KamalBathinda7ਜਿੱਧਰੋਂ ਰੁਮਾਲ ਦਾ ਇਸ਼ਾਰਾ ਹੋਣਾ ਸੀਮੈਂ ਇੱਕ ਵਾਰ ਵੀ ਉੱਧਰ ਝਾਕਣ ਦਾ ਹੀਆ ਨਾ ਕਰ ਸਕੀ। ਇਉਂ ਸਮਝੋ ਕਿ ...
(28 ਮਈ 2023)
ਇਸ ਸਮੇਂ ਪਾਠਕ: 197.


ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਆਪੇ ਸਿਰਜੇ ਰਿਸ਼ਤੇ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਕਿਤੇ ਵੱਧ ਨਜ਼ਦੀਕ ਹੁੰਦੇ ਹਨ
ਪੁਰਾਣੇ ਜ਼ਮਾਨੇ ਵਿੱਚ ਧਰਮ ਦੀ ਭੈਣ, ਧਰਮ ਦਾ ਭਰਾ, ਮੂੰਹ ਬੋਲੀ ਭੈਣ, ਮੂੰਹ ਬੋਲਿਆ ਭਰਾ, ਪੱਗ ਵਟਾ ਭਰਾ, ਚੁੰਨੀ ਵਟ ਭੈਣ ਜਿਹੇ ਰਿਸ਼ਤੇ ਆਮ ਸੁਣਦੇ ਸੀ ਅਤੇ ਉਹ ਤਾਉਮਰ ਨਿਭਦੇ ਸੀ। ਸ਼ਾਇਦ ਇਹ ਦੋਸਤੀ ਵਾਲਾ ਰਿਸ਼ਤਾ ਵੀ ਉਸੇ ਰਿਸ਼ਤੇ ਦਾ ਹੀ ਦੂਜਾ ਨਾਮ ਹੈਅੱਜ ਵੀ ਦੋਸਤੀ ਦੇ ਇਸ ਰਿਸ਼ਤੇ ਨੂੰ ਬਹੁਤ ਉੱਚਾ ਮੁਕਾਮ ਹਾਸਿਲ ਹੈਦੋਸਤ ਸ਼ਬਦ ਸੁਣਦੇ ਹੀ ਇੱਕ ਅਪਣੱਤ ਭਰੇ, ਸੁਖਦ, ਦਿਲਾਂ ਦੀ ਸਾਂਝ ਵਾਲੇ ਰਿਸ਼ਤੇ ਦਾ ਅਹਿਸਾਸ ਹੁੰਦਾ ਹੈਬਚਪਨ ਵਿੱਚ ਪੜ੍ਹੀਆਂ, ਸੁਣੀਆਂਸੱਚਾ ਮਿੱਤਰ’ ਵਰਗੀਆਂ ਕਹਾਣੀਆਂ ਅੱਜ ਵੀ ਉਵੇਂ ਚੇਤਿਆਂ ਵਿੱਚ ਉੱਕਰੀਆਂ ਪਈਆਂ ਹਨਇਸੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ ਹਨ ਜੋ ਬਹੁਤ ਮਸ਼ਹੂਰ ਹੋਈਆਂ ਹਨ

ਕਈ ਵਾਰੀ ਜਦੋਂ ਆਪਣੀਆਂ ਕਬੀਲਦਾਰੀਆਂ ਵਿੱਚ ਖੁੱਭੇ ਭੈਣ ਭਰਾ ਵੀ ਦੁੱਕੀ ਤਿੱਕੀ ਦੇ ਹਿਸਾਬ ਕਿਤਾਬ ਵਿੱਚ ਪੈ ਕੇ ਮੂੰਹ ਮੋੜ ਜਾਂਦੇ ਹਨ ਅਤੇ ਅਸੀਂ ਮਾਂ ਬਾਪ ’ਤੇ ਵੀ ਕਿਸੇ ਕਿਸਮ ਦਾ ਮਾਨਸਿਕ ਬੋਝ ਨਹੀਂ ਪਾਉਣਾ ਚਾਹੁੰਦੇ ਹੁੰਦੇ, ਉਦੋਂ ਇਹ ਦੋਸਤ ਹੀ ਤਾਂ ਹੁੰਦੇ ਹਨ ਜਿਹੜੇ ਸਾਡੇ ਦੁੱਖਾਂ-ਸੁੱਖਾਂ ਦੇ ਸਾਂਝੀ ਅਤੇ ਔਖੀ ਘੜੀ ਵਿੱਚ ਢਾਲ਼ ਬਣਦੇ ਹਨਮਾਂ ਦੀ ਹੱਲਾ ਸ਼ੇਰੀ ਤੋਂ ਬਾਅਦ ਦੋਸਤਾਂ ਦਾ ਸਾਥ ਹੀ ਹੈ ਜੋ ਅਸੰਭਵ ਨੂੰ ਸੰਭਵ ਬਣਾ ਦਿੰਦਾ ਹੈਬਹੁਤ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਹਨਮੈਂ ਵੀ ਆਪਣੀ ਦੋਸਤ ਦੇ ਪ੍ਰਤਾਪ ਕਰਕੇ ਹੀ ਰੇਸ ਵਿੱਚੋਂ ਪਹਿਲੇ ਦਰਜੇ ਦਾ ਇਨਾਮ ਪ੍ਰਾਪਤ ਕਰਨ ਦੀ ਖੁਸ਼ੀ ਮਾਣ ਸਕੀ ਹਾਂਜਦੋਂ ਅੱਜ ਵੀ ਉਹ ਰੇਸ ਲਗਾਉਣ ਵਾਲੀ ਘਟਨਾ ਯਾਦ ਆਉਂਦੀ ਹੈ ਤਾਂ ਝਰਨਾਹਟ ਜਿਹੀ ਛਿੜ ਜਾਂਦੀ ਹੈਗੱਲ ਮਈ 1993 ਦੀ ਹੈਸਾਡੇ ਨਰਸਿੰਗ ਸਕੂਲ ਵਿੱਚ ਨਰਸਿਜ਼ ਡੇਅ (ਫਲੋਰੈਂਸ ਨਾਈਟਿੰਗੇਲ ਦਾ ਜਨਮ ਦਿਨ) ਨੂੰ ਮੁੱਖ ਰੱਖ ਕੇ ਨਰਸਿਜ਼ ਵੀਕ ਮਨਾਇਆ ਜਾ ਰਿਹਾ ਸੀ, ਜਿਸਦੇ ਤਹਿਤ ਵੱਖ ਵੱਖ ਮੁਕਾਬਲਿਆਂ ਦੇ ਨਾਲ ਖੇਡਾਂ ਦਾ ਮੁਕਾਬਲਾ ਵੀ ਹੋਣਾ ਸੀਮੇਰੀ ਸਹੇਲੀ ਤਿੰਨ ਟੰਗੀ ਦੌੜ ਵਿੱਚ ਆਪਣੇ ਨਾਮ ਨਾਲ ਮੇਰਾ ਨਾਮ ਵੀ ਲਿਖਵਾ ਆਈਪਰ ਜਦੋਂ ਉਹਨੇ ਆ ਕੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਆਪਣੀ ਅਸਮਰੱਥਾ ਜ਼ਾਹਿਰ ਕੀਤੀ, “ਮੈਨੂੰ ਤਾਂ ਰੇਸ ਤੋਂ ਬਹੁਤ ਡਰ ਲਗਦਾ ਹੈ, ਮੈਂ ਤਾਂ ਤੈਨੂੰ ਵੀ ਲੈ ਬੈਠੂੰ। ਪੂਰਾ ਫ਼ੋਬੀਆ ਹੈ ਮੈਨੂੰ ਰੇਸ ਤੋਂ। ਜਦੋਂ ਰੇਸ ਲਈ ਸਿਗਨਲ ਦਿੰਦੇ ਹਨ ਮੈਂ ਤਾਂ ਉਦੋਂ ਅੱਗੇ ਨੂੰ ਇੱਕ ਕਦਮ ਵੀ ਨਹੀਂ ਪੁੱਟ ਸਕਦੀ, ਸਗੋਂ ਦਿਲ ਕਰਦਾ ਹੁੰਦਾ ਹੈ ਕਿ ਪਿੱਛੇ ਨੂੰ ਭੱਜ ਲਵਾਂਮੇਰੀ ਤਾਂ ਦਸਵੀਂ ਦੇ ਪੇਪਰਾਂ ਵਿੱਚ ਵੀ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਵੇਲੇ ਰੇਸ ਲਾਉਂਦਿਆਂ ਛਾਲ਼ ਲੱਗ ਗਈ ਸੀ।”

ਮੇਰੀ ਸਹੇਲੀ ਨੇ ਮੇਰੀ ਇੱਕ ਨਾ ਸੁਣੀ, ਸਗੋਂ ਕਹਿਣ ਲੱਗੀ, “ਬੱਸ ਰਹਿਣ ਦੇ, ਰਹਿਣ ਦੇ। ਚੱਲ ਹੁਣ ਤੇਰਾ ਫ਼ੋਬੀਆ ਹੀ ਕੱਢਣੈ।” ਜਦੋਂ ਮੈਂ ਨਾਮ ਰਜਿਸਟਰ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਆਪਣਾ ਨਾਮ ਕੱਟਣ ਲਈ ਕਹਾਂ ਤਾਂ ਉਹ ਕਹੇ, “ਮੇਰਾ ਵੀ ਕੱਟ ਦਿਓ, ਮੈਂ ਵੀ ਨਹੀਂ ਲੱਗਣਾ ਫੇਰ।” ਉਹਦੇ ਨਾਮ ਕੱਟਣ ਵਾਲੀ ਗੱਲ ਮੈਨੂੰ ਨਾ ਜਚੇ, ਬਈ ਮੇਰੇ ਕਰਕੇ ਉਹ ਵੀ ਰਹਿ ਜਾਵੇ, ਕਿਉਂਕਿ ਉਹ ਖੇਡਾਂ ਵਿੱਚ ਬਹੁਤ ਤੇਜ਼ ਸੀ

ਆਖ਼ਿਰ ਉਹ ਰੇਸ ਲਗਾਉਣ ਵਾਲਾ ਦਿਨ ਆ ਗਿਆਅਸੀਂ ਗਰਾਊਂਡ ਵਿੱਚ ਪਹੁੰਚ ਗਈਆਂ, ਸਾਰੀਆਂ ਪੂਰੇ ਰੌਂ ਵਿੱਚ, ਜਿਵੇਂ ਅਕਸਰ ਇਹੋ ਜਿਹੇ ਮੌਕੇ ਹੁੰਦਾ ਹੈਮੈਂ ਵੀ ਉੱਪਰੋਂ ਉੱਪਰੋਂ ਉਤਸ਼ਾਹ ਜਿਹਾ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀਅਸੀਂ ਕੱਪੜੇ ਨਾਲ ਲੱਤਾਂ ਬੰਨ੍ਹ ਲਈਆਂ ਤੇ ਰੇਸ ਲਗਾਉਣ ਲਈ ਤਿਆਰ ਬਰ ਤਿਆਰ ਹੋ ਕੇ ਖੜ੍ਹ ਗਈਆਂਪਰ ਰੇਸ ਸ਼ੁਰੂ ਹੋਣ ਵੇਲੇ ਜਿੱਧਰੋਂ ਰੁਮਾਲ ਦਾ ਇਸ਼ਾਰਾ ਹੋਣਾ ਸੀ, ਮੈਂ ਇੱਕ ਵਾਰ ਵੀ ਉੱਧਰ ਝਾਕਣ ਦਾ ਹੀਆ ਨਾ ਕਰ ਸਕੀਇਉਂ ਸਮਝੋ ਕਿ ਅੱਖਾਂ ਬੰਦ ਕਰਕੇ ਹੀ ਖੜ੍ਹੇ ਹੋਣ ਵਾਲਾ ਹਿਸਾਬ ਸੀਬੱਸ ਫਿਰ ਕਦੋਂ ਇਸ਼ਾਰਾ ਹੋਇਆ ਕਦੋਂ ਨਾ, ਮੈਨੂੰ ਕੁਝ ਨਹੀਂ ਪਤਾ, ਪਰ ਜਦੋਂ ਮੇਰੀ ਸਹੇਲੀ ਨੇ ਭੱਜਣ ਲਈ ਕਦਮ ਪੁੱਟਿਆ ਤਾਂ ਮੈਂ ਉਹਦੇ ਕਦਮ ਨਾਲ ਕਦਮ ਮਿਲਾ ਕੇ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਹੈਰਾਨੀ ਦੀ ਗੱਲ ਇਹ ਹੋਈ ਕਿ ਸਾਡੀ ਜੋੜੀ ਪਹਿਲਾ ਸਥਾਨ ਹਾਸਿਲ ਕਰ ਗਈਉਦੋਂ ਹੀ ਮੇਰੀ ਸਹੇਲੀ ਜੱਫੀ ਪਾਉਂਦਿਆਂ ਕਹਿਣ ਲੱਗੀ, “ਕਿਉਂ? ਦੇਖਿਆ! ਐਵੇਂ ਡਰੀ ਜਾਂਦੀ ਸੀ।” ਸੱਚਮੁੱਚ ਉਦੋਂ ਮੈਂ ਅਸੰਭਵ ਨੂੰ ਸੰਭਵ ਹੁੰਦਿਆਂ ਅੱਖੀਂ ਤੱਕਿਆ ਕਿਉਂਕਿ ਹੋਰ ਖੇਤਰਾਂ ਵਿੱਚੋਂ ਤਾਂ ਮੈਨੂੰ ਬਥੇਰੇ ਇਨਾਮ ਮਿਲੇ ਸਨ, ਖੇਡਾਂ ਵਿੱਚੋਂ ਕਦੇ ਇਨਾਮ ਨਹੀਂ ਸੀ ਮਿਲਿਆ, ਨਾ ਹੀ ਸ਼ਾਇਦ ਕਦੇ ਮਿਲਣ ਦੀ ਉਮੀਦ ਸੀ

ਇਸੇ ਤਰ੍ਹਾਂ ਮੇਰੀ ਉਹ ਸਹੇਲੀ ਪੜ੍ਹਾਈ ਵਿੱਚ ਭਾਵੇਂ ਚੰਗੀ ਸੀ, ਪਰ ਜਦੋਂ ਵਾਰੀ ਜ਼ੁਬਾਨੀ ਪੇਪਰ ਦੀ ਵਾਰੀ ਆਉਂਦੀ ਤਾਂ ਉਹਦੀ ਹਾਲਤ ਦੇਖਣ ਵਾਲੀ ਹੁੰਦੀਉਹਨੇ ਬੱਸ ਵਾਰ ਵਾਰ ਇਹੀ ਰਟ ਲਾਈ ਰੱਖਣੀ, “ਮੈਨੂੰ ਕੁਝ ਨੀ ਆਉਂਦਾ, ਕੁਝ ਨੀ ਆਉਂਦਾ। ਬੱਸ ਮੈਂ ਤਾਂ ਅੰਦਰ ਜਾਣ ਸਾਰ ਮੈਡਮ ਨੂੰ ਕਹਿ ਦੇਣਾ, ਮੈਡਮ ਜੀ, ਮੈਨੂੰ ਕੁਝ ਨੀ ਆਉਂਦਾ।” ਮੈਂ ਬਥੇਰੀ ਕੋਸ਼ਿਸ਼ ਕਰਦੀ ਉਹਦਾ ਧਿਆਨ ਇੱਧਰ ਉੱਧਰ ਲਾਉਣ ਦੀ, ਉਹਦੀ ਘਬਰਾਹਟ ਦੂਰ ਕਰਨ ਦੀ ਅਤੇ ਕਈ ਵਾਰੀ ਤਾਂ ਘੁਰਕੀ ਵੀ ਦਿੰਦੀ ਕਿ ਤੂੰ ਬਾਹਰ ਨਿਕਲੀਂ ਸਹੀ ਇਹ ਕਹਿਕੇ ਕਿ ਮੈਨੂੰ ਕੁਝ ਨੀ ਆਉਂਦਾ, ਫਿਰ ਦੇਖੀਂ ਤੇਰੇ ਨਾਲ ਕੀ ਹੁੰਦੀ ਹੈਪਰ ਜਿੰਨੀ ਦੇਰ ਉਹਦੀ ਵਾਰੀ ਨਾ ਆਉਂਦੀ ਬੱਸ ਸਾਡੀ ਇਹੀ ਕਸ਼ਮਕਸ਼ ਚੱਲਦੀ ਰਹਿੰਦੀਪਰ ਫਿਰ ਜਦੋਂ ਉਹ ਜ਼ੁਬਾਨੀ ਪੇਪਰ ਦੇ ਕੇ ਬਾਹਰ ਆਉਂਦੀ ਤਾਂ ਉਸਦੀਆਂ ਵਾਛਾਂ ਖਿੜੀਆਂ ਹੋਈਆਂ ਹੁੰਦੀਆਂ ਤੇ ਆਉਂਦਿਆਂ ਹੀ ਕਹਿਣਾ, “ਤੂੰ ਬਚਾ ਲਿਆ, ਤੂੰ ਬਚਾ ਲਿਆ।”

ਸੱਚਮੁੱਚ ਦੋਸਤ ਇੱਕ ਦੂਜੇ ਦੇ ਪੂਰਕ ਹੁੰਦੇ ਹਨਸਹੀ ਮਾਅਨਿਆਂ ਵਿੱਚ ਸੱਚੇ ਦੋਸਤ ਉਹੀ ਹੁੰਦੇ ਹਨ ਜੋ ਸਾਡੀਆਂ ਘਾਟਾਂ, ਕੰਮਜ਼ੋਰੀਆਂ ਨੂੰ ਸਮਝਦੇ ਹਨ ਅਤੇ ਉਹਨਾਂ ਨੂੰ ਦੂਰ ਕਰਨ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ। ਸਾਨੂੰ ਨਿਪੁੰਨ ਬਣਾਉਣ ਵਿੱਚ ਸਿਰ ਤੋੜ ਕੋਸ਼ਿਸ਼ਾਂ ਕਰਦੇ ਹਨ ਨਾ ਕਿ ਉਹ, ਜੋ ਸਿਰਫ਼ ਸਾਡੀ ਹਾਂ ਵਿੱਚ ਹਾਂ ਹੀ ਮਿਲਾਉਂਦੇ ਹਨ, ਭਾਵੇਂ ਅਸੀਂ ਗਲਤ ਹੀ ਕਿਉਂ ਨਾ ਹੋਈਏਅਸੀਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਦੇਖ ਹੀ ਰਹੇ ਹਾਂ ਕਿ ਕਿਵੇਂ ਇੱਕ ਦੂਜੇ ਦੀਆਂ ਗਲਤ ਆਦਤਾਂ ਨੂੰ ਸ਼ਹਿ ਦੇ ਦੇ ਕੇ, ਲੁੱਟਾਂ ਖੋਹਾਂ, ਨਸ਼ੇ, ਲੱਚਰ ਸੱਭਿਆਚਾਰ, ਗੈਂਗਵਾਰ ਵਰਗੇ ਜੁਰਮਾਂ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ

ਨੌਜਵਾਨਾਂ ਨੂੰ ਇੱਕ ਗੱਲ ਹਮੇਸ਼ਾ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਅਸਲੀ ਦੋਸਤ ਉਹ ਨਹੀਂ, ਜਿਹੜਾ ਤੁਹਾਨੂੰ ਮੋਟਰ ਸਾਈਕਲ ’ਤੇ ਗੇੜੀਆਂ ਲਵਾਉਂਦਾ ਹੈ, ਤੁਹਾਡੇ ਲਈ ਨਸ਼ੇ ਦਾ ਪ੍ਰਬੰਧ ਕਰਦਾ ਹੈ, ਲੱਚਰ ਸੱਭਿਆਚਾਰ ਵਿੱਚ ਤੁਹਾਨੂੰ ਗ਼ਲਤਾਨ ਰੱਖਦਾ ਹੈ, ਸਗੋਂ ਅਸਲੀ ਤੇ ਸੱਚਾ ਮਿੱਤਰ ਉਹ ਹੈ ਜੋ ਤੁਹਾਨੂੰ ਇਸ ਚਿੱਕੜ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ, ਤੁਹਾਡੀ ਜ਼ਿੰਦਗੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਹੈਸਾਨੂੰ ਹਮੇਸ਼ਾ ਚੰਗੇ ਦੋਸਤ ਬਣਾਉਣ ਦੀ, ਉਹਨਾਂ ਦਾ ਸਾਥ ਮਾਨਣ ਦੀ, ਖੁਦ ਸੱਚੇ ਮਿੱਤਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਇਹ ਗੱਲ ਹਮੇਸ਼ਾ ਚੇਤੇ ਰੱਖੀਏ ਕਿ,

ਜੇ ਮਿਲੂ ਚੰਗੇ ਦੋਸਤਾਂ ਦਾ ਸਹਾਰਾ,
ਤਾਂ ਹੋ ਜਾਊ ਪਾਰ ਉਤਾਰਾ।
ਜੇ ਸੰਗਤ ਮਾੜੀ ਵਿੱਚ ਪੈ ਗਏ,
ਤਾਂ ਸੁਪਨੇ ਧਰੇ ਧਰਾਏ ਰਹਿ ਗਏ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਿਸਟਮ ਨੇ ਸਾਡੀ ਜਵਾਨੀ ਦਾ ਘਾਣ ਕਰਕੇ ਰੱਖ ਦਿੱਤਾ ਹੈਪਰ ਫਿਰ ਵੀ ਨੌਜਵਾਨ ਇਸ ਨੂੰ ਸਮਝਣ, ਆਪਣੇ ਆਪ ਨੂੰ ਪਛਾਣਨ, ਆਪਣੇ ਉੱਤੇ ਭਰੋਸਾ ਕਰਨ ਲੱਗਣ, ਖਰੇ ਖੋਟੇ ਦੀ ਪਹਿਚਾਣ ਕਰਦੇ ਹੋਏ ਸਮਾਜ ਵਿੱਚ ਆਪਣਾ ਬਣਦਾ ਰੋਲ ਨਿਭਾਉਣ, ਆਪਣੀ ਹੋਣੀ ਨੂੰ ਬਦਲਣ, ਆਪਣੀ ਹੋਂਦ ਨੂੰ ਬਚਾਉਣ, ਸਮਾਜ ਵਿੱਚ ਸਿਰ ਉੱਚਾ ਕਰਕੇ ਜਿਊਣ ਲਈ ਸਿਰ ਜੋੜਨ ਲੱਗਣ, ਕਾਮਯਾਬੀ ਜ਼ਰੂਰ ਉਹਨਾਂ ਦੇ ਕਦਮ ਚੁੰਮੇਗੀ। ਫਿਰ ਮਾਪਿਆਂ ਨੂੰ ਪੁੱਤਾਂ ਧੀਆਂ ਦੀ ਚਿੰਤਾ ਨਹੀਂ, ਸਗੋਂ ਉਹਨਾਂ ਉੱਤੇ ਬਹੁਤ ਮਾਣ ਹੋਵੇਗਾ ਅਤੇ ਸਾਡੇ ਸਮਾਜ ਦਾ ਚਿਹਰਾ ਮੋਹਰਾ ਹੀ ਬਦਲ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3994)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਮਲ ਬਠਿੰਡਾ

ਕਮਲ ਬਠਿੰਡਾ

Bathinda, Punjab, India.
Phone: (91 - 94630 - 23100)
Email: (kamalphnt@gmail.com)