KuldipSAdvocate6ਸਾਡਾ ਦੇਸ਼ ਅਤੇ ਸਮਾਜ ਤਾਂ ਪਹਿਲਾ ਹੀ ਔਰਤਾਂ ਦੇ ਸਬੰਧ ਵਿੱਚ ਇੱਕ ਪਛੜਿਆ ਹੋਇਆ ਦੇਸ਼ ਹੈ, ਜਿੱਥੇ ਮਰਦਾਂ ਦੇ ਮੁਕਾਬਲੇ ...
(26 ਜੂਨ 2023)


ਪਿਛਲੇ ਦਿਨਾਂ ਵਿੱਚ ਭਾਰਤ ਦੀਆਂ ਨਾਮੀ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਮਹਿਲਾ ਪਹਿਲਵਾਨਾਂ ਦੇ ਸ਼ੋਸ਼ਣ ਦਾ ਮਸਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ
ਮਹਿਲਾ ਪਹਿਲਵਾਨਾਂ ਅਤੇ ਉਹਨਾਂ ਨਾਲ ਹਮਦਰਦੀ ਰੱਖਣ ਵਾਲੀਆਂ ਸੰਸਥਾਵਾਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜੰਤਰ ਮੰਤਰ ਉੱਪਰ ਲਗਾਤਾਰ ਰੋਸ ਧਰਨੇ ਨੇ ਕੌਮਾਂਤਰੀ ਪੱਧਰ ਉੱਪਰ ਸਮੁੱਚੇ ਖੇਡ ਜਗਤ ਅਤੇ ਲੋਕਾਂ ਦਾ ਧਿਆਨ ਖਿੱਚਿਆ ਹੈਮਹਿਲਾ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਰਾਮ ਸ਼ਰਨ ਜੋ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਅਤੇ ਪਾਰਲੀਮੈਂਟ ਦਾ ਮੈਂਬਰ ਵੀ ਹੈ, ਵਿਰੁੱਧ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿੱਪ ਸਮੇਤ ਪ੍ਰਧਾਨ ਮੰਤਰੀ, ਜੋ ਅਕਸਰ ਆਪਣੇ ‘ਮਨ ਕੀ ਬਾਤ’ ਕਰਦਾ ਰਹਿੰਦਾ ਹੈ, ਵੱਲੋਂ ਖਾਮੋਸ਼ੀ ਅਤੇ ਕਠੋਰਤਾ ਇਹਨਾਂ ਦੇ ਹਠ ਧਰਮੀ ਅਤੇ ਘੁਮੰਡੀ ਵਤੀਰੇ ਦਾ ਪ੍ਰਗਟਾਵਾ ਕਰਦੀ ਹੈ

ਭਾਰਤੀ ਜਨਤਾ ਪਾਰਟੀ ਅਤੇ ਇਸਦੇ ਆਗੂ ਭਾਰਤ ਦੀ ਪੁਰਾਣੀ ਸੱਭਿਅਤਾ ਅਤੇ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦਾ ਮਾਣ ਹਾਸਲ ਕਰਕੇ ਬਹੁ ਗਿਣਤੀ ਫਿਰਕੇ ਦੇ ਲੋਕਾਂ ਦੀਆਂ ਵੋਟਾਂ ਨਾਲ ਰਾਜ ਸੱਤਾ ਵਿੱਚ ਆਈ ਹੈਦੂਜੇ ਸ਼ਬਦਾਂ ਵਿੱਚ ਪੁਰਾਣੇ ਸਮੇਂ ਵਿੱਚ ਇਤਿਹਾਸ ਤੋਂ ਵੀ ਪਹਿਲਾਂ ਰਾਮ ਸੀਤਾ ਦੀ ਪੂਜਾ ਕਰਨ ਵਾਲੀ ਪਾਰਟੀ ਅਤੇ ਰਾਵਣ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਉਸਦੇ ਪੁਤਲੇ ਸਾੜਨ ਦੀਆਂ ਰਵਾਇਤਾਂ ਨੂੰ ਬੜ੍ਹਾਵਾ ਦੇਣ ਵਾਲੀ ਪਾਰਟੀ ਹੈਰਾਵਣ ਉੱਤੇ ਵੀ ਇਤਹਾਸਿਕ ਤੌਰ ’ਤੇ ਇੰਨਾ ਵੱਡਾ ਗੰਭੀਰ ਦੋਸ਼ ਨਹੀਂ ਲੱਗਿਆ ਸੀ, ਜੋ ਭਾਰਤੀ ਫੈਡਰੇਸ਼ਨ ਦੇ ਪ੍ਰਧਾਨ ਉੱਤੇ ਇਹਨਾਂ ਮਹਿਲਾ ਪਹਿਲਵਾਨਾਂ ਨੇ ਲਗਾਏ ਹਨ, ਜਿਨ੍ਹਾਂ ਨੇ ਦੇਸ਼ ਲਈ ਤਗਮੇਂ ਜਿੱਤ ਕੇ ਦੇਸ਼ ਦਾ ਨਾਮ ਸੰਸਾਰ ਵਿੱਚ ਰੋਸ਼ਨ ਕੀਤਾ ਹੈ

ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿੱਪ ਅੱਜ ਦੇ ਦੌਰ ਵਿੱਚ ਉਹਨਾਂ ਸੀਤਾ ਵਰਗੀਆਂ ਧੀਆਂ ਮਹਿਲਾ ਪਹਿਲਵਾਨਾਂ ਦੇ ਵਿਰੋਧ ਵਿੱਚ ਖੜ੍ਹ ਕੇ ਇੱਕ ਰਾਵਣ ਰੂਪੀ (ਬ੍ਰਿਜ ਭੂਸ਼ਣ ਰਾਮ ਸ਼ਰਨ) ਜਿਸਦੇ ਨਾਮ ਵਿੱਚ ਰਾਮ ਦਾ ਨਾਮ ਵੀ ਆਉਂਦਾ ਹੈ, ਦੀ ਪਿੱਠ ਪੂਰ ਰਹੀ ਹੈ ਅਤੇ ਸਰਕਾਰ ਦਾ ਹਰ ਹੀਲਾ-ਵਸੀਲਾ ਵਰਤਕੇ ਉਸਦੇ ਕੇਸ ਅਤੇ ਦੋਸ਼ਾਂ ਨੂੰ ਖੁਰਦ ਬੁਰਦ ਕਰਨ ਦਾ ਯਤਨ ਕਰ ਰਹੀ ਹੈਚੱਲਦੀ ਪੜਤਾਲ ਦੌਰਾਨ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਆਪਣੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਸੀ ਤਾਂਕਿ ਜਾਂਚ ਅਤੇ ਪੜਤਾਲ ਨਿਰਪੱਖ ਤਰੀਕੇ ਨਾਲ ਹੋ ਸਕੇ ਅਤੇ ਕਿਸੇ ਕਿਸਮ ਦਾ ਸਰਕਾਰੀ ਜਾਂ ਗੈਰ ਸਰਕਾਰੀ ਦਬਾਅ ਅਸਰ ਨਾ ਪਾ ਸਕੇ ਦੂਜਾ, ਇਸ ਮੁੱਦੇ ਨੂੰ ਆਪਣੇ ਵਕਾਰ ਦਾ ਮੁੱਦਾ ਨਾ ਬਣਾਕੇ ਇਹਨਾਂ ਮਹਿਲਾ ਪਹਿਲਵਾਨਾਂ ਨੂੰ ਸਰਕਾਰ ਵੱਲੋਂ ਪੂਰਾ ਇਨਸਾਫ ਦਿਵਾਇਆ ਜਾਵੇਇਸ ਸਬੰਧ ਵਿੱਚ ਜਿੰਨਾ ਵੀ ਕੋਈ ਦੋਸ਼ੀ ਹੈ, ਭਾਵੇਂ ਉਹ ਕਿੰਨੇ ਵੱਡੇ ਰੁਤਬੇ ’ਤੇ ਹੋਵੇ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ

ਇੱਥੇ ਇਹ ਵੀ ਨੋਟ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਧਰਨੇ ਤੋਂ ਉਠਾਉਣ ਵੇਲੇ ਪੁਲਿਸ ਅਧਿਕਾਰੀਆਂ ਵੱਲੋਂ ਤਰੀਕਾ ਅਪਣਾਇਆ ਗਿਆ ਅਤੇ ਇਹਨਾਂ ਮਹਿਲਾ ਪਹਿਲਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਧਰਨੇ ਤੋਂ ਉਠਾਇਆ ਗਿਆ ਹੈ, ਉਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਮਹਿਲਾ ਪਹਿਲਵਾਨਾਂ ਉੱਤੇ ਕੇਸ ਦਰਜ ਹੋਣ ਦੀ ਬਜਾਏ, ਮਰਦ ਪੁਲਿਸ ਕਰਮਚਾਰੀਆਂ ਦੇ ਖਿਲ਼ਾਫ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਧਰਨਾ ਉਠਾਉਣ ਸਮੇਂ ਜ਼ਿਆਦਾਤਰ ਮਰਦ ਪੁਲਿਸ ਅਧਿਾਕਾਰੀ ਹੀ ਸਨ, ਜਿਨ੍ਹਾਂ ਨੇ ਇਹ ਧੱਕਾ ਅਤੇ ਜਬਰ ਕੀਤਾ ਹੈ

ਆਖਿਰ ਵਿੱਚ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਸਾਡਾ ਦੇਸ਼ ਅਤੇ ਸਮਾਜ ਤਾਂ ਪਹਿਲਾ ਹੀ ਔਰਤਾਂ ਦੇ ਸਬੰਧ ਵਿੱਚ ਇੱਕ ਪਛੜਿਆ ਹੋਇਆ ਦੇਸ਼ ਹੈ, ਜਿੱਥੇ ਮਰਦਾਂ ਦੇ ਮੁਕਾਬਲੇ ਔਰਤਾਂ ਉੱਤੇ ਵਧੇਰੇ ਪਾਬੰਦੀਆਂ ਹਨ ਅਤੇ ਘੱਟ ਅਜ਼ਾਦੀ ਹੈ ਅਤੇ ਇਸ ਤਰ੍ਹਾਂ ਔਰਤਾਂ ਪੱਖਪਾਤੀ ਵਤੀਰੇ ਦਾ ਸ਼ਿਕਾਰ ਹਨਅਜਿਹੀਆਂ ਘਟਨਾਵਾਂ ਔਰਤਾਂ ਅਤੇ ਸਾਡੀਆਂ ਬੱਚੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਹੋਣ ਦੇ ਬਜਾਏ ਨਿਰਉਤਸ਼ਾਹਿਤ ਕਰਨਗੀਆਂ ਜੋ ਸਮੁੱਚੇ ਦੇਸ਼ ਅਤੇ ਸਮਾਜ ਲਈ ਅੱਗੇ ਵਧਣ ਦੀ ਬਜਾਏ ਉਹਨਾਂ ਦੇ ਬੌਧਿਕ ਅਤੇ ਮਾਨਸਿਕ ਵਿਕਾਸ ਦੇ ਰਾਹ ਵਿੱਚ ਰੋੜਾ ਬਣਨਗੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4053)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕੁਲਦੀਪ ਸਿੰਘ ਐਡਵੋਕੇਟ

ਕੁਲਦੀਪ ਸਿੰਘ ਐਡਵੋਕੇਟ

Phone: (91 - 98552 - 53845)
Email: (mcpiunitedoffice@gmail.com)