SatpalSingh7ਪਰ ਅਚਾਨਕ ਮੈਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਿਆ- ਡਾਕਟਰ ਸਾਬ … ਡਾਕਟਰ ਸਾਬ ... ਡਾਕਟਰ ਸਾਬ ...”
(15 ਜਨਵਰੀ 2023)
ਮਹਿਮਾਨ: 35.


“ਏਕ ਯੇ ਰਹਾ ਆਤੰਕਵਾਦੀ
, ਇਸ ਕੋ ਭੀ ਡਾਲੋ ਗਾੜੀ ਮੇਂਸੀ ਆਰ ਪੀ ਦੇ ਕਮਾਂਡੋ, ਜਿਸਨੇ ਏ.ਕੇ. ਸੰਤਾਲੀ ਦੀ ਨੋਕ ਮੇਰੀ ਪਿੱਠ ’ਤੇ ਲਗਾਈ ਹੋਈ ਸੀ, ਆਪਣੇ ਸਾਥੀ ਨੂੰ ਕਿਹਾਇਹ ਸ਼ਬਦ ‘ਆਤੰਕਵਾਦੀ’ ਅਤੇ ‘ਡਾਲੋ ਗਾੜੀ ਮੇਂ’ ਅੱਜ ਵੀ ਜਦੋਂ ਯਾਦ ਆਉਂਦੇ ਹਨ ਤਾਂ ਰੂਹ ਕੰਬ ਜਾਂਦੀ ਹੈ, ਜਿਵੇਂ ਇਹਨਾਂ ਸ਼ਬਦਾਂ ਨਾਲ ਦਸੰਬਰ 1992 ਵਿੱਚ ਉਸ ਸਮੇਂ ਰੂਹ ਕੰਬੀ ਸੀ25 ਨਵੰਬਰ ਨੂੰ ਮੈਂ ਸਰਕਾਰੀ ਹਸਪਤਾਲ ਸੁਧਾਰ ਵਿਖੇ ਨਵੀਂ ਨੌਕਰੀ ਜੁਆਇਨ ਕੀਤੀਉਸ ਦਿਨ ਹਸਪਤਾਲ ਵਿੱਚ ਮਰੀਜ਼ਾਂ ਦਾ ਕਾਫੀ ਤਾਂਤਾ ਲੱਗਿਆ ਹੋਇਆ ਸੀ ਪਤਾ ਚੱਲਿਆ ਕਿ ਉਸ ਦਿਨ ਪਰਿਵਾਰ ਨਿਯੋਜਨ ਲਈ ਨਲਬੰਦੀ ਅਤੇ ਨਸਬੰਦੀ ਦੇ ਅਪ੍ਰੇਸ਼ਨ ਕੀਤੇ ਜਾਣੇ ਸਨਉਸੇ ਸਮੇਂ ਹੀ ਮੋਟਰਸਾਇਕਲ ’ਤੇ ਸਵਾਰ ਲੋਈਆਂ ਦੀਆਂ ਬੁੱਕਲਾਂ ਮਾਰੀ ਦੋ ਨੌਜਵਾਨ ਹਸਪਤਾਲ ਵਿੱਚ ਦਾਖਲ ਹੋਏਉਨ੍ਹਾਂ ਵਿੱਚੋਂ ਇੱਕ ਸਿੱਧਾ ਐੱਸ.ਐੱਮ.ਓ. ਦਫਤਰ ਗਿਆ ਤੇ ਤਿੰਨ ਮਿੰਟ ਬਾਅਦ ਵਾਪਸ ਚਲਾ ਗਿਆਉਹਨਾਂ ਦੇ ਵਾਪਸ ਜਾਣ ਤੋਂ ਤੁਰੰਤ ਬਾਅਦ ਕੈਂਪ ਕੈਂਸਲ ਹੋਣ ਦਾ ਐਲਾਨ ਹੋ ਗਿਆ ਗਰਮਖਿਆਲੀਆਂ ਦਾ ਵਿਚਾਰ ਸੀ ਕਿ ਪੰਜਾਬੀਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਹਨਡਰ ਦੇ ਇਸ ਮਾਹੌਲ ਕਾਰਨ ਅਪ੍ਰੇਸ਼ਨ ਕਰਵਾਉਣ ਆਏ ਸਾਰੇ ਲੋਕ ਪੰਜ ਮਿੰਟ ਵਿੱਚ ਹੀ ਹਸਪਤਾਲ ਖਾਲੀ ਕਰ ਗਏ

ਨੌਕਰੀ ਦੇ ਪਹਿਲੇ ਦਿਨ ਹੀ ਇਹ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆਉਹ ਸਮਾਂ ਹੀ ਅਜਿਹਾ ਸੀ ਕਿ ਚਾਰੇ ਪਾਸੇ ਜਿੱਧਰ ਵੇਖੋ ਪੁਲੀਸ, ਸੀ.ਆਰ.ਪੀ. ਦੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਥਾਂ-ਥਾਂ ਖੜ੍ਹੇ ਨਜ਼ਰ ਆਉਂਦੇਸ਼ਾਮ ਨੂੰ ਸੂਰਜ ਦੇ ਛੁਪਾ ਨਾਲ ਹੀ ਲੋਕ ਆਪਣੇ ਘਰਾਂ ਅੰਦਰ ਵੜ ਜਾਂਦੇਬੱਤੀਆਂ ਬੰਦ ਕਰ ਦਿੰਦੇਰਾਤ ਨੂੰ ਪੁਲੀਸ ਦੀਆਂ ਬੁਲਟ ਪਰੂਫ ਗੱਡੀਆਂ ਘੂੰ-ਘੂੰ ਕਰਦੀਆਂ ਘੁੰਮਦੀਆਂ ਰਹਿੰਦੀਆਂਉਹ ਦੌਰ ਇੰਨਾ ਨਿਰਲੱਜ ਬੇਲਿਹਾਜ਼ ਤੇ ਬੇਕਿਰਕ ਸੀ ਕਿ ਸਵੇਰੇ ਕੋਈ ਸੈਰ ’ਤੇ ਜਾਣ ਦਾ ਵੀ ਹੀਆ ਨਹੀਂ ਸੀ ਕਰਦਾ ਕਿਉਂਕਿ ਅਖਬਾਰਾਂ ਵਿੱਚ ਅਜਿਹੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਕਿ ਫਲਾਣੇ ਥਾਂ ਸੈਰ ਕਰਦੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆਕਦੇ ਕਿਸੇ ਬੱਸ ਵਿੱਚੋਂ ਉਤਾਰ ਕੇ ਲੋਕਾਂ ਨੂੰ ਗੋਲੀਆਂ ਮਾਰਨ ਦੀਆਂ ਖਬਰਾਂ, ਕਦੇ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਕੱਟੜ ਖਾੜਕੂ ਜਾਂ ਖਾੜਕੂਆਂ ਦੁਆਰਾ ਘਾਤ ਲਗਾਕੇ ਪੁਲੀਸ ਉੱਤੇ ਕੀਤੇ ਹਮਲੇ ਵਰਗੀਆਂ ਖਬਰਾਂ ਅਤੇ ਖੂਨ ਨਾਲ ਲੱਥ ਪਥ ਲਾਸ਼ਾਂ ਦੀਆਂ ਤਸਵੀਰਾਂ ਦੀ ਬਦੌਲਤ ਅਖਬਾਰ ਖੂਨ ਨਾਲ ਭਿੱਜਿਆ ਨਜ਼ਰ ਆਉਂਦਾ, ਜਿਸ ਨਾਲ ਦਿਲ ਵਿੱਚ ਅਜੀਬ ਜਿਹਾ ਡਰ ਹਮੇਸ਼ਾ ਬਣਿਆ ਰਹਿੰਦਾ

ਘਰੋਂ ਬਾਹਰ ਗਿਆਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਜਿੰਦਾ ਘਰ ਵਾਪਸੀ ਹੋਵੇਗੀ ਜਾਂ ਨਹੀਂਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਉਸ ਕਾਲੇ ਦੌਰ ਨੇ ਨਿਗਲ਼ ਲਏਉਸ ਦਿਨ ਮੈਂ ਬੱਸ ਰਾਹੀਂ ਅਮਲੋਹ ਤੋਂ ਵਾਇਆ ਲੁਧਿਆਣਾ ਬੱਸੀਆਂ ਨੂੰ ਜਾ ਰਿਹਾ ਸੀ ਕਿਉਂਕਿ ਮੈਨੂੰ ਅਗਲਾ ਸਟੇਸ਼ਨ ਸਰਕਾਰੀ ਹਸਪਤਾਲ ਬੱਸੀਆਂ ਅਲਾਟ ਹੋਇਆ ਸੀਹਲਵਾਰਾ ਏਅਰਪੋਰਟ ਨੇੜੇ ਪੁਲੀਸ ਨੇ ਬੱਸ ਰੋਕ ਲਈਸੀ.ਆਰ.ਪੀ. ਦੇ ਦੋ ਕਮਾਂਡੋ ਇੱਕ ਅੱਗੇ ਵਾਲੀ ਤਾਕੀ, ਇੱਕ ਪਿੱਛੇ ਵਾਲੀ ਤਾਕੀ ਰਾਹੀਂ ਬੱਸ ਅੰਦਰ ਦਾਖਲ ਹੋਏਉਹਨਾਂ ਸਾਰੀਆਂ ਸਵਾਰੀਆਂ ਨੂੰ ਬੱਸ ਤੋਂ ਬਾਹਰ ਨਿਕਲਣ ਦੀ ਹਦਾਇਤ ਕੀਤੀਸਾਰੀਆਂ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਉਤਾਰ ਕੇ ਹੱਥ ਉੱਪਰ ਕਰਕੇ ਇੱਕ ਲਾਈਨ ਵਿੱਚ ਖੜ੍ਹੇ ਕਰ ਦਿੱਤਾ ਗਿਆ ਕੁਝ ਕਮਾਂਡੋ ਨੇ ਸਵਾਰੀਆਂ ਵੱਲ ਰਾਈਫਲਾਂ ਤਾਣੀਆਂ ਹੋਈਆਂ ਸਨ ਕੁਝ ਕਮਾਂਡੋ ਸਵਾਰੀਆਂ ਦੀ ਤਲਾਸ਼ੀ ਲੈਣ ਅਤੇ ਆਉਣ ਜਾਣ ਦਾ ਪਤਾ ਇਕਾਣਾ ਪਤਾ ਕਰਨ ਲੱਗ ਪਏਇੱਕ ਪੱਗ ਵਾਲੇ ਮੁੰਡੇ ਨੂੰ ਦੂਰ ਖੜ੍ਹੀ ਗੱਡੀ ਵਿੱਚ ਬਿਠਾਉਣ ਤੋਂ ਬਾਅਦ ਜਦੋਂ ਮੇਰੀ ਵਾਰੀ ਆਈ, ਮੈਂ ਬੁਰੀ ਤਰ੍ਹਾਂ ਡਰ ਗਿਆ ਕਿਉਂਕਿ ਉਸ ਸਮੇਂ ਮੈਂ ਵੀ ਪਗੜੀਧਾਰੀ ਅਤੇ ਦਾੜ੍ਹੀ ਮੁੱਛ ਵਾਲਾ ਸੀਉਸ ਸਮੇਂ ਸਿਸਟਮ ਨੇ ਇਹੀ ਦਿੱਖ ਤਾਂ ਆਤੰਕਵਾਦੀ ਵਜੋਂ ਪ੍ਰਭਾਸ਼ਿਤ ਕੀਤੀ ਹੋਈ ਸੀਬਾਕੀ ਕੁਝ ਸਵਾਰੀਆਂ ਵਾਂਗ ਹੀ ਕਮਾਂਡੋ ਨੇ ਮੇਰੀ ਪਿੱਠ ’ਤੇ ਏ.ਕੇ. ਸੰਤਾਲੀ ਦੀ ਨੋਕ ਲੱਗਾ ਕੇ ਪੁੱਛਿਆ, ਕਹਾਂ ਸੇ ਆਏ ਹੋਮੈਂ ਡਰਦੇ-ਡਰਦੇ ਨੇ ਜਵਾਬ ਦਿੱਤਾ, ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂਕਮਾਂਡੋ ਦੀ ਕੜਕਵੀਂ ਅਵਾਜ਼ ਆਈ, ਅਬੇ ਸਾਲੇ ਡਿਸਟਰਿਕਟ ਤੋਂ ਤੁਮਹਾਰਾ ਫਤੇਹਗੜ੍ਹ ਹੈ, ਤੋ ਯਹਾਂ ਏਅਰਪੋਰਟ ਕੇ ਪਾਸ ਕਿਆ ਕਰ ਰਹਾ ਹੈ? … … ਜੀ ਮੈਨੂੰ ਨਵੀਂ ਨੌਕਰੀ ਮਿਲੀ ਹੈ, ਮੈਂ ਸਰਕਾਰੀ ਹਸਪਤਾਲ ਬੱਸੀਆਂ ਨੂੰ ਜਾ ਰਿਹਾ ਹਾਂਮੈਂ ਕੰਬਦੀ ਅਵਾਜ਼ ਵਿੱਚ ਕਿਹਾਫਿਰ ਕੜਕਵੀਂ ਅਵਾਜ਼ ਆਈ, ਆਪਣਾ ਆਈਡੀ ਕਾਰਡ ਦਿਖਾਓ ਕਹਾਂ ਹੈਪਰ ਮੈਂ ਤਾਂ ਹੁਣ ਤਕ ਸਰਵਿਸ ਦਾ ਸ਼ਨਾਖਤੀ ਕਾਰਡ ਬਣਵਾਇਆ ਹੀ ਨਹੀਂ ਸੀਮੈਂ ਕਿਹਾ, ਜੀ ਉਹ ਤਾਂ ਮੇਰੇ ਕੋਲ ਹੈ ਨੀਏ.ਕੇ. ਸੰਤਾਲੀ ਦੀ ਨੋਕ ਹੋਰ ਬੁਰੀ ਤਰ੍ਹਾਂ ਚੁਭਣ ਲੱਗੀ ਮੈਨੂੰ ਲੱਗਣ ਲੱਗ ਪਿਆ ਕਿ ਰਾਈਫਲ ਦਾ ਘੋੜਾ ਹੁਣ ਦੱਬਿਆ ਕਿ ਹੁਣ ਦੱਬਿਆਫੇਰ ਸੋਚਿਆ ਜੇ ਗੋਲੀ ਚੱਲੀ ਖੜਕਾ ਤਾਂ ਹੋਊਗਾ ਹੀਪਰ ਫੇਰ ਸੋਚਿਆ ਕਿ ਇਹਨਾਂ ਉੱਤੇ ਤਾਂ ਸਾਈਲੈਂਸਰ ਲੱਗੇ ਹੋਏ ਨੇਪੂਰੇ ਗੁੱਸੇ ਵਾਲੀ ਅਵਾਜ਼ ਫਿਰ ਆਈ- ਅਬੇ ਸਾਲੇ ਗੌਰਮਿੰਟ ਸਰਵਿਸ ਕਾ ਝੂਠ ਬੋਲ ਰਹਾ ਹੈ? ਗਾਲ੍ਹ ਸੁਣ ਕੇ ਮੇਰੇ ਵਿੱਚ ਪਤਾ ਨਹੀਂ ਕਿੱਥੋਂ ਹਿੰਮਤ ਆ ਗਈ, ਮੈਂ ਕਿਹਾ, ‘ਸਰ ਗਾਲੀ ਮੱਤ ਦੋ।’ ਫਿਰ ਉਸ ਨੇ ਆਪਣੇ ਸਾਥੀ ਨੂੰ ਕਿਹਾ, ‘ਏਕ ਯੇ ਰਹਾ ਆਤੰਕਵਾਦੀ, ਇਸ ਕੋ ਭੀ ਡਾਲੋ ਗਾੜੀ ਮੇਂ।’ ਇਹ ਸੁਣ ਕੇ ਤਾਂ ਮੇਰੀ ਰੂਹ ਕੰਬ ਗਈਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀਇੰਨੀ ਠੰਢ ਵਿੱਚ ਵੀ ਸਰੀਰ ਗਰਮੀ ਨਾਲ ਭਿੱਜ ਗਿਆ ਮੈਨੂੰ ਲਾਈਨ ਵਿੱਚੋਂ ਕੱਢ ਕੇ ਹੋਰ ਕਮਾਂਡੋਜ਼ ਦੀਆਂ ਰਫਲਾਂ ਸਾਹਮਣੇ ਖੜ੍ਹਾ ਕਰ ਦਿੱਤਾ ਗਿਆਮੇਰੀਆਂ ਅੱਖਾਂ ਅੱਗੇ ਕੱਲ੍ਹ ਦਾ ਪੜ੍ਹਿਆ ਅਖਬਾਰ ਆ ਗਿਆ ਮੈਨੂੰ ਲੱਗਿਆ ਕਿ ਕੱਲ੍ਹ ਦੇ ਅਖਬਾਰ ਵਿੱਚ ਮੇਰੀ ਵੀ ਉਸ ਤਰ੍ਹਾਂ ਦੀ ਹੀ ਤਸਵੀਰ ਆਏਗੀ ਕਿ ਇੱਕ ਕੱਟੜ ਅੱਤਵਾਦੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆਮੈਂ ਆਪਣੇ ਆਪ ਨੂੰ ਕਿਹਾ, “ਲੈ ਬਈ ਸਤਪਾਲ ਸਿਆਂ, ਤੇਰਾ ਤਾਂ ਅੱਜ ਪੜ੍ਹਿਆ ਜਾਊ ਕੀਰਤਨ ਸੋਹਿਲਾਘਰ ਤਕ ਖਬਰ ਤਾਂ ਅਖਬਾਰ ਤੇ ਲੱਗੀ ਫੋਟੋ ਨਾਲ ਹੀ ਪਹੁੰਚੇਗੀਯਾਰ ਹਾਲੇ ਤਾਂ ਨਵੀਂ-ਨਵੀਂ ਲੱਗੀ ਸਰਕਾਰੀ ਨੌਕਰੀ ਦਾ ਚਾਅ ਵੀ ਪੂਰਾ ਨਹੀਂ ਹੋਇਆ?”

ਮੈਂ ਏ.ਕੇ. ਸੰਤਾਲੀਆਂ ਦੀ ਛਾਵੇਂ ਡੌਰ ਭੌਰ ਹੋਇਆ, ਆਲੇ ਦੁਆਲੇ ਦੇਖਣ ਲੱਗਿਆਇਸ ਨਵੇਂ ਇਲਾਕੇ ਵਿੱਚ ਮੈਨੂੰ ਜਾਣਦਾ ਵੀ ਕੋਈ ਨਹੀਂ ਸੀਪਰ ਅਚਾਨਕ ਮੈਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਿਆ- ਡਾਕਟਰ ਸਾਬ … ਡਾਕਟਰ ਸਾਬ … ਡਾਕਟਰ ਸਾਬਕਮਾਂਡੋਜ਼ ਦੀਆਂ ਰਾਈਫਲਾਂ ਫੇਰ ਮੇਰੇ ਵੱਲ ਤਣ ਗਈਆਂਅਸਲ ਵਿੱਚ ਸਕੂਟਰ ’ਤੇ ਲੰਘੇ ਜਾ ਰਹੇ ਸਾਡੇ ਇੰਚਾਰਜ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ ਮੇਰੇ ਨਜ਼ਰੀਂ ਪੈ ਗਏਉਨ੍ਹਾਂ ਅਵਾਜ਼ ਸੁਣ ਕੇ ਤੁਰੰਤ ਸਕੂਟਰ ਰੋਕ ਲਿਆਜਦੋਂ ਉਹ ਮੇਰੇ ਕੋਲ ਆਏ ਤਾਂ ਸਾਰੀ ਕਹਾਣੀ ਉਹਨਾਂ ਕਮਾਂਡੋਜ਼ ਨੂੰ ਸੁਣਾਈਉਹਨਾਂ ਨੇ ਪੁਲਿਸ ਇੰਸਪੈਕਟਰ ਨੂੰ ਮਿਲ ਕੇ ਆਪਣਾ ਸ਼ਨਾਖਤੀ ਕਾਰਡ ਦਿਖਾ ਕੇ ਮੇਰੀ ਗਵਾਹੀ ਦਿੱਤੀਉਹਨਾਂ ਦੱਸਿਆ, “ਇਹ ਮੁੰਡਾ ਸਾਡੇ ਕੋਲ ਨਵਾਂ ਆਇਆ ਏ ਇਸਦੀ ਹਰ ਤਰ੍ਹਾਂ ਦੀ ਗਰੰਟੀ ਮੈਂ ਲੈਂਦਾ ਹਾਂ” ਤਦ ਮੈਨੂੰ ਕਮਾਂਡੋਜ਼ ਦੀ ਕੈਦ ਤੋਂ ਅਜ਼ਾਦੀ ਮਿਲੀ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਡਾਕਟਰ ਸਾਬ ਮੈਨੂੰ ਮੌਤ ਦੇ ਜਬਾੜ੍ਹੇ ਵਿੱਚੋਂ ਕੱਢ ਕੇ ਵਾਪਸ ਲੈ ਕੇ ਆਏ ਹੋਣ

ਹੁਣ ਵੀ ਜਦੋਂ ਉਹ ਸਮਾਂ ਯਾਦ ਕਰਦੇ ਹਾਂ ਤਾਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇਕਈ ਵਾਰ ਸੋਚਦਾ ਹਾਂ ਕਿ ਉਹ ਮੋਟਰਸਾਇਕਲ ਸਵਾਰ ਲੋਈਆਂ ਵਾਲੇ ਨੌਜਵਾਨ ਪੁਲੀਸ ਦੇ ਨਜ਼ਰੀਂ ਕਿਉਂ ਨਾ ਪਏ? ਜੋ ਲੜਕਾ ਗੱਡੀ ਵਿੱਚ ਬਿਠਾਇਆ ਸੀ, ਉਸ ਦਾ ਕੀ ਬਣਿਆ ਹੋਵੇਗਾ? ਪਤਾ ਨਹੀਂ ਉਹ ਘਰ ਵਾਪਸ ਗਿਆ ਵੀ ਹੋਵੇਗਾ ਜਾਂ … …?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3739)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)