SatnamUbhawal7ਉਹ ਬੋਲ ਕੁਝ ਨਹੀਂ ਸੀ ਰਹੀ ਪਰ ਬੜੀਆਂ ਡਰਾਉਣੀ ਕਿਸਮ ਦੀਆਂ ਚੀਕਾਂ ਮਾਰ ਰਹੀ ਸੀ ...
(21 ਮਾਰਚ 2024)
ਇਸ ਸਮੇਂ ਪਾਠਕ: 370.


ਸਮਾਜ ਵਿੱਚ ਪ੍ਰਚਲਿਤ ਦੰਦ ਕਥਾਵਾਂ, ਰੀਤਾਂ ਰਿਵਾਜਾਂ ਬਾਰੇ ਕਹਾਣੀਆਂ ਲੋਕ ਮਨਾਂ ਉੱਤੇ ਡੂੰਘਾ ਅਸਰ ਪਾਉਂਦੀਆਂ ਹਨ
ਹਰ ਕੋਈ ਇੱਕ ਗੱਲ ਨੂੰ ਪਹਿਲੋਂ ਬੀਤੀ ਕਿਸੇ ਦੰਦ ਕਥਾ ਨਾਲ ਜੋੜ ਕੇ ਪੇਸ਼ ਕਰਨੋ ਕਦੀ ਨਹੀਂ ਪਿੱਛੇ ਰਹਿੰਦਾਲਗਭਗ ਚਾਰ ਕੁ ਸਾਲ ਪਹਿਲਾਂ ਮੈਂ ਨੌਂਵੀਂ ਕਲਾਸ ਵਿੱਚ ਪੜ੍ਹਾ ਰਿਹਾ ਸਾਂ ਕਿ ਮੇਰੀ ਕਲਾਸ ਦੀ ਇੱਕ ਬੱਚੀ ਅਚਾਨਕ ਹੀ ਆਪਣੇ ਬੈਂਚ ਤੋਂ ਗਿਰ ਗਈ। ਉਹ ਦਸ ਕੁ ਮਿੰਟ ਬਿਲਕੁਲ ਬੇਹੋਸ਼ ਰਹੀ। ਮੇਰੇ ਸਮੇਤ ਸਾਰੇ ਸਟਾਫ ਦੇ ਹੱਥ ਪੈਰ ਫੁੱਲਣ ਲੱਗੇ। ਜਲਦੀ ਜਲਦੀ ਮੈਂ ਬੱਚਿਆਂ ਰਾਹੀਂ ਉਸ ਵਿਦਿਆਰਥਣ ਦੇ ਘਰ ਸੁਨੇਹਾ ਭੇਜਿਆਦੋ ਵਿਦਿਆਰਥਣਾਂ ਅਤੇ ਹੈੱਡ ਮਿਸਟਰੈੱਸ ਦੀ ਸਹਾਇਤਾ ਨਾਲ ਮੈਂ ਬੱਚੀ ਨੂੰ ਸਟਾਫ ਰੂਮ ਵਿੱਚ ਲੈ ਗਿਆ ਅਤੇ ਉਸਦੇ ਜੁੱਤੇ ਖੋਲ੍ਹ ਕੇ ਉਹਦੇ ਪੈਰਾਂ ਉੱਤੇ ਹੱਥਾਂ ਨਾਲ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀਦਸ ਕੁ ਮਿੰਟਾਂ ਬਾਅਦ ਬੱਚੀ ਨੂੰ ਹੋਸ਼ ਆ ਗਈ ਅਤੇ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਈ। ਉਹ ਬੋਲ ਕੁਝ ਨਹੀਂ ਸੀ ਰਹੀ ਪਰ ਬੜੀਆਂ ਡਰਾਉਣੀ ਕਿਸਮ ਦੀਆਂ ਚੀਕਾਂ ਮਾਰ ਰਹੀ ਸੀਉਸ ਦੀਆਂ ਚੀਕਾਂ ਸੁਣ ਕੇ ਸਕੂਲ ਦੇ ਵਿਦਿਆਰਥੀ ਅਤੇ ਦੂਜੀਆਂ ਕਲਾਸਾਂ ਵਿੱਚ ਪੜ੍ਹਾ ਰਹੇ ਅਧਿਆਪਕ ਸਾਹਿਬਾਨ ਵੀ ਸਟਾਫ ਰੂਮ ਵਿੱਚ ਇਕੱਠੇ ਹੋ ਗਏ ਅਤੇ ਸਾਡੀ ਮਿੱਡ ਡੇ ਮੀਲ ਵਰਕਰ ਆ ਕੇ ਦੰਦ ਕਥਾਵਾਂ ਵਾਲਾ ਯੋਗਦਾਨ ਪਾਉਣ ਲਸਗ ਪਈਬੱਚੀ ਦੀਆਂ ਚੀਕਾਂ ਪੰਜ ਕੁ ਮਿੰਟਾਂ ਬਾਅਦ ਬੰਦ ਹੋ ਗਈਆਂ ਅਤੇ ਉਹ ਸ਼ਾਂਤ ਚਿੱਤ ਹੋ ਕੇ ਆਲੇ ਦੁਆਲੇ ਹੋ ਰਹੇ ਵਾਰਤਾਲਾਪ ਨੂੰ ਸੁਣਨ ਲੱਗੀ।

ਕੁਝ ਸਮੇਂ ਬਾਅਦ ਬੱਚੀ ਦੇ ਮਾਤਾ ਅਤੇ ਪਿਤਾ ਆ ਕੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਣ ਲੱਗੇ ਕਿ ਇੱਕ ਦੋ ਵਾਰੀ ਘਰ ਵਿੱਚ ਵੀ ਇਵੇਂ ਹੋ ਚੁੱਕਿਆ ਹੈ, ਤੁਸੀਂ ਸਕੂਲ ਵਿੱਚ ‘ਪਾਠਕਰਵਾਓ

ਮਿੱਡ-ਡੇ-ਮੀਲ ਵਰਕਰ ਦੀ ਗੱਲ ਕਿ ਸਕੂਲ ਦੇ ਚੜ੍ਹਦੇ ਵਾਲੇ ਪਾਸੇ ਦੋ ਬੰਦੇ ਜਿਉਂਦੇ ਦਫਨਾ ਦਿੱਤੇ ਗਏ ਸਨ, ਦੀ ਤਸਦੀਕ ਬੱਚੀ ਦੇ ਮਾਪੇ ਵੀ ਕਰਨ ਲੱਗ ਪਏ। ਮੈਨੂੰ ਉਹਨਾਂ ਦੀਆਂ ਗੱਲਾਂ ’ਤੇ ਹਾਸੀ ਆ ਰਹੀ ਸੀ ਕਿ ਮੈਂ ਇਸ ਸਕੂਲ ਵਿੱਚ ਪਿਛਲੇ ਪੰਜ ਸਾਲ ਤੋਂ ਪੜ੍ਹਾ ਰਿਹਾ ਸਾਂ ਅਤੇ ਮੈਨੂੰ ਕਦੀ ਕੋਈ ਬੁਰਾ ਕਰਨ ਵਾਲਾ ਨਹੀਂ ਟੱਕਰਿਆ ਸੀ ਇੱਕ ਅੱਧ ਅਧਿਆਪਕ ਸਾਥੀ ਵੀ ਦੱਬਵੀਂ ਜੀਭੇ ਕਹਿ ਰਿਹਾ ਸੀ ਕਿ ਪਾਠ ਕਰਾਉਣ ਵਿੱਚ ਕੋਈ ਹਰਜ਼ ਨਹੀਂਮੈਂ ਮੁੱਖ ਅਧਿਆਪਕਾ ਨਾਲ ਗੱਲ ਕੀਤੀ ਕਿ ਅਗਰ ਆਪਾਂ ਨੇ ਪਾਠ ਕਰਵਾਉਣਾ ਵੀ ਹੋਇਆ ਤਾਂ ਹਾਲੇ ਨਹੀਂ ਕਰਵਾਵਾਂਗੇ, ਜਿੰਨਾ ਸਮਾਂ ਬੱਚੀ ਠੀਕ ਨਹੀਂ ਹੋ ਜਾਂਦੀਆਪਾਂ ਇਸਦਾ ਡਾਕਟਰੀ ਇਲਾਜ ਕਰਵਾਵਾਂਗੇਬਾਅਦ ਵਿੱਚ ਜੋ ਮਰਜ਼ੀ ਕਰਵਾਉਂਦੇ ਰਿਹੋ

ਮਾਪੇ ਬੱਚੀ ਨੂੰ ਲੈ ਕੇ ਬੁੜਬੜਾਉਂਦੇ ਘਰ ਚਲੇ ਗਏ ਅਤੇ ਬੱਚੀ ਲਗਭਗ 20 ਦਿਨ ਸਕੂਲ ਨਾ ਆਈ

ਜਿਸ ਦਿਨ ਉਹ ਬੱਚੀ ਦੁਬਾਰਾ ਸਕੂਲ ਆਈ ਤਾਂ ਉਹ ਛੇਵੇਂ ਪੀਰੀਅੜ ਵਿੱਚ ਦੁਬਾਰਾ ਫਿਰ ਗਿਰ ਗਈ ਅਤੇ ਉੱਚੀ ਉੱਚੀ ਚੀਕਾਂ ਮਾਰਨ ਵਾਲਾ ਸਾਰਾ ਵਰਤਾਰਾ ਫਿਰ ਵਾਪਰਿਆਇਸ ਵਾਰ ਬੱਚੀ ਦੀ ਮਾਤਾ ਮੇਰੇ ਨਾਲ ਕਾਫੀ ਖਹਿਬੜ ਕੇ ਗਈ ਕਿ ਤੁਸੀਂ ਨਹੀਂ ਮੰਨਦੇ, ਜਿਸ ਨਾਲ ਬੀਤਦੀ ਹੈ, ਉਸ ਨੂੰ ਹੀ ਪਤਾ ਲਗਦਾ ਹੈ

ਮੈਂ ਉਸ ਨੂੰ ਬਾਰ-ਬਾਰ ਇਹੋ ਪੁੱਛ ਰਿਹਾ ਸਾਂ ਕਿ ਤੁਸੀਂ ਕਿਸੇ ਡਾਕਟਰ ਨੂੰ ਦਿਖਾਇਆ ਹੈ ਜਾਂ ਨਹੀਂਉਹ ਕਹਿ ਰਹੀ ਸੀ ਕਿ ਡਾਕਟਰ ਇਸ ਵਿੱਚ ਕੀ ਕਰੇਗਾ ਸਕੂਲ ਆ ਕੇ ਹੀ ਇਹ ‘ਬਿਮਾਰਹੋਈ ਹੈਉੱਪਰੋਂ ਸਾਡੀ ਮਿੱਡ ਡੇ ਮੀਲ ਵਰਕਰ ਕੁਝ ਨਵੀਆਂ ਕਹਾਣੀਆਂ ਬੱਚਿਆਂ ਅਤੇ ਹੋਰ ਇਕੱਠੇ ਹੋਏ ਲੋਕਾਂ ਦੇ ਕੰਨਾਂ ਵਿੱਚ ਪਾ ਰਹੀ ਸੀ ਮੁੱਖ ਅਧਿਆਪਕਾ ਅਤੇ ਮੇਰੇ ਅਧਿਆਪਕ ਸਾਥੀਆਂ ਤੋਂ ਬਿਨਾਂ ਮੈਂ ਸਾਰਿਆਂ ਨੂੰ ਮੁੱਖ ਦੋਸ਼ੀ ਲੱਗ ਰਿਹਾ ਸੀ ਜੋ ਮਾਪਿਆਂ ਦੀ ਗੱਲ ਨਾ ਮੰਨ ਕੇ ਉਹਨਾਂ ਨੂੰ ਡਾਕਟਰ ਕੋਲ ਜਾਣ ਦੀ ਸਲਾਹ ਦੇ ਰਿਹਾ ਸਾਂ

ਕੁਝ ਦਿਨਾਂ ਬਾਅਦ ਬੱਚੀ ਦੀ ਮਾਂ ਕੁੜੀ ਨੂੰ ਨਾਲ ਲੈ ਕੇ ਫਿਰ ਸਕੂਲ ਆਈ ਅਤੇ ਕਿਹਾ, “ਵੇਖੋ! ਘਰ ਵਿੱਚ ਜਾ ਕੇ ਬੱਚੀ ਬਿਲਕੁਲ ਠੀਕ ਰਹਿੰਦੀ ਹੈ ਪਰ ਸਕੂਲ ਵਿੱਚ ਹੀ ਆ ਕੇ ਇਹ ਗਿਰ ਜਾਂਦੀ ਹੈ ਅਤੇ ਫਿਰ ਚੀਕਾਂ ਮਾਰਦੀ ਹੈਤੁਸੀਂ ਮੇਰੀ ਗੱਲ ਮੰਨੋ, ਸਕੂਲ ਵਿੱਚ ਕੋਈ ਸਿਆਣਾ ਬੁਲਾ ਕੇ ਪਾਠ ਕਰਵਾਓ।”

ਅਸੀਂ ਉਸ ਨੂੰ ਸਮਝਾਇਆ ਕਿ ਅਜਿਹਾ ਕੁਝ ਨਹੀਂ ਹੁੰਦਾ ਹੈਤੁਸੀਂ ਬੱਚੀ ਨੂੰ ਡਾਕਟਰ ਨੂੰ ਦਿਖਾਓ, ਲਾਜ਼ਮੀ ਤੌਰ ’ਤੇ ਸਮੱਸਿਆ ਦਾ ਹੱਲ ਹੋਵੇਗਾ ਜਦੋਂ ਉਹ ਨਾ ਮੰਨੇ ਤਾਂ ਮੈਂ ਉਸ ਨੂੰ ਕਹਿ ਦਿੱਤਾ ਕਿ ਅਗਰ ਸਕੂਲ ਵਿੱਚ ਸਿਆਣਾ ਬੁਲਾਉਣ ਅਤੇ ਪਾਠ ਕਰਨ ’ਤੇ ਖਰਚਾ ਕਰਨ ਤੋਂ ਬਾਅਦ ਵੀ ਬੱਚੀ ਠੀਕ ਨਾ ਹੋਈ ਤਾਂ ਕੀ ਤੁਸੀਂ ਸਾਰਾ ਖਰਚਾ ਦਿਓਗੇ? ਉਸ ਨੇ ਕਿਹਾ ਕਿ ਅਸੀਂ ਕਿੱਥੋਂ ਖਰਚਾ ਦੇਈਏ, ਅਸੀਂ ਬੜੀ ਤੰਗੀ ਵਿੱਚ ਦਿਨ ਕੱਢ ਰਹੇ ਹਾਂ ਮੈਂ ਉਹਨਾਂ ਨੂੰ ਇੱਕ ਨਵੀਂ ਗੱਲ ਕਹੀ ਕਿ ਅਸੀਂ ਕਿਸੇ ਸਿਆਣੇ ਨੂੰ ਸਕੂਲ ਵਿੱਚ ਨਹੀਂ ਬੁਲਾਵਾਂਗੇ ਬਲਕਿ ਅਸੀਂ ਤਰਕਸ਼ੀਲ ਸੁਸਾਇਟੀ ਲੋਂਗੋਵਾਲ ਦੇ ਸਾਥੀਆਂ ਨੂੰ ਬੁਲਾ ਕੇ ਸਾਰੀ ਸਮੱਸਿਆ ਤੋਂ ਜਾਣੂ ਕਰਵਾਵਾਂਗੇ ਅਤੇ ਉਹ ਸਾਡੀ ਇਸ ਸਮੱਸਿਆ ਦਾ ਹੱਲ ਲੱਭਣਗੇਮੇਰੀ ਗੱਲ ਸਾਡੀ ਹੈੱਡ ਮਿਸਟਰੈੱਸ ਸਾਹਿਬਾ ਨੂੰ ਜਚ ਗਈ ਉਹਨਾਂ ਨੇ ਬੱਚੀ ਦੇ ਮਾਪਿਆਂ ਨੂੰ ਸਮਝਾਇਆ ਕਿ ਤੁਸੀਂ ਇੱਕ ਵਾਰੀ ਡਾਕਟਰ ਨੂੰ ਜ਼ਰੂਰ ਮਿਲੋਤਰਕਸ਼ੀਲ ਸੁਸਾਇਟੀ ਦੀ ਗੱਲ ਸੁਣ ਕੇ ਬੱਚੀ ਦੀ ਮਾਤਾ ਨਾਲ ਆਈ ਗੁਆਂਢਣ ਨੇ ਕਿਹਾ ਕਿ ਚਲੋ ਅਗਰ ਤੁਸੀਂ ਇੰਨਾ ਹੀ ਕਹਿੰਦੇ ਹੋ ਤਾਂ ਅਸੀਂ ਲਾਜ਼ਮੀ ਡਾਕਟਰ ਨੂੰ ਦਿਖਾ ਲੈਂਦੇ ਹਾਂ ਮੈਂ ਉਹਨਾਂ ਨੂੰ ਪੀਜੀਆਈ ਘਾਬਦਾਂ ਜਾ ਕੇ ਦਿਖਾਉਣ ਲਈ ਮਨਾ ਲਿਆ

ਬੱਚੀ ਚਾਰ ਕੁ ਦਿਨਾਂ ਬਾਅਦ ਸਕੂਲ ਆਈ ਤਾਂ ਪਤਾ ਲੱਗਿਆ ਕਿ ਉਸ ਦਾ ਸ਼ੂਗਰ ਲੈਵਲ ਘਟ ਜਾਂਦਾ ਸੀਘਰ ਵਿੱਚ ਜਾ ਕੇ ਬੱਚੀ ਜ਼ਿਆਦਾ ਸਮਾਂ ਲੰਮੀ ਪਈ ਰਹਿੰਦੀ ਸੀ ਜਿਸ ਕਾਰਨ ਉਸ ਦੇ ਦਿਮਾਗ ਨੂੰ ਖੂਨ ਦੀ ਸਪਲਾਈ ਸਹੀ ਮਿਲਦੀ ਰਹਿੰਦੀ ਸੀ ਪਰ ਜਦੋਂ ਉਹ ਸਕੂਲ ਵਿੱਚ ਆ ਕੇ ਬੈਂਚ ’ਤੇ ਬਹਿੰਦੀ ਸੀ ਤਾਂ ਸਮਾਂ ਬੀਤਣ ਬਾਅਦ ਦਿਮਾਗ ਨੂੰ ਖੂਨ ਦੀ ਸਪਲਾਈ ਦਾ ਪੱਧਰ ਘਟ ਜਾਂਦਾ ਸੀ, ਜਿਸਦੇ ਸਿੱਟੇ ਵਜੋਂ ਉਹ ਚੱਕਰ ਆ ਕੇ ਹੇਠਾਂ ਗਿਰ ਜਾਂਦੀ ਸੀਜਦੋਂ ਦੁਬਾਰਾ ਖੂਨ ਦਾ ਵਹਾਅ ਦਿਮਾਗ ਵੱਲ ਹੁੰਦਾ ਤਾਂ ਉਹ ਤ੍ਰਭਕ ਕੇ ਉੱਠ ਜਾਂਦੀ ਅਤੇ ਡਰੇ ਹੋਏ ਹੋਣ ਵਾਂਗ ਵਰਤਾਓ ਕਰਦੀ ਸੀ

ਸਮੇਂ ਸਿਰ ਬੱਚੀ ਦੀ ਸਮੱਸਿਆ ਦਾ ਹੱਲ ਮਿਲਣ ਕਾਰਨ ਉਸ ਦੇ ਮਾਪਿਆਂ ਦੇ ਦਿਮਾਗ ਦਾ ਬੋਝ ਵੀ ਹਲਕਾ ਹੋ ਗਿਆ ਸੀਡਾਕਟਰ ਨੇ ਬੱਚੀ ਨੂੰ ਸਲਾਹ ਦਿੱਤੀ ਸੀ ਕਿ ਆਪਣੀ ਜੇਬ ਵਿੱਚ ਟੌਫੀਆਂ ਰੱਖਿਆ ਕਰੇ ਇੱਕ ਟੋਫੀ ਦੂਜੇ ਪੀਰੀਅਡ ਵਿੱਚ ਖਾ ਲਿਆ ਕਰੇ ਅਤੇ ਇੱਕ ਛੇਵੇਂ ਪੀਰੀਅਡ ਵਿੱਚਅਜਿਹਾ ਕਰਨ ਨਾਲ ਉਸ ਦਾ ਸ਼ੂਗਰ ਲੈਵਲ ਹੇਠਾਂ ਨਹੀਂ ਜਾਵੇਗਾ ਅਤੇ ਉਸ ਨੂੰ ਚੱਕਰ ਨਹੀਂ ਆਉਣਗੇਦਵਾਈ ਵੀ ਕੁਝ ਮਹੀਨੇ ਖਾਣੀ ਪਵੇਗੀ

ਸਾਰੀ ਗੱਲ ਸਾਹਮਣੇ ਆਉਣ ’ਤੇ ਸਾਰਾ ਸਟਾਫ ਇੱਕ ਜੇਤੂ ਮੁਸਕਾਨ ਚਿਹਰੇ ’ਤੇ ਸਜਾਈ ਖੜ੍ਹਾ ਸੀਮੈਂ ਅਫਵਾਹਾਂ ਫੈਲਾਉਣ ਵਾਲੀਆਂ ਬੀਬੀਆਂ ਨੂੰ ਸਮਝਾਇਆ ਕਿ ਤੁਹਾਡੇ ਵੱਲੋਂ ਸੁਣਾਈਆਂ ਗਈਆਂ ਦੰਦ ਕਥਾਵਾਂ ਲੋਕਾਂ ਨੂੰ ਵਹਿਮਾਂ ਵਿੱਚ ਪਾ ਕੇ ਗਲਤ ਰਸਤੇ ’ਤੇ ਤੋਰ ਦਿੰਦੀਆਂ ਹਨ, ਜਿਸ ਕਰਕੇ ਕਈ ਵਾਰੀ ਉਹ ਆਪਣੇ ਪਿਆਰਿਆਂ ਨੂੰ ਸਦਾ ਲਈ ਖੋ ਬਹਿੰਦੇ ਹਨ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4825)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸਤਨਾਮ ਉੱਭਾਵਾਲ

ਸਤਨਾਮ ਉੱਭਾਵਾਲ

Ubhawal, Sangrur, Punjab, India.
Phone: (91 -90232 -90500)
Email: (satnamubhewal@gmail.com)