DavinderHionBanga72014 ਵਿੱਚ ਇਨ੍ਹਾਂ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਇਹ ਝੂਠੇ ਵਾਅਦੇ ਕੀਤੇ ਸਨ ਕਿ ...
(22 ਅਗਸਤ 2023)


ਜਦੋਂ ਤੋਂ ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਸੱਤਾ ਤੋਂ ਉਖਾੜਨ ਵਾਸਤੇ ਇੱਕ ਮਜ਼ਬੂਤ ਗਠਜੋੜ ਬਣਾਉਣ ਲਈ ਕਵਾਇਦ ਸ਼ੁਰੂ ਕੀਤੀ ਹੈ ਅਤੇ ਇਸਦੀ ਪਹਿਲੀ ਮੀਟਿੰਗ ਪਟਨਾ ਵਿੱਚ ਅਤੇ ਦੂਜੀ ਮੀਟਿੰਗ ਬੰਗਲੌਰ ਵਿਖੇ ਕਰਕੇ ਗਠਜੋੜ ਦਾ ਨਾਮ ਇੰਡੀਆ (ਇੰਡੀਅਨ ਨੈਸ਼ਨਲ ਡੈਵਲਪਮੈਂਟ ਇਨਕਲੂਸਿਵ ਅਲਾਇੰਸ) ਰੱਖਿਆ ਹੈ, ਉਸ ਦਿਨ ਤੋਂ ਹੀ ਭਾਜਪਾ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਨੀਂਦ ਹਰਾਮ ਹੋਈ ਪਈ ਹੈ
ਦੂਜੇ ਪਾਸੇ ਮਾਨਯੋਗ ਸੁਪਰੀਮ ਕੋਰਟ ਦੇ ਬੇਹੱਦ ਇਮਾਨਦਾਰ ਮੁੱਖ ਜੱਜ ਸ਼੍ਰੀ ਚੰਦਰਚੂੜ ਸਾਹਿਬ ਨੇ ਮੋਦੀ-ਸ਼ਾਹ ਨੂੰ ਸੰਵਿਧਾਨ ਦਾ ਸ਼ੀਸ਼ਾ ਦਿਖਾ-ਦਿਖਾ ਕੇ ਨੱਕ ਵਿੱਚ ਦਮ ਕੀਤਾ ਹੋਇਆ ਹੈਤੀਜੇ ਪਾਸੇ ਕਰਨਾਟਕ, ਹਿਮਾਚਲ ਵਿੱਚ ਹੋਈ ਕਰਾਰੀ ਹਾਰ ਅਤੇ ਸਿਰ ਖੜ੍ਹੀਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤਿਲੰਗਾਨਾ ਵਿਧਾਨ ਸਭਾ ਚੋਣਾਂ ਦੀ ਫਿਕਰਮੰਦੀ ਅਤੇ ਚੌਥੇ ਪਾਸੇ ਨੇੜੇ ਆ ਰਹੀਆਂ 2024 ਦੀਆਂ ਲੋਕਸਭਾ ਚੋਣਾਂ ਨੇ ਚੁਫੇਰੇ ਘੇਰਾ ਪਾ ਰੱਖਿਆ ਹੈ ਅਜਿਹੀ ਭਿਆਨਕ ਸਥਿਤੀ ਵਿੱਚੋਂ ਕਿਵੇਂ ਬਾਹਰ ਨਿਕਲਿਆ ਜਾਵੇ, ਇਸ ਜੋੜੀ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾਕਿਉਂਕਿ 2014 ਦੀ ਚੋਣ ਤਾਂ ਦੇਸ਼ ਵਿੱਚ ਉੱਠੀ ਕਾਂਗਰਸ ਸਰਕਾਰ ਦੀਆਂ ਕੁਝ ਅਸਫਲਤਾਵਾਂ ਵਿਰੁੱਧ ਲਹਿਰ ਨੂੰ ਵਰਤ ਲੋਕ ਲੁਭਾਊ ਨਾਅਰੇ (ਜੁਮਲੇ) ਜਿਵੇਂ ਕਿ ਅੱਛੇ ਦਿਨ, ਕਾਲਾ ਧਨ ਵਾਪਸ ਲਿਆ ਕੇ ਹਰੇਕ ਦੇ ਖਾਤੇ ਵਿੱਚ 15 ਲੱਖ ਰੁਪਏ, ਹਰ ਸਾਲ ਢਾਈ ਕਰੋੜ ਨੌਕਰੀ, ਕਿਸਾਨਾਂ ਦੀ ਆਮਦਨ ਦੁੱਗਣੀ, ਆਦਿ ਪਰੋਸ ਕੇ ਅਤੇ ਫਿਰ 2019 ਦੀ ਚੋਣ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ (ਜਾਂ ਕਰਵਾਏ ਗਏ? ਜਿਸ ਪਰਦਾ ਫਾਸ਼ ਖੁਦ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਕਰ ਰਹੇ ਹਨ) ਫੌਜੀ ਜਵਾਨਾਂ ਦੀ ਕੁਰਬਾਨੀ ਦੇ ਨਾਮ ’ਤੇ ਵੋਟਾਂ ਬਟੋਰ ਕੇ ਸੱਤਾ ’ਤੇ ਕਾਬਜ਼ ਹੋਈ ਹਾਕਮ ਧਿਰ ਨੂੰ ਹਰੇਕ ਖੇਤਰ ਵਿੱਚ ਬੁਰੀ ਤਰ੍ਹਾਂ ਫੇਲ ਹੋਣ ਤੋਂ ਬਾਅਦ ਨਹੀਂ ਔਹੜ ਰਿਹਾ ਕਿ ਇਸ ਵਾਰ ਅਜਿਹਾ ਕਿਹੜਾ ਡਰਾਮਾ ਖੇਡਿਆ ਜਾਵੇ, ਜਿਸ ਨਾਲ ਤੀਜੀ ਵਾਰ ਵੀ ਹਕੂਮਤ ਦਾ ਅਨੰਦ ਮਾਣਿਆ ਜਾਵੇਭਾਜਪਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਿਛਲੀ ਵਾਰ 37 ਫੀਸਦੀ ਵੋਟਾਂ ਲੈ ਕੇ ਵੀ ਬਹੁਤ ਅਸਾਨੀ ਨਾਲ ਸੱਤਾ ਹਾਸਲ ਕਰ ਲਈ ਸੀ ਕਿਉਂਕਿ ਉਸ ਵਕਤ 63 ਫੀਸਦੀ ਵੋਟਾਂ ਲੈਣ ਵਾਲੀਆਂ ਵਿਰੋਧੀ ਪਾਰਟੀਆਂ ਅਲੱਗ-ਥਲੱਗ ਬਿਖਰੀਆਂ ਹੋਈਆਂ ਸਨ ਪਰ ਇਸ ਵਕਤ ਉਹ ਮਜ਼ਬੂਤੀ ਨਾਲ ਏਕਤਾ ਕਰਕੇ 300 ਦੇ ਕਰੀਬ ਹਲਕਿਆਂ ਵਿੱਚ ਇੱਕ ਦੇ ਮੁਕਾਬਲੇ ਇੱਕ ਉਮੀਦਵਾਰ ਦੇਣ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਜਿਸ ਕਾਰਨ ਭਾਜਪਾ ਨੂੰ ਕਰਾਰੀ ਹਾਰ ਦਾ ਡਰ ਸਤਾ ਰਿਹਾ ਹੈਵਿਰੋਧੀ ਪਾਰਟੀਆਂ ਦੀ ਦਿਨੋ-ਦਿਨ ਵਧ ਰਹੀ ਤਾਕਤ, ਲੋਕ ਮੁੱਦਿਆਂ ਉੱਤੇ ਗਭੀਰ ਲਾਮਬੰਦੀ ਅਤੇ ਮੋਦੀ ਸਰਕਾਰ ਦੇ ਨਕਾਰਾ ਅਤੇ ਫੇਲ ਹੋ ਚੁੱਕੇ 10 ਸਾਲ ਦੇ ਤਾਨਾਸ਼ਾਹੀ ਕਾਰਜਕਾਲ ਨੂੰ ਲੋਕਾਂ ਵਿੱਚ ਨੰਗਿਆਂ ਕਰਨ ਲਈ ਉਲੀਕੀ ਜਾ ਰਹੀ ਰਣਨੀਤੀ ਨੂੰ ਦੇਖਦੇ ਹੋਏ ਆਰ ਐੱਸ ਐੱਸ ਤੇ ਭਾਜਪਾ ਜਾਂਚ ਏਜੰਸੀਆਂ (ਈਡੀ, ਸੀਡੀ, ਸੀ ਬੀ ਆਈ, ਆਈ ਟੀ) ਦੀ ਵਿਰੋਧੀ ਪਾਰਟੀਆਂ ਖਿਲਾਫ ਖੁੱਲ੍ਹੀ ਦੁਰਵਰਤੋਂ ਕਰਨ ਉਪਰੰਤ ਹੁਣ ਅੰਦਰਖਾਤੇ ਚੋਣਾਂ ਤੋਂ ਪਹਿਲਾਂ ਹੌਲੀ-ਹੌਲੀ ਪੂਰੇ ਦੇਸ਼ ਵਿੱਚ ਫਿਰਕੂ ਹਿੰਸਾ ਭੜਕਾਉਣ ਦੇ ਆਪਣੇ ਆਖਰੀ ਹਥਿਆਰ ਚਲਾਉਣ ਲਈ ਘਿਨਾਉਣੇ ਮਨਸੂਬੇ ਤਿਆਰ ਕਰ ਰਹੀ ਹੈ ਜਿਸਦੇ ਪ੍ਰਤੱਖ ਸਬੂਤ ਮਨੀਪੁਰ, ਹਰਿਆਣਾ, ਯੂਪੀ ਅਤੇ ਮਹਾਰਾਸ਼ਟਰ ਵਿੱਚ ਦਿਖਾਈ ਦੇਣ ਲੱਗ ਪਏ ਹਨਲੱਗ ਰਿਹਾ ਹੈ ਕਿ ਭਾਜਪਾ ਕੋਲ ਹੁਣ ਇੰਡੀਆ ਗਠਜੋੜ ਦਾ ਮੁਕਾਬਲਾ ਕਰਨ ਵਾਸਤੇ ਇੰਡੀਆ ਨੂੰ ਫਿਰਕੂ ਅੱਗ ਦੀ ਭੱਠੀ ਵਿੱਚ ਝੋਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ

ਇਸ ਭਿਆਨਕ ਤਬਾਹੀ ਤੋਂ ਦੇਸ਼ ਨੂੰ ਬਚਾਉਣ ਲਈ ਹੁਣ ਇੰਡੀਆ ਗਠਜੋੜ ਦੀ ਜ਼ਿੰਮੇਵਾਰੀ ਹੋਰ ਵੀ ਬਹੁਤ ਵਧ ਗਈ ਹੈ ਕਿ ਉਹ ਹੁਣ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਰਾਜਨੀਤਕ ਚੇਤਨਾ ਪ੍ਰਦਾਨ ਕਰਨ ਲਈ ਸਰਗਰਮੀਆਂ ਨੂੰ ਤੇਜ਼ ਕਰਨ ਤਾਂ ਜੋ ਭਾਜਪਾ ਦੇ ਸਿਰਫ਼ ਚੋਣਾਂ ਜਿੱਤਣ ਲਈ ਦੇਸ਼ ਨੂੰ ਤਬਾਹ ਅਤੇ ਬਰਬਾਦ ਕਰਨ ਦੇ ਖਤਰਨਾਕ ਇਰਾਦਿਆਂ ਨੂੰ ਤਹਿਸ-ਨਹਿਸ ਕਰਦਿਆਂ ਮਹਾਨ ਭਾਰਤ ਨੂੰ ਉਜੜਣ ਤੋਂ ਬਚਾਇਆ ਜਾ ਸਕੇਆਸ ਕਰਦੇ ਹਾਂ ਭਾਰਤ ਦੇ ਅਮਨ ਪਸੰਦ ਲੋਕ ਇਸ ਨਾਜ਼ੁਕ ਹਾਲਾਤ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਅਤੇ ਫਿਰਕਾਪ੍ਰਸਤੀ ਦੀ ਜੜ੍ਹ ਪੁੱਟਦੇ ਹੋਏ ਇਸ ਬਿਮਾਰੀ ਦੀ ਜਨਮਦਾਤਾ ਆਰ ਐੱਸ ਐੱਸ ਅਤੇ ਭਾਜਪਾ ਨੂੰ ਕਰਾਰੀ ਹਾਰ ਦਿੰਦੇ ਹੋਏ ਇੰਡੀਆ ਗਠਬੰਧਨ ਅਤੇ ਇੰਡਿਆ ਦੀ ਜਿੱਤ ਜਿਸ ਵਿੱਚ ਸਾਡੇ ਬੱਚਿਆਂ ਦੇ ਸੁਨਹਿਰੀ ਭਵਿੱਖ, ਜਨਤੰਤਰ-ਗਣਰਾਜ ਅਤੇ ਪਵਿੱਤਰ ਸੰਵਿਧਾਨ ਦੀ ਜਿੱਤ ਹੈ, ਨੂੰ ਪੂਰਨ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦੇਣਗੇਉਮੀਦ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਗਠਜੋੜ ਤੋਂ ਬਾਹਰ ਘੁੰਮ ਰਹੀਆਂ ਵਿਰੋਧੀ ਪਾਰਟੀਆਂ ਬਸਪਾ, ਬੀਜੂ ਜਨਤਾ ਦਲ, ਤੇਲਗੂ ਦੇਸ਼ਮ ਪਾਰਟੀ, ਅਨੈਲੋ, ਸਮਾਜਵਾਦੀ ਜਨਤਾ ਦਲ ਤੇ ਬੀ ਐੱਸ ਆਰ ਆਦਿ ਪਾਰਟੀਆਂ ਵੀ ਇੰਡੀਆ ਗਠਜੋੜ ਦਾ ਹਿੱਸਾ ਬਣ ਕੇ, ਇੱਕ ਅਗਾਂਹਵਧੂ ਬਦਲ ਲਿਆ ਕੇ ਇੱਕ ਬੇਹਤਰੀਨ ਤੇ ਸੁਰੱਖਿਅਤ ਭਾਰਤ ਦਾ ਨਿਰਮਾਣ ਕਰਨ ਲਈ ਲੋਕ ਲਹਿਰ ਦੀ ਉਸਾਰੀ ਕਰਨਗੀਆਂ

**

ਪਬਲਿਕ ਹੈ ਜਨਾਬ, ਇਹ ਸਭ ਜਾਣਦੀ ਹੈ

ਜਿਵੇਂ ਕੋਈ ਬੇਹੱਦ ਨਲਾਇਕ ਬੱਚਾ ਸਕੂਲ ਜਾਣ ਦੀ ਬਜਾਏ ਆਪਣੇ ਆਵਾਰਾ ਦੋਸਤਾਂ ਨਾਲ ਸਿਨੇਮਾ ਜਾ ਕੇ ਫਿਲਮ ਦੇਖ ਕੇ ਜਾਂ ਸਾਰਾ ਦਿਨ ਮੌਜ ਮਸਤੀ ਕਰਕੇ ਘਰ ਪਹੁੰਚਦਾ ਹੈ ਤਾਂ ਉਹ ਆਪਣੇ ਸਖਤ ਅਤੇ ਅਸੂਲੀ ਮਾਂ-ਬਾਪ ਤੋਂ ਬਚਣ ਲਈ ਕਈ ਕਿਸਮ ਦੇ ਝੂਠ ਬੋਲ ਕੇ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਸੇ ਤਰ੍ਹਾਂ ਹੀ ਬੀਤੇ ਦਹਾਕੇ ਤੋਂ ਭਾਰਤ ਦੀ ਸੱਤਾ ਚਲਾ ਰਹੇ ਭਾਜਪਾ ਦੇ ਆਗੂ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਦੀਆਂ ਸਰਕਾਰੀ ਜਾਇਦਾਦ (ਪਬਲਿਕ ਅਦਾਰੇ) ਆਪਣੇ ਗਿਣੇ-ਚੁਣੇ ਮਿੱਤਰਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਐਸ਼-ਪ੍ਰਸਤੀ ਕਰ ਰਹੇ ਹਨ, ਲੋਕਾਂ ਦੇ ਹੱਕਾਂ-ਹਿਤਾਂ ਨਾਲ ਖਿਲਵਾੜ ਕਰਨ ਵਿੱਚ ਲੱਗੇ ਹੋਏ ਹਨਜਦੋਂ-ਜਦੋਂ ਇਨ੍ਹਾਂ ਨੂੰ ਸੰਸਦ ਦੇ ਅੰਦਰ ਜਾਂ ਬਾਹਰ ਵਿਰੋਧੀ ਪਾਰਟੀਆਂ ਜਾਂ ਫਿਰ ਦੇਸ਼ ਦੀ ਆਮ ਜਨਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਫਿਰ ਇਹ ਆਪਣੀਆਂ ਕੁਰੀਤੀਆਂ, ਬੇ-ਈਮਾਨੀਆਂ ਅਤੇ ਨਲਾਇਕੀ ਉੱਤੇ ਪਰਦਾ ਪਾਉਣ ਲਈ ਅਨੇਕ ਪ੍ਰਕਾਰ ਦੇ ਵੱਡੇ-ਵੱਡੇ ਝੂਠ ਦੇ ਪਟਾਰੇ ਖੋਲ੍ਹ ਕੇ ਬੈਠ ਜਾਂਦੇ ਹਨ ਪਰ ਹੁਣ ਇਨ੍ਹਾਂ ਵੱਲੋਂ ਬੋਲਿਆ ਹਰੇਕ ਝੂਠ ‘ਇੰਟਰਨੈੱਟ ਦੇ ਯੁੱਗ’ ਵਿੱਚ ਤੁਰੰਤ ਹੀ ਫੜਿਆ ਜਾਣ ਅਤੇ ਬੇ-ਨਕਾਬ ਹੋਣ ਲੱਗ ਪਿਆ ਹੈ

ਅਸਲ ਵਿੱਚ ਝੂਠ ਦੀ ਬੁਨਿਆਦ ’ਤੇ ਬਣੀ ਸਰਕਾਰ ਤੋਂ ਫਰੇਬ-ਛੱਲ ਤੋਂ ਸਿਵਾਏ ਹੋਰ ਆਸ ਕੀ ਕੀਤੀ ਜਾ ਸਕਦੀ ਹੈ? 2014 ਵਿੱਚ ਇਨ੍ਹਾਂ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਇਹ ਝੂਠੇ ਵਾਅਦੇ ਕੀਤੇ ਸਨ ਕਿ ‘ਚੰਗੇ ਦਿਨ ਆਉਣਗੇ’, ‘ਸਵਿੱਸ ਬੈਂਕਾਂ ਵਿੱਚੋਂ ਕਾਲਾ ਧੰਨ ਵਾਪਸ ਲਿਆ ਕੇ ਸਭ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਵਾਏ ਜਾਣਗੇ, ਬੇ-ਰੁਜ਼ਗਾਰ ਨੌਜਵਾਨਾਂ ਨੂੰ ਹਰ ਸਾਲ ਢਾਈ ਕਰੋੜ ਨੌਕਰੀਆਂ ਦਿੱਤੀ ਜਾਣਗੀਆਂ, ਕਿਸਾਨਾਂ ਦੀ ਆਮਦਨ ਦੁੱਗਣੀ ਅਤੇ ਪਹਿਲੀ ਹੀ ਮੀਟਿੰਗ ਵਿੱਚ ਕਰਜ਼ੇ ਮੁਆਫ ਕੀਤੇ ਜਾਣਗੇ ਅਤੇ ਬੇ-ਘਰਾਂ ਨੂੰ ਘਰ ਦੇਣੇ, ਰੁਪਏ ਨੂੰ ਡਾਲਰ ਦੇ ਬਰਾਬਰ ਕਰਨਾ, ‘ਬਹੁਤ ਹੋਈ ਮਹਿੰਗਾਈ ਦੀ ਮਾਰ ਇਸ ਵਾਰ ਮੋਦੀ ਸਰਕਾਰ’, ‘ਸਭ ਦਾ ਸਾਥ ਸਭ ਦਾ ਵਿਕਾਸ’, ਇਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਤਾਂ ਕੀ ਹੋਣਾ ਸੀ ਸਗੋਂ ਹਾਲਤ ਹੋਰ ਵੀ ਵਿਗੜ ਗਈ ਹੈ। ਇੱਕ ਹੋਰ ਨਾਅਰਾ ਇਨ੍ਹਾਂ ਨੇ 56 ਇੰਚ ਦੀ ਛਾਤੀ ਥਾਪੜ-ਥਾਪੜ ਕੇ ਲਾਇਆ ਸੀ ਕਿ ਸਾਰੇ ਭ੍ਰਿਸ਼ਟਾਚਾਰੀ ਸੰਸਦ ਦੀ ਬਜਾਏ ਜੇਲ੍ਹ ਵਿੱਚ ਜਾਣਗੇ ਪਰ ਹੋਇਆ ਉਲਟਾ ਕਿ ਇਹ ਸਾਰੇ ਜੇਲ੍ਹ ਦੀ ਬਜਾਏ ਭਾਜਪਾ ਵਿੱਚ ਚਲੇ ਗਏ

2019 ਦੀਆਂ ਆਮ ਚੋਣਾਂ ਵਿੱਚ ਤਾਂ ਇਹ ਨਿਕੰਮੇ ਆਗੂਆਂ ਨੇ ‘ਪੁਲਵਾਮਾ (ਜੰਮੂ-ਕਸ਼ਮੀਰ) ਵਿੱਚ ਹੋਏ 44 ਸ਼ਹੀਦ ਸੈਨਿਕ ਜਵਾਨਾਂ ਦੀ ਸ਼ਹਾਦਤ ਨੂੰ ਵਰਤ ਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ ਅਤੇ ਇਹ ਕੁਰਬਾਨੀਆਂ ਬਦੌਲਤ ਉੱਠੀ ਹਮਦਰਦੀ ਦਾ ਖੂਬ ਲਾਹਾ ਲੈਣ ਵਿੱਚ ਸਫਲ ਹੋ ਗਏਪ੍ਰੰਤੂ ਜੰਮੂ ਕਸ਼ਮੀਰ ਦੇ ਉਸ ਵੇਲੇ ਦੇ ਰਾਜਪਾਲ ਸਤਿਆਪਾਲ ਮਲਿਕ ਵੱਲੋਂ ਪੁਲਵਾਮਾਂ ਹਮਲੇ ਦੇ ਜ਼ਿੰਮੇਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਠਹਿਰਾਏ ਜਾਣ ਨਾਲ ਲੋਕਾਂ ਵਿੱਚ ਗੰਭੀਰ ਸ਼ੰਕਾਵਾਂ ਦਾ ਵਿਸ਼ਾ ਬਣਿਆ ਹੋਇਆ ਹੈਇਹ ਵੀ ਸ਼ਾਇਦ ਪਹਿਲੀ ਵਾਰ ਹੀ ਹੈ ਕਿ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਲੋਕਤੰਤਰ ਦੇ ਮੰਦਰ ਸੰਸਦ ਭਵਨ ਵਿੱਚ ਵੀ ਸਰਕਾਰ ਵੱਲੋਂ ਬੜੇ ਫਖਰ ਨਾਲ ਝੂਠ ’ਤੇ ਝੂਠ ਬੋਲਿਆ ਜਾ ਰਿਹਾ ਹੈਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਲਾਵਤੀ ਨੂੰ ਸੁਖ-ਸਹੂਲਤਾਂ ਦੇਣ ਬਾਰੇ ਅਤੇ ਮੋਦੀ ਵੱਲੋਂ “ਦਰਭੰਗਾ (ਬਿਹਾਰ) ਵਿੱਚ ਏਮਜ਼ ਹਸਪਤਾਲ ਬਣਾਇਆ ਗਿਆ ਹੈ, ਵਰਗੇ ਮਹਾਂ-ਝੂਠੇ ਦਾਅਵਿਆਂ ਦਾ ਪੋਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੇ ਨਾਲੋ-ਨਾਲ ਹੀ ਖੋਲ੍ਹ ਦਿੱਤਾ ਹੈ

‘ਇਹ ਮੋਦੀ ਹੈ ਡਰਦਾ ਨਹੀਂ’ ਸਟੇਜਾਂ ’ਤੇ ਛਾਤੀ ਪਿੱਟ-ਪਿੱਟ ਕੇ ਕਹਿਣ ਵਾਲੇ ਹੁਣ ਆ ਰਹੀਆਂ 2024 ਦੀਆਂ ਆਮ ਚੋਣਾਂ ਵਿੱਚ ਦਿਖਾਈ ਦੇ ਰਹੀ ਹਾਰ ਅਤੇ ਵਿਰੋਧੀ ਪਾਰਟੀਆਂ ਦਾ ਦਿਨੋ-ਦਿਨ ਮਜ਼ਬੂਤ ਹੋ ਰਿਹਾ “ਇੰਡੀਅਨ ਡੈਵਲਪਮੈਂਟ ਇਨਕਲੂਸਿਵ ਅਲਾਇੰਸ” (ਇੰਡੀਆ) ਦਾ ਗੰਭੀਰ ਡਰ ਭਾਜਪਾ ਆਗੂਆਂ ਦੇ ਚਿਹਰਿਆਂ ’ਤੇ ਝਲਕਦਾ ਸਾਫ ਦਿਖਾਈ ਦੇ ਰਿਹਾ ਹੈ ਇਸੇ ਵਜਾਹ ਕਾਰਨ ਨਰਿੰਦਰ ਮੋਦੀ ਅਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੇ ਭਾਸ਼ਣ ਦੌਰਾਨ (ਬਿਨ ਬੁਲਾਏ ਮਹਿਮਾਨ ਵਾਂਗ) ਖੁਦ ਨੂੰ ਖੁਦ ਹੀ 2024 ਦਾ ਪ੍ਰਧਾਨ ਮੰਤਰੀ ਐਲਾਨਦੇ ਹੋਏ ਲੋਕਤੰਤਰ ਦੀ ਤੌਹੀਨ ਕਰਨ ਦੀ ਹਿਮਾਕਤ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇਪ੍ਰਧਾਨ ਮੰਤਰੀ ਮੋਦੀ ਖੁਦ ਨੂੰ ਕਿਸਾਨ ਅੰਦੋਲਨ ਸਮੇਂ ਸਮੇਤ ਅਨੇਕਾਂ ਵਾਰ ਘੁਮੰਡੀ ਸਾਬਤ ਕਰ ਚੁੱਕੇ ਹੋਣ ਦੇ ਬਾਵਜੂਦ ਵੀ ਵਿਰੋਧੀ ਧਿਰ ਦੇ ਗਠਜੋੜ “ਇੰਡੀਆ” ਨੂੰ ‘ਘੁਮੰਡੀਆ’ ਪੁਕਾਰ ਕੇ ਆਪਣੇ ਪਾਪ ਧੋਣ ਦੀ ਨਾਕਾਮ ਕੋਸ਼ਿਸ਼ ਵਿੱਚ ਮਗਨ ਹੈਫਿਰ ਇਹ ਵੀ ਤਾਂ ਡਰ ਦੀ ਹੀ ਨਿਸ਼ਾਨੀ ਹੈ ਜੋ ਕਿ ਚੋਣ ਕਮਿਸ਼ਨ ਦੀ ਕਮੇਟੀ ਸੁਪਰੀਮ ਕੋਰਟ ਦੇ ਚੀਫ ਜੱਜ ਦਾ ਨਾਮ ਹਟਾ ਕੇ ਮਨ ਮਰਜ਼ੀ ਨਾਲ ਆਪਣੇ ਕਿਸੇ ਚਹੇਤੇ ਦੀ ਨਿਯੁਕਤੀ ਦਾ ਰਾਹ ਸਾਫ ਕਰਨ ਦੇ ਮਨੋਰਥ ਨਾਲ ਤਿੰਨ ਮੈਂਬਰੀ ਕਮੇਟੀ ਬਣਾਉਣ, ਜਿਸ ਵਿੱਚ ਪ੍ਰਧਾਨ ਮੰਤਰੀ, ਇੱਕ ਹੋਰ ਕੈਬਨਿਟ ਮੰਤਰੀ ਅਤੇ ਤੀਜਾ ਸੰਸਦ ਵਿੱਚ ਵਿਰੋਧੀ ਧਿਰ ਦਾ ਨੇਤਾ ਹੋਵੇ, ਤਹਿਤ ਬਿੱਲ ਪਾਸ ਕਰਵਾਇਆ ਜਾ ਰਿਹਾ ਹੈਇੱਥੋਂ ਤਕ ਕਿ ਚੋਣਾਂ ਜਿੱਤਣ ਲਈ ਦੇਸ਼ ਅੰਦਰ ਫਿਰਕੂ ਦੰਗੇ ਭੜਕਾਉਣ ਦੀਆਂ ਕੋਸ਼ਿਸ਼ਾਂ ਵੀ ਨਿਰੰਤਰ ਜਾਰੀ ਹਨਜੋ ਪ੍ਰਧਾਨ ਮੰਤਰੀ ਦਸ ਸਾਲ ਵਿੱਚ ਇੱਕ ਵਾਰ ਵੀ ਸਵਾਲਾਂ ਦੇ ਡਰੋਂ ਪ੍ਰੈੱਸ ਵਾਰਤਾ ਕਰਨ ਦੀ ਹਿੰਮਤ ਨਾ ਰੱਖਦਾ ਹੋਵੇ, ਉਹ ਕਿੰਨਾ ਕੁ ਬਹਾਦਰ ਹੋ ਸਕਦਾ ਹੈ, ਸਬੂਤ ਦੀ ਲੋੜ ਨਹੀਂ ਹੁੰਦੀਪਰ ਹੁਣ ਵਕਤ ਮੋਦੀ ਮੰਡਲੀ ਦੇ ਹੱਥੋਂ ਨਿਕਲ ਗਿਆ ਜਾਪਦਾ ਹੈ ਜਿੰਨੇ ਮਰਜ਼ੀ ਹੀਲੇ-ਵਸੀਲੇ ਕੀਤੇ ਜਾਣ, ਭਾਵੇਂ ਆਉਣ ਵਾਲੇ ਹਜ਼ਾਰ ਸਾਲ ਦੀ ਲੰਮੀਆਂ ਗਰੰਟੀਆਂ ਦਿੱਤੀਆਂ ਜਾਣ, ਜਿੰਨੇ ਮਰਜ਼ੀ ਵੱਡੇ ਵੱਡੇ ਝੂਠ ਦੇ ਸਹਾਰੇ ਭਾਲੇ ਜਾਣ, ਸਭ ਬੇਕਾਰ ਸਾਬਤ ਹੁੰਦੇ ਜਾ ਰਹੇ ਹਨ ਕਿਉਂਕਿ ਇਹ ਪਬਲਿਕ ਹੈ ਜਨਾਬ, ਇਹ ਸਭ ਜਾਣਦੀ ਹੈ, ਝੂਠਾ ਕੌਣ ਤੇ ਸੱਚਾ ਹੈ ਕੌਣ, ਸਭ ਪਹਿਚਾਣਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4169)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਵਿੰਦਰ ਹੀਉਂ ਬੰਗਾ

ਦਵਿੰਦਰ ਹੀਉਂ ਬੰਗਾ

Hion, Banga, Punjab, India.
WhatsApp (At Present: Italy - 39  320 345 9870)
Email: (davinderpaul33@gmail.com)