SandipGhandDr 7ਮੈਂ ਦੇਖਿਆ ਕਿ ਕੈਨੇਡਾ ਜਾਂ ਕੋਈ ਹੋਰ ਦੇਸ਼ ਵੀ ਹੋਵੇ, ਉੱਥੇ 8-9 ਸਾਲ ਵਿੱਚ ਹੀ ਇਹ ਸਾਰੀਆਂ ਸਹੂਲਤਾਂ ...
(18 ਫਰਵਰੀ 2024)
ਇਸ ਸਮੇਂ ਪਾਠਕ: 185.


“ਪਾਪਾ ਇਹ ਤੁਹਾਡਾ ਮਕਾਨ ਹੈ, ਤੁਹਾਨੂੰ ਜਿਵੇਂ ਠੀਕ ਲਗਦਾ ਹੈ, ਤੁਸੀਂ ਇਸ ਵਿੱਚ ਤਬਦੀਲੀ ਕਰ ਲਵੋ; ਜਦੋਂ ਮੈਂ ਆਪਣਾ ਮਕਾਨ ਬਣਾਵਾਂਗਾ ਤਾਂ ਉਹ ਮੈਂ ਆਪਣੀ ਪਸੰਦ ਅਨੁਸਾਰ ਬਣਾ ਲਵਾਂਗਾ ਇਹ ਗੱਲ ਜਦੋਂ ਅਸੀਂ ਭਾਰਤੀ ਸੰਸਕ੍ਰਿਤੀ ਵਿੱਚ ਕਰਦੇ ਹਾਂ ਤਾਂ ਕਿੰਨਾ ਅਜੀਬ ਲਗਦਾ ਹੈਪਰ ਕੈਨੇਡਾ ਜੋ ਹੁਣ ਪੰਜਾਬੀਆਂ ਲਈ ਦੂਜਾ ਘਰ ਬਣ ਗਿਆ ਹੈ ਤਾਂ ਉੱਥੋਂ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਇੰਝ ਹੀ ਕਹਿੰਦੇ ਹਨਕੈਨੇਡਾ ਵਿੱਚ ਜਨਮ ਲੈਣ ਵਾਲੇ ਭਾਰਤੀ ਬੱਚਿਆਂ ਉੱਤੇ ਵੀ ਦਿਨੋਂ ਦਿਨ ਇਹ ਪ੍ਰਭਾਵ ਪੈ ਰਿਹਾ ਹੈ18 ਸਾਲ ਦੀ ਉਮਰ ਪੂਰੀ ਹੋਣ ’ਤੇ ਬੱਚੇ ਮਾਪਿਆਂ ਤੋਂ ਅਲੱਗ ਰਹਿਣ ਲੱਗ ਜਾਂਦੇ ਹਨ, ਆਪਣਾ ਕੰਮ ਕਰਦੇ ਹਨ, ਪੜ੍ਹਾਈ ਕਰਦੇ ਹਨ ਅਤੇ ਆਪਣਾ ਮਕਾਨ ਬਣਾਉਂਦੇ ਹਨਇਹ ਗੱਲ ਦੇਖਣ ਸੁਣਨ ਨੂੰ ਬੇਸ਼ਕ ਅਜੀਬ ਲਗਦੀ ਹੈ ਪਰ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਇਹ ਇੱਕ ਚੰਗੀ ਪਿਰਤ ਹੈਭਾਰਤ ਵਿੱਚ ਤਾਂ ਮਾਂ-ਬਾਪ ਆਪਣੀਆਂ ਸੱਤ ਪੁਸ਼ਤਾਂ ਲਈ ਕਮਾਈ ਕਰਕੇ ਦੇ ਕੇ ਜਾਂਦੇ ਹਨ, ਭਾਵੇਂ ਇਸ ਲਈ ਉਹਨਾਂ ਨੂੰ ਕੋਈ ਵੀ ਗਲਤ ਤਾਰੀਕਾ ਅਪਣਾਉਣਾ ਪਵੇਬਹੁਤ ਵਾਰ ਬੱਚੇ ਮਾਂ-ਬਾਪ ਦੀ ਗਲਤ ਢੰਗ ਨਾਲ ਕੀਤੀ ਕਮਾਈ ਕਾਰਣ ਗਲਤ ਆਦਤਾਂ ਸਹੇੜ ਲੈਂਦੇ ਹਨ। ਆਮ ਕਿਹਾ ਜਾਂਦਾ ਕਿ ਕੈਨੇਡਾ ਵਿੱਚ ਬੱਚੇ ਮਾਪਿਆਂ ਨੂੰ ਨਹੀਂ ਪੁੱਛਦੇ ਜਾਂ ਸਤਿਕਾਰ ਨਹੀਂ ਕਰਦੇ, ਇਹ ਵੀ ਪੂਰੀ ਤਰ੍ਹਾਂ ਠੀਕ ਨਹੀਂਭਾਰਤ ਵਾਂਗ ਜਿਹੜੇ ਬੱਚਿਆਂ ਨੂੰ ਮਾਂ-ਬਾਪ ਚੰਗੇ ਸੰਸਕਾਰ ਦਿੰਦੇ ਹਨ, ਉਹ ਮਾਪਿਆਂ ਕੋਲ ਆਉਂਦੇ ਵੀ ਰਹਿੰਦੇ ਅਤੇ ਖੁਸ਼ੀ ਗਮੀ ’ਤੇ ਇਕੱਠੇ ਵੀ ਹੁੰਦੇ ਹਨ।

ਪਿਛਲੇ ਦਿਨੀਂ ਮੇਰਾ ਕੈਨੇਡਾ, ਜੋ ਕਿ ਹੁਣ ਦੂਸਰਾ ਪੰਜਾਬ ਬਣ ਚੁੱਕਾ ਹੈ, ਦੂਜੀ ਵਾਰ ਜਾਣ ਦਾ ਸਬੱਬ ਬਣਿਆ। ਪਹਿਲੀ ਵਾਰ ਮੈਂ ਕੇਵਲ 15-20 ਦਿਨਾਂ ਲਈ ਹੀ ਕੈਨੇਡਾ ਗਿਆ ਸੀ ਪਰ ਇਸ ਵਾਰ ਮੇਰੀ ਯਾਤਰਾ ਪਹਿਲੀ ਯਾਤਰਾ ਨਾਲੋਂ ਤਿੰਨ ਗੁਣਾ ਸਮੇਂ ਦੀ, ਯਾਨੀ ਕਿ 45 ਦਿਨਾਂ ਦੀ ਸੀਇਸੇ ਕਾਰਣ ਇਸ ਵਾਰ ਬਹੁਤ ਕੁਝ ਦੇਖਣ ਅਤੇ ਜਾਣਨ ਦਾ ਮੰਕਾ ਮਿਲਿਆਦੋਨੋ ਬੇਟੇ ਸਿਮਰਨ ਮੌਂਟਰੀਅਲ ਅਤੇ ਹਰਮਨ ਕਿੰਗਸਟਨ, ਦੋ ਵੱਖ ਵੱਖ ਸ਼ਹਿਰਾਂ ਵਿੱਚ ਰਹਿੰਦੇ ਹਨ। ਰਿਸ਼ਤੇਦਾਰਾਂ ਦੀ ਗਿਣਤੀ ਵਿੱਚ ਵਾਧਾ ਅਤੇ ਬੇਟੀ (ਮੇਰੀ ਸਵਰਗਵਾਸੀ ਸਾਲੀ ਦੀ ਲੜਕੀ ਦੀਪੀ) ਦੀ ਮੈਰਿਜ, ਉਹ ਵੀ ਇੱਕ ਅਲੱਗ ਸ਼ਹਿਰ ਵਿੱਚ, ਇਸ ਕਾਰਣ ਅਲੱਗ ਅਲੱਗ ਸਥਾਨ ਦੇਖਣ ਦਾ ਮੌਕਾ ਮਿਲ ਗਿਆਅਸਲ ਵਿੱਚ ਸਾਡੇ ਜਾਣ ਦਾ ਮੁੱਖ ਕਾਰਣ ਦੀਪੀ ਦਾ ਵਿਆਹ ਹੀ ਸੀਦੀਪੀ ਦੇ ਪਾਪਾ (ਡਾ. ਨਰੋਤਮ ਕੌਛੜ) ਅਤੇ ਭਰਾ (ਕੋਮਲ) ਨੂੰ ਵੀਜ਼ਾ ਨਾ ਮਿਲਿਆ ਅਤੇ ਉਸ ਦੀ ਮੰਮਾ ਦੀਪੀ ਦੇ ਕੈਨੇਡਾ ਜਾਣ ਤੋਂ ਕੁਝ ਸਮੇਂ ਬਾਅਦ ਹੀ ਨਾਮੁਰਾਦ ਬਿਮਾਰੀ ਕਾਰਣ ਸਾਨੂੰ ਛੱਡ ਗਈ ਸੀਇਸ ਲਈ ਉਸ ਦੇ ਮਾਂ-ਬਾਪ ਵਜੋਂ ਜਾਣਾ ਸਾਡਾ ਫਰਜ਼ ਵੀ ਸੀ

ਬੱਚਿਆਂ ਦਾ ਆਪਣੇ ਆਪਣੇ ਕੰਮਾਂ, ਨੌਕਰੀਆਂ ਵਿੱਚ ਸਥਾਪਿਤ ਹੋਣ ਕਰਕੇ ਬੇਫਿਕਰੀ ਨਾਲ ਘੁੰਮਣਾ ਵੀ ਇੱਕ ਕਾਰਣ ਸੀਜਿਵੇਂ ਜਿਵੇਂ ਮੈਂ ਉੱਥੋਂ ਦੀਆਂ ਇਤਿਹਾਸਕ ਅਤੇ ਸੁੰਦਰ ਥਾਵਾਂ ਦੇਖਦਾ ਰਿਹਾ, ਉਵੇਂ ਉਵੇਂ ਹੀ ਸਫਰਨਾਮੇ ਨੂੰ ਕਲਮਬੱਧ ਕਰਨ ਦਾ ਮਨ ਬਣਦਾ ਗਿਆ

ਯਾਤਰਾਵਾਂ ਨਾਲ ਜਿੱਥੇ ਵਿਅਕਤੀ ਦਾ ਮਨੋਰੰਜਨ ਹੁੰਦਾ ਹੈ, ਉੱਥੇ ਹੀ ਵਿਅਕਤੀ ਦੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾਇਸ ਜਾਣਕਾਰੀ ਵਿੱਚ ਇਤਿਹਾਸ ਦੀ ਜਾਣਕਾਰੀ ਪਹਿਰਾਵੇ ਦੀ ਜਾਣਕਾਰੀ ਦੇ ਨਾਲ ਨਾਲ ਉੱਥੋਂ ਦੇ ਲੋਕਾਂ ਦੀ ਭਾਸ਼ਾ, ਸੱਭਿਆਚਾਰ ਅਤੇ ਰਹਿਣ ਸਹਿਣ ਅਤੇ ਖਾਣ-ਪੀਣ ਦੀ ਜਾਣਕਾਰੀ ਵੀ ਮਿਲਦੀੈ।

ਦਿਨੋਂ ਦਿਨ ਨੌਜਵਾਨਾਂ ਦਾ ਕੈਨੇਡਾ ਵੱਲ ਜਾਣਾ ਕੇਵਲ ਰੋਜ਼ਗਾਰ ਕਾਰਣ ਹੀ ਨਹੀਂ, ਇਸਦੇ ਹੋਰ ਵੀ ਬਹੁਤ ਕਾਰਣ ਹਨਕੈਨੇਡਾ ਦੀ ਧਰਤੀ ’ਤੇ ਗਿਆ ਕੋਈ ਨੌਜਵਾਨ ਉੱਥੋਂ ਦੇ ਵਾਤਾਵਰਣ, ਰਹਿਣ-ਸਹਿਣ, ਕੰਮ-ਕਾਰ, ਟਰੈਫਿਕ ਦੇ ਨਿਯਮਾਂ, ਹਰ ਕੰਮ ਬਿਨਾਂ ਰਿਸ਼ਵਤ ਅਤੇ ਸਮਾਂ ਹੱਦ ਵਿੱਚ ਹੋਣ ਦੀਆਂ ਗੱਲਾਂ ਕਰਦਾ ਹੈ ਤਾਂ ਸੁਭਾਵਿਕ ਹੀ ਸੁਣਨ ਵਾਲਾ ਕੈਨੇਡਾ ਨੂੰ ਭੱਜਦਾ ਹੈ

ਪੰਜਾਬੀਆਂ ਨੇ ਕੈਨੇਡਾ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈਕੈਨੇਡਾ ਵਰਗੇ ਦੇਸ਼ ਵਿੱਚ, ਜਿੱਥੇ ਕਿਸੇ ਸਮੇਂ ਭਾਰਤੀਆਂ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਰਿਹਾ ਸੀ, ਉਸ ਦੇਸ਼ ਵਿੱਚ ਅੱਜ 16-17 ਮੈਂਬਰ ਪਾਰਲੀਮੈਂਟ ਹਾਊਸ ਆਫ ਕਾਮਨ ਵਿੱਚ ਚੁਣੇ ਜਾਂਦੇ ਹਨਪੰਜਾਬੀ ਸਰਬਜੀਤ ਸਿੰਘ ਮਾਰਵਾਹ ਨਾ ਕੇਵਲ ਸੈਨੇਟ ਦਾ ਮੈਂਬਰ ਹੈ ਬਲਕਿ ਕੈਨੇਡਾ ਦੇ ਸਬ ਤੋਂ ਵੱਡੇ ਬੈਂਕ, ਸਕੋਸ਼ੀਆ ਬੈਂਕ ਦਾ ਮੀਤ ਪ੍ਰਧਾਨ ਵੀ ਹੈਰਾਜਨੀਤੀ ਤੋਂ ਇਲਾਵਾ ਖੇਤੀਬਾੜੀ, ਵਪਾਰ, ਨੌਕਰਸ਼ਾਹੀ ਅਤੇ ਫੌਜ ਵਿੱਚ ਵੀ ਪੰਜਾਬੀਆਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈਯਾਨੀ ਕਿ ਹਰ ਖੇਤਰ ਵਿੱਚ ਭਾਰਤੀਆਂ ਖਾਸਕਰ ਪੰਜਾਬੀਆਂ ਨੇ ਆਪਣੀ ਹੋਂਦ ਦਾ ਮੁਜ਼ਾਹਰਾ ਕੀਤਾ ਹੈਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਹਿਲਪੁਰ ਕਸਬੇ ਦੇ ਰਹਿਣ ਵਾਲੇ ਸਰਦਾਰ ਬੁੱਕਣ ਸਿੰਘ ਨੇ ਤਾਂ ਪਹਿਲੇ ਵਿਸ਼ਵ ਯੁੱਧ ਸਮੇਂ 1919 ਵਿੱਚ ਕੈਨੇਡਾ ਫੌਜ ਵੱਲੋਂ ਫਰਾਂਸ ਖਿਲਾਫ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀਇਹ ਪੰਜਾਬੀਆਂ ਦੀ ਜਝਾਰੂ ਪ੍ਰਵਿਰਤੀ ਹੀ ਸੀ ਕਿ ਬੇਸ਼ਕ ਨਸਲੀ ਭੇਦਭਾਵ ਕੀਤਾ ਜਾ ਰਿਹਾ ਹੋਵੇ ਫਿਰ ਵੀ ਜਿਸ ਮਿੱਟੀ ਤੇ ਰਹਿ ਰਹੇ ਹਨ, ਉਸ ਦੀ ਰੱਖਿਆ ਲਈ ਆਪਣੀ ਜਾਨ ਦੇ ਦੇਣੀ

ਸਾਡੇ ਨੌਜਵਾਨਾਂ ਦਾ ਵਿਦੇਸ਼ ਵਿੱਚ ਜਾਣਾ ਕਿਹਾ ਜਾਂਦਾ ਹੈ ਕਿ ਚਿੰਤਾ ਦਾ ਵਿਸ਼ਾ ਹੈ ਪਰ ਸਾਡੀਆਂ ਸਰਕਾਰਾਂ ਸਾਡੇ ਨੌਜਵਾਨਾਂ ਬਾਰੇ ਕਿੰਨਾ ਕੁ ਸੋਚਦੀਆਂ ਹਨ, ਇਸ ਬਾਰੇ ਅਸੀਂ ਭਲੀਭਾਂਤ ਜਾਣਦੇ ਹਾਂ ਅਸੀਂ ਦੇਖ ਸਕਦੇ ਹਾਂ ਕਿ ਇੱਕ ਨੌਜਵਾਨ 10 ਸਾਲ ਵਿੱਚ ਜੇਕਰ ਨੌਕਰੀ ਪ੍ਰਾਪਤ ਕਰ ਵੀ ਲੈਂਦਾ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੀ ਪੂਰੀ ਇਮਾਨਦਾਰੀ ਨਾਲ ਆਪਣਾ ਮਕਾਨ ਬਣਾ ਲਵੇਗਾ, ਕੀ ਆਪਣੀ ਗੱਡੀ ਜਾਂ ਹੋਰ ਘਰੇਲੂ ਸਹੂਲਤਾਂ ਮਿਲ ਸਕਦੀਆਂ ਹਨ? ਪਰ ਮੈਂ ਦੇਖਿਆ ਕਿ ਕੈਨੇਡਾ ਜਾਂ ਕੋਈ ਹੋਰ ਦੇਸ਼ ਵੀ ਹੋਵੇ, ਉੱਥੇ 8-9 ਸਾਲ ਵਿੱਚ ਹੀ ਇਹ ਸਾਰੀਆਂ ਸਹੂਲਤਾਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਹਾਸਲ ਕਰ ਲਈਆਂ ਜਾਂਦੀਆਂ ਹਨਇਸ ਬਾਰੇ ਦੇਖਣ ਲਈ ਮੈਨੂੰ ਕਿਸੇ ਸਰਵੇ ਦੀ ਲੋੜ ਨਹੀਂਅੱਜ ਮੇਰੇ ਬੇਟੇ ਨੂੰ ਕੈਨੇਡਾ ਗਏ ਨੂੰ 8 ਸਾਲ ਦਾ ਸਮਾਂ ਹੋਇਆ ਹੈ ਅਤੇ ਉਹ ਜ਼ਿੰਦਗੀ ਦੀ ਹਰ ਸਹੂਲਤ ਦਾ ਆਨੰਦ ਮਾਣ ਰਿਹਾ ਹੈ, ਜਿਹੜੀ ਕਿ ਇੱਕ ਆਮ ਵਿਅਕਤੀ ਨੂੰ ਜ਼ਰੂਰਤ ਹੁੰਦੀ ਹੈਇਸੇ ਤਰ੍ਹਾਂ ਦੂਜੇ ਬੇਟੇ ਨੂੰ ਅਜੇ ਦੋ ਸਾਲ ਦਾ ਸਮਾਂ ਹੋਇਆ ਹੈ, ਉਹ ਵੀਇਹ ਹੀ ਨਹੀਂ, ਉਸ ਨਾਲ ਗਏ ਉਹਨਾਂ ਦੇ ਹੀ 20 ਦੇ ਕਰੀਬ ਦੋਸਤ ਬਿਲਕੁਲ ਬਹੁਤ ਵਧੀਆਂ ਜ਼ਿੰਦਗੀ ਦਾ ਲੁਤਫ ਲੈ ਰਹੇ ਹਨ ਮੈਂ ਨੌਜਵਾਨਾਂ ਨੂੰ ਉਤਸ਼ਾਹਿਤ ਨਹੀਂ ਕਰ ਰਿਹਾ ਪਰ ਜੋ ਅਸਲੀਅਤ ਹੈ, ਉਹ ਦੱਸ ਰਿਹਾ ਹਾਂ। ਜੋ ਲੋਕ ਅੱਜ ਕਹਿ ਰਹੇ ਹਨ ਕਿ ਕੈਨੇਡਾ ਵਿੱਚ ਨੌਜਵਾਨ ਭੁੱਖੇ ਮਰ ਰਹੇ ਹਨ, ਇਹ ਸਹੀ ਨਹੀਂ। ਇਹ ਗੱਲ ਸਾਰੇ ਜਾਣਦੇ ਹਨ ਕਿ ਇੱਕ ਵਾਰ ਨਵੀਂ ਥਾਂ ’ਤੇ ਜਾ ਕੇ ਸੰਘਰਸ਼ ਕਰਨਾ ਪੈਂਦਾ ਹੈਹੁਣ ਜੇ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਬੀਏ ਕਰਨ ਤੋਂ ਅੱਠ ਸਾਲ ਬਾਅਦ ਇੱਕ ਵਿਅਕਤੀ ਕਿੰਨਾ ਕੁ ਆਪਣੇ ਆਪ ਨੂੰ ਸਥਾਪਿਤ ਕਰ ਸਕਦਾ ਹੈ, ਅਸੀਂ ਦੇਖ ਹੀ ਰਹੇ ਹਾਂਇੱਕ ਵਿਅਕਤੀ ਜੋ ਇਮਾਨਦਾਰੀ ਨਾਲ ਕੰਮ ਕਰਦਾ ਹੈ ਤਾਂ ਰਿਟਾਅਰਮੈਂਟ ਤਕ ਜਾ ਕੇ ਮਸਾਂ ਮਕਾਨ ਬਣਾਉਂਦਾ ਹੈਪਰ ਕੈਨੇਡਾ ਵਿੱਚ ਜਿਹੜਾ ਵਿਅਕਤੀ ਸਖਤ ਮਿਹਨਤ ਕਰਦਾ ਹੈ, ਉਸ ਨੂੰ ਨਿਰਾਸ਼ ਨਹੀਂ ਹੋਣਾ ਪੈਂਦਾ, ਉਸ ਦਾ ਫਲ ਉਸ ਨੂੰ ਜ਼ਰੂਰ ਮਿਲਦਾ ਹੈ

ਇੱਕ ਗੱਲ ਹੋਰ, ਕੈਨੇਡਾ ਵਿੱਚ ਘਰ ਵਿੱਚ ਹਰ ਕੰਮ ਤੁਹਾਨੂੰ ਆਪ ਕਰਨਾ ਪੈਂਦਾ ਤੁਸੀਂ ਕਿੰਨੀ ਵੀ ਕਮਾਈ ਕਰਦੇ ਹੋ ਘਰੇ ਕੱਪੜੇ ਧੋਣ, ਭਾਂਡੇ ਮਾਂਜਣ ਅਤੇ ਬੱਚੇ ਨੂੰ ਸਾਂਭਣ ਲਈ ਕਿਸੇ ਨੂੰ ਰੱਖ ਨਹੀਂ ਸਕਦੇ ਜਾਂ ਇਹ ਕਹਿ ਲਵੋ ਕਿ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ(ਕਿਉਂਕਿ ਜਿਸ ਵਿਅਕਤੀ ਪਾਸੋਂ ਵੀ ਕਿਸੇ ਨੇ ਘਰ ਦਾ ਕੰਮ ਕਰਵਾਉਣਾ ਹੈ, ਉਸ ਨੂੰ ਕੰਮ ਕਰਨ ਵਾਲੇ ਵਿਅਕਤੀ ਨੂੰ ਘੱਟੋ-ਘੱਟ ਤਨਖਾਹ 16 ਡਾਲਰ 55 ਸੈਂਟ ਪ੍ਰਤੀ ਘੰਟਾ (ਓਂਟੇਰੀਓ ਸੂਬੇ ਵਿੱਚ) ਦੇਣੀ ਪਵੇਗੀ। 2 ਜਾਂ 3 ਘੰਟੇ ਦੇ ਕੰਮ ਲਈ ਕੋਈ ਨਹੀਂ ਆਉਂਦਾ। ਕਿਰਤੀਆਂ ਦੀ ਕੈਨੇਡਾ ਵਿੱਚ ਕਦਰ ਹੈ --- ਸੰਪਾਦਕ)

ਸਾਡੇ ਮੁਲਕ ਵਾਂਗ ਕੈਨੇਡਾ ਵੀ ਬ੍ਰਿਟਿਸ਼ ਸਰਕਾਰ ਦੇ ਅਧੀਨ ਰਿਹਾ ਬਲਿਕ ਕੈਨੇਡਾ ਵਿੱਚ ਅਜੇ ਵੀ ਇੰਗਲੈਂਡ ਦੀ ਰਾਣੀ (ਹੁਣ ਰਾਜਾ) ਦਾ ਨੁਮਾਇੰਦਾ (ਗਵਰਨਰ ਜਰਨਲ) ਦੇ ਨਾਮ ’ਤੇ ਚੱਲਦਾ ਹੇਕੈਨੇਡਾ ਵਿੱਚ ਅਜੇ ਵੀ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਜਾਂ ਸੰਵਿਧਾਨ ਦੇ ਨਾਮ ਤੇ ਸੁੰਹ ਚੁਕਾਈ ਜਾਂਦੀ ਪਰ ਇੱਥੇ ਅਜੇ ਵੀ ਰਾਣੀ ਦੇ ਨਾਮ ’ਤੇ ਹੀ ਸੁੰਹ ਚੁੱਕੀ ਜਾਂਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4733)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸੰਦੀਪ ਘੰਡ

ਡਾ. ਸੰਦੀਪ ਘੰਡ

WhatsApp (91 - 94782 -31000)
Email: (ghandsandeep@gmail.com)