SohanSChahal7ਉਸਨੇ ਔਰਤਾਂ ਨੂੰ ਪੁੱਛਿਆ“ਤੁਸੀਂ ਇਹ ਨਿਸ਼ਾਨ ਕਿਵੇਂ ਬਣਾਏ?” ਤਾਂ ਇੱਕ ਔਰਤ ਨੇ ਜਵਾਬ ਦਿੱਤਾ“ਪੁੱਤਰਇਹ ਨਿਸ਼ਾਨ ...
(4 ਦਸੰਬਰ 2023)
ਇਸ ਸਮੇਂ ਪਾਠਕ: 285.

 

(ਨਿਰੰਤਰ ਅਭਿਆਸ ਕਰਨ ਵਾਲਾ ਸਿਰੜੀ ਵਿਅਕਤੀ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਉੱਤੇ ਪਹੁੰਚ ਹੀ ਜਾਂਦਾ ਹੈ। ਇਸ ਦੇ ਸਬੂਤ ਵਜੋਂ ਪਾਠਕ ‘ਸਰੋਕਾਰ’ ਵਿੱਚ ਕੱਲ੍ਹ ਨੂੰ ਛਪਣ ਵਾਲੀ ਕਹਾਣੀ ‘ਮਾਸਟਰ ਬਣਨਾ ਕਿਤੇ ਸੌਖਾ’ ਪੜ੍ਹ ਸਕਣਗੇ। ਮੁੱਖ ਪਾਤਰ ਦੀ ਹੱਡ-ਬੀਤੀ ਨੂੰ ਕਹਾਣੀ ਰਾਹੀਂ ਚਿਤਰਣ ਲਈ ਨਾਂ-ਥਾਂ ਬਦਲੇ ਹੋਏ ਹਨ --- ਸੰਪਾਦਕ)


ਪਹਿਲਾਂ ਦੇ ਸਮਿਆਂ ਵਿੱਚ ਹੁਣ ਦੀ ਤਰ੍ਹਾਂ ਸਕੂਲ ਨਹੀਂ ਹੁੰਦੇ ਸਨ
, ਸਗੋਂ ਬੱਚੇ ਗੁਰੂ ਦੀ ਰਹਿਨੁਮਾਈ ਵਿੱਚ ਗੁਰੂਕੁਲ ਵਿੱਚ ਆਸ਼ਰਮ ਦੀ ਸੇਵਾ ਸੰਭਾਲ ਕਰਦੇ ਸਨ ਅਤੇ ਨਾਲ ਹੀ ਵਿੱਦਿਆ ਹਾਸਲ ਕਰਦੇ ਸਨਇੱਕ ਸਮੇਂ ਦੀ ਗੱਲ ਹੈ ਕਿ ਗੁਰੂਕੁਲ ਵਿੱਚ ਇੱਕ ਬੱਚਾ ਰਹਿੰਦਾ ਸੀ, ਜੋ ਦਿਮਾਗੀ ਤੌਰ ’ਤੇ ਕਮਜ਼ੋਰ ਸੀਉਹ ਆਪਣੀ ਪੂਰੀ ਜਮਾਤ ਵਿੱਚ ਸਭ ਤੋਂ ਕਮਜ਼ੋਰ ਸੀ ਅਤੇ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੀਦਸ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਕੁਝ ਵੀ ਸਿੱਖ ਨਹੀਂ ਪਾਇਆ ਸੀਉਸਦੇ ਸਾਰੇ ਦੋਸਤ ਉਸਦਾ ਮਜ਼ਾਕ ਉਡਾਉਂਦੇ ਸਨ ਅਤੇ ਉਸ ਨੂੰ ਵਰਦਰਾਜ (ਬਲਦਾਂ ਦਾ ਰਾਜਾ) ਕਹਿੰਦੇ ਸਨਉਸਦੇ ਸਾਰੇ ਦੋਸਤ ਅਗਲੀਆਂ ਜਮਾਤ ਵਿੱਚ ਚਲੇ ਗਏ ਪਰ ਉਹ ਅੱਗੇ ਨਹੀਂ ਵੱਧ ਸਕਿਆਉਸਦੇ ਗੁਰੂ ਜੀ ਨੇ ਵੀ ਅੰਤ ਵਿੱਚ ਹਾਰ ਕਬੂਲ ਕਰ ਲਈ ਅਤੇ ਉਸ ਨੂੰ ਕਿਹਾ, “ਪੁੱਤਰ, ਮੈਂ ਸਾਰੇ ਯਤਨ ਕਰ ਲਏ ਹਨਪੜ੍ਹਾਈ ਕਰਨਾ ਤੇਰੇ ਵੱਸ ਦੀ ਗੱਲ ਨਹੀਂ, ਹੁਣ ਚੰਗਾ ਹੋਵੇਗਾ ਕਿ ਤੂੰ ਇੱਥੇ ਆਪਣਾ ਸਮਾਂ ਬਰਬਾਦ ਨਾ ਕਰਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਉਨ੍ਹਾਂ ਦੇ ਕੰਮ ਵਿੱਚ ਮਦਦ ਕਰ।”

ਵਰਦਰਾਜ ਨੇ ਵੀ ਸੋਚਿਆ ਕਿ ਸ਼ਾਇਦ ਵਿੱਦਿਆ ਮੇਰੀ ਕਿਸਮਤ ਵਿੱਚ ਨਹੀਂ ਹੈ ਅਤੇ ਭਾਰੀ ਹਿਰਦੇ ਨਾਲ ਗੁਰੂਕੁਲ ਨੂੰ ਛੱਡ ਦਿੱਤਾ ਅਤੇ ਆਪਣੇ ਘਰ ਲਈ ਚੱਲ ਪਿਆਦੁਪਹਿਰ ਦਾ ਸਮਾਂ ਸੀ, ਉਸ ਨੂੰ ਰਸਤੇ ਵਿੱਚ ਪਿਆਸ ਲੱਗਣ ਲੱਗੀਆਲੇ-ਦੁਆਲੇ ਨਜ਼ਰ ਮਾਰੀ ਤਾਂ ਦੇਖਿਆ ਕਿ ਥੋੜ੍ਹੀ ਦੂਰੀ ’ਤੇ ਕੁਝ ਔਰਤਾਂ ਖੂਹ ਤੋਂ ਪਾਣੀ ਭਰ ਰਹੀਆਂ ਸਨਉਹ ਪਾਣੀ ਪੀਣ ਲਈ ਖੂਹ ਕੋਲ ਗਿਆਉਸ ਨੇ ਵੇਖਿਆ ਕਿ ਖੂਹ ਦੇ ਠੋਸ ਪੱਥਰਾਂ ਉੱਤੇ ਨਿਸ਼ਾਨ ਪਏ ਹੋਏ ਸਨਉਸਨੇ ਔਰਤਾਂ ਨੂੰ ਪੁੱਛਿਆ, “ਤੁਸੀਂ ਇਹ ਨਿਸ਼ਾਨ ਕਿਵੇਂ ਬਣਾਏ?” ਤਾਂ ਇੱਕ ਔਰਤ ਨੇ ਜਵਾਬ ਦਿੱਤਾ, “ਪੁੱਤਰ, ਇਹ ਨਿਸ਼ਾਨ ਖੂਹ ਵਿੱਚੋਂ ਪਾਣੀ ਖਿੱਚਣ ਵਾਲੀ ਇਸ ਨਰਮ ਰੱਸੀ ਦੇ ਉੱਪਰ ਥੱਲੇ ਚੱਲਣ ਕਾਰਨ ਇਹਨਾਂ ਠੋਸ ਪੱਥਰਾਂ ਉੱਤੇ ਬਣ ਗਏ ਹਨ।”

ਪਾਣੀ ਪੀਣ ਮਗਰੋਂ ਵਰਦਰਾਜ ਸੋਚਾਂ ਵਿੱਚ ਗੁਆਚ ਗਿਆਉਸ ਨੇ ਸੋਚਿਆ ਕਿ ਜਦੋਂ ਇੱਕ ਨਰਮ ਰੱਸੀ ਵਾਰ-ਵਾਰ ਚੱਲਣ ਨਾਲ ਠੋਸ ਪੱਥਰ ਉੱਤੇ ਡੂੰਘੇ ਨਿਸ਼ਾਨ ਬਣਾ ਸਕਦੀ ਹੈ ਤਾਂ ਮੈਂ ਨਿਰੰਤਰ ਅਭਿਆਸ ਨਾਲ ਗਿਆਨ ਕਿਉਂ ਨਹੀਂ ਹਾਸਲ ਕਰ ਸਕਦਾ? ਵਰਦਰਾਜ ਬੜੇ ਉਤਸ਼ਾਹ ਨਾਲ ਗੁਰੂਕੁਲ ਵਿੱਚ ਵਾਪਸ ਚਲਾ ਗਿਆ ਅਤੇ ਉਸਨੇ ਆਪਣੇ ਗੁਰੂ ਜੀ ਨੂੰ ਕਿਹਾ ਕਿ ਉਹ ਹੁਣ ਸਖ਼ਤ ਮਿਹਨਤ ਕਰੇਗਾ

ਵਰਦਰਾਜ ਨੇ ਅਣਥੱਕ ਮਿਹਨਤ ਕਰਨੀ ਸ਼ੁਰੂ ਕਰ ਦਿੱਤੀਗੁਰੂ ਜੀ ਵੀ ਖੁਸ਼ ਸਨ ਅਤੇ ਉਹਨਾਂ ਨੇ ਵਰਦਰਾਜ ਨੂੰ ਵਿੱਦਿਆ ਹਾਸਲ ਕਰਨ ਵਿੱਚ ਪੂਰਾ ਸਹਿਯੋਗ ਦਿੱਤਾਅੱਗੇ ਚੱਲ ਕੇ ਵਰਦਰਾਜ ਨੇ ਸੰਸਕ੍ਰਿਤ ਵਿਆਕਰਣ ਨੂੰ ਸਮਝਣ ਅਤੇ ਸਰਲ ਬਣਾਉਣ ਲਈ ‘ਲਘੁਸਿਧਾਂਤਕੌਮੁਦੀ’ ਦੀ ਰਚਨਾ ਕੀਤੀਬਾਅਦ ਵਿੱਚ ਇਹ ਵਰਦਰਾਜ ਸੰਸਕ੍ਰਿਤ ਵਿਆਕਰਨ ਦਾ ਮਹਾਨ ਵਿਦਵਾਨ ਬਣਿਆ

ਵਰਦਰਾਜ ਵਾਂਗ ਹੋਰ ਬਹੁਤ ਸਾਰੇ ਬੱਚੇ ਨੇ ਜਿਹਨਾਂ ਨੂੰ ਕਮਜ਼ੋਰ ਬੁੱਧੀ ਵਾਲੇ ਕਿਹਾ ਗਿਆ, ਪਰ ਉਹਨਾਂ ਆਪਣੀ ਸਖ਼ਤ ਮਿਹਨਤ ਅਤੇ ਅਭਿਆਸ ਨਾਲ ਸੰਸਾਰ ਵਿੱਚ ਆਪਣਾ ਨਾਂ ਰੌਸ਼ਨ ਕੀਤਾਉਹਨਾਂ ਵਿੱਚੋਂ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਵੀ ਇੱਕ ਸਨ

ਜੇਕਰ ਰੱਸੀ ਵਰਗੀ ਕੋਈ ਚੀਜ਼ ਪੱਥਰ ’ਤੇ ਬਾਰ ਬਾਰ ਚੱਲਣ ਨਾਲ ਆਪਣਾ ਨਿਸ਼ਾਨ ਬਣਾ ਸਕਦੀ ਹੈ ਤਾਂ ਅਸੀਂ ਮਨੁੱਖ ਲਗਾਤਾਰ ਅਭਿਆਸ ਕਰਕੇ ਆਪਣੀ ਮੰਜ਼ਿਲ ਕਿਉਂ ਨਹੀਂ ਹਾਸਲ ਕਰ ਸਕਦੇ? ਇਹ ਜ਼ਰੂਰੀ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ ਪਹਿਲੀ ਕੋਸ਼ਿਸ਼ ਵਿੱਚ ਹੀ ਕਾਮਯਾਬ ਹੋ ਜਾਈਏ ਪਰ ਅਭਿਆਸ ਅਤੇ ਸਿਰੜ ਅਜਿਹੇ ਗੁਣ ਹਨ ਜੋ ਅਸੰਭਵ ਨੂੰ ਵੀ ਸੰਭਵ ਬਣਾਉਂਦੇ ਹਨ। ਜੇਕਰ ਅਸੀਂ ਕੋਈ ਕੰਮ ਨਹੀਂ ਕਰ ਪਾਉਂਦੇ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਸ ਕੰਮ ਨੂੰ ਛੱਡ ਦੇਈਏ ਸਗੋਂ ਇਸਦਾ ਮਤਲਬ ਇਹ ਹੈ ਕਿ ਅਸੀਂ ਉਸ ਕੰਮ ਨੂੰ ਵਾਰ-ਵਾਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇੱਕ ਦਿਨ ਅਸੀਂ ਉਸ ਕੰਮ ਵਿੱਚ ਮਾਹਿਰ ਹੋ ਸਕੀਏਇਸ ਲਈ ਅਭਿਆਸ ਅਤੇ ਸਿਰੜ ਬਹੁਤ ਜ਼ਰੂਰੀ ਹੈ ਭਾਵੇਂ ਉਹ ਖੇਡਾਂ, ਪੜ੍ਹਾਈ ਜਾਂ ਹੋਰ ਕੁਝ ਵੀ ਹੋਵੇਤੁਸੀਂ ਅਭਿਆਸ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੇਇਸ ਲਈ ਨਿਰੰਤਰ ਅਭਿਆਸ, ਸਖ਼ਤ ਮਿਹਨਤ ਅਤੇ ਲਗਨ ਨਾਲ ਹੀ ਤੁਸੀਂ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਹੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4522)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਾ. ਸੋਹਨ ਸਿੰਘ ਚਾਹਲ

ਮਾ. ਸੋਹਨ ਸਿੰਘ ਚਾਹਲ

Nangal Dam, Rupnagar, Punjab, India.
Phone: (91 - 94639 - 50475)
Email: (sschahal123@gmail.com)