ ਸੀ ਪਰ ਭਗਤ ਸਿੰਘ ’ਤੇ ਕਾਫੀ ਖੋਜ ਕਰਨ ਵਾਲੇ ਡਾ. ਚਮਨ ਲਾਲ ਇਸ ਗੱਲ ਨੂੰ ਨਹੀਂ ਮੰਨਦੇਇਸ ਗੱਲ ਬਾਰੇ ਇੱਕ ਵੈੱਬ ਪੋਰਟਲ ’ਤੇ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਸਾਫ ਕਿਹਾ ਹੈ ਕਿ ਭਗਤ ਸਿੰਘ ਚਿੱਟੀ ਪੱਗ ਬੰਨ੍ਹਿਆ ਕਰਦੇ ਸਨ, ਉਹ ਵੀ ਸਧਾਰਨ ਢੰਗ ਦੀ ਜਿਸਦਾ ਲੰਮਾ ਲੜ ਵੀ ਛੱਡਿਆ ਨਹੀਂ ਸੀ ਹੁੰਦਾ, ਜਿਹੋ ਜਿਹਾ ਅੱਜ ਵਿਖਾਇਆ ਜਾਂਦਾ ਹੈ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਬਾਰੇ:

ਇਹ ਉਹ ਕਵਿਤਾ ਹੈ ਜਿਸ ਨੂੰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਮੁਕੱਦਮਿਆਂ ਵਿੱਚ ਪੇਸ਼ੀ ਦੌਰਾਨ ਅਕਸਰ ਗੁਣਗੁਣਾਉਂਦੇ ਰਹਿੰਦੇ ਹੋਣ ਬਾਰੇ ਕਿਹਾ ਜਾਂਦਾ ਹੈ ਅਤੇ ਇਹ ਅੱਜਕੱਲ ਵੀ ਸਟੇਜਾਂ ’ਤੇ ਪੜ੍ਹੀ ਜਾਂਦੀ ਹੈ। ਇਸਦੇ ਅਸਲੀ ਲੇਖਕ ਸਈਦ ਸ਼ਾਹ ਮੁਹੰਮਦ ਹਸਨ ਬਿਸਮਿਲ ਅਜੀਮਾਵਾਦੀ ਹਨ ਨਾ ਕਿ ਰਾਮ ਪ੍ਰਸਾਦ ਬਿਸਮਿਲ

ਇਸ ਗ਼ਜ਼ਲ ਸੰਬੰਧੀ ਆਲਮ ਜੀ ਦਾ ਆਪਣਾ ਲੇਖ ਵੀ ਇਸ ਬਾਰੇ ਹਿੰਦੁਸਤਾਨ ਅਖਬਾਰ ਨੇ ਛਾਪਿਆ ਸੀਇਹ ਗ਼ਜ਼ਲ ਅਜੀਮਾਵਾਦੀ ਜੀ ਨੇ ਸਾਲ 1921 ਵਿੱਚ ਲਿਖੀ ਸੀ ਅਤੇ 1921 ਦੇ ਕਾਂਗਰਸ ਅਧਿਵੇਸ਼ਨ ਵਿੱਚ ਉਹਨਾਂ ਨੇ ਆਪ ਪੜ੍ਹੀ ਸੀਬਿਹਾਰ ਉਰਦੁ ਅਕਾਦਮੀ ਨੇ ਬਿਸਮਿਲ ਅਜੀਮਾਵਾਦੀ ਦੇ ਗ਼ਜ਼ਲ ਸੰਗ੍ਰਹਿ ‘ਹਿਕਾਇਤ ਏ ਹਸਤੀ’ ਸਾਲ 1980 ਵਿਚ ਵੀ ਛਾਪੀ ਸੀ

ਵੈਲੇਨਟਾਈਨ ਡੇ ਵਾਲੇ ਦਿਨ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਾ ਆਰ.ਐੱਸ.ਐਸ. ਵੱਲੋਂ ਕੂੜ ਪ੍ਰਚਾਰ

ਪਿਛਲੇ ਕੁਝ ਸਾਲਾਂ ਤੋਂ ਵੈਲੇਨਟਾਈਨ ਡੇ ਵਾਲੇ ਦਿਨ ਸੰਘ ਦੇ ਕੁਝ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਇਸ ਦਿਨ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਜਨਤਾ ਵਿੱਚ ਇਸਦਾ ਬਹੁਤ ਹੀ ਪ੍ਰਚਾਰ ਹੋ ਚੁੱਕਾ ਹੈ ਇੱਥੋਂ ਤਕ ਕਿ ਇੱਕ ਅਖਬਾਰ ਰਾਜਸਥਾਨ ਪੱਤ੍ਰਿਕਾ ਨੇ ਯੋਜਨਾਬੱਧ ਤਰੀਕੇ ਨਾਲ ਇੱਕ ਵੱਡੀ ਤਸਵੀਰ ਨੂੰ ਇਸ ਨਾਲ ਸ਼ੇਅਰ ਵੀ ਕਰ ਦਿੱਤਾ ਸੀ ਅਤੇ ਉਸ ਪੋਸਟ ਨੂੰ ਲੱਖਾਂ ਲਾਈਕ ਅਤੇ ਸ਼ੇਅਰ ਵੀ ਮਿਲੇ ਸਨ

ਅਸਲ ਤੱਥ ਇਹ ਹੈ ਕਿ ਭਗਤ ਸਿੰਘ ਦੇ ਮੁਕੱਦਮੇ ਦਾ ਮਾਮਲਾ ਹੀ 5 ਮਈ 1930 ਨੂੰ ਸ਼ੁਰੂ ਕੀਤਾ ਗਿਆ ਸੀ, 7 ਅਕਤੂਬਰ 1930 ਵਿੱਚ ਉਨ੍ਹਾਂ ਨੂੰ ਫਾਂਸ਼ੀ ਦੀ ਸਜ਼ਾ ਸੁਣਾਈ ਗਈ ਸੀ ਅਤੇ 23 ਮਾਰਚ 1931 ਨੂੰ ਫਾਂਸ਼ੀ ਦਿੱਤੀ ਗਈ ਸੀਇਸ ਲਈ ਸੰਘ ਦੇ ਇਸ ਝੂਠ ਦਾ ਪਰਦਾ ਫਾਸ਼ ਕਰਨਾ ਜ਼ਰੂਰੀ ਸੀਸਿਰਫ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਰੱਖਿਆ ਲਈ ਨਹੀਂ, ਬਲਕਿ ਇੱਕ ਕ੍ਰਾਂਤੀਕਾਰੀ ਇਤਿਹਾਸ ਦੀ ਰੱਖਿਆ ਲਈ ਵੀ ਜ਼ਰੂਰੀ ਹੈ

ਮੂਰਤੀਆਂ ਅਤੇ ਸਮਾਰਕਾਂ ਬਾਰੇ ਜਾਣਕਾਰੀ:

15 ਅਗਸਤ 2008 ਨੂੰ ਭਗਤ ਸਿੰਘ ਦੀ 18 ਫੁੱਟ ਉੱਚੀ ਕਾਂਸੀ ਦੀ ਮੂਰਤੀ ਭਾਰਤੀ ਪਾਰਲੀਮੈਂਟ ਵਿੱਚ ਇੰਦਰਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਦੇ ਨਾਲ ਸਥਾਪਿਤ ਕੀਤੀ ਗਈ ਸੀਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਤਸਵੀਰ ਪਾਰਲੀਮੈਂਟ ਹਾਊਸ ਦੀਆਂ ਕੰਧਾਂ ’ਤੇ ਵੀ ਲਗਾਈ ਜਾ ਚੁੱਕੀ ਹੈਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ!

* ਜਿਸ ਸਥਾਨ ’ਤੇ ਸਤਲੁਜ ਨਦੀ ਦੇ ਕੰਢੇ ਹੁਸੈਨੀਵਾਲਾ ਵਿਖੇ ਭਗਤ ਸਿੰਘ ਅਤੇ ਸਾਥੀਆਂ ਦਾ ਸਸਕਾਰ ਕੀਤਾ ਗਿਆ ਸੀ, ਉਹ ਵੰਡ ਦੌਰਾਨ ਪਾਕਿਸਤਾਨੀ ਖੇਤਰ ਬਣ ਗਿਆ ਸੀਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਯਤਨਾਂ ਸਦਕਾ 17 ਜਨਵਰੀ 1961 ਨੂੰ, ਸੂਲੇਮੰਕੀ ਹੈੱਡ ਵਰਕਜ਼ ਨੇੜੇ 12 ਪਿੰਡਾਂ ਦੇ ਬਦਲੇ ਇਸ ਨੂੰ ਭਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਉੱਥੇ ਹੀ 19 ਜੁਲਾਈ 1965 ਨੂੰ ਬਟੁਕੇਸ਼ਵਰ ਦੱਤ ਦਾ ਅੰਤਿਮ ਇੱਛਾ ਅਨੁਸਾਰ ਉਸ ਦਾ ਸਸਕਾਰ ਕੀਤਾ ਗਿਆ ਸੀ1968 ਵਿੱਚ ਕੌਮੀ ਸ਼ਹੀਦੀ ਸਮਾਰਕ ਸਸਕਾਰ ਸਥਾਨ ’ਤੇ ਬਣਾਇਆ ਗਿਆ ਸੀ ਅਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਯਾਦਗਾਰਾਂ ਬਣਾਈਆਂ ਗਈਆਂ1971 ਦੀ ਭਾਰਤ-ਪਾਕਿ ਜੰਗ ਦੇ ਦੌਰਾਨ ਯਾਦਗਾਰ ਨੂੰ ਨੁਕਸਾਨ ਪਹੁੰਚਿਆ ਸੀ, ਫਿਰ ਉਹ 1973 ਵਿੱਚ ਦੁਬਾਰਾ ਬਣਾਈਆਂ ਗਈਆਂ ਸਨ।

* ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਜੱਦੀ ਪਿੰਡ ਖਟਕੜ ਕਲਾਂ ਵਿਖੇ 50 ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਖੋਲ੍ਹਿਆ ਗਿਆ ਸੀਪ੍ਰਦਰਸ਼ਨੀਆਂ ਵਿੱਚ ਭਗਤ ਸਿੰਘ ਦੀਆਂ ਅਸਥੀਆਂ, ਖ਼ੂਨ ਨਾਲ ਲਥਪਥ ਰੇਤ, ਅਤੇ ਖ਼ੂਨ ਦਾ ਰੰਗਿਆ ਹੋਇਆ ਅਖਬਾਰ ਸ਼ਾਮਲ ਹੈ ਜਿਸ ਵਿੱਚ ਰਾਖ ਨੂੰ ਲਪੇਟਿਆ ਗਿਆ ਸੀਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਫੈਸਲੇ ਦਾ ਪੰਨਾ, ਜਿਸ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ ਜਿਸ ਉੱਤੇ ਭਗਤ ਸਿੰਘ ਨੇ ਕੁਝ ਨੋਟਸ ਭੇਜੇ ਸਨ, ਅਤੇ ਭਗਤ ਸਿੰਘ ਦੇ ਦਸਤਖਤ ਵਾਲੀ “ਭਗਵਤ ਗੀਤਾ” ਦੀ ਇੱਕ ਕਾਪੀ, ਜੋ ਉਸ ਨੂੰ ਲਾਹੌਰ ਜੇਲ੍ਹ ਵਿੱਚ ਮਿਲੀ ਸੀ ਅਤੇ ਹੋਰ ਨਿੱਜੀ ਵਸਤਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ

* ਭਾਰਤ ਦੀ ਸੁਪਰੀਮ ਕੋਰਟ ਨੇ ਕੁਝ ਇਤਿਹਾਸਕ ਅਜ਼ਮਾਇਸ਼ਾਂ ਦੇ ਰਿਕਾਰਡ ਪ੍ਰਦਰਸ਼ਿਤ ਕਰਦੇ ਹੋਏ ਭਾਰਤ ਦੀ ਅਦਾਲਤੀ ਪ੍ਰਣਾਲੀ ਦੇ ਇਤਿਹਾਸ ਵਿੱਚ ਸਥਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਇਤਿਹਾਸਕ ਅਜਾਇਬ ਘਰ ਦੀ ਸਥਾਪਨਾ ਕੀਤੀਪਹਿਲੀ ਸੰਗਠਿਤ ਪ੍ਰਦਰਸ਼ਨੀ ਭਗਤ ਸਿੰਘ ਦਾ ਮੁਕੱਦਮਾ ਸੀ, ਜੋ ਕਿ 28 ਸਤੰਬਰ 2007 ਨੂੰ ਭਗਤ ਸਿੰਘ ਦੇ ਜਨਮ ਦੇ ਸ਼ਤਾਬਦੀ ਉਤਸਵ ਮੌਕੇ ਖੋਲ੍ਹਿਆ ਗਿਆ ਸੀ

ਭਗਤ ਸਿੰਘ ਦੀਆਂ ਨਿਸ਼ਾਨੀਆਂ ਤੋਂ ਭਾਰਤ ਦੇ ਨੌਜਵਾਨ ਪ੍ਰੇਰਨਾ ਲੈਂਦੇ ਹਨ ਉਸ ਨੂੰ ਸ਼ੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ ਤੋਂ ਪਹਿਲਾਂ 2008 ਵਿੱਚ ਭਾਰਤੀ ਮੈਗਜ਼ੀਨ “ਇੰਡੀਆ ਟੂਡੇਦੁਆਰਾ ਇੱਕ ਸਰਵੇਖਣ ਵਿੱਚ “ਮਹਾਨ ਭਾਰਤੀ” ਚੁਣਿਆ ਗਿਆ ਸੀਪਾਕਿਸਤਾਨ ਵਿੱਚ, ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਪਾਕਿਸਤਾਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਦੇ ਬਾਅਦ ਲਾਹੌਰ ਵਿਚਲੇ ਸ਼ਦਮਾਨ ਚੌਂਕ, ਜਿੱਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਦਾ ਨਾਂ ਬਦਲ ਕੇ ਭਗਤ ਸਿੰਘ ਚੌਂਕ ਰੱਖਿਆ ਗਿਆ

1968 ਵਿੱਚ ਭਾਰਤ ਨੇ ਭਗਤ ਸਿੰਘ ਦੇ 61 ਵੇਂ ਜਨਮ ਦਿਹਾੜੇ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਸੀ2012 ਵਿੱਚ ਸਰਕੂਲੇਸ਼ਨ ਕਰਨ ਲਈ ਭਗਤ ਸਿੰਘ ਨੂੰ ਯਾਦ ਕਰਦੇ ਹੋਏ 5 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ ਗਿਆ ਸੀ

ਵੱਡੀ ਸਮਾਰਕ ਤਾਂ ਕਰੋੜਾਂ ਭਾਰਤੀ, ਪਾਕਿਸਤਾਨੀ, ਬੰਗਲਾ ਦੇਸ਼ੀ ਲੋਕਾਂ ਦੇ ਦਿਲ-ਦਿਮਾਗ ਵਿੱਚ ਛਪੀ ਉਹ ਅਮਿੱਟ ਤਸਵੀਰ ਹੈ ਜੋ ਕਰੋੜਾਂ ਲੋਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਗਤ ਸਿੰਘ ਨੂੰ ਉਹਨਾਂ ਦਾ ਆਦਰਸ਼ ਮੰਨਣ

ਕਈ ਕ੍ਰਾਂਤੀਕਾਰੀ ਜਥੇਬੰਦੀਆਂ ਦਾ ਬਾਨੀ, ਕ੍ਰਾਂਤੀਕਾਰੀ ਅੱਗ ਦਾ ਗੋਲਾ, ਇਨਕਲਾਬੀ ਸੂਰਜ, ਊਰਜਾਵਾਨ, ਗੰਭੀਰ ਵਿਦਵਾਨ, ਕਾਲਜ ਦੇ ਦਿਨਾਂ ਤਕ ਸੰਗਾਊ ਰਹੇ ਤੇ ਸਾਰੀ ਉਮਰ ਬਹੁਤ ਹੀ ਸਾਊ ਰਿਹਾ ਇਹ ਗੱਭਰੂ, ਪੰਜਾਬ, ਲਾਹੌਰ ਅਤੇ ਹੋਰ ਦੂਰ ਦੂਰ ਕਲਕੱਤੇ ਤਕ ਸਰਗਰਮ ਰਹਿ ਕੇ ਦੇਸ਼ ਦੀ ਆਜ਼ਾਦੀ ਲਈ ਸਰਗਰਮ ਰਿਹਾਉਹ ਮਾਨਵੀ ਸੰਵੇਦਨਾ ਅਤੇ ਜਜ਼ਬਿਆਂ ਦੀ ਤਰਲਤਾ ਵਿੱਚ ਗੜੁੱਚ ਸੀਉਹ ਇਨਕਲਾਬੀ ਚੇਤਨਾ ਨੂੰ ਭਾਰਤ ਦੇ ਕੋਨੇ ਕੋਨੇ ਵਿੱਚ ਫੈਲਾਉਣਾ ਚਾਹੁੰਦਾ ਸੀਉਹ ਇੱਕ ਸੰਘਰਸ਼, ਚੇਤਨਾ, ਇਨਕਲਾਬ, ਕੁਰਬਾਨੀ ਅਤੇ ਤਿਆਗ ਦੀ ਮੂਰਤ ਸੀਉਹ ਸਾਰੀਆਂ ਲਹਿਰਾਂ ਵਿੱਚ ਸਤਿਕਾਰਿਤ ਤੇ ਮਹੱਤਵਪੂਰਨ ਸਥਾਨ ਪ੍ਰਾਪਤ ਬਹਾਦਰ ਯੋਧਾ ਸੀਉਸ ਦੇ ਸੰਘਰਸ਼ਮਈ ਜੀਵਨ ਦੀ ਅਸਲ ਤਸਵੀਰ ਨੂੰ ਸਥਾਪਿਤ ਬਿੰਬਾਂ ਉਹਲੇ ਲੁਕੋਣਾ ਉਸਦੀ ਕੁਰਬਾਨੀ ਅਤੇ ਫਲਸਫੇ ਨਾਲ ਧ੍ਰੋਹ ਹੈ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4837)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਭਜੀਤ ਸਿੰਘ ਰਸੂਲਪੁਰ

ਪ੍ਰਭਜੀਤ ਸਿੰਘ ਰਸੂਲਪੁਰ

WhatsApp: (91 - 98780 - 23768)
Email: (parabh9878023769@gmail.com)