KCRupana7“ਸਮਾਂ ਬੀਤਦਾ ਗਿਆ। ਹੌਲੀ ਹੌਲੀ ਭੋਲੇ ਨੇ ਕਿਸੇ ਨੂੰ ਫੂਕਾਂ ਮਾਰ ਕੇ ਧਾਗਾ ਅਤੇ ਕਿਸੇ ਨੂੰ ਸੁਆਹ ਦੀ ਚੂੰਢੀ ...
(3 ਅਗਸਤ 2023)

 

ਕੋਈ ਤੀਹ ਬੱਤੀ ਸਾਲ ਪੁਰਾਣੀ ਗੱਲ ਹੈਮੈਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀਆਂਢ-ਗੁਆਂਢ ਮਜ਼ਦੂਰਾਂ ਅਤੇ ਛੋਟੀ ਕਿਸਾਨੀ ਵਾਲੇ ਘਰ ਸਨਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ ਕਿ ਮੈਨੂੰ ਗਲੀ ਵਿੱਚ ਸ਼ੋਰ-ਸ਼ਰਾਬੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂਬਾਹਰ ਨਿਕਲ ਕੇ ਵੇਖਿਆ ਤਾਂ ਇੱਕ ਮਜ਼ਦੂਰ ਦੇ ਘਰ ਦੇ ਇਕੱਠ ਹੋਇਆ ਪਿਆ ਸੀਪਤਾ ਲੱਗਿਆ ਕਿ ਭੋਲੇ ਨਾਂ ਦੇ ਮਜ਼ਦੂਰ ਨੇ ਚੂਹੇ ਮਾਰ ਦਵਾਈ ਘੋਲ ਕੇ ਪੀ ਲਈ ਸੀਭੋਲਾ ਜ਼ਮੀਨ ’ਤੇ ਪਿਆ ਪਲਸੇਟੇ ਮਾਰ ਰਿਹਾ ਸੀਭੋਲੇ ਦੀ ਪਤਨੀ ਅਤੇ ਆਂਢ-ਗੁਆਂਢ ਦੇ ਲੋਕ ਉਸ ਦੀ ਜਾਨ ਬਚਾਉਣ ਲਈ ਰੌਲਾ ਪਾਉਣ ਦੇ ਨਾਲ ਨਾਲ ਉਹੜ-ਪੋਹੜ ਵੀ ਕਰ ਰਹੇ ਸਨਇੱਕ ਵਿਅਕਤੀ ਟਰੈਕਟਰ ਟਰਾਲੀ ਲੈ ਆਇਆਅਸੀਂ ਪੰਜ ਛੇ ਜਣਿਆਂ ਨੇ ਰਲ ਕੇ ਭੋਲੇ ਨੂੰ ਮੰਜੇ ’ਤੇ ਲਿਟਾ ਕੇ ਮੰਜਾ ਟਰਾਲੀ ਵਿੱਚ ਰੱਖ ਲਿਆ ਅਤੇ ਨੇੜਲੇ ਸ਼ਹਿਰ ਵੱਲ ਚੱਲ ਪਏਰਸਤੇ ਵਿੱਚ ਵੀ ਅਸੀਂ ਮਰੀਜ਼ ਦਾ ਮਾੜਾ ਮੋਟਾ ਉਹੜ-ਪੋਹੜ ਕਰਦੇ ਗਏ

ਹਸਪਤਾਲ ਪੁੱਜਣ ਸਾਰ ਡਾਕਟਰ ਨੇ ਦਵਾਈਆਂ ਵਾਲੇ ਪਾਣੀ ਨਾਲ ਭੋਲੇ ਦਾ ਮਿਹਦਾ ਧੋ ਦਿੱਤਾਕੰਪਾਉਡਰਾਂ ਨੇ ਕਾਹਲੀ ਕਾਹਲੀ ਟੀਕੇ-ਟੱਲੇ ਲਾਏਤਿੰਨ ਚਾਰ ਘੰਟਿਆਂ ਬਾਅਦ ਸਥਿਤੀ ਖਤਰੇ ਤੋਂ ਬਾਹਰ ਜਾਪਣ ਲੱਗੀ

ਮੇਰੇ ਮਨ ਅੰਦਰ ਵਾਰ ਵਾਰ ਇੱਕੋ ਪ੍ਰਸ਼ਨ ਉੱਠ ਰਿਹਾ ਸੀ ਕਿ ਇੰਨਾ ਹੱਟਾ ਕੱਟਾ, ਸਿੱਧਾ ਸਾਦਾ, ਆਪਣੇ ਕੰਮ ਨਾਲ ਮਤਲਬ ਰੱਖਣ ਵਾਲਾ ਇਹ ਬੰਦਾ ਆਖਰ ਮਰਨਾ ਕਿਉਂ ਚਾਹੁੰਦਾ ਹੈ? ਛਾਣਬੀਣ ਉਪਰੰਤ ਪਤਾ ਲੱਗਿਆ ਕਿ ਭੋਲੇ ਦੀ ਪਤਨੀ ਬਹੁਤ ਚੁਸਤ-ਚਲਾਕ ਤੇ ਲੜਾਕੇ ਸੁਭਾਅ ਦੀ ਹੈ ਅਤੇ ਹੈ ਵੀ ਇਹਦੇ ਤੋਂ ਸੁੰਦਰ ਇਸਦੀ ਪਤਨੀ ਨੇ ਜ਼ਿਦ ਕਰ ਰੱਖੀ ਐ ਕਿ ਮੈਂ ਤਾਂ ਆਪਣੇ ਕੁਆਰੇ ਦਿਉਰ ਨਾਲ ਹੀ ਰਹਿਣਾ ਹੈਉਹਦਾ ਦਿਉਰ ਸੀ ਵੀ ਚੁਸਤ-ਫੁਰਤ ਤੇ ਡੀਲ ਡੌਲ ਵਾਲਾਸਾਰਾ ਮਾਮਲਾ ਸਮਝ ਵਿੱਚ ਆ ਗਿਆਦੋ-ਚਾਰ ਦਿਨਾਂ ਬਾਅਦ ਭੋਲੇ ਨੂੰ ਹਸਪਤਾਲੋਂ ਛੁੱਟੀ ਮਿਲ ਗਈਇੱਕ ਰਿਸ਼ਤੇਦਾਰ ਭੋਲੇ ਉੱਤੇ ਨਿਗਾਹ ਰੱਖਣ ਲਈ ਹਰ ਵਕਤ ਭੋਲੇ ਕੋਲ ਰਹਿਣ ਲੱਗਾਹੋਰ ਰਿਸ਼ਤੇਦਾਰ, ਆਂਢੀ-ਗੁਆਂਢੀ ਪਤਾ ਲੈ ਲੈ ਮੁੜਦੇ ਰਹੇਮਸਲੇ ਦਾ ਸਭ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਸੀਇਸ ਕਲੇਸ਼ ਨੂੰ ਨਬੇੜਣ ਲਈ ਕਈ ਰਿਸ਼ਤੇਦਾਰਾਂ ਨੇ ਚਾਰਾਜੋਈ ਵੀ ਕੀਤੀ ਪਰ ਅਸਫਲਇੱਕ ਪਾਸੇ ਭੋਲੇ ਦੀ ਪਤਨੀ ਆਪਣੀ ਜ਼ਿਦ ’ਤੇ ਅੜੀ ਹੋਈ ਸੀ ਕਿ ਮੈਂ ਇਸ ਕਮਲੇ ਨਾਲ ਨਹੀਂ ਰਹਿਣਾ, ਦੂਜੇ ਪਾਸੇ ਭੋਲਾ ਮਰਨ ਦੀ ਜਿੱਦ ਦੁਹਰਾਈ ਗਿਆਇੱਕ ਵਾਰੀ ਬਚਾ ਲਿਆ ਤਾਂ ਕੋਈ ਨਾ, ਮੈਂ ਨਹਿਰ ਵਿੱਚ ਡੁੱਬ ਮਰੂੰ ਜਾਂ ਮੌਕਾ ਵੇਖ ਕੇ ਫਾਹਾ ਲਾ ਲਊਂ

ਗੁਆਂਢ ਵਿੱਚ ਰਹਿੰਦੇ ਇੱਕ ਭੱਦਰ-ਪੁਰਸ਼ ਨੇ ਭੋਲੇ ਨੂੰ ਸਮਝਾਇਆ ਕਿ ਮਰਨਾ ਕੋਈ ਹੱਲ ਨਹੀਂ, ਇਹ ਬੁਜ਼ਦਿਲੀ ਹੈ। ਇਹ ਜੀਵਨ ਵਾਰ ਵਾਰ ਨਹੀਂ ਮਿਲਣਾਆਖਰ ਭੋਲੇ ਨੇ ਮਰਨ ਦਾ ਵਿਚਾਰ ਤਾਂ ਤਿਆਗ ਦਿੱਤਾ ਪਰ ਕਹਿੰਦਾ ਮੈਂ ਕਰਾਂ ਤਾਂ ਕੀ ਕਰਾਂ? ਇੱਕ ਭੱਦਰ ਪੁਰਸ਼ ਨੇ ਭੋਲੇ ਨੂੰ ਰਾਇ ਦਿੱਤੀ ਕਿ ਤੂੰ ਘਰ ਬਾਰ ਹੀ ਛੱਡ ਦੇ ਅਤੇ ਸਾਧ ਬਣ ਜਾਭੱਦਰ ਪੁਰਸ਼ ਨੇ ਭੋਲੇ ਨੂੰ ਦੋ ਭਗਵੇਂ ਰੰਗ ਦੇ ਖੁੱਲ੍ਹੇ-ਡੁੱਲ੍ਹੇ ਚੋਲੇ ਬਣਵਾ ਦਿੱਤੇਦੋ ਚਾਰ ਲੋੜੀਂਦੇ ਭਾਂਡੇ ਦੇ ਕੇ ਨੇੜਲੀ ਗਲੀ ਵਿੱਚ ਬਣੇ ਇੱਕ ਡੇਰੇ ਵਿੱਚ ਜਾ ਮੰਜਾ ਡਾਹਿਆਉਸ ਡੇਰੇ ਵਿੱਚ ਤੁਰਦੇ ਫ਼ਿਰਦੇ ਸਾਧ ਵੀ ਕੁਝ ਦਿਨ ਰਹਿ ਜਾਂਦੇ ਸਨਆਸ-ਪਾਸ ਗਲੀ ਗੁਆਂਢ ਦੀਆਂ ਔਰਤਾਂ ਭੋਲੇ ਲਈ ਰੋਟੀ, ਚਾਹ ਪਾਣੀ ਭੇਜਣ ਦੇ ਨਾਲ ਨਾਲ ਉਸ ਦੀ ਆਓ ਭਗਤ ਵੀ ਕਰ ਛੱਡਦੀਆਂ

ਸਮਾਂ ਬੀਤਦਾ ਗਿਆਹੌਲੀ ਹੌਲੀ ਭੋਲੇ ਨੇ ਕਿਸੇ ਨੂੰ ਫੂਕਾਂ ਮਾਰ ਕੇ ਧਾਗਾ ਅਤੇ ਕਿਸੇ ਨੂੰ ਸੁਆਹ ਦੀ ਚੂੰਢੀ ਦੇਣੀ ਸ਼ੁਰੂ ਕਰ ਦਿੱਤੀਭਾਵੇਂ ਸਭ ਨੂੰ ਭੋਲੇ ਦੇ ਸਾਧ ਬਣਨ ਦੀ ਅਸਲੀਅਤ ਬਾਰੇ ਪਤਾ ਸੀ ਪ੍ਰੰਤੂ ਫਿਰ ਵੀ ਵਿਹੜੇ ਦੀਆਂ ਅਨਪੜ੍ਹ ਔਰਤਾਂ ਨੂੰ ਮੰਦਬੁੱਧੀ, ਸਿੱਧੜ ਬੰਦੇ ਵਿੱਚੋਂ ‘ਕਰਾਮਾਤੀ ਬਾਬਾ’ ਦਿਖਾਈ ਦੇਣ ਲੱਗਾਔਰਤਾਂ ਨੂੰ ਭਰਮ ਹੋਣ ਲੱਗ ਪਿਆ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਸੇ ‘ਕਰਾਮਾਤੀ ਬਾਬੇ’ ਕੋਲ ਹਨਹੈਰਾਨੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਉਸੇ ਦੀ ਪਤਨੀ ਨੇ ਸੰਤਾਨ ਪ੍ਰਾਪਤੀ ਦੇ ਉਪਾਅ ਲਈ ਉਸ ਅੱਗੇ ਜਾ ਮੱਥਾ ਟੇਕਿਆ

ਹੌਲੀ-ਹੌਲੀ ਔਰਤਾਂ ਨੇ ‘ਕਰਾਮਾਤੀ ਬਾਬੇ’ ਦੀ ‘ਮਹਿਮਾ’ ਗਾਉਣੀ ਸ਼ੁਰੂ ਕਰ ਦਿੱਤੀ

ਅੱਜ ਕੱਲ੍ਹ ਇਹ ‘ਕਰਾਮਾਤੀ ਬਾਬਾ’ ਨੇੜਲੇ ਇੱਕ ਪਿੰਡ ਦੇ ਡੇਰੇ ਵਿੱਚ ਰਹਿ ਰਿਹਾ ਹੈਲੋਕ ਉਸ ਦੀ ਟਹਿਲ ਸੇਵਾ ਵਿੱਚ ਜੁਟੇ ਰਹਿੰਦੇ ਹਨਇਸ ਸੱਚੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਸਾਡੇ ਅੰਧਵਿਸ਼ਵਾਸੀ ਲੋਕ ਅਤੇ ਕਿਸੇ ਦੇ ਮਾੜੇ ਹਾਲਾਤ ਕਦੋਂ ਅਤੇ ਕਿਵੇਂ ਕਿਸੇ ਨੂੰ ‘ਕਰਾਮਾਤੀ ਬਾਬਾ’ ਬਣਾ ਦਿੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4128)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)
 

About the Author

ਕੇ. ਸੀ. ਰੁਪਾਣਾ

ਕੇ. ਸੀ. ਰੁਪਾਣਾ

Village: Rupana, Sri Mukatsar Sahib, Punjab, India.
Phone: (91 - 78140 - 77120)
Email: (kcrupana@gmail.com)