SarabjitSohi7ਗੁਰਬਾਣੀ ਤਾਂ ਕਹਿੰਦੀ ਹੈ- “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥” ...
(29 ਮਾਰਚ 2029)
ਇਸ ਸਮੇਂ ਪਾਠਕ: 200.


ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥
***

ਅੱਤਵਾਦ ਦੇ ਦੌਰ ਵਿੱਚ ਡਾ. ਜਗਜੀਤ ਸਿੰਘ ਚੌਹਾਨ ਵਰਗਿਆਂ ਨੇ ਖੁਦ ਨੂੰ ਖਾਲਿਸਤਾਨ ਦਾ ਰਾਸ਼ਟਰਪਤੀ ਐਲਾਨਿਆ ਹੋਇਆ ਸੀ ਡਾ. ਗੁਰਭਗਤ ਸਿੰਘ ਵਰਗੇ ਖਾਲਿਸਤਾਨ ਬਣ ਜਾਣ ’ਤੇ ਪ੍ਰਧਾਨ ਮੰਤਰੀ ਬਣਨ ਅਤੇ ਡਾ. ਸੋਹਣ ਸਿੰਘ ਵਰਗੇ ਸਿਹਤ ਮੰਤਰੀ ਬਣਨ ਦਾ ਸੁਪਨਾ ਵੇਖਦੇ ਹੋਣਗੇਉਹ ਤਾਂ ਫਿਰ ਵੀ ਪੜ੍ਹੇ ਲਿਖੇ ਲੋਕ ਸਨਅੱਜ ਦੇ ‘ਅੰਮ੍ਰਿਤਪਾਲੀਆਂ’ ਦੀ ਤ੍ਰਾਸਦੀ ਵੇਖੋ, ਇਹਨਾਂ ਦਾ ‘ਪ੍ਰਧਾਨ ਮੰਤਰੀ’ ਭਗਵੰਤ ਸਿੰਘ ਬਾਜੇਕੇ ਹੈ! ਇਹ ਉਸਦਾ ਆਪਣੇ ਨਾਮ ਨਾਲ ਜੋੜਿਆ ਰੁਤਬਾ ‘ਪ੍ਰਧਾਨ ਮੰਤਰੀ’ ਉਸਦੀ ਹੀ ਨਹੀਂ , ਬਲਕਿ ਉਸ ਦੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਹੈਅੱਜ ਮਾਪਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਤਰਲੇ ਲੈਣ ਵਾਲਿਆਂ ਵੱਲੋਂ ਉਸ ਨੂੰ ਸਿੱਧੜ ਅਤੇ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਇਨ੍ਹਾਂ ਕਦੀ ਪਹਿਲਾਂ ਵੀ ਉਸ ਦਾ ਨੋਟਿਸ ਲਿਆ ਸੀ? ਕੀ ਉਸਦੀਆਂ ਆਪਹੁਦਰੀਆਂ ਪ੍ਰਤੀ ਚੁੱਪ ਉਸ ਨੂੰ ਸਹਿਮਤੀ ਨਹੀਂ ਸੀ? ਉਸ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕ ਉਸ ਦੀਆਂ ਮੂਰਖਤਾਈਆਂ ਵਿੱਚ ਬਰਾਬਰ ਦੇ ਭਾਈਵਾਲ਼ ਹਨਜਿਸ ਨੂੰ ਅਸੀਂ ਮਨੋਰੰਜਨ ਸਮਝਦੇ ਹਾਂ, ਅਸਲ ਵਿੱਚ ਇਹ ਸਾਡੇ ਲੋਕਾਂ ਦੀ ‘ਬੌਧਿਕ ਕੰਗਾਲੀ’ ਹੈਬਾਜੇਕੇ ਸਾਡੇ ਲਈ ਮਨੋਰੰਜਨ ਦਾ ਸਾਧਨ ਹੀ ਨਹੀਂ, ਘਰਦਿਆਂ ਲਈ ਕਮਾਈ ਦਾ ਸਾਧਨ ਵੀ ਹੈਜ਼ਰਾ ਵੇਖੋ, ਹਰਾਮ ਦੀ ਕਮਾਈ ਜਦੋਂ ਘਰ ਆਉਂਦੀ ਹੈ ਤਾਂ ਅੰਮ੍ਰਿਤਪਾਲ ਦੀ ਮਾਂ ਢਿੱਡੋਂ ਜੰਮੇ ਪੁੱਤ ਨੂੰ ਵੀ ‘ਭਾਈ ਸਾਬ’ ਆਖ ਰਹੀ ਹੈਆਉਂਦੀ ਮੱਸਿਆ ਨੂੰ ਕਿਸੇ ਚੈਨਲ ਨੂੰ ਉਹਨਾਂ ਦੇ ਘਰ ਜਾ ਕੇ ਮਾਤਾ ਜੀ ਦੇ ਵਿਚਾਰ ਜ਼ਰੂਰ ਸੁਣ ਲੈਣੇ ਚਾਹੀਦੇ ਹਨ

ਬਾਜੇਕੇ ਨੂੰ ‘ਪੰਥ’ ਵੱਲੋਂ ਮਿਲੇ ਅਥਾਹ ਮਾਣ/ਮਾਣਤਾ ਨੂੰ ਵੇਖਦਿਆਂ ‘ਰਾਹੀ’ ਅਤੇ ‘ਅਜਮੇਰ’ ਨੂੰ ਵਾਮਪੰਥ ਵਿੱਚ ਵਾਪਸੀ ਕਰ ਲੈਣੀ ਚਾਹੀਦੀ ਹੈਵੈਸੇ ਵੀ ਅੱਜਕੱਲ੍ਹ ਪੜ੍ਹੇ ਲਿਖੇ ਨੂੰ ਮੂਰਖ ਅਤੇ ਮੂਰਖ ਨੂੰ ‘ਭਾਈ ਸਾਬ’ ਕਹਿਣ ਦਾ ਰਿਵਾਜ ਹੈਬਾਜੇਕੇ ਨੂੰ ਪਤਾਸੇ ਘੋਲ ਕੇ ਪਿਆਉਣ ਵਾਲਿਆਂ ਨੂੰ ਵੀ ਸਵਾਲ ਕਰਨਾ ਬਣਦਾ ਹੈਜਿਸ ਬੰਦੇ ਦੇ ਹੱਥ ਗੁਲੇਲ ਹੋਣੀ ਵੀ ਖ਼ਤਰਨਾਕ ਹੈ, ਤੁਸੀਂ ਉਸ ਨੂੰ ਗਾਤਰਾ ਕੀ ਸੋਚ ਕੇ ਪਵਾ ਦਿੱਤਾ? ਉਹ ਸ਼ਰੇਆਮ ਫੇਸਬੁੱਕ ਉੱਤੇ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਗਾਹਲਾਂ ਕੱਢ ਰਿਹਾ ਹੈ, ਉਹ ਭਾਈ ਰਣਜੀਤ ਸਿੰਘ ਬਾਰੇ ਬੇਹੱਦ ਬੇਹੂਦਾ ਕਿਸਮ ਦੀਆਂ ਗੱਲਾਂ ਕਰ ਰਿਹਾ ਹੈਕੀ ਸਾਡੀ ਬਾਜੇਕੇ ਨੂੰ ਹਿਮਾਇਤ ਜਾਂ ਮੌਨ ਸਹਿਮਤੀ ਸਿਰਫ਼ ਇਸੇ ਕਰਕੇ ਹੈ ਕਿ ਅਸੀਂ ਰਵਨੀਤ ਸਿੰਘ ਦੀ ਪਾਰਟੀ ਦੇ ਰਾਜਨੀਤਕ ਵਿਰੋਧੀ ਹਾਂ ਜਾਂ ਰਣਜੀਤ ਸਿੰਘ ਦੇ ਨਾਲ਼ੋਂ ਸਾਡੇ ਧਾਰਮਿਕ ਵਿਚਾਰ ਅਲੱਗ ਹਨ? ਅਗਰ ਅਜਿਹੀ ਸੋਚ ਤਹਿਤ ਅਸੀਂ ਬਾਜੇਕੇ ਦੀ ਉਜੱਡਤਾ ਨੂੰ ਸਹੀ ਕਹਿ ਰਹੇ ਹਾਂ ਤਾਂ ਸਾਡੇ ਤੋਂ ਵੱਡਾ ਸਿੱਖ ਧਰਮ ਦਾ ਵਿਰੋਧੀ ਕੋਈ ਹੋਰ ਨਹੀਂ ਹੋ ਸਕਦਾ

ਗੁਰਬਾਣੀ ਤਾਂ ਕਹਿੰਦੀ ਹੈ- “ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ॥”

ਗੁਰਬਾਣੀ ਤਾਂ ਕਹਿੰਦੀ ਹੈ- “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥”

ਗੁਰਬਾਣੀ ਤਾਂ ਕਹਿੰਦੀ ਹੈ- “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥”

ਕੀ ਬਾਜੇਕੇ ਵਰਗਿਆਂ ਨੂੰ ਗੁਰਸਿੱਖ ਤਾਂ ਦੂਰ ਦੀ ਗੱਲ, ਸਧਾਰਨ ਸਿੱਖ ਸਮਝਣਾ ਵੀ ਠੀਕ ਹੈ?

ਦੁੱਖ ਦੀ ਗੱਲ ਹੈ ਕਿ ਊਲ-ਜਲੂਲ ਬੋਲਣ ਵਾਲੇ ਬਾਜੇਕੇ ਵਰਗੇ ਬੰਦੇ, ਜੋ ਸਿੱਖੀ ਦਾ ਊੜਾ-ਐੜਾ ਵੀ ਨਹੀਂ ਜਾਣਦੇ, ਵਰਤਮਾਨ ਵਿੱਚ ਸਿੱਖੀ ਦਾ ਆਈਕੌਨ ਬਣਕੇ ਵਿਚਰਦੇ ਪਏ ਹਨਬਾਜੇਕੇ ਵਰਗਿਆਂ ਨੂੰ ਉਤਸ਼ਾਹਿਤ ਕਰਨ ਤੋਂ ਪਹਿਲਾਂ, ਆਉ ਗੁਰਬਾਣੀ ਅਨੁਸਾਰ ਮਨੁੱਖੀ ਕਿਰਦਾਰ ਦੀ ਸੁੱਚਤਾ, ਸਹਿਜਤਾ ਅਤੇ ਸਚਿਆਰਤਾ ਬਾਰੇ ਜ਼ਰੂਰ ਵਿਚਾਰ ਕਰੀਏ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3879)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸਰਬਜੀਤ ਸੋਹੀ

ਸਰਬਜੀਤ ਸੋਹੀ

Phone: (Australia 61 - 410 - 584302)
Email: (singhsarbjeet13@yahoo.com)