GurinderKaurDR7ਉੱਤਰਾਖੰਡ ਸਮੇਤ ਦੇਸ ਦੇ ਸਾਰੇ ਪਹਾੜੀ ਰਾਜਾਂ ਦੀ ਹੋਂਦ ਨੂੰ ਬਚਾਉਣ ਲਈ ਕੇਂਦਰ ਅਤੇ ਪਹਾੜੀ ਰਾਜਾਂ ਦੀਆਂ ...
(7 ਦਸੰਬਰ 2023)
ਇਸ ਸਮੇਂ ਪਾਠਕ: 240.


12 ਨਵੰਬਰ 2023 ਨੂੰ ਸਵੇਰੇ 5.30 ਵਜੇ ਉੱਤਰਕਾਸ਼ੀ ਯਮਨੋਤਰੀ ਮਾਰਗ ਦੀ ਸਿਲਕਿਆਰਾ ਅਤੇ ਬਾਰਕੋਟ ਨੂੰ ਜੋੜਨ ਵਾਲੀ ਉਸਾਰੀ ਅਧੀਨ ਸੁਰੰਗ ਦਾ ਕੁਝ ਹਿੱਸਾ ਗਿਰ ਜਾਣ ਕਾਰਨ 41 ਮਜ਼ਦੂਰ ਸੁਰੰਗ ਵਿੱਚ ਫਸ ਗਏ
ਇਹ ਮਜ਼ਦੂਰ ਉਸ ਵੇਲੇ ਸੁਰੰਗ ਵਿੱਚ ਕੰਮ ਕਰ ਰਹੇ ਸਨਇਨ੍ਹਾਂ ਮਜ਼ਦੂਰਾਂ ਨੂੰ ਸੁਰੰਗ ਤੋਂ ਬਾਹਰ ਕੱਢਣ ਦੇ ਉਪਰਾਲੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਸਨਮਜ਼ਦੂਰਾਂ ਨੂੰ ਚਾਰ ਇੰਚੀ ਪਾਈਪ ਰਾਹੀਂ ਪਾਣੀ, ਆਕਸੀਜਨ ਪਹੁੰਚਾਉਣ ਦਾ ਕੰਮ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਸੀਸੁਰੰਗ ਅੰਦਰ ਫਸੇ ਹੋਏ ਮਜ਼ਦੂਰ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਉੱਤਰਾਖੰਡ, ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਨਾਲ ਸੰਬੰਧਿਤ ਸਨ

ਸਿਲਕਿਆਰਾ ਅਤੇ ਬਾਰਕੋਟ ਨੂੰ ਜੋੜਨ ਵਾਲੀ ਇਹ ਸੁਰੰਗ 4.5 ਕਿਲੋਮੀਟਰ ਲੰਮੀ ਹੈ ਅਤੇ ਇਹ ਚਾਰ-ਧਾਮ ਆਲ ਵੈਦਰ ਰੋਡ ਦਾ ਹਿੱਸਾ ਹੈਇਸ ਸੁਰੰਗ ਦਾ ਸਿਲਕਿਆਰਾ ਵਾਲੇ ਪਾਸੇ ਤੋਂ 2.3 ਕਿਲੋਮੀਟਰ ਅਤੇ ਬਾਰਕੋਟ ਵਾਲੇ ਪਾਸੇ ਤੋਂ 1.75 ਕਿਲੋਮੀਟਰ ਹਿੱਸਾ ਪੂਰਾ ਹੋ ਚੁੱਕਾ ਹੈ12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਸਿਲਕਿਆਰਾ ਵਾਲੇ ਪਾਸੇ ਤੋਂ 205 ਮੀਟਰ ਤੋਂ 260 ਮੀਟਰ ਦੇ ਵਿਚਕਾਰ ਸੁਰੰਗ ਦਾ ਇੱਕ ਹਿੱਸਾ ਢਹਿ ਗਿਆਸੁਰੰਗ ਦਾ ਬਣਿਆ ਹੋਇਆ ਹਿੱਸਾ ਕਿਵੇਂ ਢਹਿ ਗਿਆ, ਇਸ ਬਾਰੇ ਵੀ ਵਿਚਾਰ ਕਰਨੀ ਬਣਦੀ ਹੈਸੁਰੰਗ ਵਿੱਚ ਕੰਮ ਕਰਦੇ ਮਜ਼ਦੂਰਾਂ ਅਨੁਸਾਰ ਸੁਰੰਗ ਦੇ ਢਹਿਣ ਤੋਂ ਦੋ ਤਿੰਨ ਦਿਨ ਪਹਿਲਾਂ ਜਦੋਂ ਉਹ ਇੱਕ ਜਾਲੀਦਾਰ ਗਾਰਡਰ ਨੂੰ ਹਟਾ ਰਹੇ ਸਨ, ਉਸ ਵੇਲੇ ਸੁਰੰਗ ਦੀ ਛੱਤ ਤੋਂ ਕੁਝ ਮਲਬਾ ਗਿਰਿਆ ਸੀਇਸ ਤੋਂ ਇਲਾਵਾ 11 ਨਵੰਬਰ ਦੀ ਰਾਤ ਨੂੰ ਕੰਕਰੀਟ ਦਾ ਇੱਕ ਟੁਕੜਾ ਵੀ ਛੱਤ ਤੋਂ ਗਿਰਿਆ ਸੀਉਨ੍ਹਾਂ ਨੇ ਇਸ ਬਾਰੇ ਆਪਣੇ ਸੀਨੀਅਰਾਂ ਨੂੰ ਸੂਚਿਤ ਵੀ ਕੀਤਾ ਸੀਇਸ ਤੋਂ ਪਹਿਲਾਂ ਕਿ ਕੁਝ ਕਾਰਵਾਈ ਕੀਤੀ ਜਾਂਦੀ, ਇਹ ਦੁਖਦ ਘਟਨਾ ਵਾਪਰ ਗਈ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸੁਰੰਗ ਦੀ ਛੱਤ ਦਾ ਜੋ ਹਿੱਸਾ 12 ਨਵੰਬਰ ਨੂੰ ਗਿਰਿਆ ਸੀ, ਉਹੀ ਹਿੱਸਾ ਪਹਿਲਾਂ 2019 ਵਿੱਚ ਵੀ ਗਿਰਿਆ ਸੀਇਸ ਸਾਲ ਮਾਰਚ ਦੇ ਮਹੀਨੇ ਵਿੱਚ ਵੀ ਇਸੇ ਸੁਰੰਗ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਸੀਉਸ ਵੇਲੇ ਪਾਣੀ ਦੇ ਨਾਲ ਸੁਰੰਗ ਦੀ ਛੱਤ ਤੋਂ ਮਲਬਾ ਵੀ ਗਿਰਨ ਲੱਗ ਪਿਆ ਸੀਉਸ ਸਮੇਂ ਇਸ ਘਟਨਾ ਦੇ ਮੁਕਾਬਲੇ ਬਹੁਤ ਘਟ ਮਲਬਾ ਗਿਰਿਆ ਸੀ ਅਤੇ ਕੋਈ ਵੀ ਮਜ਼ਦੂਰ ਉਸ ਦੀ ਲਪੇਟ ਵਿੱਚ ਨਹੀਂ ਆਇਆ ਸੀ

ਉੱਤਰਾਖੰਡ ਦੇ ਵਿਕਾਸ ਕਾਰਜਾਂ ਦੇ ਚੱਲਦਿਆਂ ਇਹ ਕੋਈ ਪਹਿਲੀ ਘਟਨਾ ਨਹੀਂ, ਜਦੋਂ ਮਜ਼ਦੂਰਾਂ ਜਾਂ ਉੱਤਰਾਖੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਅਤੇ ਉਨ੍ਹਾਂ ਦੀ ਜਾਨ ਉੱਤੇ ਬਣ ਆਈ ਹੋਵੇਟਿਹਰੀ ਹਾਈਡਰੋ ਪ੍ਰੋਜੈਕਟ ਬਣਨ ਸਮੇਂ 2 ਅਗਸਤ 2004 ਵਿੱਚ ਇੱਕ ਸੁਰੰਗ ਢਹਿ ਜਾਣ ਕਾਰਨ ਉਸ ਵਿੱਚ 80 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਵਿੱਚੋਂ 29 ਵਿਅਕਤੀਆਂ ਦੀ ਜਾਨ ਚਲੀ ਗਇ ਸੀ7 ਫਰਵਰੀ 2021 ਵਿੱਚ ਫਲੈਸ਼ ਫੱਲਡ ਆਉਣ ਨਾਲ ਤਪੋਦਨ ਵਿਸ਼ਨੂਗਾਡ ਹਾਈਡਰੋ ਪ੍ਰੋਜੈੱਕਟ ਦੀ ਇੱਕ ਸੁਰੰਗ ਵਿੱਚ ਫਸ ਜਾਣ ਕਾਰਨ 200 ਤੋਂ ਵਧ ਮਜ਼ਦੂਰਾਂ ਦੀ ਮੌਤ ਹੋ ਗਈ ਸੀ7 ਨਵੰਬਰ 2023 ਨੂੰ ਵੀ ਰਿਸ਼ੀਕੇਸ਼-ਕਰਨਪ੍ਰਯਾਗ ਰੇਲਵੇ ਲਾਈਨ ਦੀ ਉਸਾਰੀ ਅਧੀਨ ਸੁਰੰਗ ਵਿੱਚ ਰੱਖੇ ਰਸਾਇਣਾਂ ਨੂੰ ਅੱਗ ਲੱਗਣ ਨਾਲ ਲਗਭਗ 44 ਮਜਜ਼ਦੂਰ ਅੱਗ ਵਿੱਚ ਘਿਰ ਗਏ ਸਨ, ਮੌਕੇ ਸਿਰ ਅੱਗ ਉੱਤੇ ਕਾਬੂ ਪਾ ਕੇ ਉਨ੍ਹਾਂ ਨੂੰ ਬਚਾ ਲਿਆ ਗਿਆ ਸੀ

ਇਸ ਸਾਲ ਜਨਵਰੀ ਵਿੱਚ ਜੋਸ਼ੀਮੱਠ ਸ਼ਹਿਰ ਦੇ ਸੈਂਕੜੇ ਘਰਾਂ ਅਤੇ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਸਨ ਅਤੇ ਕੁਝ ਘਰ ਅਤੇ ਇਮਾਰਤਾਂ ਜ਼ਮੀਨ ਵਿੱਚ ਗਰਕਣ ਲੱਗ ਗਏ ਸਨ23 ਜਨਵਰੀ 2023 ਜੋਸ਼ੀਮੱਠ ਨੂੰ ਗਰਕਣ ਵਾਲਾ ਖੇਤਰ ਐਲਾਨ ਦਿੱਤਾ ਗਿਆ ਸੀ ਸਥਾਨਕ ਲੋਕਾਂ ਅਨੁਸਾਰ ਜੋਸ਼ੀਮੱਠ ਦੇ ਘਰਾਂ ਦੇ ਗਰਕਣ ਦਾ ਮੁੱਖ ਕਾਰਨ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਤਪੋਵਨ ਵਿਸ਼ਨੂਗਾਡ ਪਣਬਿਜਲੀ ਪ੍ਰੋਜੈੱਕਟ ਲਈ ਬਣਾਈ ਜਾ ਰਹੀ 12 ਕਿਲੋਮੀਟਰ ਲੰਮੀ ਸੁਰੰਗ ਸੀ ਜਿਸ ਨੇ ਜੋਸ਼ੀਮੱਠ ਦੇ ਘਰਾਂ ਦੇ ਥੱਲੇ ਤੋਂ ਜ਼ਮੀਨ ਗਰਕਾ ਦਿੱਤੀ ਹੈ

ਹੁਣ ਜਿਸ ਸੁਰੰਗ ਵਿੱਚ 41 ਮਜ਼ਦੂਰ ਫਸੇ ਹੋਏ ਸਨ ਇਹ ਸੁਰੰਗ ਚਾਰ-ਧਾਮ ਮਾਰਗ ਦਾ ਹੀ ਇੱਕ ਹਿੱਸਾ ਹੈਇਹ ਸੁਰੰਗ ਸਿਲਕਿਆਰਾ ਅਤੇ ਬਾਰਕੋਟ ਦੇ ਵਿਚਕਾਰਲੀ 25 ਕਿਲੋਮੀਟਰ ਦੂਰੀ ਨੂੰ ਘਟਾ ਕੇ ਸਿਰਫ਼ 4.5 ਕਿਲੋਮੀਟਰ ਕਰ ਦੇਵੇਗੀ ਅਤੇ ਇਸ ਫਾਸਲੇ ਨੂੰ ਪਾਰ ਕਰਨ ਵਿੱਚ ਇੱਕ ਘੰਟੇ ਦੀ ਥਾਂ ਸਿਰਫ 5 ਮਿੰਟ ਲੱਗਣਗੇਚਾਰ-ਧਾਮ ਮਾਰਗ ਦਾ ਉਦੇਸ਼ ਚਾਰ ਧਾਰਮਿਕ ਅਸਥਾਨਾਂ ਕੇਦਾਰਨਾਥ, ਬਦਰੀਨਾਥ, ਗੰਗਤੋਰੀ, ਅਤੇ ਯਮਨੋਤਰੀ ਨੂੰ ਆਪਸ ਵਿੱਚ ਜੋੜਨਾ ਹੈਉੱਤਰਾਖੰਡ ਇੱਕ ਪਹਾੜੀ ਰਾਜ ਹੈਸਰਦੀਆਂ ਵਿੱਚ ਇੱਥੇ ਬਰਫ਼ ਪੈਣ ਨਾਲ ਇਹ ਸਾਰੇ ਧਾਰਮਿਕ ਅਸਥਾਨ 6 ਮਹੀਨੇ ਬੰਦ ਰਹਿੰਦੇ ਹਨਹਰ ਮੌਸਮ ਵਿੱਚ ਇਨ੍ਹਾਂ ਧਾਰਮਿਕ ਅਸਥਾਨਾਂ ਉੱਤੇ ਪਹੁੰਚ ਬਣਾਉਣ ਲਈ ਚਾਰ-ਧਾਮ ਮਾਰਗ ਬਣਾਇਆ ਜਾ ਰਿਹਾ ਹੈਇਹ ਸੜਕ ਚਾਰ-ਮਾਰਗੀ ਬਣ ਰਹੀ ਹੈ ਅਤੇ ਇਸਦੀ ਕੁੱਲ ਲੰਮਾਈ ਲਗਭਗ 900 ਕਿਲੋਮੀਟਰ ਹੈ

ਚਾਰ-ਧਾਮ ਮਾਰਗ ਵਾਤਾਵਰਣ ਸੰਵੇਦਨਸ਼ੀਲ ਖੇਤਰ ਵਿੱਚੋਂ ਲੰਘਦਾ ਹੈਇਸ ਮਾਰਗ ਨੂੰ ਬਣਾਉਣ ਤੋਂ ਪਹਿਲਾਂ ਇਸਦੇ ਸਾਰੇ ਖੇਤਰ ਦਾ ਵਾਤਾਵਰਣ ਪ੍ਰਭਾਵ ਮੁਲਾਂਕਣ ਕਰਵਾਉਣਾ ਜ਼ਰੂਰੀ ਸੀ, ਪਰ ਇਸ ਮਾਰਗ ਨੂੰ ਬਣਾਉਣ ਲਈ ਇਸ ਨੂੰ 53 ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ 100 ਕਿਲੋਮੀਟਰ ਤੋਂ ਵੱਧ ਲੰਮੀ ਸੜਕ ਬਣਾਉਣ ਲਈ ਵਾਤਾਵਰਣ ਪ੍ਰਭਾਵ ਮੁਲਾਂਕਣ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਸਾਰੀ ਵਾਲਾ ਖੇਤਰ ਉਸ ਉਸਾਰੀ ਦੇ ਅਨੁਕੂਲ ਹੈ ਜਾਂ ਨਹੀਂਇਸ ਤੋਂ ਇਲਾਵਾ ਇਸ ਸੜਕ ਦੀ ਚੌੜਾਈ ਵੀ 12 ਮੀਟਰ ਰੱਖੀ ਜਾ ਰਹੀ ਹੈ, ਜਿਸ ਲਈ 24 ਮੀਟਰ ਚੌੜਾਈ ਤਕ ਦੀ ਜ਼ਮੀਨ ਦੀ ਲੋੜ ਹੋਵੇਗੀਪਹਾੜੀ ਇਲਾਕੇ ਵਿੱਚ ਜਿੰਨੀ ਜ਼ਿਆਦਾ ਕਟਾਈ ਹੋਵੇਗੀ, ਉੰਨੀ ਜ਼ਿਆਦਾ ਹੀ ਪਹਾੜਾਂ ਦੀ ਖਿਸਕਣ ਦੀ ਸੰਭਾਵਨਾ ਵਧ ਜਾਵੇਗੀ

ਉੱਤਰਾਖੰਡ ਰਾਜ ਕੁਦਰਤੀ ਤੌਰ ਉੱਤੇ ਬਹੁਤ ਸੋਹਣਾ ਹੈ ਅਤੇ ਇਹ ਕੁਦਰਤੀ ਸਰੋਤਾਂ ਨਾਲ ਵੀ ਭਰਪੂਰ ਹੈਭਾਰਤ ਅਤੇ ਰਾਜ ਸਰਕਾਰਾਂ ਇਸਦੀ ਕੁਦਰਤੀ ਸੁੰਦਰਤਾ ਅਤੇ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਵਾਤਾਵਰਣ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਇੱਥੇ ਚੌੜੀਆਂ ਸੜਕਾਂ, ਸੁਰੰਗਾਂ ਅਤੇ ਹਾਈਡਰੋਪਾਵਰ ਪ੍ਰੋਜੈਕਟਾਂ ਦਾ ਨਿਰਮਾਣ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਉੱਤਰਾਖੰਡ ਵਿੱਚ ਨਿਰਮਾਣ ਕਾਰਜ ਇੰਨੇ ਜ਼ਿਆਦਾ ਹੋ ਰਹੇ ਹਨ, ਜਿਹੜੇ ਇੱਥੋਂ ਦੇ ਪਹਾੜਾਂ ਦੇ ਝੱਲਣ ਦੀ ਸਮਰੱਥਾ ਤੋਂ ਜ਼ਿਆਦਾ ਹਨਸੜਕਾਂ, ਸੁਰੰਗਾਂ ਆਦਿ ਬਣਾਉਣ ਲਈ ਪਹਾੜਾਂ ਨੂੰ ਵਿਸਫੋਟਕ ਸਮੱਗਰੀ ਨਾਲ ਉਡਾ ਦਿੱਤਾ ਜਾਂਦਾ ਹੈ, ਜਿਸ ਕਾਰਨ ਪਹਾੜ ਆਪਣਾ ਸੰਤੁਲਨ ਖੋ ਬਹਿੰਦੇ ਹਨ ਅਤੇ ਥੱਲੇ ਨੂੰ ਖਿਸਕਣ ਲੱਗ ਜਾਂਦੇ ਹਨ

ਸਿਲਕਿਆਰਾ-ਬਾਰਕੋਟ ਵਾਲੀ ਸੁਰੰਗ ਬਣਾਉਣ ਤੋਂ ਪਹਿਲਾਂ ਇਸ ਖੇਤਰ ਦਾ ਵਾਤਾਵਰਣ ਪ੍ਰਭਾਵ ਮੁਲਾਂਕਣ ਕਰਵਾਇਆ ਗਿਆ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂਮਾਹਿਰਾਂ ਅਨੁਸਾਰ ਸੁਰੰਗ ਬਣਾਉਣ ਵੇਲੇ ਬਚਾ ਲਈ ਇੱਕ ਛੋਟੀ ਸੁਰੰਗ ਬਣਾਈ ਜਾਂਦੀ ਹੈ ਜਿਸ ਨੂੰ ਐਂਮਰਜੈਂਸੀ ਹਾਲਤਾਂ ਵੇਲੇ ਵਰਤਿਆ ਜਾਂਦਾ ਹੈ, ਪਰ ਇਸ ਸੁਰੰਗ ਵਿੱਚ ਬਚਾ ਸੁਰੰਗ ਦਾ ਵੀ ਕੋਈ ਅਤਾ-ਪਤਾ ਨਹੀਂ ਹੈਹੁਣ ਜਿਹੜੀਆਂ ਖਾਣ-ਪੀਣ, ਆਕਸੀਜਨ, ਅਤੇ ਮਜ਼ਦੂਰਾਂ ਦੇ ਬਚਾ ਲਈ ਪਾਈਪਾਂ ਪਾਈਆਂ ਜਾ ਰਹੀਆਂ ਹਨ, ਇਹ ਸਭ ਕੰਮ ਉਸ ਬਚਾ ਸੁਰੰਗ ਬਣਾਉਣ ਨਾਲ ਹੀ ਪੂਰੇ ਹੋ ਜਾਣੇ ਸਨਸਿਰਫ਼ ਇੱਕ ਘੰਟੇ ਦਾ ਸਫ਼ਰ ਘਟਾਉਣ ਲਈ 853 ਕਰੋੜ ਰੁਪਏ ਦਾ ਖ਼ਰਚ ਕਰਨ ਦੇ ਨਾਲ ਨਾਲ ਇੱਥੋਂ ਦੇ ਕੁਦਰਤੀ ਸਰੋਤਾਂ ਜੰਗਲ, ਜ਼ਮੀਨ, ਪਹਾੜਾਂ, ਹਵਾ, ਪਾਣੀ ਆਦਿ ਦਾ ਵੀ ਵੱਡੀ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈਇਸ ਸੁਰੰਗ ਵਿੱਚ ਕੰਮ ਕਰਦੇ ਮਜ਼ਦੂਰ, ਜਿਹੜੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਦੂਰ-ਦੂਰਾਡੀਆਂ ਥਾਵਾਂ ਤੋਂ ਆਏ ਹੋਏ ਹਨ, ਉਹ ਅਤੇ ਉਨ੍ਹਾਂ ਦੇ ਪਰਿਵਾਰ ਕਿੰਨੇ ਜ਼ਿਆਦਾ ਮਾਨਸਿਕ ਸੰਕਟ ਤੋਂ ਲੰਘ ਰਹੇ ਸਨ, ਉਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈਇਹ ਘਟਨਾ ਦੀਵਾਲੀ ਵਾਲੇ ਦਿਨ ਵਾਪਰੀ ਸੀ ਜਦੋਂ ਸਾਰਾ ਦੇਸ ਤਿਉਹਾਰ ਮਨਾ ਰਿਹਾ ਸੀ ਤਾਂ ਇਹ ਵਿਚਾਰੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਦੁੱਖ ਅਤੇ ਚਿੰਤਾ ਵਿੱਚ ਡੁੱਬੇ ਹੋਏ ਸਨ

ਉੱਤਰਾਖੰਡ ਰਾਜ ਹਿਮਾਲਿਆ ਪਹਾੜਾਂ ਵਿੱਚ ਵਸਿਆ ਹੋਇਆ ਹੈਇੱਥੋਂ ਦੇ ਪਹਾੜ ਹਾਲੇ ਉੱਭਰ ਰਹੇ ਹਨ ਜੋ ਬਹੁਤ ਹੀ ਸੰਵੇਦਨਸ਼ੀਲ ਹਨਇਸ ਸੁਰੰਗ ਦੇ ਸੰਦਰਭ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਦਾ ਜੋ ਹਿੱਸਾ ਗਿਰਿਆ ਹੈ, ਉਸ ਥਾਂ ਉੱਤੇ ਰੇਤ ਦੀ ਪਰਤ ਸੀ, ਜਿਨ੍ਹਾਂ ਥਾਵਾਂ ਉੱਤੇ ਪਾਈਪ ਅੜ ਰਹੇ ਹਨ, ਉਨ੍ਹਾਂ ਥਾਵਾਂ ਉੱਤੇ ਸਖ਼ਤ ਚਟਾਨਾਂ ਹਨਵੱਖੋ-ਵੱਖਰੇ ਥਾਵਾਂ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪਰਤਾਂ ਹਨ ਇਸਦੇ ਨਾਲ ਨਾਲ ਉੱਤਰਾਖੰਡ ਰਾਜ ਭੂਚਾਲ ਸੰਵੇਦਨਸ਼ੀਲ ਅਤੇ ਪਹਾੜ ਖਿਸਕਣ ਵਾਲੇ ਖੇਤਰ ਵਿੱਚ ਪੈਂਦਾ ਹੈਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਹੀ 1991 ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਸਨਇਸ ਤੋਂ ਬਾਅਦ ਚੰਮੌਲੀ ਵਿੱਚ ਆਏ ਭੂਚਾਲ ਵਿੱਚ ਵੀ ਸੈਂਕੜੇ ਲੋਕ ਮਰ ਗਏ ਸਨਜਿਓਲੋਜੀਕਲ ਸਰਵੇ ਆਫ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ ਉੱਤਰਾਖੰਡ ਦਾ 39 ਹਜ਼ਾਰ ਵਰਗ ਕਿਲੋਮੀਟਰ ਖੇਤਰ (72 ਫ਼ੀਸਦੀ) ਵਿੱਚ ਪਹਾੜ ਖਿਸਕਣ ਵਾਲਾ ਹੈਈਸਰੋ ਦੀ ਇੱਕ ਰਿਪੋਰਟ ਅਨੁਸਾਰ ਉੱਤਰਾਖੰਡ ਵਿੱਚ 1988 ਤੋਂ 2022 ਤਕ 11219 ਪਹਾੜ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ

ਅਜਿਹੇ ਖੇਤਰ ਜਿਹੜੇ ਹਰ ਪੱਖੋਂ ਸੰਵੇਦਨਸ਼ੀਲ ਹੋਣ, ਉੱਥੇ ਕਿਸੇ ਵੀ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਤਬਾਹੀ ਲਿਆਉਣ ਵਾਲੇ ਹੋ ਸਕਦੇ ਹਨਕੇਂਦਰ ਸਰਕਾਰ ਉੱਤਰਾਖੰਡ ਵਿੱਚ ਚਾਰ-ਮਾਰਗੀ ਸੜਕਾਂ ਬਣਾਉਣ ਲਈ ਦੇਸ ਦੀ ਸੁਰੱਖਿਆ ਦਾ ਹਵਾਲਾ ਵੀ ਦੇ ਰਹੀ ਹੈਕੇਂਦਰ ਸਰਕਾਰ ਅਨੁਸਾਰ ਚਾਰ-ਮਾਰਗੀ ਸੜਕਾਂ ਰਾਹੀਂ ਸੁਰੱਖਿਆ ਬਲ ਤੇਜ਼ੀ ਨਾਲ ਸਰਹੱਦ ਉੱਤੇ ਪਹੁੰਚ ਕੇ ਦੇਸ ਦੀ ਰਾਖੀ ਕਰ ਸਕਦੇ ਹਨ ਪਰ ਇੱਥੇ ਵੀ ਸੋਚਣਾ ਬਣਦਾ ਹੈ ਜੇਕਰ ਪਹਾੜ ਖਿਸਕਣ ਨਾਲ ਸੜਕਾਂ ਹੀ ਨਾ ਰਹੀਆਂ ਤਾਂ ਸੁਰੱਖਿਆ ਬਲ ਦੇਸ ਦੀ ਸੀਮਾ ਉੱਤੇ ਕਿਵੇਂ ਪਹੁੰਚਣਗੇ? ਸੁਰੰਗਾਂ ਦੇ ਢਹਿ ਜਾਣ ਦੀ ਸੂਰਤ ਵਿੱਚ ਫੌਜੀਆਂ ਨਾਲ ਭਰੇ ਹੋਏ ਟੱਰਕ ਵੀ ਸੁਰੰਗਾਂ ਵਿੱਚ ਦਬ ਸਕਦੇ ਹਨ ਇਸ ਲਈ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਉਸ ਤਰ੍ਹਾਂ ਦਾ ਹੀ ਕਰਨਾ ਚਾਹੀਦਾ ਹੈ ਜੋ ਚਿਰ-ਸਥਾਈ ਹੋਵੇਇਸ ਲਈ ਰਾਜ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸੰਵੇਦਨਸ਼ੀਲ ਖੇਤਰਾਂ ਵਿੱਚ ਵੱਡੇ ਵੱਡੇ ਪ੍ਰੋਜੈਕਟ ਲਗਾਉਣ ਤੋਂ ਪਹਿਲਾਂ ਭੂ-ਵਿਗਿਆਨੀਆਂ, ਵਾਤਾਵਰਣ ਮਾਹਿਰਾਂ, ਅਤੇ ਸਥਾਨਕ ਲੋਕਾਂ ਦੀ ਰਾਇ ਲੈਣਚਾਰ-ਧਾਮ ਮਾਰਗ ਉੱਤੇ ਬਣ ਰਹੀਆਂ ਸੁਰੰਗਾਂ ਦੀ ਚੰਗੀ ਤਰ੍ਹਾਂ ਵਿਗਿਆਨਕ ਜਾਂਚ ਕਰਵਾਉਣ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨਚਾਰ-ਧਾਮ ਮਾਰਗ ਬਹੁਤ ਹੀ ਸੰਵੇਦਨਸ਼ੀਲ ਖੇਤਰ ਵਿੱਚੋਂ ਲੰਘਦਾ ਹੈਇਸ ਲਈ ਇਸਦੇ ਹਰ ਟੁਕੜੇ ਦੀ ਵਿਗਿਆਨਕ ਅਤੇ ਭੂਗੋਲਿਕ ਜਾਂਚ ਤੋਂ ਬਾਅਦ ਹੀ ਇਸਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਨਾਲ ਪ੍ਰੋਜੈਕਟਾਂ ਵਿੱਚ ਕੰਮ ਕਰਨ ਵਾਲਿਆਂ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈਕਿਸੇ ਵੀ ਦੇਸ ਲਈ ਆਰਥਿਕ ਵਿਕਾਸ ਬਹੁਤ ਜ਼ਰੂਰੀ ਹੈ, ਪਰ ਉਹ ਵਿਕਾਸ ਮਨੁੱਖੀ ਜ਼ਿੰਦਗੀਆਂ ਦੀ ਬਿਹਤਰੀ ਲਈ ਹੋਵੇ

ਉੱਤਰਾਖੰਡ ਸਮੇਤ ਦੇਸ ਦੇ ਸਾਰੇ ਪਹਾੜੀ ਰਾਜਾਂ ਦੀ ਹੋਂਦ ਨੂੰ ਬਚਾਉਣ ਲਈ ਕੇਂਦਰ ਅਤੇ ਪਹਾੜੀ ਰਾਜਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹਾੜੀ ਰਾਜਾ ਵਿੱਚ ਵਿਕਾਸ ਉੱਥੋਂ ਦੀਆਂ ਭੂਗੋਲਿਕ ਅਤੇ ਜ਼ਮੀਨੀ ਹਾਲਤਾਂ ਦੇ ਅਨੁਸਾਰ ਹੋਵੇਪਹਾੜ ਖਿਸਕਣ, ਜ਼ਮੀਨ ਗਰਕਣ, ਅਤੇ ਸੁਰੰਗ ਢਹਿਣ ਦੀ ਹਾਲਤ ਵਿੱਚ ਲੋਕਾਂ ਨੂੰ ਭਾਰੀ ਮਾਨਸਿਕ, ਸਰੀਰਕ ਅਤੇ ਮਾਲੀ ਨੁਕਸਾਨ ਉਠਾਉਣਾ ਪੈਂਦਾ ਹੈਵਿਕਾਸ ਲੋਕਾਂ ਲਈ ਹੁੰਦਾ ਹੈ ਨਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਵਿਕਾਸ ਲਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4528)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਿੰਦਰ ਕੌਰ

ਡਾ. ਗੁਰਿੰਦਰ ਕੌਰ

Retd. Professor, (Dept Of Geography), Punjabi University Patiala, Punjab, India,
Phone: (91 - 94631 - 09647)
Email: (gurinder2005@yahoo.co.in)