AmarjitSCheema7ਅਸੀਂ ਦੇਖਿਆ, ਬਹੁਤ ਉੱਚੀ ਸਾਰੀ ਕਰੇਨ ’ਤੇ ਦੋਂਹ ਬੰਦਿਆਂ ਨੂੰ ਚੰਗੀ ਤਰ੍ਹਾਂ ਨੂੜ ਕੇ ਬੰਨ੍ਹ ਕੇ ਲਮਕਾਇਆ ...
(19 ਮਾਰਚ 2024)
ਇਸ ਸਮੇਂ ਪਾਠਕ: 435.

 

ਇਹ ਗੱਲ ਕੋਈ 1984 ਦੀ ਹੈਮੈਂ ਲਿਬਨਾਨ ਵਿੱਚ ਇਲਕਾ ਕੰਪਨੀ ਵਿੱਚ ਕੰਮ ਕਰਦਾ ਸੀ ਜੋ ਸੜਕਾਂ ਬਣਾਉਣ ਦੇ ਠੇਕੇ ਲੈਂਦੀ ਸੀ। ਅਸੀਂ ਉੱਤਰੀ ਬੈਰੂਤ ਵਿੱਚ ਰਹਿੰਦੇ ਸੀ ਤੇ ਉੱਥੇ ਇੱਕ ਕਬੀਲੇ ਦਾ ਰਾਜ ਸੀ, ਜਿਸ ਨੂੰ ਦਰੂਜ ਕਹਿੰਦੇ ਨੇ। ਆਦਮੀ ਵੀ ਕਾਲੇ ਕੱਪੜੇ ਪਾ ਕੇ ਰੱਖਦੇ ਨੇ ਤੇ ਔਰਤਾਂ ਵੀ ਪੂਰੀ ਤਰ੍ਹਾਂ ਸਰੀਰ ਨੂੰ ਕੱਜ ਕੇ ਰੱਖਦੀਆਂ ਨੇ। ਇਹ ਕਬੀਲੇ ਇਰਾਨ ਪੱਖੀ ਨੇ ਤੇ ਇਹਨਾਂ ਨੂੰ ਇਰਾਨ ਤੋਂ ਕਾਫੀ ਮਦਦ ਵੀ ਮਿਲਦੀ ਹੈ। ਸਾਡਾ ਫੋਰਮੈਨ ਸੀ ਟੋਨੀ ਜਲਖ਼ ਜੋ ਅੰਗਰੇਜ਼ੀ ਜਾਣਦਾ ਸੀ ਤੇ ਸਾਨੂੰ ਅਰਬੀ ਅਜੇ ਘੱਟ ਆਉਂਦੀ ਸੀ ਪਰ ਉਹ ਸਾਨੂੰ ਸਾਰਾ ਕੰਮ ਅੰਗਰੇਜ਼ੀ ਵਿੱਚ ਸਮਝਾ ਦਿੰਦਾ ਸੀ। ਸ਼ੁੱਕਰਵਾਰ ਦੀ ਸਵੇਰ ਨੂੰ ਸਰਕਾਰੀ ਗੱਡੀਆਂ ਵਿੱਚ ਕੁਝ ਪੁਲੀਸ ਵਾਲੇ ਹੋਕਾ ਦੇ ਰਹੇ ਸਨ ਪਰ ਸਾਨੂੰ ਉਸ ਹੋਕੇ ਦੀ ਸਮਝ ਨਹੀਂ ਸੀ ਪੈ ਰਹੀ। ਮੈਂ ਫੋਰਮੈਨ ਨੂੰ ਪੁੱਛਿਆ ਕਿ ਇਹ ਕੀ ਕਹਿ ਰਹੇ ਨੇ? ਉਹ ਕਹਿੰਦਾ, “ਚਾਰ ਦਿਨ ਪਹਿਲਾਂ ਇੱਕ ਆਦਮੀ ਨੇ ਆਪਣੀ ਸਕੀ ਭਤੀਜੀ ਨਾਲ ਬਲਾਤਕਾਰ ਕੀਤਾ ਸੀ। ਕੁੜੀ ਉਹਦੀ ਦੁਕਾਨ ’ਤੇ ਕੰਮ ਕਰਦੀ ਸੀ ਜੋ 15 ਕੁ ਸਾਲ ਦੀ ਸੀ। ਕੋਈ ਗਾਹਕ ਦੁਕਾਨ ਉੱਤੇ ਆਇਆ ਤੇ ਉਹਨੇ ਕੁੜੀ ਦੀਆਂ ਬਹੁਤ ਹਲਕੀ ਆਵਾਜ਼ ਵਿੱਚ ਚੀਕਾਂ ਸੁਣੀਆਂ ਤੇ ਉਹਨੇ ਉਸੇ ਵੇਲੇ ਪੁਲੀਸ ਨੂੰ ਫ਼ੋਨ ਕਰ ਦਿੱਤਾ। ਜਦੋਂ ਗਾਹਕ ਸੌਦਾ ਲੈ ਰਿਹਾ ਸੀ ਤਾਂ ਉਸੇ ਵੇਲੇ ਪੁਲੀਸ ਵੀ ਆ ਗਈ ਤੇ ਉਹਨਾਂ ਨੇ ਮੌਕੇ ’ਤੇ ਹੀ ਕੁੜੀ ਦੀ ਹਾਲਤ ਦੇਖਕੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਅੱਜ ਮੌਲਵੀ ਨੇ ਕੁੜੀ ਦੇ ਚਾਚੇ ਨੂੰ ਸਜ਼ਾ ਦੇਣੀ ਹੈ।”

ਅਸੀਂ ਚਾਰ ਕੁ ਜਾਣੇ ਸੀ, ਅਸੀਂ ਫੋਰਮੈਨ ਨੂੰ ਕਿਹਾ ਕਿ ਸਾਨੂੰ ਵੀ ਲੈ ਜਾ ਤੇ ਅਸੀਂ ਵੀ ਦੇਖਣਾ ਹੈ ਕਿ ਇੱਥੇ ਸਜ਼ਾ ਕਿਵੇਂ ਦਿੰਦੇ ਨੇ। ਮੈਂ ਫੋਰਮੈਨ ਨੂੰ ਪੁੱਛਿਆ, “ਇੱਦਾਂ ਦੇ ਮਾਮਲੇ ਆਉਂਦੇ ਹੀ ਰਹਿੰਦੇ ਨੇ?

ਉਹ ਕਹਿਣ ਲੱਗ, “ਨਹੀਂ, ਕਿਤੇ ਪੰਜ ਛੇ ਸਾਲ ਬਾਅਦ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਚੋਰੀ ਦਾ ਵੀ ਪਰ ਚੋਰੀ ਵਾਲੇ ਦੇ ਹੱਥ ਵੱਢ ਦਿੱਤੇ ਜਾਂਦੇ ਨੇ ਤਾਂ ਕਿ ਅੱਗੇ ਤੋਂ ਉਹ ਕੋਈ ਜ਼ੁਰਮ ਕਰਨ ਜੋਗਾ ਰਹਿ ਹੀ ਨਾ ਜਾਵੇ।”

ਅਸੀਂ ਗਏ ਤਾਂ ਇੱਕ ਬਹੁਤ ਸਾਰੀ ਵੱਡੀ ਥਾਂ ’ਤੇ ਹਜ਼ਾਰਾਂ ਲੋਕੀਂ ਦੇਖ ਰਹੇ ਸਨ। ਅਸੀਂ ਦੇਖਿਆ, ਬਹੁਤ ਉੱਚੀ ਸਾਰੀ ਕਰੇਨ ’ਤੇ ਦੋਂਹ ਬੰਦਿਆਂ ਨੂੰ ਚੰਗੀ ਤਰ੍ਹਾਂ ਨੂੜ ਕੇ ਬੰਨ੍ਹ ਕੇ ਲਮਕਾਇਆ ਹੋਇਆ ਸੀ ਤਾਂ ਜੋ ਸਾਰੇ ਸ਼ਹਿਰ ਵਾਸੀ ਉਨ੍ਹਾਂ ਨੂੰ ਦੇਖ ਸਕਣ। ਉਨ੍ਹਾਂ ਵਿੱਚ ਇੱਕ ਸੀ ਚੋਰੀ ਵਾਲਾ ਤੇ ਦੂਜਾ ਸੀ ਬਲਾਤਕਾਰੀ।

ਭੀੜ ਦੀ ਸਹੂਲਤ ਵਾਸਤੇ ਵੱਡੇ ਵੱਡੇ ਟੈਲੀਵਿਜ਼ਨ ਲਾਏ ਹੋਏ ਸਨ, ਲੋਕ ਕੈਮਰੇ ਦੀ ਮਦਦ ਨਾਲ ਦੋਸ਼ੀਆਂ ਦੀਆਂ ਹਰਕਤਾਂ ਦੇਖ ਸਕਦੇ ਸਨ।

ਦੋਸ਼ੀ ਮੂੰਹ ਵਿੱਚ ਕੁਝ ਬੁੜਬੜਾ ਰਹੇ ਸਨ। ਮੈਂ ਫੋਰਮੈਨ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਕਹਿੰਦਾ, “ਹੁਣ ਇਹ ਅੱਲਾ ਕੋਲੋਂ ਸਜ਼ਾ ਮੁਆਫ਼ੀ ਦੀ ਦੁਆ ਮੰਗ ਰਹੇ ਨੇ ਤੇ ਇਹ ਮੌਲਵੀ ਸਜ਼ਾ ਦੇ ਕੇ ਹੀ ਰਹਿਣਗੇ, ਜੋ ਬਣਦੀ ਹੈ। ਅੱਲਾ ਨੂੰ ਕੋਈ ਨਹੀਂ ਪੁੱਛੇਗਾ।”

ਮੈਂ ਸੋਚਿਆ ਭਾਰਤ ਵਿੱਚ ਤਾਂ ਲੋਕੀ ਜ਼ੁਰਮ ਕਰਕੇ ਭਗਵਾਨ ਨੂੰ ਵੀ ਮਨਾ ਲੈਂਦੇ ਨੇ ਤੇ ਜੱਜਾਂ ਨੂੰ ਵੀ ਖਰੀਦ ਲੈਂਦੇ ਨੇ। ਉਹ ਦੋਨੋਂ ਮੁਜਰਿਮ ਕੜਕਦੀ ਧੁੱਪ ਵਿੱਚ ਅੱਧ ਅਸਮਾਨੇ ਟੰਗੇ ਹੋਏ ਸਨ ਤੇ ਪਸੀਨਾ ਹੜ੍ਹ ਵਾਂਗੂੰ ਚੋ ਰਿਹਾ ਸੀ। ਥੋੜ੍ਹੀ ਦੇਰ ਬਾਦ ਮੌਲਵੀ ਨੇ ਸਜ਼ਾ ਸੁਣਾਈ ਕਿ ਬਲਾਤਕਾਰੀ ਨੂੰ ਮੌਤ ਅਤੇ ਚੋਰੀ ਵਾਲੇ ਦੇ ਦੋਨੋਂ ਹੱਥ ਕੱਟ ਦਿੱਤੇ ਜਾਣ।

ਦੋਨਾਂ ਮੁਜਰਮਾਂ ਨੂੰ ਥੱਲੇ ਲਾਹ ਲਿਆਂਦਾ ਗਿਆ ਮੌਤ ਦੀ ਸਜ਼ਾ ਵਾਲੇ ਨੂੰ ਸਿੱਧਾ ਥੱਲੇ ਲੰਮਾ ਪਾ ਕੇ ਉਹਦਾ ਗੁਪਤ ਅੰਗ ਕੱਟ ਦਿੱਤਾ ਗਿਆ ਅਤੇ ਕੁਝ ਦੇਰ ਤੜਫਣ ਲਈ ਸਮਾਂ ਦਿੱਤਾ ਗਿਆ ਫਿਰ ਉਹਦੇ ਗਿੱਟਿਆਂ ਵਿੱਚ, ਗੋਡਿਆਂ ਵਿੱਚ, ਗੁਪਤ ਅੰਗਾਂ ਵਿੱਚ, ਮੋਢਿਆਂ ਵਿੱਚ ਤੇ ਅਖ਼ੀਰ ਵਿੱਚ ਉਹਦੇ ਸਿਰ ਵਿੱਚ ਸੈਂਕੜੇ ਗੋਲੀਆਂ ਮਾਰ ਕੇ ਛਲਣੀ ਕਰ ਦਿੱਤਾ ਗਿਆ ਤੇ ਨਾਲ ਹੀ ਇੱਕ ਡੂੰਘੀ ਖੱਡ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਗਿਰਝਾਂ ਪਹਿਲਾਂ ਹੀ ਉਡੀਕ ਕਰ ਰਹੀਆਂ ਸਨ। ਉੱਥੇ ਸਰੀਰ ਨੂੰ ਵਾਰਸਾਂ ਹਵਾਲੇ ਨਹੀਂ ਕਰਦੇ ਭਾਰਤ ਵਾਂਗੂੰ, ਕੁੱਤਿਆਂ ਬਿੱਲਿਆਂ ਦੇ ਖਾਣ ਲਈ ਸੁੱਟ ਦਿੰਦੇ ਨੇ। ਉਸ ਤੋਂ ਬਾਦ ਚੋਰੀ ਵਾਲੇ ਦੇ ਹੱਥ ਕੱਟ ਦਿੱਤੇ ਤੇ ਅੱਧਾ ਘੰਟਾ ਤੜਫਣ ਤੋਂ ਬਾਅਦ ਉਹਨੂੰ ਉਹਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਇਹੋ ਜਿਹੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਮੇਰੇ ਅਖਾਉਤੀ ਭਾਰਤ ਮਹਾਨ ਵਿੱਚ ਤਾਂ ਕਿ ਅੱਗੇ ਤੋਂ ਕੋਈ ਜ਼ੁਰਮ ਕਰਨ ਵਾਲਾ ਸੌ ਵਾਰੀ ਸੋਚੇ। ਮੈਂ ਜ਼ੋਰਦਾਰ ਨਿਖੇਧੀ ਕਰਦਾ ਹਾਂ ਜੋ ਭਾਰਤ ਵਿੱਚ ਬਲਾਤਕਾਰ ਹੁੰਦੇ ਨੇ। ਮੇਰੀਆਂ ਸਾਰੀਆਂ ਭੈਣਾਂ ਤੇ ਬੱਚੀਆਂ ਆਜ਼ਾਦੀ ਨਾਲ ਹਨੇਰੇ ਸਵੇਰੇ ਆਜ਼ਾਦੀ ਨਾਲ ਘੁੰਮ ਸਕਣ।

ਮੈਂ ਬਹੁਤ ਸ਼ਰਮਿੰਦਾ ਹਾਂ ਜੋ ਘਟਨਾ ਸਪੈਨਿਸ਼ ਜਨਾਨੀ ਨਾਲ ਹੋਈ ਜਾਂ ਕਾਫ਼ੀ ਸਾਲ ਪਹਿਲਾਂ ਫਰਾਂਸ ਦੀ ਕੇਤੀਆ ਨਾਲ ਹੋਈ ਸੀ ਜਾਂ ਆਮ ਸਾਰੇ ਭਾਰਤ ਵਿੱਚ ਹੋ ਰਿਹਾ ਹੈ। ਇਸ ਸਭ ਲਈ ਸਰਕਾਰਾਂ ਜ਼ਿੰਮੇਵਾਰ ਹਨ। ਬਲਾਤਕਾਰੀ ਜੇਲ੍ਹਾਂ ਵਿੱਚ ਸੁਰੱਖਿਅਤ ਰਹਿੰਦੇ ਨੇ ਤੇ ਦੇਸ਼ ਦੇ ਹੀਰੋਆਂ ਵਾਂਗ ਬਾਹਰ ਆਉਂਦੇ ਨੇ।

ਜੋ ਬਾਹਰਲੇ ਦੇਸ਼ਾਂ ਤੋਂ ਭਾਰਤ ਗਈਆਂ ਔਰਤਾਂ ਦੀ ਬੇਇੱਜ਼ਤੀ ਹੋਈ ਹੈ, ਉਸ ਦੀ ਪੂਰਤੀ ਤਾਂ ਮੈਂ ਨਹੀਂ ਕਰ ਸਕਦਾ, ਪਰ ਜੋ ਨਕਦੀ ਨੁਕਸਾਨ ਹੋਇਆ ਹੈ, ਉਸਦੀ ਪੂਰਤੀ ਮੈਂ ਕਰ ਸਕਦਾ ਹਾਂ। ਜੇ ਕਿਸੇ ਪਾਸ ਉਹਨਾਂ ਦਾ ਕੋਈ ਕੰਟੈਕਟ ਨੰਬਰ ਹੋਵੇ ਤਾਂ ਜ਼ਰੂਰ ਮੈਨੂੰ ਭੇਜੇ।

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4820)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਮਰਜੀਤ ਚੀਮਾ

ਅਮਰਜੀਤ ਚੀਮਾ

WhatsApp: USA (716 - 908 3631)
Email: (acheema1960@gmail.com)