MukhtarGill8ਪਾਕਿਸਤਾਨ ਸੀਮਾ ਦੇ ਅੰਦਰ ਸਰਗਰਮ ਦਹਿਸ਼ਤੀ ਗ੍ਰੋਹ ਇੱਕ ਪਾਸੇ ਜੰਮੂ ਕਸ਼ਮੀਰ ਵਿੱਚ ਘੁਸਪੈਠ ਦੀ ਨੀਤੀ
(1 ਜੁਲਾਈ 2023)


ਕਸ਼ਮੀਰ ਘਾਟੀ ਵਿੱਚ ਫੌਜ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਵਾਦੀ ਵਿੱਚ ਸਰਗਰਮ ਅੱਤਵਾਦੀ ਤਨਜ਼ੀਮਾਂ (ਸੰਗਠਨ) ਸੰਚਾਰ ਦੇ ਰਵਾਇਤੀ ਸਾਧਨਾਂ ਦੀ ਥਾਂ ਕਸ਼ਮੀਰੀ ਔਰਤਾਂ
, ਅੱਲ਼੍ਹੜ ਮੁਟਿਆਰਾਂ ਅਤੇ ਮਾਸੂਮ ਕਿਸ਼ੋਰ ਬੱਚਿਆਂ ਰਾਹੀਂ ਸੂਚਨਾਵਾਂ ਪਹੁੰਚਾ ਰਹੀਆਂ ਹਨਉਹ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਵੱਲੋਂ ਭੇਜੇ ਨਸ਼ੀਲੇ ਪਦਾਰਥ, ਪੈਸਾ ਅਤੇ ਅਤਿ ਅਧੁਨਿਕ ਹਥਿਆਰ ਆਦਿ ਦਹਿਸ਼ਤਗਰਦਾਂ ਦੀਆਂ ਛੁਪਣਗਾਹਾਂ ਤਕ ਪੁੱਜਦੇ ਕਰ ਰਹੇ ਹਨ ਕਸ਼ਮੀਰ ਘਾਟੀ ਵਿੱਚ ਆਪਣੀ ਮੌਜੂਦਗੀ ਬਣਾਈ ਰੱਖਣ ਅਤੇ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਅੱਤਵਾਦੀ ਸਗਠਨ ਪਿਛਲੇ ਕੁਝ ਸਮੇਂ ਤੋਂ ਆਪਣੀ ਰਣਨੀਤੀ ਵਿੱਚ ਤੇਜ਼ੀ ਨਾਲ ਤਬਦੀਲੀ ਕਰ ਰਹੇ ਹਨਫੌਜ ਨੂੰ ਇਸ ਖਤਰਨਾਕ ਸਾਜ਼ਿਸ਼ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਹੱਥ ਹੋਣ ਦੇ ਸਬੂਤ ਮਿਲੇ ਹਨਦਹਿਸ਼ਤਗਰਦਾਂ ਲਈ ਸੰਦੇਸ਼ਵਾਹਕਾਂ ਦੇ ਰੂਪ ਵਿੱਚ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਅਤੇ ਉਨ੍ਹਾਂ ਦੀਆਂ ਪਨਾਹਗਾਹਾਂ ਅਤੇ ਲੁਕਵੇਂ ਟਿਕਾਣਿਆਂ ਨੂੰ ਨਸ਼ਟ ਕੀਤਾ ਹੈਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਤੇ ਸ਼ਰਨ ਦੇਣ ਵਾਲੇ ਵੱਖਵਾਦੀ ਤੇ ਦੇਸ਼ ਵਿਰੋਧੀ ਅਨਸਰਾਂ ਖਿਲਾਫ ਫੌਜ ਅਤੇ ਸੁਰੱਖਿਆ ਬਲਾਂ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ

ਪਰ ਸਵਾਲ ਉੱਠਦਾ ਹੈ ਦਹਿਸ਼ਤਗਰਦਾਂ ਵੱਲੋਂ ਮਾਸੂਮ ਔਰਤਾਂ, ਲੜਕੀਆਂ ਅਤੇ ਕਿਸ਼ੋਰ ਬੱਚਿਆਂ ਨੂੰ ਇਸਤੇਮਾਲ ਕਰਨ, ਸਥਾਨਕ ਲੋਕਾਂ ਵੱਲੋਂ ਫੌਜ ਨਾਲ ਸਹਿਯੋਗ ਨਾ ਕੀਤੇ ਜਾਣ ਦਾ ਅਸਲ ਕਾਰਨ ਕਸ਼ਮੀਰੀ ਨੌਜਵਾਨਾਂ ਦੀ ਵੱਡੇ ਪੈਮਾਨੇ ’ਤੇ ਬੇਰੁਜ਼ਗਾਰੀ, ਹਰ ਕਸ਼ਮੀਰੀ ਪਰਿਵਾਰ ਦੇ ਦਿਲਾਂ ਉੱਤੇ ਫੌਜ ਅਤੇ ਸੁਰੱਖਿਆ ਬਲਾਂ ਦੀਆਂ ਜ਼ਿਆਦਤੀਆਂ ਦੇ ਜਖ਼ਮ ਖੁਣੇ ਹਨ, ਜੋ ਹਰ ਵਕਤ ਰਿਸਦੇ ਰਹਿੰਦੇ ਹਨਇਸੇ ਤਰ੍ਹਾਂ ਜ਼ਿਆਦਾਤਰ ਸਥਾਨਕ ਲੋਕਾਂ ਦਾ ਗੁੱਸਾ, ਬੇਗਾਨਗੀ, ਨਰਾਜ਼ਗੀ ਅਤੇ ਬੇਭਰੋਸਗੀ ਵੀ ਜੱਗ ਜ਼ਾਹਿਰ ਹੈ

5 ਅਗਸਤ 2019 ਨੂੰ ਜੰਮੂ ਕਸ਼ਮੀਰ ਨੂੰ ਵੱਧ ਅਧਿਕਾਰ ਦੇਣ ਵਾਲੀ ਸੰਵਿਧਾਨ ਦੀ ਧਾਰਾ 370 (35 ਏ) ਮਨਸੂਖ ਕਰਕੇ ਸੂਬੇ ਦਾ ਦਰਜਾ ਖੋਹ ਲਿਆ ਸੀਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਕੀਤਾ ਗਿਆ ਸੀਉਸ ਵਕਤ ਦਹਿਸ਼ਤੀ ਹਿੰਸਾ ਨੂੰ ਖਤਮ ਕਰਨ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਚਾਰ ਸਾਲ ਬੀਤ ਜਾਣ ਬਾਅਦ ਵੀ ਆਮ ਕਸ਼ਮੀਰੀ ਲੋਕਾਂ ਵਿੱਚ ਗੁੱਸਾ ਬਰਕਰਾਰ ਹੈਹਾਲਾਤ ਤਣਾਅ ਵਾਲੇ ਬਣੇ ਹੋਏ ਹਨਜੰਮੂ ਕਸ਼ਮੀਰ ਸਿੱਧਾ ਕੇਂਦਰੀ ਸੱਤਾ ਦੀ ਕਮਾਨ ਹੇਠ ਹੈ ਇਸਦੇ ਬਾਵਜੂਦ ਜੇਕਰ ਉੱਥੇ ਸੁਰੱਖਿਆ ਦਾ ਮਾਹੌਲ ਪੈਦਾ ਨਹੀਂ ਹੋ ਰਿਹਾ ਤਾਂ ਸਥਿਤੀ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈਸਥਾਨਕ ਸਿਆਸੀ ਪਾਰਟੀਆਂ ਦੀ ਅਵਾਜ਼ ਨੂੰ ਬੰਦ ਕੀਤਾ ਗਿਆ ਹੈ ਸਗੋਂ ਚਾਹੀਦਾ ਇਹ ਸੀ ਕਿ ਮੁੱਖ ਧਾਰਾ ਦੇ ਆਗੂਆਂ ਨਾਲ ਸੰਵਾਦ ਰਚਾ ਕੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਅਤੇ ਭਰੋਸੇ ਵਾਲਾ ਮਾਹੌਲ ਮਾਹੌਲ ਪੈਦਾ ਕੀਤਾ ਜਾਂਦਾ। ਸਥਾਨਕ ਅਵਾਮ ਨੂੰ ਅਲੱਗ ਥਲੱਗ ਰੱਖਣ ਨਾਲ ਬੇਗਾਨਗੀ ਦੀ ਭਾਵਨਾ ਵਧਦੀ ਹੈ ਜ਼ਿਆਦਾਤਰ ਕਸ਼ਮੀਰੀ ਨੌਜਵਾਨ ਨਸ਼ੀਲੇ ਪਦਾਰਥਾਂ ਦੇ ਜਾਲ਼ ਵਿੱਚ ਫਸ ਰਹੇ ਹਨਪਾਕਿਸਤਾਨ ਪੋਸ਼ਿਤ ਦਹਿਸ਼ਗਰਦੀ ਨਾਲ ਜੂਝ ਰਹੇ ਜੰਮੂ ਕਸ਼ਮੀਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਧ ਗਈ ਹੈ ਕੁਝ ਇਲਾਕਿਆਂ ਵਿੱਚ ਸੁਰੰਗ ਅਤੇ ਡਰੋਨ ਜ਼ਰੀਏ ਗਵਾਂਢੀ ਮੁਲਕ ਤੋਂ ਵਿਸਫੋਟਕ, ਹਥਿਆਰ, ਗੋਲਾ ਬਾਰੂਦ ਅਤੇ ਹੈਰੋਇਨ ਦੇ ਪੈਕਟ ਭੇਜੇ ਜਾ ਰਹੇ ਹਨਬਾਰਡਰ ਸੁਰੱਖਿਆ ਫੋਰਸ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਅਸਲ ਕੰਟਰੋਲ ਰੇਖਾ (ਐੱਲ ਓ ਸੀ) ਅਤੇ ਕੌਮਾਂਤਰੀ ਸਰਹੱਦ ਪਾਰੋਂ ਡਰੋਨ ਦੀਆਂ ਗਤੀਵਿਧੀਆਂ ਦੁੱਗਣੀਆਂ ਹੋ ਗਈਆਂ ਹਨ ਜਦੋਂ ਕਿ ਜੰਮੂ ਕਸ਼ਮੀਰ ਦੀ ਅਸਲ ਕੰਟਰੋਲ ਰੇਖਾ ਦੀ ਕੰਡਿਆਲੀ ਤਾਰ ਨਾਲ ਘੇਰਾਬੰਦੀ (ਵਾੜ) ਕੀਤੀ ਹੋਈ ਹੈ ਅਤੇ ਕਿਸੇ ਹੱਦ ਤਕ ਘੁਸਪੈਠ ਨੂੰ ਵੀ ਸੁਰੱਖਆ ਬਲਾਂ ਦੀ ਚੌਕਸੀ ਨੇ ਅਸੰਭਵ ਬਣਾਇਆ ਹੋਇਆ ਹੈਸੰਚਾਰ ਦੀ ਇਲੈਕਟ੍ਰੌਨਿਕ ਨਿਗਰਾਨੀ ਕੀਤੀ ਜਾਂਦੀ ਹੈਇਸਦੇ ਬਾਵਜੂਦ ਪਾਕਿਸਤਾਨ ਹੁਣ ਕਸ਼ਮੀਰ ਦੇ ਨੌਜਵਾਨਾਂ ਨੂੰ ਤਬਾਹ ਕਰਨ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਵਾਉਣ ਲੱਗ ਪਿਆ ਹੈ ਇਸ ਤੋਂ ਇਲਾਵਾ ਕਸ਼ਮੀਰ ਘਾਟੀ ਵਿੱਚ ਦਹਿਸ਼ਤਗਰਦਾਂ ਨੂੰ ਵਿੱਤੀ ਮਦਦ ਦੇਣ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਾਕਿਸਤਾਨ ਦਾ ਨਵਾਂ ਹਥਿਆਰ ਬਣ ਗਿਆ ਹੈ, ਜੋ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ

ਪਾਕਿਸਤਾਨ ਸੀਮਾ ਦੇ ਅੰਦਰ ਸਰਗਰਮ ਦਹਿਸ਼ਤੀ ਗ੍ਰੋਹ ਇੱਕ ਪਾਸੇ ਜੰਮੂ ਕਸ਼ਮੀਰ ਵਿੱਚ ਘੁਸਪੈਠ ਦੀ ਨੀਤੀ ’ਤੇ ਕੰਮ ਕਰ ਰਹੇ ਹਨ, ਦੂਸਰੇ ਪਾਸੇ ਜੰਮੂ ਕਸ਼ਮੀਰ ਅਤੇ ਪੰਜਾਬ ਦੀ ਕੌਮਾਂਤਰੀ ਸਰਹੱਦ ਅੰਦਰ ਚੁੱਪਚਾਪ ਅਤੇ ਅਧੁਨਿਕ ਤਕਨੀਕ ਦਾ ਸਹਾਰਾ ਲੈ ਕੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜ ਰਹੇ ਹਨ, ਜੋ ਜੰਮੂ ਕਸ਼ਮੀਰ ਦੇ ਗੁਮਰਾਹ ਯੁਵਕਾਂ ਤਕ ਪਹੁੰਚਾਏ ਜਾ ਰਹੇ ਹਨਇਸ ਤਰਾਂ ਕਸ਼ਮੀਰ ਘਾਟੀ ਹੌਲੀ ਹੌਲੀ ਉੱਤਰੀ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦਾ ਕੇਂਦਰ ਬਣ ਰਹੀ ਹੈ

ਸਰਕਾਰੀ ਅੰਕੜਿਆਂ ਅਨੁਸਾਰ ਜੰਮੂ ਕਸ਼ਮੀਰ ਵਿੱਚ 60 ਹਜ਼ਾਰ ਤੋਂ ਜ਼ਿਆਦਾ ਨਸ਼ਈ ਹਨ ਜਿਨ੍ਹਾਂ ਵਿੱਚੋਂ 90 ਫੀਸਦ ਨੂੰ ਹੈਰੋਇਨ ਦੀ ਲਤ ਹੈ33 ਹਜ਼ਾਰ ਤੋਂ ਜ਼ਿਆਦਾ ਨਸ਼ਈ ਰੋਜ਼ਾਨਾ ਸਰਿੰਜ ਦਾ ਇਸਤੇਮਾਲ ਕਰਦੇ ਹਨਲਗਭਗ ਢਾਈ ਫੀਸਦ ਅਬਾਦੀ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਕਰਕੇ ਜੰਮੂ ਕਸ਼ਮੀਰ ਅੱਜ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਬਣ ਗਿਆਂ ਹੈ2022 ਵਿੱਚ ਕਰਵਾਈ ਰਾਜ ਪੱਧਰੀ ਨਾਰਕੌਟਿਕਸ (ਨਸ਼ੀਲੇ ਪਦਾਰਥਾਂ) ਸੰਮਤੀ ਦੀ ਮੀਟਿੰਗ ਵਿੱਚ ਇੰਕਸ਼ਾਫ ਹੋਇਆ ਸੀ ਕਿ ਜੰਮੂ ਕਸ਼ਮੀਰ ਦੇ ਘੱਟੋ ਘੱਟ 6 ਲੱਖ ਲੋਕ ਨਸ਼ੀਲੇ ਪਦਾਰਥਾਂ ਨਾਲ ਜੁੜੇ ਮੁੱਦਿਆਂ ਤੋਂ ਪ੍ਰਭਾਵਿਤ ਹਨ

ਸਥਾਨਕ ਪ੍ਰਸ਼ਾਸਨ ਨੇ ਨਸ਼ਾ ਮੁਕਤ ਰਾਜ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈਸਰਕਾਰ ਨੇ 2019 ਤੋਂ ਦਹਿਸ਼ਤੀ ਗਤੀਵਿਧੀਆਂ ਲਈ ਨਸ਼ੀਲੇ ਪਦਾਰਥਾਂ ਤੋਂ ਜੁਟਾਏ ਪੈਸੇ ਨੂੰ ਰੋਕਣ ਲਈ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਦੀ ਜਾਇਦਾਦ ਜ਼ਬਤ / ਕੁਰਕ ਕੀਤੀ ਜਾ ਰਹੀ ਹੈਕੌਮੀ ਜਾਂਚ ਏਜੰਸੀ ਨੇ ਵੀ ਟੈਰਰ ਫੰਡਿੰਗ ਮਾਮਲੇ ਵਿੱਚ ਸ਼ਾਮਲ ਕਈ ਵਿਅਕਤੀਆਂ ਦੀ ਪ੍ਰਾਪਰਟੀ ਸੀਲ ਕੀਤੀ ਹੈਪਰ ਇਸਦੇ ਬਾਵਜੂਦ ਆਪਣਾ ਖ਼ੌਫ ਕਾਇਮ ਰੱਖਣ ਲਈ ਅੱਤਵਾਦੀਆਂ ਨੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਹਨ, ਉਹ ਕਿਸੇ ਤੋਂ ਛੁਪੇ ਹੋਏ ਨਹੀਂ ਹਨ

ਸੂਬੇ ਵਿੱਚ ਸਿਆਸੀ ਗਤੀਵਿਧੀਆਂ ਨੂੰ ਫਿਰ ਤੋਂ ਮਜ਼ਬੂਤ ਕਰਨਾ ਹੋਵੇਗਾਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਵਿੱਚ ਜੰਮੂ ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਦੇਣ ਦੀ ਗੱਲ ਕੀਤੀ ਸੀਗ੍ਰਹਿ ਮੰਤਰੀ ਨੇ ਵੀ ਕਿਹਾ ਸੀ ਕਿ ਵੋਟਰ ਸੂਚੀਆਂ ਮੁਕੰਮਲ ਹੋਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਕਰਵਾ ਦਿੱਤੀਆਂ ਜਾਣਗੀਆਂਇਨ੍ਹਾਂ ਕਾਰਜਾਂ ਉੱਤੇ ਫੌਰਨ ਅਮਲ ਕਰਨ ਦੀ ਜ਼ਰੂਰਤ ਹੈਹੋ ਸਕਦਾ ਛੇਤੀ ਚੋਣ ਅਮਲ ਸ਼ੁਰੂ ਵੀ ਹੋ ਜਾਵੇ ਪਰ ਪਾਕਿਸਤਾਨ ਅਤੇ ਉਸਦੀ ਖੁਫੀਆ ਏਜੰਸੀ ਦੀ ਮਿਲੀ ਭੁਗਤ ਨਾਲ ਜਿਸ ਤਰ੍ਹਾਂ ਕਸ਼ਮੀਰ ਵਾਦੀ ਦੀਆਂ ਮਹਿਲਾਵਾਂ, ਲੜਕੀਆਂ ਅਤੇ ਮਾਸੂਮ ਬੱਚਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਆਦੀ ਬਣਾ ਕੇ ਦੇਸ਼ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਕਿਤੇ ਇਹ ਕਸ਼ਮੀਰ ਘਾਟੀ ਵਿੱਚ ਦਹਿਸ਼ਤਗਰਦਾਂ ਦੀ ਨਵੀਂ ਰਣਨੀਤੀ ਤਾਂ ਨਹੀਂ ਹੈ? ਖੈਰ ਇਹ ਫੌਜ, ਸੁਰੱਖਿਆ ਬਲਾਂ ਅਤੇ ਕੇਂਦਰੀ ਸਤਾ ਲਈ ਗੰਭੀਰ ਚੁਣੌਤੀ ਹੈ

***

ਸੜਕ ’ਤੇ ਖਤਮ ਕੀਤਾ ਪ੍ਰਦਰਸ਼ਨ, ਆਪਣੀ ਲੜਾਈ ਕੋਰਟ ਵਿੱਚ ਲੜਾਂਗੇ: ਪਹਿਲਵਾਨ --- ਮੁਖ਼ਤਾਰ ਗਿੱਲ

‘ਇਨਸਾਫ ਮਿਲਣ ਤਕ ਸਰੀਰਕ ਸ਼ੋਸ਼ਣ ਖਿਲਾਫ ਇਹ ਸੰਘਰਸ਼ ਜਾਰੀ ਰਹੇਗਾਹੁਣ ਅਸੀਂ ਆਪਣੀ ਲੜਾਈ ਸੜਕ ਦੀ ਜਗ੍ਹਾ ਕੋਰਟ ਵਿੱਚ ਲੜਾਂਗੇ ਜਦੋਂ ਤਕ ਇਨਸਾਫ ਨਹੀਂ ਮਿਲ ਜਾਂਦਾ’ ਅੰਦੋਲਨਕਾਰੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕਵ ਨੇ ਬਿਆਨ ਜਾਰੀ ਕੀਤਾਲੰਡਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਯੋਗੇਸ਼ਵਰ ਨੇ 6 ਸੰਘਰਸ਼ੀਲ ਪਹਿਲਵਾਨਾਂ ਨੂੰ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿੱਪ ਦੇ ਟਰਾਇਲਾਂ ਲਈ ਛੋਟ ਦੇਣ ਦੇ ਫੈਸਲੇ ’ਤੇ ਸਵਾਲ ਚੁੱਕਦਿਆਂ ਕਿਹਾ, ‘ਕੀ ਪਹਿਲਵਾਨ ਟਰਾਇਲਾਂ ਤੋਂ ਛੋਟ ਦਾ ਲਾਭ ਲੈਣ ਲਈ ਅੰਦੋਲਨ ਕਰ ਰਹੇ ਹਨ?’

‘ਯੋਗੇਸ਼ਵਰ ਨੂੰ ਬ੍ਰਿਜ ਭੂਸ਼ਣ ਦੇ ਪਿਆਦੇ ਵਜੋਂ ਯਾਦ ਕੀਤਾ ਜਾਵੇਗਾ’-ਵਿਨੇਸ਼ ਫਗੋਟ ਨੇ ਕਿਹਾਸਾਕਸ਼ੀ ਮਲਿਕ ਨੇ ਭਾਜਪਾ ਦੀ ਬਬੀਤਾ ਫਗੋਟ ਤੇ ਭਾਜਪਾ ਆਗੂ ਤੀਰਥ ਰਾਣਾ ਉੱਤੇ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ

ਉਲੰਪਿਕ ਤਗਮਾ ਜੇਤੂ ਸਾਕਸ਼ੀ ਮਲਿਕ ਤੇ ਪਹਿਲਵਾਨ ਸਤਿਆਵਰਤ ਕਾਦਿਆਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਸਿਆਸਤ ਤੋਂ ਪ੍ਰਭਾਵਿਤ ਨਹੀਂ ਸੀਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਦਿਆਂ, ਕਾਦਿਆਨ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਨੂੰ ਲੈ ਕੇ ਆਲੇ ਦੁਆਲੇ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਸੀਯਾਦ ਰਹੇ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆਂ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਰਤੀ ਜਨਤਾ ਪਾਰਟੀ ਦੇ ਬਹੁਬਲੀ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਸਰੀਰਕ ਸ਼ੋਸ਼ਣ ਅਤੇ ਧਮਕਾਉਣ ਦੇ ਦੋਸ਼ ਲਾਏ ਸਨਪਹਿਲਵਾਨਾਂ ਦਾ ਅੰਦੋਲਨ ਜਨਵਰੀ 2023 ਵਿੱਚ ਦਿੱਲੀ ਦੇ ਜੰਤਰ ਮੰਤਰ ਵਿਖੇ ਸ਼ੁਰੂ ਹੋਇਆ ਸੀ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਪਰ ਉਨ੍ਹਾਂ ਨੂੰ ਨਿਆਂ ਨਹੀਂ ਸੀ ਮਿਲਿਆਸਿਆਸੀ ਤਾਕਤਵਰ ਦੇ ਫਿਲਾਫ ਕੇਸ ਦਰਜ ਕਰਵਾਉਣ ਲਈ ਅੰਦੋਲਨ ਪਹਿਲਵਾਨਾਂ ਨੂੰ ਸਰਵ ਉੱਚ ਅਦਾਲਤ ਤਕ ਪਹੁੰਚ ਕਰਨੀ ਪਈ ਤੇ ਧਰਨਾ ਦੇਣਾ ਪਿਆ

28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਨੇੜੇ ਹੀ ਸ਼ਾਂਤਮਈ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਉੱਤੇ ਦਿੱਲੀ ਪੁਲਿਸ ਵੱਲੋਂ ਕੀਤੇ ਤਸ਼ੱਦਦ ਨੇ ਉਨ੍ਹਾਂ ਦੇ ਸੰਘਰਸ਼ ਨੂੰ ਸਿਖਰ ’ਤੇ ਪਹੁੰਚਾ ਦਿੱਤਾਸਰਕਾਰ ਅਤੇ ਦਿੱਲੀ ਪੁਲਿਸ ਦਾ ਦੇਸ਼ ਵਿਆਪੀ ਵਿਰੋਧ ਅਤੇ ਨਿੰਦਾ ਹੋਈ

30 ਮਈ ਨੂੰ ਅੰਦੋਲਨਕਾਰੀ ਪਹਿਲਵਾਨ ਆਪਣੇ ਮੈਡਲ ਗੰਗਾ ਵਿੱਚ ਪ੍ਰਵਾਹ ਕਰਨ ਲਈ ਹਰਿਦੁਆਰ ਪਹੁੰਚ ਗਈਆਂਦਿੱਲੀ ਪੁਲਿਸ ਨੇ 15 ਜੂਨ ਨੂੰ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮਹਿਲਾ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਦੋਸ਼ ਪੱਤਰ ਦਾਖਲ ਕੀਤਾ ਇੱਕ ਨਾਬਾਲਗ ਪਹਿਲਵਾਨ ਦੇ ਪਿਤਾ ਵੱਲੋਂ ਸ਼ਿਕਾਇਤ ਵਾਪਸ ਲੈਣ ਕਾਰਨ ਦਿੱਲੀ ਪੁਲਿਸ ਨੇ ਪੋਕਸੋ ਤਹਿਤ ਦਰਜ ਕੇਸ ਰੱਦ ਕੀਤੇ ਜਾਣ ਦੀ ਸਿਫਰਸ਼ ਕੀਤੀ ਪਰ ਉਸ ਉੱਤੇ ਜਿਣਸੀ ਛੇੜਛਾੜ ਅਤੇ 6 ਮਹਿਲਾ ਪਹਿਲਵਾਨਾ ਦਾ ਪਿੱਛਾ ਕਰਨ ਦਾ ਦੋਸ਼ ਲਾਇਆ ਹੈਕਾਂਗਰਸ ਦਾ ਨਵਾਂ ਨਾਅਰਾ ਆਇਆ, ‘ਭਾਜਪਾ ਦਾ ਨਵਾਂ ਨਾਅਰਾ - ਬੇਟੀ ਡਰਾਓ, ਬ੍ਰਿਜ ਭੂਸ਼ਣ ਬਚਾਓ।’

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਮੋਹਨ ਸ਼ਰਨ ਸਿੰਘ ਖਿਲਾਫ ਪਿਛਲੇ 6 ਮਹੀਨਿਆਂ ਤੋਂ ਪ੍ਰਦਰਸ਼ਣ ਕਰ ਰਹੇ ਪਹਿਲਵਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਹੋਈਤਕਰੀਬਨ 6 ਘੰਟੇ ਚਲੀ ਬਾਅਦ ਖੇਡ ਮੰਤਰੀ ਨੇ ਭਰੋਸਾ ਦਿੱਤਾ ਕਿ 15 ਜੂਨ ਤਕ ਦੋਸ਼ ਪੱਤਰ ਦਾਖਲ ਹੋ ਜਾਵੇਗਾਉਨ੍ਹਾਂ ਕਿਹਾ ਅਦਾਲਤ ਜੋ ਵੀ ਫੈਸਲਾ ਸੁਣਾਏਗੀ, ਉਸ ’ਤੇ ਕਾਰਵਾਈ ਹੋਵੇਗੀਸੰਘਰਸ਼ੀਲ ਪਹਿਲਵਾਨਾਂ ਅੰਦੋਲਨ ਵਾਪਸੀ ਦੀ ਵੀ ਸਹਿਮਤੀ ਦਿੱਤੀਇਸ ਤੋਂ ਇਲਾਵਾ ਪਹਿਲਵਾਨਾਂ ਦੀ ਇਹ ਮੰਗ ਵੀ ਸੀ ਕਿ ਖਿਡਾਰੀਆਂ, ਅਖਾੜਿਆਂ ਤੇ ਕੋਚਾਂ ਖਿਲਾਫ ਦਰਜ ਮਾਮਲੇ ਵਾਪਸ ਲਏ ਜਾਣ

ਜਿਣਸੀ ਸ਼ੋਸ਼ਣ ਦੀ ਜਾਂਚ ਕਰ ਰਹੀ ਸਿੱਟ ਇੱਕ ਮਹਿਲਾ ਪਹਿਲਵਾਨ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਦਫਤਰ ਲੈ ਕੇ ਉਸ ਥਾਂ ਦੀ ਪਛਾਣ ਕਰਵਾਉਣ ਲਈ ਲੈ ਕੇ ਗਈ ਜਿੱਥੇ ਉਸ ਨਾਲ ਛੇੜਛਾੜ ਕੀਤੀ ਗਈਦਿੱਲੀ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਪਹਿਲਵਾਨਾਂ ਖਿਲਾਫ ਨਫਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ

ਯਾਦ ਰਹੇ 28 ਮਈ, ਜਿਸ ਦਿਨ ਨਵੇਂ ਸੰਸਦ ਭਵਨ ਦਾ ਪ੍ਰਧਾਨ ਮੰਤਰੀ ਉਦਘਾਟਨ ਕਰ ਰਹੇ ਸਨ ਤਾਂ ਨੇੜੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਉੱਤੇ ਪੁਲਿਸ ਬੜੀ ਬੇਰਹਿਮੀ ਨਾਲ ਲਾਠੀ ਚਾਰਜ ਕਰ ਰਹੀ ਸੀਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਘਸੀਟ ਘਸੀਟ ਕੇ ਬੱਸਾਂ ਵਿੱਚ ਸੁੱਟ ਰਹੀ ਸੀ ਪੀੜਤ ਪਹਿਲਵਾਨਾਂ ਉੱਤੇ ਦੰਗੇ ਦੀ ਧਾਰਾ ਲਗਾਈ ਗਈਪੁਲਿਸ ਦੇ ਇਸ ਅਮਾਨਵੀ ਤਸ਼ੱਦਦ ਅਤੇ ਸਰਕਾਰ ਦੀ ਸਾਜ਼ਿਸ਼ੀ ਚੁੱਪ ਦੀ ਸਮਾਜ ਦੇ ਹਰ ਵਰਗ ਵੱਲੋਂ ਨਿੰਦਾ ਕੀਤੀ ਗਈਜਦੋਂ ਇਹ ਘਟਨਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਤਾਂ ਸਰਕਾਰ ਦੀ ਦੇਸ਼ ਵਿਆਪੀ ਨਿੰਦਾ ਹੋਈ ਕਿ ਸਰਕਾਰ ਬਹੁਬਲੀ ਅਤੇ ਸਿਆਸੀ ਤਾਕਤ ਵਾਲੇ ਆਪਣੇ ਸਾਂਸਦ ਨੂੰ ਬਚਾ ਰਹੀ ਹੈਦਿੱਲੀ ਪੁਲਿਸ ਦੇ ਰਵਈਏ ਦੀ ਵਜਾਹ ਕਰਕੇ ਵੀ ਹਾਲਾਤ ਅਣਸੁਖਾਵੇਂ ਬਣੇ

ਪ੍ਰਧਾਨ ਮੰਤਰੀ ਦੇ ਪ੍ਰਸਤਾਵਤ ਅਮਰੀਕਾ ਦੇ ਦੌਰੇ ਦੌਰਾਨ 28 ਮਈ ਨੂੰ ਮਹਿਲਾ ਪਹਿਲਵਾਨਾਂ ਉੱਤੇ ਕੀਤੇ ਗਏ ਤਸ਼ੱਸ਼ਦ ਬਾਰੇ ਪੁੱਛੇ ਜਾਣ ਵਾਲੇ ਸਵਾਲਾਂ ਅਤੇ ਮਾਨਵੀ ਅੀਧਕਾਰਾਂ ਦੀ ਉਲੰਘਣਾ, ਹਰਿਆਣਾ ਵਿੱਚ ਜਾਟ ਵੋਟਾਂ ਦੀ ਚਿੰਤਾ, ਬ੍ਰਿਜ ਮੋਹਨ ਸ਼ਰਨ ਸਿੰਘ ਖਿਲਾਫ ਠੋਸ ਕਾਰਵਾਈ ਤੋਂ ਟਾਲਾ ਵੱਟਣ ਕਾਰਨ ਹੋਈ ਕਿਰਕਿਰੀ ਨੇ ਸੰਘਰਸ਼ੀਲ ਪਹਿਲਵਾਨਾਂ ਨਾਲ ਸੰਵਾਦ (ਬੈਠਕ) ਸ਼ੁਰੂ ਕਰਨ ਲਈ ਮਜਬੂਰ ਕੀਤਾਖਿਡਾਰੀਆਂ ਵਿੱਚ ਨਿਰਾਸ਼ਾ ਫੈਲੀਜੇ ਸਰਕਾਰ ਅੰਦੋਲਨ ਦੇ ਸ਼ੁਰੂ ਵਿੱਚ ਹੀ ਪਹਿਲਵਾਨਾਂ ਦੀਆਂ ਵਾਜਬ ਮੰਗਾਂ ਨੂੰ ਲੈ ਕੇ ਸੰਵਾਦ ਦਾ ਰਸਤਾ ਅਪਣਾਉਂਦੀ ਤਾਂ ਅੰਦੋਲਨ ਲੰਮਾ ਨਹੀਂ ਸੀ ਹੋਣਾਖੈਰ ਦੇਰ ਆਏ ਦਰੁਸਤ ਆਏਸੜਕ ਦੀ ਜਗ੍ਹਾ ਪਹਿਲਵਾਨਾਂ ਨੇ ਕੋਰਟ ਵਿੱਚ ਲੜਾਈ ਰਾਹੀਂ ਇਨਸਾਫ ਦੀ ਉਮੀਦ ਜਤਾਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4061)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੁਖਤਾਰ ਗਿੱਲ

ਮੁਖਤਾਰ ਗਿੱਲ

Preet Nagar, Amritsar, Punjab, India.
Phone: (91 -  98140 82217)
Email: (Kantugill@gmail.com)